ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ ॥
baabaaneea kahaaneea; put saput karen |
Sant Singh KhalsaThe stories of one's ancestors make the children good children.
Manmohan SinghThe narratives of the fore-fathers make their descendants good children.
Manmohan Singh (Punjabi)ਵੱਡਿਆਂ ਵਡੇਰਿਆਂ ਦੀਆਂ ਵਾਰਤਾਵਾਂ ਉਨ੍ਹਾਂ ਦੀ ਆਲ ਔਲਾਦ ਨੂੰ ਚੰਗੇ ਬੱਚੇ ਬਣਾਉਂਦੀਆਂ ਹਨ।
Fareedkot Teeka(ਬਾਬਾਣੀਆ) ਬਾਬੇ ਕੀਆਂ ਅਰਥਾਤ ਬਡੇ ਮਹਾਤਮੋਂ ਕੇ ਵਾਕ ਬੇਦ ਸਾਸਤ੍ਰ ਰੂਪ ਕਹਾਣੀਆਂ, ਭਾਵ ਉਨ ਕਾ ਪੜਨਾ ਸੁਣਨਾ (ਪੁਤ ਸਪੁਤ) ਉਤਮ ਅਧਿਕਾਰੀ ਕਰਤੇ ਹੈਂ॥
Prof. Sahib Singhਸਤਿਗੁਰੂ ਦੀਆਂ ਸਾਖੀਆਂ (ਸਿੱਖ-) ਪੁਤ੍ਰਾਂ ਨੂੰ (ਗੁਰਮੁਖ) ਪੁੱਤਰ ਬਣਾ ਦੇਂਦੀਆਂ ਹਨ;ਪਦ ਅਰਥ ਬਾਬਾਣੀ = ਬਾਬੇ ਦੀ। ਬਾਬਾਣੀਆਂ = ਬਾਬਿਆਂ ਦੀਆਂ, ਬਜ਼ੁਰਗਾਂ ਦੀਆਂ, ਸਤਿਗੁਰੂ ਦੀਆਂ। ਸਪੁਤ = ਚੰਗੇ ਪੁਤ੍ਰ। ਕਰੇਨਿ = ਬਣਾ ਦੇਂਦੀਆਂ ਹਨ।
SikhNet (Spanish)Las historias de los ancianos son dignas de ser repetidas;
ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ; ਸੇਈ ਕਰਮ ਕਰੇਨਿ ॥
ji satigur bhaavai su man lain; seee karam karen |
Sant Singh KhalsaThey accept what is pleasing to the Will of the True Guru, and act accordingly.
Manmohan SinghThey accept that which is pleasing to the Guru and perform the deeds accordingly.
Manmohan Singh (Punjabi)ਉਨ੍ਹਾਂ ਵਿਚੋਂ ਜੋ ਸੱਚੇ ਗੁਰਾਂ ਨੂੰ ਚੰਗਾ ਲਗਦਾ ਹੈ ਉਸ ਨੂੰ ਉਹ ਸਵੀਕਾਰ ਕਰ ਲੈਂਦੇ ਹਨ, ਅਤੇ ਖੁਦ ਪੀ ਉਹੋ ਜੇਹੇ ਹੀ ਕੰਮ ਕਰਦੇ ਹਨ।
Fareedkot Teekaਜੋ ਸਤਿਗੁਰੋਂ ਕੋ ਭਾਵਤਾ ਹੈ, ਸੋ ਬਚਨ ਮੰਨ ਲੇਤੇ ਹੈਂ, ਜੋ ਸਤਿਗੁਰੂ ਕਰਾਵਤਾ ਹੈ, ਸੋਈ ਕਰਮ ਕਰਤੇ ਹੈਂ॥
Prof. Sahib Singh(ਗੁਰ-ਸਾਖੀਆਂ ਦੀ ਬਰਕਤਿ ਨਾਲ, ਗੁਰਮੁਖ ਸਿੱਖ-ਪੁਤ੍ਰ) ਉਹਨਾਂ ਗੱਲਾਂ ਵਿਚ ਯਕੀਨ ਲਿਆਉਂਦੇ ਹਨ ਤੇ ਉਹ ਕੰਮ ਕਰਦੇ ਹਨ ਜੋ ਸਤਿਗੁਰੂ ਨੂੰ ਭਾਉਂਦੇ ਹਨ।
SikhNet (Spanish)de ellas, acepta lo que complace al Guru, acepta Su Inspiración.
