ਗਉੜੀ ਮਹਲਾ ੧ ॥
gaurree mahalaa 1 |
Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਹਿਲੀ ਪਾਤਸ਼ਾਹੀ।
SikhNet (Spanish)Gauri, Mejl Guru Nanak, Primer Canal Divino.
ਪਉਣੈ ਪਾਣੀ; ਅਗਨੀ ਕਾ ਮੇਲੁ ॥
paunai paanee; aganee kaa mel |
Sant Singh KhalsaThe union of air, water and fire
Manmohan SinghThe body is the union of air water and fire.
Manmohan Singh (Punjabi)ਦੇਹਿ ਹਵਾ, ਜਲ ਅਤੇ ਅੱਗ ਦਾ ਮਿਲਾਪ ਹੈ।
Fareedkot Teekaਹੇ ਪੰਡਿਤ! ਜਿਸ ਪਿਤਾ ਕੇ ਵਿਜੋਗ ਕਰ ਦੁਖੀ ਹੈਂ, ਸੋ ਦੇਹ ਰੂਪ ਮਾਨਿਆ ਹੈ, ਵਾ ਚੈਤੱਨ ਰੂਪ ਮਾਨਿਆ ਹੈ। ਦੇਹ ਤੋ ਪੌਣ ਅਰ ਪਾਣੀ, ਅਗਨੀ ਕਾ (ਮੇਲੁ) ਮਿਲਾਪ ਰੂਪ ਹੈ।☬ਜੋ ਕੋਈ ਅਸੰਕਾ ਕਰੇ ਕੇ ਪਾਂਚ ਤਤ ਸੇ ਉਤਪਤੀ ਲਿਖੀ ਹੈ ਗੁਰੂ ਜੀ ਨੇ ਤੀਨ ਕਿਉਂ ਕਹੇ? ਤਬ ਏਹ ਉਤਰੁ ਹੈ: ਕਿਸੀ ਰਿਖੀ ਨੇ ਤੀਨ ਤਤ ਭੀ ਮਾਨੇ ਹੈਂ ਔਰ ਉਪਨਿਸਦ ਮੇਂ ਭੀ ਤੀਨ ਤਤ ਕਹੇ ਹੈਂ, ਵਾ ਤੀਨ ਉਪਲਖਤ ਪਾਂਚ ਹੀ ਜਾਨ ਲੇਣੇ। ਉਤਪਤੀ ਮੇਂ ਕੁਛੁ ਹਠੁ ਨਹੀਂ। ਜੈਸੇ ਬਰੂਦ ਕਾ ਹਾਥੀ ਉਡਾਵਣੇ ਕੇ ਨਮਿਤ ਹੈ, ਉਸ ਕੇ ਕਾਨ ਪੂੰਛ ਸੂਧੇ ਬਾਂਕੇ ਹੋਣੇ ਕਾ ਕਿਆ ਵਿਚਾਰੁ ਹੈ। ਬਿਨੋਦ ਨਿਮਿਤ ਤੈਸੇ ਅਧਿਆ ਰੋਪ ਅਪਵਾਦ ਕਰ ਜਗ੍ਯਾਸੂਓਂ ਕੋ ਬੋਧ ਕਹਨੇ ਕਾ ਨਿਮਿਤੁ ਹੈ॥
Prof. Sahib Singhਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! (ਗੁਰੂ ਦੀ ਸਰਨ ਪੈ ਕੇ) ਇਹ ਗੱਲ ਸਮਝ ਲੈ (ਕਿ ਜਦੋਂ) ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ (ਤਦੋਂ ਇਹ ਸਰੀਰ ਬਣਦਾ ਹੈ,ਪਦ ਅਰਥ ਪਉਣੈ ਕਾ = ਹਵਾ ਦਾ। ਮੇਲੁ = ਇਕੱਠ।
SikhNet (Spanish)El aire, el agua y el fuego
ਚੰਚਲ ਚਪਲ; ਬੁਧਿ ਕਾ ਖੇਲੁ ॥
chanchal chapal; budh kaa khel |
Sant Singh Khalsathe body is the play-thing of the fickle and unsteady intellect.
Manmohan SinghIt is the plaything of the fickle and unsteady mind.
Manmohan Singh (Punjabi)ਇਹ ਚੁਲਬੁਲੇ ਅਤੇ ਅਨਿਸਥਿਰ ਮਨ ਦਾ ਇਕ ਖਿਡੌਣਾ ਹੈ।
Fareedkot Teekaਚੰਚਲੁ ਜੋ ਮਨੁ ਹੈ ਔਰ ਚਪਲ ਜੋ ਬੁਧੀ ਹੈ ਇਨ ਕਾ ਹੀ ਖੇਲੁ ਹੈ, ਅਰਥਾਤ ਇਨ ਕੀ ਇਸਥਿਤੀ ਸੇ ਜੀਵਨੁ ਔਰ ਇਨ ਕੇ ਵਿਜੋਗ ਸੇ ਮਰਣ ਹੋਤਾ ਹੈ॥
Prof. Sahib Singhਤੇ ਇਸ ਵਿਚ) ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ (ਸ਼ੁਰੂ ਹੋ ਜਾਂਦੀ ਹੈ)।ਪਦ ਅਰਥ ਚਪਲ = ਕਿਸੇ ਇੱਕ ਥਾਂ ਨਾਹ ਟਿਕਣ ਵਾਲੀ। ਖੇਲੁ = ਖੇਡ, ਦੌੜ-ਭੱਜ।
SikhNet (Spanish)se unen para crear este cuerpo, el cual baila al son del intelecto inquieto.
ਨਉ ਦਰਵਾਜੇ; ਦਸਵਾ ਦੁਆਰੁ ॥
nau daravaaje; dasavaa duaar |
Sant Singh KhalsaIt has nine doors, and then there is the Tenth Gate.
Manmohan SinghIt has nine door, and tenth the gate,
Manmohan Singh (Punjabi)ਇਸ ਦੇ ਨੌ ਬੂਹੇ ਹਨ ਅਤੇ ਦਸਵਾ ਦੁਆਰਾ,
Fareedkot Teekaਨੌ ਦਰਵਾਜੇ ਖੁਲੇ ਹੈਂ ਦਸਵਾਂ ਦੁਆਰ ਗੁਪਤ ਹੈ॥
Prof. Sahib Singh(ਸਰੀਰ ਦੀਆਂ) ਨੌ ਹੀ ਗੋਲਕਾਂ (ਇਸ ਦੌੜ-ਭੱਜ ਵਿਚ ਸ਼ਾਮਿਲ ਰਹਿੰਦੀਆਂ ਹਨ,ਪਦ ਅਰਥ ਨਉ ਦਰਵਾਜ਼ੇ = ਅੱਖਾਂ, ਕੰਨ, ਨੱਕ, ਮੂੰਹ ਆਦਿਕ ਨੌ ਗੌਲਕਾਂ। ਦੁਆਰੁ = ਦਰਵਾਜ਼ਾ। ਦਸਵਾ ਦੁਆਰੁ = ਦਸਵਾਂ ਦਰਵਾਜ਼ਾ (ਜਿਸ ਰਾਹੀਂ ਬਾਹਰਲੇ ਜਗਤ ਨਾਲ ਮਨੁੱਖ ਦੇ ਅੰਦਰਲੇ ਦੀ ਜਾਣ-ਪਛਾਣ ਬਣੀ ਰਹਿੰਦੀ ਹੈ), ਦਿਮਾਗ਼।
SikhNet (Spanish)Pero si logras cerrar las nueve puertas inferiores del cuerpo, la Décima se te abrirá.
ਬੁਝੁ ਰੇ ਗਿਆਨੀ; ਏਹੁ ਬੀਚਾਰੁ ॥੧॥
bujh re giaanee; ehu beechaar |1|
Sant Singh KhalsaReflect upon this and understand it, O wise one. ||1||
Manmohan SinghO theologian understand and reflect on this.
Manmohan Singh (Punjabi)ਇਸ ਨੂੰ ਸਮਝਾ ਤੇ ਸੋਚ ਵਿਚਾਰ, ਹੇ ਬ੍ਰਹਮ ਬੇਤੇ!
Fareedkot Teekaਹੇ ਗਿਆਨੀ! ਏਹ ਵੀਚਾਰ ਕਰ ਔਰ ਇਨ ਸਰਬ ਕੇ ਸਾਖੀ ਚੈਤੱਨ ਆਤਮਾ ਕੋ ਅਪਨਾ ਸਰੂਪੁ ਸਮਝ ਲੈ॥੧॥
Prof. Sahib Singhਸਿਰਫ਼) ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ) ॥੧॥ਪਦ ਅਰਥ ਰੇ ਗਿਆਨੀ = ਹੇ ਗਿਆਨਵਾਨ! ਹੇ ਆਤਮਕ ਜੀਵਨ ਦੀ ਸੂਝ ਵਾਲੇ! ਬੁਝੁ = ਸਮਝ ਲੈ ॥੧॥
SikhNet (Spanish)Entiende, oh ser inteligente, pues en esto está la técnica para llegar a la Sabiduría.(1)
ਕਥਤਾ ਬਕਤਾ; ਸੁਨਤਾ ਸੋਈ ॥
kathataa bakataa; sunataa soee |
Sant Singh KhalsaThe Lord is the One who speaks, teaches and listens.
Manmohan SinghThat Lord is the utterer, speaker and the listener.
Manmohan Singh (Punjabi)ਉਹ ਸੁਆਮੀ ਬੋਲਣ ਵਾਲਾ, ਕਹਿਣ ਵਾਲਾ ਅਤੇ ਸ੍ਰੋਤਾ ਹੈ।
Fareedkot Teeka(ਕਥਤਾ) ਕਵੀਸ੍ਵਰੁ (ਬਕਤਾ) ਪੰਡਿਤੁ (ਸੁਨਤਾ) ਸ੍ਰੋਤਾ ਸੋਈ ਸ੍ਰੇਸਟ ਹੈ॥
Prof. Sahib Singhਹੇ ਭਾਈ! (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਉਹ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ ਹੈ ਸੁਣਨ ਵਾਲਾ ਹੈ,ਪਦ ਅਰਥ ਕਥਤਾ ਬਕਤਾ = (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ। ਸੁਨਤਾ = ਸੁਣਨ ਵਾਲਾ। ਸੋਈ = ਉਹ (ਪਰਮਾਤਮਾ) ਹੀ।
SikhNet (Spanish)Uno habla, y el otro escucha; los dos son manifestaciones del Mismo Dios,
ਆਪੁ ਬੀਚਾਰੇ; ਸੁ ਗਿਆਨੀ ਹੋਈ ॥੧॥ ਰਹਾਉ ॥
aap beechaare; su giaanee hoee |1| rahaau |
Sant Singh KhalsaOne who contemplates his own self is truly wise. ||1||Pause||
Manmohan SinghHe, who reflect upon his own-self is the knower of God. Pause.
