ੴ

ਸਿੱਖਬਾਣੀ · SikhBani

ਸੋ ਪਾਖੰਡੀ ਜਿ ਕਾਇਆ ਪਖਾਲੇ ॥

so paakhanddee ji kaaeaa pakhaale
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 952, 953 · 7 lines
Translations

ਮਃ ੧ ॥

mahalaa 1 | Ang 952

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਸੋ ਪਾਖੰਡੀ; ਜਿ ਕਾਇਆ ਪਖਾਲੇ ॥

so paakhanddee; ji kaaeaa pakhaale | Ang 952

Sant Singh KhalsaHe alone is a Paakhandi, who cleanses his body of filth.
Manmohan SinghHe alone is the disguiser, who washes off his body's filth.
Manmohan Singh (Punjabi)ਕੇਵਲ ਉਹ ਹੀ ਬਰੂਪੀਆ ਹੈ ਜੋ ਆਪਣੀ ਦੇਹ ਦੀ ਮੈਲ ਨੂੰ ਧੋ ਸੁਟੱਦਾ ਹੈ।
Fareedkot Teekaਪਖੰਡੀ ਭੀ ਇਹੁ ਜੋਗੀਆਂ ਕੀ ਸੰਙਿਆ ਹੈ। ਪਾਖੰਡੀ ਵਹੁ ਹੈ, ਜੋ ਕਾਯਾਂ ਕੋ ਧੋਵੈ, ਭਾਵ ਜਲ ਵਾ ਸਾਧਨ ਕਰ ਪਵਿਤ੍ਰ ਕਰੇ॥
Prof. Sahib Singh(ਅਸਲੀ) ਨਾਸਤਕ ਉਹ ਹੈ ਜੋ (ਪਰਮਾਤਮਾ ਦੀ ਹਸਤੀ ਨਾਹ ਮੰਨਣ ਦੇ ਥਾਂ) ਸਰੀਰ ਨੂੰ ਧੋਵੇ (ਭਾਵ, ਸਰੀਰ ਵਿਚੋਂ ਪਾਪਾਂ ਦੀ ਹਸਤੀ ਮਿਟਾ ਦੇਵੇ),

ਪਦ ਅਰਥ ਪਾਖੰਡੀ = ਨਾਸਤਕ ਵਾਮ-ਮਾਰਗੀਆਂ ਦਾ ਇਕ ਫ਼ਿਰਕਾ। संः पाखंड = a heretic)। ਪਖਾਲੇ = ਧੋਵੇ, ਪਾਪਾਂ ਤੋਂ ਸਾਫ਼ ਰੱਖੇ।

SikhNet (Spanish)Sólo es un buen pakandi, aquél que purifica su cuerpo

ਕਾਇਆ ਕੀ ਅਗਨਿ; ਬ੍ਰਹਮੁ ਪਰਜਾਲੇ ॥

kaaeaa kee agan; braham parajaale | Ang 952

Sant Singh KhalsaThe fire of his body illuminates God within.
Manmohan SinghHis body's fire, he burns with the Lord's Name.
Manmohan Singh (Punjabi)ਆਪਣੇ ਸਰੀਰ ਦੀ ਅੱਗ ਨੂੰ ਉਹ ਸਾਹਿਬ ਦੇ ਨਾਮ ਨਾਲ ਸਾੜ ਦਿੰਦਾ ਹੈ।
Fareedkot Teekaਪੁਨਾ ਬ੍ਰਹਮ ਗ੍ਯਾਨ ਕੀ ਅਗਨੀ ਕਰ ਕਾਯਾਂ ਕੋ (ਪਰ) ਵਿਸੇਸ ਕਰ ਜਾਲੇ, ਭਾਵ ਮਿਥ੍ਯਾ ਜਾਣੇ॥
Prof. Sahib Singhਜੋ ਆਪਣੇ ਸਰੀਰ ਵਿਚ ਰੱਬੀ ਜੋਤਿ ਜਗਾਂਦਾ ਹੈ,

ਪਦ ਅਰਥ ਅਗਨਿ ਬ੍ਰਹਮੁ = ਬ੍ਰਹਮ-ਅਗਨਿ, ਰੱਬੀ ਜੋਤਿ। ਪਰਜਾਲੇ = (संः प्रज्वालय) ਚੰਗੀ ਤਰ੍ਹਾਂ ਚਮਕਾਏ, ਰੌਸ਼ਨ ਕਰੇ।

SikhNet (Spanish)para que su fuego corporal logre iluminar a Dios en su interior.

ਸੁਪਨੈ ਬਿੰਦੁ; ਨ ਦੇਈ ਝਰਣਾ ॥

supanai bind; na deee jharanaa | Ang 952

Sant Singh KhalsaHe does not waste his energy in wet dreams.
Manmohan SinghEven in dream, he emits not his seed.
Manmohan Singh (Punjabi)ਸੁਫਨੇ ਵਿੱਚ ਭੀ ਉਹ ਆਪਦੇ ਵੀਰਜ ਨੂੰ ਡਿੱਗਣ ਨਹੀਂ ਦਿੰਦਾ।
Fareedkot Teekaਸੁਪਨੇ ਮੇਂ ਵਾ ਕਦੇ ਭੀ (ਬਿੰਦੁ) ਬੀਰਜੁ ਕੋ ਝਰਨ ਨ ਦੇਹ, ਭਾਵ ਊਰਧ ਰੇਤਾ ਹੋ ਕੇ ਇੰਦ੍ਰ੍ਯੋਂ ਕੋ ਵਸ ਰਖੇ॥
Prof. Sahib Singhਸੁਫ਼ਨੇ ਵਿਚ ਭੀ ਵੀਰਜ ਨੂੰ ਡਿੱਗਣ ਨਹੀਂ ਦੇਂਦਾ (ਭਾਵ, ਸੁਫ਼ਨੇ ਵਿਚ ਭੀ ਆਪਣੇ ਆਪ ਨੂੰ ਕਾਮ-ਵੱਸ ਨਹੀਂ ਹੋਣ ਦੇਂਦਾ);

