ੴ

ਸਿੱਖਬਾਣੀ · SikhBani

ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥

dinas charrai fir aathavai rain sabaaee jaae
Guru Ramdas Ji ਗੁਰੂ ਰਾਮਦਾਸ ਜੀ · Siree Raag · Ang 41, 42 · 15 lines
Translations

ਸਿਰੀਰਾਗੁ ਮਹਲਾ ੪ ॥

sireeraag mahalaa 4 | Ang 41

Sant Singh KhalsaSiree Raag, Fourth Mehl:
Manmohan SinghSri Rag Fourth Guru.
Manmohan Singh (Punjabi)ਸਿਰੀ ਰਾਗ, ਚਉਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino.

ਦਿਨਸੁ ਚੜੈ. ਫਿਰਿ ਆਥਵੈ; ਰੈਣਿ ਸਬਾਈ ਜਾਇ ॥

dinas charrai. fir aathavai; rain sabaaee jaae | Ang 41

Sant Singh KhalsaThe day dawns, and then it ends, and the night passes away.
Manmohan SinghThe day dawns, then it sinks and the whole night passes away.
Manmohan Singh (Punjabi)ਦਿੰਹੁ ਚੜ੍ਹਦਾ ਹੈ, ਮੁੜ ਇਹ ਡੁੱਬ ਜਾਂਦਾ ਹੈ ਅਤੇ ਸਾਰੀ ਰਾਤ੍ਰੀ ਬੀਤ ਜਾਂਦੀ ਹੈ।
Fareedkot Teekaਦਿਨ ਚੜਦਾ ਹੈ ਫਿਰ (ਆਥਵੈ) ਲਹਿ ਜਾਂਦਾ ਹੈ, ਇਸੀ ਪ੍ਰਕਾਰ ਰਾਤ ਭੀ ਸਾਰੀ ਬਿਤੀਤ ਹੋ ਜਾਂਤੀ ਹੈ॥
Prof. Sahib Singhਦਿਨ ਚੜ੍ਹਦਾ ਹੈ ਫਿਰ ਡੁੱਬ ਜਾਂਦਾ ਹੈ, ਸਾਰੀ ਰਾਤ ਭੀ ਲੰਘ ਜਾਂਦੀ ਹੈ।

ਪਦ ਅਰਥ ਆਥਵੈ = ਡੁੱਬ ਜਾਂਦਾ ਹੈ। ਰੈਣਿ = ਰਾਤ। ਸਬਾਈ = ਸਾਰੀ।

SikhNet (Spanish)El día nace y se levanta y después muere con la noche y así la noche pasa.

ਆਵ ਘਟੈ. ਨਰੁ ਨਾ ਬੁਝੈ; ਨਿਤਿ ਮੂਸਾ ਲਾਜੁ ਟੁਕਾਇ ॥

aav ghattai. nar naa bujhai; nit moosaa laaj ttukaae | Ang 41

Sant Singh KhalsaMan's life is diminishing, but he does not understand. Each day, the mouse of death is gnawing away at the rope of life.
Manmohan SinghThe age diminishes, but the man understands not. The mouse (of Time) is daily gnawing down the rope of life.
Manmohan Singh (Punjabi)ਉਮਰ ਘਟ ਹੋ ਰਹੀ ਹੈ, ਪਰ ਆਦਮੀ ਸਮਝਦਾ ਨਹੀਂ (ਕਾਲ ਦਾ) ਚੂਹਾ ਹਰ ਰੋਜ਼ ਜੀਵਨ ਦੀ ਰੱਸੀ ਨੂੰ ਕੁਤਰ ਰਿਹਾ ਹੈ।
Fareedkot Teekaਐਸੇ ਹੀ ਦਿਨੋਂ ਕੇ ਉਦੇ ਅਸਤ ਹੋਨੇ ਕਰ (ਆਵ) ਜੋ ਆਰਵਲਾ ਹੈ, ਸੋ ਨਿਤੰਪ੍ਰਤਿ ਘਟਤੀ ਜਾਤੀ ਹੈ, ਪਰੰਤੂ ਏਹ ਪੁਰਸ਼ (ਨਾ ਬੁਝੈ) ਸਮਝਤਾ ਨਹੀਂ ਹੈ ਕਿ ਨਿਤ ਹੀ ਕਾਲ ਰੂਪੀ (ਮੂਸਾ) ਚੂਹਾ, ਵਾ ਦਿਨ ਰੂਪੀ ਮੂਸਾ, ਰਾਤ੍ਰੀ ਰੂਪੀ ਮੂਸੀ, ਆਰਵਲਾ ਰੂਪੀ ਲਾਜ ਕੋ ਟੂਕਤੇ ਜਾਤੇ ਹੈਂ॥ ਕਦਾਚਿਤ ਐਸੀ ਆਸੰਕਾ ਹੋਇ ਕਿ ਜੀਵ ਕਿਉਂ ਨਹੀਂ ਸਮਝਤੇ ਕਿ ਹਮਾਰੀ ਆਰਵਲਾ ਬ੍ਯਰਥ ਜਾਤੀ ਹੈ? ਤਿਸ ਕਾ ਸਮਾਧਾਨੁ:
Prof. Sahib Singh(ਇਸ ਕਰਕੇ ਤਰ੍ਹਾਂ ਸਹਜੇ ਸਹਜੇ) ਉਹ ਘਟਦੀ ਜਾਂਦੀ ਹੈ ਪਰ ਮਨੁੱਖ ਸਮਝਦਾ ਨਹੀਂ (ਗੁਜ਼ਰਦਾ ਸਮਾ ਮਨੁੱਖ ਦੀ ਉਮਰ ਨੂੰ ਇਉਂ ਕੱਟਦਾ ਜਾ ਰਿਹਾ ਹੈ ਜਿਵੇਂ) ਚੂਹਾ ਸਦਾ ਰੱਸੀ ਨੂੰ ਟੁੱਕਦਾ ਜਾਂਦਾ ਹੈ।

