ਸਿਰੀਰਾਗੁ ਮਹਲਾ ੫ ॥
sireeraag mahalaa 5 |
Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਦੁਕ੍ਰਿਤ ਸੁਕ੍ਰਿਤ ਮੰਧੇ; ਸੰਸਾਰੁ ਸਗਲਾਣਾ ॥
dukrit sukrit mandhe; sansaar sagalaanaa |
Sant Singh KhalsaThe whole world is engrossed in bad deeds and good deeds.
Manmohan SinghThe entire world is engrossed in evil deeds and virtuous deeds.
Manmohan Singh (Punjabi)ਸਾਰਾ ਜਹਾਨ, ਮੰਦ-ਅਮਲਾਂ ਤੇ ਸਰੇਸ਼ਟ ਅਮਲਾਂ ਅੰਦਰ ਖਚਤ ਹੈ।
Fareedkot Teekaਪਾਪ ਔਰ ਪੁੰਨ ਕੇ ਬੀਚ ਸਾਰਾ ਸੰਸਾਰੁ ਹੈ, ਭਾਵ ਯਹਿ ਕਿ ਕੋਈ ਪਾਪੀ ਹੈ ਕੋਈ ਪੁੰਨੀ ਹੈ॥
Prof. Sahib Singh(ਹੇ ਭਾਈ!) ਸਾਰਾ ਜਗਤ (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਮੰਦੇ ਕਰਮਾਂ ਤੇ ਚੰਗੇ ਕਰਮਾਂ (ਦੀ ਵਿਚਾਰ) ਵਿਚ ਹੀ ਰੁੱਝਾ ਹੋਇਆ ਹੈ।ਪਦ ਅਰਥ ਦੁਕ੍ਰਿਤ = (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਮਾੜੇ ਕਰਮ। ਸੁਕ੍ਰਿਤ = (ਮਿਥੇ ਹੋਏ) ਚੰਗੇ ਕੰਮ। ਮੰਧੇ = ਵਿਚ। ਸਗਲਾਣਾ = ਸਾਰਾ।
SikhNet (Spanish)El mundo entero está preocupado por los méritos de las acciones buenas y las malas.
ਦੁਹਹੂੰ ਤੇ ਰਹਤ. ਭਗਤੁ ਹੈ; ਕੋਈ ਵਿਰਲਾ ਜਾਣਾ ॥੧॥
duhahoon te rehat. bhagat hai; koee viralaa jaanaa |1|
Sant Singh KhalsaGod's devotee is above both, but those who understand this are very rare. ||1||
Manmohan SinghAbove both is the Saint of God. Hardly any one understand this.
Manmohan Singh (Punjabi)ਦੋਨਾਂ ਤੋਂ ਉਚੇਰਾ ਹੈ ਵਾਹਿਗੁਰੂ ਦਾ ਸਾਧੂ। ਕੋਈ ਟਾਵਾਂ ਹੀ ਇਸ ਨੂੰ ਸਮਝਦਾ ਹੈ।
Fareedkot Teekaਪਾਪ ਪੁੰਨ ਦੋਨੋਂ ਸੇ ਰਹਤ ਕੋਈ ਵਿਰਲਾ ਭਗਤੁ ਹੀ ਜਾਨਿਆ ਹੈ, ਭਾਵ ਯਹਿ ਕਿ ਪਾਪ ਪੁੰਨ ਅੰਤਸਕਰਨ ਕੇ ਧਰਮ ਮਾਨ ਕਰ ਆਪ ਕੋ ਸਾਖੀ ਰੂਪੁ ਦੇਖਣੇ ਵਾਲਾ ਕੋਈ ਵਿਰਲਾ ਹੀ ਭਗਤੁ ਹੈ॥੧॥
Prof. Sahib Singhਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਇਹਨਾਂ ਦੋਹਾਂ ਵਿਚਾਰਾਂ ਤੋਂ ਹੀ ਲਾਂਭੇ ਰਹਿੰਦਾ ਹੈ (ਕਿ ਸ਼ਾਸਤ੍ਰ ਅਨੁਸਾਰ 'ਦੁਕ੍ਰਿਤ' ਕੇਹੜੇ ਹਨ ਤੇ 'ਸੁਕ੍ਰਿਤ' ਕੇਹੜੇ ਹਨ), ਪਰ ਅਜੇਹਾ ਬੰਦਾ ਕੋਈ ਵਿਰਲਾ ਹੀ ਲੱਭਦਾ ਹੈ ॥੧॥ਪਦ ਅਰਥ ਜਾਣਾ = ਜਾਣਿਆ॥੧॥
SikhNet (Spanish)Arriba de todo esto está el Devoto del Señor, pero uno ni se da cuenta. (1)
ਠਾਕੁਰੁ ਸਰਬੇ ਸਮਾਣਾ ॥
tthaakur sarabe samaanaa |
Sant Singh KhalsaOur Lord and Master is all-pervading everywhere.
