ੴ

ਸਿੱਖਬਾਣੀ · SikhBani

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥

pahilai paharai rain kai vanajaariaa mitraa hukam peaa...
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 74, 75 · 26 lines
Translations

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 74

Sant Singh KhalsaOne Universal Creator God. By The Grace Of The True Guru:
Manmohan SinghThere is but one God. By the true Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥

sireeraag mahalaa 1 pahare ghar 1 | Ang 74

Sant Singh KhalsaSiree Raag, First Mehl, Pehray, First House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Pejre, Mejl Guru Nanak, Primer Canal Divino.

ਪਹਿਲੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਹੁਕਮਿ ਪਇਆ ਗਰਭਾਸਿ ॥

pahilai paharai rain kai. vanajaariaa mitraa; hukam peaa garabhaas | Ang 74

Sant Singh KhalsaIn the first watch of the night, O my merchant friend, you were cast into the womb, by the Lord's Command.
Manmohan SinghIn the first watch of night O my merchant friend! by Lord's order, Thou were cast into the womb.
Manmohan Singh (Punjabi)ਰਾਤ੍ਰੀ ਦੇ ਪਹਿਲੇ ਹਿੱਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਸਾਹਿਬ ਦੇ ਫੁਰਮਾਨ ਦੁਆਰਾ ਤੈਨੂੰ ਮਾਂ ਦੇ ਪੇਟ ਅੰਦਰ ਪਾ ਦਿੱਤਾ ਗਿਆ ਹੈ।
Fareedkot Teeka(ਪਹਿਲੈ ਪਹਰੈ) ਅਵਸਥਾ ਰੂਪ ਰਾਤ੍ਰੀ ਕੇ ਪ੍ਰਿਥਮ ਭਾਗ ਮੇਂ, ਹੇ ਬਨਜਾਰੇ ਮਿਤ੍ਰ! ਪਰਮੇਸ੍ਵਰ ਕੀ ਆਗਯਾ ਕਰ ਕੇ ਜੀਵ ਮਾਤਾ ਕੇ ਗਰਭ ਮੇਂ ਪੜਾ ਹੈ, (ਗਰਭ) ਉਦਰ ਔਰ (ਆਸਿ) ਸਥਾਨ ਜਿਸ ਮੇਂ ਬਚਾ ਰਹਿਤਾ ਹੈ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ ਦੇ ਹੁਕਮ ਅਨੁਸਾਰ ਤੂੰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ਹੈ।

ਪਦ ਅਰਥ ਰੈਣਿ = ਰਾਤ, ਜ਼ਿੰਦਗੀ-ਰੂਪ ਰਾਤ। ਪਹਿਲੈ ਪਹਰੈ = ਪਹਿਲੇ ਪਹਰ ਵਿਚ। ਵਣਜਾਰਿਆ ਮਿਤ੍ਰਾ = ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! ਹੁਕਮਿ = ਪਰਮਾਤਮਾ ਦੇ ਹੁਕਮ ਅਨੁਸਾਰ। ਗਰਭਾਸਿ = ਗਰਭਾਸ ਵਿਚ, ਮਾਂ ਦੇ ਪੇਟ ਵਿਚ।

SikhNet (Spanish)En la primera ronda de la noche,

ਉਰਧ ਤਪੁ ਅੰਤਰਿ ਕਰੇ. ਵਣਜਾਰਿਆ ਮਿਤ੍ਰਾ; ਖਸਮ ਸੇਤੀ ਅਰਦਾਸਿ ॥

auradh tap antar kare. vanajaariaa mitraa; khasam setee aradaas | Ang 74

Sant Singh KhalsaUpside-down, within the womb, you performed penance, O my merchant friend, and you prayed to your Lord and Master.
Manmohan SinghWith body reversed Thou performed penance within and prayed to thy Master, O my merchant friend!
Manmohan Singh (Punjabi)ਪੁੱਠੀ ਹੋਈ ਹੋਈ ਦੇਹਿ ਨਾਲ ਤੂੰ ਅੰਦਰ ਤਪੱਸਿਆ ਕਰਦਾ ਅਤੇ ਆਪਣੇ ਮਾਲਕ ਕੋਲਿ ਪ੍ਰਾਰਥਨਾ ਕਰਦਾ ਸੈ, ਹੈ ਮੇਰੇ ਸੁਦਾਗਰ ਬੇਲੀਆਂ!
Fareedkot Teekaਹੇ ਜੀਵ ਮਿਤ੍ਰ ਕਰਮੋਂ ਕਾ ਬਪਾਰ ਕਰਨੇ ਵਾਲੇ! (ਉਰਧ) ਉਪਰ ਕੋ ਪੈਰ ਔਰ ਨੀਚੇ ਕੋ ਸਰੀਰ ਐਸੀ ਦਸਾ ਹੋ ਕਰ ਗਰਭ ਮੇਂ ਤਪੁ ਕਰਤਾ ਹੈ, ਔਰ (ਖਸਮ) ਸ੍ਵਾਮੀ ਜੋ ਵਾਹਿਗੁਰੂ ਹੈ ਤਿਸ ਕੇ ਪਾਸ ਬੇਨਤੀ ਕਰਤਾ ਹੈ ਕਿ ਹੇ ਨਾਥ ਮੁਝ ਕੋ ਇਸ ਦੁਖ ਸੇ ਬਚਾਇ ਲੀਜੀਏ, ਜਬ ਤਕ ਮੈਂ ਜੀਵੋਂਗਾ ਤੇਰਾ ਹੀ ਭਜਨ ਕਰੂੰਗਾ॥
Prof. Sahib Singhਹੇ ਵਣਜਾਰੇ ਜੀਵ-ਮਿਤ੍ਰ! ਮਾਂ ਦੇ ਪੇਟ ਵਿਚ ਤੂੰ ਪੁੱਠਾ ਲਟਕ ਕੇ ਤਪ ਕਰਦਾ ਰਿਹਾ, ਖਸਮ-ਪ੍ਰਭੂ ਅੱਗੇ ਅਰਦਾਸਾਂ ਕਰਦਾ ਰਿਹਾ।

ਪਦ ਅਰਥ ਉਰਧ = ਉਲਟਾ, ਪੁੱਠਾ। ਅੰਤਰਿ = (ਮਾਂ ਦੇ ਪੇਟ) ਵਿਚ। ਸੇਤੀ = ਨਾਲ, ਅੱਗੇ।

SikhNet (Spanish)eres depositado en un vientre, oh amigo mercader.

ਖਸਮ ਸੇਤੀ ਅਰਦਾਸਿ ਵਖਾਣੈ; ਉਰਧ ਧਿਆਨਿ ਲਿਵ ਲਾਗਾ ॥

khasam setee aradaas vakhaanai; uradh dhiaan liv laagaa | Ang 74

Sant Singh KhalsaYou uttered prayers to your Lord and Master, while upside-down, and you meditated on Him with deep love and affection.
Manmohan SinghUpside down Thou said prayers unto the Lord with fixed attention and affection.
Manmohan Singh (Punjabi)ਮੂਧੇ ਮੂੰਹ ਤੂੰ ਜੁੜੀ ਹੋਈ ਬ੍ਰਿਤੀ ਅਤੇ ਪ੍ਰੀਤ ਨਾਲ ਸੁਆਮੀ ਮੂਹਰੇ ਬੇਨਤੀ ਅਰਜ਼ ਕਰਦਾ ਸੈਂ।
Fareedkot Teekaਇਸੀ ਪ੍ਰਕਾਰ ਸ੍ਰੀ ਵਾਹਿਗੁਰੂ ਕੇ (ਧਿਆਨਿ) ਮੇਂ ਬ੍ਰਿਤੀ ਲਗਾਇ ਕਰ ਉਲਟਾ ਹੂਆ ਬੇਨਤੀ ਕਰਨ ਲਾਗਾ ਹੂਆ ਥਾ॥
Prof. Sahib Singh(ਮਾਂ ਦੇ ਪੇਟ ਵਿਚ ਜੀਵ) ਪੁੱਠਾ (ਲਟਕਿਆ ਹੋਇਆ) ਖਸਮ-ਪ੍ਰਭੂ ਅੱਗੇ ਅਰਦਾਸ ਕਰਦਾ ਹੈ, (ਪ੍ਰਭੂ ਦੇ) ਧਿਆਨ ਵਿਚ (ਜੁੜਦਾ ਹੈ), (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ।

ਪਦ ਅਰਥ ਅਰਦਾਸਿ ਵਖਾਣੈ = ਅਰਦਾਸ ਉਚਾਰਦਾ ਹੈ, ਅਰਦਾਸ ਕਰਦਾ ਹੈ। ਧਿਆਨਿ = ਧਿਆਨ ਵਿਚ (ਜੁੜ ਕੇ)।

SikhNet (Spanish)Te paras sobre tu cabeza y haces penitencia y rezas a Tu Señor. Sí, rezas a Tu Señor, y tu mente se concentra en Él.

ਨਾ ਮਰਜਾਦੁ ਆਇਆ. ਕਲਿ ਭੀਤਰਿ; ਬਾਹੁੜਿ. ਜਾਸੀ ਨਾਗਾ ॥

naa marajaad aaeaa. kal bheetar; baahurr. jaasee naagaa | Ang 74

Sant Singh KhalsaYou came into this Dark Age of Kali Yuga naked, and you shall depart again naked.
Manmohan SinghThou came against manner (naked) in the dark-age (world) and again, shall depart naked.
Manmohan Singh (Punjabi)ਤੂੰ ਕਲਜੁਗ (ਜਗਤ) ਅੰਦਰ ਦਸਤੂਰ ਦੇ ਉਲਟ (ਨੰਗਾ) ਆਇਆਂ ਸੈ ਅਤੇ ਮੁੜ ਨੰਗਾ ਹੀ ਟੁਰ ਜਾਏਗਾ।
Fareedkot Teeka(ਨਾ ਮਰਜਾਦੁ) ਬੇਮ੍ਰਜਾਦਾ, ਭਾਵ ਜਨੇਊ ਆਦਕ ਬ੍ਰਣ ਆਸ੍ਰਮ ਕੇ ਸੰਸਕਾਰੋਂ ਸੇ ਰਹਤ ਆਯਾ, ਵਾ ਬਸਤ੍ਰੋਂ ਸੇ ਬਿਨਾ ਨਗਨ ਹੀ ਜਨਮਤਾ ਭਯਾ, (ਕਲਿ ਭੀਤਰਿ) ਕਲਪਨਾ ਕੇ ਬੀਚ ਲਗਾ ਹੂਆ (ਬਾਹੁੜਿ) ਪੁਨਾ: ਭੀ ਨਗਨ ਹੀ ਜਾਏਗਾ। ਨਗਨ ਕਹਿਨੇ ਕਾ ਪ੍ਰਯੋਜਨ ਏਹ ਹੈ ਕਿ ਪਦਾਰਥ ਨਾ ਕੋਈ ਸਾਥ ਆਇਆ ਹੈ ਔਰ ਨਾ ਕੋਈ ਸਾਥ ਜਾਏਗਾ॥
Prof. Sahib Singhਜਗਤ ਵਿਚ ਨੰਗਾ ਆਉਂਦਾ ਹੈ, ਮੁੜ (ਇਥੋਂ) ਨੰਗਾ (ਹੀ) ਚਲਾ ਜਾਇਗਾ।

ਪਦ ਅਰਥ ਨਾਮਰਜਾਦੁ = ਮਰਜਾਦਾ ਤੋਂ ਬਿਨਾ, ਨੰਗਾ। ਕਲਿ ਭੀਤਰਿ = ਸੰਸਾਰ ਵਿਚ {ਨੋਟ: ਕਲਿ ਦਾ ਭਾਵ ਕਲਿਜੁਗ ਨਹੀਂ ਹੈ। ਸਮੇ ਦਾ ਕੋਈ ਭੀ ਨਾਮ ਰੱਖਿਆ ਜਾਏ, ਜੀਵ ਸਦਾ ਨੰਗਾ ਹੀ ਜੰਮਦਾ ਆਇਆ ਹੈ। ਜਿਸ ਸਮੇ ਸਤਿਗੁਰੂ ਨਾਨਕ ਦੇਵ ਜੀ ਜਗਤ ਵਿਚ ਆਏ, ਉਸ ਸਮੇ ਦਾ ਨਾਮ ਕਲਿਜੁਗ ਪ੍ਰਸਿੱਧ ਸੀ। ਲਫ਼ਜ਼ 'ਕਲਿ' ਨੂੰ ਸਾਧਾਰਨ ਤੌਰ ਤੇ 'ਸੰਸਾਰ' ਦੇ ਅਰਥ ਵਿਚ ਵਰਤਿਆ ਗਿਆ ਹੈ। ਇਹ ਲਫ਼ਜ਼ ਇਸੇ ਅਰਥ ਵਿਚ ਹੋਰ ਭੀ ਕਈ ਵਾਰੀ ਬਾਣੀ ਵਿਚ ਵਰਤਿਆ ਹੋਇਆ ਹੈ}। ਬਾਹੁੜਿ = ਮੁੜ। ਜਾਸੀ = ਜਾਇਗਾ।

SikhNet (Spanish)Y después, desnudo, eres llevado hasta el vientre y desnudo te vas de allí también.

ਜੈਸੀ ਕਲਮ ਵੁੜੀ ਹੈ ਮਸਤਕਿ; ਤੈਸੀ ਜੀਅੜੇ ਪਾਸਿ ॥

jaisee kalam vurree hai masatak; taisee jeearre paas | Ang 74

Sant Singh KhalsaAs God's Pen has written on your forehead, so it shall be with your soul.
Manmohan SinghSuch cargo shall be with the mortal, as God's pen has recorded on his brow.5
Manmohan Singh (Punjabi)ਪ੍ਰਾਨੀ ਕੋਲਿ ਐਸਾ ਵੱਖਰ ਹੋਵੇਗਾ ਜੈਸਾ ਕਿ ਰੱਬ ਦੀ ਕਾਨੀ ਨੇ ਉਸ ਦੇ ਮੱਥੇ ਉਤੇ ਲਿਖਿਆ ਹੈ।
Fareedkot Teekaਜਿਸ ਪ੍ਰਕਾਰ ਸੁਖ ਤਥਾ ਦੁਖ ਦੇਨੇ ਵਾਲੀ ਕਲਮ ਮਸਤਕਿ ਪਰ (ਵੁੜੀ) ਚਲ ਗਈ ਹੈ, ਤੈਸੀ ਹੀ ਸੰਪਦਾ ਤਥਾ ਅਪਦਾ ਜੀਵ ਕੇ ਪਾਸ ਬਨੀ ਰਹਤੀ ਹੈ॥
Prof. Sahib Singhਜੀਵ ਦੇ ਮੱਥੇ ਉੱਤੇ (ਪਰਮਾਤਮਾ ਦੇ ਹੁਕਮ ਅਨੁਸਾਰ) ਜਿਹੋ ਜਿਹੀ (ਕੀਤੇ ਕਰਮਾਂ ਦੇ ਸੰਸਕਾਰਾਂ ਦੀ) ਕਲਮ ਚੱਲਦੀ ਹੈ (ਜਗਤ ਵਿਚ ਆਉਣ ਵੇਲੇ) ਜੀਵ ਦੇ ਪਾਸ ਉਹੋ ਜਿਹੀ ਹੀ (ਆਤਮਕ ਜੀਵਨ ਦੀ ਰਾਸ ਪੂੰਜੀ) ਹੁੰਦੀ ਹੈ।

