ੴ

ਸਿੱਖਬਾਣੀ · SikhBani

Ang 952

Sri Guru Granth Sahib · Raag Raamkalee · 7 shabads, 56 lines
Translations
Shabad Guru Nanak Dev Ji Raag Raamkalee continued from Ang 951

ਵਿਣੁ ਗੁਰ ਪੀਰੈ; ਕੋ ਥਾਇ. ਨ ਪਾਈ ॥

vin gur peerai; ko thaae. na paaee |

Sant Singh KhalsaWithout the Guru or a spiritual teacher, no one is accepted.
Manmohan SinghWithout the Guru and the Divine teacher, none is accepted.
Manmohan Singh (Punjabi)ਗੁਰੂ ਤੇ ਰੂਹਾਨੀ ਰਹਿਬਰ ਬਾਝੋਂ ਕੋਈ ਭੀ ਪਰਵਾਨ ਨਹੀਂ ਹੁੰਦਾ।
Fareedkot Teekaਗੁਰਪੀਰ ਬਿਨਾਂ ਕੋਈ ਕਰਮ ਤਿਨ ਕਾ ਥਾਇ ਨਹੀਂ ਪਾਈਤਾ, ਭਾਵ ਸਫਲ ਨਹੀਂ ਹੋਤਾ; ਵਾ ਹਿੰਦੂ ਹੋ ਚਾਹੇ ਮੁਸਲਮੀਨ ਹੋ ਗੁਰਪੀਰ ਬਿਨਾ (ਥਾਇ) ਸਰੂਪ ਕੋ ਨਹੀਂ ਪਾਵਤਾ ਹੈ॥
Prof. Sahib Singhਪਰ ਜੇ ਗੁਰੂ ਪੀਰ ਦੇ ਹੁਕਮ ਵਿਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ।
SikhNet (Spanish)pero sin el Guru, o sin un Maestro Espiritual, nadie es aceptado,

ਰਾਹੁ ਦਸਾਇ; ਓਥੈ ਕੋ ਜਾਇ ॥

raahu dasaae; othai ko jaae |

Sant Singh KhalsaThey may be shown the way, but only a few go there.
Manmohan SinghEven when the way is pointed out, rare is the one who reaches there.
Manmohan Singh (Punjabi)ਜੇਕਰ ਮਾਰਗ ਦੱਸ ਭੀ ਦਿੱਤਾ ਜਾਵੇ ਤਾਂ ਭੀ ਉੱਥੇ ਕੋਈ ਵਿਰਲਾ ਹੀ ਪੁੱਜਦਾ ਹੈ।
Fareedkot Teekaਰਾਹ ਸਭ ਕੋ ਦਿਖਾਤੇ ਹੈਂ ਪਰੰਤੂ (ਓਥੈ) ਉਸ ਪਰਮੇਸ੍ਵਰ ਕੇ ਮਾਰਗ ਮੇਂ ਕੋਈ ਜਾਤਾ ਹੈ॥
Prof. Sahib Singh(ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ,

ਪਦ ਅਰਥ ਦਸਾਇ = ਪੁੱਛਦਾ ਹੈ। ਕੋ = ਕੋਈ ਵਿਰਲਾ।

SikhNet (Spanish)se les puede mostrar el Camino, pero muy pocos lo recorren,

ਕਰਣੀ ਬਾਝਹੁ; ਭਿਸਤਿ. ਨ ਪਾਇ ॥

karanee baajhahu; bhisat. na paae |

Sant Singh KhalsaWithout the karma of good actions, heaven is not attained.
Manmohan SinghWithout good deeds, heaven is attained not.
Manmohan Singh (Punjabi)ਚੰਗੇ ਅਮਲਾਂ ਦੇ ਬਗੈਰ ਸਵਰਗ ਪਰਾਪਤ ਨਹੀਂ ਹੁੰਦਾ।
Fareedkot Teekaਬਿਨਾ ਕਰਨੀਓਂ ਸੇ ਸ੍ਵਰਗ ਨਹੀਂ ਪਾਇ ਸਕਤਾ॥
Prof. Sahib Singhਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ।

ਪਦ ਅਰਥ ਕਰਣੀ = ਚੰਗਾ ਆਚਰਣ। ਭਿਸਤਿ = ਬਹਿਸ਼ਤ, ਸੁਰਗ।

SikhNet (Spanish)pues sin el Karma de las buenas acciones, uno no es recibido en los cielos.

ਜੋਗੀ ਕੈ ਘਰਿ; ਜੁਗਤਿ ਦਸਾਈ ॥

jogee kai ghar; jugat dasaaee |

Sant Singh KhalsaThe Way of Yoga is demonstrated in the Yogi's monastery.
Manmohan SinghOne goes to the Yogi's monastery to ask the way to God.
Manmohan Singh (Punjabi)ਰੱਬ ਦਾ ਰਸਤਾ ਪੁੱਛਣ ਲਈ ਇਨਸਾਨ ਯੋਗੀ ਦੇ ਆਸ਼ਰਮ ਨੂੰ ਜਾਂਦਾ ਹੈ।
Fareedkot Teekaਜੋਗੀ ਕੈ ਘਰ ਮਾਇਆ ਪਾਵਨੇ ਕੀ ਜੁਗਤੀ ਦਿਸ ਆਈ, ਭਾਵ ਦੇਖਾ ਕੇ ਇਸ ਪਾਸ ਇਤਨਾ ਧਨ ਜਮਾਂ ਹੈ ਔਰ ਚੇਲਾ ਹੋ ਕੇ ਲਵਾਂ॥
Prof. Sahib Singhਜੋਗੀ ਦੇ ਡੇਰੇ ਤੇ (ਮਨੁੱਖ ਜੋਗ ਦੀ) ਜੁਗਤਿ ਪੁੱਛਣ ਜਾਂਦਾ ਹੈ,

ਪਦ ਅਰਥ ਦਸਾਈ = ਪੁੱਛਦਾ ਹੈ।

SikhNet (Spanish)Los modos de la Yoga se muestran en los monasterios,

ਤਿਤੁ ਕਾਰਣਿ; ਕਨਿ ਮੁੰਦ੍ਰਾ ਪਾਈ ॥

tit kaaran; kan mundraa paaee |

Sant Singh KhalsaThey wear ear-rings to show the way.
Manmohan SinghFor that purpose, he puts rings in his ears.
Manmohan Singh (Punjabi)ਉਸ ਮਨੋਰਥ ਲਈ ਉਹ ਉਸ ਦੇ ਕੰਨਾਂ ਵਿੱਚ ਕੁੰਡਲ ਪਾ ਦਿੰਦਾ ਹੈ।
Fareedkot Teekaਪੁਨਾ ਤਿਸ ਮਾਇਆ ਕੇ ਨਮਿਤ ਕੰਨ ਪੜਾਇਕੇ ਮੁੰਦਰਾਂ ਪਾਈਆਂ, ਮੋਖ ਵਾਸਤੇ ਨਹੀਂ॥
Prof. Sahib Singhਉਸ ('ਜੁਗਤਿ') ਦੀ ਖ਼ਾਤਰ ਕੰਨ ਵਿਚ ਮੁੰਦ੍ਰਾਂ ਪਾ ਲੈਂਦਾ ਹੈ;

ਪਦ ਅਰਥ ਤਿਤੁ ਕਾਰਣਿ = ਉਸ ('ਜੁਗਤਿ') ਦੀ ਖ਼ਾਤਰ।

SikhNet (Spanish)ahí usan aretes para mostrar el Sendero,

ਮੁੰਦ੍ਰਾ ਪਾਇ; ਫਿਰੈ ਸੰਸਾਰਿ ॥

mundraa paae; firai sansaar |

Sant Singh KhalsaWearing ear-rings, they wander around the world.
Manmohan SinghWith ear-rings on, he wanders about the world.
Manmohan Singh (Punjabi)ਕੰਨਾਂ ਦੇ ਕੁੰਡਲ ਪਹਿਨ ਕੇ, ਉਹ ਜੱਗ ਅੰਦਰ ਭਉਂਦਾ ਹੈ।
Fareedkot Teekaਮੁੰਦ੍ਰਾ ਪਾਇਕੇ ਫੇਰ ਸੰਸਾਰ ਮੇਂ ਫਿਰਨੇ ਲਗਾ॥
Prof. Sahib Singhਮੁੰਦ੍ਰਾਂ ਪਾ ਕੇ ਸੰਸਾਰ ਵਿਚ ਚੱਕਰ ਲਾਂਦਾ ਹੈ (ਭਾਵ, ਗ੍ਰਿਹਸਤ ਛੱਡ ਕੇ ਬਾਹਰ ਜਗਤ ਵਿਚ ਭਉਂਦਾ ਹੈ)।

ਪਦ ਅਰਥ ਸੰਸਾਰਿ = ਸੰਸਾਰ ਵਿਚ।

SikhNet (Spanish)y usándolos, vagan por el mundo entero.

ਜਿਥੈ ਕਿਥੈ ਸਿਰਜਣਹਾਰੁ ॥

jithai kithai sirajanahaar |

Sant Singh KhalsaThe Creator Lord is everywhere.
Manmohan SinghHe realises not, the Creator-Lord is everywhere.
Manmohan Singh (Punjabi)ਉਹ ਅਨੁਭਵ ਨਹੀਂ ਕਰਦਾ ਕਿ ਰਚਨਹਾਰ ਸੁਆਮੀ ਹਰ ਥਾਂ ਉੱਤੇ ਹੈ।
Fareedkot Teekaਜਹਾਂ ਕਹਾਂ ਗਲਾਂ ਕਾ ਸਿਰਜਨੇਹਾਰਾ ਹੋ ਬੈਠਤਾ ਭਇਆ, ਭਾਵ ਭੇਖੁ ਧਾਰ ਕਰ ਭੀ ਹਰੀ ਕਾ ਭਜਨੁ ਨ ਕੀਆ॥
Prof. Sahib Singhਪਰ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ (ਬਾਹਰ ਜੰਗਲਾਂ ਵਿਚ ਭਾਲਣਾ ਵਿਅਰਥ ਹੈ)।

ਪਦ ਅਰਥ ਜਿਥੈ ਕਿਥੈ = ਹਰ ਥਾਂ।

SikhNet (Spanish)El Señor Creador está en todas partes,

ਜੇਤੇ ਜੀਅ; ਤੇਤੇ ਵਾਟਾਊ ॥

jete jeea; tete vaattaaoo |

Sant Singh KhalsaThere are as many travellers as there are beings.
Manmohan SinghAs many as are the beings, so many are the travelers.
Manmohan Singh (Punjabi)ਜਿੰਨੇ ਭੀ ਜੀਵ ਹਨ ਉਹ ਸਾਰੇ ਹੀ ਰਾਹੀ ਹਨ।
Fareedkot Teekaਜਿਤਨੇ ਜੀਵ ਸੰਸਾਰ ਮੇਂ ਆਏ ਹੈਂ ਤਿਤਨੇ ਹੀ (ਵਟਾਉ) ਰਾਹੀ ਹੈਂਨ, ਭਾਵ ਚਲਤੇ ਚਲਤੇ ਚੌਰਾਸੀ ਮੇਂ ਏਹੁ ਭੀ ਏਕ ਮੰਜਲ ਪਰ ਆਇ ਅਟਕੇ ਹੈਂ॥
Prof. Sahib Singh(ਜਗਤ ਵਿਚ) ਜਿਤਨੇ ਭੀ ਜੀਵ (ਆਉਂਦੇ) ਹਨ ਸਾਰੇ ਮੁਸਾਫ਼ਿਰ ਹਨ,

