ਸਿਰੀਰਾਗੁ ਮਹਲਾ ੫ ॥
sireeraag mahalaa 5 | Ang 73
Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਪੈ ਪਾਇ; ਮਨਾਈ ਸੋਇ ਜੀਉ ॥
pai paae; manaaee soe jeeo | Ang 73
Sant Singh KhalsaI fall at His Feet to please and appease Him.
Manmohan SinghI fall at Lord's feet to conciliate Him.
Manmohan Singh (Punjabi)ਮੈਂ ਪ੍ਰਭੂ ਨੂੰ ਪ੍ਰਸੰਨ ਕਰਨ ਲਈਂ ਉਸ ਦੇ ਪੈਰੀ ਪੈਦਾ ਹਾਂ।
Fareedkot Teekaਹੇ ਸ੍ਰੀ ਵਾਹਿਗੁਰੂ ਜੀ! ਮੈਂ ਗੁਰੋਂ ਕੇ ਚਰਨੋਂ ਮੇਂ ਪੜ ਕਰ ਕੇ ਤਿਨ ਕੋ (ਮਨਾਈ) ਪ੍ਰਸੰਨ ਕਰਤਾ ਹੂੰ, ਜੀਉ ਸੰਬੋਧਨ ਹੈ॥
Prof. Sahib Singh(ਹੇ ਭਾਈ!) ਮੈਂ (ਗੁਰੂ ਦੀ) ਚਰਨੀਂ ਲੱਗ ਕੇ ਉਸ (ਪਰਮਾਤਮਾ) ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ।ਪਦ ਅਰਥ ਪੈ = ਪੈ ਕੇ, ਡਿੱਗ ਕੇ। ਪਾਇ = ਪੈਰਾਂ ਤੇ। ਮਨਾਈ = ਮਨਾਈਂ, ਮੈਂ ਮਨਾਂਦਾ ਹਾਂ।
SikhNet (Spanish)Me tiro a los Pies del Guru y así Él me invita a la Reconciliación.
ਸਤਿਗੁਰ ਪੁਰਖਿ ਮਿਲਾਇਆ; ਤਿਸੁ ਜੇਵਡੁ. ਅਵਰੁ ਨ ਕੋਇ ਜੀਉ ॥੧॥ ਰਹਾਉ ॥
satigur purakh milaaeaa; tis jevadd. avar na koe jeeo |1| rahaau | Ang 73
Sant Singh KhalsaThe True Guru has united me with the Lord, the Primal Being. There is no other as great as He. ||1||Pause||
Manmohan SinghThe True Guru has united me with the Lord. There is none so great as He. Pause.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਸਾਹਿਬ ਨਾਲ ਮਿਲਾ ਦਿਤਾ ਹੈ। ਵੁਸ ਜਿਡਾ ਵਡਾ ਹੋਰ ਕੋਈ ਨਹੀਂ। ਠਹਿਰਾਉ।
Fareedkot Teekaਸਤਿਗੁਰੂ ਜੋ ਸਤਿਪੁਰਖ ਹੈ ਤਿਸ ਨੇ ਤੇਰੇ ਸਾਥ ਮੁਝ ਕੋ ਅਭੇਦ ਕਰ ਦੀਆ ਹੈ, ਯਾਂ ਤੇ ਤਿਸ ਗੁਰੂ ਜੇਡਾ ਵੱਡਾ ਕੋਈ ਨਹੀਂ ਹੈ॥੧॥ ਰਹਾਉ ॥
Prof. Sahib Singhਗੁਰੂ-ਪੁਰਖ ਨੇ (ਮੈਨੂੰ) ਪਰਮਾਤਮਾ ਮਿਲਾਇਆ ਹੈਂ। (ਹੁਣ ਮੈਨੂੰ ਸਮਝ ਆਈ ਹੈ ਕਿ) ਉਸ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੧॥ ਰਹਾਉ ॥ਪਦ ਅਰਥ ਪੁਰਖਿ = ਪੁਰਖ ਨੇ। ਸਤਿਗੁਰ ਪੁਰਖਿ = ਸਤਿਗੁਰ-ਪੁਰਖ ਨੇ ॥੧॥ ਰਹਾਉ ॥
SikhNet (Spanish)El Guru Verdadero me ha unido con Purusha que no tiene igual. (1-Pausa)
ਗੋਸਾਈ; ਮਿਹੰਡਾ ਇਠੜਾ ॥
gosaaee; mihanddaa ittharraa | Ang 73
Sant Singh KhalsaThe Lord of the Universe is my Sweet Beloved.
Manmohan SinghThe Lord of the world is my Beloved.
Manmohan Singh (Punjabi)ਸ੍ਰਿਸ਼ਟੀ ਦਾ ਸੁਆਮੀ ਮੇਰਾ ਪ੍ਰੀਤਮ ਹੈ।
Fareedkot Teekaਤੂੰ (ਗੋ) ਪ੍ਰਿਥ੍ਵੀ ਵਾ ਵੇਦ, ਤਿਨ ਕਾ (ਸਾਈ) ਸ੍ਵਾਮੀ, ਸੋ (ਮਿਹੰਡਾ) ਮੇਰਾ ਪ੍ਯਾਰਾ ਹੈਂ॥☬ਕੈਸਾ ਪ੍ਯਾਰਾ ਹੈਂ?
Prof. Sahib Singhਸ੍ਰਿਸ਼ਟੀ ਦਾ ਮਾਲਕ ਮੇਰਾ (ਪ੍ਰਭੂ) ਬਹੁਤ ਪਿਆਰਾ ਹੈ,ਪਦ ਅਰਥ ਗੋਸਾਈ = ਸ੍ਰਿਸ਼ਟੀ ਦਾ ਸਾਈਂ, ਪਰਮਾਤਮਾ। ਮਿਹੰਡਾ = ਮੇਰਾ। ਇਠੜਾ = ਇੱਠੜਾ, ਬਹੁਤ ਪਿਆਰਾ।
SikhNet (Spanish)Dulce, oh qué dulce es mi Maestro,
ਅੰਮ ਅਬੇ ਥਾਵਹੁ; ਮਿਠੜਾ ॥
am abe thaavahu; mittharraa | Ang 73
Sant Singh KhalsaHe is sweeter than my mother or father.
Manmohan SinghHe is sweeter than the mother and father.
Manmohan Singh (Punjabi)ਉਹ ਅਮੜੀ ਤੇ ਬਾਬਲ ਨਾਲੋਂ ਬਹੁਤ ਮਿੱਠਾ ਹੈ।
Fareedkot Teeka(ਅੰਮ) ਮਾਤਾ (ਅਬੇ) ਪਿਤਾ ਇਨ ਸਭ (ਥਾਵਹੁ) ਪਾਸੋਂ (ਮਿਠੜਾ) ਰਸਦਾਇਕ, ਭਾਵ ਪ੍ਯਾਰਾ ਹੈ॥
Prof. Sahib Singh(ਮੈਨੂੰ ਆਪਣੇ) ਮਾਂ ਪਿਉ ਨਾਲੋਂ (ਭੀ) ਵਧੀਕ ਮਿੱਠਾ ਲੱਗ ਰਿਹਾ ਹੈ।ਪਦ ਅਰਥ ਅੰਮ = ਅੰਮਾਂ, ਮਾਂ। ਅਬਾ = ਅੱਬਾ, ਪਿਉ। ਥਾਵਹੁ = ਨਾਲੋਂ, ਤੋਂ।
SikhNet (Spanish)más dulce que la madre o el padre, que los hermanos, hermanas y amigos.
ਭੈਣ ਭਾਈ ਸਭਿ ਸਜਣਾ; ਤੁਧੁ ਜੇਹਾ. ਨਾਹੀ ਕੋਇ ਜੀਉ ॥੧॥
bhain bhaaee sabh sajanaa; tudh jehaa. naahee koe jeeo |1| Ang 73
Sant Singh KhalsaAmong all sisters and brothers and friends, there is no one like You. ||1||
Manmohan SinghAmong sisters, brothers and all the friends, there is none like Thee, O Lord!
Manmohan Singh (Punjabi)ਅੰਮਾ ਜਾਈਆਂ, ਵੀਰਾਂ ਅਤੇ ਸਾਰੇ ਮਿਤ੍ਰਾਂ ਚੋਂ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਸਾਹਿਬ!
Fareedkot Teekaਭੈਣ ਅਰ ਭਾਈ ਔਰ ਜੋ ਸਭੀ ਮਿਤ੍ਰ ਹੈਂ, ਤਿਨ ਮੇਂ ਸੇ ਤੇਰੇ ਜੇਹਾ ਮੇਰੇ ਕੋ ਪ੍ਯਾਰਾ ਔਰ ਕੋਈ ਨਹੀਂ ਹੈ॥੧॥
Prof. Sahib Singh(ਹੇ ਪ੍ਰਭੂ!) ਭੈਣ ਭਰਾ ਤੇ ਹੋਰ ਸਾਰੇ ਸਾਕ-ਸੈਣ (ਮੈਂ ਵੇਖ ਲਏ ਹਨ), ਤੇਰੇ ਬਰਾਬਰ ਦਾ ਹੋਰ ਕੋਈ (ਹਿਤ ਕਰਨ ਵਾਲਾ) ਨਹੀਂ ਹੈ ॥੧॥ਪਦ ਅਰਥ ਸਭਿ = ਸਾਰੇ ॥੧॥
SikhNet (Spanish)No hay nadie que sea tan dulce como Él.(1)
ਤੇਰੈ ਹੁਕਮੇ; ਸਾਵਣੁ ਆਇਆ ॥
terai hukame; saavan aaeaa | Ang 73
Sant Singh KhalsaBy Your Command, the month of Saawan has come.
Manmohan SinghBy Thine order the month of Sawan has come.
Manmohan Singh (Punjabi)ਤੇਰੇ ਫੁਰਮਾਨ ਦੁਆਰਾ ਸਉਣ ਦਾ ਮਹੀਨਾ ਆਇਆ ਹੈ।
Fareedkot Teekaਤੇਰੇ ਭਾਣੇ ਕਰ ਕੇ ਮਾਨਸ ਜਨਮ, ਵਾ ਪ੍ਰੇਮ ਰੂਪੀ ਸਾਵਣੁ ਆਇਆ ਹੈ॥
Prof. Sahib Singh(ਹੇ ਪ੍ਰਭੂ!) ਤੇਰੇ ਹੁਕਮ ਵਿਚ ਹੀ (ਗੁਰੂ ਦਾ ਮਿਲਾਪ ਹੋਇਆ, ਮਾਨੋ, ਮੇਰੇ ਵਾਸਤੇ) ਸਾਵਣ ਦਾ ਮਹੀਨਾ ਆ ਗਿਆ,ਪਦ ਅਰਥ ਹੁਕਮੈ = ਹੁਕਮ ਵਿਚ। ਸਾਵਣੁ = ਨਾਮ-ਵਰਖਾ ਕਰਨ ਵਾਲਾ ਗੁਰੂ-ਮਿਲਾਪ।
SikhNet (Spanish)En Tu Voluntad, oh Señor, vino Savan, el mes de las lluvias.
ਮੈ; ਸਤ ਕਾ ਹਲੁ ਜੋਆਇਆ ॥
mai; sat kaa hal joaaeaa | Ang 73
Sant Singh KhalsaI have hooked up the plow of Truth,
Manmohan SinghI have joked the plough of Truth.
Manmohan Singh (Punjabi)ਮੈਂ ਸੱਚ ਦਾ ਹਲ ਜੋੜਿਆ ਹੈ।
Fareedkot Teekaਮੈਨੇ ਸਤ ਕਰਮੋਂ ਕਾ ਜੋ ਕਰਨਾ ਹੈ, ਵਾ ਸਤਿਸੰਗ ਕਾ ਜੋ ਕਰਨਾ ਹੈ ਏਹੀ ਹਲ ਜੁੜਾਇਆ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਮੈਂ ਉੱਚ ਆਚਰਣ ਬਣਾਣ ਦਾ ਹਲ ਜੋਅ ਦਿੱਤਾ।ਪਦ ਅਰਥ ਸਤ = ਉੱਚਾ ਆਚਰਨ।
SikhNet (Spanish)Y yo hice parcela de Tu Verdad.
ਨਾਉ ਬੀਜਣ ਲਗਾ ਆਸ ਕਰਿ; ਹਰਿ ਬੋਹਲ ਬਖਸ ਜਮਾਇ ਜੀਉ ॥੨॥
naau beejan lagaa aas kar; har bohal bakhas jamaae jeeo |2| Ang 73
Sant Singh Khalsaand I plant the seed of the Name in hopes that the Lord, in His Generosity, will bestow a bountiful harvest. ||2||
Manmohan SinghI begin to sow the Name in this hope that God, by His beneficence, will cause to yield heaps of corn.
Manmohan Singh (Punjabi)ਇਸ ਉਮੀਦ ਵਿੱਚ ਕਿ ਵਾਹਿਗੁਰੂ, ਆਪਣੀ ਰਹਿਮਤ ਸਦਕਾ, ਦਾਣਿਆਂ ਦਾ ਅੰਬਾਰ ਪੈਦਾ ਕਰੇਗਾ, ਮੈਂ ਨਾਮ ਬੀਜਣ ਲੱਗਾ ਹਾਂ।
Fareedkot Teekaਹੇ ਹਰੀ! ਨਾਮ ਕਾ ਜੋ ਜਪਣਾ ਹੈ ਇਹੀ ਬੀਜ ਬੀਜਣੇ ਲਗਾ ਹੂੰ ਤੇਰੇ (ਆਸ) ਭਰੋਸੇ ਕਰ ਕੇ, ਅਪਨੀ ਬਖਸਸ ਰੂਪੁ (ਬੋਹਲ) ਅੰਨ ਕੀ ਰਾਸ ਕੋ ਉਤਪੰਨ੍ਯ ਕਰੇ ਹੈ॥
Prof. Sahib Singhਮੈਂ ਇਹ ਆਸ ਕਰ ਕੇ ਤੇਰਾ ਨਾਮ (ਆਪਣੇ ਹਿਰਦੇ-ਖੇਤ ਵਿਚ) ਬੀਜਣ ਲੱਗ ਪਿਆ ਕਿ ਤੇਰੀ ਬਖ਼ਸ਼ਸ਼ ਦਾ ਬੋਹਲ ਇਕੱਠਾ ਹੋ ਜਾਇਗਾ ॥੨॥ਪਦ ਅਰਥ ਕਰਿ = ਕਰ ਕੇ। ਬੋਹਲ = ਅੰਨ ਦਾ ਢੇਰ। ਬੋਹਲ ਬਖਸ = ਬਖ਼ਸ਼ਸ਼ ਦਾ ਬੋਹਲ ॥੨॥
SikhNet (Spanish)Y sembré Tu Nombre con Fe y así obtuve una Rica Cosecha por Tu Gracia. (2)
ਹਉ. ਗੁਰ ਮਿਲਿ; ਇਕੁ ਪਛਾਣਦਾ ॥
hau. gur mil; ik pachhaanadaa | Ang 73
Sant Singh KhalsaMeeting with the Guru, I recognize only the One Lord.
Manmohan SinghHaving met the Guru I recognise but One Lord.
Manmohan Singh (Punjabi)ਗੁਰਾਂ ਨੂੰ ਭੇਟ ਕੇ ਮੈਂ ਕੇਵਲ ਇਕ ਸਾਹਿਬ ਨੂੰ ਹੀ ਸਿੰਞਾਣਦਾ ਹਾਂ।
Fareedkot Teekaਮੈਂ ਗੁਰੋਂ ਕੋ ਮਿਲ ਕਰ ਇਕ ਤੇਰੇ ਕੋ ਪਹਿਚਾਨਤਾ ਹੂੰ॥
Prof. Sahib Singh(ਹੇ ਪ੍ਰਭੂ!) ਗੁਰੂ ਨੂੰ ਮਿਲ ਕੇ ਮੈਂ ਸਿਰਫ਼ ਤੇਰੇ ਨਾਲ ਸਾਂਝ ਪਾਈ ਹੈ,ਪਦ ਅਰਥ ਹਉ = ਮੈਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ।
SikhNet (Spanish)Encontrando al Guru, realicé al Uno,
ਦੁਯਾ ਕਾਗਲੁ; ਚਿਤਿ. ਨ ਜਾਣਦਾ ॥
duyaa kaagal; chit. na jaanadaa | Ang 73
Sant Singh KhalsaIn my consciousness, I do not know of any other account.
Manmohan SinghWithin my mind I know not of any other account.
Manmohan Singh (Punjabi)ਮੈਂ ਆਪਣੀ ਮਨ ਅੰਦਰ ਕਿਸੇ ਹੋਰਸ ਹਿਸਾਬ ਨੂੰ ਜਾਣਦਾ ਹੀ ਨਹੀਂ।
Fareedkot Teekaਮੈਂ ਤੇਰੇ ਸੇ ਬਿਨਾ (ਦੁਯਾ) ਦੂਸਰਾ (ਕਾ) ਕੋਈ ਭੀ (ਗਲੁ) ਬਚਨ ਚਿਤ ਮੇਂ ਨਹੀਂ ਜਾਣਤਾ ਹੂੰ, ਵਾ ਦੂਸਰਾ ਦ੍ਵੈਤ ਭਾਵ ਕਾ (ਕਾਗਲੁ) ਕਾਗਜ (ਚਿਤਿ) ਲਿਖ ਨਹੀਂ ਜਾਣਤਾ ਹੂੰ॥
Prof. Sahib Singhਮੈਂ ਤੇਰੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ ਲਿਖਣਾ ਨਹੀਂ ਜਾਣਦਾ।ਪਦ ਅਰਥ ਦੁਯਾ ਕਾਗਲੁ = ਦੂਜਾ ਕਾਗਜ਼, ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਲੇਖਾ। ਚਿਤਿ = ਚਿੱਤਰਨਾ। ਚਿਤਿ ਨ ਜਾਣਦਾ = ਚਿੱਤਰਨਾ ਨਹੀਂ ਜਾਣਦਾ।
SikhNet (Spanish)y ahora ya no sé ni escribir el nombre de nadie más.
ਹਰਿ ਇਕਤੈ ਕਾਰੈ ਲਾਇਓਨੁ; ਜਿਉ ਭਾਵੈ. ਤਿਂਵੈ ਨਿਬਾਹਿ ਜੀਉ ॥੩॥
har ikatai kaarai laaeon; jiau bhaavai. tinvai nibaeh jeeo |3| Ang 73
Sant Singh KhalsaThe Lord has assigned one task to me; as it pleases Him, I perform it. ||3||
Manmohan SinghGod has assigned to me the one task. As it pleases Him, so do I perform it.
Manmohan Singh (Punjabi)ਵਾਹਿਗੁਰੂ ਨੇ ਇਕ ਕੰਮ ਮੇਰੇ ਜਿਮੇ ਲਾਇਆ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਮੈਂ ਇਸ ਨੂੰ ਨੇਪਰੇ ਚਾੜ੍ਹਦਾ ਹਾਂ।
Fareedkot Teekaਹੇ ਹਰੀ! ਤੈਨੇ ਮੇਰੇ ਕੋ (ਇਕਤੈ) ਇਕ ਭਗਤ ਰੂਪੀ ਕਾਰ ਮੇਂ ਲਗਾਯਾ ਹੈ, ਸੋ ਜੈਸੇ ਤੁਝ ਕੋ ਭਾਵੈ ਹੈ, ਤੈਸੇ ਹੀ ਨਿਰਬਾਹ ਕੀਜੀਏ॥ ਪੁਨਾ: ਹੇ ਭਗਵਨ! ਮੈਂ ਅਵਰੋਂ ਕੋ ਭੀ ਐਸੇ ਹੀ ਉਪਦੇਸ ਕਰਤਾ ਹੂੰ॥੩॥
Prof. Sahib Singhਹੇ ਹਰੀ! ਤੂੰ ਮੈਨੂੰ (ਆਪਣਾ ਨਾਮ ਸਿਮਰਨ ਦੀ ਹੀ) ਇਕੋ ਕਾਰ ਵਿਚ ਜੋੜ ਦਿੱਤਾ ਹੈ। ਹੁਣ ਜਿਵੇਂ ਤੇਰੀ ਰਜ਼ਾ ਹੋਵੇ, ਇਸ ਕਾਰ ਨੂੰ ਸਿਰੇ ਚਾੜ੍ਹ ॥੩॥ਪਦ ਅਰਥ ਇਕਤੈ ਕਾਰੈ = ਇਕੋ ਹੀ ਕਾਰ ਵਿਚ। ਲਾਇਓਨੁ = ਲਾਇਆ ਉਨਿ, ਉਸ ਨੇ ਲਾਇਆ ਹੈ ॥੩॥
SikhNet (Spanish)El Señor me ha asignado la única Tarea y la realizo así como Él ordena. (3)
ਤੁਸੀ ਭੋਗਿਹੁ. ਭੁੰਚਹੁ ਭਾਈਹੋ ॥
tusee bhogihu. bhunchahu bhaaeeho | Ang 73
Sant Singh KhalsaEnjoy yourselves and eat, O Siblings of Destiny.
Manmohan SinghO my Brethren! you eat and enjoy yourselves.
Manmohan Singh (Punjabi)ਹੇ ਮੇਰੇ ਭਰਾਓ! ਤੁਸੀਂ ਖਾਓ ਪੀਓ ਤੇ ਅਨੰਦ ਮਾਣੋਂ।
Fareedkot Teekaਕਿ ਹੇ ਭਾਈ ਗੁਰਮੁਖੋ ਤੁਸੀ ਭੀ ਪਰੇਮ ਅੰਮ੍ਰਿਤ ਕਾ ਬ੍ਰਹਮਾਨੰਦ ਕੋ ਆਪ ਭੋਗਹੁ, ਪੁਨਃ ਅਵਰੋਂ ਕੋ ਭੀ (ਭੁੰਚਹੁ) ਭੋਗਵਾਹੁ, ਭਾਵ ਯਹਿ ਕਿ ਆਪ ਭਜਨ ਕਰੋ ਪੁਨਾ ਔਰੋਂ ਸੇ ਭਜਨ ਕਰਾਵੋ॥
Prof. Sahib Singhਹੇ ਮੇਰੇ ਸਤਸੰਗੀ ਭਰਾਵੋ! ਤੁਸੀ ਭੀ (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ-ਰਸ ਮਾਣੋ।ਪਦ ਅਰਥ ਭਾਈਹੋ = ਹੇ ਭਰਾਵੋ!
SikhNet (Spanish)Oh Hermanos del Destino, disfruten de este Regalo de Dios.
ਗੁਰਿ ਦੀਬਾਣਿ; ਕਵਾਇ ਪੈਨਾਈਓ ॥
gur deebaan; kavaae painaaeeo | Ang 73
Sant Singh KhalsaIn the Guru's Court, He has blessed me with the Robe of Honor.
Manmohan SinghIn God's Court, the Guru has invested me with a robe of honour.
Manmohan Singh (Punjabi)ਰੱਬ ਦੇ ਦਰਬਾਰ ਅੰਦਰ, ਗੁਰਦੇਵ ਜੀ ਨੇ ਮੈਨੂੰ ਇੱਜਤ ਦੀ ਪੁਸ਼ਾਕ ਪਹਿਨਾਈ ਹੈ।
Fareedkot Teeka(ਓ) ਹੇ ਭਾਈ! ਗੁਰੋਂ ਨੇ ਹਮ ਕੋ ਸਤਿਸੰਗ ਰੂਪੀ (ਦੀਬਾਣਿ) ਸਭਾ ਮੇਂ (ਕਵਾਇ) ਪੌਸ਼ਾਕ ਭਗਤੀ ਪਹਿਰਾ ਦਈ ਹੈ॥
Prof. Sahib Singhਮੈਨੂੰ ਗੁਰੂ ਨੇ ਪਰਮਾਤਮਾ ਦੀ ਦਰਗਾਹ ਵਿਚ ਸਿਰੋਪਾ ਪਹਿਨਾ ਦਿੱਤਾ ਹੈ (ਆਦਰ ਦਿਵਾ ਦਿੱਤਾ ਹੈ, ਕਿਉਂਕਿ)ਪਦ ਅਰਥ ਗੁਰਿ = ਗੁਰੂ ਨੇ। ਦੀਬਾਣਿ = ਦਰਬਾਰ ਵਿਚ। ਕਵਾਇ = ਪੁਸ਼ਾਕ, ਸਿਰੋਪਾ।
SikhNet (Spanish)En la Corte del Guru, he sido investido de Honores.
ਹਉ ਹੋਆ ਮਾਹਰੁ ਪਿੰਡ ਦਾ; ਬੰਨਿ ਆਦੇ. ਪੰਜਿ ਸਰੀਕ ਜੀਉ ॥੪॥
hau hoaa maahar pindd daa; ban aade. panj sareek jeeo |4| Ang 73
Sant Singh KhalsaI have become the Master of my body-village; I have taken the five rivals as prisoners. ||4||
Manmohan SinghI have become the Master of the village, and I have taken prisoner its five rivals.
Manmohan Singh (Punjabi)ਮੈਂ ਗਰਾਉ ਦਾ ਮਾਲਕ ਹੋ ਗਿਆ ਹਾਂ ਅਤੇ ਇਸ ਦੇ ਪੰਜੇ ਵਿਰੋਧੀ ਮੈਂ ਕੈਦ ਕਰ ਲਿਆਦੇ ਹਨ।
Fareedkot Teekaਤਬ ਮੈਂ ਸਰੀਰ ਰੂਪੀ ਗ੍ਰਾਮ ਕਾ (ਮਾਹਰੁ) ਚੌਧਰੀ ਹੂਆ ਹੂੰ, ਔਰ ਪਕੜ ਕਰ ਲਿਆਇਆ ਹੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪਾਚੋਂ ਸਰੀਕੋਂ ਕੋ, ਭਾਵ ਯਹਿ ਕਿ ਵਹੁ ਪਹਿਲੇ ਸਰੀਕਾ ਕਰਤੇ ਥੇ ਔਰ ਅਬ ਮੇਰੇ ਅਧੀਨ ਹੋ ਗਏ ਹੈਂ॥੪॥
Prof. Sahib Singhਮੈਂ ਹੁਣ ਆਪਣੇ ਸਰੀਰ ਦਾ ਚੌਧਰੀ ਬਣ ਗਿਆ ਹਾਂ, (ਗੁਰੂ ਦੀ ਮਿਹਰ ਨਾਲ) ਮੈਂ (ਕਾਮਾਦਿਕ) ਪੰਜੇ ਹੀ ਵਿਰੋਧ ਕਰਨ ਵਾਲੇ ਕਾਬੂ ਕਰ ਕੇ ਲਿਆ ਬਿਠਾਏ ਹਨ ॥੪॥ਪਦ ਅਰਥ ਮਾਹਰੁ = ਚੌਧਰੀ। ਪਿੰਡ ਦਾ = ਸਰੀਰ ਦਾ। ਬੰਨਿ = ਬੰਨ੍ਹ ਕੇ। ਆਦੇ = ਲਿਆਂਦੇ। ਸਰੀਕ = ਸ਼ਰੀਕਾ ਕਰਨ ਵਾਲੇ, ਵਿਰੋਧੀ ॥੪॥
SikhNet (Spanish)Y me he vuelto el líder de mi villa, pues he conquistado a mis cinco peores rivales. (4)
ਹਉ ਆਇਆ; ਸਾਮੑੈ ਤਿਹੰਡੀਆ ॥
hau aaeaa; saamai tihanddeea | Ang 73
Sant Singh KhalsaI have come to Your Sanctuary.
Manmohan SinghI have entered Thine sanctuary O Lord!
Manmohan Singh (Punjabi)ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਸਾਹਿਬ!
Fareedkot Teekaਹੇ ਪ੍ਰਭੂ! ਮੈਂ (ਤਿਹੰਡੀਆ) ਤੇਰੀ (ਸਾਮੈ) ਸਰਣ ਕੋ ਪ੍ਰਾਪਤਿ ਭਯਾ ਹੂੰ॥
Prof. Sahib Singhਹੇ ਨਾਨਕ! (ਆਖ-ਹੇ ਮੇਰੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ।ਪਦ ਅਰਥ ਸਾਮੈ = ਸਰਨ ਵਿਚ। ਤਿਹੰਡੀਆ = ਤੇਰੀ।
SikhNet (Spanish)He buscado Tu Santuario oh Rey,
ਪੰਜਿ ਕਿਰਸਾਣ; ਮੁਜੇਰੇ ਮਿਹਡਿਆ ॥
panj kirasaan; mujere mihaddiaa | Ang 73
Sant Singh KhalsaThe five farm-hands have become my tenants;
Manmohan SinghThe five cultivator have become my tenants.
Manmohan Singh (Punjabi)ਪੰਜੇ ਕਾਸ਼ਤਕਾਰ ਮੇਰੇ ਮੁਜ਼ਾਰੇ ਬਣ ਗਏ ਹਨ।
Fareedkot Teekaਪੰਜ ਜੋ ਗ੍ਯਾਨ ਇੰਦ੍ਰ੍ਯ ਰੂਪੀ ਕ੍ਰਿਸਾਣ ਹੈਂ, ਸੋ ਤੈਨੇ (ਮਿਹਡਿਆ) ਮੇਰੇ (ਮੁਜੇਰੇ) ਗ਼ੈਰ ਮੌਰੂਸੀ ਕਰ ਦੀਏ ਹੈ, ਭਾਵ ਸੇ ਮੇਰੇ ਅਧੀਨ ਕਰ ਦੀਏ ਹੈਂ॥
Prof. Sahib Singh(ਤੇਰੀ ਮਿਹਰ ਨਾਲ ਪੰਜੇ (ਗਿਆਨ-ਇੰਦ੍ਰੇ) ਕਿਸਾਨ ਮੇਰੇ ਮੁਜ਼ਾਰੇ ਬਣ ਗਏ ਹਨ (ਮੇਰੇ ਕਹੇ ਵਿਚ ਤੁਰਦੇ ਹਨ)।ਪਦ ਅਰਥ ਮੁਜੇਰੇ = ਮੁਜ਼ਾਰੇ। ਮਿਹਡਿਆ = ਮੇਰੇ।
SikhNet (Spanish)para que de los cinco inquilinos que viven en mi finca, ninguno de ellos pueda levantar su cabeza en mi contra.
ਕੰਨੁ ਕੋਈ ਕਢਿ. ਨ ਹੰਘਈ; ਨਾਨਕ. ਵੁਠਾ ਘੁਘਿ ਗਿਰਾਉ ਜੀਉ ॥੫॥
kan koee kadt. na hanghee; naanak. vutthaa ghugh giraau jeeo |5| Ang 73
Sant Singh Khalsanone dare to raise their heads against me. O Nanak, my village is populous and prosperous. ||5||
Manmohan SinghNone can dare raise his ear (head) now against me. Nanak, the village is thickly populated, therefore.
Manmohan Singh (Punjabi)ਮੇਰੇ ਖਿਲਾਫ ਹੁਣ ਕੋਈ ਕੰਨ (ਸਿਰ) ਚੁਕਣ ਦਾ ਹੀਆ ਨਹੀਂ ਕਰ ਸਕਦਾ। ਇਸ ਲਈਂ ਪਿੰਡ ਦੀ ਸੰਘਣੀ ਵਸੋਂ ਹੋ ਗਈ ਹੈ।
Fareedkot Teekaਅਬ (ਕੰਨੁ) ਕੰਧਾ ਕੋਈ ਭੀ ਤਿਨ ਮੇਂ ਸੇ (ਕਢਿ) ਉਠਾਸਿ (ਨ ਹੰਘਈ) ਨਹੀਂ ਸਕਤਾ, ਭਾਵ ਏਹਿ ਕਿ ਜੋ ਪੰਚੋਂ ਗ੍ਯਾਨ ਇੰਦ੍ਰੇ ਮੁਝ ਸੇ ਵਿਰੋਧ ਕਰਤੇ ਥੇ, ਸੋ ਅਬ ਮੇਰੇ ਆਧੀਨ ਹੋ ਗਏ ਹੈਂ, ਔਰ ਮੁਝ ਪਰ ਕੋਈ ਬੀ ਬਲ ਨਹੀਂ ਪਾ ਸਕਤਾ ਹੈ, ਸ੍ਰੀ ਗੁਰੂ ਨਾਨਕ ਜੀ ਕਹਤੇ ਹੈਂ: ਅਬ (ਵੁਠਾ) ਬਸਿਆ ਹੈ (ਘੁਘਿ) ਪੂਰਨ ਹੋ ਕਰ ਕੇ ਮੇਰਾ ਅੰਤਸਕਰਣ ਰੂਪੀ (ਗਿਰਾਉ) ਗ੍ਰਾਮ, ਭਾਵ ਏਹਿ ਕਿ ਦੈਵੀ ਸੰਪਦਾ ਕੇ ਪ੍ਰਾਪਤਿ ਹੋਣੇ ਸੇ ਗੁਨ ਸਘਨ ਵਾ ਪਰਮ ਸਖੀ ਭਯਾ ਹੂੰ॥੫॥
Prof. Sahib Singhਕੋਈ ਗਿਆਨ-ਇੰਦ੍ਰਾ ਕਿਸਾਨ ਮੈਥੋਂ ਆਕੀ ਹੋ ਕੇ) ਸਿਰ ਨਹੀਂ ਚੁੱਕ ਸਕਦਾ। ਹੁਣ ਮੇਰਾ ਸਰੀਰ-ਨਗਰ (ਭਲੇ ਗੁਣਾਂ ਦੀ) ਸੰਘਣੀ ਵਸੋਂ ਨਾਲ ਵੱਸ ਪਿਆ ਹੈ ॥੫॥ਪਦ ਅਰਥ ਕੰਨੁ = ਕੰਨ, ਮੋਢਾ। ਹੰਘਾਈ = ਸਕਦਾ। ਵੁਠਾ = ਵੁੱਠਾ, ਵੱਸ ਪਿਆ ਹੈ। ਘੁਘਿ = ਸੰਘਣੀ ਵੱਸੋਂ ਵਾਲਾ। ਗਿਰਾਉ = (ਗ੍ਰਾਮ) ਪਿੰਡ ॥੫॥
SikhNet (Spanish)Y así la abundancia fluya en ella. (5)
ਹਉ; ਵਾਰੀ ਘੁੰਮਾ ਜਾਵਦਾ ॥
hau; vaaree ghunmaa jaavadaa | Ang 73
Sant Singh KhalsaI am a sacrifice, a sacrifice to You.
Manmohan SinghSacrifice, O Sacrifice I am unto Thee, O My Lord!
Manmohan Singh (Punjabi)ਕੁਰਬਾਨ, ਓ ਕੁਰਬਾਨ, ਮੈਂ ਤੇਰੇ ਉਤੋਂ ਹਾਂ, ਹੇ ਮੇਰੇ ਸੁਆਮੀ!
Fareedkot Teekaਹੇ ਭਗਵਨ! ਤੇਰੇ ਉਪਰ ਸੇ ਮੈਂ ਮਨ, ਬਚ, ਕ੍ਰਮ ਸੇ ਬਲਿਹਾਰ (ਘੁੰਮਾ) ਸਦਕੇ ਜਾਤਾ ਹੂੰ॥
Prof. Sahib Singh(ਹੇ ਮੇਰੇ ਸ਼ਾਹ-ਪ੍ਰਭੂ!) ਮੈਂ ਤੈਥੋਂ ਸਦਕੇ ਜਾਂਦਾ ਹਾਂ, ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।ਪਦ ਅਰਥ ਹਉ = ਮੈਂ। ਘੁੰਮਾ ਜਾਵਦਾ = ਘੁੰਮਾਂ ਜਾਂਵਦਾ, ਕੁਰਬਾਨ ਜਾਂਦਾ ਹਾਂ।
SikhNet (Spanish)En sacrificio, oh en sacrificio ofrezco mi ser a Ti, oh mi Señor.
ਇਕ ਸਾਹਾ; ਤੁਧੁ ਧਿਆਇਦਾ ॥
eik saahaa; tudh dhiaaeidaa | Ang 73
Sant Singh KhalsaI meditate on You continually.
Manmohan SinghContinually, without break, on Thee I meditate.
Manmohan Singh (Punjabi)ਇਕੋ ਸਾਹ, ਲਗਾਤਾਰ ਮੈਂ ਮੇਰਾ ਅਰਾਧਨ ਕਰਦਾ ਹਾਂ।
Fareedkot Teekaਹੇ (ਇਕ ਸਾਹਾ) ਅਦ੍ਵੈਤ ਪਾਤਸ਼ਾਹ ਵਾਹਿਗੁਰੂ! ਵਾ ਏਕ ਰਸ ਮੈਂ ਤੁਝ ਕੋ ਹੀ ਧ੍ਯਾਵਤਾ ਹੂੰ॥
Prof. Sahib Singhਮੈਂ ਸਿਰਫ਼ ਤੈਨੂੰ ਹੀ ਆਪਣੇ ਹਿਰਦੇ ਵਿਚ ਟਿਕਾਈ ਬੈਠਾ ਹਾਂ। (ਹੇ ਮੇਰੇ ਸ਼ਾਹ-ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ,ਪਦ ਅਰਥ ਸਾਹਾ = ਸ਼ਾਹ! ਹੇ ਸ਼ਾਹ! ਤੁਧੁ = ਤੈਨੂੰ।
SikhNet (Spanish)Aun con mi respiración exhausta medito en Ti.
ਉਜੜੁ ਥੇਹੁ ਵਸਾਇਓ; ਹਉ. ਤੁਧ ਵਿਟਹੁ ਕੁਰਬਾਣੁ ਜੀਉ ॥੬॥
aujarr thehu vasaaeo; hau. tudh vittahu kurabaan jeeo |6| Ang 73
Sant Singh KhalsaThe village was in ruins, but You have re-populated it. I am a sacrifice to You. ||6||
Manmohan SinghThou hast re-populated the village in ruins. Unto Thee, O My Master! I am a sacrifice.
Manmohan Singh (Punjabi)ਤੂੰ ਉਜੜੇ ਪੁਜੜੇ ਪਿੰਡ ਨੂੰ ਨਵੇਂ ਸਿਰਿਓ ਆਬਾਦ ਕੀਤਾ ਹੈ। ਤੇਰੇ ਉਤੋਂ ਹੈ ਮੇਰੇ ਮਾਲਕ! ਮੈਂ ਖੰਨੀਏ ਜਾਂਦਾ ਹਾਂ।
Fareedkot Teekaਕ੍ਯੋਂ ਜੋ ਮੇਰਾ ਅੰਤਸਕਰਣ ਰੂਪੀ ਗ੍ਰਾਮ ਸੁਭ ਗੁਣੋਂ ਸੇ ਰਹਿਤ ਅਰਥਾਤ (ਉਜੜੁ) ਉਜੜੇ ਹੂਏ ਪਿੰਡ ਵਤ ਪੜਾ ਥਾ, ਸੋ ਤੈਨੇ ਆਪਣੀ ਕਿਰਪਾ ਦ੍ਰਿਸਟੀ ਸੇ ਫਿਰ ਦੈਵੀ ਸੰਪਦਾ ਸੰਯੁਗਤਿ ਭਲੀ ਪ੍ਰਕਾਰ ਬਸਾਇ ਦੀਆ ਹੈ। ਇਸੀ ਕਰ ਕੇ ਮੈਂ ਤੇਰੇ (ਵਿਟਹੁ) ਉਪਰੋਂ ਬਲਿਹਾਰ ਜਾਤਾ ਹੂੰ॥੬॥
Prof. Sahib Singhਤੂੰ ਮੇਰਾ ਉੱਜੜਿਆ ਹੋਇਆ ਥੇਹ ਹੋਇਆ ਹਿਰਦਾ-ਘਰ ਵਸਾ ਦਿੱਤਾ ਹੈ ॥੬॥ਪਦ ਅਰਥ ਥੇਹੁ = ਢੱਠਾ ਹੋਇਆ ਪਿੰਡ, ਉਹ ਸਰੀਰ-ਪਿੰਡ ਜਿਸ ਵਿਚੋਂ ਸਾਰੇ ਭਲੇ ਗੁਣ ਮੁੱਕ ਚੁਕੇ ਸਨ ॥੬॥
SikhNet (Spanish)En sacrificio, oh en sacrificio ofrezco mi ser a Ti. (6)
ਹਰਿ ਇਠੈ; ਨਿਤ ਧਿਆਇਦਾ ॥
har itthai; nit dhiaaeidaa | Ang 73
Sant Singh KhalsaO Beloved Lord, I meditate on You continually;
Manmohan SinghMy beloved God! Thee I ever meditate on,
Manmohan Singh (Punjabi)ਮੇਰੇ ਪ੍ਰੀਤਮ! ਵਾਹਿਗੁਰੂ ਤੇਰਾ ਮੈਂ ਸਦੀਵ ਹੀ ਸਿਰਮਨ ਕਰਦਾ ਹਾਂ,
Fareedkot Teekaਹੇ ਹਰੀ (ਇਠੈ) ਪ੍ਯਾਰੇ! ਮੈਂ ਤੇਰੇ ਹੀ ਕੋ ਨਿਤ ਧ੍ਯਾਵਤਾ ਹੂੰ॥
Prof. Sahib Singh(ਹੇ ਭਾਈ!) ਮੈਂ ਹੁਣ ਸਦਾ ਸਦਾ ਪਿਆਰੇ ਹਰੀ ਨੂੰ ਹੀ ਸਿਮਰਦਾ ਹਾਂ,ਪਦ ਅਰਥ ਇਠੈ = ਪਿਆਰੇ ਨੂੰ।
SikhNet (Spanish)Mi Amado Señor, a Ti te venero todos los días
ਮਨਿ ਚਿੰਦੀ; ਸੋ ਫਲੁ ਪਾਇਦਾ ॥
man chindee; so fal paaeidaa | Ang 73
Sant Singh KhalsaI obtain the fruits of my mind's desires.
Manmohan Singhand obtain the boons which my mind desires.
Manmohan Singh (Punjabi)ਅਤੇ ਮੈਂ ਉਹ ਮੁਰਾਦਾ ਪਾਉਂਦਾ ਹਾਂ ਜੋ ਮੇਰਾ ਚਿੱਤ ਚਾਹੁੰਦਾ ਹੈ।
Fareedkot Teekaਜੋ ਮਨ ਮੇਂ (ਚਿੰਦੀ) ਚਿਤਵਤਾ ਹੂੰ ਸੋਈ ਫਲ ਪਾਇ ਲੇਤਾ ਹੂੰ॥
Prof. Sahib Singhਅਪਣੇ ਮਨ ਵਿਚ ਮੈਂ ਜੋ ਇੱਛਾ ਧਾਰੀ ਬੈਠਾ ਸਾਂ, ਉਹ ਨਾਮ-ਫਲ ਹੁਣ ਮੈਂ ਪਾ ਲਿਆ ਹੈ।ਪਦ ਅਰਥ ਮਨਿ = ਮਨ ਵਿਚ। ਚਿੰਦੀ = ਚਿੰਦੀਂ, ਚਿਤਵਦਾ ਹਾਂ।
SikhNet (Spanish)y obtengo el fruto del deseo de mi corazón, y así todas mis tareas y funciones son realizadas.
ਸਭੇ ਕਾਜ ਸਵਾਰਿਅਨੁ; ਲਾਹੀਅਨੁ ਮਨ ਕੀ ਭੁਖ ਜੀਉ ॥੭॥
sabhe kaaj savaarian; laaheean man kee bhukh jeeo |7| Ang 73
Sant Singh KhalsaAll my affairs are arranged, and the hunger of my mind is appeased. ||7||
Manmohan SinghThou hast arranged all mine affairs and appeased the hunger of my soul.
Manmohan Singh (Punjabi)ਤੂੰ ਮੇਰੇ ਸਮੂਹ ਕਾਰਜ ਰਾਸ ਕਰ ਦਿਤੇ ਹਨ ਅਤੇ ਮੇਰੀ ਆਤਮਾ ਦੀ ਭੁੱਖ ਨਵਿਰਤ ਕਰ ਦਿਤੀ ਹੈ।
Fareedkot Teekaਆਪ ਨੇ ਮੇਰੇ ਸਭੀ ਕਾਰਜ ਸਵਾਰ ਦੀਏ ਹੈਂ, ਔਰ ਮੇਰੇ ਮਨ ਕੀ ਤ੍ਰਿਸਨਾ ਭੀ ਆਪ ਨੇ ਉਤਾਰ ਦਈ ਹੈ॥੭॥
Prof. Sahib Singhਉਸ (ਪ੍ਰਭੂ) ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੇ ਮਨ ਦੀ ਮਾਇਆ ਵਾਲੀ ਭੁੱਖ ਉਸ ਨੇ ਦੂਰ ਕਰ ਦਿੱਤੀ ਹੈ ॥੭॥ਪਦ ਅਰਥ ਸਭੇ ਕਾਜ = ਸਾਰੇ ਕੰਮ। ਸਵਾਰਿਅਨੁ = ਉਸ ਨੇ ਸਵਾਰ ਦਿੱਤੇ ਹਨ। ਲਾਹੀਅਨਿ = ਉਸ ਨੇ ਲਾ ਦਿੱਤੀ ਹੈ ॥੭॥
SikhNet (Spanish)Y el hambre de mi mente es satisfecha.(7)
ਮੈ ਛਡਿਆ ਸਭੋ ਧੰਧੜਾ ॥
mai chhaddiaa sabho dhandharraa | Ang 73
Sant Singh KhalsaI have forsaken all my entanglements;
Manmohan SinghI have abandoned all mine avocations.
Manmohan Singh (Punjabi)ਮੈਂ ਆਪਣੀ ਸਾਰੇ ਕਾਰ-ਵਿਹਾਰ ਤਿਆਗ ਦਿਤੇ ਹਨ।
Fareedkot Teekaਮੈਨੇ ਸੰਸਾਰ ਕਾ ਸਭ ਧੰਧਾ ਛੋਡ ਦੀਆ ਹੈ॥
Prof. Sahib Singh(ਹੇ ਭਾਈ! ਸਿਮਰਨ ਦੀ ਬਰਕਤਿ ਨਾਲ) ਮੈਂ ਦੁਨੀਆ ਵਾਲਾ ਸਾਰਾ ਲਾਲਚ ਛੱਡ ਦਿੱਤਾ ਹੈ।ਪਦ ਅਰਥ ਸਭੋ = ਸਭੁ, ਸਾਰਾ। ਧੰਧੜਾ = ਮਾਇਆ ਵਾਲੀ ਦੌੜ-ਭੱਜ।
SikhNet (Spanish)Me he desecho de todos mis lazos emocionales
ਗੋਸਾਈ ਸੇਵੀ; ਸਚੜਾ ॥
gosaaee sevee; sacharraa | Ang 73
Sant Singh KhalsaI serve the True Lord of the Universe.
Manmohan SinghI serve the True Lord of the universe.
Manmohan Singh (Punjabi)ਮੈਂ ਸ੍ਰਿਸ਼ਟੀ ਦੇ ਸੱਚੇ ਸੁਆਮੀ ਦੀ ਟਹਿਲ ਕਮਾਉਂਦਾ ਹਾਂ।
Fareedkot Teekaਹੇ ਸਚਾ ਗੁਸਾਂਈ ਪ੍ਰਿਥ੍ਵੀ ਕੇ ਮਾਲਕ! ਮੈਂ ਆਪ ਕਾ ਸੇਵਨ ਕਰਤਾ ਹੂੰ॥
Prof. Sahib Singhਮੈਂ ਸਦਾ-ਥਿਰ ਰਹਿਣ ਵਾਲੇ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹਾਂ।ਪਦ ਅਰਥ ਸੇਵੀ = ਸੇਵੀਂ, ਮੈਂ ਸਿਮਰਦਾ ਹਾਂ। ਸਚੜਾ = ਸੱਚੜਾ, ਸਦਾ-ਥਿਰ ਰਹਿਣ ਵਾਲਾ।
SikhNet (Spanish)y ahora habito sólo en el Señor Verdadero.
ਨਉ ਨਿਧਿ ਨਾਮੁ ਨਿਧਾਨੁ ਹਰਿ; ਮੈ ਪਲੈ ਬਧਾ ਛਿਕਿ ਜੀਉ ॥੮॥
nau nidh naam nidhaan har; mai palai badhaa chhik jeeo |8| Ang 73
Sant Singh KhalsaI have firmly attached the Name, the Home of the Nine Treasures to my robe. ||8||
Manmohan SinghI have firmly tied to my skirt, His Name, the home of nine treasures.
Manmohan Singh (Punjabi)ਮੈਂ ਆਪਣੀ ਲੜ ਨਾਲ ਨੌ ਖ਼ਜ਼ਾਨਿਆਂ ਦੇ ਘਰ ਨਾਮ ਨੂੰ ਘੁੱਟ ਕੇ ਬੰਨ੍ਹ ਲਿਆ ਹੈ।
Fareedkot Teekaਹੇ ਹਰੀ! ਤੇਰਾ ਨਾਮ ਖਜ਼ਾਨਾ ਰੂਪ ਨੌ ਨਿਧੀਓਂ ਕੇ ਦੇਣੇ ਵਾਲਾ ਹੈ, ਸੋ ਮੈਨੇ (ਛਿਕਿ) ਖੈਂਚ ਕਰ ਕੇ, ਭਾਵ ਏਹਿ ਕਿ ਅੰਤਸਕਰਣ ਮੇਂ ਨਿਸਚੇ ਕਰ ਕੇ ਧਾਰਨ ਕਰ ਲੀਆ ਹੈ॥੮॥
Prof. Sahib Singh(ਹੁਣ) ਪਰਮਾਤਮਾ ਦਾ ਨਾਮ ਖ਼ਜ਼ਾਨਾ ਹੀ (ਮੇਰੇ ਵਾਸਤੇ) ਜਗਤ ਦੇ ਨੌ ਖ਼ਜਾਨੇ ਹੈ, ਮੈਂ ਉਸ ਨਾਮ-ਧਨ ਨੂੰ ਆਪਣੇ (ਹਿਰਦੇ ਦੇ) ਪੱਲੇ ਵਿਚ ਘੁੱਟ ਕੇ ਬੰਨ੍ਹ ਲਿਆ ਹੈ ॥੮॥ਪਦ ਅਰਥ ਨਉ ਨਿਧਿ = ਜਗਤ ਦੇ ਨੌ ਹੀ ਖ਼ਜ਼ਾਨੇ। ਨਿਧਾਨੁ = ਖ਼ਜ਼ਾਨਾ। ਛਿਕਿ = ਕੱਸ ਕੇ, ਖਿੱਚ ਕੇ ॥੮॥
SikhNet (Spanish)Y me aferro a la Túnica del Nombre del Señor, que para mi es como los Nueve Tesoros. (8)
ਮੈ ਸੁਖੀ ਹੂੰ; ਸੁਖੁ ਪਾਇਆ ॥
mai sukhee hoon; sukh paaeaa | Ang 73
Sant Singh KhalsaI have obtained the comfort of comforts.
Manmohan SinghI have obtained the Comfort of comforts.
Manmohan Singh (Punjabi)ਮੈਂ ਆਰਾਮਾਂ ਦਾ ਅਰਾਮ ਪਰਾਪਤ ਕਰ ਲਿਆ ਹੈ।
Fareedkot Teekaਸੁਖੋਂ ਮੇਂ ਸੇ ਉਤਮ ਜੋ ਆਤਮ ਸੁਖ ਹੈ, ਸੋ ਮੈਨੇ ਪਾਯਾ ਹੈ॥
Prof. Sahib Singh(ਸ਼ਬਦ ਦੀ ਬਰਕਤਿ ਨਾਲ) ਮੈਂ (ਦੁਨੀਆ ਦੇ) ਸਾਰੇ ਸੁਖਾਂ ਤੋਂ ਵਧੀਆ ਆਤਮਕ ਸੁਖ ਲੱਭ ਲਿਆ ਹੈ।ਪਦ ਅਰਥ ਸੁਖੀ ਹੂੰ ਸੁਖੁ = ਸਭ ਤੋਂ ਸ੍ਰੇਸ਼ਟ ਸੁਖ।
SikhNet (Spanish)He encontrado la Esencia de la Paz,
ਗੁਰਿ; ਅੰਤਰਿ ਸਬਦੁ ਵਸਾਇਆ ॥
gur; antar sabad vasaaeaa | Ang 73
Sant Singh KhalsaThe Guru has implanted the Word of the Shabad deep within me.
Manmohan SinghWithin my mind the Guru has implanted Master's Name.
Manmohan Singh (Punjabi)ਮੇਰੀ ਆਤਮਾ ਅੰਦਰ ਗੁਰਾਂ ਨੇ ਮਾਲਕ ਦਾ ਨਾਮ ਟਿਕਾ ਦਿਤਾ ਹੈ।
Fareedkot Teekaਗੁਰੋਂ ਨੇ ਮੇਰੇ ਰਿਦੇ ਮੇਂ (ਸਬਦੁ) ਉਪਦੇਸ ਵਸਾਇਆ ਹੈ॥
Prof. Sahib Singhਗੁਰੂ ਨੇ ਮੇਰੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਵਸਾ ਦਿੱਤਾ ਹੈਪਦ ਅਰਥ ਗੁਰਿ = ਗੁਰੂ ਨੇ।
SikhNet (Spanish)pues en lo más íntimo de mi ser está la Palabra del Guru.
ਸਤਿਗੁਰਿ ਪੁਰਖਿ ਵਿਖਾਲਿਆ; ਮਸਤਕਿ ਧਰਿ ਕੈ ਹਥੁ ਜੀਉ ॥੯॥
satigur purakh vikhaaliaa; masatak dhar kai hath jeeo |9| Ang 73
Sant Singh KhalsaThe True Guru has shown me my Husband Lord; He has placed His Hand upon my forehead. ||9||
Manmohan SinghPlacing his hand on my brow, the True Guru has shown me my Spouse.
Manmohan Singh (Punjabi)ਮੇਰੇ ਮੱਥੇ ਉਤੇ ਆਪਣਾ ਕਰ ਟੇਕ ਕੇ ਸਚੇ ਗੁਰਾਂ ਨੇ ਮੈਨੂੰ ਮੇਰਾ ਕੰਤ ਦਿਖਾਲ ਦਿੱਤਾ ਹੈ।
Fareedkot Teekaਹੇ ਅਕਾਲ ਪੁਰਖ! ਸਤਿਗੁਰੋਂ ਨੇ ਮੇਰੇ ਮਸਤਕ ਪਰ ਆਪਨੇ ਕਿਰਪਾ ਰੂਪੀ ਹਥ ਕੋ ਧਾਰ ਕਰ ਕੇ ਤੇਰੇ ਕੋ ਦਿਖਾਇ ਦੀਆ ਹੈ॥੯॥
Prof. Sahib Singhਗੁਰੂ-ਪੁਰਖ ਨੇ ਮੇਰੇ ਸਿਰ ਉੱਤੇ ਆਪਣਾ (ਮਿਹਰ ਦਾ) ਹੱਥ ਰੱਖ ਕੇ ਮੈਨੂੰ (ਪਰਮਾਤਮਾ ਦਾ) ਦਰਸ਼ਨ ਕਰਾ ਦਿੱਤਾ ਹੈ ॥੯॥ਪਦ ਅਰਥ ਸਤਿਗੁਰਿ = ਸਤਿਗੁਰ ਨੇ। ਪੁਰਖਿ = ਪੁਰਖ ਨੇ। ਮਸਤਕਿ = ਮਸਤਕ ਉੱਤੇ ॥੯॥
SikhNet (Spanish)El Guru Verdadero me ha hecho realizar a mi Esposo, cuando puso sus manos sobre mi frente, bendiciéndola. (9)
ਮੈ ਬਧੀ; ਸਚੁ ਧਰਮ ਸਾਲ ਹੈ ॥
mai badhee; sach dharam saal hai | Ang 73
Sant Singh KhalsaI have established the Temple of Truth.
Manmohan SinghI have founded the temple of truthfulness.
Manmohan Singh (Punjabi)ਮੈਂ ਸੱਚਾਈ ਦੇ ਮੰਦਰ ਦੀ ਨੀਹਂ ਰੱਖੀ ਹੈ।
Fareedkot Teekaਮੈਨੇ ਨਿਸਚੇ ਕਰ ਭਗਤੀ ਰੂਪ ਧਰਮਸਾਲ ਬਾਂਧੀ ਹੈ॥
Prof. Sahib Singhਗੁਰਸਿੱਖਾਂ ਦੀ ਸੰਗਤਿ ਵਿਚ ਬੈਠਣਾ ਮੈਂ ਧਰਮਸਾਲ ਬਣਾਈ ਹੈ, ਜਿਥੇ ਮੈਂ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹਾਂ।ਪਦ ਅਰਥ ਧਰਮਸਾਲ = ਧਰਮ ਕਮਾਣ ਦੀ ਥਾਂ। ਸਚੁ = ਸਦਾ-ਥਿਰ ਪ੍ਰਭੂ ਦਾ ਸਿਮਰਨ। ਬਧੀ = ਬੱਧੀ, ਬਣਾਈ ਹੈ।
SikhNet (Spanish)He construido el Recinto de la Verdad del Señor,
ਗੁਰਸਿਖਾ ਲਹਦਾ; ਭਾਲਿ ਕੈ ॥
gurasikhaa lahadaa; bhaal kai | Ang 73
Sant Singh KhalsaI sought out the Guru's Sikhs, and brought them into it.
Manmohan SinghI have searched for and brought into it, the disciples of the Guru.
Manmohan Singh (Punjabi)ਗੁਰੂ ਦੇ ਸਿੱਖਾਂ ਨੂੰ ਲੱਭ ਕੇ ਮੈਂ ਇਸ ਵਿੱਚ ਲਿਆਇਆ ਹਾਂ।
Fareedkot Teekaਔਰ ਗੁਰ ਸਿਖੋਂ ਕੋ ਸੇਵਾ ਕਰਨੇ ਵਾਸਤੇ (ਭਾਲ) ਖੋਜ ਕੇ ਲੇਤਾ ਹੂੰ, ਵਾ ਢੂੰਢ ਕਰ ਕੇ ਗੁਰੋਂ ਕੀ (ਸਿਖਾ) ਸਿਖ੍ਯਾ ਲੇਤਾ ਹੂੰ ॥
Prof. Sahib Singhਗੁਰੂ ਦੇ ਸਿੱਖਾਂ ਨੂੰ ਮੈਂ (ਜਤਨ ਨਾਲ) ਲੱਭ ਕੇ ਮਿਲਦਾ ਹਾਂ।ਪਦ ਅਰਥ ਲਹਦਾ = ਮਿਲਦਾ ਹਾਂ।
SikhNet (Spanish)y después de toda una búsqueda ahí me he reunido con quienes Te alaban;
ਪੈਰ ਧੋਵਾ. ਪਖਾ ਫੇਰਦਾ; ਤਿਸੁ. ਨਿਵਿ ਨਿਵਿ ਲਗਾ ਪਾਇ ਜੀਉ ॥੧੦॥
pair dhovaa. pakhaa feradaa; tis. niv niv lagaa paae jeeo |10| Ang 73
Sant Singh KhalsaI wash their feet, and wave the fan over them. Bowing low, I fall at their feet. ||10||
Manmohan SinghI wash their feet, wave, fan over them, and bowing, low fall at their feet.4
Manmohan Singh (Punjabi)ਮੈਂ ਉਨ੍ਹਾਂ ਦੇ ਪਗ ਧੋਦਾ ਹਾਂ, ਉਨ੍ਹਾਂ ਨੂੰ ਪੱਖੀ ਝਲਦਾ ਹਾਂ ਅਤੇ ਨੀਵਾਂ ਝੁਕ ਕੇ ਉਨ੍ਹਾਂ ਦੇ ਚਰਨਾ ਤੇ ਢਹਿ ਪੈਦਾ ਹਾਂ।
Fareedkot Teekaਗੁਰ ਸਿਖੋਂ ਕੇ ਵਾ ਗੁਰੋਂ ਕੇ ਚਰਨੋਂ ਕੋ ਧੋਵਤਾ ਹੂੰ, ਔਰ ਪੰਖਾ ਫੇਰਤਾ ਹੂੰ, ਔਰ ਝੁਕ ਝੁਕ ਕਰ ਤਿਨ ਕੇ ਚਰਨੀ ਲਾਗਤਾ ਹੂੰ॥੧੦॥
Prof. Sahib Singh(ਜੇਹੜਾ ਗੁਰਸਿੱਖ ਮਿਲ ਪਏ) ਮੈਂ (ਲੋੜ ਅਨੁਸਾਰ) ਉਸ ਦੇ ਪੈਰ ਧੋਂਦਾ ਹਾਂ, ਉਸ ਨੂੰ ਪੱਖਾ ਝੱਲਦਾ ਹਾਂ, ਮੈਂ ਪੂਰੇ ਅਦਬ ਨਾਲ ਉਸ ਦੀ ਪੈਰੀਂ ਲੱਗਦਾ ਹਾਂ ॥੧੦॥ਪਦ ਅਰਥ ਤਿਸੁ = ਉਸ (ਗੁਰਸਿੱਖ) ਨੂੰ (ਜੇਹੜਾ ਮੈਨੂੰ ਮਿਲਦਾ ਹੈ)। ਨਿਵਿ = ਨਿਵ ਕੇ, ਲਿਫ਼ ਕੇ ॥੧੦॥
SikhNet (Spanish)lavo sus pies, muevo el abanico sobre sus cabezas, y me postro humildemente a sus pies, oh querido. (10)
ਸੁਣਿ ਗਲਾ; ਗੁਰ ਪਹਿ ਆਇਆ ॥
sun galaa; gur peh aaeaa | Ang 74
Sant Singh KhalsaI heard of the Guru, and so I went to Him.
Manmohan SinghHaving heard words regarding Him I went to the Guru.
Manmohan Singh (Punjabi)ਉਨ੍ਹਾਂ ਬਾਰੇ ਬਚਨ ਸਰਵਣ ਕਰਕੇ, ਮੈਂ ਗੁਰਾਂ ਦੇ ਕੋਲਿ ਪੁੱਜਾ।
Fareedkot Teekaਮੈਂ ਵਾਹਿਗੁਰੂ ਪ੍ਰਾਪਤਿ ਹੋਣੇ ਕੀ (ਗਲਾ) ਵਾਰਤਾਂ ਗੁਰੋਂ ਕੇ ਪਾਸੋਂ ਸ੍ਰਵਨ ਕਰਨ ਕੇ ਵਾਸਤੇ ਵਾ ਸੁਣ ਕੇ ਘਰ ਮੇਂ ਆਇਆ ਹੂੰ॥
Prof. Sahib Singh(ਗੁਰੂ ਦੀ ਵਡਿਆਈ ਦੀਆਂ) ਗੱਲਾਂ ਸੁਣ ਕੇ ਮੈਂ ਭੀ ਗੁਰੂ ਦੇ ਕੋਲ ਆ ਗਿਆ ਹਾਂ,ਪਦ ਅਰਥ ਸੁਣਿ = ਸੁਣ ਕੇ। ਪਹਿ = ਪਾਸ, ਕੋਲ।
SikhNet (Spanish)Así como escuché de Él, llamé al Guru
ਨਾਮੁ ਦਾਨੁ ਇਸਨਾਨੁ; ਦਿੜਾਇਆ ॥
naam daan isanaan; dirraaeaa | Ang 74
Sant Singh KhalsaHe instilled within me the Naam, the goodness of charity and true cleansing.
Manmohan SinghHe impressed upon me, the goodness of the Name, charity and ablution.