Manmohan Singh (Punjabi)ਜੋ ਆਪਣੇ ਆਪੇ ਨੂੰ ਸੋਚਦਾ ਸਮਝਦਾ ਹੈ, ਉਹ ਵਾਹਿਗੁਰੂ ਨੂੰ ਜਾਨਣ ਵਾਲਾ ਹੈ। ਠਹਿਰਾਉ।
Fareedkot Teekaਪੁਨ: ਆਪ ਕੋ ਜੋ ਵੀਚਾਰੇ ਸੋਈ ਗਯਾਨੀ ਹੈ, ਅਰਥਾਤ ਵੀਚਾਰੁ ਕਰਨੇ ਕਰ ਵਹੁ ਪੁਰਸੁ ਗਯਾਨੀ ਹੋ ਜਾਤਾ ਹੈ; ਵਾ ਸਰਬ ਰੂਪ ਵਹੀ ਪਰਮੇਸ੍ਵਰੁ ਹੈ ਐਸੇ ਜਾਨ ਕਰ ਅਪਨਾ ਰੂਪ ਸਰਬ ਕੋ ਵੀਚਾਰੇ ਸੋ ਗਿਆਨੀ ਹੈ॥੧॥ ਰਹਾਉ ॥
Prof. Sahib Singhਜਿਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ॥੧॥ਰਹਾਉ ॥ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ, ਆਪਣੇ ਅਸਲੇ ਨੂੰ। ਬੀਚਾਰੇ = ਵਿਚਾਰਦਾ ਹੈ, ਚੇਤੇ ਰੱਖਦਾ ਹੈ, ਪੜਤਾਲਤਾ ਰਹਿੰਦਾ ਹੈ। ਸੁ = ਉਹ ਮਨੁੱਖ। ਗਿਆਨੀ = ਗਿਆਨਵਾਨ, ਆਤਮਕ ਜੀਵਨ ਦੀ ਸੂਝ ਵਾਲਾ ॥੧॥ ਰਹਾਉ ॥
SikhNet (Spanish)pero solamente aquél que ve hacia adentro y se examina a sí mismo, entenderá la sabiduría en esto. (1-Pausa)
ਦੇਹੀ ਮਾਟੀ; ਬੋਲੈ ਪਉਣੁ ॥
dehee maattee; bolai paun |
Sant Singh KhalsaThe body is dust; the wind speaks through it.
Manmohan SinghThe body is the dust, and the wind speaks therein.
Manmohan Singh (Punjabi)ਦੇਹਿ ਮਿੱਟੀ ਹੈ ਅਤੇ ਹਵਾ ਉਸ ਅੰਦਰ ਬੋਲਦੀ ਹੈ।
Fareedkot Teekaਦੇਹੀ (ਮਾਟੀ) ਪ੍ਰਿਥਵੀ ਆਦਿ ਤਤੋਂ ਕਾ ਕਾਰਜੁ ਹੋਣੇ ਕਰ ਜੜ ਹੈ। ਵਾਕ ਇੰਦ੍ਰਾ ਸਬਦੁ ਉਚਾਰਤਾ ਹੈ, ਵਾਕ ਉਪਲਖਤ ਸਰਬ ਇੰਦ੍ਰੀਓਂ ਕੀ ਚੇਸ਼ਟਾ ਪਵਨ ਕਰ ਹੋਤੀ ਹੈ॥
Prof. Sahib Singhਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਹੀ ਰਹਿੰਦਾ ਹੈ।ਪਦ ਅਰਥ ਦੇਹੀ ਮਾਟੀ = ਮਿੱਟੀ ਆਦਿਕ ਤੱਤਾਂ ਦਾ ਬਣਿਆ ਸਰੀਰ। ਬੋਲੈ ਪਉਣੁ = ਸੁਆਸ ਚੱਲ ਰਿਹਾ ਹੈ।
SikhNet (Spanish)El cuerpo es solamente polvo y el hablar solamente soplidos de viento.
ਬੁਝੁ ਰੇ ਗਿਆਨੀ; ਮੂਆ ਹੈ. ਕਉਣੁ ॥
bujh re giaanee; mooaa hai. kaun |
Sant Singh KhalsaUnderstand, O wise one, who has died.
Manmohan SinghConsider, O wise-man, who it is that has died.
Manmohan Singh (Punjabi)ਸੋਚ ਕਰ, ਹੇ ਸਿਆਣੇ ਬੰਦੇ! ਉਹ ਕੌਣ ਹੈ ਜੋ ਮਰ ਗਿਆ ਹੈ।
Fareedkot Teekaਹੇ ਗਿਆਨੀ! ਬੂਝੁ ਇਨ ਮੇਂ ਕੌਣ ਮੂਆ ਹੈ॥☬ਜੇ ਕਹੇ ਕਿ ਆਪ ਹੀ ਕ੍ਰਿਪਾ ਕਰ ਕਹੋ ਕੌਨ ਮੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਗਿਆਨਵਾਨ ਮਨੁੱਖ! ਇਸ ਗੱਲ ਨੂੰ ਸਮਝ (ਕਿ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ਼ ਆਪਾ-ਭਾਵ ਦੀ ਮੌਤ ਹੁੰਦੀ ਹੈ, ਉਂਞ) ਹੋਰ ਕੁਝ ਨਹੀਂ ਮਰਦਾ।ਪਦ ਅਰਥ ਮੂਆ ਕਉਣੁ = (ਗੁਰੂ ਨੂੰ ਮਿਲਿਆਂ) ਕੌਣ ਮਰਦਾ ਹੈ?