ਪਦ ਅਰਥ ਵਾਟਾਊ = ਮੁਸਾਫ਼ਿਰ।

SikhNet (Spanish)tantas criaturas hay como viajeros,

ਚੀਰੀ ਆਈ; ਢਿਲ. ਨ ਕਾਊ ॥

cheeree aaee; dtil. na kaaoo |

Sant Singh KhalsaWhen one's death warrant is issued, there is no delay.
Manmohan SinghWhen the death warrant comes, none can make any delay.
Manmohan Singh (Punjabi)ਜਦ ਮੌਤ ਦਾ ਪਰਵਾਨਾ ਆ ਜਾਂਦਾ ਹੈ, ਕੋਈ ਜਣਾ ਭੀ ਕੋਈ ਦੇਰੀ ਨਹੀਂ ਕਰ ਸਕਦਾ।
Fareedkot Teekaਜਬ ਹੁਕਮ ਰੂਪ ਚਿੱਠੀ ਆਈ ਤਬ ਕੋਈ ਭੀ ਢੀਲ ਨਹੀਂ ਕਰ ਸਕਤਾ॥
Prof. Sahib Singhਜਿਸ ਜਿਸ ਨੂੰ ਸੱਦਾ ਆਉਂਦਾ ਹੈ ਉਹ ਇਥੇ ਢਿੱਲ ਨਹੀਂ ਲਾ ਸਕਦਾ।

ਪਦ ਅਰਥ ਚੀਰੀ = ਚਿੱਠੀ, ਸੱਦਾ।

SikhNet (Spanish)pero cuando la orden de la muerte llega, no hay retrasos.

ਏਥੈ ਜਾਣੈ; ਸੁ ਜਾਇ ਸਿਞਾਣੈ ॥

ethai jaanai; su jaae siyaanai |

Sant Singh KhalsaOne who knows the Lord here, realizes Him there as well.
Manmohan SinghHe, who knows the Lord here, recognises Him in that place.
Manmohan Singh (Punjabi)ਜੋ ਸੁਆਮੀ ਨੂੰ ਏਥੇ ਜਾਣਦਾ ਹੈ, ਉਹ ਉਸ ਨੂੰ ਉਸ ਜਗ੍ਹਾ ਉੱਤੇ ਪਛਾਣ ਲੈਂਦਾ ਹੈ।
Fareedkot Teekaਜੋ (ਏਥੈ) ਸਤਸੰਗ ਮੇਂ ਪ੍ਰਮੇਸਰ ਕੋ ਜਾਣੈ ਸੋ ਰਿਦੇ ਰੂਪ (ਜਾਇ) ਜਾਗਾ ਮੇਂ ਪ੍ਰਮੇਸਰ ਕੋ ਪਛਾਨ ਲੇਤਾ ਹੈ॥
Prof. Sahib Singhਜਿਸ ਨੇ ਇਸ ਜਨਮ ਵਿਚ ਰੱਬ ਨੂੰ ਪਛਾਣ ਲਿਆ ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ।

ਪਦ ਅਰਥ ਏਥੈ = ਇਸ ਜੀਵਨ ਵਿਚ।

SikhNet (Spanish)El que conoce al Señor aquí, Lo conoce allá;

ਹੋਰੁ ਫਕੜੁ; ਹਿੰਦੂ ਮੁਸਲਮਾਣੈ ॥

hor fakarr; hindoo musalamaanai |

Sant Singh KhalsaOthers, whether Hindu or Muslim, are just babbling.
Manmohan SinghOthers, whether Hindus or Muslims, are but praters.
Manmohan Singh (Punjabi)ਹੋਰ ਭਾਵੇਂ ਹਿੰਦੂ ਜਾਂ ਮੁਸਲਮਾਨ, ਕੇਵਲ ਬਕਵਾਦੀ ਹੀ ਹਨ।
Fareedkot Teekaਬਿਨਾ ਜਾਣੇ ਪ੍ਰਮੇਸਰ ਕੇ ਹਿੰਦੂ ਹੋਵੈ ਚਾਹੋ ਔਰ ਕੋਈ ਹੋਵੈ ਅਥਵਾ ਮੁਸਲਮੀਨ ਹੋਵੈ ਸਭ ਕੋ (ਫਕੜੁ) ਖਰਾਬੀ ਹੈ॥
Prof. Sahib Singh(ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ।

ਪਦ ਅਰਥ ਫਕੜੁ = ਫੋਕਟ, ਫੋਕਾ ਦਾਹਵਾ।

SikhNet (Spanish)el resto, hindúes o musulmanes, hacen todo su teatro en vano,

ਸਭਨਾ ਕਾ; ਦਰਿ ਲੇਖਾ ਹੋਇ ॥

sabhanaa kaa; dar lekhaa hoe |

Sant Singh KhalsaEveryone's account is read in the Court of the Lord;
Manmohan SinghAll mortal's accounts are taken in the Lord's court,
Manmohan Singh (Punjabi)ਸਾਰੇ ਪ੍ਰਾਨੀਆਂ ਦਾ ਹਿਸਾਬ ਕਿਤਾਬ ਸਾਈਂ ਦੇ ਦਰਬਾਰ ਅੰਦਰ ਲਿਆ ਜਾਂਦਾ ਹੈ,
Fareedkot Teekaਸਭਨੋਂ ਕਾ ਦਰਗਾਹ ਮੇਂ ਲੇਖਾ ਹੋਣਾ ਹੈ॥
Prof. Sahib Singh(ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿਚ ਹੁੰਦਾ ਹੈ।

ਪਦ ਅਰਥ ਦਰਿ = ਪ੍ਰਭੂ ਦੇ ਦਰ ਤੇ।

SikhNet (Spanish)al fin, todos tienen que rendir cuentas en la Corte del Señor.

ਕਰਣੀ ਬਾਝਹੁ; ਤਰੈ. ਨ ਕੋਇ ॥

karanee baajhahu; tarai. na koe |

Sant Singh Khalsawithout the karma of good actions, no one crosses over.
Manmohan Singhand none is saved without good deeds.
Manmohan Singh (Punjabi)ਤੇ ਚੰਗੇ ਅਮਲਾਂ ਦੇ ਬਿਨਾਂ ਕੋਈ ਭੀ ਪਾਰ ਨਹੀਂ ਉੱਤਰਦਾ।
Fareedkot Teekaਸੁਭ ਕਰਣੀ ਸੇ ਬਿਨਾਂ ਤੋ ਕੋਈ ਭੀ ਨਹੀਂ ਤਰੇਗਾ॥
Prof. Sahib Singhਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ।
SikhNet (Spanish)Sin el Karma de las buenas acciones, nadie nada a través,

ਸਚੋ ਸਚੁ; ਵਖਾਣੈ ਕੋਇ ॥

sacho sach; vakhaanai koe |

Sant Singh KhalsaOne who speaks the True Name of the True Lord,
Manmohan SinghHe, who utters the Name of the Truest of the true,
Manmohan Singh (Punjabi)ਜੋ ਸਚਿਆਰਾਂ ਦੇ ਧਰਮ ਸਚਿਆਰ ਦੇ ਨਾਮ ਨੂੰ ਉਚਾਰਦਾ ਹੈ,
Fareedkot Teekaਜੋ ਸਚ ਹੀ ਸਚ ਕੋ ਵਖਿਆਨ ਕਰੇਗਾ, ਭਾਵ ਨਾਮੁ ਜਪੇਗਾ॥
Prof. Sahib Singhਜੋ ਮਨੁੱਖ (ਐਸ ਜਨਮ ਵਿਚ) ਕੇਵਲ ਸੱਚੇ ਰੱਬ ਨੂੰ ਯਾਦ ਕਰਦਾ ਹੈ,

ਪਦ ਅਰਥ ਸਚੋ ਸਚੁ = ਕੇਵਲ ਸੱਚੇ ਪ੍ਰਭੂ ਨੂੰ। ਕੋਇ = ਜੋ ਕੋਈ।

SikhNet (Spanish)quien recita sólo la Verdad del Señor,

ਨਾਨਕ; ਅਗੈ ਪੁਛ. ਨ ਹੋਇ ॥੨॥

naanak; agai puchh. na hoe |2|

Sant Singh KhalsaO Nanak, is not called to account hereafter. ||2||
Manmohan SinghO Nanak, is not called to account, hereafter.
Manmohan Singh (Punjabi)ਹੇ ਨਾਨਕ। ਉਸ ਪਾਸੋਂ ਏਦੂੰ ਮਗਰੋਂ ਲੇਖਾ-ਪੱਤਾ ਨਹੀਂ ਮੰਗਿਆ ਜਾਂਦਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਅਗੇ ਉਸ ਕੋ ਹਿਸਾਬ ਕੀ ਪੂਛ ਨਹੀਂ ਹੋਵੈਗੀ॥੨॥
Prof. Sahib Singhਹੇ ਨਾਨਕ! ਪਰਲੋਕ ਵਿਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ ॥੨॥
SikhNet (Spanish)a él, oh, dice Nanak, ni una sola cuenta le es pedida en el más allá.(2)

Open this shabad (21 lines, Angs 951-952) →

Shabad Guru Amardas Ji Raag Raamkalee

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਕਾ ਮੰਦਰੁ ਆਖੀਐ; ਕਾਇਆ ਕੋਟੁ ਗੜੁ ॥

har kaa mandar aakheeai; kaaeaa kott garr |

Sant Singh KhalsaThe fortress of the body is called the Mansion of the Lord.
Manmohan SinghThe ramparted castle of the body is called the mansion of the Master.
Manmohan Singh (Punjabi)ਫਸੀਲ ਵਾਲਾ ਦੇਹ ਦਾ ਕਿਲ੍ਹਾ, ਮਾਲਕ ਦਾ ਮਹਿਲ ਕਿਹਾ ਜਾਂਦਾ ਹੈ।
Fareedkot Teekaਕਾਇਆਂ ਕੋਟ ਕੇ ਅੰਦਰ ਜੋ ਰਿਦਾ (ਗੜੁ) ਕਿਲਾ ਹੈ, ਸੋ ਹਰੀ ਕਾ ਮੰਦਰੁ ਕਹੀਤਾ ਹੈ॥
Prof. Sahib Singhਇਸ ਸਰੀਰ ਨੂੰ ਪਰਮਾਤਮਾ ਦੇ ਰਹਿਣ ਲਈ ਸੋਹਣਾ ਘਰ ਆਖਣਾ ਚਾਹੀਦਾ ਹੈ, ਕਿਲ੍ਹਾ ਗੜ੍ਹ ਕਹਿਣਾ ਚਾਹੀਦਾ ਹੈ।