Manmohan Singh (Punjabi)ਉਨ੍ਹਾਂ ਦੇ ਨਾਮ, ਦਾਨ ਪੁਨ ਅਤੇ ਨ੍ਹਾਉਣ ਦੀ ਭਲਾਈ ਮੈਨੂੰ ਨਿਸਚਿਤ ਕਰਵਾ ਦਿਤੀ।
Fareedkot Teekaਤਬ ਗੁਰੋਂ ਨੇ ਨਾਮ, ਦਾਨ, ਇਸਨਾਨ, ਮੇਰੇ ਕੋ ਦ੍ਰਿੜ ਕਰਾਇ ਦੀਆ। ਵਾ ਜਬ ਮੈਂ ਗੁਰੋਂ ਸੇ ਉਪਦੇਸ਼ ਸ੍ਰਵਣ ਕਰ ਕੇ ਆਯਾ ਤਬ ਮੈਨੇ ਔਰੋਂ ਕੋ ਭੀ ਨਾਮ ਜਪਣਾ, ਦਾਨ ਤਥਾ ਸਨਾਨ ਕਰਨਾ ਦ੍ਰਿੜ ਕਰਾਇ ਦੀਆ॥
Prof. Sahib Singhਤੇ ਉਸ ਨੇ ਮੇਰੇ ਹਿਰਦੇ ਵਿਚ ਇਹ ਬਿਠਾ ਦਿੱਤਾ ਹੈ ਕਿ ਨਾਮ ਸਿਮਰਨਾ, ਹੋਰਨਾਂ ਨੂੰ ਸਿਮਰਨ ਵਲ ਪ੍ਰੇਰਨਾ, ਪਵਿਤ੍ਰ ਜਵਿਨ ਬਨਾਣਾ-ਇਹੀ ਹੈ ਸਹੀ ਜੀਵਨ-ਰਾਹਪਦ ਅਰਥ ਦਾਨੁ = ਨਾਮ ਦਾ ਦਾਨ, ਹੋਰਨਾਂ ਨੂੰ ਨਾਮ ਜਪਾਣਾ। ਇਸਨਾਨੁ = ਆਤਮਕ ਇਸ਼ਨਾਨ, ਪਵਿਤ੍ਰਤਾ।
SikhNet (Spanish)y Él me hizo sabio en el Nombre del Señor, en la verdadera Caridad y Compasión.
ਸਭੁ ਮੁਕਤੁ ਹੋਆ ਸੈਸਾਰੜਾ; ਨਾਨਕ. ਸਚੀ ਬੇੜੀ ਚਾੜਿ ਜੀਉ ॥੧੧॥
sabh mukat hoaa saisaararraa; naanak. sachee berree chaarr jeeo |11| Ang 74
Sant Singh KhalsaAll the world is liberated, O Nanak, by embarking upon the Boat of Truth. ||11||
Manmohan SinghHaving embarked on the True boat, O Nanak! the whole world is saved.
Manmohan Singh (Punjabi)ਸੱਚੀ ਨਉਕਾ ਉਤੇ ਚੜ੍ਹ ਜਾਣ ਕਰਕੇ ਸਾਰਾ ਸੰਸਾਰ ਬਚ ਗਿਆ ਹੈ, ਹੈ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਸੰਸਾਰ ਮੇਰੇ ਸੇ, ਵਾ ਮੈਂ ਗੁਰਾਂ ਦ੍ਵਾਰੇ ਸਚੀ ਬੇੜੀ ਪਰ ਚੜ ਕਰ ਸੰਸਾਰ ਸੇ ਮੁਕਤਿ ਹੂਆ, ਭਾਵ ਪਾਰ ਹੂਆ ਹੂੰ॥੧੧॥
Prof. Sahib Singhਹੇ ਨਾਨਕ! ਗੁਰੂ (ਜਿਸ ਜਿਸ ਨੂੰ) ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਬੇੜੀ ਵਿਚ ਬਿਠਾਂਦਾ ਹੈ, ਉਹ ਸਾਰਾ ਜਗਤ ਹੀ ਵਿਕਾਰਾਂ ਤੋਂ ਬਚਦਾ ਜਾਂਦਾ ਹੈ ॥੧੧॥ਪਦ ਅਰਥ ਮੁਕਤੁ = ਵਿਕਾਰਾਂ ਤੋਂ ਆਜ਼ਾਦ। ਸੈਸਾਰੜਾ = ਵਿਚਾਰਾ ਸੰਸਾਰ। ਸਚੀ ਬੇੜੀ = ਸਦਾ-ਥਿਰ ਪ੍ਰਭੂ ਦੇ ਨਾਮ ਦੀ ਬੇੜੀ ਵਿਚ। ਚਾੜਿ = ਚਾੜ੍ਹ ਕੇ ॥੧੧॥
SikhNet (Spanish)El mundo entero es salvado, siendo remolcado a través por el Barco Verdadero. (11)
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
sabh srisatt seve din raat jeeo | Ang 74
Sant Singh KhalsaThe whole Universe serves You, day and night.
Manmohan SinghThe entire universe waits on Thee, day and night.
Manmohan Singh (Punjabi)ਸਾਰਾ ਆਲਮ, ਦਿਹੁੰ ਰੈਣ, ਤੇਰੀ ਟਹਿਲ ਕਮਾਉਂਦਾ ਹੈ।
Fareedkot Teekaਹੇ ਭਗਵਨ! ਸਭੀ ਸ੍ਰਿਸਟੀ ਤੇਰੇ ਕੋ ਦਿਨ ਰਾਤਿ ਸੇਵਨ ਕਰਤੀ ਹੈ॥
Prof. Sahib Singh(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਦਿਨ ਰਾਤ ਤੇਰੀ ਹੀ ਸੇਵਾ ਭਗਤੀ ਕਰਦੀ ਹੈ,
SikhNet (Spanish)El Universo entero canta eternamente la Alabanza a Ti, oh Señor.
ਦੇ ਕੰਨੁ; ਸੁਣਹੁ ਅਰਦਾਸਿ ਜੀਉ ॥
de kan; sunahu aradaas jeeo | Ang 74
Sant Singh KhalsaPlease hear my prayer, O Dear Lord.
Manmohan SinghLend Thy ear and hear my supplication O Lord!
Manmohan Singh (Punjabi)ਆਪਣਾ ਕੰਨ ਦੇ ਕੇ ਮੇਰੀ ਪ੍ਰਾਰਥਨਾ ਸੁਣ, ਹੇ ਸੁਆਮੀ!
Fareedkot Teekaਯਾਂ ਤੇ ਮੇਰੀ ਬੇਨਤੀ ਕੰਨ ਦੇ ਕਰ ਸ੍ਰਵਨ ਕਰੋ॥
Prof. Sahib Singh(ਕਿਉਂਕਿ) ਤੂੰ (ਹਰੇਕ ਜੀਵ ਦੀ) ਅਰਦਾਸ ਧਿਆਨ ਨਾਲ ਸੁਣਦਾ ਹੈਂ।ਪਦ ਅਰਥ ਦੇ ਕੰਨੁ = ਕੰਨ ਦੇ ਕੇ, ਪੂਰੇ ਧਿਆਨ ਨਾਲ। ਸੁਣਹੁ = (ਹੇ ਪ੍ਰਭੂ ਜੀ!) ਤੁਸੀ ਸੁਣਦੇ ਹੋ।
SikhNet (Spanish)Tú prestas oídos a todas nuestras oraciones,
ਠੋਕਿ ਵਜਾਇ ਸਭ ਡਿਠੀਆ; ਤੁਸਿ. ਆਪੇ ਲਇਅਨੁ ਛਡਾਇ ਜੀਉ ॥੧੨॥
tthok vajaae sabh ddittheea; tus. aape leian chhaddaae jeeo |12| Ang 74
Sant Singh KhalsaI have thoroughly tested and seen all-You alone, by Your Pleasure, can save us. ||12||
Manmohan SinghI have thoroughly tested and seen all Thou alone by Thine pleasures deliverest men.
Manmohan Singh (Punjabi)ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਿਰਣੇ ਕਰਕੇ ਵੇਖ ਲਿਆ ਹੈ। ਕੇਵਲ ਤੂੰ ਹੀ ਆਪਣੀ ਖੁਸ਼ੀ ਦੁਆਰਾ ਬੰਦਿਆਂ ਨੂੰ ਬੰਦ-ਖ਼ਲਾਸ ਕਰਦਾ ਹੈਂ।
Fareedkot Teekaਹੋਰ ਸ੍ਰਿਸ੍ਟੀ ਮੈਨੇ ਸਭ ਠੋਕ ਵਜਾਇ ਅਰਥਾਤ ਨਿਰਨੇ ਕਰ ਕੇ ਦੇਖ ਲਈ ਹੈ, ਜਿਨ ਪਰ ਗੁਰੂ (ਤੁਸਿ) ਪ੍ਰਸੰਨ ਹੂਆ ਹੈ, ਤਿਨ ਕੋ ਆਪ ਹੀ ਸੰਸਾਰ ਬੰਧਨੋਂ ਸੇ ਛੁਡਾਇ ਲੀਆ ਹੈ॥੧੨॥
Prof. Sahib Singh(ਹੇ ਭਾਈ!) ਮੈਂ ਸਾਰੀ ਲੁਕਾਈ ਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਹੈ (ਜਿਨ੍ਹਾਂ ਜਿਨ੍ਹਾਂ ਨੂੰ ਵਿਕਾਰਾਂ ਤੋਂ ਛਡਾਇਆ ਹੈ) ਪ੍ਰਭੂ ਨੇ ਆਪ ਹੀ ਪ੍ਰਸੰਨ ਹੋ ਕੇ ਛਡਾਇਆ ਹੈ ॥੧੨॥ਪਦ ਅਰਥ ਠੋਕਿ ਵਜਾਇ = ਠਣਕ ਕੇ, ਵਜਾ ਕੇ, ਚੰਗੀ ਤਰ੍ਹਾਂ ਪਰਖ ਕਰ ਕੇ। ਤੁਸਿ = ਪ੍ਰਸੰਨ ਹੋ ਕੇ। ਲਇਅਨੁ = ਲਏ ਉਨਿ, ਉਸ ਪ੍ਰਭੂ ਨੇ ਲਏ ਹਨ ॥੧੨॥
SikhNet (Spanish)lo he probado todo, y he encontrado que nadie, más que Tú, nos va a salvar. (12)
ਹੁਣਿ ਹੁਕਮੁ ਹੋਆ; ਮਿਹਰਵਾਣ ਦਾ ॥
hun hukam hoaa; miharavaan daa | Ang 74
Sant Singh KhalsaNow, the Merciful Lord has issued His Command.
Manmohan SinghThe Merciful Master has now given the command.
Manmohan Singh (Punjabi)ਮਇਆਵਾਨ ਮਾਲਕ ਨੇ ਹੁਣ ਫੁਰਮਾਨ ਜਾਰੀ ਕਰ ਦਿਤਾ ਹੈ।
Fareedkot Teekaਹੇ ਕ੍ਰਿਪਾਲ ਵਾਹਿਗੁਰੂ! ਆਪ ਦਾ ਹੁਕਮੁ ਅਬ ਹਿਰਦੇ ਮੇਂ ਇਸਥਿਤ ਹੂਆ ਹੈ॥
Prof. Sahib Singhਮਿਹਰਬਾਨ ਪ੍ਰਭੂ ਦਾ ਹੁਣ ਐਸਾ ਹੁਕਮ ਵਰਤਿਆ ਹੈ,
SikhNet (Spanish)El Señor Compasivo ha proclamado el Mandato
ਪੈ; ਕੋਇ ਨ ਕਿਸੈ ਰਞਾਣਦਾ ॥
pai; koe na kisai rayaanadaa | Ang 74
Sant Singh KhalsaLet no one chase after and attack anyone else.
Manmohan SinghNo one now chases and annoys another.
Manmohan Singh (Punjabi)ਪਿਛੇ ਪੈ ਕੇ ਹੁਣ ਕੋਈ ਕਿਸੇ ਨੂੰ ਦੁਖਾਤ੍ਰ ਨਹੀਂ ਕਰਦਾ।
Fareedkot Teekaਤਿਸ ਕਰ (ਪੈ) ਪ੍ਰਬਲ ਹੋ ਕਰ ਕੇ ਕੋਈ ਭੀ ਅਵਗੁਣ ਕਿਸੀ ਸੁਭ ਗੁਣ ਕੋ (ਰਞਾਣਦਾ) ਦਬਾਉ ਨਹੀਂ ਸਕਤਾ॥
Prof. Sahib Singhਕਿ ਕੋਈ ਭੀ ਕਾਮਾਦਿਕ ਵਿਕਾਰ (ਸਰਨ ਆਏ) ਕਿਸੇ ਨੂੰ ਭੀ ਦੁਖੀ ਨਹੀਂ ਕਰ ਸਕਦਾ।ਪਦ ਅਰਥ ਪੈ = ਪੈ ਕੇ, ਜ਼ੋਰ ਪਾ ਕੇ। ਕੋਇ = ਕੋਈ ਭੀ ਕਾਮਾਦਿਕ ਵਿਕਾਰ। ਰਞਾਣਦਾ = ਦੁਖੀ ਕਰਦਾ।
SikhNet (Spanish)de que nadie dominará a nadie, ni causará dolor a otro,
ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥
sabh sukhaalee vuttheea; ihu hoaa halemee raaj jeeo |13| Ang 74
Sant Singh KhalsaLet all abide in peace, under this Benevolent Rule. ||13||
Manmohan SinghAll abide in peace and this now has become a benign regime.
Manmohan Singh (Punjabi)ਸਾਰੇ ਆਰਾਮ ਅੰਦਰ ਵਸਦੇ ਹਨ ਅਤੇ ਹੁਣ ਇਹ ਰਹਿਮਤ ਦਾ ਰਾਜ-ਭਾਗ ਹੋ ਗਿਆ ਹੈ।
Fareedkot Teekaਭਾਵ ਏਹਿ ਕਿ ਜੋ ਪਹਿਲੇ ਆਸੁਰੀ ਸੰਪਦਾ ਕੇ ਗੁਣ ਦੈਵੀ ਸੰਪਦਾ ਕੇ ਗੁਣੋਂ ਕੋ ਦਬਾਇ ਲੇਤੇ ਥੇ, ਸੋ ਅਬ ਤਿਨ ਕੋ ਦਬਾਇ ਨਹੀਂ ਸਕਤੇ ਹੈਂ, ਤਿਸ ਕਰ ਵਹੁ ਦੈਵੀ ਗੁਣੁ ਸੁਖ ਪੂਰਬਕ ਬਸਤੇ ਹੈਂ, ਕ੍ਯੋਂਕਿ ਯਹਿ (ਹਲੇਮੀ) ਗਰੀਬੀ ਕਰ ਰਾਜੁ ਹੂਆ ਹੈ, ਭਾਵ ਏਹਿ ਕਿ ਨਿੰਮ੍ਰਤਾ ਆਦਿ ਗੁਣੋਂ ਕੇ ਧਾਰਨੇ ਕਰ ਆਤਮ ਪ੍ਰਕਾਸ ਹੂਆ ਹੈ॥੧੩॥
Prof. Sahib Singh(ਜਿਸ ਜਿਸ ਉਤੇ ਪ੍ਰਭੂ ਦੀ ਮਿਹਰ ਹੋਈ ਹੈ ਉਹ) ਸਾਰੀ ਲੁਕਾਈ (ਅੰਤਰ ਆਤਮੇ) ਆਤਮਕ ਆਨੰਦ ਵਿਚ ਵੱਸ ਰਹੀ ਹੈ, (ਹਰੇਕ ਦੇ ਅੰਦਰ) ਇਹ ਨਿਮ੍ਰਤਾ ਦਾ ਰਾਜ ਹੋ ਗਿਆ ਹੈ ॥੧੩॥ਪਦ ਅਰਥ ਵੁਠੀਆ = ਵੁੱਠੀਆ, ਵੱਸ ਪਈ ਹੈ। ਹਲੇਮੀ ਰਾਜੁ = ਹਲੀਮੀ ਦਾ ਰਾਜ, ਨਿਮ੍ਰਤਾ ਸੁਭਾਵ ਦਾ ਰਾਜ ॥੧੩॥
SikhNet (Spanish)y todos podrán habitar en Paz. Tal Dictado, oh querido, viene del Dios Compasivo. (13)
ਝਿੰਮਿ ਝਿੰਮਿ; ਅੰਮ੍ਰਿਤੁ ਵਰਸਦਾ ॥
jhinm jhinm; amrit varasadaa | Ang 74
Sant Singh KhalsaSoftly and gently, drop by drop, the Ambrosial Nectar trickles down.
Manmohan SinghNectar fall very softly.