ਪਦ ਅਰਥ ਵੁੜੀ ਹੈ = ਚੱਲੀ ਹੈ। ਮਸਤਕਿ = ਮੱਥੇ ਉੱਤੇ। ਤੈਸੀ = ਉਹੋ ਜਿਹੀ ਪੂੰਜੀ, ਉਹੋ ਜਿਹਾ ਸੌਦਾ।

SikhNet (Spanish)Así como está escrito en tu frente, así es como se desarrolla el Alma.

ਕਹੁ ਨਾਨਕ. ਪ੍ਰਾਣੀ ਪਹਿਲੈ ਪਹਰੈ; ਹੁਕਮਿ ਪਇਆ ਗਰਭਾਸਿ ॥੧॥

kahu naanak. praanee pahilai paharai; hukam peaa garabhaas |1| Ang 74

Sant Singh KhalsaSays Nanak, in the first watch of the night, by the Hukam of the Lord's Command, you enter into the womb. ||1||
Manmohan SinghNanak, in the first watch, Soul descends into the womb by Lord's will.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਪਹਿਲੇ ਪਹਿਰੇ ਅੰਦਰ ਸੁਆਮੀ ਦੀ ਰਜ਼ਾ ਦੁਆਰਾ ਜਿੰਦੜੀ ਰਹਿਮ ਅੰਦਰ ਆ ਪੈਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੀਵ ਅਵਸਥਾ ਰੂਪ ਰਾਤ੍ਰੀ ਦੇ ਪ੍ਰਿਥਮ ਭਾਗ ਮੇਂ ਇਸ ਪ੍ਰਕਾਰ ਹੁਕਮ ਕਰ ਗਰਭ ਮੇਂ ਪ੍ਰਾਪਤਿ ਭਯਾ॥੧॥☬ਅਬ ਬਾਲ ਅਵਸਥਾ ਕਥਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜੀਵ ਨੇ ਪਰਮਾਤਮਾ ਦੇ ਹੁਕਮ ਅਨੁਸਾਰ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਮਾਂ ਦੇ ਪੇਟ ਵਿਚ ਆ ਨਿਵਾਸ ਲਿਆ ॥੧॥

* ਨੋਟ: ਪਹਰੇ-ਸ਼ੀਸ਼ੇ, ਸੁਰਮਾ, ਸਲਾਈ, ਚੂੜੀਆਂ, ਮੁਰਕੀਆਂ ਆਦਿਕ ਜ਼ਨਾਨੇ ਸ਼ਿੰਗਾਰ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਲੈ ਕੇ ਪਿੰਡ ਪਿੰਡ ਵੇਚਣ ਵਾਲੇ ਨੂੰ ਵਣਜਾਰਾ ਕਹਿੰਦੇ ਹਨ। ਆਪਣੇ ਨਗਰ ਸ਼ਹਰ ਤੋਂ ਦੂਰ ਆਇਆ ਹੋਇਆ ਵਣਜਾਰਾ ਰਾਤ ਦੇ ਚਾਰ ਪਹਰ ਜਿਸ ਪਿੰਡ ਰਾਤ ਪਈ ਉਥੇ ਗੁਜ਼ਾਰਦਾ ਹੈ। ਜੀਵ ਭੀ ਵਣਜਾਰਾ ਹੈ। ਪ੍ਰਭੂ-ਦਰ ਤੋਂ ਦੂਰ ਇਥੇ ਸੰਸਾਰ ਵਿਚ ਹਰਿ ਨਾਮ ਦਾ ਵਣਜ ਕਰਨ ਆਇਆ ਜੀਵ ਜ਼ਿੰਦਗੀ ਦੀ ਚਾਰ-ਪਹਰੀ ਰਾਤ ਇਥੇ ਗੁਜ਼ਾਰਦਾ ਹੈ।

SikhNet (Spanish)Dice Nanak, la vida en la primera ronda se te da en un vientre, por Su Voluntad. (1)

ਦੂਜੈ ਪਹਰੈ. ਰੈਣਿ ਕੈ ਵਣਜਾਰਿਆ ਮਿਤ੍ਰਾ; ਵਿਸਰਿ ਗਇਆ ਧਿਆਨੁ ॥

doojai paharai. rain kai vanajaariaa mitraa; visar geaa dhiaan | Ang 75

Sant Singh KhalsaIn the second watch of the night, O my merchant friend, you have forgotten to meditate.
Manmohan SinghIn the second watch of the night, O merchant friend! man forgets Lord meditation.
Manmohan Singh (Punjabi)ਰਾਤ੍ਰੀ ਦੇ ਦੂਸਰੇ ਪਹਿਰੇ ਵਿੱਚ, ਹੇ ਸੁਦਾਗਰ ਸੱਜਣਾ! ਇਨਸਾਨ ਸਾਹਿਬ ਦੇ ਸਿਮਰਨ ਨੂੰ ਭੁੱਲ ਜਾਂਦਾ ਹੈ।
Fareedkot Teekaਦੂਸਰੇ ਭਾਗ ਅਵਸਥਾ ਰੂਪ ਰਾਤ੍ਰੀ ਕੇ, ਹੇ ਵਣਜਾਰੇ ਮਿਤ੍ਰ! ਜਬ ਜਨਮਾ ਤਬ ਸ੍ਰੀ ਵਾਹਿਗੁਰੂ ਜੀ ਕਾ ਧ੍ਯਾਨ ਭੂਲ ਗਯਾ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਉਹ) ਧਿਆਨ ਭੁੱਲ ਜਾਂਦਾ ਹੈ (ਜੋ ਉਸ ਨੂੰ ਮਾਂ ਦੇ ਪੇਟ ਵਿਚ ਰਹਿਣ ਸਮੇ ਹੁੰਦਾ ਹੈ)।
SikhNet (Spanish)En la segunda ronda de la noche, mi amigo mercader, te olvidas de tu Señor.