ਜਾਇ ਪੁਛਹੁ ਸਿਮ੍ਰਿਤਿ ਸਾਸਤ, ਬਿਆਸ ਸੁਕ ਨਾਰਦ; ਬਚਨ ਸਭ ਸ੍ਰਿਸਟਿ ਕਰੇਨਿ ॥
jaae puchhahu simrit saasat, biaas suk naarad; bachan sabh srisatt karen |
Sant Singh KhalsaGo and consult the Simritees, the Shaastras, the writings of Vyaas, Suk Dayv, Naarad, and all those who preach to the world.
Manmohan SinghGo and consult thou the Simirtis, the Shastras, Vyas, Sukhdev, Narad and all those who utter the sublime words.
Manmohan Singh (Punjabi)ਤੂੰ ਜਾ ਕੇ ਸਿਮਰਤੀਆਂ, ਸ਼ਾਸਤਰਾਂ, ਵਿਆਸ, ਸੁਖਦੇਵ, ਨਾਰਦ ਅਤੇ ਸਮੂਹ ਗੁਣ ਗੱਲਬਾਤ ਕਰਨ ਵਾਲਿਆਂ ਪਾਸੋਂ ਸਲਾਹ ਮਸ਼ਵਰਾ ਲੈ ਲੈ।
Fareedkot Teekaਜਾਇ ਕੇ ਪੂਛ ਦੇਖੋ ਸਿੰਮ੍ਰਤੀਆਂ, ਸਾਸਤ੍ਰ ਔ ਬਿਆਸ ਕੇ ਕੀਏ ਗ੍ਰੰਥੋਂ ਕੋ ਔ ਸੁਕਦੇਵ ਪੁਨਾ ਨਾਰਦ ਅਰੁ ਜੋ ਹੋਰੁ ਸਭ ਸ੍ਰੇਸ੍ਟ ਪੁਰਸ ਬਚਨ ਕਰਤੇ ਹੈਂ॥
Prof. Sahib Singh(ਜੇ ਇਸ ਗੱਲ ਦੀ ਤਸਦੀਕ ਕਰਨੀ ਹੋਵੇ ਤਾਂ ਪੁਰਾਤਨ ਧਰਮ-ਪੁਸਤਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਤੇ ਪੁਰਾਤਨ ਰਿਸ਼ੀ) ਵਿਆਸ ਸੁਕ ਤੇ ਨਾਰਦ (ਆਦਿਕਾਂ) ਨੂੰ ਪੁੱਛ ਵੇਖੋ (ਭਾਵ, ਉਹਨਾਂ ਦੀਆਂ ਲਿਖਤਾਂ ਪੜ੍ਹ ਵੇਖੋ) ਜੋ ਸਾਰੀ ਸ੍ਰਿਸ਼ਟੀ ਨੂੰ (ਸਾਂਝਾ) ਉਪਦੇਸ਼ ਕਰਦੇ ਰਹੇ ਹਨ।ਪਦ ਅਰਥ ਬਿਆਸ = ਇਹ 'ਪਰਾਸ਼ਰ' ਰਿਸ਼ੀ ਦਾ ਪੁਤ੍ਰ ਸੀ, ਪਹਿਲਾਂ ਇਸ ਦਾ ਨਾਮ 'ਕ੍ਰਿਸ਼ਨਦ੍ਵੈਪਾਯਨ' ਸੀ ਕਿਉਂਕਿ ਇਸ ਦਾ ਰੰਗ ਕਾਲਾ (ਕ੍ਰਿਸ਼ਨ) ਸੀ ਤੇ ਇਹ ਜਜ਼ੀਰੇ (ਦ੍ਵੀਪ) ਵਿਚ ਜੰਮਿਆ ਸੀ; ਪਰ ਫਿਰ ਇਸ ਦਾ ਨਾਮ 'ਵਿਆਸ' ਪੈ ਗਿਆ। ਲਫ਼ਜ਼ 'ਵਿਆਸ' (ਬਿਆਸ) ਦਾ ਅਰਥ ਹੈ "ਤਰਤੀਬ ਦੇਣ ਵਾਲਾ"; ਇਸ ਦੀ ਬਾਬਤ ਖ਼ਿਆਲ ਹੈ ਕਿ ਇਸ ਰਿਸ਼ੀ ਨੇ ਵੇਦਾਂ ਨੂੰ ਮੌਜੂਦਾ ਤਰਤੀਬ ਦਿੱਤੀ ਸੀ (विव्यास वेदान् यस्मात्सः तस्माद् व्यास इति स्मृतः)। "ਮਹਾਭਾਰਤ" ਦਾ ਕਰਤਾ ਭੀ ਇਸੇ ਰਿਸ਼ੀ ਨੂੰ ਕਿਹਾ ਜਾਂਦਾ ਹੈ, ਅਠਾਰਾਂ ਪੁਰਾਣ, ਬ੍ਰਹਮ-ਸੂਤ੍ਰ ਤੇ ਹੋਰ ਕਈ ਪੁਸਤਕ ਭੀ ਇਸੇ ਦੇ ਲਿਖੇ ਮੰਨੇ ਜਾਂਦੇ ਹਨ। ਸੱਤ ਪ੍ਰਸਿੱਧ "ਚਿਰਚੀਵੀਆਂ" ਵਿਚੋਂ ਇਕ ਇਹ ਭੀ ਸੀ। ਸੁਕ = ਇਕ ਰਿਸ਼ੀ ਦਾ ਨਾਮ ਹੈ। ਨਾਰਦ = (नरस्य धर्मो नारं तत् ददाति स नारदः) ਬ੍ਰਹਮਾ ਦੇ ਦਸ ਪੁਤ੍ਰਾਂ ਵਿਚੋਂ ਇਕ ਸੀ, ਉਸ ਦੇ ਪੱਟ ਵਿਚੋਂ ਪੈਦਾ ਹੋਇਆ ਮੰਨਿਆ ਜਾਂਦਾ ਹੈ। ਇਸ ਦੀ ਬਾਬਤ ਇਹ ਮੰਨਿਆ ਜਾਂਦਾ ਹੈ ਕਿ ਇਹ ਦੇਵਤਿਆਂ ਦੇ ਸੁਨੇਹੇ ਮਨੁੱਖਾਂ ਪਾਸ ਤੇ ਮਨੁੱਖਾਂ ਦੀਆਂ ਲੋੜਾਂ ਦੇਵਤਿਆਂ ਪਾਸ ਅਪੜਾਂਦਾ ਸੀ। ਦੇਵਤਿਆਂ ਤੇ ਮਨੁੱਖਾਂ ਵਿਚ ਝਗੜੇ ਪਾਣ ਦਾ ਇਸ ਨੂੰ ਬੜਾ ਸ਼ੌਕ ਸੀ; ਸੋ, ਇਸ ਦਾ ਨਾਮ ਪੈ ਗਿਆ "ਕਲਿਪ੍ਰਿਯ।" "ਵੀਣਾ" ਸਾਜ਼ ਇਸੇ ਦੀ ਕਾਢ ਮੰਨਿਆ ਜਾਂਦਾ ਹੈ। ਇਸ ਨੇ ਇਕ 'ਸਿਮ੍ਰਿਤਿ' ਭੀ ਲਿਖੀ ਸੀ। ਬਚਨ = ਉਪਦੇਸ਼।
SikhNet (Spanish)Consulta los Shastras, los Smritis, la escritura de Vyaas, Suk Dev y Narad, a todos los que le hablaron al mundo
ਸਚੈ ਲਾਏ ਸਚਿ ਲਗੇ; ਸਦਾ ਸਚੁ ਸਮਾਲੇਨਿ ॥
sachai laae sach lage; sadaa sach samaalen |
Sant Singh KhalsaThose, whom the True Lord attaches, are attached to the Truth; they contemplate the True Name forever.
