ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਰਿ ਆਪਿ ਵਰਤੈ ਆਪਿ; ਹਰਿ ਆਪਿ ਬੁਲਾਇਦਾ ॥
har aap varatai aap; har aap bulaaeidaa |
Sant Singh KhalsaThe Lord Himself is pervading everywhere; the Lord Himself causes us to chant His Name.
Manmohan SinghThe Lord by Himself pervades all, and God Himself makes man utter His Name.
Manmohan Singh (Punjabi)ਸੁਆਮੀ ਖੁਦ-ਬ-ਖੁਦ ਹੀ ਸਾਰਿਆਂ ਅੰਦਰ ਵਿਆਪਕ ਹੈ ਤੇ ਹਰੀ ਖੁਦ ਹੀ ਬੰਦੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾਉਂਦਾ ਹੈ।
Fareedkot Teekaਹਰੀ ਆਪੇ ਆਪ ਹੋ ਕਰ ਸਭ ਮੇਂ ਵਰਤ ਰਹਾ ਹੈ, ਪੁਨਃ ਹਰੀ ਆਪ ਹੀ ਜੀਵੋਂ ਸੇ ਨਾਮ ਉਚਾਰਨ ਕਰਵਾਵਤਾ ਹੈ॥
Prof. Sahib Singhਹਰੀ ਆਪ ਹੀ ਸਭ ਵਿਚ ਵਿਆਪ ਰਿਹਾ ਹੈ ਅਤੇ ਆਪ ਹੀ ਸਭ ਨੂੰ ਬੁਲਾਉਂਦਾ ਹੈ (ਭਾਵ, ਆਪ ਹੀ ਹਰੇਕ ਵਿਚ ਬੋਲਦਾ ਹੈ);
ਪਦ ਅਰਥ ਵਰਤੈ = ਮੌਜੂਦ ਹੈ।
SikhNet (Spanish)El Señor Mismo prevalece en todo; Él Mismo nos hace cantar Su Nombre.
ਹਰਿ ਆਪੇ ਸ੍ਰਿਸਟਿ ਸਵਾਰਿ; ਸਿਰਿ ਧੰਧੈ ਲਾਇਦਾ ॥
har aape srisatt savaar; sir dhandhai laaeidaa |
Sant Singh KhalsaThe Lord Himself created the creation; He commits all to their tasks.
Manmohan SinghHimself creating the creating, the Lord engages every one in the task.
Manmohan Singh (Punjabi)ਆਪ ਹੀ ਰਚਨਾ ਨੂੰ ਰਚ ਕੇ ਸੁਆਮੀ ਹਰ ਜਣੇ ਨੂੰ ਕੰਮ-ਕਾਜ ਲਾਉਂਦਾ ਹੈ।
Fareedkot Teekaਹਰੀ ਆਪ ਹੀ ਸ੍ਰਿਸਟੀ ਕੋ ਸਵਾਰਨ ਕਰਕੇ, ਆਪੇ ਹੀ ਜੀਵੋਂ ਕੋ (ਸਿਰਿ) ਭਿੰਨ ਭਿੰਨ ਧੰਧਿਓ ਮੇਂ ਲਾਵਤਾ ਹੈ॥
Prof. Sahib Singhਸੰਸਾਰ ਨੂੰ ਆਪ ਹੀ ਰਚ ਕੇ ਹਰੇਕ ਜੀਵ ਨੂੰ ਮਾਇਆ ਦੇ ਕਜ਼ੀਏ ਵਿਚ ਲਾ ਦੇਂਦਾ ਹੈ।
ਪਦ ਅਰਥ ਸਿਰਿ = ਸਿਰਿ, ਹਰੇਕ ਸਿਰ ਉਤੇ, ਹਰੇਕ ਜੀਵ ਨੂੰ।
SikhNet (Spanish)Él Mismo ha creado la creación y le ha designado a cada quien su tarea.
ਇਕਨਾ ਭਗਤੀ ਲਾਇ; ਇਕਿ ਆਪਿ ਖੁਆਇਦਾ ॥
eikanaa bhagatee laae; ik aap khuaaeidaa |
Sant Singh KhalsaHe engages some in devotional worship, and others, He causes to stray.
Manmohan SinghSome He engage in His devotional service and some He Himself strays.
