ੴ

ਸਿੱਖਬਾਣੀ · SikhBani

ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥

sanch har dhan pooj satigur chhodd sagal vikaar
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 51 · 11 lines
Translations

ਸਿਰੀਰਾਗੁ ਮਹਲਾ ੫ ॥

sireeraag mahalaa 5 |

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਸੰਚਿ ਹਰਿ ਧਨੁ. ਪੂਜਿ ਸਤਿਗੁਰੁ; ਛੋਡਿ ਸਗਲ ਵਿਕਾਰ ॥

sanch har dhan. pooj satigur; chhodd sagal vikaar |

Sant Singh KhalsaGather in the Wealth of the Lord, worship the True Guru, and give up all your corrupt ways.
Manmohan SinghAmass God's wealth, worship the True Guru and eschew all the sins.
Manmohan Singh (Punjabi)ਵਾਹਿਗੁਰੂ ਦੀ ਦੌਲਤ ਨੂੰ ਜਮ੍ਹਾਂ ਕਰ, ਸਚੇ ਗੁਰਾਂ ਦੀ ਉਪਾਸ਼ਨਾ ਕਰ ਅਤੇ ਸਮੂਹ ਪਾਪਾਂ ਨੂੰ ਤਿਆਗ ਦੇ!
Fareedkot Teekaਤਾਂ ਤੇ ਹਰੀ ਨਾਮ ਧਨ ਕੋ ਇਕਤ੍ਰ ਕਰੁ, ਔਰ ਸਤਿਗੁਰੋਂ ਕੋ ਪੂਜ, ਸੰਪੂਰਨ ਕਾਮ ਕ੍ਰੋਧਾਦਿ ਵਿਕਾਰੋਂ ਕੋ ਛੋਡ ਦੇ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਆਪਣੇ ਗੁਰੂ ਦਾ ਆਦਰ-ਸਤਕਾਰ ਹਿਰਦੇ ਵਿਚ ਵਸਾ (ਤੇ ਇਸ ਤਰ੍ਹਾਂ) ਸਾਰੇ ਵਿਕਾਰ ਛੱਡ।

ਪਦ ਅਰਥ ਸੰਚਿ = ਇਕੱਠਾ ਕਰ। ਪੂਜਿ = ਆਦਰ-ਸਤਕਾਰ ਨਾਲ ਹਿਰਦੇ ਵਿਚ ਵਸਾ।

SikhNet (Spanish)Junta la Riqueza del Nombre del Señor, alaba al Guru Verdadero y lava tus errores.

ਜਿਨਿ ਤੂੰ ਸਾਜਿ ਸਵਾਰਿਆ; ਹਰਿ ਸਿਮਰਿ ਹੋਇ ਉਧਾਰੁ ॥੧॥

jin toon saaj savaariaa; har simar hoe udhaar |1|

Sant Singh KhalsaMeditate in remembrance on the Lord who created and adorned you, and you shall be saved. ||1||
Manmohan SinghHe who hast make and adorned thee, remember His and thou shalt be saved.
Manmohan Singh (Punjabi)ਵਾਹਿਗੁਰੂ ਜਿਸਨੇ ਤੈਨੂੰ ਬਣਾਇਆ ਅਤੇ ਸੁਭਾਇਮਾਨ ਕੀਤਾ ਹੈ, ਦਾ ਚਿੰਤਨ ਕਰਨ ਦੁਆਰਾ ਤੂੰ ਤਰ ਜਾਵੇਗਾ।
Fareedkot Teekaਜਿਸ ਪਰਮੇਸ੍ਵਰ ਨੇ ਤੂੰ (ਸਾਜਿ) ਰਚ ਕੇ ਅੰਗ ਪ੍ਰਤਿ ਅੰਗੋਂ ਕਰ ਕੇ ਸਵਾਰਿਆ ਹੈਂ, ਤਿਸ ਹਰੀ ਕੋ ਸਿਮਰਨ ਕਰ ਸੰਸਾਰ ਸੇ (ਉਧਾਰੁ) ਉਧਰਨਾ ਹੋਵੇਗਾ॥
Prof. Sahib Singhਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਸੋਹਣਾ ਬਣਾਇਆ ਹੈ, ਉਸ ਦਾ ਸਿਮਰਨ ਕਰ, (ਵਿਕਾਰਾਂ ਤੋਂ ਤੇਰਾ) ਬਚਾਉ ਹੋ ਜਾਇਗਾ ॥੧॥

