ੴ

ਸਿੱਖਬਾਣੀ · SikhBani

ਏਕ ਰੂਪ ਸਗਲੋ ਪਾਸਾਰਾ ॥

ek roop sagalo paasaaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 803 · 12 lines
Translations

ਰਾਗੁ ਬਿਲਾਵਲੁ ਮਹਲਾ ੫ ਘਰੁ ੪ ॥

raag bilaaval mahalaa 5 ghar 4 |

Sant Singh KhalsaRaag Bilaaval, Fifth Mehl, Fourth House:
Manmohan SinghRag Bilawal 5th Guru.
Manmohan Singh (Punjabi)ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਬਿਲਾਵਲੁ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Bilawal, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਏਕ ਰੂਪ; ਸਗਲੋ ਪਾਸਾਰਾ ॥

ek roop; sagalo paasaaraa |

Sant Singh KhalsaThe entire Universe is the form of the One Lord.
Manmohan SinghThe entire universe is the manifestation of One God.
Manmohan Singh (Punjabi)ਸਾਰਾ ਆਲਮ ਇਕ ਵਾਹਿਗੁਰੂ ਦਾ ਸਰੂਪ ਹੈ।
Fareedkot Teekaਸਰਬ ਵਿਸ੍ਵ ਕਾ ਪਸਾਰਾ ਏਕ ਹਰੀ ਸਰੂਪ ਹੈ॥
Prof. Sahib Singhਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਉਸ ਇੱਕ (ਪਰਮਾਤਮਾ ਦੇ ਹੀ ਅਨੇਕਾਂ) ਰੂਪ ਹਨ।

ਪਦ ਅਰਥ ਏਕ ਰੂਪ = ਇਕ (ਪਰਮਾਤਮਾ ਦੇ ਅਨੇਕਾਂ) ਰੂਪ। ਸਗਲੋ = ਸਾਰਾ। ਪਾਸਾਰਾ = ਜਗਤ-ਖਿਲਾਰਾ।

SikhNet (Spanish)La expansión del Universo es la Manifestación del Señor.

ਆਪੇ ਬਨਜੁ; ਆਪਿ ਬਿਉਹਾਰਾ ॥੧॥

aape banaj; aap biauhaaraa |1|

Sant Singh KhalsaHe Himself is the trade, and He Himself is the trader. ||1||
Manmohan SinghThe Lord Himself is the trade and Himself is the Trader.
Manmohan Singh (Punjabi)ਪ੍ਰਭੂ ਆਪ ਇਕ ਵਪਾਰ ਹੈ ਅਤੇ ਆਪੇ ਹੀ ਵਪਾਰੀ।
Fareedkot Teekaਆਪ ਹੀ ਵਣਜ ਸਰੂਪ ਹੈ ਔਰ ਆਪ ਹੀ ਬਿਵਹਾਰ ਕਰਨਹਾਰਾ ਹੈ॥੧॥
Prof. Sahib Singh(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਜਗਤ ਦਾ) ਵਣਜ-ਵਿਹਾਰ ਕਰ ਰਿਹਾ ਹੈ ॥੧॥

ਪਦ ਅਰਥ ਆਪੇ = ਆਪ ਹੀ ॥੧॥

SikhNet (Spanish)Él, el Señor Mismo, es el Comercio; Él Mismo es el Comerciante.(1)

ਐਸੋ ਗਿਆਨੁ; ਬਿਰਲੋ ਈ ਪਾਏ ॥

aiso giaan; biralo ee paae |

Sant Singh KhalsaHow rare is that one who is blessed with such spiritual wisdom.
Manmohan SinghSome rare one is blessed with such an understanding,
Manmohan Singh (Punjabi)ਇਹੋ ਜਿਹੀ ਸਮਝ ਕਿਸੇ ਵਿਰਲੇ ਪੁਰਸ਼ ਨੂੰ ਹੀ ਪਰਾਪਤ ਹੁੰਦੀ ਹੈ,
Fareedkot Teekaਐਸਾ ਗਿਆਨ ਕੋਈ ਵਿਰਲਾ ਹੀ ਪਾਵਤਾ ਹੈ॥
Prof. Sahib Singhਪਰ ਇਹ ਸੂਝ ਕੋਈ ਵਿਰਲਾ ਮਨੁੱਖ ਹੀ ਹਾਸਲ ਕਰਦਾ ਹੈ,