ਪਦ ਅਰਥ ਆਵ = ਉਮਰ। ਨਰੁ = ਮਨੁੱਖ। ਨਿਤਿ = ਸਦਾ। ਮੂਸਾ = ਚੂਹਾ। ਲਾਜੁ = {लज्जु} ਰੱਸੀ।

SikhNet (Spanish)La edad avanza, pero el hombre no se da cuenta que el ratón del tiempo roe y roe el cordón de la vida.

ਗੁੜੁ ਮਿਠਾ ਮਾਇਆ ਪਸਰਿਆ; ਮਨਮੁਖੁ ਲਗਿ. ਮਾਖੀ ਪਚੈ ਪਚਾਇ ॥੧॥

gurr mitthaa maaeaa pasariaa; manamukh lag. maakhee pachai pachaae |1| Ang 41

Sant Singh KhalsaMaya spreads out like sweet molasses; the self-willed manmukh is stuck like a fly, rotting away. ||1||
Manmohan SinghLike sweet molasses is spread the mammon and clinging there to-like a fly an apostate pines and putrefies.
Manmohan Singh (Punjabi)ਮਿੱਠੇ-ਗੁੜ ਦੀ ਮਾਨਿੰਦ ਮੋਹਣੀ ਖਿਲਰੀ ਹੋਈ ਹੈ ਅਤੇ ਮੱਖੀ ਦੀ ਤਰ੍ਹਾਂ ਉਸ ਨਾਲ ਚਿਮੜ ਕੇ ਅਧਰਮੀ ਗਲ-ਸੜ ਜਾਂਦਾ ਹੈ।
Fareedkot Teekaਮਾਇਆ ਕਾ ਜੋ ਪਸਾਰਾ ਹੈ, ਸੋ (ਪਸਰਿਆ) ਢੀਲੇ ਗੁੜ ਵਤ ਫੈਲ ਰਹਾ ਹੈ, ਜੈਸੇ ਮਖੀ ਮੀਠੇ ਕੇ ਲੋਭ ਕਰ ਤਿਸ ਗੁੜ ਮੇਂ ਪਚ ਕਰ ਨਸ਼ਟ ਹੋ ਜਾਤੀ ਹੈ, ਤੈਸੇ ਹੀ ਮਨਮੁਖ ਜੀਵ ਬਿਸੇ ਰਸ ਕੋ ਮੀਠਾ ਸਮਝ ਕੇ ਆਪ ਤੋ ਤਿਸਮੇਂ (ਪਚੈ) ਜਲੇ ਭਾਵ ਫਸ ਰਹੇ ਹੈਂ, ਔਰ ਜੋ ਤਿਨ ਕੇ ਸੰਗੀ ਹੈਂ ਤਿਨ ਕੋ ਭੀ (ਪਚਾਇ) ਸਾਥ ਹੀ ਜਲਾਵਤੇ ਭਾਵ ਫਸਾਵਤੇ ਹੈਂ॥
Prof. Sahib Singh(ਜਿਵੇਂ) ਗੁੜ (ਜੀਵਾਂ ਨੂੰ) ਮਿੱਠਾ (ਲੱਗਦਾ ਹੈ, ਤਿਵੇਂ) ਮਾਇਆ ਦਾ ਮਿੱਠਾ ਮੋਹ ਪ੍ਰਭਾਵ ਪਾ ਰਿਹਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੀ ਮਿਠਾਸ ਵਿਚ ਫਸ ਕੇ ਖ਼ੁਆਰ ਹੁੰਦਾ ਹੈ ਜਿਵੇਂ ਮੱਖੀ ਗੁੜ ਉਤੇ ਚੰਬੜ ਕੇ ਮਰ ਜਾਂਦੀ ਹੈ ॥੧॥

ਪਦ ਅਰਥ ਪਸਰਿਆ = ਖਿਲਰਿਆ ਹੋਇਆ ਹੈ, ਪ੍ਰਭਾਵ ਪਾ ਰਿਹਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਚੈ ਪਚਾਇ = ਖ਼ੁਆਰ ਹੁੰਦਾ ਹੈ॥੧॥

SikhNet (Spanish)Él vive apegado como mosca al dulce de la Maya, la ilusión, y desperdicia su vida en vano. (1)