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਤੂੰ = ਤੈਨੂੰ। ਸਾਜਿ = ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾਇਆ ਹੈ। ਉਧਾਰੁ = (ਵਿਕਾਰਾਂ ਤੋਂ) ਬਚਾਉ॥੧॥

SikhNet (Spanish)Recuerda a Aquél que te creó y serás salvado. (1)

ਜਪਿ ਮਨ ਨਾਮੁ; ਏਕੁ ਅਪਾਰੁ ॥

jap man naam; ek apaar |

Sant Singh KhalsaO mind, chant the Name of the One, the Unique and Infinite Lord.
Manmohan SinghO Man! repeat the Name of the One Infinite Lord.
Manmohan Singh (Punjabi)ਹੇ ਬੰਦੇਸ! ਤੂੰ ਇਕ ਅਨੰਤ ਸਾਈਂ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮਨ! ਏਕ (ਅਧਾਰੁ) ਪਰਮੇਸ੍ਵਰ ਕਾ ਨਾਮੁ ਜਪੁ॥
Prof. Sahib Singhਹੇ ਮਨ! ਉਸ ਪਰਮਾਤਮਾ ਦਾ ਨਾਮ ਜਪ, ਜੋ ਇਕ ਆਪ ਹੀ ਆਪ ਹੈ ਤੇ ਜੋ ਬੇਅੰਤ ਹੈ।

ਪਦ ਅਰਥ ਅਪਾਰੁ = ਬੇਅੰਤ।

SikhNet (Spanish)Medita, oh mi mente, en el Nombre Grandioso.

ਪ੍ਰਾਨ ਮਨੁ ਤਨੁ ਜਿਨਹਿ ਦੀਆ; ਰਿਦੇ ਕਾ ਆਧਾਰੁ ॥੧॥ ਰਹਾਉ ॥

praan man tan jineh deea; ride kaa aadhaar |1| rahaau |

Sant Singh KhalsaHe gave you the praanaa, the breath of life, and your mind and body. He is the Support of the heart. ||1||Pause||
Manmohan SinghHe who gave thee life, soul and body is the Support of thy heart. Pause.
Manmohan Singh (Punjabi)ਜਿਸ ਨੇ ਤੈਨੂੰ ਜਿੰਦ-ਜਾਨ ਆਤਮਾ ਤੇ ਦੇਹਿ ਦਿਤੇ ਹਨ, ਉਹੀ ਤੇਰੇ ਦਿਲ ਦਾ ਆਸਰਾ ਹੈ। ਠਹਿਰਾਉ।
Fareedkot Teekaਵਹੁ ਪਰਮੇਸ੍ਵਰ ਕੈਸਾ ਹੈ ਜਿਸ ਨੇ (ਤਨੁ) ਸਰੀਰ, ਪ੍ਰਾਣ ਔਰ (ਮਨੁ) ਅੰਤਸਕਰਣਾਦਿ ਸਭ ਠਾਟੁ ਤੁਝ ਕੋ ਦੀਆ ਹੈ, ਔਰ ਰਿਦੇ ਕਾ ਆਸਰਾ ਰੂਪ ਹੈ, ਭਾਵ ਯਹਿ ਕਿ ਸਤਾਸਫੁਰਤੀ ਕੇ ਦੇਣੇ ਵਾਲਾ ਹੈ॥੧॥ ਰਹਾਉ ॥
Prof. Sahib Singhਜਿਸ ਨੇ ਇਹ ਜਿੰਦ ਦਿੱਤੀ ਹੈ ਮਨ ਦਿੱਤਾ ਹੈ ਤੇ ਸਰੀਰ ਦਿੱਤਾ ਹੈ, ਜੋ ਸਭ ਜੀਵਾਂ ਦੇ ਹਿਰਦੇ ਦਾ ਆਸਰਾ ਹੈ ॥੧॥ ਰਹਾਉ ॥