Manmohan Singh (Punjabi)ਸੁਧਾਰਸ ਬੜੀ ਨਰਮੀ ਨਾਲ ਵਰ੍ਹਦਾ ਹੈ।
Fareedkot Teekaਗੁਰੂ ਰੂਪੁ ਬਾਦਲੁ (ਝਿੰਮਿ ਝਿੰਮਿ) ਏਕ ਰਸ ਨਾਮ ਉਪਦੇਸ਼ ਰੂਪੀ ਅੰਮ੍ਰਿਤ ਬਰਸਤਾ ਹੈ॥
Prof. Sahib Singhਆਤਮਕ ਅਡੋਲਤਾ ਪੈਦਾ ਕਰ ਕੇ ਪ੍ਰਭੂ ਦਾ ਨਾਮ-ਅੰਮ੍ਰਿਤ ਮੇਰੇ ਅੰਦਰ ਵਰਖਾ ਕਰ ਰਿਹਾ ਹੈ।ਪਦ ਅਰਥ ਝਿੰਮਿ ਝਿੰਮਿ = ਮੱਠਾ ਮੱਠਾ, ਸਹਜੇ ਸਹਜੇ, ਆਤਮਕ ਅਡੋਲਤਾ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲੀ ਨਾਮ-ਵਰਖਾ।
SikhNet (Spanish)El Néctar del Señor gotea en mi corazón
ਬੋਲਾਇਆ ਬੋਲੀ; ਖਸਮ ਦਾ ॥
bolaaeaa bolee; khasam daa | Ang 74
Sant Singh KhalsaI speak as my Lord and Master causes me to speak.
Manmohan SinghI speak as the Master causes me to speak.
Manmohan Singh (Punjabi)ਮੈਂ ਉਸ ਤਰ੍ਹਾਂ ਬੋਲਦਾ ਹਾਂ ਜਿਸ ਤਰ੍ਹਾਂ ਮਾਲਕ ਮੈਨੂੰ ਬੁਲਾਉਂਦਾ ਹੈ।
Fareedkot Teekaਹੇ (ਖਸਮ) ਮਾਲਕ ਪਰਮੇਸ੍ਵਰ! ਮੈਂ ਆਪ ਕਾ ਬੁਲਾਇਆ ਹੂਆ ਬੋਲਤਾ ਹੂੰ॥
Prof. Sahib Singhਮੈਂ ਖਸਮ ਪ੍ਰਭੂ ਦੀ ਪ੍ਰੇਰਨਾ ਨਾਲ ਉਸ ਦੀ ਸਿਫ਼ਤ-ਸਾਲਾਹ ਦੇ ਬੋਲ ਬੋਲ ਰਿਹਾ ਹਾਂ।ਪਦ ਅਰਥ ਬੋਲੀ = ਬੋਲੀ, ਮੈਂ ਬੋਲਦਾ ਹਾਂ।
SikhNet (Spanish)y ahora hablo sólo la Voluntad de mi Señor.
ਬਹੁ ਮਾਣੁ ਕੀਆ. ਤੁਧੁ ਉਪਰੇ; ਤੂੰ ਆਪੇ ਪਾਇਹਿ ਥਾਇ ਜੀਉ ॥੧੪॥
bahu maan keea. tudh upare; toon aape paaeihi thaae jeeo |14| Ang 74
Sant Singh KhalsaI place all my faith in You; please accept me. ||14||
Manmohan SinghOn Thee, I take great pride, O Lord! do Thou, of Thine pleasure, accept me.
Manmohan Singh (Punjabi)ਤੇਰੇ ਉਤੇ ਮੈਨੂੰ ਭਾਰਾ ਫ਼ਖਰ ਹੈ, ਹੇ ਸੁਆਮੀ! ਆਪਣੀ ਖੁਸ਼ੀ ਦੁਆਰਾ ਤੂੰ ਮੇਨੂੰ ਪਰਵਾਨ ਕਰ।
Fareedkot Teekaਮੈਨੇ ਆਪ ਕੇ ਉਪਰ ਬਹੁਤ ਮਾਣ ਕੀਆ ਹੈ, ਤੂੰ ਆਪ ਹੀ ਮੇਰੇ ਕਰਮੋਂ ਕੋ ਲੇਖੇ ਮੇਂ ਪਾਵਤਾ ਹੈਂ॥੧੪॥
Prof. Sahib Singhਮੈਂ ਤੇਰੇ ਉਤੇ ਹੀ ਮਾਣ ਕਰਦਾ ਆਇਆ ਹਾਂ (ਮੈਨੂੰ ਨਿਸ਼ਚਾ ਹੈ ਕਿ) ਤੂੰ ਆਪ ਹੀ (ਮੈਨੂੰ) ਕਬੂਲ ਕਰ ਲਏਂਗਾ ॥੧੪॥ਪਦ ਅਰਥ ਪਾਇਹਿ = ਪਾਇਹਿਂ, ਤੂੰ ਪਾਂਦਾ ਹੈਂ। ਥਾਇ = ਥਾਂ ਵਿਚ ॥੧੪॥
SikhNet (Spanish)Me he entregado para apoyarme en Ti, oh mi Maestro y me has aceptado como Tuyo. (14)
ਤੇਰਿਆ ਭਗਤਾ; ਭੁਖ ਸਦ ਤੇਰੀਆ ॥
teriaa bhagataa; bhukh sad tereea | Ang 74
Sant Singh KhalsaYour devotees are forever hungry for You.
Manmohan SinghThine devotes are ever hungry for Thee.
Manmohan Singh (Punjabi)ਤੇਰੇ ਅਨੁਰਾਗੀਆਂ ਨੂੰ ਸਦੀਵ ਤੇਰੀ ਭੁੱਖ ਲਗੀ ਰਹਿੰਦੀ ਹੈ।
Fareedkot Teekaਤੇਰੇ ਭਗਤੋਂ ਕੋ ਸਦੀਵ ਤੇਰੀ ਭੂਖ ਰਹਿਤੀ ਹੈ॥
Prof. Sahib Singhਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਵਡਭਾਗੀਆਂ ਨੂੰ ਸਦਾ ਤੇਰੇ ਦਰਸਨ ਦੀ ਭੁੱਖ ਲੱਗੀ ਰਹਿੰਦੀ ਹੈ।
SikhNet (Spanish)Los Devotos tienen sed pero sólo de Ti.
ਹਰਿ; ਲੋਚਾ ਪੂਰਨ ਮੇਰੀਆ ॥
har; lochaa pooran mereea | Ang 74
Sant Singh KhalsaO Lord, please fulfill my desires.
Manmohan SinghO God! fulfil my desires.
Manmohan Singh (Punjabi)ਹੇ ਵਾਹਿਗੁਰੂ! ਮੇਰੀਆਂ ਮਨਸ਼ਾਂ ਪੂਰੀਆਂ ਕਰ।
Fareedkot Teekaਹੇ ਹਰੀ! ਤੂੰ ਮੇਰੀ (ਲੋਚਾ) ਚਾਹ ਕੇ ਪੂਰਨ ਕਰਨੇਹਾਰਾ ਹੈਂ॥
Prof. Sahib Singhਹੇ ਹਰੀ! ਮੇਰੀ ਭੀ ਇਹ ਤਾਂਘ ਪੂਰੀ ਕਰ।ਪਦ ਅਰਥ ਪੂਰਨ = ਪੂਰੀ ਕਰ। ਲੋਚਾ = ਤਾਂਘ।
SikhNet (Spanish)Oh Señor, haz realidad mis deseos,
ਦੇਹੁ ਦਰਸੁ. ਸੁਖਦਾਤਿਆ; ਮੈ. ਗਲ ਵਿਚਿ, ਲੈਹੁ ਮਿਲਾਇ ਜੀਉ ॥੧੫॥
dehu daras. sukhadaatiaa; mai. gal vich, laihu milaae jeeo |15| Ang 74
Sant Singh KhalsaGrant me the Blessed Vision of Your Darshan, O Giver of Peace. Please, take me into Your Embrace. ||15||
Manmohan SinghO Giver of peace! grant me a sight of Thee and take me into Thine embrace.
Manmohan Singh (Punjabi)ਹੇ ਆਰਾਮ ਬਖਸ਼ਣਹਾਰ! ਮੈਨੂੰ ਆਪਣਾ ਦੀਦਾਰ ਬਖਸ਼ ਤੇ ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲੈ।
Fareedkot Teekaਹੇ ਸੁਖੋਂ ਕੇ ਦਾਤਾ ਵਾਹਿਗੁਰੂ! ਮੇਰੇ ਕੋ ਦਰਸਨ ਦੀਜੀਏ, ਅਰ ਮੇਰੇ ਕੋ ਗਲ ਮੇਂ ਮਿਲਾਇ ਲੀਜੀਏ ਅਰਥਾਤ ਅਭੇਦ ਕਰ ਲੀਜੀਏ॥੧੫॥
Prof. Sahib Singhਹੇ ਸੁਖਾਂ ਦੇ ਦੇਣ ਵਾਲੇ ਪ੍ਰਭੂ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ ਆਪਣੇ ਗਲ ਨਾਲ ਲਾ ਲੈ ॥੧੫॥
SikhNet (Spanish)oh Dador de Paz, bendíceme con Tu Visión y acógeme en Tu Abrazo.
ਤੁਧੁ ਜੇਵਡੁ; ਅਵਰੁ. ਨ ਭਾਲਿਆ ॥
tudh jevadd; avar. na bhaaliaa | Ang 74
Sant Singh KhalsaI have not found any other as Great as You.
Manmohan SinghI have found none as great as Thee.
Manmohan Singh (Punjabi)ਤੇਰੇ ਜਿੱਡਾ ਵੱਡਾ ਮੈਨੂੰ ਹੋਰ ਕੋਈ ਨਹੀਂ ਲੱਭਾ।
Fareedkot Teekaਮੈਂ ਤੇਰੇ ਜੇਡਾ ਬਡਾ ਔਰ ਨਹੀਂ (ਭਾਲਿਆ) ਦੇਖਿਆ॥
Prof. Sahib Singhਤੇਰੇ ਬਰਾਬਰ ਦਾ ਕੋਈ ਹੋਰ (ਕਿਤੇ ਭੀ) ਨਹੀਂ ਲੱਭਦਾ।
SikhNet (Spanish)No he encontrado a nadie más como Tú, oh Señor. Pues Estás en todas las tierras, mundos y mundos inferiores. (15)
ਤੂੰ; ਦੀਪ ਲੋਅ ਪਇਆਲਿਆ ॥
toon; deep loa peaaliaa | Ang 74
Sant Singh KhalsaYou pervade the continents, the worlds and the nether regions;
Manmohan SinghThou art contained in the earth, firmament and under-words.
Manmohan Singh (Punjabi)ਤੂੰ ਧਰਤੀ, ਆਕਾਸ਼ ਤੇ ਪਾਤਾਲਾਂ ਅੰਦਰ ਵਿਆਪਕ ਹੈ।
Fareedkot Teekaਤੂੰ ਹੀ ਜੰਬੂ ਆਦਿਕ ਸਪਤ ਦੀਪੋਂ ਮੇਂ ਔਰ ੭ (ਪਇਆਲਿਆ) ਪਤਾਲੋਂ ਮੇਂ (ਲੋਆ) ਪ੍ਰਕਾਸ ਰਹਾ ਹੈਂ, ਭਾਵ ਏਹਿ ਕਿ ਸਰਬ ਬ੍ਯਾਪਕ ਹੈਂ॥☬ਪੁਨ: ਤਿਸੀ ਕੋ ਸਪਸਟ ਕਰਤੇ ਹੈਂ:
Prof. Sahib Singhਹੇ ਪ੍ਰਭੂ! ਤੂੰ ਸਾਰੇ ਦੇਸਾਂ ਵਿਚ ਸਾਰੇ ਭਵਨਾਂ ਵਿਚ ਤੇ ਪਾਤਾਲਾਂ ਵਿਚ ਵੱਸਦਾ ਹੈਂ।ਪਦ ਅਰਥ ਦੀਪ = ਦੀਪਾਂ ਵਿਚ, ਦੇਸਾਂ ਵਿਚ। ਲੋਅ = (ਚੌਦਾਂ) ਲੋਕਾਂ ਵਿਚ। ਥਾਨਿ = ਥਾਂ ਵਿਚ।
SikhNet (Spanish)Estás en todo lugar, en los espacios y en los espacios inferiores también.
ਤੂੰ ਥਾਨਿ ਥਨੰਤਰਿ ਰਵਿ ਰਹਿਆ; ਨਾਨਕ. ਭਗਤਾ ਸਚੁ ਅਧਾਰੁ ਜੀਉ ॥੧੬॥
toon thaan thanantar rav rahiaa; naanak. bhagataa sach adhaar jeeo |16| Ang 74
Sant Singh KhalsaYou are permeating all places and interspaces. Nanak: You are the True Support of Your devotees. ||16||
Manmohan SinghThou art permeating all the places and interspaces. Nanak, Thou art the True Support of Thine devotees.
Manmohan Singh (Punjabi)ਤੂੰ ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਪ੍ਰਵੇਸ਼ ਕਰ ਰਿਹਾ ਹੈਂ। ਨਾਨਕ ਤੂੰ ਆਪਣਿਆਂ ਅਨੁਰਾਗੀਆਂ ਦਾ ਸੱਚਾ ਆਸਰਾ ਹੈ।
Fareedkot Teekaਤੂੰ ਸਰਬ ਥਾਨ ਥਨੰਤਰੋਂ ਮੇਂ ਬ੍ਯਾਪਕ ਹੋ ਰਹਾ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚ ਸ੍ਵਰੂਪ! ਭਗਤੋਂ ਕੋ ਤੇਰਾ ਹੀ ਆਸਰਾ ਹੈ॥੧੬॥
Prof. Sahib Singhਹੇ ਪ੍ਰਭੂ! ਤੂੰ ਹਰੇਕ ਥਾਂ ਵਿਚ ਵਿਆਪਕ ਹੈਂ। ਹੇ ਨਾਨਕ! ਪ੍ਰਭੂ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਹੀ (ਜੀਵਨ ਲਈ) ਸਹਾਰਾ ਹੈ ॥੧੬॥ਪਦ ਅਰਥ ਥਨੰਤਰਿ = ਥਾਨ ਅੰਤਰਿ, ਹੋਰ ਥਾਂ ਵਿਚ। ਥਾਨਿ ਥਨੰਤਰਿ = ਹਰੇਕ ਥਾਂ ਵਿਚ। ਸਚੁ = ਸੱਚ, ਸਦਾ-ਥਿਰ ਪ੍ਰਭੂ ਦਾ ਨਾਮ। ਅਧਾਰੁ = ਆਸਰਾ ॥੧੬॥
SikhNet (Spanish)Dice Nanak, los Devotos se apoyan en Ti y en nadie más. (16)
ਹਉ. ਗੋਸਾਈ ਦਾ; ਪਹਿਲਵਾਨੜਾ ॥
hau. gosaaee daa; pahilavaanarraa | Ang 74
Sant Singh KhalsaI am a wrestler; I belong to the Lord of the World.
Manmohan SinghI am the petty wrestler of the World Lord.
Manmohan Singh (Punjabi)ਮੈਂ ਸ੍ਰਿਸ਼ਟੀ ਦੇ ਸੁਆਮੀ ਦਾ ਅਦਨਾ ਘੁਲਾਟੀਆ ਹਾਂ!
Fareedkot Teekaਹੇ ਗੁਸਾਈਂ ਵਾਹਿਗੁਰੂ! ਮੈਂ ਆਪ ਕਾ ਪਹਿਲਵਾਨ ਹੂੰ॥
Prof. Sahib Singhਮੈਂ ਮਾਲਕ-ਪ੍ਰਭੂ ਦਾ ਅੰਞਾਣ ਜਿਹਾ ਪਹਿਲਵਾਨ ਸਾਂ,ਪਦ ਅਰਥ ਹਉ = ਹਉਂ, ਮੈਂ। ਗੋਸਾਈ = ਸ੍ਰਿਸ਼ਟੀ ਦਾ ਮਾਲਕ-ਪ੍ਰਭੂ। ਪਹਿਲਵਾਨੜਾ = ਨਿੱਕਾ ਜਿਹਾ ਪਹਿਲਵਾਨ।
SikhNet (Spanish)Soy el guerrero de Dios y encontrando al Guru,
ਮੈ ਗੁਰ ਮਿਲਿ; ਉਚ ਦੁਮਾਲੜਾ ॥
mai gur mil; uch dumaalarraa | Ang 74
Sant Singh KhalsaI met with the Guru, and I have tied a tall, plumed turban.
Manmohan SinghHaving me the Guru, I have put on a tall plumed turban.