ਪਦ ਅਰਥ ਕੋਟੁ = ਕਿਲ੍ਹਾ। ਗੜੁ = ਕਿਲ੍ਹਾ।ਆਖੀਐ = ਆਖਣਾ ਚਾਹੀਦਾ ਹੈ।

SikhNet (Spanish)Nuestro cuerpo es el Templo de Dios; si uno recita el Nombre,

ਅੰਦਰਿ ਲਾਲ ਜਵੇਹਰੀ; ਗੁਰਮੁਖਿ ਹਰਿ ਨਾਮੁ ਪੜੁ ॥

andar laal javeharee; guramukh har naam parr |

Sant Singh KhalsaThe rubies and gems are found within it; the Gurmukh chants the Name of the Lord.
Manmohan SinghWithin it, the mortal finds the rubies and gems, by uttering the God's Name, through the Guru's grace.
Manmohan Singh (Punjabi)ਗੁਰਾਂ ਦੀ ਦਇਆ ਰਾਹੀਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਇਸ ਦੇ ਅੰਦਰੋਂ, ਪ੍ਰਾਨੀ, ਰਤਨ ਅਤੇ ਜਵਾਹਿਰਾਤ ਲੱਭ ਲੈਂਦਾ ਹੈ।
Fareedkot Teekaਇਸ ਕੇ ਅੰਦਰ ਹੀ ਲਾਲ ਜਵਾਹਰ ਸਭ ਗੁਨ ਹੈਂ। ਸੋ ਪ੍ਰਗਟ ਕੀਏ ਚਾਹਤਾ ਹੈਂ ਤੌ ਗੁਰੋਂ ਦ੍ਵਾਰੇ ਹਰੀ ਨਾਮ ਕੋ ਪੜ੍ਹ, ਭਾਵ ਜਪੁ॥
Prof. Sahib Singhਜੇ ਗੁਰੂ ਦੇ ਹੁਕਮ ਵਿਚ ਤੁਰ ਕੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਇਸ ਸਰੀਰ ਦੇ ਅੰਦਰੋਂ ਹੀ ਚੰਗੇ ਗੁਣ-ਰੂਪ ਲਾਲ ਜਵਾਹਰ ਮਿਲ ਜਾਣਗੇ।

ਪਦ ਅਰਥ ਜਵੇਹਰੀ = ਜਵਾਹਰਾਤ, ਹੀਰੇ।

SikhNet (Spanish)por la Gracia del Guru, en Él encuentra las perlas y los rubíes.

ਹਰਿ ਕਾ ਮੰਦਰੁ ਸਰੀਰੁ, ਅਤਿ ਸੋਹਣਾ; ਹਰਿ ਹਰਿ ਨਾਮੁ ਦਿੜੁ ॥

har kaa mandar sareer, at sohanaa; har har naam dirr |

Sant Singh KhalsaThe body, the Mansion of the Lord, is very beautiful, when the Name of the Lord, Har, Har, is implanted deep within.
Manmohan SinghImplant thou the Lord Master's Name in thy body, which is the immensely comely palace of God.
Manmohan Singh (Punjabi)ਤੂੰ ਆਪਣੀ ਦੇਹ ਦੇ ਵਿੱਚ ਸੁਆਮੀ ਮਾਲਕ ਦੇ ਨਾਮਾਂ ਨੂੰ ਅਸਥਾਪਨ ਕਰ, ਜੋ ਕਿ ਵਾਹਿਗੁਰੂ ਦਾ ਇਕ ਪਰਮ ਸੁੰਦਰ ਮਹਿਲ ਹੈ।
Fareedkot Teekaਏਹੁ ਸਰੀਰ ਹਰੀ ਕਾ ਮੰਦਰ ਅਤ੍ਯੰਤ ਸੋਹਿਣਾ ਹੈ। ਇਸ ਕਰ ਕੇ ਮਨ ਬਾਣੀ ਕਰ ਕੇ ਹਰੀ ਨਾਮ ਕੋ ਹੀ ਦ੍ਰਿੜ ਕਰੁ॥
Prof. Sahib Singh(ਹੇ ਮਨ!) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕਰ ਕੇ ਰੱਖ, ਤਾਂ ਹੀ ਇਹ ਸਰੀਰ ਇਹ ਪ੍ਰਭੂ-ਦਾ-ਮੰਦਰ ਬੜਾ ਸੋਹਣਾ ਹੋ ਸਕਦਾ ਹੈ।
SikhNet (Spanish)El cuerpo, el Templo de Dios, es Inmensamente Bello; en él se enaltece el Nombre del Señor.

ਮਨਮੁਖ ਆਪਿ ਖੁਆਇਅਨੁ; ਮਾਇਆ ਮੋਹ ਨਿਤ ਕੜੁ ॥

manamukh aap khuaaeian; maaeaa moh nit karr |

Sant Singh KhalsaThe self-willed manmukhs ruin themselves; they boil continuously in attachment to Maya.
Manmohan SinghThe egocentrics ever boil in the love of riches and ruin themselves.
Manmohan Singh (Punjabi)ਆਪ ਹੁਦਰੇ ਸਦੀਵ ਹੀ ਧਨ ਦੌਲਤਾਂ ਦੀ ਮਮਤਾ ਵਿੱਚੱ ਉਬਲਦੇ ਹਨ ਤੇ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਨ।
Fareedkot Teekaਮਨਮੁਖ ਅਪਨੇ ਤੇ ਭੁਲਾਏ ਹਨ। ਵਹੁ ਮਾਯਾ ਕੇ ਮੋਹ ਮੇਂ ਨਿਤ ਹੀ (ਕੜੁ) ਝੂਰਤੇ ਹੈਂ॥
Prof. Sahib Singh(ਪਰ) ਜੋ ਮਨੁੱਖ ਆਪਣੇ ਮਨ ਦੇ ਮਗਰ ਤੁਰਦੇ ਹਨ ਉਹਨਾਂ ਨੂੰ ਪ੍ਰਭੂ ਨੇ ਆਪ ਖੁੰਝਾ ਦਿੱਤਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦਾ ਝੋਰਾ ਨਿੱਤ (ਦੁਖੀ ਕਰਦਾ ਹੈ)।

ਪਦ ਅਰਥ ਖੁਆਇਅਨੁ = ਖੁੰਝਾਏ ਹਨ ਉਸ ਨੇ। ਕੜੁ = ਕਾੜਾ, ਝੋਰਾ, ਚਿੰਤਾ।

SikhNet (Spanish)El arrogante Manmukj es destruido por Dios; es hervido en la olla de Maya y del deseo.

ਸਭਨਾ ਸਾਹਿਬੁ ਏਕੁ ਹੈ; ਪੂਰੈ ਭਾਗਿ ਪਾਇਆ ਜਾਈ ॥੧੧॥

sabhanaa saahib ek hai; poorai bhaag paaeaa jaaee |11|

Sant Singh KhalsaThe One Lord is the Master of all. He is found only by perfect destiny. ||11||
Manmohan SinghThe One God is the Lord of all. It is through perfect destiny that He is obtained.
Manmohan Singh (Punjabi)ਇਕੱ ਵਾਹਿਗੁਰੂ ਹੀ ਸਾਰਿਆਂ ਦਾ ਸੁਆਮੀ ਹੈ। ਪੂਰਨ ਪ੍ਰਾਲਬਧ ਰਾਹੀਂ ਹੀ ਉਹ ਪਾਇਆ ਜਾਂਦਾ ਹੈ।
Fareedkot Teekaਐਸੇ ਬੇਨਤੀ ਕਰੇ: ਸਭਨੋਂ ਕਾ ਸਾਹਿਬ ਤੌ ਏਕ ਤੂੰ ਹੀ ਹੈਂ, ਪੂਰੇ ਭਾਗੋਂ ਕਰ ਪਾਯਾ ਜਾਤਾ ਹੈ॥੧੧॥☬ਕਿਸੀ ਨੇ ਸਤ ਕੀ ਪ੍ਰਾਪਤੀ ਅਰੁ ਜਗਤ ਕਾ ਰੂਪ ਪੂਛਾ? ਤਿਸ ਪ੍ਰਤੀ ਪਰਮੇਸਰ ਕੇ ਦੀਏ ਬਿਨਾ ਅਨੇਕ ਪ੍ਰਕਾਰ ਕੇ ਜਤਨ ਕਰਨੇ ਤੇ ਭੀ ਸਤਿ ਪ੍ਰਮੇਸਰ ਕੀ ਪ੍ਰਾਪਤੀ ਨਹੀਂ ਹੋਤੀ ਇਸ ਬਾਤ ਕੋ ਦਿਖਾਵਤੇ ਹੈਂ:
Prof. Sahib Singhਸਾਰੇ ਜੀਵਾਂ ਦਾ ਮਾਲਕ ਉਹੀ ਇਕ ਪਰਮਾਤਮਾ ਹੈ, ਪਰ ਮਿਲਦਾ ਪੂਰੀ ਕਿਸਮਤ ਨਾਲ ਹੈ ॥੧੧॥
SikhNet (Spanish)El Maestro de todo es el Uno sólo, pero es por un Destino Perfecto que Él es obtenido.(11)

Open this shabad →

Shabad Guru Nanak Dev Ji Raag Raamkalee

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹਿ।
SikhNet (Spanish)Slok, Mejl Guru Nanak, Primer Canal Divino.

ਨਾ ਸਤਿ ਦੁਖੀਆ. ਨਾ ਸਤਿ ਸੁਖੀਆ; ਨਾ ਸਤਿ. ਪਾਣੀ ਜੰਤ ਫਿਰਹਿ ॥

naa sat dukheea. naa sat sukheea; naa sat. paanee jant fireh |

Sant Singh KhalsaThere is no Truth in suffering, there is no Truth in comfort. There is no Truth in wandering like animals through the water.
Manmohan SinghThere is no perfection through suffering, no perfection through peace and no perfection by wandering like the animals in water.
Manmohan Singh (Punjabi)ਤਕਲੀਫ ਰਾਹੀਂ ਕੋਈ ਸਿੱਧੀ ਨਹੀਂ। ਆਰਾਮ ਰਾਹੀਂ ਭੀ ਕੋਈ ਸਿੱਧੀ ਨਹੀਂ ਅਤੇ ਨਾਂ ਹੀ ਸਿੱਧੀ ਹੈ ਜਲ ਵਿੱਚ ਜੀਵਾਂ ਦੀ ਤਰ੍ਹਾਂ ਚੱਕਰ ਕੱਟਣ ਵਿੱਚ।
Fareedkot Teekaਤਪ ਆਦਿਕੋਂ ਕਰ ਦੁਖੀਆ ਰਹਣੇ ਤੇ ਸਤ ਸਰੂਪ ਕੀ ਪ੍ਰਾਪਤੀ ਨਹੀਂ ਹੋਤੀ ਔਰੁ ਸੁਖੋਂ ਕੇ ਭੋਗਣੇ ਕਰ ਭੀ ਸਤ ਕੀ ਪ੍ਰਾਪਤੀ ਨਹੀਂ ਹੋਤੀ ਹੈ ਔ ਪਾਣੀ ਕੇ ਜੀਵੋਂ ਕੇ ਸਮਾਨ ਸੇ ਜਲ ਮੇਂ ਰਹੇ ਤਾਂ ਵੀ ਸਤ ਕੀ ਪ੍ਰਾਪਤੀ ਨਹੀਂ ਹੋਤੀ ਹੈ॥
Prof. Sahib Singh(ਤਪ ਆਦਿਕਾਂ ਨਾਲ) ਦੁਖੀ ਹੋਣ ਵਿਚ (ਸਿੱਧੀ ਤੇ ਵਡਿਆਈ ਦੀ ਪ੍ਰਾਪਤੀ) ਨਹੀਂ ਹੈ, ਸੁਖ-ਰਹਿਣਾ ਹੋਣ ਵਿਚ ਭੀ ਨਹੀਂ ਤੇ ਪਾਣੀ ਵਿਚ ਖਲੋਣ ਵਿਚ ਭੀ ਨਹੀਂ ਹੈ (ਨਹੀਂ ਤਾਂ ਬੇਅੰਤ) ਜੀਵ ਪਾਣੀ ਵਿਚ ਹੀ ਫਿਰਦੇ ਹਨ (ਉਹਨਾਂ ਨੂੰ ਸੁਤੇ ਹੀ ਸਿੱਧੀ ਮਿਲ ਜਾਂਦੀ)।

ਪਦ ਅਰਥ ਨਾਸਤਿ = (ਸੰ: नास्ति=न अस्ति) ਨਹੀਂ ਹੈ, ਭਾਵ, ਸਿੱਧੀ ਤੇ ਵਡਿਆਈ ਨਹੀਂ ਹੈ।

SikhNet (Spanish)Uno no obtiene la Verdad a través del sufrimiento, ni a través del gozo, o vagando como los peces en el lago.