Manmohan Singh (Punjabi)ਕਈਆਂ ਨੂੰ ਉਹ ਆਪਣੀ ਪ੍ਰੇਮਮਈ ਸੇਵਾ ਵਿੱਚ ਜੋੜ ਦਿੰਦਾ ਹੈ ਤੇ ਕਈਆਂ ਨੂੰ ਉਹ ਖੁਦ ਕੁਰਾਹੇ ਪਾਉਂਦਾ ਹੈ।
Fareedkot Teekaਇਕਨਾ ਕੋ ਭਗਤੀ ਮੇਂ ਲਾਵਤਾ ਹੈ ਔ ਇਕਨਾ ਕੋ ਅਪਨੇ ਸੇ (ਖੁਆਇਦਾ) ਭੂਲਾਇ ਦੇਤਾ ਹੈ॥
Prof. Sahib Singhਇਕਨਾਂ ਨੂੰ ਆਪਣੀ ਭਗਤੀ ਵਿਚ ਲਾਉਂਦਾ ਹੈ ਤੇ ਕਈ ਜੀਵਾਂ ਨੂੰ ਆਪ ਹੀ ਭੁਲਾਉਂਦਾ ਹੈ;
SikhNet (Spanish)A algunos los entona en Su Ser; a algunos otros Él Mismo los destruye.
ਇਕਨਾ ਮਾਰਗਿ ਪਾਇ; ਇਕਿ ਉਝੜਿ ਪਾਇਦਾ ॥
eikanaa maarag paae; ik ujharr paaeidaa |
Sant Singh KhalsaHe places some on the Path, while He leads others into the wilderness.
Manmohan SinghSome He puts on the right path and some He goads into wilderness.
Manmohan Singh (Punjabi)ਕਈਆਂ ਨੂੰ ਉਹ ਠੀਕ ਰਾਹੇ ਪਾਉਂਦਾ ਹੈ ਅਤੇ ਕਈਆਂ ਨੂੰ ਉਹ ਬੀਆਬਾਨ ਅੰਦਰ ਧੱਕ ਦਿੰਦਾ ਹੈ।
Fareedkot Teekaਇਕਨਾ ਗੁਰਮੁਖੋਂ ਕੋ ਭਗਤੀ ਰੂਪ ਰਸਤੇ ਮੇਂ ਪਾਵਤਾ ਹੈ ਔ ਏਕ ਮਨਮੁਖੋਂ ਕੋ ਸੰਸਾਰ ਉਦਿਆਨ ਮੇਂ ਪਾਵਤਾ ਹੈ॥
Prof. Sahib Singhਇਕਨਾਂ ਨੂੰ ਸਿੱਧੇ ਰਾਹ ਤੇ ਤੋਰਦਾ ਹੈ ਤੇ ਇਕਨਾਂ ਨੂੰ ਕੁਰਾਹੇ ਪਾ ਦੇਂਦਾ ਹੈ।
SikhNet (Spanish)A algunos los guía en el Sendero; a otros los desvía.
ਜਨੁ ਨਾਨਕੁ. ਨਾਮੁ ਧਿਆਏ; ਗੁਰਮੁਖਿ ਗੁਣ ਗਾਇਦਾ ॥੫॥
jan naanak. naam dhiaae; guramukh gun gaaeidaa |5|
Sant Singh KhalsaServant Nanak meditates on the Naam, the Name of the Lord; as Gurmukh, he sings the Glorious Praises of the Lord. ||5||
Manmohan SinghThrough the Guru, slave Nanak meditates on the Name and sings God's praise.
Manmohan Singh (Punjabi)ਗੁਰਾਂ ਦੇ ਰਾਹੀਂ ਗੋਲਾ ਨਾਨਕ ਨਾਮ ਦਾ ਸਿਮਰਨ ਕਰਦਾ ਹੈ ਅਤੇ ਵਾਹਿਗੁਰੂ ਦਾ ਜੱਸ ਗਾਉਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤਿਸ ਕੇ ਨਾਮ ਕੋ ਧਿਆਇ ਕਰ ਕੇ ਗੁਰੋਂ ਦ੍ਵਾਰੇ ਤਿਸ ਵਾਹਿਗੁਰੂ ਕੇ ਗੁਣੋਂ ਕੋ ਗਾਵਤਾ ਹੂੰ॥੫॥
Prof. Sahib Singhਦਾਸ ਨਾਨਕ ਭੀ (ਉਸ ਦੀ ਭਗਤੀ ਦੀ ਖ਼ਾਤਰ) ਨਾਮ ਸਿਮਰਦਾ ਹੈ ਤੇ ਸਤਿਗੁਰੂ ਦੇ ਸਨਮੁਖ ਹੋ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹੈ ॥੫॥
SikhNet (Spanish)Nanak habita sólo en el Nombre del Señor, y a través de la Palabra del Shabd del Guru, canta Su Alabanza. (5)