Manmohan Singh (Punjabi)ਗੁਰਾਂ ਨੂੰ ਭੇਟ ਕੇ ਮੈਂ ਉੱਚੀ ਤੁਰ੍ਹੇ ਵਾਲੀ ਦਸਤਾਰ ਸਜਾ ਲਈਂ ਹੈ।
Fareedkot Teekaਮੈਨੇ ਗੁਰੋਂ ਕੇ ਸਾਥ ਮਿਲ ਕਰ ਕੇ ਪ੍ਰੇਮ ਰੂਪੀ ਉਚਾ ਦਮਾਲਾ ਬਾਂਧਾ ਹੈ। ਮਲੋਂ ਕੇ ਅਖਾੜੇ ਮੇਂ ਜੋ ਊਚੈ ਬਾਂਸ ਪਰ ਜੀਤ ਕਾ ਸਿਰੋਪਾਉ ਝੁਲਾਇਕਰ ਦਿਖਲਾਵਤੇ ਹੈਂ, ਵਹੁ ਦੁਮਾਲੜਾ ਕਹਾਵਤਾ ਹੈ॥
Prof. Sahib Singhਪਰ ਗੁਰੂ ਨੂੰ ਮਿਲ ਕੇ ਮੈਂ ਉੱਚੇ ਦੁਮਾਲੇ ਵਾਲਾ ਬਣ ਗਿਆ ਹਾਂ।ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਉਚ ਦੁਮਾਲੜਾ = ਉੱਚੇ ਦੁਮਾਲੇ ਵਾਲਾ {ਨੋਟ: ਅਖਾੜੇ ਵਿਚ ਜਿੱਤਣ ਵਾਲੇ ਪਹਿਲਵਾਨ ਨੂੰ 'ਮਾਲੀ' ਮਿਲਦੀ ਹੈ। ਉਹ 'ਮਾਲੀ' ਜਾਂ ਸਿਰੋਪਾ ਉਹ ਆਪਣੇ ਸਿਰ ਉੱਤੇ ਬੰਨ੍ਹ ਕੇ ਉੱਚਾ ਤੁਰਲਾ ਛੱਡ ਕੇ ਅਖਾੜੇ ਵਿਚ ਚੁਫੇਰੇ ਫਿਰਦਾ ਹੈ ਤਾ ਕਿ ਲੋਕ ਵੇਖ ਲੈਣ}।
SikhNet (Spanish)el penacho de mi cabeza ondula.
ਸਭ ਹੋਈ ਛਿੰਝ ਇਕਠੀਆ; ਦਯੁ ਬੈਠਾ. ਵੇਖੈ ਆਪਿ ਜੀਉ ॥੧੭॥
sabh hoee chhinjh ikattheea; day baitthaa. vekhai aap jeeo |17| Ang 74
Sant Singh KhalsaAll have gathered to watch the wrestling match, and the Merciful Lord Himself is seated to behold it. ||17||
Manmohan SinghAll the assemblage to witness wrestling is gathered and the Merciful Master Himself is seated to behold it.
Manmohan Singh (Punjabi)ਸਾਰਾ ਘੋਲ ਵੇਖਣ ਵਾਲਾ ਮਜਮਾ ਇਕੱਤਰ ਹੋ ਗਿਆ ਹੈ ਅਤੇ ਮਿਹਰਬਾਨ ਮਾਲਕ ਆਪੇ ਬਹਿ ਕੇ ਦੇਖ ਰਿਹਾ ਹੈ।
Fareedkot Teekaਗੁਰਮੁਖ ਔਰ ਮਨਮੁਖ ਸੰਸਾਰ ਰੂਪੀ ਅਖਾੜੇ ਮੇਂ ਦੋਨੋਂ ਪਖੋਂ ਕੇ ਮੱਲੋਂ ਕੀ ਪੰਕਤੀ ਇਕਠੀ ਹੋ ਰਹੀ ਹੈ, (ਦਯੁ) ਹੇ ਵਾਹਿਗੁਰੂ! ਜੋ ਤੂੰ ਸਰਬ ਕਾ ਪ੍ਰੇਰਕ ਛਿੰਝ ਪਵਾਵਣੇ ਵਾਲਾ ਹੈਂ, ਸੋ ਆਪ ਅਸੰਗ ਹੋ ਕਰ ਬੈਠਾ ਦੇਖ ਰਹਾ ਹੈਂ॥੧੭॥☬ਪ੍ਰਸ਼ਨ: ਛਿੰਝ ਵਿਚ ਤਾਂ ਬਾਜੇ ਭੀ ਬਾਜਾ ਕਰਤੇ ਹੈਂ ਈਹਾਂ ਕੌਨ ਹੈਂ?☬ਉੱਤਰ:
Prof. Sahib Singhਜਗਤ-ਅਖਾੜੇ ਵਿਚ ਸਾਰੇ ਜੀਵ ਆ ਇਕੱਠੇ ਹੋਏ ਹਨ, ਤੇ (ਇਸ ਅਖਾੜੇ ਨੂੰ) ਪਿਆਰਾ ਪ੍ਰਭੂ ਆਪ ਬੈਠਾ ਵੇਖ ਰਿਹਾ ਹੈ ॥੧੭॥ਪਦ ਅਰਥ ਛਿੰਝ = ਘੋਲ ਵੇਖਣ ਆਏ ਲੋਕਾਂ ਦੀ ਭੀੜ। ਦਯੁ = ਪਿਆਰਾ ਪ੍ਰਭੂ ॥੧੭॥
SikhNet (Spanish)La audiencia se lleva a cabo y mira, el Creador Mismo me observa pelear. (17)
ਵਾਤ ਵਜਨਿ; ਟੰਮਕ ਭੇਰੀਆ ॥
vaat vajan; ttamak bhereea | Ang 74
Sant Singh KhalsaThe bugles play and the drums beat.
Manmohan SinghThe bugles, drums and trumpets play.
Manmohan Singh (Punjabi)ਵਾਜੇ, ਨਗਾਰੇ ਅਤੇ ਤੂਤੀਆਂ ਵਜਦੀਆਂ ਹਨ।
Fareedkot Teekaਮੁਖ ਕਰ ਕੇ ਜੋ ਸਬਦ ਹੋਤੇ ਹੈਂ ਸੋਈ ਟੰਮਕ ਭੇਰੀ ਆਦਿ ਵਾਜੇ ਬਜਤੇ ਹੈਂ, ਯਹਿ ਚਮੜੇ ਕੇ ਮੜੇ ਹੂਏ ਹੋਤੇ ਹੈਂ। ਚਮ ਕਰ ਮੜਾ ਹੂਆ ਛੋਟਾ ਨਗਾਰਾ, (ਭੇਰੀ) ਵਡਾ ਨਗਾਰਾ, ਅਸਲ ਮਤਲਬ ਛੋਟੇ ਵੱਡੇ ਨਗਾਰੇ ਹੈਂ॥
Prof. Sahib Singhਵਾਜੇ ਵੱਜ ਰਹੇ ਹਨ, ਢੋਲ ਵੱਜ ਰਹੇ ਹਨ, ਨਗਾਰੇ ਵੱਜ ਰਹੇ ਹਨ (ਭਾਵ, ਸਾਰੇ ਜੀਵ ਮਾਇਆ ਵਾਲੀ ਦੌੜ-ਭਜ ਕਰ ਰਹੇ ਹਨ।)ਪਦ ਅਰਥ ਵਾਤ = ਮੂੰਹ ਨਾਲ ਵੱਜਣ ਵਾਲੇ ਵਾਜੇ। ਟੰਮਕ = ਛੋਟੇ ਨਗਾਰੇ। ਭੇਰੀ = ਛੋਟਾ ਨਗਾਰਾ।
SikhNet (Spanish)El ornamento de coraza rechina, los tambores resuenan.
ਮਲ ਲਥੇ; ਲੈਦੇ ਫੇਰੀਆ ॥
mal lathe; laide fereea | Ang 74
Sant Singh KhalsaThe wrestlers enter the arena and circle around.
Manmohan SinghThe wrestlers enter the arena and take gyrations round it.
Manmohan Singh (Punjabi)ਪਹਿਲਵਾਨ ਅਖਾੜੇ ਅੰਦਰ ਦਾਖਲ ਹੁੰਦੇ ਹਨ ਅਤੇ ਇਸ ਦੇ ਉਦਾਲੇ ਚੱਕਰ ਕੱਟਦੇ ਹਨ।
Fareedkot Teekaਪਹਿਲਵਾਨ (ਲਥੇ) ਉਤਰੇ ਹੂਏ ਅਖਾੜੇ ਮੇਂ ਦਾਉ ਕਰਨੇ ਕੋ ਫੇਰੀਆਂ ਲੇਤੇ ਹੈਂ॥
Prof. Sahib Singhਪਹਿਲਵਾਨ ਆ ਇਕੱਠੇ ਹੋਏ ਹਨ, (ਪਿੜ ਦੇ ਦੁਆਲੇ, ਜਗਤ-ਅਖਾੜੇ ਵਿਚ) ਫੇਰੀਆਂ ਲੈ ਰਹੇ ਹਨ।ਪਦ ਅਰਥ ਮਲ = ਮੱਲ, ਪਹਿਲਵਾਨ।
SikhNet (Spanish)Los contrincantes han llegado al estrado para el torneo y hacen círculos.
ਨਿਹਤੇ ਪੰਜਿ ਜੁਆਨ ਮੈ; ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥
nihate panj juaan mai; gur thaapee ditee kandd jeeo |18| Ang 74
Sant Singh KhalsaI have thrown the five challengers to the ground, and the Guru has patted me on the back. ||18||
Manmohan SinghI have floored the five youths (deadly sins) and the Guru has patted me on my back.
Manmohan Singh (Punjabi)ਮੈਂ ਪੰਜੇ ਚੋਬਰਾਂ (ਮੁਹਲਕ ਪਾਪਾਂ) ਦੀ ਪਿੱਠ ਲਾ ਦਿੱਤੀ ਹੈ ਅਤੇ ਗੁਰਾਂ ਨੇ ਮੇਰੀ ਪਿੱਠ ਤੇ ਮੈਨੂੰ ਥਾਪੜਾ ਦਿੱਤਾ ਹੈ।
Fareedkot Teekaਜਬ ਮੈਨੇ ਕਾਮਾਦਿ ਪਾਂਚੋ ਜੁਵਾਨਿ (ਨਿਹਤੇ) ਦਬਾਏ, ਭਾਵ ਵਸ ਕੀਏ ਹੈਂ, ਹੇ ਵਾਹਿਗੁਰੂ ਜੀ! ਤਬ ਗੁਰੋਂ ਨੇ ਮੇਰੀ (ਕੰਡਿ) ਪੀਠ ਪਰ ਥਾਪੀ ਦਈ ਹੈ, ਭਾਵ ਸੇ ਗੁਰੂ ਅਤੀ ਪ੍ਰਸੰਨ ਹੂਏ ਹੈਂ॥੧੮॥
Prof. Sahib Singhਮੇਰੀ ਪਿੱਠ ਉੱਤੇ (ਮੇਰੇ) ਗੁਰੂ ਨੇ ਥਾਪੀ ਦਿੱਤੀ, ਤਾਂ ਮੈਂ (ਵਿਰੋਧੀ) ਪੰਜੇ (ਕਾਮਾਦਿਕ) ਜੁਆਨ ਕਾਬੂ ਕਰ ਲਏ ॥੧੮॥ਪਦ ਅਰਥ ਨਿਹਤੇ = ਨਿਹਣ ਲਏ, ਕਾਬੂ ਕਰ ਲਏ। ਗੁਰਿ = ਗੁਰੂ ਨੇ। ਕੰਡਿ = ਪਿੱਠ ਉੱਤੇ ॥੧੮॥
SikhNet (Spanish)Ve como conquisto a las cinco furias, y sólo porque el Guru me cubre la espalda. (18)
ਸਭ ਇਕਠੇ ਹੋਇ; ਆਇਆ ॥
sabh ikatthe hoe; aaeaa | Ang 74
Sant Singh KhalsaAll have gathered together,
Manmohan SinghAll come together in a body.
Manmohan Singh (Punjabi)ਸਾਰੇ ਮਿਲ ਕੇ ਇਕ ਸਮੁਦਾਇ ਵਿੱਚ ਆਏ ਹਨ।
Fareedkot Teekaਸਭ ਗੁਰਮੁਖ ਤਥਾ ਮਨਮੁਖ ਇਕੱਤ੍ਰ ਹੋ ਕਰ ਆਯਾ ਹੈ, ਭਾਵ ਏਹਿ ਕਿ ਮਾਨੁਖ ਜਨਮ ਤੋ ਸਭ ਕੋ ਸਾਮਾਨ ਹੀ ਮਿਲਾ ਹੈ॥
Prof. Sahib Singhਸਾਰੇ (ਨਰ ਨਾਰ) ਮਨੁੱਖਾ ਜਨਮ ਲੈ ਕੇ ਆਏ ਹਨ,ਪਦ ਅਰਥ ਇਕਠੇ ਹੋਇ = ਇਕੱਠੇ ਹੋ ਕੇ, ਮਨੁੱਖਾ ਜਨਮ ਲੈ ਕੇ।
SikhNet (Spanish)Todos nosotros, seres humanos,
ਘਰਿ ਜਾਸਨਿ ਵਾਟ ਵਟਾਇਆ ॥
ghar jaasan vaatt vattaaeaa | Ang 74
Sant Singh Khalsabut we shall return home by different routes.
Manmohan SinghThey shall return home through different routes.
Manmohan Singh (Punjabi)ਉਹ ਭਿੰਨ ਭਿੰਨ ਮਾਰਗਾਂ ਰਾਹੀਂ ਆਪਣੇ ਗ੍ਰਹਿ ਜਾਣਗੇ।
Fareedkot Teekaਪਰ ਜਬ ਪ੍ਰਲੋਕ ਰੂਪੀ ਘਰ ਮੇਂ ਜਾਵੇਂਗੇ ਤਬ ਰਸਤਾ (ਵਟਾਇਆ) ਬਦਲਿਆ ਜਾਵੇਗਾ, ਜੈਸੇ ਜੋ ਮੱਲ ਹਾਰ ਜਾਤੇ ਹੈਂ ਵਹੁ ਜੀਤਨੇ ਵਾਲੇ ਸੇ ਭਿੰਨ ਹੋ ਕਰ ਜੁਦੇ ਰਸਤੇ ਮੇਂ ਜਾਤੇ ਹੈਂ, ਭਾਵ ਏਹਿ ਕਿ ਗੁਰਮੁਖ ਮੁਕਤਿ ਮਾਰਗ ਕੋ ਜਾਤੇ ਹੈਂ ਔਰ ਮਨਮੁਖ ਜਮ ਮਾਰਗ ਮੇਂ ਜਾਤੇ ਹੈਂ॥
Prof. Sahib Singhਪਰ (ਇੱਥੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਪਰਲੋਕ-ਘਰ ਵਿਚ ਵੱਖ ਵੱਖ ਜੂਨਾਂ ਵਿਚ ਪੈ ਕੇ ਜਾਣਗੇ।ਪਦ ਅਰਥ ਘਰਿ = ਪਰਲੋਕ-ਘਰ ਵਿਚ। ਜਾਸਨਿ = ਜਾਣਗੇ। ਵਾਟ ਵਟਾਇਆ = ਰਸਤਾ ਬਦਲ ਕੇ, ਵੱਖ ਵੱਖ ਜੂਨਾਂ ਵਿਚ ਪੈ ਕੇ।
SikhNet (Spanish)llegamos juntos pero nos vamos a ir de distintas maneras.
ਗੁਰਮੁਖਿ ਲਾਹਾ ਲੈ ਗਏ; ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥
guramukh laahaa lai ge; manamukh chale mool gavaae jeeo |19| Ang 74
Sant Singh KhalsaThe Gurmukhs reap their profits and leave, while the self-willed manmukhs lose their investment and depart. ||19||
Manmohan SinghThe Guruwards reap profit and leave while the mindwards lose even their capital and depart.
Manmohan Singh (Punjabi)ਗੁਰੂ-ਅਨੁਸਾਰੀ ਨਫ਼ਾ ਕਮਾ ਕੇ ਕੂਚ ਕਰਦੇ ਹਨ ਜਦ ਕਿ ਮਨ-ਅਨੁਸਾਰੀ ਆਪਣਾ ਅਸਲ ਜ਼ਰ ਭੀ ਗੁਆ ਕੇ ਟੁਰਦੇ ਹਨ!