ਨਾ ਸਤਿ. ਮੂੰਡ ਮੁਡਾਈ ਕੇਸੀ; ਨਾ ਸਤਿ. ਪੜਿਆ ਦੇਸ ਫਿਰਹਿ ॥

naa sat. moondd muddaaee kesee; naa sat. parriaa des fireh |

Sant Singh KhalsaThere is no Truth in shaving one's head; there is no Truth is studying the scriptures or wandering in foreign lands.
Manmohan SinghThe True Lord is attained not by shaving off the head-hair, nor is the True Lord obtained by reading or journeying through the country.
Manmohan Singh (Punjabi)ਸੱਚਾ ਸੁਆਮੀ ਸਿਰ ਦੇ ਵਾਲ ਮੁਨਾਉਣ ਦੁਆਰਾ ਨਹੀਂ ਮਿਲਦਾ, ਨਾਂ ਹੀ ਸੱਚਾ ਸੁਆਮੀ ਪਰਾਪਤ ਹੁੰਦਾ ਹੈ ਪੜ੍ਹਨ ਜਾਂ ਦੇਸ਼ ਵਿੱਚ ਰਟਨ ਕਰਨ ਦੁਆਰਾ।
Fareedkot Teekaਨਾ ਸਿਰ ਕੇ ਕੇਸੋਂ ਕੇ ਮੁਨਾਵਣੇ ਕਰ ਸਤਿ ਪ੍ਰਮਾਤਮਾ ਕੀ ਪ੍ਰਾਪਤੀ ਹੋਤੀ ਹੈ, ਨਾ ਪੜਨੇ ਕਰ ਅਰ ਨਾ ਦੇਸੋਂ ਕੇ ਫਿਰਨੇ ਕਰ ਸਤ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਸਿਰ ਦੇ ਕੇਸ ਮੁਨਾਣ ਵਿਚ (ਭਾਵ, ਰੁੰਡ-ਮੁੰਡ ਹੋ ਜਾਣ ਵਿਚ) ਸਿੱਧੀ ਨਹੀਂ ਹੈ; ਇਸ ਗੱਲ ਵਿਚ ਭੀ (ਜਨਮ-ਮਨੋਰਥ ਦੀ) ਸਿੱਧੀ ਨਹੀਂ ਕਿ ਵਿਦਵਾਨ ਬਣ ਕੇ (ਹੋਰ ਲੋਕਾਂ ਨੂੰ ਚਰਚਾ ਵਿਚ ਜਿੱਤਣ ਲਈ) ਦੇਸਾਂ ਦੇਸਾਂ ਵਿਚ ਫਿਰੀਏ।

ਪਦ ਅਰਥ ਮੂੰਡ = ਸਿਰ। ਮੂੰਡ ਕੇਸੀ ਮੁਡਾਈ = ਸਿਰ ਦੇ ਕੇਸ ਮੁਨਾਇਆਂ {ਨੋਟ: ਹਰੇਕ ਕਿਸਮ ਦੇ ਖ਼ਿਆਲ ਦੇ ਨਾਲ ਲਫ਼ਜ਼ "ਨਾਸਤਿ" ਹਰ ਵਾਰੀ ਵਰਤਿਆ ਹੈ; ਸੋ, "ਮੂੰਡ ਮੁਡਾਈ ਕੇਸੀ" ਇਕੱਠਾ ਹੀ ਇਕ ਖ਼ਿਆਲ ਹੈ)।

SikhNet (Spanish)Tampoco rasurándose la cabeza, ni vagando por el mundo o quedándose inmóvil como los árboles o las piedras o poniéndose como un cisne.

ਨਾ ਸਤਿ. ਰੁਖੀ ਬਿਰਖੀ ਪਥਰ; ਆਪੁ ਤਛਾਵਹਿ. ਦੁਖ ਸਹਹਿ ॥

naa sat. rukhee birakhee pathar; aap tachhaaveh. dukh saheh |

Sant Singh KhalsaThere is no Truth in trees, plants or stones, in mutilating oneself or suffering in pain.
Manmohan SinghAdeption there is not in abiding midst trees, plants and stones, nor in getting oneself lopped off or suffering hardship.
Manmohan Singh (Punjabi)ਪੂਰਨਤਾ ਨਹੀਂ ਹੈ ਦਰਖਤਾਂ, ਪੌਦਿਆਂ ਅਤੇ ਪੱਥਰਾਂ ਵਿੱਚ ਵੱਸਣ ਦੁਆਰਾ, ਨਾਂ ਹੀ ਇਹ ਹੈ ਆਪਣੇ ਆਪ ਨੂੰ ਛਿਲਾਉਣ ਜਾਂ ਕਸ਼ਟ ਸਹਾਰਨ ਵਿੱਚ।
Fareedkot Teekaਰੁਖ ਬਨੋਂ ਕੇ ਬ੍ਰਿਖ ਬਾਗੋਂ ਕੇ ਤਿਨ ਮੇਂ ਰਹਣੇ ਕਰ ਔ ਪਥਰ ਸਮ ਸੀਤ ਉਸਨ ਸਹਾਰਨੇ ਵਾ ਪ੍ਰਬਤੋਂ ਮੇਂ ਰਹਨੇ ਤੇ। (ਆਪੁ ਤਛਾਵਹਿ) ਕਾਂਸੀ ਕਲਵੱਤ ਲੈਣੇ ਤੇ ਔਰ ਨਾਨਾ ਪ੍ਰਕਾਰ ਕੇ ਦੁਖ ਸਹਾਰਨੇ ਤੇ ਯਥਾ ਸੂਲੋਂ ਕੀ ਸੇਜਾ ਪਰ ਸੋਨਾ, ਇਨ ਕਰਮੋਂ ਕਰ ਭੀ ਸਤ ਸਰੂਪ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਰੁੱਖਾਂ ਬਿਰਖਾਂ ਤੇ ਪੱਥਰਾਂ ਵਿਚ ਭੀ ਸਿੱਧੀ ਨਹੀਂ ਹੈ, ਇਹ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ (ਭਾਵ, ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉਤੇ ਕਈ ਕਸ਼ਟ ਸਹਾਰਿਆਂ ਭੀ ਜਨਮ-ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ)।

ਪਦ ਅਰਥ ਆਪੁ = ਆਪਣੇ ਆਪ ਨੂੰ। ਤਛਾਵਹਿ = ਕਟਾਂਦੇ ਹਨ।

SikhNet (Spanish)Tampoco por encadenar a los elefantes o juntar las vacas en el establo.

ਨਾ ਸਤਿ. ਹਸਤੀ ਬਧੇ ਸੰਗਲ; ਨਾ ਸਤਿ. ਗਾਈ ਘਾਹੁ ਚਰਹਿ ॥

naa sat. hasatee badhe sangal; naa sat. gaaee ghaahu chareh |

Sant Singh KhalsaThere is no Truth in binding elephants in chains; there is no Truth in grazing cows.
Manmohan SinghPerfection is obtained not by binding the elephants with chains, nor is perfection obtained by grass-grazing the cows.
Manmohan Singh (Punjabi)ਹਾਥੀਆਂ ਨੂੰ ਜੰਜ਼ੀਰਾਂ ਨਾਲ ਜਕੜਨ ਦੁਆਰਾ ਪੂਰਨਤਾ ਪਰਾਪਤ ਨਹੀਂ ਹੁੰਦੀ, ਨਾਂ ਹੀ ਪੂਰਨਤਾ ਪਰਾਪਤ ਹੁੰਦੀ ਹੈ ਗਾਈਆਂ ਨੂੰ ਘਾਅ ਚਰਾਉਣ ਦੁਆਰਾ।
Fareedkot Teekaਹਸਤੀ ਸਮਾਨ ਸੰਗਲੋਂ ਸੇ ਸਰੀਰ ਬਾਂਧਨੇ ਕਰ ਸਰੂਪ ਕੀ ਪ੍ਰਾਪਤੀ ਨਹੀਂ ਹੋਤੀ ਔ ਗਾਈ ਸਮਾਨ ਘਾਸ ਚਰਨੇ ਸੇ ਅਰਥਾਤ ਕੰਦ ਮੂਲ ਖਾਣੇ ਸੇ ਭੀ ਸਤ ਸਰੂਪ ਕੀ ਪ੍ਰਾਪਤੀ ਨਹੀਂ ਹੋਤੀ ਹੈ⁽¹⁾॥
Prof. Sahib Singh(ਸੰਗਲ ਲੱਕ ਨਾਲ ਬੰਨ੍ਹਣ ਵਿਚ ਭੀ) ਸਿੱਧੀ ਨਹੀਂ ਹੈ, ਹਾਥੀ ਸੰਗਲਾਂ ਨਾਲ ਬੱਧੇ ਪਏ ਹੁੰਦੇ ਹਨ; (ਕੰਦ-ਮੂਲ ਖਾਣ ਵਿਚ ਭੀ) ਸਿੱਧੀ ਨਹੀਂ ਹੈ, ਗਾਈਆਂ ਘਾਹ ਚੁਗਦੀਆਂ ਹੀ ਹਨ (ਭਾਵ, ਹਾਥੀਆਂ ਵਾਂਗ ਸੰਗਲ ਬੰਨ੍ਹਿਆਂ ਤੇ ਗਾਈਆਂ ਵਾਂਗ ਕੰਦ-ਮੂਲ ਖਾਧਿਆਂ ਸਿੱਧੀ ਦੀ ਪ੍ਰਾਪਤੀ ਨਹੀਂ ਹੈ)।
SikhNet (Spanish)Sólo aquél a quien el Señor bendice, obtiene la Verdad;

ਜਿਸੁ ਹਥਿ ਸਿਧਿ. ਦੇਵੈ ਜੇ ਸੋਈ; ਜਿਸ ਨੋ ਦੇਇ ਤਿਸੁ ਆਇ ਮਿਲੈ ॥

jis hath sidh. devai je soee; jis no dee tis aae milai |

Sant Singh KhalsaHe alone grants it, whose hands hold spritual perfection; he alone receives it, unto whom it is given.
Manmohan SinghIf He, in whose hand perfection is, blesses, then alone one obtains it, He whom the Lord gives; by him alone it is received.
Manmohan Singh (Punjabi)ਜਿਸ ਦੇ ਹੱਥ ਵਿੱਚ ਪੂਰਨਤਾ ਹੈ, ਜੇਕਰ ਉਹ ਪ੍ਰਦਾਨ ਕਰੇ, ਕੇਵਲ ਤਾਂ ਹੀ ਆਦਮੀ ਇਸ ਨੂੰ ਹਾਸਲ ਕਰਦਾ ਹੈ, ਜਿਸਨੂੰ ਉਹ ਦਿੰਦਾ ਹੈ, ਉਸ ਨੂੰ ਹੀ ਇਹ ਪਰਾਪਤ ਹੁੰਦੀ ਹੈ।
Fareedkot Teekaਜਿਸ ਪਰਮੇਸਰ ਵਾ ਗੁਰੋਂ ਕੇ ਹਥ (ਸਿਧਿ) ਮੋਖ ਹੈ। ਜੇ ਸੋਈ (ਦੇਇ) ਦੇਵੇ ਜਿਸ ਕੋ ਤਬ ਤਿਸ ਕੋ ਆਇ ਮਿਲਤੀ ਹੈ॥
Prof. Sahib Singhਜਿਸ ਪ੍ਰਭੂ ਦੇ ਹੱਥ ਵਿਚ ਸਫਲਤਾ ਹੈ ਜੇ ਉਹ ਆਪ ਦੇਵੇ ਤਾਂ ਜਿਸ ਨੂੰ ਦੇਂਦਾ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ।
SikhNet (Spanish)sí, dice Nanak, sólo será bendecido con Gloria, aquél en cuyo interior resuena la Palabra del Shabd del Guru.

ਨਾਨਕ. ਤਾ ਕਉ ਮਿਲੈ ਵਡਾਈ; ਜਿਸੁ ਘਟ ਭੀਤਰਿ ਸਬਦੁ ਰਵੈ ॥

naanak. taa kau milai vaddaaee; jis ghatt bheetar sabad ravai |

Sant Singh KhalsaO Nanak, he alone is blessed with glorious greatness, whose heart is filled with the Word of the Shabad.
Manmohan SinghNanak, he alone is blessed with glory, within whose mind the Name is contained.
Manmohan Singh (Punjabi)ਨਾਨਕ ਕੇਵਲ ਉਸ ਨੂੰ ਹੀ ਪ੍ਰਭਤਾ ਪਰਦਾਨ ਹੁੰਦੀ ਹੈ, ਜਿਸ ਦੇ ਹਿਰਦੇ ਅੰਦਰ ਨਾਮ ਰਮਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਕੋ ਮੁਕਤੀ ਕੀ ਵਡਾਈ ਮਿਲਤੀ ਹੈ ਜਿਸ ਕੇ ਘਟ ਮੇਂ ਗੁਰ ਉਪਦੇਸ ਕਾ (ਰਵੈ) ਅਭ੍ਯਾਸ ਹੈ॥☬ਜੋ ਬੇਦ ਸਾਸਤ੍ਰ ਦੁਆਰੇ ਪਰਮੇਸਰੁ ਐਸੇ ਕਹਤਾ ਹੈ, ਸੋ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਹਰ ਵੇਲੇ ਮੌਜੂਦ ਹੈ।

ਪਦ ਅਰਥ ਰਵੈ = ਵਿਆਪਕ ਹੈ, ਮੌਜੂਦ ਹੈ।

SikhNet (Spanish)Todos los corazones son míos, dice Dios,

ਸਭਿ ਘਟ ਮੇਰੇ. ਹਉ ਸਭਨਾ ਅੰਦਰਿ; ਜਿਸਹਿ ਖੁਆਈ ਤਿਸੁ ਕਉਣੁ ਕਹੈ ॥

sabh ghatt mere. hau sabhanaa andar; jiseh khuaaee tis kaun kahai |

Sant Singh KhalsaGod says, all hearts are mine, and I am in all hearts. Who can explain this to one who is confused?
Manmohan SinghSays the Lord, All the bodies are mine and I am midst all, Who can tell him the way, who is strayed by me?
Manmohan Singh (Punjabi)ਸੁਆਮੀ ਆਖਦਾ ਹੈ, "ਸਾਰੇ ਸਰੀਰ ਮੇਰੇ ਹਨ ਅਤੇ ਮੈਂ ਸਾਰਿਆਂ ਦੇ ਅੰਦਰ ਹਾਂ। ਉਸ ਨੂੰ ਰਸਤਾ ਕੌਣ ਦੱਸ ਸਕਦਾ ਹੈ, ਜਿਸਨੂੰ ਮੈਂ ਭੁਲਾਇਆ ਹੋਇਆ ਹੈ?"
Fareedkot Teekaਹੇ ਭਾਈ! ਏਹੁ ਸਭ ਸਰੀਰ ਮੇਰੇ ਬਨਾਏ ਹੂਏ ਹੈਂ, ਪੁਨਃ ਮੈਂ ਸਭ ਕੇ ਅੰਤਰ ਬਿਆਪਕ ਹੂੰ। ਜਿਸ ਕੋ ਮੈਂ ਭੂਲਾਊਂ ਤਿਸ ਕੋ ਕੌਨ ਸੁਭ ਉਪਦੇਸ ਕਹੈ ਅਰਥਾਤ ਕੋਈ ਨਹੀਂ ਕਹਿ ਸਕਤਾ॥
Prof. Sahib Singh(ਪ੍ਰਭੂ ਤਾਂ ਇਉਂ ਆਖਦਾ ਹੈ ਕਿ ਜੀਵਾਂ ਦੇ) ਸਾਰੇ ਸਰੀਰ ਮੇਰੇ (ਸਰੀਰ) ਹਨ, ਮੈਂ ਸਭਨਾਂ ਵਿਚ ਵੱਸਦਾ ਹਾਂ, ਜਿਸ ਜੀਵ ਨੂੰ ਮੈਂ ਕੁਰਾਹੇ ਪਾ ਦੇਂਦਾ ਹਾਂ ਉਸ ਨੂੰ ਕੌਣ ਸਮਝਾ ਸਕਦਾ ਹੈ?

ਪਦ ਅਰਥ ਖੁਆਈ = ਮੈਂ ਖੁੰਝਾਂਦਾ ਹਾਂ।

SikhNet (Spanish)y aquél que es desviado por Mí del Sendero, ¿quién lo podrá regresar?

ਜਿਸਹਿ ਦਿਖਾਲਾ ਵਾਟੜੀ; ਤਿਸਹਿ ਭੁਲਾਵੈ ਕਉਣੁ ॥

jiseh dikhaalaa vaattarree; tiseh bhulaavai kaun |

Sant Singh KhalsaWho can confuse that being, unto whom I have shown the Way?
Manmohan SinghHe, whom I show the way; who can mislead him?
Manmohan Singh (Punjabi)ਜਿਸ ਨੂੰ ਮੈਂ ਰਸਤਾ ਵਿਖਾਲਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ?
Fareedkot Teekaਜਿਸ ਕੋ ਮੈਂ ਰਸਤਾ ਦਿਖਾਵਾਂ ਤਿਸ ਕੋ ਫੇਰ ਕੌਣ ਭੁਲਾਵੇ॥
Prof. Sahib Singhਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦੇਂਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ?

ਪਦ ਅਰਥ ਵਾਟੜੀ = ਸੋਹਣੀ ਵਾਟ, ਸੋਹਣਾ ਰਾਹ।

SikhNet (Spanish)Y a aquél a quien muestro el Sendero, ¿quién lo podría desviar?

ਜਿਸਹਿ ਭੁਲਾਈ ਪੰਧ ਸਿਰਿ; ਤਿਸਹਿ ਦਿਖਾਵੈ ਕਉਣੁ ॥੧॥

jiseh bhulaaee pandh sir; tiseh dikhaavai kaun |1|

Sant Singh KhalsaAnd who can show the Path to that being whom I have confused since the beginning of time? ||1||
Manmohan SinghWho can show the path to him, whom I stray from the very outset?
Manmohan Singh (Punjabi)ਉਸ ਨੂੰ ਮਾਰਗ ਕੌਣ ਵਿਖਾਲ ਸਕਦਾ ਹੈ, ਜਿਸ ਨੂੰ ਮੈਂ ਐਨ ਅਰੰਭ ਤੋਂ ਹੀ ਕੁਰਾਹੇ ਪਾ ਦਿੰਦਾ ਹਾਂ?
Fareedkot Teekaਪੁਨਾ ਜਿਸ ਕੋ (ਪੰਧ) ਰਸਤਾ ਮੈਂ (ਸਿਰਿ) ਸਿਰਿਓਂ ਆਦੋਂ ਹੀ ਭੁਲਾਵਾਂ ਅਰਥਾਤ ਪਹਿਲੇ ਹੀ ਭੁਲਾ ਦੇਵਾਂ ਤਿਸ ਕੋ ਕੋਨ ਦਿਖਾਵੈ; ਭਾਵ ਜੋ ਜਨਮਤੇ ਸਾਰ ਹੀ ਕੁਮਾਰਗ ਮੇਂ ਪਾਵਾਂ ਤੋ ਕੌਨ ਸੁਮਾਰਗਿ ਮੇਂ ਪਾਵੈ॥੧॥☬ਇਹ ਸਿਧੋ ਸਾਥ ਪ੍ਰਸ਼ਨ ਉਤ੍ਰ ਹੈ, ਜੋ ਆਗੇ ਕਹਿੰਦੇ ਹੈਂ। ਕਹੀਂ ਉਤ੍ਰ ਬੀਚ ਹੋਤਾ ਹੈ ਔ ਪ੍ਰਸ਼ਨ ਊਪਰ ਸੇ ਕਥਨ ਕੀਆ ਜਾਤਾ ਹੈ। ਕਹੀਂ ਪ੍ਰਸ਼ਨ ਬੀਚ ਹੋਤਾ ਹੈ ਉਤ੍ਰ ਊਪਰ ਸੇ ਕਹਾ ਜਾਤਾ ਹੈ। ਕਹੀਂ ਪ੍ਰਸਨ ਉਤ੍ਰ ਦੋਨੋਂ ਬੀਚ ਹੋਤੇ ਹੈਂ। ਈਸਰ ਨੇ ਗ੍ਰਿਹੀ ਕਾ ਧਰਮੁ ਪੂਛਾ? ਤਿਸੁ ਪਰ ਕਹਿਤੇ ਹੈਂ:
Prof. Sahib Singhਜਿਸ ਨੂੰ ਮੈਂ (ਜ਼ਿੰਦਗੀ ਦੇ) ਸਫ਼ਰ ਦੇ ਸ਼ੁਰੂ ਵਿਚ ਹੀ ਭੁਲਾ ਦਿਆਂ ਉਸ ਨੂੰ ਰਸਤਾ ਕੌਣ ਵਿਖਾ ਸਕਦਾ ਹੈ? ॥੧॥

ਪਦ ਅਰਥ ਪੰਧ ਸਿਰਿ = ਪੰਧ ਦੇ ਸਿਰੇ ਤੇ, ਸਫ਼ਰ ਦੇ ਸ਼ੁਰੂ ਵਿਚ ਹੀ ॥੧॥

SikhNet (Spanish)Y aquél que se ha perdido de Mí desde el principio de su viaje, ¿quién le puede mostrar el Camino?(1)

Open this shabad →

Shabad Guru Nanak Dev Ji Raag Raamkalee

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.