ਭਾਈ ਰੇ; ਮੈ ਮੀਤੁ ਸਖਾ. ਪ੍ਰਭੁ ਸੋਇ ॥

bhaaee re; mai meet sakhaa. prabh soe | Ang 41

Sant Singh KhalsaO Siblings of Destiny, God is my Friend and Companion.
Manmohan SinghO Brother! that Lord is my Friend and comrade.
Manmohan Singh (Punjabi)ਹੇ ਵੀਰ, ਉਹ ਸਾਹਿਬ ਮੇਰਾ ਮਿੱਤ੍ਰ ਅਤੇ ਸਾਥੀ ਹੈ।
Fareedkot Teekaਹੇ ਭਾਈ ਪ੍ਯਾਰੇ! ਮੇਰਾ ਤੋ ਮੀਤ ਔਰ ਸਖਾ ਏਕ ਸੋ ਪ੍ਰਭੂ ਹੀ ਹੈ, ਜੋ ਬਾਣੀ ਮਾਤ੍ਰ ਕਾ ਪਿਆਰਾ ਹੋਵੇ ਸੋ ਮੀਤੁ, ਔਰ ਮਨ ਕਾ ਅੰਤਰੀਵ ਪ੍ਯਾਰਾ ਹੋਵੇ ਸੋ ਸਖਾ ਹੋਤਾ ਹੈ॥
Prof. Sahib Singhਹੇ ਭਾਈ! ਮੇਰੇ ਵਾਸਤੇ ਤਾਂ ਉਹ ਪਰਮਾਤਮਾ ਹੀ ਮਿੱਤਰ ਹੈ, ਸਾਥੀ ਹੈ।

ਪਦ ਅਰਥ ਮੈ = ਮੇਰੇ ਵਾਸਤੇ, ਮੇਰਾ। ਸਖਾ = ਸਾਥੀ, ਮਿੱਤਰ।

SikhNet (Spanish)Oh mi hermano, el Señor es en verdad tu único Amigo.

ਪੁਤੁ ਕਲਤੁ ਮੋਹੁ. ਬਿਖੁ ਹੈ; ਅੰਤਿ. ਬੇਲੀ ਕੋਇ ਨ ਹੋਇ ॥੧॥ ਰਹਾਉ ॥

put kalat mohu. bikh hai; ant. belee koe na hoe |1| rahaau | Ang 41

Sant Singh KhalsaEmotional attachment to children and spouse is poison; in the end, no one will go along with you as your helper. ||1||Pause||
Manmohan SinghThe love of sons and wife is poison. In the end none becomes mortals helper. Pause.2
Manmohan Singh (Punjabi)ਪੁਤ੍ਰਾਂ ਤੇ ਵਹੁਟੀ ਦੀ ਮਮਤਾ ਜ਼ਹਿਰ ਹੈ। ਅਖੀਰ ਨੂੰ ਪ੍ਰਾਣੀ ਦਾ ਕੋਈ ਮਦਦਗਾਰ ਨਹੀਂ ਹੁੰਦਾ। ਠਹਿਰਾਉ।
Fareedkot Teekaਔਰ ਜੋ ਪੁਤ੍ਰ (ਕਲਤ੍ਰ) ਇਸਤ੍ਰੀ ਇਨ ਕਾ ਜੋ ਮੋਹ ਹੈ, ਜੋ ਬਿਖ ਰੂਪ ਹੈ, ਅੰਤ ਕੋ ਕੋਈ ਭੀ ਸਹਾਇਤਾ ਕਰਨੇ ਵਾਲਾ (ਬੇਲੀ) ਮਿਤ੍ਰ ਨਹੀਂ ਹੋਤਾ॥੧॥ ਰਹਾਉ ॥
Prof. Sahib Singhਪੁੱਤਰ (ਦਾ) ਇਸਤ੍ਰੀ (ਦਾ) ਮੋਹ ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮੁਕਾ ਦੇਂਦਾ ਹੈ, ਅਤੇ ਪੁੱਤਰ ਇਸਤ੍ਰੀ ਆਦਿਕ ਵਿਚੋਂ) ਅੰਤ ਵੇਲੇ ਕੋਈ ਸਾਥੀ (ਭੀ) ਨਹੀਂ ਬਣਦਾ ॥੧॥ ਰਹਾਉ ॥

ਪਦ ਅਰਥ ਕਲਤੁ = {कलत्र} ਇਸਤ੍ਰੀ, ਵਹੁਟੀ। ਬਿਖੁ = ਜ਼ਹਰ॥੧॥ਰਹਾਉ॥

SikhNet (Spanish)El apego a tu esposa y a tus hijos es falso pues no te acompañarán al final. (1-Pausa)