Fareedkot Teekaਜੋ ਗੁਰਮੁਖਿ ਮੱਲ ਹੈਂ, ਸੋ ਤੋ ਅਪਨੇ ਜਨਮ ਕਾ ਲਾਹਾ ਲੈ ਗਏ ਹੈਂ, ਔਰ ਮਨਮੁਖ ਅਪਨੇ ਜਨਮ ਕੀ ਸ੍ਵਾਸਾਂ ਰੂਪੀ ਪੂੰਜੀ ਕੋ ਭੀ ਗਵਾਇ ਗਏ ਹੈਂ॥੧੯॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ, ਉਹ ਇੱਥੋਂ (ਹਰਿ-ਨਾਮ ਦਾ) ਨਫ਼ਾ ਖੱਟ ਕੇ ਜਾਂਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਹਿਲੀ ਰਾਸ-ਪੂੰਜੀ ਭੀ ਗਵਾ ਜਾਂਦੇ ਹਨ (ਪਹਿਲੇ ਕੀਤੇ ਭਲੇ ਕੰਮਾਂ ਦੇ ਸੰਸਕਾਰ ਵੀ ਮੰਦ ਕਰਮਾਂ ਦੀ ਰਾਹੀਂ ਮਿਟਾ ਕੇ ਜਾਂਦੇ ਹਨ) ॥੧੯॥ਪਦ ਅਰਥ ਲਾਹਾ = ਲਾਭ, ਨਫ਼ਾ। ਮੂਲੁ = ਅਸਲ ਸਰਮਾਇਆ ॥੧੯॥
SikhNet (Spanish)Los Gurmukjs, cosechan la Ganancia de Dios, mientras los Manmukjs pierden el capital de su vida.(19)
ਤੂੰ ਵਰਨਾ ਚਿਹਨਾ ਬਾਹਰਾ ॥
toon varanaa chihanaa baaharaa | Ang 74
Sant Singh KhalsaYou are without color or mark.
Manmohan SinghThou art sans colours and marks.
Manmohan Singh (Punjabi)ਤੂੰ ਰੰਗਾ ਅਤੇ ਚਿੰਨ੍ਹਾਂ ਤੋਂ ਬਗੈਰ ਹੈ।
Fareedkot Teekaਹੇ ਭਗਵੰਤ! ਤੂੰ ਬ੍ਰਹਮਣਾਦਿ ਬਰਨੋਂ ਸੇ ਔਰ ਚਿੰਨ੍ਹੋਂ ਸੇ, ਵਾ ਰੰਗ ਔਰ ਨਿਸਾਨੀ ਚੱਕ੍ਰ ਆਦਿ ਸੇ ਬਾਹਰ ਹੈਂ॥
Prof. Sahib Singhਹੇ ਪ੍ਰਭੂ! ਤੇਰਾ ਨਾਹ ਕੋਈ ਖ਼ਾਸ ਰੰਗ ਹੈ ਤੇ ਨਾਹ ਕੋਈ ਖ਼ਾਸ ਚਿਹਨ-ਚੱਕਰ ਹਨ,ਪਦ ਅਰਥ ਵਰਨ = ਰੰਗ। ਚਿਹਨ = ਨਿਸ਼ਾਨ।
SikhNet (Spanish)Tú, oh Señor, Estás más allá del color, más allá de cualquier signo.
ਹਰਿ ਦਿਸਹਿ; ਹਾਜਰੁ ਜਾਹਰਾ ॥
har diseh; haajar jaaharaa | Ang 74
Sant Singh KhalsaThe Lord is seen to be manifest and present.
Manmohan SinghGod is apparently seen to be present.
Manmohan Singh (Punjabi)ਵਾਹਿਗੁਰੂ ਪਰਤੱਖ ਹੀ ਹਾਜ਼ਰ ਨਾਜ਼ਰ ਦਿਸਦਾ ਹੈ।
Fareedkot Teekaਹੇ ਹਰੀ! ਤੂੰ ਪ੍ਰਗਟ ਹੀ ਸਮੀਪ ਦ੍ਰਿਸਟਿ ਆਵਤਾ ਹੈਂ॥
Prof. Sahib Singhਫਿਰ ਭੀ, ਹੇ ਹਰੀ! ਤੂੰ (ਸਾਰੇ ਜਗਤ ਵਿਚ ਪ੍ਰਤੱਖ ਦਿੱਸਦਾ ਹੈਂ।ਪਦ ਅਰਥ ਹਰਿ = ਹੇ ਹਰੀ!
SikhNet (Spanish)Sin embargo, Tu Presencia está tan manifiesta, oh mi Amado.
ਸੁਣਿ ਸੁਣਿ ਤੁਝੈ ਧਿਆਇਦੇ; ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥
sun sun tujhai dhiaaeide; tere bhagat rate gunataas jeeo |20| Ang 74
Sant Singh KhalsaHearing of Your Glories again and again, Your devotees meditate on You; they are attuned to You, O Lord, Treasure of Excellence. ||20||
Manmohan SinghO Treasure of Excellences! Thine saints continually hear Thine Praises, meditate on Thee and are imbued with Thee.
Manmohan Singh (Punjabi)ਹੇ ਖੂਬੀਆਂ ਦੇ ਖ਼ਜ਼ਾਨੇ! ਤੇਰੇ ਸਾਧੂ ਤੇਰੀ ਕੀਰਤੀ ਲਗਾਤਾਰ ਸੁਣਦੇ, ਤੇਰਾ ਸਿਮਰਨ ਕਰਦੇ ਅਤੇ ਤੇਰੇ ਨਾਲ ਰੰਗੇ ਹੋਏ ਹਨ।
Fareedkot Teekaਤੇਰੇ ਭਗਤ, ਹੇ (ਗੁਣਤਾਸੁ) ਗੁਣੋਂ ਕੇ ਸਮੁੰਦ੍ਰ! ਮਨ ਬਾਣੀ ਕਰ ਤੇਰੇ ਜਸ ਕੋ ਸ੍ਰਵਣ ਕਰ ਤੇਰੇ ਹੀ ਮੇਂ ਰਾਤੇ ਹੈਂ॥੨੦॥
Prof. Sahib Singhਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੀਆਂ ਸਿਫ਼ਤਾਂ ਸੁਣ ਸੁਣ ਕੇ ਤੈਨੂੰੈ ਸਿਮਰਦੇ ਹਨ। ਤੂੰ ਗੁਣਾਂ ਦਾ ਖ਼ਜ਼ਾਨਾ ਹੈਂ। ਤੇਰੇ ਭਗਤ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ ॥੨੦॥ਪਦ ਅਰਥ ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੨੦॥
SikhNet (Spanish)Aquéllos que escuchan de Ti, Te llaman. Tus Devotos están bañados en Ti, oh Tú, Tesoro de todo lo bueno. (20)
ਮੈ; ਜੁਗਿ ਜੁਗਿ ਦਯੈ ਸੇਵੜੀ ॥
mai; jug jug dayai sevarree | Ang 74
Sant Singh KhalsaThrough age after age, I am the servant of the Merciful Lord.
Manmohan SinghIn every age I am the maid servant of God.
Manmohan Singh (Punjabi)ਹਰ ਯੁਗ ਅੰਦਰ ਮੈਂ ਵਾਹਿਗੁਰੂ ਦੀ ਬਾਂਦੀ ਹਾਂ।
Fareedkot Teekaਹੇ ਵਾਹਿਗੁਰੂ! ਮੇਰੇ ਕੋ (ਜੁਗ ਜੁਗ) ਸਭ ਜੁਗੋਂ ਮੇਂ ਅਪਨੀ ਸੇਵਾ ਦੀਜੀਏ॥
Prof. Sahib Singhਮੈਂ ਸਦਾ ਹੀ ਉਸ ਪਿਆਰੇ ਪ੍ਰਭੂ ਦੀ ਸੋਹਣੀ ਸੇਵਾ ਭਗਤੀ ਕਰਦਾ ਰਹਿੰਦਾ ਹਾਂ।ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਦਯੈ = ਪਿਆਰੇ (ਪ੍ਰਭੂ) ਦੀ। ਸੇਵੜੀ = ਸੋਹਣੀ ਸੇਵਾ।
SikhNet (Spanish)Yo Te sirvo a Ti Maestro, eternamente y para siempre.
ਗੁਰਿ, ਕਟੀ ਮਿਹਡੀ ਜੇਵੜੀ ॥
gur, kattee mihaddee jevarree | Ang 74
Sant Singh KhalsaThe Guru has cut away my bonds.
Manmohan SinghThe Guru has cut my fetters.
Manmohan Singh (Punjabi)ਗੁਰਾਂ ਨੇ ਮੇਰੀਆਂ ਬੇੜੀਆਂ ਵੱਢ ਸੁਟੀਆਂ ਹਨ।
Fareedkot Teekaਅਰ ਗੁਰੋਂ ਨੇ ਮੇਰੀ ਵਾਸਨਾ, ਵਾ ਜਨਮ ਮਰਨ ਰੂਪ ਜੇਵੜੀ ਕਟ ਦਈ ਹੈ॥
Prof. Sahib Singhਗੁਰੂ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ।ਪਦ ਅਰਥ ਗੁਰਿ = ਗੁਰੂ ਨੇ। ਜੇਵੜੀ = ਰੱਸੀ, ਫਾਹੀ। ਮਿਹਡੀ = ਮੇਰੀ।
SikhNet (Spanish)El Guru ha cortado las amarras de mis pies y ya no voy a dar más vueltas al estrado.
ਹਉ ਬਾਹੁੜਿ. ਛਿੰਝ ਨ ਨਚਊ; ਨਾਨਕ. ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥
hau baahurr. chhinjh na nchaoo; naanak. aausar ladhaa bhaal jeeo |21|2|29| Ang 74
Sant Singh KhalsaI shall not have to dance in the wrestling arena of life again. Nanak has searched, and found this opportunity. ||21||2||29||
Manmohan SinghI shall not again dance in the wrestling arena. Nanak has searched and found this opportunity.
Manmohan Singh (Punjabi)ਮੈਂ ਮੁੜਕੇ ਘੁਲਣ ਵਾਲੇ ਅਖਾੜੇ ਅੰਦਰ ਨਿਰਤਕਾਰੀ ਨਹੀਂ ਕਰਾਂਗੀ। ਨਾਨਕ ਨੇ ਖੋਜ ਢੁੰਡ ਕੇ ਇਹ ਮੌਕਾ ਲੱਭ ਲਿਆ ਹੈ।
Fareedkot Teekaਯਾਂ ਤੇ ਮੈਂ (ਬਾਹੁੜਿ) ਫੇਰ ਸੰਸਾਰ ਰੂਪੀ ਛਿੰਝ ਮੇਂ ਨਹੀਂ ਨਾਚੂੰਗਾ, ਭਾਵ ਏਹਿ ਕਿ ਫਿਰ ਨਹੀਂ ਜਨਮੂੰਗਾ। ਸ੍ਰੀ ਗੁਰੂ ਨਾਨਕ ਦੇਵ ਜੀ ਕਹਤੇ ਹੈਂ: ਇਸ ਮਾਨੁਖ ਜਨਮ ਸਮ੍ਯ ਵਿਖੇ (ਭਾਲਿ ਜੀਉ) ਗੁਰੂ ਸਾਸਤ੍ਰ ਦ੍ਵਾਰਾ ਖੋਜ ਕਰ ਤੇਰੇ ਕੋ ਮੈਨੇ (ਲਧਾ) ਪਾਯਾ ਹੈ॥੨੧॥੨॥੨੯॥☬ਏਕ ਸਮੇਂ ਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਜੰਬੂ ਕੇ ਨਿਕਟ ਏਕ ਬਨਜਾਰਿਓਂ ਕੇ ਗ੍ਰਾਮ ਮੇਂ ਜਾਇ ਉਤਰੇ। ਤਹਾਂ ਕਾ ਧਨੀ ਜੋ ਬਨਜਾਰਿਓਂ ਕਾ ਨਾਯਕ ਥਾ, ਤਿਸ ਕੇ ਗ੍ਰਿਹ ਮੇਂ ਪੁਤ੍ਰ ਜਨਮਾ ਥਾ। ਸੋ ਤਿਸ ਕੀ ਬਧਾਈ ਮੇਂ ਅਧਿਕ ਹੀ ਧਨ ਬਾਟਤਾ ਭਯਾ ਔਰ ਬਹੁਤ ਹੀ ਪ੍ਰਸੰਨ ਹੂਆ। ਪ੍ਰਾਤਕਾਲ ਵਹੁ ਬਾਲਕ ਮ੍ਰਿਤ ਹੋਇ ਗਯਾ ਔਰ ਵਹੁ ਪੁਤ੍ਰ ਕੇ ਸੋਕ ਕਰ ਰੋਨੇ ਪੀਟਨੇ ਲਗਾ। ਪਰਮ ਦੁਖੀ ਹੋ ਕਰ ਸ੍ਰੀ ਗੁਰੂ ਮਹਾਰਾਜ ਕੀ ਸਰਣਿ ਮੇਂ ਆਇ ਪ੍ਰਾਪਤਿ ਭਇਆ। ਤਬ ਤਿਸ ਕੇ ਪਰਥਾਇ ਬੈਰਾਗ ਸੂਚਕ ਰਾਤ੍ਰੀ ਰੂਪਕ ਦ੍ਵਾਰਾ ਉਪਦੇਸ਼ ਹੂਆ, ਜਿਸ ਮੇਂ ਵਾਸਤਵ ਤੇ ਜੀਵ ਰੂਪ ਤੋ ਬਨਜਾਰਾ ਹੈ ਔਰ ਆਰਬਲਾ ਰੂਪੀ ਰਾਤ੍ਰੀ ਹੈ। ਸੋ ਜੀਵ ਕੀ ਆਰਬਲਾ ਰੂਪੀ ਰਾਤ੍ਰੀ ਮੇਂ ਚਾਰ ਅਵਸਥਾ ਰੂਪੀ ਚਾਰ ਪਹਿਰੇ, ਪਹਿਰੋਂ ਦ੍ਵਾਰਾ ਕਥਨ ਕਰਤੇ ਹੈਂ, ਵਣਜਾਰਾ ਪਦ ਸੰਬੋਧਨ ਹੈ, ਅਬ ਪਹਿਲੀ ਅਵਸਥਾ ਕਹਤੇ ਹੈਂ:
Prof. Sahib Singhਹੇ ਨਾਨਕ! (ਆਖ) ਹੁਣ ਮੈਂ ਮੁੜ ਮੁੜ ਇਸ ਜਗਤ-ਅਖਾੜੇ ਵਿਚ ਭਟਕਦਾ ਨਹੀਂ ਫਿਰਾਂਗਾ। ਗੁਰੂ ਦੀ ਕਿਰਪਾ ਨਾਲ) ਢੂੰਢ ਕੇ ਮੈਂ (ਸਿਮਰਨ ਭਗਤੀ ਦਾ ਮੌਕਾ ਪ੍ਰਾਪਤ ਕਰ ਲਿਆ ਹੈ ॥੨੧॥੨॥੨੯॥{73-74}ਪਦ ਅਰਥ ਬਾਹੁੜਿ = ਫਿਰ, ਮੁੜ। ਨ ਨਚਊ = (ਨ ਨਚਊਂ), ਮੈਂ ਨਹੀਂ ਨੱਚਾਂਗਾ। ਅਉਸਰੁ = ਮੌਕਾ। ਭਾਲਿ = ਭਾਲ ਕੇ, ਢੂੰਢ ਕੇ ॥੨੧॥੨॥੨੯॥{73-74}
* ਵੇਰਵਾ: ਇਹ ਅੰਕ ੨੯ ਦੱਸਦਾ ਹੈ ਕਿ ਇੱਥੋਂ ਤਕ ਇਹ ਸਾਰੀਆਂ ਅਸਟਪਦੀਆਂ ਹੀ ਹਨ। ਇਹਨਾਂ ਦਾ ਵੇਰਵਾ ਇਉਂ ਹੈ: ਗੁਰੂ ਨਾਨਕ ਦੇਵ ਜੀ = ੧੭। ਗੁਰੂ ਅਮਰ ਦਾਸ ਜੀ = ੮। ਗੁਰੂ ਅਰਜਨ ਸਾਹਿਬ = ੨। ਗੁਰੂ ਨਾਨਕ ਦੇਵ ਜੀ = ੧। ਗੁਰੂ ਅਰਜਨ ਸਾਹਿਬ = ੧। ਜੋੜ = ੨੯।
SikhNet (Spanish)Pues la verdad es que he encontrado en esta misma vida la oportunidad de mi Liberación. (21-2-29)