SikhNet (Spanish)¿Quién muere entonces, oh hombre inteligente?
ਮੂਈ ਸੁਰਤਿ; ਬਾਦੁ ਅਹੰਕਾਰੁ ॥
mooee surat; baad ahankaar |
Sant Singh KhalsaAwareness, conflict and ego have died,
Manmohan SinghIt is the inner-understanding, strife and ego which have died.
Manmohan Singh (Punjabi)ਇਹ ਅੰਤ੍ਰੀਵੀ ਗਿਆਤ, ਲੜਾਈ ਝਗੜਾ ਤੇ ਹੰਕਾਰ ਹੈ, ਜੋ ਮਰ ਗਏ ਹਨ।
Fareedkot Teekaਜਿਸ ਕਾ ਬਿਅਰਥ ਅਹੰਕਾਰੁ ਕਰਤਾ ਥਾ, ਸੋ ਦੇਹ ਮੂਈ ਹੈ॥
Prof. Sahib Singh(ਹਾਂ, ਗੁਰੂ ਮਿਲਿਆਂ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ) ਖਿੱਚ ਮਰ ਜਾਂਦੀ ਹੈ, (ਮਾਇਆ ਦੀ ਖ਼ਾਤਰ ਮਨ ਦਾ) ਝਗੜਾ ਮਰ ਜਾਂਦਾ ਹੈ (ਮਨੁੱਖ ਦੇ ਅੰਦਰੋਂ ਮਾਇਆ ਦਾ) ਅਹੰਕਾਰ ਮਰ ਜਾਂਦਾ ਹੈ।ਪਦ ਅਰਥ ਸੁਰਤਿ = ਮਾਇਆ ਵਾਲੇ ਪਾਸੇ ਦੀ ਖਿੱਚ। ਬਾਦੁ = (ਮਾਇਆ ਦੀ ਖ਼ਾਤਰ ਮਨ ਦਾ) ਝਗੜਾ।
SikhNet (Spanish)En verdad lo único que se muere es la lucha del ego en la mente;
ਓਹੁ ਨ ਮੂਆ; ਜੋ ਦੇਖਣਹਾਰੁ ॥੨॥
ohu na mooaa; jo dekhanahaar |2|
Sant Singh Khalsabut the One who sees does not die. ||2||
Manmohan SinghHe, Who is the seer, dies not.
Manmohan Singh (Punjabi)ਜੋ ਵੇਖਣ ਵਾਲਾ ਹੈ, ਉਹ ਫੌਤ ਨਹੀਂ ਹੁੰਦਾ।
Fareedkot Teekaਪੁਨਾ ਵਹੁ ਨਹੀਂ ਮੂਆ ਜੋ ਚੈਤੱਨੁ (ਦੇਖਣਹਾਰੁ) ਸਰਬ ਇੰਦ੍ਰੀਓਂ ਮੇਂ ਇਸਥਿਤ ਹੋ ਕਰ ਦੇਖਤਾ ਸੁਨਤਾ ਹੈ॥੨॥
Prof. Sahib Singhਪਰ ਉਹ (ਆਤਮਾ) ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ ॥੨॥ਪਦ ਅਰਥ ਓਹੁ = ਉਹ (ਜੀਵਾਤਮਾ) ॥੨॥
SikhNet (Spanish)el Vidente, el Ser Inmortal dentro de ti sigue sin cambio. (2)
ਜੈ ਕਾਰਣਿ; ਤਟਿ ਤੀਰਥ ਜਾਹੀ ॥
jai kaaran; tatt teerath jaahee |
Sant Singh KhalsaFor the sake of it, you journey to sacred shrines and holy rivers;
Manmohan SinghThe reason thou goest to the banks of the holy streams,
Manmohan Singh (Punjabi)ਜਿਸ ਦੀ ਖਾਤਰ ਤੂੰ ਪਵਿੱਤ੍ਰ ਨਦੀਆਂ ਦੇ ਕਿਨਾਰਿਆਂ ਤੇ ਜਾਂਦਾ ਹੈਂ,
Fareedkot Teekaਜਿਸ ਕੀ ਪ੍ਰਾਪਤੀ ਕੇ ਵਾਸਤੇ ਤੀਰਥੋਂ ਕੇ ਕਨਾਰੇ ਪਰ ਜਾ ਕਰ ਬੈਠਤੇ ਹੈਂ॥
Prof. Sahib Singhਹੇ ਭਾਈ! ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ,ਪਦ ਅਰਥ ਜੈ ਕਾਰਣਿ = ਜਿਸ (ਰਤਨ ਪਦਾਰਥ) ਦੀ ਖ਼ਾਤਰ। ਤਟਿ = ਕੰਢੇ ਉੱਤੇ। ਤਟਿ ਤੀਰਥ = ਤੀਰਥਾਂ ਦੇ ਕੰਢੇ ਤੇ। ਜਾਹੀ = ਜਾਹਿ, ਜਾਂਦੇ ਹਨ।
SikhNet (Spanish)El estado de conciencia que tú buscas encontrar en lugares santos,
ਰਤਨ ਪਦਾਰਥ; ਘਟ ਹੀ ਮਾਹੀ ॥
ratan padaarath; ghatt hee maahee |
Sant Singh Khalsabut this priceless jewel is within your own heart.
Manmohan Singhthat invaluable jewel is in thy mind.
Manmohan Singh (Punjabi)ਉਹ ਅਮੋਲਕ ਜਵੇਹਰ ਤੇਰੇ ਮਨਾਂ ਵਿੱਚ ਹੀ ਹੈ।
Fareedkot Teekaਸੋ ਰਤਨ ਰੂਪੁ ਪਦਾਰਥੁ ਚੈਤਨ ਦੇਵ (ਘਟ) ਸਰੀਰ ਮੇਂ ਹੀ ਹੈ॥☬ਜੇ ਕਹੇ ਸਾਸਤ੍ਰੀ ਪੰਡਤਿ ਕਿਉਂ ਨਹੀਂ ਜਾਣਤੇ? ਤਿਸ ਪਰ ਕਹਤੇ ਹੈਂ:
Prof. Sahib Singhਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ।ਪਦ ਅਰਥ ਘਟ ਹੀ ਮਾਹੀ = ਹਿਰਦੇ ਵਿਚ ਹੀ। ਪੜਿ = ਪੜ੍ਹ ਕੇ।
SikhNet (Spanish)esa Joya, oh hombre, la vas a encontrar en tu propia mente.
ਪੜਿ ਪੜਿ ਪੰਡਿਤੁ; ਬਾਦੁ ਵਖਾਣੈ ॥
parr parr panddit; baad vakhaanai |
Sant Singh KhalsaThe Pandits, the religious scholars, read and read endlessly; they stir up arguments and controversies,
Manmohan SinghThe Brahmans continue to read, discuss and enter into controversies,
Manmohan Singh (Punjabi)ਬ੍ਰਹਿਮਨ ਇਕ ਰਸ ਵਾਚਦੇ ਅਤੇ ਬਹਿਸ ਮੁਬਾਹਿਸੇ ਉਚਾਰਦੇ (ਕਰਦੇ) ਹਨ,
Fareedkot Teekaਪੰਡਤਿ ਜਨ ਸਾਸਤ੍ਰੋਂ ਕੋ ਪੜ ਪੜ ਕਰ ਬਿਅਰਥ ਹੀ ਵਿਆਖਿਆ ਕਰਤੇ ਹੈਂ॥☬ਜੇ ਕਹੇ ਤਿਨ ਕਾ ਕਥਨੁ ਬਿਅਰਥ ਕਿਉਂ ਹੈ? ਤਿਸੁ ਪਰ ਕਹਤੇ ਹੈਂ:
Prof. Sahib Singh(ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਭੀ) ਚਰਚਾ ਕਰਦਾ ਰਹਿੰਦਾ ਹੈ।ਪਦ ਅਰਥ ਬਾਦੁ = ਚਰਚਾ, ਬਹਸ। ਵਖਾਣੈ = ਉਚਾਰਦਾ ਹੈ।
SikhNet (Spanish)Los Pandits leen y discuten de teología porque no cuidan su propia realización interior.