ਪਦ ਅਰਥ ਜਿਨਹਿ = ਜਿਸ ਨੇ। ਰਿਦੇ ਕਾ = ਹਿਰਦੇ ਦਾ। ਆਧਾਰੁ = ਆਸਰਾ॥੧॥ਰਹਾਉ॥

SikhNet (Spanish)Pues es Quien te dio cuerpo, mente y espíritu, y es el Soporte de tu corazón. (1-Pausa)

ਕਾਮਿ ਕ੍ਰੋਧਿ ਅਹੰਕਾਰਿ ਮਾਤੇ; ਵਿਆਪਿਆ ਸੰਸਾਰੁ ॥

kaam krodh ahankaar maate; viaapiaa sansaar |

Sant Singh KhalsaThe world is drunk, engrossed in sexual desire, anger and egotism.
Manmohan SinghThe world is intoxicated and engrossed in lust, wrath and egotism.
Manmohan Singh (Punjabi)ਦੁਨੀਆਂ ਭੋਗ-ਬਿਲਾਸ, ਗੁੱਸੇ ਅਤੇ ਹਊਮੇ ਅੰਦਰ ਮਤਵਾਲੀ ਤੇ ਗਲਤਾਨ ਹੋਈ ਹੋਈ ਹੈ।
Fareedkot Teekaਔਰ ਜੋ ਕਾਮ, ਕ੍ਰੋਧ, ਅਹੰਕਾਰ ਕਰ ਕੇ ਮਸਤੁ ਹੈਂ ਤਿਨ ਕੋ ਸੰਸਾਰੁ ਵਿਆਪਿਆ ਹੂਆ ਹੈ, ਅਰਥਾਤ ਜਨਮਤੇ ਮਰਤੇ ਹੈਂ॥ ਕਦਾਚਿਤ ਐਸੀ ਅਸੰਕਾ ਹੋ ਕਿ ਸੰਸਾਰ ਸੇ ਕੈਸੇ ਬਚੂੰਗਾ? ਤਿਸ ਪਰ ਕਹਤੇ ਹੈਂ:
Prof. Sahib Singhਜਿਨ੍ਹਾਂ ਬੰਦਿਆਂ ਉਤੇ ਜਗਤ ਦਾ ਮੋਹ ਦਬਾਉ ਪਾਈ ਰੱਖਦਾ ਹੈ, ਉਹ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਮਸਤ ਰਹਿੰਦੇ ਹਨ।

ਪਦ ਅਰਥ ਕਾਮਿ = ਕਾਮ ਵਿਚ। ਮਾਤੇ = ਮਸਤ। ਵਿਆਪਿਆ = ਜ਼ੋਰ ਪਾਈ ਰੱਖਦਾ ਹੈ। ਸੰਸਾਰੁ = ਜਗਤ (ਦਾ ਮੋਹ)।

SikhNet (Spanish)El mundo está embrujado por la lujuria, el enojo y el ego.

ਪਉ ਸੰਤ ਸਰਣੀ. ਲਾਗੁ ਚਰਣੀ; ਮਿਟੈ ਦੂਖੁ ਅੰਧਾਰੁ ॥੨॥

pau sant saranee. laag charanee; mittai dookh andhaar |2|

Sant Singh KhalsaSeek the Sanctuary of the Saints, and fall at their feet; your suffering and darkness shall be removed. ||2||
Manmohan SinghDo thou seek Saints' (Guru's) shelter fall at his feet so that thy misery and mental darkness be removed.
Manmohan Singh (Punjabi)ਤੂੰ ਗੁਰੂ ਦੀ ਸ਼ਰਣਾਗਤ ਸੰਭਾਲ, ਉਨ੍ਹਾਂ ਦੇ ਪੈਰੀਂ ਪਉ ਤਾਂ ਕਿ ਤੇਰੀ ਅਪਣਾ ਤੇ ਆਤਮਕ ਅਨ੍ਹੇਰਾ ਦੂਰ ਹੋ ਜਾਣ।
Fareedkot Teekaਹੇ ਭਾਈ! ਸੰਤ ਜਨੋਂ ਕੀ ਸਰਣੀ ਪੜ ਕੇ ਤਿਨ ਕੇ ਚਰਣੀ ਲਾਗ ਰਹੁ, (ਅੰਧਾਰੁ) ਅਗ੍ਯਾਨ ਅੰਧੇਰੇ ਕਰ ਕੇ ਜੋ ਜਨਮ ਮਰਣ ਰੂਪੀ ਦੁਖੁ ਹੈ, ਸੋ ਮਿਟ ਜਾਵੇਗਾ॥੨॥ ਕਦਾਚਿਤ ਐਸੀ ਅਸੰਕਾ ਹੋ ਕਿ ਸਿਖ ਕੋ ਕੌਨ ਕਰਨੀ ਸ੍ਰੇਸਟ ਹੈ, ਜੋ ਕਰੇ? ਤਿਸ ਕਾ ਸਮਾਧਾਨੁ:
Prof. Sahib Singh(ਇਹਨਾਂ ਵਿਕਾਰਾਂ ਤੋਂ ਬਚਣ ਲਈ, ਹੇ ਭਾਈ!) ਗੁਰੂ ਦੀ ਸਰਨ ਪਉ, ਗੁਰੂ ਦੀ ਚਰਨੀਂ ਲੱਗ (ਗੁਰੂ ਦਾ ਆਸਰਾ ਲਿਆਂ ਅਗਿਆਨਤਾ ਦਾ) ਘੁੱਪ ਹਨੇਰਾ-ਰੂਪ ਦੁੱਖ ਮਿਟ ਜਾਂਦਾ ਹੈ ॥੨॥

ਪਦ ਅਰਥ ਅੰਧਾਰੁ = ਘੁੱਪ ਹਨੇਰਾ॥੨॥

SikhNet (Spanish)Busca los Pies de los Santos para escaparte de la oscuridad a la que el dolor nos induce. (2)

ਸਤੁ ਸੰਤੋਖੁ ਦਇਆ ਕਮਾਵੈ; ਏਹ ਕਰਣੀ ਸਾਰ ॥

sat santokh deaa kamaavai; eeh karanee saar |

Sant Singh KhalsaPractice truth, contentment and kindness; this is the most excellent way of life.
Manmohan SinghDo thou practise truth, contentment and mercy. The most excellent is this way of life.
Manmohan Singh (Punjabi)ਤੂੰ ਸਚ, ਸੰਤੁਸ਼ਟਤਾ ਅਤੇ ਰਹਿਮ ਦੀ ਕਮਾਈ ਕਰ। ਪਰਮ-ਸਰੇਸ਼ਟ ਹੈ ਇਹ ਜੀਵਨ ਰਹੁ-ਰੀਤ।
Fareedkot Teekaਸਤੁ ਸੰਤੋਖੁ ਦਯਾ ਆਦਿ ਸੁਭ ਗੁਣੋਂ ਕਾ ਕਮਾਉਣਾ ਕਰੇ, ਏਹੀ ਸ੍ਰੇਸਟ ਕਰਣੀ ਹੈ॥
Prof. Sahib Singh(ਜਿਹੜਾ ਭਾਗਾਂ ਵਾਲਾ ਮਨੁੱਖ) ਸੇਵਾ ਸੰਤੋਖ ਦੇ ਦਇਆ (ਦੀ ਕਮਾਈ) ਕਮਾਂਦਾ ਹੈ, ਇਹੋ ਹੀ ਸ੍ਰੇਸ਼ਟ ਕਰਣੀ ਹੈ।

ਪਦ ਅਰਥ ਸਤੁ = ਦਾਨ, ਸੇਵਾ। ਸਾਰ = ਸ੍ਰੇਸ਼ਟ।

SikhNet (Spanish)Santo es practicar la Verdad, el Contentamiento y la Compasión.