Manmohan SinghThey, whom the True Lord attaches, remain attached to the True Name and remember ever the True Name.
Manmohan Singh (Punjabi)ਜਿਨ੍ਹਾਂ ਨੂੰ ਸੱਚਾ ਸੁਆਮੀ ਜੋੜਦਾ ਹੈ ਉਹ ਸੱਚੇ ਨਾਮ ਨਾਲ ਜੁੜੇ ਰਹਿੰਦੇ ਹਨ ਅਤੇ ਹਮੇਸ਼ਾਂ ਸੱਚੇ ਨਾਮ ਦਾ ਹੀ ਸਿਮਰਨ ਕਰਦੇ ਹਨ।
Fareedkot Teekaਵਹੁ ਬਚਨ ਕਿਆ ਹੈਂ? ਜੋ ਸੱਚੇ ਨੇ ਸੱਚ ਮੇਂ ਲਾਏ ਹੈਂ, ਸੋ ਲਗੇ ਹੈਂ ਅਰ ਜੋ ਲਗੇ ਹੈਂ, ਸੋ ਪੁਰਸ ਸਦਾ ਹੀ ਸਚ ਕੋ ਸਮਾਲਤੇ ਹੈਂ॥
Prof. Sahib Singhਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ (ਸਤਿਗੁਰੂ ਦੇ ਕੌਤਕਾਂ ਦੀ ਯਾਦ ਵਿਚ) ਲਾਇਆ, ਉਹ ਸੱਚੇ ਪ੍ਰਭੂ ਵਿਚ (ਭੀ) ਜੁੜੇ, ਉਹ ਸਦਾ ਸੱਚੇ ਪ੍ਰਭੂ ਨੂੰ (ਭੀ) ਚੇਤੇ ਰੱਖਦੇ ਹਨ।ਪਦ ਅਰਥ ਸਚੈ = ਸਦਾ-ਥਿਰ ਪ੍ਰਭੂ ਨੇ। ਸਚਿ = ਸੱਚੇ ਵਿਚ।
SikhNet (Spanish)y dijeron que los que están entonados por Dios, alaban el Nombre Verdadero por siempre.
ਨਾਨਕ. ਆਏ ਸੇ ਪਰਵਾਣੁ ਭਏ; ਜਿ ਸਗਲੇ ਕੁਲ ਤਾਰੇਨਿ ॥੧॥
naanak. aae se paravaan bhe; ji sagale kul taaren |1|
Sant Singh KhalsaO Nanak, their coming into the world is approved; they redeem all their ancestors. ||1||
Manmohan SinghNanak, approved becomes the advent of those in this world, who save all their generations.
Manmohan Singh (Punjabi)ਨਾਨਕ ਪ੍ਰਮਾਣੀਕ ਹੋ ਜਾਂਦਾ ਹੈ ਸਿ ਜਹਾਨ ਵਿੱਚ ਉਨ੍ਹਾਂ ਦਾ ਆਗਮਨ ਜੋ ਆਪਣੀਆਂ ਸਾਰੀਆਂ ਪੀੜ੍ਹੀਆਂ ਦਾ ਪਾਰ ਉਤਾਰਾ ਕਰ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਸਾਰ ਮੇਂ ਆਏ ਸੇ ਪਰਵਾਨ ਭਏ ਹੈਂ, ਜੋ ਭਗਤੀ ਕਰ ਕੇ ਸਾਰੇ ਹੀ ਕੁਲੋਂ ਕੋ ਤਾਰ ਲੇਤੇ ਹੈਂ॥੧॥
Prof. Sahib Singhਹੇ ਨਾਨਕ! (ਉਹ ਨਿਰੇ ਆਪ ਨਹੀਂ ਤਰੇ, ਆਪਣੀਆਂ) ਸਾਰੀਆਂ ਕੁਲਾਂ ਭੀ ਤਾਰਦੇ ਹਨ, ਉਹਨਾਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ ॥੧॥ਪਦ ਅਰਥ ਸਗਲੇ = ਸਾਰੇ ॥੧॥
SikhNet (Spanish)Oh dice Nanak, su venida al mundo es aprobada y redimen a todas sus generaciones.(1)