Manmohan SinghThe Lord is pervading everywhere. What should I say, hear Thou, O my master!
Manmohan Singh (Punjabi)ਪ੍ਰਭੂ ਹਰ ਥਾਂ ਵਿਆਪਕ ਹੋ ਰਿਹਾ ਹੈ। ਮੈਂ ਕੀ ਆਖਾਂ, ਤੂੰ ਸ੍ਰਵਣ ਕਰ, ਹੇ ਮੇਰੇ ਮਾਲਕ!
Fareedkot Teekaਹੇ ਠਾਕੁਰੁ! ਤੂੰ ਸਰਬ ਮੇਂ ਸਮਾਇ ਰਹਿਆ ਹੈਂ॥
Prof. Sahib Singhਹੇ ਸੁਆਮੀ! ਤੂੰ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਤੇ ਸਭ ਦਾ ਪਾਲਣ ਵਾਲਾ ਹੈਂ।ਪਦ ਅਰਥ ਠਾਕੁਰੁ = ਪਾਲਣਹਾਰ। ਸਰਬੇ = ਸਭ ਜੀਵਾਂ ਵਿਚ।
SikhNet (Spanish)El Señor prevalece en todo.
ਕਿਆ ਕਹਉ ਸੁਣਉ ਸੁਆਮੀ; ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥
kiaa khau sunau suaamee; toon vadd purakh sujaanaa |1| rahaau |
Sant Singh KhalsaWhat should I say, and what should I hear? O my Lord and Master, You are Great, All-powerful and All-knowing. ||1||Pause||
Manmohan SinghThou art the Great and wise Omnipotent Lord. Pause.
Manmohan Singh (Punjabi)ਤੂੰ ਵਿਸ਼ਾਲ ਤੇ ਸਿਆਣਾ ਸਰਬ-ਸ਼ਕਤੀਵਾਨ ਸਾਹਿਬ ਹੈਂ। ਠਹਿਰਾਉ।
Fareedkot Teekaਹੇ ਸੁਆਮੀ! ਸੁਣ ਤੇਰੇ ਅਗੇ ਮੈਂ ਕਿਆ ਕਹੂੰ ਤੂੰ ਵਡਾ ਚਤ੍ਰ ਪੁਰਸ਼ੁ ਹੈਂ॥ ॥੧॥ ਰਹਾਉ ॥
Prof. Sahib Singhਤੂੰ ਸਭ ਤੋਂ ਵੱਡਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, (ਹੇ ਸੁਆਮੀ! ਇਸ ਤੋਂ ਵੱਧ ਤੇਰੀ ਬਾਬਤ) ਮੈਂ (ਹੋਰ ਕੀਹ ਆਖਾਂ ਤੇ ਕੀਹ ਸੁਣਾਂ? ॥੧॥ ਰਹਾਉ ॥ਪਦ ਅਰਥ ਕਿਆ ਕਹਉ = (ਕਹਉਂ) ਮੈਂ ਕੀਹ ਆਖਾਂ? ਕਿਆ ਸੁਣਉ = (ਸੁਣਉਂ), ਮੈਂ ਕੀਹ ਸੁਣਾ? ਸੁਆਮੀ = ਹੇ ਸੁਆਮੀ! ਸੁਜਾਣਾ = ਸਭ ਦੇ ਦਿਲ ਦੀ ਜਾਣਨ ਵਾਲਾ॥੧॥ਰਹਾਉ॥
SikhNet (Spanish)Qué puedo decir, escucha, oh mi Maestro, Tú eres el Gran Sabio. (1-Pausa)
ਮਾਨ ਅਭਿਮਾਨ ਮੰਧੇ; ਸੋ ਸੇਵਕੁ ਨਾਹੀ ॥
maan abhimaan mandhe; so sevak naahee |
Sant Singh KhalsaOne who is influenced by praise and blame is not God's servant.
Manmohan SinghHe, who is in (susceptible to) self-pride and self-disgrace, is not the slave of God.
Manmohan Singh (Punjabi)ਜੋ ਸਵੈ-ਉਪਮਾ ਤੇ ਸਵੈ-ਬੇਇਜ਼ਤੀ ਵਿੱਚ (ਅਨੁਭਵ ਕਰਦਾ) ਹੈ, ਉਹ ਵਾਹਿਗੁਰੂ ਦਾ ਗੋਲਾ ਨਹੀਂ।
Fareedkot Teekaਔਰ (ਮਾਨਿ) ਅਪਨੀ ਪਤਿਸ਼ਟਾ ਚਾਹੁਣੀ, (ਅਭਿਮਾਨ) ਜਾਤੀ ਆਦਿਕੋਂ ਕਾ ਹੰਕਾਰੁ, ਜਿਸ ਕੇ ਮਨ ਬੀਚ ਹੈ, ