ੴ

ਸਿੱਖਬਾਣੀ · SikhBani

ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥

so bairaagee ji ulatte braham
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 953 · 7 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਸੋ ਬੈਰਾਗੀ; ਜਿ ਉਲਟੇ ਬ੍ਰਹਮੁ ॥

so bairaagee; ji ulatte braham |

Sant Singh KhalsaHe alone is a Bairaagi, who turns himself toward God.
Manmohan SinghHe alone is desireless, who turns towards the Lord.
Manmohan Singh (Punjabi)ਕੇਵਲ ਉਹ ਹੀ ਇੱਛਾ ਰਹਿਤ ਹੈ, ਜੋ ਮਾਲਕ ਵੱਲ ਮੋੜਾ ਪਾਉਂਦਾ ਹੈ।
Fareedkot Teekaਸੋ ਬੈਰਾਗੀ ਹੈ, ਜੋ ਮਨ ਕੋ ਬ੍ਰਹਮ ਮੇਂ (ਉਲਟੇ) ਉਲਟਾਵੈ॥
Prof. Sahib Singh(ਅਸਲ) ਵੈਰਾਗੀ ਉਹ ਹੈ ਜੋ ਪ੍ਰਭੂ ਨੂੰ (ਆਪਣੇ ਹਿਰਦੇ ਵਲ) ਪਰਤਾਂਦਾ ਹੈ (ਭਾਵ, ਜੋ ਪ੍ਰਭੂ-ਪਤੀ ਨੂੰ ਆਪਣੀ ਹਿਰਦੇ-ਸੇਜ ਤੇ ਲਿਆ ਵਸਾਂਦਾ ਹੈ),

ਪਦ ਅਰਥ ਬੈਰਾਗ = (ਸੰ: वैराग्य) ਦੁਨੀਆ ਵਲੋਂ ਉਪਰਾਮਤਾ। ਬੈਰਾਗੀ = ਉਹ ਮਨੁੱਖ ਜਿਸ ਨੇ ਦੁਨੀਆ ਦੀਆਂ ਖ਼ਾਹਸ਼ਾਂ ਵਲੋਂ ਮਨ ਨੂੰ ਪਰਤਾਇਆ ਹੈ। ਉਲਟੇ = ਪਰਤਾਏ, ਫੇਰੇ।

SikhNet (Spanish)Sólo es un buen beragui, quien se entona en el Señor

ਗਗਨ ਮੰਡਲ ਮਹਿ; ਰੋਪੈ ਥੰਮੁ ॥

gagan manddal meh; ropai tham |

Sant Singh KhalsaIn the Tenth Gate, the sky of the mind, he erects his pillar.
Manmohan SinghGod, the Pillar, he fixes in his tenth gate.
Manmohan Singh (Punjabi)ਵਾਹਿਗੁਰੂ, ਬਮਲੇ ਸਰੂਪ, ਨੂੰ ਉਹ ਆਪਣੇ ਦਸਮ ਦੁਆਰ ਵਿੱਚ ਟਿਕਾ ਲੈਂਦਾ ਹੈ।
Fareedkot Teekaਰਿਦੇ ਅਸਥਲ ਮੇਂ ਨਿਸਚੇ ਰੂਪ ਥੰਮ ਗਾਡੇ॥
Prof. Sahib Singhਜੋ ਪ੍ਰਭੂ ਦਾ ਨਾਮ-ਰੂਪ ਥੰਮ੍ਹ ਦਸਮ ਦੁਆਰਾ (ਰੂਪ ਸ਼ਾਮੀਆਨੇ) ਵਿਚ ਖੜ੍ਹਾ ਕਰਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਇਸ ਤਰ੍ਹਾਂ ਆਪਣਾ ਸਹਾਰਾ ਬਣਾਂਦਾ ਹੈ ਕਿ ਉਸ ਦੀ ਸੁਰਤ ਸਦਾ ਉਤਾਂਹ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ, ਹੇਠਾਂ ਮਾਇਕ ਪਦਾਰਥਾਂ ਵਿਚ ਨਹੀਂ ਡਿੱਗਦੀ),

ਪਦ ਅਰਥ ਗਗਨ = ਆਕਾਸ਼, ਦਸਮ ਦੁਆਰ। ਮੰਡਲ = ਚੱਕਰ। ਗਗਨ ਮੰਡਲ = ਦਸਮ ਦੁਆਰ ਦਾ ਚੱਕਰ, ਉਹ ਅਵਸਥਾ ਜਿਥੇ ਮਨੁੱਖ ਦੀ ਸੁਰਤ ਪ੍ਰਭੂ ਵਿਚ ਜੁੜਦੀ ਹੈ। ਰੋਪੈ = ਖੜਾ ਕਰਦਾ ਹੈ।