ਸੋ ਗਿਰਹੀ; ਜੋ ਨਿਗ੍ਰਹੁ ਕਰੈ ॥

so girahee; jo nigrahu karai |

Sant Singh KhalsaHe alone is a householder, who restrains his passions
Manmohan Singhhe alone is the house-holder, who checks his passion,
Manmohan Singh (Punjabi)ਕੇਵਲ ਉਹ ਹੀ ਗ੍ਰਹਿਸਤੀ ਹੈ ਜੋ ਆਪਣੇ ਵਿਸ਼ੇ ਵੇਗ ਨੂੰ ਰੋਕਦਾ ਹੈ,
Fareedkot Teekaਸੋ ਗਿਰਹੀ ਸ੍ਰੇਸਟ ਹੈ, ਜੋ ਇੰਦ੍ਰਯੋਂ ਕੋ ਰੋਕਨਾ, ਭਾਵ ਜੀਤਨਾ ਕਰੈ॥
Prof. Sahib Singh(ਅਸਲ) ਗ੍ਰਿਹਸਤੀ ਉਹ ਹੈ ਜੋ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਦਾ ਹੈ,

ਪਦ ਅਰਥ ਗਿਰਹੀ = ਗ੍ਰਿਹਸਤੀ। ਨਿਗ੍ਰਹੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ।

SikhNet (Spanish)Sólo es sostenedor de hogar, quien disciplina los deseos de sus sentidos

ਜਪੁ ਤਪੁ ਸੰਜਮੁ; ਭੀਖਿਆ ਕਰੈ ॥

jap tap sanjam; bheekhiaa karai |

Sant Singh Khalsaand begs for meditation, austerity and self-discipline.
Manmohan Singhand begs from the Lord, meditation, hard toil and self-restraint.
Manmohan Singh (Punjabi)ਅਤੇ ਸਾਈਂ ਪਾਸੋਂ ਸਿਮਰਨ ਕਰੜੀ ਘਾਲ ਤੇ ਸਵੈ ਜਬਤ ਮੰਗਦਾ ਹੈ।
Fareedkot Teekaਜਪ ਤਪ ਸੰਜਮ ਕਰੇ ਔ ਅਤੀਤੋਂ ਕੇ ਭਿਖ੍ਯਾ ਕਾ ਦੇਨਾ ਕਰੇ॥
Prof. Sahib Singhਜੋ (ਪ੍ਰਭੂ ਪਾਸੋਂ) ਜਪ ਤਪ ਤੇ ਸੰਜਮ-ਰੂਪ ਖ਼ੈਰ ਮੰਗਦਾ ਹੈ;

ਪਦ ਅਰਥ ਭੀਖਿਆ ਕਰੈ = (ਪ੍ਰਭੂ ਤੋਂ) ਖ਼ੈਰ ਮੰਗੇ।

SikhNet (Spanish)y pide por la Contemplación de Dios, la austeridad y el autocontrol;

ਪੁੰਨ ਦਾਨ ਕਾ; ਕਰੇ ਸਰੀਰੁ ॥

pun daan kaa; kare sareer |

Sant Singh KhalsaHe gives donations to charity with his body;
Manmohan SinghHe, who with his body gives in charity and alms all he can;
Manmohan Singh (Punjabi)ਜਿਹੜਾ ਕੋਈ ਆਪਣੀ ਦੇਹ ਨਾਲ ਜਿੰਨਾ ਭੀ ਉਹ ਕਰ ਸਕਦਾ ਹੈ,
Fareedkot Teekaਪੁੰਨ ਦਾਨ ਕਾ ਕਰਨੇ ਵਾਲਾ ਸਰੀਰੁ ਕਰੇ, ਭਾਵ ਸਦਾ ਪੁਨ ਕਰਤਾ ਰਹੇ॥
Prof. Sahib Singhਜੋ ਆਪਣਾ ਸਰੀਰ (ਭੀ) ਪੁੰਨ ਦਾਨ ਵਾਲਾ ਹੀ ਬਣਾ ਲੈਂਦਾ ਹੈ (ਭਾਵ, ਖ਼ਲਕਤ ਦੀ ਸੇਵਾ ਤੇ ਭਲਾਈ ਕਰਨ ਦਾ ਸੁਭਾਵ ਜਿਸ ਦੇ ਸਰੀਰ ਨਾਲ ਰਚ-ਮਿਚ ਜਾਂਦਾ ਹੈ);
SikhNet (Spanish)el que da en caridad todo lo que puede a través de su cuerpo;

ਸੋ ਗਿਰਹੀ; ਗੰਗਾ ਕਾ ਨੀਰੁ ॥

so girahee; gangaa kaa neer |

Sant Singh Khalsasuch a householder is as pure as the water of the Ganges.
Manmohan SinghThat house-holder is pure like the water of Ganges.
Manmohan Singh (Punjabi)ਖੈਰਾਤ ਤੇ ਸਖਾਵਤ ਵਿੱਚ ਦਿੰਦਾ ਹੈ, ਉਹ ਗ੍ਰਹਿਸਤੀ ਗੰਗਾ ਦੇ ਪਾਣੀ ਵਰਗਾ ਪਵਿੱਤਰ ਹੈ।
Fareedkot Teekaਸੋ ਗ੍ਰਹਸਥੀ ਗੰਗਾ ਕੇ ਜਲ ਸਮ ਪਵਿਤ੍ਰ ਹੈ, ਭਾਵ ਜੋ ਉਸ ਕਾ ਦਰਸਨੁ ਕਰੇ ਉਸ ਕੇ ਭੀ ਕਈ ਜਨਮੋਂ ਕੇ ਪਾਪ ਜਾਤੇ ਹੈਂ॥
Prof. Sahib Singhਉਹ ਗ੍ਰਿਹਸਤੀ ਗੰਗਾ ਜਲ (ਵਰਗਾ ਪਵਿਤ੍ਰ) ਹੋ ਜਾਂਦਾ ਹੈ।

ਪਦ ਅਰਥ ਨੀਰੁ = ਜਲ।

SikhNet (Spanish)sí, tal sostenedor de hogar es puro como las aguas del Ganges.

ਬੋਲੈ ਈਸਰੁ ਸਤਿ ਸਰੂਪੁ ॥

bolai eesar sat saroop |

Sant Singh KhalsaSays Eeshar, the Lord is the embodiment of Truth.
Manmohan SinghSays Nanak, hear thou, O Ishar the Lord is the Embodiment of truth.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਸੁਣ, ਹੇ ਈਸ਼ਰ! ਪ੍ਰਭੂ ਸੱਚ ਦਾ ਪੁੰਜ ਹੈ।
Fareedkot Teekaਸ੍ਰੀ ਗੁਰੂ ਜੀ ਈਸਰ ਕੋ ਕਹਿਤੇ ਹੈਂ: ਜੋ ਪਰਮੇਸਰ ਸਤ ਸਰੂਪ ਹੈ॥
Prof. Sahib Singhਜੇ ਈਸ਼ਰ (ਜੋਗੀ ਭੀ ਅਸਲ ਗ੍ਰਿਹਸਤੀ ਵਾਲੀ ਇਹ ਜੁਗਤਿ ਵਰਤ ਕੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਪੇ ਤਾਂ ਇਹ ਭੀ ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ (ਭਾਵ, ਹੇ ਈਸ਼ਰ ਜੋਗੀ! ਜੇ ਤੂੰ ਭੀ ਉਪਰ-ਦੱਸੀ ਜੁਗਤਿ ਨਾਲ ਪ੍ਰਭੂ ਨੂੰ ਜਪੇਂ,

ਪਦ ਅਰਥ ਸਤਿ = ਪਰਮ ਜੋਤਿ, ਪਰਮ ਆਤਮਾ।

SikhNet (Spanish)Dice Ishar, el Yogui, nuestro Dios Benévolo es la Encarnación de la Verdad;

ਪਰਮ ਤੰਤ ਮਹਿ; ਰੇਖ ਨ ਰੂਪੁ ॥੨॥

param tant meh; rekh na roop |2|

Sant Singh KhalsaThe supreme essence of reality has no shape or form. ||2||
Manmohan SinghThere is no sign and form of the supreme Reality.
Manmohan Singh (Punjabi)ਮਹਾਨ ਅਸਲੀਅਤ (ਵਾਹਿਗੁਰੂ) ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।
Fareedkot Teekaਜੋ ਸਤ ਸਰੂਪ ਅਕਾਰ ਅਰੁ ਚਿੰਨ ਰਹਤ ਪਰਮੇਸਰ ਰੂਪ ਹੈ, ਸੋ ਪੂਰਬੋਕਤ ਗ੍ਰਹਸਥੀ ਉਸ ਮਹਿ ਪ੍ਰਾਪਤਿ ਹੋਤਾ ਹੈ॥੨॥
Prof. Sahib Singhਤਾਂ ਤੂੰ ਭੀ ਪਰਮ ਬ੍ਰਹਮ ਵਿਚ ਇਕ-ਮਿਕ ਹੋ ਜਾਏਂ; ਗ੍ਰਿਹਸਤ ਤਿਆਗਣ ਦੀ ਲੋੜ ਹੀ ਨਾਹ ਪਏਗੀ) ॥੨॥

ਪਦ ਅਰਥ ਤੰਤ = (ਸੰ: तंतु = The Supreme Brahm) ਪਰਮ ਜੋਤਿ, ਅਕਾਲ ਪੁਰਖ। ਪੁੰਨ = ਭਲਾਈ। ਦਾਨ = ਸੇਵਾ ॥੨॥

* ਨੋਟ: ਈਸ਼ਰ ਜੋਗੀ ਨੂੰ ਅਸਲ ਗ੍ਰਿਹਸਤੀ ਦੇ ਲੱਛਣ ਦੱਸ ਕੇ, ਉਸ ਜੋਗੀ ਨੂੰ ਸੰਬੋਧਨ ਕਰਨ ਦੇ ਥਾਂ ਅੱਨ-ਪੁਰਖ (Third Person) ਵਿਚ ਵਰਤਿਆ ਹੈ।

SikhNet (Spanish)sí, la Esencia Primordial de la Realidad, Sin Forma y Sin Signo.(2)

Open this shabad →

Shabad Guru Nanak Dev Ji Raag Raamkalee

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino

ਸੋ ਅਉਧੂਤੀ. ਜੋ ਧੂਪੈ ਆਪੁ ॥

so aaudhootee. jo dhoopai aap |

Sant Singh KhalsaHe alone is a detached hermit, who burns away his self-conceit.
Manmohan SinghHe alone is detached, who burns his self-conceit.
Manmohan Singh (Punjabi)ਕੇਵਲ ਉਹ ਹੀ ਵਿਰਕਤ ਹੈ, ਜੋ ਆਪਣੀ ਸਵੈ ਹੰਗਤਾ ਨੂੰ ਸਾੜ ਸੁੱਟਦਾ ਹੈ।
Fareedkot Teekaਇਸ ਮੇਂ ਉੱਤਰ ਹੈ, ਪ੍ਰਸ਼ਨ ਉਪਰੋਂ ਸਮਝ ਲੇਨਾ। ਸੋ ਅਉਧੂਤੁ ਹੈ, ਜੋ ਆਪਾ ਭਾਵ ਕੋ (ਧੂਪੈ) ਜਲਾਵੈ॥
Prof. Sahib Singh(ਅਸਲ) ਅਵਧੂਤ ਉਹ ਹੈ ਜੋ ਆਪਾ-ਭਾਵ ਨੂੰ ਸਾੜ ਦੇਂਦਾ ਹੈ;

ਪਦ ਅਰਥ ਅਉਧੂਤੀ = ਅਵਧੂਤ, ਜਿਸ ਨੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ। ਧੂਪੈ = ਧੁਖਾਂਦਾ ਹੈ, ਸਾੜ ਦੇਂਦਾ ਹੈ। ਆਪੁ = ਆਪਾ-ਭਾਵ।