ਆਪੁ ਛੋਡਿ. ਸਭ ਹੋਇ ਰੇਣਾ; ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥

aap chhodd. sabh hoe renaa; jis dee prabh nirankaar |3|

Sant Singh KhalsaOne who is so blessed by the Formless Lord God renounces selfishness, and becomes the dust of all. ||3||
Manmohan SinghHe, whom the Formless Lord blesses renounces his self-conceit and becomes the dust of all.
Manmohan Singh (Punjabi)ਜਿਸ ਨੂੰ ਅਕਾਰ-ਰਹਿਤ ਸਾਹਿਬ ਇਹ ਬਲ ਦਿੰਦਾ ਹੈ, ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦਾ ਹੈ ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ।
Fareedkot Teekaਪੁਨਾ ਹੰਕਾਰ ਕੋ ਛੋਡ ਕਰ ਕੇ ਸਭ ਕੀ ਚਰਣ ਧੂੜ ਹੋ ਰਹੇ, ਪਰੰਤੂ ਐਸੀ ਦੈਵੀ ਸੰਪਤੀ ਤਿਸ ਕੋ ਮਿਲਤੀ ਹੈ, ਜਿਸ ਕੋ ਪ੍ਰਭੂ ਨਿਰੰਕਾਰ ਦੇਤਾ ਹੈ॥੩॥☬ਪ੍ਰਸ਼ਨ: ਸੋ ਪ੍ਰਭੁ ਨਿਰੰਕਾਰ ਕੈਸੇ ਮਿਲੇ?☬ਉੱਤਰੁ:
Prof. Sahib Singhਜਿਸ (ਭਾਗਾਂ ਵਾਲੇ ਮਨੁੱਖ) ਨੂੰ ਨਿਰੰਕਾਰ ਪ੍ਰਭੂ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹ ਆਪਾ-ਭਾਵ ਛੱਡ ਕੇ ਸਭ ਦੀ ਚਰਨ-ਧੂੜ ਬਣਦਾ ਹੈ ॥੩॥

ਪਦ ਅਰਥ ਆਪੁ = ਆਪਾ-ਭਾਵ। ਰੇਣਾ = ਚਰਨ-ਧੂੜ। ਦੇਇ = ਦੇਂਦਾ ਹੈ॥੩॥

SikhNet (Spanish)Pero sólo aquél que tiene la Misericordia del Señor, podrá entregar su ego y volverse el polvo de todo. (3)

