ੴ

ਸਿੱਖਬਾਣੀ · SikhBani

ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥

kabeer satee pukaarai chih charree sun ho beer masaan
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1368 · 2 lines
Translations

ਕਬੀਰ. ਸਤੀ ਪੁਕਾਰੈ ਚਿਹ ਚੜੀ; ਸੁਨੁ ਹੋ ਬੀਰ ਮਸਾਨ ॥

kabeer. satee pukaarai chih charree; sun ho beer masaan |

Sant Singh KhalsaKabeer, the widow mounts the funeral pyre and cries out, "Listen, O brother funeral pyre.
Manmohan SinghKabir, mounted on the pyre, the widow cries out, "Hear, O my brethren who have come this cremation ground,
Manmohan Singh (Punjabi)ਚਿਖਾ ਉਤੇ ਚੜੀ ਹੋਈ ਪਤਨੀ ਕੂਕਦੀ ਹੈ, "ਹੇ ਇਸ ਸ਼ਮਸ਼ਾਨ-ਭੂਮੀ ਵਿੱਚ ਆਏ ਹੋਏ ਮੇਰੇ ਭਰਾਉ! ਸੁਣੋ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਸਤੀ (ਚਿਹ) ਚਿਖਾ ਪਰ ਚੜ੍ਹੀ ਹੋਈ; ਵਾ (ਚਿਹ) ਹਫੜੀ ਹੋਈ ਐਸੇ ਪੁਕਾਰਤੀ ਹੈ: (ਸੁਨੁਹੋ ਬੀਰ) ਸੁਨੋ ਹੇ ਭਾਈ! ਤੁਮ ਇਸ ਮਸਾਨ ਭੂਮੀ ਮੇਂ ਆਏ ਹੋ, ਤਾਂ ਤੇ ਮੈਂ ਤੁਮਾਰੇ ਪ੍ਰਤੀ ਕਹਿਤੀ ਹੂੰ॥
Prof. Sahib Singhਹੇ ਕਬੀਰ! ਜੋ ਇਸਤ੍ਰੀ ਆਪਣੇ ਪਰਲੋਕ-ਅੱਪੜੇ ਪਤੀ ਨੂੰ ਮਿਲਣ ਦੀ ਖ਼ਾਤਰ ਉਸ ਦੇ ਸਰੀਰ ਨਾਲ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੁੰਦੀ ਹੈ ਉਹ ਚਿਖ਼ਾ ਉਤੇ ਚੜ੍ਹ ਕੇ ਦਲੇਰ ਹੋ ਕੇ ਆਖਦੀ ਹੈ-ਹੇ ਵੀਰ ਮਸਾਣ!

ਪਦ ਅਰਥ ਸਤੀ = ਉਹ ਇਸਤ੍ਰੀ ਜੋ ਆਪਣੇ ਮਰੇ-ਖਸਮ ਨਾਲ ਚਿਖ਼ਾ ਤੇ ਚੜ੍ਹਦੀ ਹੈ। ਚਿਹ = ਚਿਖ਼ਾ। ਹੇ ਬੀਰ ਮਸਾਨ = ਹੇ ਬੀਰ ਮਸਾਣ! ਹੇ ਮਸਾਣਾਂ ਦੀ ਪਿਆਰੀ ਅੱਗ!

SikhNet (Spanish)Kabir, la viuda monta la pila de madera para encender el fuego y llora,

