ਕਬੀਰ. ਐਸਾ ਕੋ ਨਹੀ; ਇਹੁ ਤਨੁ ਦੇਵੈ ਫੂਕਿ ॥
kabeer. aisaa ko nahee; ihu tan devai fook |
Sant Singh KhalsaKabeer, will anyone burn his own body?
Manmohan SinghKabir, there is no such man, who may burn this body of his.
Manmohan Singh (Punjabi)ਕਬੀਰ ਐਹੋ ਜੇਹਾ ਕੋਈ ਇਨਸਾਨ ਨਹੀਂ, ਜੋ ਆਪਣੀ ਇਸ ਦੇਹ ਨੂੰ ਅੱਗ ਲਾ ਦੇਵੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਐਸਾ ਨਹੀਂ ਹੈ, ਜੋ ਇਸ ਤਨ ਕੇ ਅਭਿਮਾਨ ਕੋ (ਫੂਕ) ਜਲਾਇ ਦੇਵੈ॥
Prof. Sahib Singhਹੇ ਕਬੀਰ! (ਮਾਇਆ ਦੇ ਪ੍ਰਭਾਵ ਕਰ ਕੇ) ਕੋਈ ਵਿਰਲਾ ਹੀ ਅਜੇਹਾ ਮਿਲਦਾ ਹੈ ਜੋ (ਪ੍ਰਭੂ ਦੀ ਸਿਫ਼ਤ-ਸਾਲਾਹ ਕਰੇ, ਤੇ) ਸਰੀਰਕ ਮੋਹ ਨੂੰ ਸਾੜ ਦੇਵੇ।
ਪਦ ਅਰਥ ਤਨੁ = ਸਰੀਰ, ਸਰੀਰ ਦਾ ਮੋਹ। ਫੂਕ ਦੇਵੈ = ਸਾੜ ਦੇਵੇ। ਅੰਧਾ = ਅੰਨ੍ਹਾ ਹੋਇਆ ਹੋਇਆ, ਸਰੀਰਕ ਮੋਹ ਵਿਚ ਅੰਨ੍ਹਾ, ਦੇਹ-ਅੱਧਿਆਸ ਵਿਚ ਇਤਨੀ ਮਸਤ ਕਿ ਜੀਵਨ ਦਾ ਸਹੀ ਰਸਤਾ ਅੱਖੀਂ ਦਿੱਸਦਾ ਹੀ ਨਹੀਂ।
SikhNet (Spanish)Kabir, ¿podría alguien prenderle fuego a su cuerpo?,
ਅੰਧਾ ਲੋਗੁ. ਨ ਜਾਨਈ; ਰਹਿਓ ਕਬੀਰਾ ਕੂਕਿ ॥੮੪॥
andhaa log. na jaanee; rahio kabeeraa kook |84|
Sant Singh KhalsaThe people are blind - they do not know, although Kabeer continues to shout at them. ||84||
Manmohan SinghThe blind man realises not his Lord, though Kabir continues to shout at him.
Manmohan Singh (Punjabi)ਅੰਨ੍ਹਾ ਇਨਸਾਨ ਆਪਣੇ ਪ੍ਰਭੂ ਨੂੰ ਅਨੁਭਵ ਨਹੀਂ ਕਰਦਾ, ਭਾਵੇਂ ਕਬੀਰ ਉਸ ਨੂੰ ਦੁਹਾਈ ਦੇਈ ਜਾ ਰਿਹਾ ਹੈ।
Fareedkot Teekaਪਰੰਤੂ ਇਨ ਲੋਗੋਂ ਕਾ ਸਮਦਾਯ ਅਗਿਆਨ ਕਰ ਕੇ ਅੰਧਾ ਹੂਆ ਜਾਨਤਾ ਨਹੀਂ ਹੈ, (ਕਬੀਰਾ) ਕਬੀਰ ਜੀ ਕਹਿਤੇ ਹੈਂ: ਮੇਂ ਤੋ ਬਹੁਤ ਹੀ ਪੁਕਾਰ ਕਰ ਕਹਿਤਾ ਹੂੰ॥੮੪॥
Prof. Sahib Singhਜਗਤ ਮੋਹ ਵਿਚ ਇਤਨਾ ਗ਼ਰਕ ਹੈ ਕਿ ਇਸ ਨੂੰ ਆਪਣੀ ਭਲਾਈ ਸੁੱਝਦੀ ਹੀ ਨਹੀਂ, (ਭਾਵੇਂ) ਕਬੀਰ ਉੱਚੀ ਉੱਚੀ ਦੱਸ ਰਿਹਾ ਹੈ ॥੮੪॥
ਪਦ ਅਰਥ ਕੂਕਿ ਰਹਿਓ = ਉੱਚੀ ਉੱਚੀ ਕਹਿ ਰਿਹਾ ਹੈ ॥੮੪॥
SikhNet (Spanish)la gente está ciega, no entiende, aunque Kabir continúa dándoles de gritos.(84)