ੴ

ਸਿੱਖਬਾਣੀ · SikhBani

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥

satigur kee sevaa safal hai je ko kare chit laae
Guru Amardas Ji ਗੁਰੂ ਅਮਰਦਾਸ ਜੀ · Raag Sorath · Ang 644 · 6 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਤਿਗੁਰ ਕੀ ਸੇਵਾ ਸਫਲੁ ਹੈ; ਜੇ ਕੋ ਕਰੇ ਚਿਤੁ ਲਾਇ ॥

satigur kee sevaa safal hai; je ko kare chit laae |

Sant Singh KhalsaService to the True Guru is fruitful and rewarding, if one performs it with his mind focused on it.
Manmohan SinghFruitful is the True Guru's service, if any one performs it by engaging his mind in it.
Manmohan Singh (Punjabi)ਫਲਦਾਇਕ ਹੈ ਸੱਚੇ ਗੁਰਾਂ ਦੀ ਘਾਲ, ਜੇਕਰ ਕੋਈ ਜਣਾ ਆਪਣਾ ਮਨ ਲਾ ਕੇ ਇਸ ਨੂੰ ਕਮਾਵੇ।
Fareedkot Teekaਸਤਿਗੁਰੋਂ ਕੀ ਸੇਵਾ ਸਹਿਤ ਫਲ ਕੇ ਹੈ, ਜੇ ਕੋਈ ਚਿਤ ਲਗਾਇ ਕਰ ਕਰੇ॥
Prof. Sahib Singhਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ;
SikhNet (Spanish)Fructífero es el Servicio del Guru si uno lo hace sin distracción mental.

ਮਨਿ ਚਿੰਦਿਆ ਫਲੁ ਪਾਵਣਾ; ਹਉਮੈ ਵਿਚਹੁ ਜਾਇ ॥

man chindiaa fal paavanaa; haumai vichahu jaae |

Sant Singh KhalsaThe fruits of the mind's desires are obtained, and egotism departs from within.
Manmohan SinghHeart-desired boons are attained and ego departs from within.
Manmohan Singh (Punjabi)ਚਿੱਤ-ਚਾਹੁੰਦੀਆਂ ਮੁਰਾਦਾਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਹੰਕਾਰ ਅੰਦਰੋਂ ਦੂਰ ਹੋ ਜਾਂਦਾ ਹੈ।
Fareedkot Teekaਤਿਸ ਨੇ ਮਨ ਇਛਤ ਫਲ ਪਾਵਣਾ ਕਰਤਾ ਹੈ, ਔ ਤਿਸ ਕੇ ਅੰਤਸਕਰਨ ਬੀਚ ਸੇ ਹੌਮੈਂ ਰੂਪੀ ਮਲ ਚਲੀ ਜਾਤੀ ਹੈ॥
Prof. Sahib Singhਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ;
SikhNet (Spanish)Es así como uno logra obtener el Fruto de los deseos de su corazón y su ego logra ser transmutado.

ਬੰਧਨ ਤੋੜੈ ਮੁਕਤਿ ਹੋਇ; ਸਚੇ ਰਹੈ ਸਮਾਇ ॥

bandhan torrai mukat hoe; sache rahai samaae |

Sant Singh KhalsaHis bonds are broken, and he is liberated; he remains absorbed in the True Lord.
Manmohan SinghSuch a person breaks his bonds, is emancipated and remains absorbed in the True Lord.
Manmohan Singh (Punjabi)ਐਸਾ ਪੁਰਸ਼ ਆਪਣੇ ਜੂੜ ਕੱਟ ਸੁੱਟਦਾ ਹੈ, ਮੋਖਸ਼ ਹੋ ਜਾਂਦਾ ਹੈ ਤੇ ਸੱਚੇ ਸਾਈਂ ਅੰਦਰ ਲੀਨ ਰਹਿੰਦਾ ਹੈ।
Fareedkot Teekaਵਹੁ ਬੰਧਨੋਂ ਕੋ ਤੋੜਕੇ ਮੁਕਤਿ ਰੂਪ ਹੋ ਕਰ ਸਚੇ ਮੇਂ ਸਮਾਇ ਰਹਿਤਾ ਹੈ॥
Prof. Sahib Singh(ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ।
SikhNet (Spanish)Uno desata sus amarras, es liberado y se une con el Uno Verdadero.

ਇਸੁ ਜਗ ਮਹਿ ਨਾਮੁ ਅਲਭੁ ਹੈ; ਗੁਰਮੁਖਿ ਵਸੈ ਮਨਿ ਆਇ ॥

eis jag meh naam alabh hai; guramukh vasai man aae |

Sant Singh KhalsaIt is so difficult to obtain the Naam in this world; it comes to dwell in the mind of the Gurmukh.
Manmohan SinghThe Name in this world in difficult to obtain but through the Guru, it comes to abide in man's mind.
Manmohan Singh (Punjabi)ਇਸ ਸੰਸਾਰ ਅੰਦਰ ਮੁਸ਼ਕਿਲ ਨਾਲ ਹੱਥ ਲੱਗਣ ਵਾਲਾ ਹੈ ਨਾਮ। ਗੁਰਾਂ ਦੇ ਰਾਹੀਂ ਇਹ ਚਿੱਤ ਵਿੱਚ ਆਕੇ ਟਿਕ ਜਾਂਦਾ ਹੈ।
Fareedkot Teekaਇਸ ਕਲਜੁਗ ਮੇਂ ਨਾਮ ਹੀ ਦੁਰਲਭ ਹੈ, ਪਰੰਤੂ ਸੋ ਗੁਰੋਂ ਦ੍ਵਾਰੇ ਮਨ ਮੇਂ ਆਇ ਬਸਤਾ ਹੈ॥
Prof. Sahib Singhਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ;
SikhNet (Spanish)Es difícil alcanzar el Nombre del Señor en este mundo; es a través del Guru que uno Lo enaltece en su mente.

ਨਾਨਕ. ਜੋ ਗੁਰੁ ਸੇਵਹਿ ਆਪਣਾ; ਹਉ ਤਿਨ ਬਲਿਹਾਰੈ ਜਾਉ ॥੧॥

naanak. jo gur seveh aapanaa; hau tin balihaarai jaau |1|

Sant Singh KhalsaO Nanak, I am a sacrifice to one who serves his True Guru. ||1||
Manmohan SinghNanak, he who serves his Guru, unto him, I am a sacrifice.
Manmohan Singh (Punjabi)ਨਾਨਕ ਜਿਹੜਾ ਆਪਣੇ ਗੁਰੂ ਦੀ ਟਹਿਲ ਕਮਾਉਂਦਾ ਹੈ, ਉਸ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਜੋ ਅਪਨਾ ਸਤਿਗੁਰੂ ਸੇਵਤੇ ਹੈਂ, ਮੈਂ ਤਿਨੋਂ ਕੇ ਸਦਾ ਬਲਿਹਾਰਨੇ ਜਾਤਾ ਹੂੰ॥੧॥
Prof. Sahib Singhਹੇ ਨਾਨਕ! (ਆਖ-) ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ॥੧॥
SikhNet (Spanish)Dice Nanak, ofrezco mi ser en sacrificio a aquél que sirve a su Guru. (1)
Answers quote the Granth verbatim with Ang citations. AI commentary is not Gurbani and not a religious ruling.