ਹਥੋ ਹਥਿ ਨਚਾਈਐ, ਵਣਜਾਰਿਆ ਮਿਤ੍ਰਾ; ਜਿਉ ਜਸੁਦਾ ਘਰਿ ਕਾਨੁ ॥

hatho hath nachaaeeai, vanajaariaa mitraa; jiau jasudaa ghar kaan | Ang 75

Sant Singh KhalsaFrom hand to hand, you are passed around, O my merchant friend, like Krishna in the house of Yashoda.
Manmohan SinghFrom hand to hand he is handled about like Krishan in the house of Yashodha, O merchant friend!
Manmohan Singh (Punjabi)ਯਸ਼ੋਧਾ ਦੇ ਗ੍ਰਹਿ ਵਿੱਚ ਕ੍ਰਿਸ਼ਨ ਦੀ ਮਾਨਿੰਦ ਇਸ ਨੂੰ ਹੱਥੋ ਹਥੀ ਖਿਲਾਉਂਦੇ-ਟਪਾਉਂਦੇ ਹਨ, ਹੇ ਸੁਦਾਗਰ ਸੱਜਣਾ!
Fareedkot Teekaਕਬੀ ਪਿਤਾ ਔਰ ਕਬੀ ਮਾਤਾ ਤਥਾ ਔਰ ਸੰਬੰਧੀ ਜਨ ਹਾਥੋਂ ਪਰ ਉਠਾਇਕਰ (ਨਚਾਈਐ) ਪ੍ਰੇਮ ਕਰ ਉਛਲਾਵਤੇ ਹੈਂ, ਜਿਸ ਪ੍ਰਕਾਰ ਜਸੁਧਾ ਕੇ ਘਰ ਮੇਂ ਕ੍ਰਿਸ਼ਨ ਕੋ ਲਡਾਵਤੇ ਥੇ॥
Prof. Sahib Singhਹੇ ਵਣਜਾਰੇ ਮਿਤ੍ਰ! (ਜਨਮ ਲੈ ਕੇ ਜੀਵ ਘਰ ਦੇ) ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ।

ਪਦ ਅਰਥ ਹਥੋ ਹਥਿ = ਹਰੇਕ (ਸੰਬੰਧੀ) ਦੇ ਹੱਥ ਵਿਚ। ਜਸੁਦਾ ਘਰਿ = ਜਸੋਦਾ ਦੇ ਘਰ ਵਿਚ {ਗੋਲਕ = ਨਿਵਾਸੀ ਨੰਦ ਦੀ ਇਸਤ੍ਰੀ ਜਸੋਦਾ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਪਾਲਿਆ ਸੀ}। ਕਾਨੁ = ਕ੍ਰਿਸ਼ਨ ਜੀ।

SikhNet (Spanish)De mano en mano eres bailoteado así como Yashodda hizo con Krishna.

ਹਥੋ ਹਥਿ ਨਚਾਈਐ ਪ੍ਰਾਣੀ; ਮਾਤ ਕਹੈ ਸੁਤੁ ਮੇਰਾ ॥

hatho hath nachaaeeai praanee; maat kahai sut meraa | Ang 75

Sant Singh KhalsaFrom hand to hand, you are passed around, and your mother says, "This is my son."
Manmohan SinghIn arm the mortal is tossed about and the mother says, "this is my son".
Manmohan Singh (Punjabi)ਬਾਹਾਂ ਵਿੱਚ ਫ਼ਾਨੀ ਜੀਵ ਟਪਾਇਆ ਜਾਂਦਾ ਹੈ ਅਤੇ ਮਾਂ ਆਖਦੀ ਹੈ, "ਇਹ ਮੇਰਾ ਪੁੱਤ੍ਰ ਹੈ।"
Fareedkot Teekaਹਥੋ ਹਥੀ ਪ੍ਰਾਣੀ ਜੀਵ ਕੋ ਨਚਾਈਤਾ ਹੈ, ਮਾਤਾ ਕਹਿਤੀ ਹੈ ਮੇਰਾ ਪੁਤ੍ਰ ਹੈ।
Prof. Sahib Singh(ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ।
SikhNet (Spanish)Sí, uno es bailoteado y llevado de la mano por todas partes, y la madre orgullosa dice, este es mi hijo.

ਚੇਤਿ ਅਚੇਤ ਮੂੜ ਮਨ ਮੇਰੇ; ਅੰਤਿ ਨਹੀ ਕਛੁ ਤੇਰਾ ॥

chet achet moorr man mere; ant nahee kachh teraa | Ang 75

Sant Singh KhalsaO, my thoughtless and foolish mind, think: In the end, nothing shall be yours.
Manmohan SinghO My thoughtless and stupid mind! think of God. At the last moment nothing shall be thine.
Manmohan Singh (Punjabi)ਹੇ ਮੇਰੀਏ ਬੇ-ਸਮਝ ਤੇ ਮੂਰਖ ਜਿੰਦੜੀਏ! ਵਾਹਿਗੁਰੂ ਨੂੰ ਚੇਤੇ ਕਰ। ਅਖੀਰ ਨੂੰ ਤੇਰਾ ਕੁਝ ਭੀ ਨਹੀਂ ਹੋਣਾ।
Fareedkot Teekaਹੇ (ਅਚੇਤ) ਭਜਨ ਹੀਨ (ਮੂੜ) ਅਗਯਾਤ ਮੇਰੇ ਮਨ! ਤੂੰ ਚੇਤ ਸਿਮਰਨ ਕਰ, ਕ੍ਯੋਂਕਿ ਇਸ ਘਰਿ ਮੇਂ ਤੋ ਤੇਰਾ ਅੰਤ ਕੋ ਕੁਛ ਭੀ ਨਹੀਂ ਹੈ॥
Prof. Sahib Singhਪਰ, ਹੇ ਮੇਰੇ ਗ਼ਾਫ਼ਿਲ ਮੂਰਖ ਮਨ! ਚੇਤੇ ਰੱਖ, ਅਖ਼ੀਰ ਵੇਲੇ ਕੋਈ ਭੀ ਸ਼ੈ ਤੇਰੀ ਨਹੀਂ ਬਣੀ ਰਹੇਗੀ।

ਪਦ ਅਰਥ ਅਚੇਤ ਮੂੜ ਮਨ = ਹੇ ਗ਼ਾਫ਼ਿਲ ਮੂਰਖ ਮਨ! ਚੇਤਿ = ਚੇਤੇ ਰੱਖ। ਅੰਤਿ = ਆਖ਼ਿਰ ਸਮੇ।

SikhNet (Spanish)Pero, oh mi mente inconsciente e ignorante, al final, nadie es tuyo.

ਜਿਨਿ ਰਚਿ ਰਚਿਆ. ਤਿਸਹਿ ਨ ਜਾਣੈ; ਮਨ ਭੀਤਰਿ ਧਰਿ ਗਿਆਨੁ ॥

jin rach rachiaa. tiseh na jaanai; man bheetar dhar giaan | Ang 75

Sant Singh KhalsaYou do not know the One who created the creation. Gather spiritual wisdom within your mind.
Manmohan SinghThou knowest not Him, who created the creation Now gather thou wisdom within thy heart.
Manmohan Singh (Punjabi)ਤੂੰ ਉਸ ਨੂੰ ਨਹੀਂ ਸਮਝਦਾ ਜਿਸ ਨੇ ਰਚਨਾ ਰਚੀ ਹੈ। ਹੁਣ ਤੂੰ ਆਪਣੇ ਦਿਲ ਅੰਦਰ ਸਿਆਣਪ ਨੂੰ ਥਾਂ ਦੇ।
Fareedkot Teekaਜਿਸ ਨੇ ਆਕਾਸਾਦਿ ਪੰਚ ਤਤੋਂ ਕੋ (ਰਚਿ) ਬਨਾ ਕਰ ਕੇ ਤੇਰਾ ਸਰੀਰ (ਰਚਿਆ) ਬਨਾਇਆ ਹੈ ਤਿਸ ਕੋ ਤੂੰ ਨਹੀਂ ਜਾਣਤਾ, ਯਾਂ ਤੇ ਤੂੰ ਮਨ ਮੇਂ ਤਿਸ ਵਾਹਿਗੁਰੂ ਕਾ ਵੀਚਾਰੁ ਧਾਰਨੁ ਕਰ॥
Prof. Sahib Singhਜੀਵ ਆਪਣੇ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਧਰਿ = ਧਰ ਕੇ। ਗਿਆਨੁ = ਜਾਣ-ਪਛਾਣ।

SikhNet (Spanish)No lo conoces a Él, Quien creó la creación, ni tampoco incrementas tu sabiduría en tu ser.

ਕਹੁ ਨਾਨਕ. ਪ੍ਰਾਣੀ ਦੂਜੈ ਪਹਰੈ; ਵਿਸਰਿ ਗਇਆ ਧਿਆਨੁ ॥੨॥

kahu naanak. praanee doojai paharai; visar geaa dhiaan |2| Ang 75

Sant Singh KhalsaSays Nanak, in the second watch of the night, you have forgotten to meditate. ||2||
Manmohan SinghSays Nanak, in the second watch the mortal grows forgetful of Lord's meditation.
Manmohan Singh (Punjabi)ਗੁਰੂ ਜੀ ਆਖਦੇ ਹਨ, ਦੂਸਰੇ ਹਿਸੇ ਵਿੱਚ ਜੀਵ ਸਾਈਂ ਦੇ ਸਿਮਰਨ ਨੂੰ ਭੁਲਾ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਵਸਥਾ ਰਾਤ੍ਰੀ ਕੇ ਦੂਸਰੇ ਭਾਗ ਵਿਖੇ ਜੀਵ ਕਾ ਪਰਮੇਸ੍ਵਰ ਕੀ ਤਰਫ ਸੇ ਧ੍ਯਾਨ ਵਿਸਰ ਜਾਤਾ ਭਯਾ॥੨॥☬ਅਬ ਜੁਬਾ ਅਵਸਥਾ ਕਾ ਹਾਲ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ ॥੨॥
SikhNet (Spanish)Dice Nanak, en la segunda ronda de la noche, uno se olvida de su Señor.(2)

ਤੀਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਧਨ ਜੋਬਨ ਸਿਉ ਚਿਤੁ ॥

teejai paharai rain kai, vanajaariaa mitraa; dhan joban siau chit | Ang 75

Sant Singh KhalsaIn the third watch of the night, O my merchant friend, your consciousness is focused on wealth and youth.
Manmohan SinghIn the third watch of the night, O merchant friend! man's through are fixed with (on) woman and youth.
Manmohan Singh (Punjabi)ਰਾਤ ਦੇ ਤੀਸਰੇ ਹਿਸੇ ਅੰਦਰ, ਹੈ ਸੁਦਾਗਰ ਬੇਲੀਆਂ! ਆਦਮੀ ਦੇ ਖਿਆਲ ਇਸਤ੍ਰੀ ਅਤੇ ਜੁਆਨੀ (ਉਤੇ) ਨਾਲ ਜੁੜੇ ਹੋਏ ਹਨ।
Fareedkot Teekaਤੀਸਰੇ ਭਾਗ ਅਵਸਥਾ ਰੂਪੀ ਰਾਤ੍ਰੀ ਕੇ, ਹੇ ਬਨਜਾਰੇ ਮਿਤ੍ਰ! ਜਬ ਜੀਵ ਜੋਬਨ ਅਵਸਥਾ ਕੋ ਪ੍ਰਾਪਤਿ ਭਯਾ ਤਬ ਧਨ ਤਥਾ ਜੋਬਨ ਹੀ ਸੇ ਚਿਤ ਕੋ ਲਗਾਵਤਾ ਭਯਾ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿਚ ਤੇਰਾ ਮਨ ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ।
SikhNet (Spanish)En la tercera ronda de la noche tu mente está puesta en las riquezas y la belleza, oh amigo mercader.

ਹਰਿ ਕਾ ਨਾਮੁ. ਨ ਚੇਤਹੀ, ਵਣਜਾਰਿਆ ਮਿਤ੍ਰਾ; ਬਧਾ ਛੁਟਹਿ ਜਿਤੁ ॥

har kaa naam. na chetahee, vanajaariaa mitraa; badhaa chhutteh jit | Ang 75

Sant Singh KhalsaYou have not remembered the Name of the Lord, O my merchant friend, although it would release you from bondage.
Manmohan SinghO merchant friend! he contemplates not over God's Name through which he can be delivered of his bondage.
Manmohan Singh (Punjabi)ਹੇ ਸੁਦਾਗਰ ਬੇਲੀਆਂ! ਉਹ ਰੱਬ ਦੇ ਨਾਮ ਦਾ ਚਿੰਤਨ ਨਹੀਂ ਕਰਦਾ, ਜਿਸ ਦੇ ਰਾਹੀਂ ਉਹ ਕੈਦ ਤੋਂ ਖਲਾਸੀ ਪਾ ਸਕਦਾ ਹੈ।
Fareedkot Teekaਹੇ ਬਨਜਾਰੇ ਮਿਤ੍ਰ ਜੀਵ! ਤੂੰ ਨਿਸਚੇ ਕਰ ਹਰੀ ਨਾਮ ਕੋ ਸਿਮਰਤਾ ਨਹੀਂ ਹੈ, ਜਿਸ ਕਰ ਮਾਯਾ ਵਾ ਜਮਾਦਿਕੋਂ ਕਾ ਬੰਧਾ ਹੂਆ ਛੂਟ ਜਾਵੈਂ॥
Prof. Sahib Singhਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤਿ ਨਾਲ ਤੂੰ (ਧਨ ਜੋਬਨ ਦੇ ਮੋਹ ਦੇ) ਬੰਧਨਾਂ ਵਿਚੋਂ ਖ਼ਲਾਸੀ ਪਾ ਸਕੇਂ।

ਪਦ ਅਰਥ ਨ ਚੇਤਹੀ = ਤੂੰ ਨਹੀਂ ਚੇਤਦਾ। ਬਧਾ = ਬੱਧਾ, (ਧਨ ਜੋਬਨ ਦੇ ਮੋਹ ਵਿਚ) ਬੱਝਾ ਹੋਇਆ। ਜਿਤੁ = ਜਿਸ ਨਾਮ ਦੀ ਰਾਹੀਂ।

SikhNet (Spanish)No recuerdas el Nombre del Señor, a través del Cual, uno es liberado de sus amarras.