ਗੁਰਮਤਿ ਹਰਿ ਲਿਵ ਉਬਰੇ; ਅਲਿਪਤੁ ਰਹੇ ਸਰਣਾਇ ॥

guramat har liv ubare; alipat rahe saranaae | Ang 41

Sant Singh KhalsaThrough the Guru's Teachings, some embrace love for the Lord, and are saved. They remain detached and unaffected, and they find the Sanctuary of the Lord.
Manmohan SinghUnder Guru's instruction men are emancipated by embracing love for God and by seeking Lord's sanctuary, they remain detached from the world.
Manmohan Singh (Punjabi)ਗੁਰਾਂ ਦੇ ਉਪਦੇਸ਼ ਅਧੀਨ ਜੀਵ ਵਾਹਿਗੁਰੂ ਨਾਲ ਪ੍ਰੀਤ ਪਾ ਕੇ ਬੰਦਖਲਾਸ ਹੋ ਜਾਂਦੇ ਹਨ ਅਤੇ ਸਾਈਂ ਦੀ ਸ਼ਰਣ ਸੰਭਾਲ ਕੇ, ਉਹ ਸੰਸਾਰ ਤੋਂ ਅਟੰਕ ਰਹਿੰਦੇ ਹਨ।
Fareedkot Teekaਹੇ ਭਾਈ! ਜਿਨ ਪੁਰਸੋਂ ਨੇ ਗੁਰੋਂ ਕੀ (ਮਤਿ) ਸਿਖ੍ਯਾ ਧਾਰਨ ਕਰੀ ਹੈ, ਸੋ ਤੋ ਹਰੀ ਮੇਂ (ਲਿਵ) ਬ੍ਰਿਤੀ ਕੋ ਲਗਾਇ ਕਰ ਉਬਰਤੇ ਭਏ ਹੈਂ, ਭਾਵ ਏਹ ਕਿ ਤਿਸ ਮਾਇਆ ਰੂਪੀ ਢੀਲੇ ਗੁੜ ਸੇ ਬਚ ਰਹੇ ਹੈਂ। ਕਦਾਚਿਤ ਐਸੀ ਅਸੰਕਾ ਹੋਇ ਕਿ ਜੋ ਗੁਰਮਤਿਵਾਨ ਹੈਂ ਵਹੁ ਭੀ ਮਨਮੁਖੋਂ ਵਤ ਸਬਦਾਦਿ ਬਿਸ੍ਯੋਂ ਕੋ ਭੋਗਤੇ ਦ੍ਰਿਸਟਿ ਆਉਤੇ ਹੈਂ, ਫਿਰ ਉਬਰੇ ਹੂਏ ਕੈਸੇ ਕਹੇ ਜਾਵੇਂ? ਤਿਸ ਕਾ ਸਮਾਧਾਨ: ਸੌ ਪਦਾਰਥੋਂ ਕੇ ਬੀਚ ਹੋਤੇ ਹੀ (ਅਲਿਪਤੁ) ਅਸੰਗ ਰਹਿਤੇ ਹੈਂ ਜਨਕਾਦਿ ਵਤ। ਜੈਸੇ ਕਮਲ ਜਲ ਮੇਂ ਰਹਿਤਾ ਹੀ ਜਲ ਸੇ ਨਿਰਾਲਾ ਹੈ, ਤੈਸੇ ਪ੍ਰਾਰਬਧ ਅਨੁਸਾਰ ਜੋ ਕੁਛ ਬ੍ਯੋਹਾਰ ਹੋਵੇ ਸੋ ਕਰਤੇ ਹੈਂ, ਪਰੰਤੂ ਮਨ ਕਰ ਕੇ ਅਪਨੇ ਕੋ ਅਕਰਤਾ ਮਾਨਤੇ ਹੈਂ। ਇਸਤ੍ਰੀ ਪੁਤ੍ਰਾਦਿਕੋਂ ਕੋ ਨਦੀ ਨਾਉ ਸੰਜੋਗ ਵਤ ਸਮਝ ਕੇ ਮੋਹੁ ਨਹੀਂ ਕਰਤੇ ਹੈਂ, ਕਿਉਂਕਿ ਤਿਨ ਕਾ ਮਨ ਪਰਮੇਸ੍ਵਰ ਕੀ (ਸਰਣਾਇ) ਸਰਣ ਕੋ ਪ੍ਰਾਪਤਿ ਭਯਾ ਹੈ। ਯਾਂ ਤੇ ਔਰ ਸਭ ਪਦਾਰਥੋਂ ਕਾ ਮੋਹੁ ਤਥਾ ਔਰ ਆਸਰੇ ਕੋ ਤਿਨੋਂ ਨੇ ਛੋਡ ਦੀਆ ਹੈ॥ ਕਦਾਚਿਤ ਐਸੇ ਕਹੋ ਕਿ ਕੁਟੰਬ ਸੇ ਪ੍ਰੀਤੀ ਕਿਉਂ ਨਹੀਂ ਕਰਤੇ ਹੈਂ? ਸੋ ਐਸੇ ਹੈਂ:
Prof. Sahib Singh(ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਵਿਚ ਸੁਰਤ ਜੋੜਦੇ ਹਨ ਉਹ (ਇਸ ਮੌਤ ਤੋਂ) ਬਚ ਜਾਂਦੇ ਹਨ, ਪ੍ਰਭੂ ਦੀ ਸਰਨ ਪੈ ਕੇ ਉਹ ਨਿਰਲੇਪ ਰਹਿੰਦੇ ਹਨ।

ਪਦ ਅਰਥ ਉਬਰੇ = ਬਚ ਜਾਂਦੇ ਹਨ। ਅਲਿਪਤੁ = ਨਿਰਲੇਪ।

SikhNet (Spanish)A través de la Palabra del Guru, uno habita en el Señor y es emancipado. Aquéllos que buscaron Refugio en el Señor no fueron contaminados por Maya.

ਓਨੀ ਚਲਣੁ ਸਦਾ ਨਿਹਾਲਿਆ; ਹਰਿ ਖਰਚੁ ਲੀਆ ਪਤਿ ਪਾਇ ॥

onee chalan sadaa nihaaliaa; har kharach leea pat paae | Ang 42

Sant Singh KhalsaThey keep death constantly before their eyes; they gather the Provisions of the Lord's Name, and receive honor.
Manmohan SinghThey ever keep death before their eyes, amass the viaticum of God's Name and receive honour.
Manmohan Singh (Punjabi)ਉਹ ਹਮੇਸ਼ਾਂ ਮੌਤ ਨੂੰ ਆਪਣੀਆਂ ਅੱਖਾਂ ਸਾਹਮਣੇ ਰੱਖਦੇ ਹਨ, ਰੱਬ ਦੇ ਨਾਮ ਦਾ ਸਫ਼ਰ-ਖਰਚ ਜਮ੍ਹਾਂ ਕਰਦੇ ਹਨ ਤੇ ਇਜ਼ਤ-ਆਬਰੂ ਪਾਉਂਦੇ ਹਨ।
Fareedkot Teekaਉਨ ਗੁਰਮੁਖਿ ਪੁਰਸ਼ੋਂ ਨੇ (ਚਲਣੁ) ਮਰਨਾ ਸਦਾ ਹੀ (ਨਿਹਾਲਿਆ) ਦੇਖਿਆ ਹੈ, ਭਾਵ ਏਹ ਕਿ ਮਰਨੇ ਕੋ ਭੁਲਾਉਤੇ ਨਹੀਂ ਹੈਂ। ਔਰ ਜੋ ਐਸੀ ਅਸੰਕਾ ਹੋ ਕਿ ਜਬ ਕੋਊ ਚਲਣਾ ਸਮਝਤਾ ਹੈ, ਤੋ ਕੁਛ ਖਰਚ ਭੀ ਗਾਂਠ ਬਾਂਧ ਲੇਤਾ ਹੈ। ਸੋ ਗੁਰਮੁਖਿ ਕੌਨ ਸਾ ਖਰਚ ਲੇਤੇ ਹੈਂ? ਤਿਸ ਕਾ ਸਮਾਧਾਨ: ਤਿਨੋਂ ਨੇ ਹਰਿ ਨਾਮ ਰੂਪੀ ਖਰਚੁ ਲੀਆ ਹੈ, ਜਿਸ ਕਰ ਕੇ (ਪਤਿ ਪਾਇ) ਪਤਿਸ਼ਟਾ ਪ੍ਰਾਪਤਿ ਹੋਤੀ ਹੈ॥
Prof. Sahib Singhਉਹਨਾਂ ਮਨੁੱਖਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਸਦਾ (ਸਾਹਮਣੇ) ਵੇਖਿਆ ਹੈ, ਉਹਨਾਂ ਨੇ ਪਰਮਾਤਮਾ ਦਾ ਨਾਮ (ਜੀਵਨ-ਸਫ਼ਰ ਵਾਸਤੇ) ਖ਼ਰਚ ਇਕੱਠਾ ਕੀਤਾ ਹੈ ਤੇ (ਲੋਕ ਪਰਲੋਕ ਵਿਚ) ਇੱਜ਼ਤ ਪਾਈ ਹੈ।

ਪਦ ਅਰਥ ਓਨੀ = ਉਹਨਾਂ ਨੇ। ਨਿਹਾਲਿਆ = ਵੇਖ ਲਿਆ ਹੈ। ਪਤਿ = ਇੱਜ਼ਤ। ਮੰਨੀਅਹਿ = ਮੰਨੇ ਜਾਂਦੇ ਹਨ।

SikhNet (Spanish)Conservaron a la muerte siempre frente a sus ojos y equiparon su ser con el Nombre del Señor y así adquirieron Honor.

ਗੁਰਮੁਖਿ. ਦਰਗਹ ਮੰਨੀਅਹਿ; ਹਰਿ ਆਪਿ. ਲਏ ਗਲਿ ਲਾਇ ॥੨॥

guramukh. daragah maneeeh; har aap. le gal laae |2| Ang 42

Sant Singh KhalsaThe Gurmukhs are honored in the Court of the Lord. The Lord Himself takes them in His Loving Embrace. ||2||
Manmohan SinghGuru-Beloveds are honoured in Lord's court. God himself takes them in His embrace.
Manmohan Singh (Punjabi)ਗੁਰੂ-ਪਿਆਰਿਆਂ ਦੀ ਸਾਈਂ ਦੇ ਦਰਬਾਰ ਵਿੱਚ ਸਿਫ਼ਤ ਹੁੰਦੀ ਹੈ। ਵਾਹਿਗੁਰੂ ਉਨ੍ਹਾਂ ਨੂੰ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ ਹੈ।
Fareedkot Teekaਸੋ ਗੁਰਮੁਖਿ ਵਹਿਗੁਰੂ ਕੀ (ਦਰਗਾਹ) ਸਭਾ ਮੇਂ ਮਾਨੀਤੇ ਹੈਂ, ਆਪ ਵਾਹਿਗੁਰੂ ਨੇ ਤਿਨ ਕੋ ਗਲ ਸਾਥ ਲਗਾਇ ਲੀਆ ਹੈ, ਭਾਵ ਏਹ ਕਿ ਹਰੀ ਸੇ ਅਭੇਦ ਭਏ ਹੈਂ॥੨॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਪਰਮਾਤਮਾ ਆਪ ਉਹਨਾਂ ਨੂੰ ਆਪਣੇ ਗਲ ਲਾਂਦਾ ਹੈ ॥੨॥

ਪਦ ਅਰਥ ਗਲਿ = ਗਲ ਨਾਲ॥੨॥

SikhNet (Spanish)Fueron investidos en la Corte del Señor y Él los tomó en su Seno. (2)

ਗੁਰਮੁਖਾ ਨੋ ਪੰਥੁ ਪਰਗਟਾ; ਦਰਿ. ਠਾਕ ਨ ਕੋਈ ਪਾਇ ॥

guramukhaa no panth paragattaa; dar. tthaak na koee paae | Ang 42

Sant Singh KhalsaFor the Gurmukhs, the Way is obvious. At the Lord's Door, they face no obstructions.
Manmohan SinghFor the holy, the way to God is manifest. At Lord's door they face no obstruction.
Manmohan Singh (Punjabi)ਜਗਿਆਸੂਆਂ ਲਈ ਰੱਬ ਦਾ ਰਾਹ ਪ੍ਰਤੱਖ ਹੈ। ਸਾਈਂ ਦੇ ਬੂਹੇ ਤੇ ਉਨ੍ਹਾਂ ਨੂੰ ਕੋਈ ਰੁਕਾਵਟ ਪੇਸ਼ ਨਹੀਂ ਆਉਂਦੀ।
Fareedkot Teekaਔਰ ਤਿਨ ਗੁਰਮੁਖੋਂ ਕੋ ਵਾਹਿਗੁਰੂ ਕੇ ਮਿਲਾਪ ਕਾ ਰਸਤਾ ਪ੍ਰਗਟ ਭਯਾ ਹੈ, ਕੋਈ ਤਿਨ ਕੋ ਰਸਤੇ ਮੇਂ (ਠਾਕ) ਰੋਕ ਨਹੀਂ ਕਰ ਸਕਤਾ ਹੈ, ਭਾਵ ਏਹਿ ਕਿ ਬਿਘਨੁ ਨਹੀਂ ਹੋ ਸਕਤਾ॥ ਸੋ ਬਿਘਨੁ ਕਿਉਂ ਨਹੀਂ ਹੋਤਾ?
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ (ਜੀਵਨ ਦਾ) ਰਸਤਾ ਸਾਫ਼ ਪੱਧਰਾ ਦਿੱਸਦਾ ਹੈ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਪਹੁੰਚਣ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਪਾਂਦਾ।

ਪਦ ਅਰਥ ਪੰਥੁ = ਰਸਤਾ। ਪਰਗਟਾ = ਸਾਫ਼। ਦਰਿ = ਦਰ ਤੇ। ਠਾਕ = ਰੁਕਾਵਟ। ਸਲਾਹਨਿ = ਸਲਾਹੁੰਦੇ ਹਨ।

SikhNet (Spanish)Los que caminan en Su Sendero, no se topan con obstáculos para llegar hasta Su Puerta.

ਹਰਿ ਨਾਮੁ ਸਲਾਹਨਿ. ਨਾਮੁ ਮਨਿ; ਨਾਮਿ ਰਹਨਿ ਲਿਵ ਲਾਇ ॥

har naam salaahan. naam man; naam rehan liv laae | Ang 42

Sant Singh KhalsaThey praise the Lord's Name, they keep the Naam in their minds, and they remain attached to the Love of the Naam.
Manmohan SinghThey praise Lord's Name, keep the Name in mind and remain attached with the Name's love.
Manmohan Singh (Punjabi)ਉਹ ਸਾਈਂ ਦੇ ਨਾਮ ਦੀ ਸਿਫ਼ਤ ਕਰਦੇ ਹਨ, ਨਾਮ ਨੂੰ ਚਿੱਤ ਅੰਦਰ ਰੱਖਦੇ ਹਨ ਤੇ ਨਾਮ ਦੀ ਪ੍ਰੀਤ ਨਾਲ ਜੁੜੇ ਰਹਿੰਦੇ ਹਨ।
Fareedkot Teekaਬਾਣੀ ਕਰ ਕੇ ਤੋ ਹਰਿ ਨਾਮ ਕੋ ਸਲਾਹਤੇ ਹੈਂ, ਔਰ (ਨਾਮੁ ਮਨਿ) ਮਨ ਕਰ ਕੇ ਨਾਮ ਕੇ ਮਹਾਤਮ ਕੋ ਨਿਸਚੇ ਕਰਤੇ ਹੈਂ, ਪੁਨਾ ਨਾਮ ਮੇਂ ਬ੍ਰਿਤੀ ਲਗਾਇ ਰਖਤੇ ਹੈਂ॥
Prof. Sahib Singhਉਹ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਰਹਿੰਦਾ ਹੈ, ਉਹ ਸਦਾ ਪ੍ਰਭੂ-ਨਾਮ ਵਿਚ ਸੁਰਤ ਜੋੜੀ ਰੱਖਦੇ ਹਨ।

ਪਦ ਅਰਥ ਮਨਿ = ਮਨ ਵਿਚ। ਨਾਮਿ = ਨਾਮ ਵਿਚ।

SikhNet (Spanish)Ellos alaban el Nombre del Señor, creen en Él y viven eternamente apegados a Él.