SikhNet (Spanish)Sólo es un ermitaño desapegado el que quema y consume su engreimiento,

ਭਿਖਿਆ ਭੋਜਨੁ ਕਰੈ ਸੰਤਾਪੁ ॥

bhikhiaa bhojan karai santaap |

Sant Singh KhalsaHe begs for suffering as his food.
Manmohan SinghThe hard-toil, he makes his food obtained through begging.
Manmohan Singh (Punjabi)ਕਰੜੀ ਘਾਲ ਨੂੰ, ਉਹ ਆਪਣਾ ਮੰਗ ਦੇ ਲਿਆਂਦਾ ਹੋਇਆ ਖਾਣਾ ਬਣਾਉਂਦਾ ਹੈ।
Fareedkot Teekaਭਿਖ੍ਯਾ ਮਾਂਗ ਕਰ ਭੋਜਨ ਕਰੇ ਪੁਨਾ (ਸੰ) ਭਲੀ ਪ੍ਰਕਾਰ (ਤਾਪੁ) ਤਪੁ ਕਰੇ॥
Prof. Sahib Singhਜੋ ਖਿੱਝ ਨੂੰ ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ ਬਣਾਂਦਾ ਹੈ (ਜੋ ਮੰਗ ਮੰਗ ਕੇ ਲਿਆਂਦੇ ਹੋਏ ਟੁਕੜੇ ਖਾਣ ਦੇ ਥਾਂ ਖਿੱਝ ਨੂੰ ਛਕ ਜਾਵੇ, ਮੁਕਾ ਦੇਵੇ);

ਪਦ ਅਰਥ ਭਿਖਿਆ ਭੋਜਨੁ = ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ। ਸੰਤਾਪੁ = ਖਿੱਝ।

SikhNet (Spanish)hace del sufrimiento su comida,

ਅਉਹਠ ਪਟਣ ਮਹਿ; ਭੀਖਿਆ ਕਰੈ ॥

aauhatth pattan meh; bheekhiaa karai |

Sant Singh KhalsaIn the city of the heart, he begs for charity.
Manmohan SinghHe, who asks for alms in the town of his mind.
Manmohan Singh (Punjabi)ਜੋ ਹਿਰਦੇ ਦੇ ਕਸਬੇ ਅੰਦਰ ਖੈਰ ਮੰਗਦਾ ਹੈ;
Fareedkot Teekaਬਹੁੜੋ (ਹਠ) ਰਿਦੇ ਰੂਪ ਸਹਰ ਮੇਂ ਭੀਖ੍ਯਾ ਕਰੈ, ਭਾਵ ਰਿਦੇ ਮੇਂ ਗੁਰ ਸਿਖ੍ਯਾ ਕੋ ਧਾਰੇ॥
Prof. Sahib Singhਜੋ ਹਿਰਦੇ ਰੂਪ ਸ਼ਹਿਰ ਵਿਚ ਟਿਕ ਕੇ (ਪ੍ਰਭੂ ਤੋਂ) ਖ਼ੈਰ ਮੰਗਦਾ ਹੈ,

ਪਦ ਅਰਥ ਅਉਹਠ = ਅਵਘੱਟ, ਹਿਰਦਾ। ਪਟਣ = ਸ਼ਹਿਰ

SikhNet (Spanish)y pide caridad en la ciudad de su corazón.

ਸੋ ਅਉਧੂਤੀ ਸਿਵ ਪੁਰਿ ਚੜੈ ॥

so aaudhootee siv pur charrai |

Sant Singh KhalsaSuch a renunciate ascends to the City of God.
Manmohan SinghThat forsaker mounts to the Lord's city.
Manmohan Singh (Punjabi)ਉਹ ਤਿਆਗੀ ਸੁਆਮੀ ਦੇ ਸ਼ਹਿਰ ਵਿੱਚ ਜਾ ਚੜ੍ਹਦਾ ਹੈ।
Fareedkot Teekaਸੋ ਅਉਧੂਤੀ ਕਿਰਿਆ ਕੇ ਧਾਰਨੇ ਵਾਲਾ (ਸਿਵ) ਪ੍ਰਮਾਤਮਾਂ ਜੋ (ਪੁਰਿ) ਪੂਰਨ ਰੂਪ ਹੈ ਤਿਸ ਮੇਂ (ਚੜੈ) ਪ੍ਰਾਪਤਿ ਹੋਤਾ ਹੈ॥
Prof. Sahib Singhਉਹ ਅਵਧੂਤ ਕਲਿਆਣ-ਰੂਪ ਪ੍ਰਭੂ ਦੇ ਦੇਸ ਵਿਚ ਅੱਪੜ ਜਾਂਦਾ ਹੈ।

ਪਦ ਅਰਥ ਸਿਵ = ਕਲਿਆਣ-ਰੂਪ ਪ੍ਰਭੂ। ਪੁਰਿ = ਪੁਰੀ ਵਿਚ।

SikhNet (Spanish)Tal desapegado llega hasta la Ciudad de Dios.

ਬੋਲੈ ਗੋਰਖੁ ਸਤਿ ਸਰੂਪੁ ॥

bolai gorakh sat saroop |

Sant Singh KhalsaSays Gorakh, God is the embodiment of Truth;
Manmohan Singh(Answers Guru Nanak) Hear thou, O Gorakh, the Lord is the Embodiment of truth.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਗੋਰਖ! ਸੁਆਮੀ ਸੱਚ ਦਾ ਪੁਤਲਾ ਹੈ।
Fareedkot Teekaਸ੍ਰੀ ਗੁਰੂ ਜੀ ਬੋਲੇ: ਹੇ ਗੋਰਖ! ਜੋ ਪਰਮੇਸਰ ਸਤ ਸਰੂਪ ਹੈ॥
Prof. Sahib Singhਜੇ ਗੋਰਖ (ਜੋਗੀ ਭੀ ਇਸ ਅਵਧੂਤ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,
SikhNet (Spanish)Dice Gorak, el Yogui, nuestro Dios Benévolo es la Encarnación de la Verdad;

ਪਰਮ ਤੰਤ ਮਹਿ; ਰੇਖ ਨ ਰੂਪੁ ॥੩॥

param tant meh; rekh na roop |3|

Sant Singh Khalsathe supreme essence of reality has no shape or form. ||3||
Manmohan SinghThe Supreme Reality has neither sign nor form.
Manmohan Singh (Punjabi)ਮਹਾਨ ਅਸਲੀਅਤ ਦਾ ਨਾਂ ਕੋਈ ਚਿੰਨ੍ਹ ਹੈ, ਨਾਂ ਹੀ ਸਰੂਪ।
Fareedkot Teekaਵਹੁ ਅਵਧੂਤ ਜਿਸ ਪਰਮ ਤਤ ਮੇਂ ਰੂਪ ਰੇਖ ਨਹੀਂ ਉਸ ਕੋ ਪ੍ਰਾਪਤਿ ਹੋਤਾ ਹੈ॥੩॥
Prof. Sahib Singhਤਾਂ (ਇਹ ਗੋਰਖ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੩॥
SikhNet (Spanish)sí, la Esencia Primordial de la Realidad, Sin Forma y Sin Signo.(3)

Open this shabad →

Shabad Guru Nanak Dev Ji Raag Raamkalee

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਸੋ ਉਦਾਸੀ; ਜਿ ਪਾਲੇ ਉਦਾਸੁ ॥

so udaasee; ji paale udaas |

Sant Singh KhalsaHe alone is an Udasi, a shaven-headed renunciate, who embraces renunciation.
Manmohan SinghHe alone is the renunciator, who embraces renunciation.
Manmohan Singh (Punjabi)ਕੇਵਲ ਉਹ ਹੀ ਉਪਰਾਮਤਾਵਾਨ ਹੈ, ਜੋ ਵੈਰਾਗ ਧਾਰਨ ਕਰਦਾ ਹੈ।
Fareedkot Teekaਉਦਾਸੀ ਸੋ ਹੈ, ਜੋ ਉਦਾਸੀਨਤਾ ਕੋ (ਪਾਲੇ) ਪੁਸਟ ਕਰੇ ਅਰਥਾਤ ਧਾਰੇ॥
Prof. Sahib Singh(ਅਸਲ) ਵਿਰਕਤ ਉਹ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹੈ,

ਪਦ ਅਰਥ ਉਦਾਸੀ = ਵਿਰਕਤ, ਮਾਇਆ ਤੋਂ ਉਪਰਾਮ। ਉਦਾਸੁ = ਮਾਇਆ ਤੋਂ ਉਪਰਾਮਤਾ। ਪਾਲੇ = ਸਦਾ ਕਾਇਮ ਰੱਖਦਾ ਹੈ।

SikhNet (Spanish)Sólo es un udasi el que practica la renunciación

ਅਰਧ ਉਰਧ; ਕਰੇ ਨਿਰੰਜਨ ਵਾਸੁ ॥

aradh uradh; kare niranjan vaas |

Sant Singh KhalsaHe sees the Immaculate Lord dwelling in both the upper and lower regions.
Manmohan SinghHe realises the Immaculate Lord. Abiding in the lower and upper regions.
Manmohan Singh (Punjabi)ਉਹ ਪਵਿੱਤਰ ਪ੍ਰਭੂ ਨੂੰ ਹੇਠਲੇ ਅਤੇ ਉਪੱਰਲੇ ਲੋਕਾਂ ਵਿੱਚ ਵਸਦਾ ਅਨੁਭਵ ਕਰਦਾ ਹੈ।
Fareedkot Teekaਨੀਚੇ ਜੋ ਜੀਵ ਹੈ ਊਪਰ ਜੋ ਈਸਰੁ ਹੈ, ਤਿਨ ਕਾ (ਨਿਰੰਜਨ) ਮਾਯਾ ਰਹਤ ਜੋ ਸੁਧ ਚੇਤਨ ਵ੍ਯਾਪਕੁ ਹੈ ਤਿਸ ਮੇਂ ਨਿਵਾਸ ਕਰੇ, ਭਾਵ ਦੋਨੋਂ ਕੋ ਅਭੇਦ ਕਰੇ; ਵਾ ਅਰਧ ਉਰਧ ਮੇਂ ਪੂਰਨ ਹੈ ਤਿਸ ਨਿਰੰਜਨ ਮੇਂ ਵਾਸਾ ਕਰੇ, ਭਾਵ ਤਿਸ ਮੇਂ ਚਿਤ ਬ੍ਰਿਤੀ ਕੋ ਧਾਰੇ॥
Prof. Sahib Singhਹਰ ਥਾਂ ਮਾਇਆ-ਰਹਿਤ ਪ੍ਰਭੂ ਦਾ ਨਿਵਾਸ ਜਾਣਦਾ ਹੈ;

ਪਦ ਅਰਥ ਅਰਧ = (संः अर्ध = ਨੇੜੇ; ਜਿਵੇਂ, "ਅਰਧਦੇਵ" ਦੇਵਤਿਆਂ ਦੇ ਨੇੜੇ ਰਹਿਣ ਵਾਲਾ), ਅੱਧ ਵਿਚਕਾਰ; ਨੇੜੇ। ਉਰਧ = (संः ऊध्र्व) ਉਤਾਂਹ। ਅਰਧ ਉਰਧ = ਨੇੜੇ ਤੇ ਉਤਾਂਹ, (ਭਾਵ) ਹਰ ਥਾਂ। ਨਿਰੰਜਨ = ਮਾਇਆ ਤੋਂ ਰਹਿਤ।