ਪਦ ਅਰਥ ਗਿਆਨੁ = ਸੂਝ। ਈ = ਹੀ। ਬਿਰਲੋ ਈ = ਕੋਈ ਵਿਰਲਾ ਮਨੁੱਖ ਹੀ।

SikhNet (Spanish)Extraordinario es el hombre que es bendecido con tal Sabiduría,

ਜਤ ਜਤ ਜਾਈਐ; ਤਤ ਦ੍ਰਿਸਟਾਏ ॥੧॥ ਰਹਾਉ ॥

jat jat jaaeeai; tat drisattaae |1| rahaau |

Sant Singh KhalsaWherever I go, there I see Him. ||1||Pause||
Manmohan Singhwheresoever I go, thither I see Him. Pause.
Manmohan Singh (Punjabi)ਜਿਥੇ ਕਿਤੇ ਭੀ ਮੈਂ ਜਾਂਦਾ ਹਾਂ ਉਥੇ ਹੀ ਮੈਂ ਉਸ ਨੂੰ ਵੇਖਦਾ ਹਾਂ। ਠਹਿਰਾਉ।
Fareedkot Teekaਜਹਾਂ ਜਹਾਂ ਜਾਈਏ ਤਹਾਂ ਤਹਾਂ ਸਾਰੇ ਹਰੀ ਹੀ ਦ੍ਰਿਸਟਿ ਆਵਤਾ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਜਗਤ ਵਿਚ ਜਿਸ ਜਿਸ ਪਾਸੇ ਚਲੇ ਜਾਈਏ, ਹਰ ਪਾਸੇ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ ॥੧॥ ਰਹਾਉ ॥

ਪਦ ਅਰਥ ਜਤ ਜਤ = ਜਿੱਥੇ ਜਿੱਥੇ। ਦ੍ਰਿਸਟਾਏ = ਦਿੱਸਦਾ ਹੈ ॥੧॥ ਰਹਾਉ ॥

SikhNet (Spanish)que donde sea que voltea a ver, ve al Señor por todas partes. (1-Pausa)

ਅਨਿਕ ਰੰਗ; ਨਿਰਗੁਨ ਇਕ ਰੰਗਾ ॥

anik rang; niragun ik rangaa |

Sant Singh KhalsaHe manifests many forms, while still unmanifest and absolute, and yet He has One Form.
Manmohan SinghThe Unqualitative Lord of one form assumes many forms in the qualitative state.
Manmohan Singh (Punjabi)ਇਕ ਸਰੂਪ ਵਾਲਾ ਲੱਛਣ-ਰਹਿਤ ਸੁਆਮੀ ਲੱਛਣਾਂ-ਸੰਯੁਕਤ ਅਵਸਥਾ ਅੰਦਰ ਬੇਅੰਤ ਸਰੂਪ ਧਾਰਨ ਕਰ ਲੈਂਦਾ ਹੈ।
Fareedkot Teekaਸਰਗੁਣ ਸਰੂਪ ਕਰ ਅਨੇਕ ਰੰਗੋਂ ਮੇਂ ਭੀ ਆਪ ਹੈ ਔ ਨਿਰਗੁਣ ਸਰੂਪ ਕਰ ਏਕ ਰੰਗ ਭੀ ਆਪ ਹੀ ਹੈ॥
Prof. Sahib Singhਹੇ ਭਾਈ! ਸਦਾ ਇਕ-ਰੰਗ ਰਹਿਣ ਵਾਲੇ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦੇ ਹੀ (ਜਗਤ ਵਿਚ ਦਿੱਸ ਰਹੇ) ਅਨੇਕਾਂ ਰੰਗ-ਤਮਾਸ਼ੇ ਹਨ।

ਪਦ ਅਰਥ ਨਿਰਗੁਨ = ਜਿਸ ਉਤੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈਂਦਾ।

SikhNet (Spanish)Él, nuestro Señor Absoluto, es siempre el Mismo, y, sin embargo, Sus Manifestaciones son muchas.