ਅਨਹਦ ਧੁਨੀ ਦਰਿ ਵਜਦੇ; ਦਰਿ ਸਚੈ. ਸੋਭਾ ਪਾਇ ॥੩॥

anahad dhunee dar vajade; dar sachai. sobhaa paae |3| Ang 42

Sant Singh KhalsaThe Unstruck Celestial Music vibrates for them at the Lord's Door, and they are honored at the True Door. ||3||
Manmohan SinghThe unstruck music plays for them at God's Gate and they receive honour in the True court.
Manmohan Singh (Punjabi)ਬਿਨ-ਅਲਾਪਿਆਂ ਕੀਰਤਨ ਉਨ੍ਹਾਂ ਲਈ ਰੱਬ ਦੇ ਬੂਹੇ ਤੇ ਹੁੰਦਾ ਹੈ ਅਤੇ ਸੱਚੇ ਦਰਬਾਰ ਅੰਦਰ ਉਹ ਇਜ਼ਤ ਪਾਉਂਦੇ ਹਨ।
Fareedkot Teekaਤਿਨ ਕੇ (ਦਰਿ) ਅੰਤਰ (ਅਨਹਦ) ਜੋ ਨਾਸ ਰਹਿਤ (ਧੁਨੀ) ਸਬਦ ਹੈ, ਸੋ (ਬਜਦੇ) ਉਚਾਰਨ ਹੋ ਰਹੇ ਹੈਂ। ਸੋ ਸਬਦ ਕੌਣ ਹੈ? ਸਤਿਨਾਮ ਸ੍ਰੀ ਵਾਹਿਗੁਰੂ ਸੋਹੰ ਇਤ੍ਯਾਦੀ ਉਚਾਰਨ ਹੋ ਰਹੇਂ ਹੈਂ। ਸੋ ਮਹਾਤਮਾ (ਦਰਿ ਸਚੈ) ਸਚੇ ਵਾਹਿਗੁਰੂ ਕੇ ਦ੍ਵਾਰੇ, ਭਾਵ ਸਤਿਸੰਗ ਵਾ ਬੈਕੁੰਠ ਮੇਂ ਸੋਭਾ ਕੋ ਪ੍ਰਾਪਤਿ ਹੋ ਰਹੇ ਹੈਂ॥੩॥
Prof. Sahib Singhਉਹਨਾਂ ਦੇ ਅੰਦਰ ਇਕ-ਰਸ ਸੁਰ ਨਾਲ ਪ੍ਰਭੂ ਦੀ ਸਿਫ਼ਤਿ ਦੇ (ਮਾਨੋ, ਵਾਜੇ) ਵੱਜਦੇ ਰਹਿੰਦੇ ਹਨ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ ॥੩॥

ਪਦ ਅਰਥ ਅਨਹਦ ਧੁਨੀ = ਇਕ-ਰਸ ਸੁਰ ਨਾਲ ਵੱਜਣ ਵਾਲੇ। ਅਨਹਦ = {अनाहत} ਬਿਨਾ ਵਜਾਏ ਵੱਜਣ ਵਾਲੇ। ਦਰਿ = (ਉਹਨਾਂ ਦੇ) ਦਰ ਤੇ, ਉਹਨਾਂ ਦੇ ਹਿਰਦੇ ਵਿਚ॥੩॥

SikhNet (Spanish)Son bendecidos con Honores en la Corte del Verdadero Señor y la Melodía Celestial resuena en el Universo para recibirlos en la Puerta de Dios. (3)

ਜਿਨੀ ਗੁਰਮੁਖਿ ਨਾਮੁ ਸਲਾਹਿਆ; ਤਿਨਾ ਸਭ ਕੋ ਕਹੈ ਸਾਬਾਸਿ ॥

jinee guramukh naam salaahiaa; tinaa sabh ko kahai saabaas | Ang 42

Sant Singh KhalsaThose Gurmukhs who praise the Naam are applauded by everyone.
Manmohan SinghThey who have praised the Name, through the Guru ; them every one applauds.
Manmohan Singh (Punjabi)ਜਿਨ੍ਹਾਂ ਨੇ ਗੁਰਾਂ ਦੇ ਰਾਹੀਂ ਨਾਮ ਦੀ ਮਹਿਮਾ ਕੀਤੀ ਹੈ, ਉਨ੍ਹਾਂ ਨੂੰ ਹਰ ਕੋਈ ਆਫ਼ਰੀਨ ਆਖਦਾ ਹੈ।
Fareedkot Teekaਜਿਨ ਗੁਰਮੁਖੋਂ ਨੇ ਨਾਮ ਕੋ ਜਪਿਆ ਹੈ ਔਰ ਨਾਮੀ ਵਾਹਿਗੁਰੂ ਕੋ ਸਾਲਾਹਿਆ ਹੈ, ਤਿਨ ਕੋ ਸਭ ਕੋਈ ਸਾਬਾਸ ਕਹਿਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕੀਤੀ ਹੈ, ਹਰ ਕੋਈ ਉਹਨਾਂ ਨੂੰ ਵਾਹ ਵਾਹ ਆਖਦਾ ਹੈ।

ਪਦ ਅਰਥ ਕਹੈ ਸਾਬਾਸਿ = ਸ਼ਾਬਾਸ਼ੇ ਆਖਦਾ ਹੈ, ਵਡਿਆਉਂਦਾ ਹੈ, ਆਦਰ ਦੇਂਦਾ ਹੈ।

SikhNet (Spanish)Los que alaban el Nombre del Señor, son alabados por todos.