ਪਦ ਅਰਥ ਬਿੰਦੁ = ਵੀਰਜ।

SikhNet (Spanish)Él, aún en sus sueños, controla su deseo sexual.

ਤਿਸੁ ਪਾਖੰਡੀ; ਜਰਾ ਨ ਮਰਣਾ ॥

tis paakhanddee; jaraa na maranaa | Ang 953

Sant Singh KhalsaSuch a Paakhandi does not grow old or die.
Manmohan SinghSuch a disguiser ages not, nor dies he.
Manmohan Singh (Punjabi)ਐਸਾ ਬਰੂਪੀਆ ਨਾਂ ਬੁੱਢਾ ਹੁੰਦਾ ਹੈ, ਨਾਂ ਹੀ ਉਹ ਮਰਦਾ ਹੈ।
Fareedkot Teekaਤਿਸ ਪਾਖੰਡੀ ਕੋ ਨ (ਜਰਾ) ਬੁਢੇਪਾ ਔ ਨਾਂ ਮਰਨਾ ਹੈ ਅਰਥਾਤ ਜਰਾ ਆਦੀ ਅਵਸਥਾ ਨਹੀਂ। ਉਸ ਮੇਂ ਵਹੁ ਸੁਧ ਸਰੂਪ ਹੈ॥
Prof. Sahib Singhਉਸ ਨਾਸਤਕ ਨੂੰ (ਭਾਵ, ਉਸ ਮਨੁੱਖ ਨੂੰ ਜਿਸ ਨੇ ਆਪਣੇ ਅੰਦਰੋਂ ਪਾਪਾਂ ਦਾ ਨਾਸ ਕਰ ਦਿੱਤਾ ਹੈ) ਬੁਢੇਪਾ ਤੇ ਮੌਤ ਪੋਹ ਨਹੀਂ ਸਕਦੇ (ਭਾਵ, ਇਹਨਾਂ ਦਾ ਡਰ ਉਸ ਨੂੰ ਪੋਂਹਦਾ ਨਹੀਂ)।

ਪਦ ਅਰਥ ਜਰਾ = ਬੁਢੇਪਾ।

SikhNet (Spanish)Tal pakandi ni muere ni avejenta, dice Charpat,

ਬੋਲੈ ਚਰਪਟੁ; ਸਤਿ ਸਰੂਪੁ ॥

bolai charapatt; sat saroop | Ang 953

Sant Singh KhalsaSays Charpat, God is the embodiment of Truth;
Manmohan Singh(Answers Guru Nanak) Hear, O Charpat, the Lord is the Embodiment of truth.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਸੁਣ ਹੇ ਚਰਪਟ, ਪ੍ਰਭੂ ਸੱਚ ਦਾ ਪੁੰਜ ਹੈ।
Fareedkot Teekaਸ੍ਰੀ ਗੁਰੂ ਜੀ ਬੋਲੇ: ਹੇ ਚਰਪਟ! ਜੋ ਪਰਮੇਸਰ ਸਤ ਸਰੂਪ ਹੈ॥
Prof. Sahib Singhਜੇ ਚਰਪਟ (ਭੀ ਇਸ ਨਾਸਤਕ ਦੀ ਜੁਗਤਿ ਵਰਤ ਕੇ) ਸਤਿ ਸਰੂਪ ਪ੍ਰਭੂ ਨੂੰ ਜਪੇ,
SikhNet (Spanish)el Yogui, nuestro Dios es la Encarnación de la Verdad;

ਪਰਮ ਤੰਤ ਮਹਿ; ਰੇਖ ਨ ਰੂਪੁ ॥੫॥

param tant meh; rekh na roop |5| Ang 953

Sant Singh Khalsathe supreme essence of reality has no shape or form. ||5||
Manmohan SinghThe Supreme Reality has no sign and form.
Manmohan Singh (Punjabi)ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।
Fareedkot Teekaਜਿਸ ਮੇਂ ਰੂਪ ਰੇਖ ਨਹੀਂ ਹੈ ਤਿਸ ਪਰਮ ਸਾਰਸਤ ਸਰੂਪ ਕੋ ਵਹੁ ਪਾਖੰਡੀ ਪ੍ਰਾਪਤਿ ਹੋਤਾ ਹੈ॥੫॥
Prof. Sahib Singhਤਾਂ (ਇਹ ਚਰਪਟ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੫॥
SikhNet (Spanish)la Esencia Primordial de la Realidad, Sin Forma y Sin Signo.(5)
Answers quote the Granth verbatim with Ang citations. AI commentary is not Gurbani and not a religious ruling.