ਆਪੇ ਜਲੁ; ਆਪ ਹੀ ਤਰੰਗਾ ॥੨॥

aape jal; aap hee tarangaa |2|

Sant Singh KhalsaHe Himself is the water, and He Himself is the waves. ||2||
Manmohan SinghHe Himself is the water and Himself the waves.
Manmohan Singh (Punjabi)ਉਹ ਖੁਦ ਹੀ ਪਾਣੀ ਅਤੇ ਖੁਦ ਹੀ ਲਹਿਰਾਂ।
Fareedkot Teekaਆਪ ਹੀ ਜਲ ਸਰੂਪ, ਭਾਵ ਸਰਬ ਕਾ ਕਾਰਣ ਹੈ ਔ ਆਪ ਹੀ ਤਰੰਗ ਸਰਬ ਜੀਵ ਰੂਪ ਹੋ ਰਹਾ ਹੈ॥੨॥
Prof. Sahib Singhਉਹ ਪ੍ਰਭੂ ਆਪ ਹੀ ਪਾਣੀ ਹੈ, ਤੇ, ਆਪ ਹੀ (ਪਾਣੀ ਵਿਚ ਉਠ ਰਹੀਆਂ) ਲਹਿਰਾਂ ਹੈ {ਜਿਵੇਂ ਪਾਣੀ ਅਤੇ ਪਾਣੀ ਦੀਆਂ ਲਹਿਰਾਂ ਇੱਕੋ ਰੂਪ ਹਨ, ਤਿਵੇਂ ਪਰਮਾਤਮਾ ਤੋਂ ਹੀ ਜਗਤ ਦੇ ਅਨੇਕਾਂ ਰੂਪ ਰੰਗ ਬਣੇ ਹਨ} ॥੨॥

ਪਦ ਅਰਥ ਤਰੰਗਾ = ਲਹਿਰਾਂ ॥੨॥

SikhNet (Spanish)Él Mismo es el mar; Él Mismo, la ola. (2)

ਆਪ ਹੀ ਮੰਦਰੁ; ਆਪਹਿ ਸੇਵਾ ॥

aap hee mandar; aapeh sevaa |

Sant Singh KhalsaHe Himself is the temple, and He Himself is selfless service.
Manmohan SinghHe Himself is the temple and himself the worship.
Manmohan Singh (Punjabi)ਉਹ ਖੁਦ ਦੇਹੁਰਾ ਹੈ ਅਤੇ ਖੁਦ ਹੀ ਪੂਜਾ ਹੈ।
Fareedkot Teekaਆਪ ਹੀ ਮੰਦਰ ਰੂਪ ਹੈ ਔ ਆਪ ਹੀ ਸੇਵਾ ਰੂਪ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਮੰਦਰ ਹੈ, ਆਪ ਹੀ ਸੇਵਾ-ਭਗਤੀ ਹੈ,

ਪਦ ਅਰਥ ਆਪ ਹੀ = ਆਪਿ ਹੀ {ਲਫ਼ਜ਼ 'ਆਪਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਆਪਹਿ = ਆਪ ਹਿ; ਆਪਿ ਹੀ।

SikhNet (Spanish)Él Mismo es el Templo; Él Mismo es el servicio.

ਆਪ ਹੀ ਪੂਜਾਰੀ; ਆਪ ਹੀ ਦੇਵਾ ॥੩॥

aap hee poojaaree; aap hee devaa |3|

Sant Singh KhalsaHe Himself is the worshipper, and He Himself is the idol. ||3||
Manmohan SinghHimself He is the worshipper and Himself the idol.
Manmohan Singh (Punjabi)ਉਹ ਖੁਦ ਉਪਾਸ਼ਨਾ ਕਰਨ ਵਾਲਾ ਹੈ ਅਤੇ ਖੁਦ ਹੀ ਪੱਥਰ ਦਾ ਦੇਵਤਾ।
Fareedkot Teekaਆਪ ਹੀ ਪੂਜਾ ਕਰਨੇ ਵਾਲਾ ਪੁਜਾਰੀ ਰੂਪ ਹੈ ਔ ਆਪ ਹੀ (ਦੇਵਾ) ਜੋ ਮੰਦਰ ਕਾ ਸ਼ਿਵ ਵਿਸ਼ਨਾਦ ਦੇਵਤਾ ਹੈ॥੩॥
Prof. Sahib Singhਆਪ ਹੀ (ਮੰਦਰ ਵਿਚ) ਦੇਵਤਾ ਹੈ, ਤੇ ਆਪ ਹੀ (ਦੇਵਤੇ ਦਾ) ਪੁਜਾਰੀ ਹੈ ॥੩॥