ਲੋਗੁ ਸਬਾਇਆ ਚਲਿ ਗਇਓ; ਹਮ ਤੁਮ ਕਾਮੁ ਨਿਦਾਨ ॥੮੫॥

log sabaaeaa chal geo; ham tum kaam nidaan |85|

Sant Singh KhalsaAll people must depart in the end; it is only you and I." ||85||
Manmohan Singhall the persons have departed, ultimately, the thing of use to me and to you is the Lord's meditation".
Manmohan Singh (Punjabi)ਸਾਰੇ ਪੁਰਸ਼ ਟੁਰ ਗਏ ਹਨ, ਅਖੀਰ ਨੂੰ ਮੇਰੇ ਅਤੇ ਤੁਹਾਡੇ ਕੰਮ ਦੀ ਚੀਜ ਸੁਆਮੀ ਦਾ ਸਿਮਰਨ ਹੀ ਹੈ।"
Fareedkot Teekaਤੁਮਾਰੇ ਪਿਤਾ ਪਿਤਾਮਾ ਆਦੀ ਸੰਪੂਰਨ ਲੋਗੋਂ ਕਾ ਸਮਦਾਯ ਆਗੇ ਇਸੀ ਅਸਥਾਨ ਮੇਂ ਹੋ ਕਰ ਚਲਾ ਗਿਆ ਹੈ ਔਰ ਅਬ ਹਮ ਬੀ ਚਲੇ ਹੈਂ ਔਰ ਅੰਤ ਕੋ ਤੁਮਾਰਾ ਕਾਮ ਬੀ ਈਹਾਂ ਹੀ ਹੋਵੇਗਾ; ਵਾ ਜਿਨ ਕੋ ਗਿਆਨ ਵਈਰਾਗ ਕੀ (ਚਿਹ) ਚਿਪ ਚੜੀ ਹੈ, ਸੋ ਸਤਿਵਾਦੀ ਪੁਰਸ਼ ਐਸੇ ਪੁਕਾਰਤੇ ਹੈਂ: ਹੇ ਭਾਈ ਪਰਮੇਸ੍ਵਰ ਕੀ ਤਰਫ ਸੇ ਕਿਉਂ ਮ੍ਰਿਤਕ ਹੂਏ ਹੋ, ਅਹੰਤਾ, ਮਮਤਾ ਕਰਤੇ ਹੂਏ ਲੋਕੋਂ ਕਾ ਸਮਦਾਯ ਚਲਾ ਗਿਆ ਹੈ। ਤਾਂ ਤੇ ਹੰਮਮ ਕੋ ਧਾਰਨਾ (ਨਿਦਾਨ) ਅਜਾਣ ਮੂਰਖੋਂ ਕਾ ਕਾਮ ਹੈ, ਤਾਂ ਤੇ ਹੰਮਮ ਕੋ ਤਿਆਗੋ॥੮੫॥
Prof. Sahib Singhਸੁਣ, ਸਾਰੇ ਸੰਬੰਧੀ ਮੇਰਾ ਸਾਥ ਛੱਡ ਗਏ ਹਨ (ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਿਆ) ਆਖ਼ਰ, ਹੇ ਵੀਰ! ਮੈਨੂੰ ਤੇਰੇ ਨਾਲ ਗ਼ਰਜ਼ ਪਈ ਹੈ ॥੮੫॥

ਪਦ ਅਰਥ ਸਬਾਇਆ = ਸਾਰਾ। ਚਲਿ ਗਇਓ = ਤੁਰ ਗਿਆ ਹੈ, ਸਾਥ ਛੱਡ ਗਿਆ ਹੈ। ਨਿਦਾਨ = ਓੜਕ, ਆਖ਼ਰ। ਕਾਮੁ = ਮਤਲਬ, ਵਾਹ, ਗ਼ਰਜ਼। ਹਮ ਤੁਮ ਕਾਮੁ = ਮੈਨੂੰ ਤੇਰੇ ਨਾਲ ਗ਼ਰਜ਼ ਪਈ ਹੈ। ਪੁਕਾਰੈ = ਉੱਚੀ ਆਖਦੀ ਹੈ, ਦਲੇਰ ਹੋ ਕੇ ਆਖਦੀ ਹੈ ॥੮੫॥