SikhNet (Spanish)y ve al Absoluto, al Dios Inmaculado, por todas partes,

ਚੰਦ ਸੂਰਜ ਕੀ ਪਾਏ ਗੰਢਿ ॥

chand sooraj kee paae gandt |

Sant Singh KhalsaHe balances the sun and the moon energies.
Manmohan SinghHe gathers the moon of coolness and the sun of gnosis.
Manmohan Singh (Punjabi)ਉਹ ਸੀਤਲਤਾ ਦੇ ਚੰਦ੍ਰਮੈਂ ਅਤੇ ਬ੍ਰਹਿਮ ਗਿਆਨ ਦੇ ਸੂਰਜ ਨੂੰ ਇੱਕਤਰ ਕਰਦਾ ਹੈ।
Fareedkot Teeka(ਚੰਦ) ਸਤੋਗੁਨ (ਸੂਰਜ) ਗ੍ਯਾਨ ਇਨ ਕੀ ਰਿਦੇ ਮੇਂ ਗੰਢ ਪਾਵੇ, ਭਾਵ ਧਾਰਨਾ ਕਰੇ॥
Prof. Sahib Singh(ਆਪਣੇ ਹਿਰਦੇ ਵਿਚ) ਸ਼ਾਂਤੀ ਤੇ ਗਿਆਨ ਦੋਹਾਂ ਨੂੰ ਇਕੱਠਾ ਕਰਦਾ ਹੈ;

ਪਦ ਅਰਥ ਚੰਦ = ਸੀਤਲਤਾ, ਸ਼ਾਂਤੀ। ਸੂਰਜ = ਗਿਆਨ ਦਾ ਤੇਜ।

SikhNet (Spanish)arriba y abajo, polariza en su ser la luna de la Paz y el sol de la Sabiduría.

ਤਿਸੁ ਉਦਾਸੀ ਕਾ; ਪੜੈ ਨ ਕੰਧੁ ॥

tis udaasee kaa; parrai na kandh |

Sant Singh KhalsaThe body-wall of such an Udasi does not collapse.
Manmohan SinghOf that renunciator, the body-wall falls not.
Manmohan Singh (Punjabi)ਉਹ ਉਪਰਾਮਤਾਵਾਨ ਦੀ ਦੇਹ ਦੀ ਦੀਵਾਰ ਢਹਿੰਦੀ ਨਹੀਂ।
Fareedkot Teekaਤਿਸ ਉਦਾਸੀ ਕਾ (ਕੰਧੁ) ਸਰੀਰ ਮੇਂ ਪੜਨਾ ਨਹੀਂ ਹੋਤਾ, ਭਾਵ ਜਨਮ ਮਰਨ ਸੇ ਰਹਤ ਹੋਤਾ ਹੈ॥
Prof. Sahib Singhਉਸ ਵਿਰਕਤ ਮਨੁੱਖ ਦਾ ਸਰੀਰ (ਵਿਕਾਰਾਂ ਵਿਚ) ਨਹੀਂ ਡਿੱਗਦਾ।

ਪਦ ਅਰਥ ਪੜੈ ਨ = ਨਹੀਂ ਢਹਿੰਦਾ। ਕੰਧੁ = ਸਰੀਰ।

SikhNet (Spanish)Tal udasi nunca será destruido. Dice Gopi Chand, el Yogui,

ਬੋਲੈ ਗੋਪੀ ਚੰਦੁ ਸਤਿ ਸਰੂਪੁ ॥

bolai gopee chand sat saroop |

Sant Singh KhalsaSays Gopi Chand, God is the embodiment of Truth;
Manmohan Singh(Answers Guru Nanak) Hear thou, O Gopi Chand, the Lord is the Embodiment of truth.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਗੋਪੀ ਚੰਦ, ਸੁਆਮੀ ਸੱਚ ਦਾ ਪੁਤਲਾ ਹੈ।
Fareedkot Teekaਸ੍ਰੀ ਗੁਰੂ ਜੀ ਬੋਲੇ: ਹੇ ਗੋਪੀ ਚੰਦ! ਜੋ ਪਰਮੇਸਰ ਸਤ ਸਰੂਪ ਹੈ॥
Prof. Sahib Singhਜੇ ਗੋਪੀ ਚੰਦ (ਭੀ ਇਸ ਉਦਾਸੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,
SikhNet (Spanish)nuestro Dios Benévolo es la Encarnación de la Verdad;

ਪਰਮ ਤੰਤ ਮਹਿ; ਰੇਖ ਨ ਰੂਪੁ ॥੪॥

param tant meh; rekh na roop |4|

Sant Singh Khalsathe supreme essence of reality has no shape or form. ||4||
Manmohan SinghThe Supreme Reality has no sign and form.
Manmohan Singh (Punjabi)ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।
Fareedkot Teekaਜਿਸ ਪਰ ਤਤ ਸਤ ਸਰੂਪ ਮੇਂ ਰੇਖ ਰੂਪ ਨਹੀਂ ਹੈ, ਸੋ ਉਦਾਸੀ ਤਿਸਮੈਂ ਪ੍ਰਾਪਤਿ ਹੋਤਾ ਹੈ॥੪॥
Prof. Sahib Singhਤਾਂ (ਇਹ ਗੋਪੀ ਚੰਦ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੪॥
SikhNet (Spanish)sí, la Esencia Primordial de la Realidad, Sin Forma y Sin Signo.(4)

Open this shabad →

Shabad Guru Nanak Dev Ji Raag Raamkalee continues on Ang 953

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਸੋ ਪਾਖੰਡੀ; ਜਿ ਕਾਇਆ ਪਖਾਲੇ ॥

so paakhanddee; ji kaaeaa pakhaale |

Sant Singh KhalsaHe alone is a Paakhandi, who cleanses his body of filth.
Manmohan SinghHe alone is the disguiser, who washes off his body's filth.
Manmohan Singh (Punjabi)ਕੇਵਲ ਉਹ ਹੀ ਬਰੂਪੀਆ ਹੈ ਜੋ ਆਪਣੀ ਦੇਹ ਦੀ ਮੈਲ ਨੂੰ ਧੋ ਸੁਟੱਦਾ ਹੈ।
Fareedkot Teekaਪਖੰਡੀ ਭੀ ਇਹੁ ਜੋਗੀਆਂ ਕੀ ਸੰਙਿਆ ਹੈ। ਪਾਖੰਡੀ ਵਹੁ ਹੈ, ਜੋ ਕਾਯਾਂ ਕੋ ਧੋਵੈ, ਭਾਵ ਜਲ ਵਾ ਸਾਧਨ ਕਰ ਪਵਿਤ੍ਰ ਕਰੇ॥
Prof. Sahib Singh(ਅਸਲੀ) ਨਾਸਤਕ ਉਹ ਹੈ ਜੋ (ਪਰਮਾਤਮਾ ਦੀ ਹਸਤੀ ਨਾਹ ਮੰਨਣ ਦੇ ਥਾਂ) ਸਰੀਰ ਨੂੰ ਧੋਵੇ (ਭਾਵ, ਸਰੀਰ ਵਿਚੋਂ ਪਾਪਾਂ ਦੀ ਹਸਤੀ ਮਿਟਾ ਦੇਵੇ),

ਪਦ ਅਰਥ ਪਾਖੰਡੀ = ਨਾਸਤਕ ਵਾਮ-ਮਾਰਗੀਆਂ ਦਾ ਇਕ ਫ਼ਿਰਕਾ। संः पाखंड = a heretic)। ਪਖਾਲੇ = ਧੋਵੇ, ਪਾਪਾਂ ਤੋਂ ਸਾਫ਼ ਰੱਖੇ।

SikhNet (Spanish)Sólo es un buen pakandi, aquél que purifica su cuerpo

ਕਾਇਆ ਕੀ ਅਗਨਿ; ਬ੍ਰਹਮੁ ਪਰਜਾਲੇ ॥

kaaeaa kee agan; braham parajaale |

Sant Singh KhalsaThe fire of his body illuminates God within.
Manmohan SinghHis body's fire, he burns with the Lord's Name.
Manmohan Singh (Punjabi)ਆਪਣੇ ਸਰੀਰ ਦੀ ਅੱਗ ਨੂੰ ਉਹ ਸਾਹਿਬ ਦੇ ਨਾਮ ਨਾਲ ਸਾੜ ਦਿੰਦਾ ਹੈ।
Fareedkot Teekaਪੁਨਾ ਬ੍ਰਹਮ ਗ੍ਯਾਨ ਕੀ ਅਗਨੀ ਕਰ ਕਾਯਾਂ ਕੋ (ਪਰ) ਵਿਸੇਸ ਕਰ ਜਾਲੇ, ਭਾਵ ਮਿਥ੍ਯਾ ਜਾਣੇ॥
Prof. Sahib Singhਜੋ ਆਪਣੇ ਸਰੀਰ ਵਿਚ ਰੱਬੀ ਜੋਤਿ ਜਗਾਂਦਾ ਹੈ,

ਪਦ ਅਰਥ ਅਗਨਿ ਬ੍ਰਹਮੁ = ਬ੍ਰਹਮ-ਅਗਨਿ, ਰੱਬੀ ਜੋਤਿ। ਪਰਜਾਲੇ = (संः प्रज्वालय) ਚੰਗੀ ਤਰ੍ਹਾਂ ਚਮਕਾਏ, ਰੌਸ਼ਨ ਕਰੇ।

SikhNet (Spanish)para que su fuego corporal logre iluminar a Dios en su interior.

ਸੁਪਨੈ ਬਿੰਦੁ; ਨ ਦੇਈ ਝਰਣਾ ॥

supanai bind; na deee jharanaa |

Sant Singh KhalsaHe does not waste his energy in wet dreams.
Manmohan SinghEven in dream, he emits not his seed.
Manmohan Singh (Punjabi)ਸੁਫਨੇ ਵਿੱਚ ਭੀ ਉਹ ਆਪਦੇ ਵੀਰਜ ਨੂੰ ਡਿੱਗਣ ਨਹੀਂ ਦਿੰਦਾ।
Fareedkot Teekaਸੁਪਨੇ ਮੇਂ ਵਾ ਕਦੇ ਭੀ (ਬਿੰਦੁ) ਬੀਰਜੁ ਕੋ ਝਰਨ ਨ ਦੇਹ, ਭਾਵ ਊਰਧ ਰੇਤਾ ਹੋ ਕੇ ਇੰਦ੍ਰ੍ਯੋਂ ਕੋ ਵਸ ਰਖੇ॥
Prof. Sahib Singhਸੁਫ਼ਨੇ ਵਿਚ ਭੀ ਵੀਰਜ ਨੂੰ ਡਿੱਗਣ ਨਹੀਂ ਦੇਂਦਾ (ਭਾਵ, ਸੁਫ਼ਨੇ ਵਿਚ ਭੀ ਆਪਣੇ ਆਪ ਨੂੰ ਕਾਮ-ਵੱਸ ਨਹੀਂ ਹੋਣ ਦੇਂਦਾ);

ਪਦ ਅਰਥ ਬਿੰਦੁ = ਵੀਰਜ।

SikhNet (Spanish)Él, aún en sus sueños, controla su deseo sexual.

Open this shabad (7 lines, Angs 952-953) →

Ang 952 of 1430