ਤਿਨ ਕੀ ਸੰਗਤਿ ਦੇਹਿ ਪ੍ਰਭ; ਮੈ ਜਾਚਿਕ ਕੀ ਅਰਦਾਸਿ ॥

tin kee sangat dehi prabh; mai jaachik kee aradaas | Ang 42

Sant Singh KhalsaGrant me their company, God-I am a beggar; this is my prayer.
Manmohan SinghGrant me their association, Omy Lord! I a beggar of Thine, make this supplication.
Manmohan Singh (Punjabi)ਮੈਨੂੰ ਉਸ ਦਾ ਮੇਲ-ਮਿਲਾਪ ਬਖਸ਼, ਹੇ ਮੇਰੇ ਸੁਆਮੀ! ਮੈਂ ਤੇਰਾ ਮੰਗਤਾ ਇਹ ਬੇਨਤੀ ਕਰਦਾ ਹਾਂ।
Fareedkot Teekaਮੈਂ ਜੋ ਜਾਚਿਕ ਭਿਛਕ ਹੂੰ ਤਾਂ ਤੇ ਮੇਰੀ ਯਹੀ (ਅਰਦਾਸਿ) ਬੇਨਤੀ ਹੈ, ਹੇ ਪ੍ਰਭੂ ਜੀ! ਮੇਰੇ ਕੋ ਭੀ ਤਿਨ ਗੁਰਮੁਖੋਂ ਕੀ ਸੰਗਤ ਦੀਜੀਏ॥
Prof. Sahib Singhਹੇ ਪ੍ਰਭੂ! ਮੈਂ ਮੰਗਤੇ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਉਹਨਾਂ ਦੀ ਸੰਗਤਿ ਬਖ਼ਸ਼।

ਪਦ ਅਰਥ ਪ੍ਰਭ = ਹੇ ਪ੍ਰ੍ਰਭੂ! ਜਾਚਕਿ = ਮੰਗਤਾ।

SikhNet (Spanish)Bendíceme con su compañía, oh Señor, ésta es la oración de un buscador de la Verdad, del que te busca.

ਨਾਨਕ. ਭਾਗ ਵਡੇ ਤਿਨਾ ਗੁਰਮੁਖਾ; ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥

naanak. bhaag vadde tinaa guramukhaa; jin antar naam paragaas |4|33|31|6|70| Ang 42

Sant Singh KhalsaO Nanak, great is the good fortune of those Gurmukhs, who are filled with the Light of the Naam within. ||4||33||31||6||70||
Manmohan SinghGreat is the luck of the pious persons, O Nanak! within whose heart is the light of God's Name.
Manmohan Singh (Punjabi)ਵਡੀ ਚੰਗੀ ਹੈ ਕਿਸਮਤ, ਉਨ੍ਹਾਂ ਪਵਿੱਤ੍ਰ-ਪੁਰਸ਼ਾਂ ਦੀ, ਹੇ ਨਾਨਕ! ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਪਰਕਾਸ਼ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰਮੁਖਿ ਪੁਰਸੋਂ ਕੇ ਬਡੇ ਭਾਗ ਹੈਂ, ਜਿਨ ਕੇ ਰਿਦੇ ਮੇਂ ਨਾਮ ਜਪਨੇ ਕਰ ਗ੍ਯਾਨ ਰੂਪੀ ਪ੍ਰਕਾਸੁ ਭਯਾ ਹੈ॥੪॥੩੩॥੩੧॥੬॥੭੦॥☬ਸ੍ਰੀ ਗੁਰੂ ਅਰਜਨ ਦੇਵ ਜੀ ਕੇ ਪਾਸ ਕੋਈ ਏਕ ਸਰਧਾਹੀਣ ਰਾਜਾ ਆਨ ਕਰ ਮਿਲਾ ਹੈ, ਤਿਸ ਪ੍ਰਤੀ ਉਪਦੇਸ ਕਥਨ ਕਰਤੇ ਭਏ:
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਉਹਨਾਂ ਮਨੁੱਖਾਂ ਦੇ ਵੱਡੇ ਭਾਗ ਜਾਗ ਪੈਂਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਆਤਮਕ) ਚਾਨਣ ਪੈਦਾ ਕਰ ਦੇਂਦਾ ਹੈ ॥੪॥੩੩॥੩੧॥੬॥੭੦॥{41-42}

ਪਦ ਅਰਥ ਪਰਗਾਸਿ = ਪਰਗਾਸੇ, ਚਾਨਣ ਕਰਦਾ ਹੈ॥੪॥

* ਵੇਰਵਾ: ਗੁਰੂ ਨਾਨਕ ਦੇਵ ਜੀ ਦੇ ਸ਼ਬਦ = ੩੩। ਗੁਰੂ ਅਮਰ ਦਾਸ ਜੀ ਦੇ ਸ਼ਬਦ = ੩੧। ਗੁਰੂ ਰਾਮ ਦਾਸ ਜੀ ਦੇ ਸ਼ਬਦ = ੬। ਜੋੜ = ੭੦।

SikhNet (Spanish)Dice Nanak, la fortuna les sonríe a aquéllos a quienes les es revelada la Luz de la Palabra. (4-33-31-6-70)
Answers quote the Granth verbatim with Ang citations. AI commentary is not Gurbani and not a religious ruling.