SikhNet (Spanish)y soporta el Cielo de la Décima Puerta con el Pilar de Dios,

ਅਹਿਨਿਸਿ; ਅੰਤਰਿ ਰਹੈ ਧਿਆਨਿ ॥

ahinis; antar rahai dhiaan |

Sant Singh KhalsaNight and day, he remains in deep inner meditation.
Manmohan SinghNight and day, he remains absorbed in hearty meditation.
Manmohan Singh (Punjabi)ਰਾਤ ਦਿਨ ਉਹ ਦਿਲੀ ਸਿਮਰਨ ਅੰਦਰ ਲੀਨ ਰਹਿੰਦਾ ਹੈ।
Fareedkot Teekaਦਿਨ ਰਾਤ ਪ੍ਰਮਾਤਮਾ ਕੇ ਧਿਆਨ ਮੇਂ ਰਹੇ॥
Prof. Sahib Singhਜੋ ਦਿਨ ਰਾਤ ਆਪਣੇ ਅੰਦਰ ਹੀ (ਭਾਵ, ਹਿਰਦੇ ਵਿਚ ਹੀ) ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਧਿਆਨਿ = ਧਿਆਨ ਵਿਚ।

SikhNet (Spanish)al vivir en constante Meditación en su ser interior;

ਤੇ ਬੈਰਾਗੀ; ਸਤ ਸਮਾਨਿ ॥

te bairaagee; sat samaan |

Sant Singh KhalsaSuch a Bairaagi is just like the True Lord.
Manmohan SinghSuch a desireless person, is like the True Lord.
Manmohan Singh (Punjabi)ਐਹੋ ਜੇਹਾ ਇੱਛਾ ਰਹਿਤ ਪੁਰਸ਼ ਸੱਚੇ ਸੁਆਮੀ ਦੇ ਤੁੱਲ ਹੈ।
Fareedkot Teekaਸੋ ਬੈਰਾਗੀ ਔ (ਸਤ) ਪ੍ਰਮੇਸਰ ਸਮਾਨ ਹੈ, ਭਾਵ ਏਕ ਹੀ ਹੈ॥
Prof. Sahib Singhਅਜੇਹੇ ਬੈਰਾਗੀ ਪ੍ਰਭੂ ਦਾ ਰੂਪ ਹੋ ਜਾਂਦੇ ਹਨ।

ਪਦ ਅਰਥ ਸਤ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸਮਾਨਿ = ਵਰਗਾ।

SikhNet (Spanish)sí, ese beragui es como el Verdadero Señor.

ਬੋਲੈ ਭਰਥਰਿ; ਸਤਿ ਸਰੂਪੁ ॥

bolai bharathar; sat saroop |

Sant Singh KhalsaSays Bhart'har, God is the embodiment of Truth;
Manmohan Singh(Answers Guru Nanak) Hear thou, O Bharthar, the Lord is the Embodiment of truth.
Manmohan Singh (Punjabi)(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਭਰਥਰ, ਪ੍ਰਭੂ ਸੱਚ ਦਾ ਪੁੰਜ ਹੈ।
Fareedkot Teekaਸ੍ਰੀ ਗੁਰੂ ਜੀ ਬੋਲੇ: ਹੇ ਭਰਥਰੀ! ਸਤ ਸਰੂਪ ਜੋ ਪ੍ਰਮੇਸਰ ਰੂਪੁ ਹੈ॥
Prof. Sahib Singhਜੇ ਭਰਥਰੀ (ਭੀ ਐਸੇ ਬੈਰਾਗੀ ਦੀ ਜੁਗਤਿ ਵਰਤ ਕੇ) ਸਤਿ-ਸਰੂਪ ਪ੍ਰਭੂ ਨੂੰ ਜਪੇ,
SikhNet (Spanish)Dice Bartar, el Yogui, nuestro Dios es la Encarnación de la Verdad;

ਪਰਮ ਤੰਤ ਮਹਿ; ਰੇਖ ਨ ਰੂਪੁ ॥੬॥

param tant meh; rekh na roop |6|

Sant Singh Khalsathe supreme essence of reality has no shape or form. ||6||
Manmohan SinghThe Supreme Reality has no sign and form.
Manmohan Singh (Punjabi)ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।
Fareedkot Teekaਜਿਸ ਮੇਂ ਰੂਪ ਰੇਖਾ ਨਹੀਂ ਹੈ ਤਿਸ ਕੋ ਵਹੁ ਬੈਰਾਗੀ ਪ੍ਰਾਪਤਿ ਹੋਤਾ ਹੈ॥੬॥
Prof. Sahib Singhਤਾਂ (ਇਹ ਭਰਥਰੀ ਭੀ) ਪਰਮ ਬ੍ਰਹਮ ਵਿਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ ॥੬॥
SikhNet (Spanish)la Esencia Primordial de la Realidad, Sin Forma y Sin Signo. (6)
Answers quote the Granth verbatim with Ang citations. AI commentary is not Gurbani and not a religious ruling.