ਹਰਿ ਕਾ ਨਾਮੁ. ਨ ਚੇਤੈ ਪ੍ਰਾਣੀ; ਬਿਕਲੁ ਭਇਆ ਸੰਗਿ ਮਾਇਆ ॥

har kaa naam. na chetai praanee; bikal bheaa sang maaeaa | Ang 75

Sant Singh KhalsaYou do not remember the Name of the Lord, and you become confused by Maya.
Manmohan SinghThe mortal remembers not God's Name and has become perplexed with the worldly valuables.
Manmohan Singh (Punjabi)ਫ਼ਾਨੀ ਜੀਵ ਰੱਬ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਸੰਸਾਰੀ ਪਦਾਰਥਾਂ ਨਾਲ ਵਿਆਕੁਲ ਹੋ ਗਿਆ ਹੈ।
Fareedkot Teekaਮਾਇਆ ਬੰਧਨ ਕਰ (ਬਿਕਲੁ) ਬ੍ਯਾਕੁਲ ਹੋਤਾ ਭਇਆ, ਤਿਸ ਕਰ (ਪ੍ਰਾਣੀ) ਜੀਵ ਹਰਿ ਨਾਮ ਕੋ ਨਹੀਂ ਸਿਮਰਨ ਕਰਤਾ॥
Prof. Sahib Singhਜੀਵ ਮਾਇਆ (ਦੇ ਮੋਹ) ਵਿਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ,

ਪਦ ਅਰਥ ਬਿਕਲੁ = ਵਿਆਕੁਲ, ਮਤਿ-ਹੀਣ।

SikhNet (Spanish)Si no recuerdas el Nombre del Señor, el juego de la vida te lo va a ganar Maya con sus trampas y engaños.

ਧਨ ਸਿਉ ਰਤਾ, ਜੋਬਨਿ ਮਤਾ; ਅਹਿਲਾ ਜਨਮੁ ਗਵਾਇਆ ॥

dhan siau rataa, joban mataa; ahilaa janam gavaaeaa | Ang 75

Sant Singh KhalsaRevelling in your riches and intoxicated with youth, you waste your life uselessly.
Manmohan SinghHe is imbued with wife's love and is intoxicated with his youth. Thus he wastes his life in vain.
Manmohan Singh (Punjabi)ਉਹ ਵਹੁਟੀ ਦੀ ਪ੍ਰੀਤ ਨਾਲ ਰੰਗਿਆ ਅਤੇ ਜੁਆਨੀ ਨਾਲ ਮਤਵਾਲਾ ਹੋਇਆ ਹੋਇਆ ਹੈ। ਇਸ ਤਰ੍ਹਾਂ ਉਹ ਆਪਣਾ ਜੀਵਨ ਬੇਅਰਥ ਵੰਞਾ ਲੈਂਦਾ ਹੈ।
Fareedkot Teekaਧਨ ਕੇ ਸੰਗ (ਰਤਾ) ਰੰਗਾ ਹੂਆ ਜੋਬਨ ਕੇ ਮਦ ਕਰ ਮਸਤ ਰਹਿਤਾ ਹੈ, ਤਿਸ ਕਰ ਤੈਨੇ (ਅਹਿਲਾ) ਸੁੰਦਰ ਵਾ ਵ੍ਯਰਥ ਹੀ ਅਪਨਾ ਜਨਮੁ ਗਵਾਇਆ ਹੈ॥
Prof. Sahib Singhਧਨ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ, (ਤੇ ਇਸ ਤਰ੍ਰਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ।

ਪਦ ਅਰਥ ਰਤਾ = ਰੱਤਾ, ਰੰਗਿਆ ਹੋਇਆ। ਜੋਬਨਿ = ਜੋਬਨ (ਦੇ ਨਸ਼ੇ) ਵਿਚ। ਅਹਿਲਾ = ਆਹਲਾ, ਵਧੀਆ, ਸ੍ਰੇਸ਼ਟ।

SikhNet (Spanish)Regocijándote de tus riquezas y gozando de las bellezas de la tierra, tu vida se desperdicia.

ਧਰਮ ਸੇਤੀ. ਵਾਪਾਰੁ ਨ ਕੀਤੋ; ਕਰਮੁ. ਨ ਕੀਤੋ ਮਿਤੁ ॥

dharam setee. vaapaar na keeto; karam. na keeto mit | Ang 75

Sant Singh KhalsaYou have not traded in righteousness and Dharma; you have not made good deeds your friends.
Manmohan SinghWith virtue he has not trade and good actions he has not make his friend.
Manmohan Singh (Punjabi)ਨੇਕੀ ਨਾਲ ਉਸ ਨੇ ਵਣਜ ਨਹੀਂ ਕੀਤਾ ਅਤੇ ਚੰਗੇ ਅਮਲ ਉਸ ਨੇ ਆਪਣੇ ਯਾਰ ਨਹੀਂ ਬਣਾਏ।
Fareedkot Teeka(ਧਰਮ ਸੇਤੀ) ਧਰਮ ਕੇ ਸਾਥ ਬਯੋਪਾਰ ਨਹੀਂ ਕੀਆ ਅਰਥਾਤ ਆਪ ਧਰਮ ਕਰਨਾ, ਪੁਨਃ ਔਰੋਂ ਕੋ ਧਰਮ ਕਰਨੇ ਕਾ ਉਪਦੇਸ ਦੇਨਾ, ਏਹ ਧਰਮ ਕਾ ਬ੍ਯੋਪਾਰ ਹੈ। ਸੋ ਐਸਾ ਧਰਮ ਕਾ ਬ੍ਯੋਪਾਰ ਭੀ ਨਹੀਂ ਕੀਆ ਹੈ। ਪੁਨਃ ਐਸਾ ਕਰਮ ਭੀ ਨਹੀਂ ਕੀਆ ਜੋ ਮਿਤ੍ਰ ਕਰਮ ਹੋ, ਜੋ ਨਿਸਕਾਮਤਾ ਸੇ ਈਸ੍ਵਰ ਨਮਿਤ ਕਰਮ ਕੀਆ ਜਾਤਾ ਹੈ, ਸੋ ਮਿਤ੍ਰ ਕਰਮ ਕਹਾਵਤਾ ਹੈ॥
Prof. Sahib Singhਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ।

ਪਦ ਅਰਥ ਕਰਮੁ = ਸ੍ਰੇਸ਼ਟ ਕਰਮ, ਉੱਚਾ ਆਚਰਨ।

SikhNet (Spanish)No te conservas en tu Fe y no te relacionas con actos Santos.

ਕਹੁ ਨਾਨਕ. ਤੀਜੈ ਪਹਰੈ ਪ੍ਰਾਣੀ; ਧਨ ਜੋਬਨ ਸਿਉ ਚਿਤੁ ॥੩॥

kahu naanak. teejai paharai praanee; dhan joban siau chit |3| Ang 75

Sant Singh KhalsaSays Nanak, in the third watch of the night, your mind is attached to wealth and youth. ||3||
Manmohan SinghSays, Nanak, in the third watch, man's mind is attached to wealth and youth.
Manmohan Singh (Punjabi)ਗੁਰੂ ਜੀ ਆਖਦੇ ਹਨ, ਤੀਜੇ ਹਿਸੇ ਅੰਦਰ ਇਨਸਾਨ ਦਾ ਮਨ ਦੌਲਤ ਤੇ ਜੁਆਨੀ ਨਾਲ ਜੁੜਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਾਣੀ! ਅਵਸਥਾ ਕੇ ਤੀਸਰੇ ਭਾਗ ਮੇਂ ਜੀਉ ਧਨ ਔਰ ਜੋਬਨ ਕੇ ਸਾਥ ਚਿਤ ਕੋ ਲਗਾਵਤਾ ਭਯਾ॥੩॥
Prof. Sahib Singhਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ ॥੩॥
SikhNet (Spanish)Porque, dice Nanak, en la tercera ronda de la noche, tu mente se concentra en riquezas y belleza. (3)

ਚਉਥੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਲਾਵੀ ਆਇਆ ਖੇਤੁ ॥

chauthai paharai rain kai. vanajaariaa mitraa; laavee aaeaa khet | Ang 75

Sant Singh KhalsaIn the fourth watch of the night, O my merchant friend, the Grim Reaper comes to the field.
Manmohan SinghIn the fourth watch of the night O my merchant friend! the reaper comes to the field.
Manmohan Singh (Punjabi)ਰਾਤ੍ਰੀ ਦੇ ਚੋਥੇ ਹਿਸੇ ਵਿੱਚ, ਹੈ ਮੇਰੇ ਸੁਦਾਗਰ ਬੇਲੀਆਂ! ਵਾਢਾ ਪੈਲੀ ਵਿੱਚ ਆ ਜਾਂਦਾ ਹੈ।
Fareedkot Teekaਚੌਥੇ ਭਾਗ ਅਵਸਥਾ ਰੂਪੀ ਰਾਤ੍ਰੀ ਕੇ, ਹੇ ਬਨਜਾਰੇ ਮਿਤ੍ਰ! ਸਰੀਰ ਰੂਪੀ ਖੇਤ੍ਰ (ਲਾਵੀ ਆਇਆ) ਲਾਵਿਓਂ ਕੇ ਕਾਟਨੇ ਲਾਇਕ ਹੋਤਾ ਭਯਾ, ਭਾਵ ਏਹ ਕਿ ਬ੍ਰਿਧਿ ਅਵਸਥਾ ਭੀ ਔਰ ਜਮਦੂਤ ਰੂਪੀ ਲਾਵਿਓਂ ਕਰ ਕੇ ਪ੍ਰਾਣੋਂ ਕੇ ਵਿਯੋਗ ਕਾ ਸਮ੍ਯ ਨਿਕਟ ਹੂਆ॥
Prof. Sahib Singhਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮ੍ਰਿਤ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ) (ਸਰੀਰ-) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ।

ਪਦ ਅਰਥ ਲਾਵੀ = ਫ਼ਸਲ ਕੱਟਣ ਵਾਲਾ, ਵਾਢਾ, ਜਮਦੂਤ।

SikhNet (Spanish)En la cuarta ronda de la Noche, la cosecha es recogida, oh, mi amigo mercader.

ਜਾ ਜਮਿ ਪਕੜਿ ਚਲਾਇਆ, ਵਣਜਾਰਿਆ ਮਿਤ੍ਰਾ; ਕਿਸੈ. ਨ ਮਿਲਿਆ ਭੇਤੁ ॥

jaa jam pakarr chalaaeaa, vanajaariaa mitraa; kisai. na miliaa bhet | Ang 75

Sant Singh KhalsaWhen the Messenger of Death seizes and dispatches you, O my merchant friend, no one knows the mystery of where you have gone.
Manmohan SinghWhen death's mymidon seizes and dispatches him, O my merchant friend! no one comes to know the mystery.
Manmohan Singh (Punjabi)ਜਦ ਮੌਤ ਦਾ ਫਰਿਸ਼ਤਾ, ਉਸ ਨੂੰ ਫੜ ਕੇ ਤੋਰ ਦਿੰਦਾ ਹੈ, ਹੈ ਮੇਰੇ ਸੁਦਾਗਰ ਬੇਲੀਆਂ! ਕਿਸੇ ਨੂੰ ਭੀ ਭੇਦ ਦਾ ਪਤਾ ਨਹੀਂ ਲੱਗਦਾ।
Fareedkot Teekaਹੇ ਬਨਜਾਰੇ ਮਿਤ੍ਰ! ਜਬ ਜਮ ਨੇ ਜੀਵ ਕੋ ਪਕੜ ਕਰ ਆਗੇ ਲਾਇ ਲੀਆ, ਤਬ ਇਹ ਭੇਤ ਕਿਸੀ ਕੋ ਭੀ ਨਾ ਮਿਲਾ ਕਿ ਜੀਵ ਕਹਾਂ ਗਿਆ ਹੈ॥
Prof. Sahib Singhਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸਬੰਧੀ) ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ।

ਪਦ ਅਰਥ ਜਮਿ = ਜਮ ਨੇ। ਨ ਮਿਲਿਆ ਭੇਤੁ = ਸਮਝ ਨ ਪਈ।

SikhNet (Spanish)Cuando Yama, el mensajero de la muerte, viene a recogerte, nadie conoce el misterioso lugar a donde serás llevado.

ਭੇਤੁ ਚੇਤੁ ਹਰਿ. ਕਿਸੈ ਨ ਮਿਲਿਓ; ਜਾ ਜਮਿ ਪਕੜਿ ਚਲਾਇਆ ॥

bhet chet har. kisai na milio; jaa jam pakarr chalaaeaa | Ang 75

Sant Singh KhalsaSo think of the Lord! No one knows this secret, of when the Messenger of Death will seize you and take you away.
Manmohan SinghThis secret, when death's minister is to capture and take away the mortal has been given to none. So think of God's O Man
Manmohan Singh (Punjabi)ਇਸ ਰਾਜ਼ ਦਾ, ਕਿ ਕਦੋ ਮੌਤ ਦੇ ਦੂਤ ਨੇ ਪ੍ਰਾਣੀ ਨੂੰ ਫੜ ਕੇ ਅਗੇ ਧੱਕ ਦੇਣਾ ਹੈ, ਕਿਸੇ ਨੂੰ ਭੀ ਪਤਾ ਨਹੀਂ ਲੱਗਾ। ਸੋ ਹਰੀ ਨੂੰ ਚੇਤੇ ਕਰ, ਹੇ ਬੰਦੇ!
Fareedkot Teekaਜਬ ਜਮ ਨੇ ਪਕੜ ਕਰ ਆਗੇ ਚਲਾਇ ਲੀਆ, ਤਬ ਭੇਤੁ ਕਿਸੀ ਕੋ ਕਦੀ ਨਹੀਂ ਮਿਲਾ ਹੈ ਕਿ ਜੀਉ ਕਹਾਂ ਗ੍ਯਾ, ਤਾਂ ਤੇ ਤੂੰ ਹਰੀ ਕੋ (ਚੇਤੁ) ਸਿਮਰੁ॥
Prof. Sahib Singhਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ, ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ।

ਪਦ ਅਰਥ ਚੇਤੁ = ਚਿੱਤ, ਇਰਾਦਾ। ਜਾ = ਜਦੋਂ।

SikhNet (Spanish)El Misterio del Señor nadie lo conoce, cuando Yama viene por ti.

ਝੂਠਾ ਰੁਦਨੁ ਹੋਆ ਦੋੁਆਲੈ; ਖਿਨ ਮਹਿ ਭਇਆ ਪਰਾਇਆ ॥

jhootthaa rudan hoaa duoaalai; khin meh bheaa paraaeaa | Ang 75

Sant Singh KhalsaAll your weeping and wailing then is false. In an instant, you become a stranger.
Manmohan SinghFalse is the lamentation around him. In a moment the mortal becomes an alien.
Manmohan Singh (Punjabi)ਕੂੜਾ ਹੈ ਵਿਰਲਾਪ ਉਸ ਦੇ ਦੁਆਲੇ। ਇਕ ਮੁਹਤ ਵਿੱਚ ਪ੍ਰਾਣੀ ਪ੍ਰਦੇਸੀ ਹੋ ਜਾਂਦਾ ਹੈ।
Fareedkot Teeka(ਦਆਲੈ) ਚੌਫੇਰੇ ਝੂਠਾ ਹੀ ਰੁਦਨ ਹੋਤਾ ਭਯਾ, ਭਾਵ ਏਹ ਕਿ ਲੋਕਾਚਾਰੀ ਰੁਦਨ ਹੋਤਾ ਹੈ ਪ੍ਰਾਣੋਂ ਕੇ ਵਿਜੋਗ ਕਾਲ ਕਾ ਜੋ ਖਿਨ ਹੈ ਜਿਸ ਕੋ ਅਪਨਾ ਪਰਮ ਪ੍ਯਾਰਾ ਸਨਬੰਧੀ ਮਾਨਤੇ ਥੇ, ਉਸੀ ਖਿਨ ਮੇਂ ਸੋ ਪਰਾਇਆ ਹੋ ਜਾਤਾ ਭਯਾ॥
Prof. Sahib Singhਤਾਂ (ਉਸ ਦੇ ਮਿਰਤਕ ਸਰੀਰ ਦੇ) ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ। (ਉਹ ਜਿਸ ਨੂੰ ਸਾਰੇ ਹੀ ਸੰਬੰਧੀ 'ਮੇਰਾ, ਮੇਰਾ' ਕਿਹਾ ਕਰਦੇ ਸਨ) ਇਕ ਖਿਨ ਵਿਚ ਹੀ ਓਪਰਾ ਹੋ ਗਿਆ।

ਪਦ ਅਰਥ ਦਆਲੈ = ਚੁਫੇਰੇ {ਨੋਟ: ਲਫ਼ਜ਼ ਦਆਲੈ ਦੇ ਅੱਖਰ 'ਦ' ਦੇ ਨਾਲ ਦੋ ਲਗਾ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਦੁਆਲੈ', ਇੱਥੇ ਪੜ੍ਹਨਾ ਹੈ ਦੋਆਲੈ}।

SikhNet (Spanish)Falsos son los lamentos por tu muerte, en un sólo instante te conviertes en un extraño.

ਸਾਈ ਵਸਤੁ ਪਰਾਪਤਿ ਹੋਈ; ਜਿਸੁ ਸਿਉ ਲਾਇਆ ਹੇਤੁ ॥

saaee vasat paraapat hoee; jis siau laaeaa het | Ang 75

Sant Singh KhalsaYou obtain exactly what you have longed for.
Manmohan SinghHe obtains just the thing with which he has enshrined affection.
Manmohan Singh (Punjabi)ਉਸ ਨੂੰ ਐਨ ਉਹੀ ਚੀਜ਼ ਮਿਲ ਜਾਂਦੀ ਹੈ ਜਿਸ ਨਾਲ ਉਸ ਨੇ ਪ੍ਰੀਤ ਪਾਈ ਹੋਈ ਹੈ।
Fareedkot Teekaਔਰ ਜੀਵ ਕੋ ਲੋਕਾਂਤਰ ਮੇਂ ਭੀ (ਸਾਈ) ਸੋਈ ਬਸਤੂ ਪ੍ਰਾਪਤਿ ਹੋਤੀ ਭਈ, ਜਿਸ ਬਸਤੁ ਕੇ ਸਾਥ ਇਸ ਲੋਕ ਮੇਂ ਪ੍ਰੇਮ ਲਗਾਇਆ ਥਾ॥
Prof. Sahib Singhਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ (ਤੇ ਉਸ ਦੇ ਅਨੁਸਾਰ ਜੋ ਜੋ ਕਰਮ ਕੀਤੇ, ਅੰਤ ਵੇਲੇ) ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ)।

ਪਦ ਅਰਥ ਹੇਤੁ = ਹਿਤ, ਪਿਆਰ।

SikhNet (Spanish)Sólo recibes lo que has añorado toda tu vida.

ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਲਾਵੀ ਲੁਣਿਆ ਖੇਤੁ ॥੪॥੧॥

kahu naanak. praanee chauthai paharai; laavee luniaa khet |4|1| Ang 75

Sant Singh KhalsaSays Nanak, in the fourth watch of the night, O mortal, the Grim Reaper has harvested your field. ||4||1||
Manmohan SinghSays Nanak, in the fourthly watch, O mortal! the reap-man has reaped the field.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਚੋਥੇ ਭਾਗ ਅੰਦਰ, ਹੈ ਜੀਵ! ਲਾਵੇ ਨੇ ਪੈਲੀ ਨੂੰ ਵੱਢ ਸੁਟਿਆ ਹੈ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਕਹਤੇ ਹੈਂ: ਚੌਥੀ ਅਵਸਥਾ ਮੇਂ ਜਮਦੂਤ ਰੂਪੀ ਲਾਵਿਓਂ ਨੇ ਸਰੀਰ ਰੂਪੀ ਖੇਤ੍ਰ ਕੋ (ਲੁਣਿਆ) ਕਾਟ ਲੀਆ, ਭਾਵ ਏਹ ਕਿ ਸਰੀਰ ਔਰੁ ਪਰਾਣੋਂ ਕਾ ਵਿਜੋਗ ਕਰ ਦੀਆ ॥੪॥੧॥☬ਜਬ ਏਕ ਸਬਦ ਸ੍ਰੀ ਗੁਰੂ ਜੀ ਕੇ ਮੁਖਾਰਵਿੰਦ ਸੇ ਉਸ ਬਨਜਾਰਿਓਂ ਕੇ ਨਾਇਕ ਨੈ ਸ੍ਰਵਨ ਕੀਆ, ਤਬ ਤਿਸ ਕੋ ਬੈਰਾਗ ਉਤਪਤਿ ਹੂਆ ਔਰ ਮੋਹ ਸੇ ਉਪਰਾਮ ਹੋ ਕਰ ਕਛੂਕ ਸਾਂਤੀ ਭੀ ਪ੍ਰਾਪਤਿ ਭਈ। ਤਿਸ ਕੋ ਪੂਰਨ ਸਾਂਤੀ ਦੇਨੇ ਨਮਿਤ ਸ੍ਰੀ ਗੁਰੂ ਮਹਾਰਾਜ ਅਪਨੀ ਕ੍ਰਿਪਾ ਦ੍ਰਿਸ਼਼ਟੀ ਸਹਿਤ, ਪੁਨਾ: ਪਹਿਰਿਓਂ ਹੀ ਕੇ ਰੂਪਕ ਮੇਂ ਪ੍ਰਕਾਰਾਂਤ੍ਰ ਤੇ ਦੂਸਰਾ ਸਬਦ ਉਚਾਰਤੇ ਭਏ:
Prof. Sahib Singhਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ ਫ਼ਸਲ) ਵੱਢਣ ਵਾਲੇ (ਜਮਦੂਤ) ਨੇ (ਸਰੀਰ-) ਖੇਤ ਨੂੰ ਆ ਕੱਟਿਆ ॥੪॥੧॥

ਪਦ ਅਰਥ ਲੁਣਿਆ = ਕੱਟਿਆ ॥੪॥੧॥

SikhNet (Spanish)Dice Nanak, en la cuarta ronda de la noche la cosecha de uno es cegada.(4-1)
Answers quote the Granth verbatim with Ang citations. AI commentary is not Gurbani and not a religious ruling.