* ਨੋਟ: ਇਸ ਸ਼ਲੋਕ ਦੇ ਨਾਲ ਪਿਛਲੇ ਦੋਵੇਂ ਸ਼ਲੋਕ ਨੰ: ੮੩ ਅਤੇ ੮੪ ਰਲਾ ਕੇ ਪੜ੍ਹੋ। ਇਕ ਅਸਚਰਜ ਆਤਮਕ ਉਡਾਰੀ ਹੈ। ਕਹਿੰਦੇ ਹਨ ਕਿ ਕੋਈ ਵਿਰਲਾ ਹੀ ਹੈ ਜੋ ਆਪਣੇ ਆਪ ਨੂੰ ਸਾੜਦਾ ਹੈ। ਹਾਂ ਅਸਾਂ 'ਸਤੀ' ਨੂੰ ਵੇਖਿਆ ਹੈ ਉਹ ਹੱਸ ਹੱਸ ਕੇ ਆਪਣੇ ਸਰੀਰ ਨੂੰ ਸਾੜਦੀ ਹੈ, ਸਾਰਾ ਸੰਸਾਰ 'ਮਸਾਣਾਂ' ਤੋਂ ਡਰਦਾ ਕੰਬਦਾ ਹੈ, ਪਰ 'ਸਤੀ' ਉਸ ਮਸਾਣ ਨੂੰ 'ਵੀਰ' ਆਖ ਕੇ ਬੁਲਾਂਦੀ ਹੈ, ਉਸ ਮਸਾਣ ਨਾਲ ਪਿਆਰ ਕਰਦੀ ਹੈ। ਕਿਉਂ? 'ਸਤੀ' ਜਾਣਦੀ ਹੈ ਕਿ ਜਦੋਂ ਇਹ ਮਸਾਣ ਮੇਰੇ ਸਰੀਰ ਨੂੰ ਸਾੜ ਦੇਵੇਗਾ, ਤਾਂ ਮੈਂ ਆਪਣੇ ਪਰਲੋਕ-ਅੱਪੜੇ ਪਤੀ ਨੂੰ ਜਾ ਮਿਲਾਂਗੀ। ਪ੍ਰਭੂ-ਪਤੀ ਪਰਦੇਸ ਵਿਚ ਬੈਠਾ ਹੈ, ਜੀਵ-ਇਸਤ੍ਰੀ ਪੇਕੇ ਲੋਕ ਵਿਚ ਬੈਠੀ ਆਪਣੇ ਹੀ ਸਰੀਰ ਨਾਲ ਪਿਆਰ ਕਰੀ ਜਾ ਰਹੀ ਹੈ। ਜੀਵ-ਇਸਤ੍ਰੀ ਦਾ ਇਹ ਸਰੀਰਕ ਮੋਹ ਪ੍ਰਭੂ-ਪਤੀ ਨੂੰ ਮਿਲਣ ਦੇ ਰਾਹ ਵਿਚ ਰੋਕ ਪਾ ਰਿਹਾ ਹੈ। ਪਰ ਇਹ ਮੋਹ ਬੜਾ ਹੀ ਬਲਵਾਨ ਹੈ, ਇਸ ਨੂੰ ਵਿਰਲੀ ਹੀ ਛੱਡਦੀ ਹੈ, ਇਸ ਨੂੰ ਕੋਈ ਵਿਰਲੀ ਹੀ ਸਾੜਦੀ ਹੈ। ਸਿਰਫ਼ ਉਹੀ ਸਾੜਦੀ ਹੈ ਜਿਸ ਨੂੰ ਸਮਝ ਆ ਗਈ ਹੈ ਕਿ ਇਸ ਦੇ ਸਾੜਿਆਂ ਹੀ ਪਤੀ-ਪ੍ਰਭੂ ਮਿਲੇਗਾ। ਫਿਰ, ਉਹ ਜੀਵ-ਇਸਤ੍ਰੀ ਕਿਉਂ ਉਸ 'ਬ੍ਰਹਮ ਅਗਨਿ' ਨੂੰ ਵੀਰ ਨਾਹ ਆਖੇ? ਕਿਉਂ ਉਸ 'ਮਸਾਣ' ਨੂੰ ਪਿਆਰ ਨਾ ਕਰੇ ਜੋ ਇਸ ਦੇ 'ਸਰੀਰ' ਨੂੰ 'ਸਰੀਰਕ ਮੋਹ' ਨੂੰ ਦੇਹ ਅੱਧਿਆਸ ਨੂੰ, ਸਾੜਦਾ ਹੈ? * ਨੋਟ: ਲਫ਼ਜ਼ 'ਸੁਨੁ' ਇਕ-ਵਚਨ, ਸਿਰਫ਼ ਕਿਸੇ ਇਕ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਕਈ ਸੱਜਣ ਲਫ਼ਜ਼ 'ਮਸਾਨ' ਦਾ ਅਰਥ ਕਰ

SikhNet (Spanish)escucha oh hermana pila de fuego, toda la gente se va a ir, y al final, estamos tú y yo(85)
Answers quote the Granth verbatim with Ang citations. AI commentary is not Gurbani and not a religious ruling.