ਭੀਤਰਿ ਹੋਦੀ; ਵਸਤੁ ਨ ਜਾਣੈ ॥੩॥
bheetar hodee; vasat na jaanai |3|
Sant Singh Khalsabut they do not know the secret deep within. ||3||
Manmohan Singhbut understand not the thing, which is within.
Manmohan Singh (Punjabi)ਪਰ ਉਹ ਉਸ ਚੀਜ ਨੂੰ ਨਹੀਂ ਜਾਣਦੇ, ਜਿਹੜੀ ਅੰਦਰ ਹੀ ਹੈ।
Fareedkot Teekaਜੋ ਅਪਨੇ ਅੰਤਸਕਰਨ ਮੇਂ ਸਤ ਵਸਤੂ ਹੈ ਤਿਸ ਕੋ ਨਹੀਂ ਜਾਨਤੇ, ਯਾਂ ਤੇ ਤਿਨ ਕਾ ਕਥਨੁ ਬਿਅਰਥ ਹੈ ਔਰੁ ਜਨਮਤੇ ਮਰਤੇ ਹੈਂ॥੩॥☬ਜੇ ਕਹੇ ਤੁਸਾਂ ਨੇ ਆਪ ਕੋ ਅਮਰ ਕੈਸੇ ਜਾਣਿਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ ॥੩॥ਪਦ ਅਰਥ ਭੀਤਰਿ = ਹਿਰਦੇ ਵਿਚ ਹੀ, ਅੰਦਰ ਹੀ ॥੩॥
SikhNet (Spanish)porque no cuidan su propia realización interior. (3)
ਹਉ ਨ ਮੂਆ; ਮੇਰੀ ਮੁਈ ਬਲਾਇ ॥
hau na mooaa; meree muee balaae |
Sant Singh KhalsaI have not died - that evil nature within me has died.
Manmohan SinghI have not died, rather my calamitous ignorance is dead.
Manmohan Singh (Punjabi)ਮੈਂ ਨਹੀਂ ਮਰਿਆ, ਸਗੋਂ ਮੇਰੀ ਮੁਸੀਬਤ ਲਿਆਉਣ ਵਾਲੀ ਅਗਿਆਨਤਾ ਮਰ ਗਈ ਹੈ।
Fareedkot Teekaਮੈਂ ਕਬੀ ਭੀ ਮੂਆ ਨਹੀਂ ਹਾਂ ਕਿਉਂਕਿ ਮੇਰੀ (ਬਲਾਇ) ਅਵਿਦ੍ਯਾ ਮਰ ਗਈ ਹੈ॥
Prof. Sahib Singh(ਉਸ ਨੂੰ) ਇਹ ਦਿੱਸ ਪੈਂਦਾ ਹੈ ਕਿ ਜੀਵਾਤਮਾ ਨਹੀਂ ਮਰਦਾ, (ਮਨੁੱਖ ਦੇ ਅੰਦਰੋਂ) ਮਾਇਆ ਦੀ ਮਮਤਾ-ਰੂਪ ਚੁੜੇਲ ਹੀ ਮਰਦੀ ਹੈ।ਪਦ ਅਰਥ ਹਉ = ਮੈਂ, ਜੀਵਾਤਮਾ। ਬਲਾਇ = ਮਮਤਾ-ਰੂਪ ਚੁੜੇਲ।
SikhNet (Spanish)No, no soy yo quien se va a morir, sino solamente la maldad que traigo arrastrando.