ਜੋ ਦੀਸੈ. ਸੋ ਸਗਲ ਤੂੰਹੈ; ਪਸਰਿਆ ਪਾਸਾਰੁ ॥

jo deesai. so sagal toonhai; pasariaa paasaar |

Sant Singh KhalsaAll that is seen is You, Lord, the expansion of the expanse.
Manmohan SinghWhatever extension of the world that is visible, that all is Thou (O Lord!).
Manmohan Singh (Punjabi)ਸੰਸਾਰ ਦਾ ਖਿਲਾਰ ਜੋ ਕੁਛ ਭੀ ਨਜ਼ਰ ਆਉਂਦਾ ਹੈ, ਉਹ ਸਭ ਤੂੰ ਹੀ ਹੈਂ, (ਹੇ ਪ੍ਰਭੂ!)।
Fareedkot Teekaਹੇ ਭਾਈ! ਜੋ (ਪਸਾਰੁ) ਫੈਲਾਵ ਪ੍ਰਪੰਚ ਪਸਰਿਆ ਹੂਆ ਦੇਖਾਈ ਦੇਤਾ ਹੈ, ਸੋ ਸਰਬ ਤੂੰ ਹੀ ਹੈਂ, ਭਾਵ ਯਹਿ ਕਿ ਤੂੰ ਅਧਿਸ੍ਟਾਨ ਚੇਤਨ ਰੂਪੁ ਹੈਂ, ਪ੍ਰਪੰਚ ਤੇਰੇ ਸਰੂਪ ਮੇਂ ਕਲਪਤ ਰੂਪੁ ਹੈ, ਇਸ ਸੰਸਾਰ ਕੀ ਸਤਾ ਤੇਰੇ ਸੇ ਭਿੰਨ ਨਹੀਂ ਐਸੇ ਜਾਣੇ॥ ਕਦਾਚਿਤ ਐਸੀ ਅਸੰਕਾ ਹੋ ਕਿ ਕਿਸੀ ਨੇ ਪ੍ਰਪੰਚ ਕੋ ਬ੍ਰਹਮ ਰੂਪ ਜਾਣਿਆ ਹੈ? ਤਿਸ ਕਾ ਸਮਾਧਾਨ:
Prof. Sahib Singhਉਸ ਨੂੰ ਇਹੀ ਸੋਚ ਫੁਰਦੀ ਹੈ ਕਿ ਹਰ ਥਾਂ ਤੂੰ ਹੀ ਤੂੰ ਹੈਂ।ਤੇਰਾ ਹੀ ਖਿਲਾਰਿਆ ਹੋਇਆ ਖਿਲਾਰਾ ਦਿੱਸਦਾ ਹੈ।

ਪਦ ਅਰਥ ਪਸਰਿਆ = ਖਿਲਾਰਿਆ ਹੋਇਆ।

SikhNet (Spanish)Todo lo que se ve, está lleno de Su Luz.

ਕਹੁ ਨਾਨਕ. ਗੁਰਿ, ਭਰਮੁ ਕਾਟਿਆ; ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥

kahu naanak. gur, bharam kaattiaa; sagal braham beechaar |4|25|95|

Sant Singh KhalsaSays Nanak, the Guru has removed my doubts; I recognize God in all. ||4||25||95||
Manmohan SinghSays Nanak, the Guru has dispelled my doubt and I deem (behold) the Lord all over.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿਤਾ ਹੈ ਅਤੇ ਮੈਂ ਸੁਆਮੀ ਨੂੰ ਸਾਰੇ ਹੀ ਖਿਆਲ ਕਰਦਾ (ਦੇਖਦਾ) ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਪੁਰਸੋਂ ਕਾ ਭਰਮੁ ਗੁਰੋਂ ਨੇ ਕਾਟ ਦੀਆ ਹੈ, ਤਿਨ੍ਹੋਂ ਨੇ ਵਿਚਾਰ ਦ੍ਵਾਰਾ ਸਭ ਪ੍ਰਪੰਚ ਕੋ ਬ੍ਰਹਮ ਰੂਪ ਦੇਖਾ ਹੈ॥੪॥੨੫॥੯੫॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਭਟਕਣਾ ਦੂਰ ਕਰ ਦਿੱਤੀ ਹੈ ਉਸ ਨੂੰ, ਹੇ ਪ੍ਰਭੂ! ਜੇਹੜਾ ਇਹ ਜਗਤ ਦਿੱਸਦਾ ਹੈ ਸਾਰਾ ਤੇਰਾ ਹੀ ਰੂਪ ਦਿੱਸਦਾ ਹੈ ॥੪॥੨੫॥੯੫॥

ਪਦ ਅਰਥ ਗੁਰਿ = ਗੁਰੂ ਨੇ। ਬੀਚਾਰੁ = ਸੋਚ॥੪॥

SikhNet (Spanish)El Señor ha disipado las dudas de Nanak, y así él ve al Señor y sólo a Él en todas partes. (4-25-95)
Answers quote the Granth verbatim with Ang citations. AI commentary is not Gurbani and not a religious ruling.