ੴ

ਸਿੱਖਬਾਣੀ · SikhBani

ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ ॥

kabeer aisaa ko nahee mandar dee jaraae
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1368 · 2 lines
Translations

ਕਬੀਰ. ਐਸਾ ਕੋ ਨਹੀ; ਮੰਦਰੁ ਦੇਇ ਜਰਾਇ ॥

kabeer. aisaa ko nahee; mandar dee jaraae |

Sant Singh KhalsaKabeer, will anyone set fire to his home
Manmohan SinghKabir, their is not any such person, who may set fire to his place.
Manmohan Singh (Punjabi)ਕਬੀਰ, ਐਹੋ ਜੇਹਾ ਕੋਈ ਪੁਰਸ਼ ਨਹੀਂ, ਜੋ ਆਪਣੇ ਮਹਿਲ ਨੂੰ ਅੱਗ ਲਾ ਦੇਵੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਐਸਾ ਕੋਈ ਨਹੀਂ ਅਰਥਾਤ ਦੁਰਲਭ ਹੈ, ਜੋ ਸਰੀਰ ਮੰਦਰ ਕੇ ਅਭਿਮਾਨ ਕੌ ਜਲਾਇ ਦੇਵੈ॥
Prof. Sahib Singhਹੇ ਕਬੀਰ! (ਭਾਵੇਂ ਸਿਫ਼ਤ-ਸਾਲਾਹ ਵਿਚ ਬੜੀ ਬਰਕਤਿ ਹੈ, ਪਰ ਸਰੀਰਕ ਮੋਹ ਅਤੇ ਕਾਮਾਦਿਕ ਦਾ ਇਤਨਾ ਜ਼ੋਰ ਹੈ ਕਿ) ਕੋਈ ਵਿਰਲਾ ਅਜਿਹਾ ਮਨੁੱਖ ਹੁੰਦਾ ਹੈ ਜੋ ਸਰੀਰਕ ਮੋਹ ਨੂੰ ਸਾੜਦਾ ਹੈ,

ਪਦ ਅਰਥ ਕੋ ਨਹੀ = ਕੋਈ ਵਿਰਲਾ ਹੀ ਹੁੰਦਾ ਹੈ। ਮੰਦਰ = ਸਰੀਰ, ਸਰੀਰ ਦਾ ਮੋਹ, ਦੇਹ-ਅਧਿਆਸ। ਜਰਾਇ ਦੇਇ = ਸਾੜ ਦੇਵੇ।

SikhNet (Spanish)Kabir, ¿quién podría prenderle fuego a su hogar

ਪਾਂਚਉ ਲਰਿਕੇ ਮਾਰਿ ਕੈ; ਰਹੈ ਰਾਮ ਲਿਉ ਲਾਇ ॥੮੩॥

paanchau larike maar kai; rahai raam liau laae |83|

Sant Singh Khalsaand kill his five sons (the five thieves) to remain lovingly attached to the Lord? ||83||
Manmohan SinghSlaying his five sons, he remains attached to the love of his Lord.
Manmohan Singh (Punjabi)ਆਪਣੇ ਪੰਜਾਂ ਪੁਤਰਾਂ ਨੂੰ ਮਾਰ ਕੇ ਉਹ ਆਪਣੇ ਪ੍ਰਭੂ ਨਾਲ ਪ੍ਰੀਤ ਪਾਈ ਰਖਦਾ ਹੈ।
Fareedkot Teekaਮਨ ਕੇ ਕਾਮਾਦੀ ਪੰਜਾਂ ਲੜਕਿਆਂ ਕੋ ਮਾਰ ਕਰ ਕੇ ਏਕ ਰਾਮ ਕੇ ਨਾਮ ਮੇਂ ਹੀ ਬ੍ਰਿਤੀ ਕੌ ਲਗਾਇ ਕਰ ਇਸਥਿਤ ਰਹੈ॥੮੩॥
Prof. Sahib Singhਕੋਈ ਵਿਰਲਾ ਹੈ ਜੋ ਕਾਮਾਦਿਕ ਮਾਇਆ ਦੇ ਪੰਜਾਂ ਪੁਤ੍ਰਾਂ ਨੂੰ ਮਾਰ ਕੇ ਪ੍ਰਭੂ ਨਾਲ ਲਿਵ ਲਾਈ ਰੱਖਦਾ ਹੈ ॥੮੩॥

ਪਦ ਅਰਥ ਪਾਂਚਉ ਲਰਿਕੇ = ਮਾਇਆ ਦੇ ਪੰਜੇ ਪੁਤ੍ਰ, ਕਾਮਾਦਿਕ। ਲਿਉ = ਲਿਵ ॥੮੩॥

SikhNet (Spanish)y matar a sus cinco inquilinos, los cinco ladrones, para permanecer amorosamente apegado al Señor?(83)
Answers quote the Granth verbatim with Ang citations. AI commentary is not Gurbani and not a religious ruling.