ਪਦ ਅਰਥ ਦੇਵਾ = ਦੇਵਤਾ ॥੩॥

SikhNet (Spanish)Él Mismo es Quien alaba; Él Mismo es el ídolo. (3)

ਆਪਹਿ ਜੋਗ; ਆਪ ਹੀ ਜੁਗਤਾ ॥

aapeh jog; aap hee jugataa |

Sant Singh KhalsaHe Himself is the Yoga; He Himself is the Way.
Manmohan SinghThe Lord Himself is the science of union and Himself the way of union.
Manmohan Singh (Punjabi)ਪ੍ਰਭੂ ਆਪ ਹੀ ਮਿਲਾਪ ਦੀ ਵਿਦਿਆ ਹੈ ਅਤੇ ਆਪ ਹੀ ਮਿਲਾਪ ਦਾ ਮਾਰਗ।
Fareedkot Teekaਆਪ ਹੀ ਜੋਗ ਸਰੂਪ ਔ ਆਪ ਹੀ (ਜੁਗਤਾ) ਤਿਸ ਵਿਖੇ ਜੁੜਨੇਹਾਰਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਜੋਗੀ ਹੈ, ਆਪ ਹੀ ਜੋਗ ਦੇ ਸਾਧਨ ਹੈ।

ਪਦ ਅਰਥ ਜੋਗ = ਜੋਗੀ। ਜੁਗਤਾ = ਜੁਗਤਿ, ਜੋਗ ਦੀ ਜੁਗਤੀ, ਜੋਗ ਦੇ ਸਾਧਨ।

SikhNet (Spanish)Él Mismo es el Sendero de la Unión; Él Mismo es Quien se une con Su Propio Ser.

ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥੪॥੧॥੬॥

naanak ke prabh sad hee mukataa |4|1|6|

Sant Singh KhalsaNanak's God is forever liberated. ||4||1||6||
Manmohan SinghEver detached is the Lord of Nanak,
Manmohan Singh (Punjabi)ਸਦੀਵ ਹੀ ਨਿਰਲੇਪ ਹੈ, ਨਾਨਕ ਦਾ ਸੁਆਮੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਕੇ (ਪ੍ਰਭ) ਸੁਆਮੀ ਸਦਾ ਮੁਕਤ ਸਰੂਪ ਹੈਂ॥੪॥੧॥੬॥
Prof. Sahib Singh(ਸਭ ਜੀਵਾਂ ਵਿਚ ਵਿਆਪਕ ਹੁੰਦਾ ਹੋਇਆ ਭੀ) ਨਾਨਕ ਦਾ ਪਰਮਾਤਮਾ ਸਦਾ ਹੀ ਨਿਰਲੇਪ ਹੈ ॥੪॥੧॥੬॥

ਪਦ ਅਰਥ ਮੁਕਤਾ = ਨਿਰਲੇਪ ॥੪॥੧॥੬॥

* ਨੋਟ: ਇਥੋਂ ਅਗਾਂਹ ਘਰੁ ੪ ਦੇ ਚਉਪਦੇ ਸ਼ੁਰੂ ਹੁੰਦੇ ਹਨ। * ਨੋਟ: ਅੰਕ ੧ ਦੱਸਦਾ ਹੈ ਕਿ ਘਰੁ ੪ ਦਾ ਇਹ ਪਹਿਲਾ ਚਉਪਦਾ ਹੈ।

SikhNet (Spanish)Y sin embargo, el Señor está para siempre desapegado de Nanak. (4-1-6)
Answers quote the Granth verbatim with Ang citations. AI commentary is not Gurbani and not a religious ruling.