ਓਹੁ ਨ ਮੂਆ; ਜੋ ਰਹਿਆ ਸਮਾਇ ॥
ohu na mooaa; jo rahiaa samaae |
Sant Singh KhalsaThe One who is pervading everywhere does not die.
Manmohan SinghHe, who is every where contained, dies not.
Manmohan Singh (Punjabi)ਜੋ ਹਰ ਥਾਂ ਵਿਆਪਕ ਹੋ ਰਿਹਾ ਹੈ, ਉਹ ਨਹੀਂ ਮਰਦਾ।
Fareedkot Teekaਵਹੁ ਨਾਹੀ ਮੂਆ ਹੈ, ਜੋ ਸਰਬ ਮੇਂ ਸਮਾਇ ਰਹਾ ਹੈ, ਭਾਵ ਯਹਿ ਕਿ ਜੋ ਸਰਬ ਮੇਂ ਬਿਆਪਕੁ ਹੈ। ਤੌ ਮੇਰੇ ਮੇਂ ਭੀ ਵੋਹੀ ਹੈ, ਤਾਂ ਤੇ ਮੈਂ ਕਿਉਂ ਮਰਾਂਗਾ ਇਹ ਸਿਧ ਹੂਆ॥☬ਜੇ ਕਹੇ ਇਸ ਅਵਿਦਿਆ ਕਾ ਮਰਣਾ ਕੈਸੇ ਹੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ।
SikhNet (Spanish)¿Cómo puede morir alguien que está unido en Conciencia con el Dios Inmortal?
ਕਹੁ ਨਾਨਕ; ਗੁਰਿ ਬ੍ਰਹਮੁ ਦਿਖਾਇਆ ॥
kahu naanak; gur braham dikhaaeaa |
Sant Singh KhalsaSays Nanak, the Guru has revealed God to me,
Manmohan SinghSays Nanak, the Guru has revealed unto me the pervading Lord,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ ਗੁਰਾਂ ਨੇ ਮੇਨੂੰ ਵਿਅਪਕ ਸੁਆਮੀ ਵਿਖਾਲ ਦਿੱਤਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਨੇ ਹਮਾਰੇ ਕੋ ਬ੍ਰਹਮੁ ਦੇਖਾਯਾ ਹੈ॥
Prof. Sahib Singhਨਾਨਕ ਆਖਦਾ ਹੈ- (ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ,ਪਦ ਅਰਥ ਗੁਰਿ = ਗੁਰੂ ਨੇ।
SikhNet (Spanish)Oh, dice Nanak, el Guru me ha revelado el Misterio del Señor,
ਮਰਤਾ ਜਾਤਾ; ਨਦਰਿ ਨ ਆਇਆ ॥੪॥੪॥
marataa jaataa; nadar na aaeaa |4|4|
Sant Singh Khalsaand now I see that there is no such thing as birth or death. ||4||4||
Manmohan Singhand now, none seems me to die or to be born.
Manmohan Singh (Punjabi)ਅਤੇ ਹੁਣ ਮੈਨੂੰ ਕੋਈ ਵੀ ਮਰਦਾ ਅਤੇ ਜੰਮਦਾ ਮਲੂਮ ਨਹੀਂ ਹੁੰਦਾ।
Fareedkot Teekaਤਬ ਹਮਾਰੇ ਕੋ ਮਰਤਾ (ਜਾਤਾ) ਉਪਜਤਾ ਕੋਈ ਦ੍ਰਿਸਟਿ ਨਹੀਂ ਆਇਆ ਹੈ॥੪॥ ਪ੍ਰਮਾਣ ਸੁਖਮਨੀ-☬"ਨਹ ਕਿਛੁ ਜਨਮੈ ਨਹ ਕਿਛੁ ਮਰੈ॥"
Prof. Sahib Singhਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਪ੍ਰਭੂ ਜੰਮਦਾ ਮਰਦਾ ਨਹੀਂ ॥੪॥੪॥ਪਦ ਅਰਥ ਜਾਤਾ = ਜੰਮਦਾ ॥੪॥
SikhNet (Spanish)y ahora percibo que en realidad no existe ni la vida ni la muerte. (4-4)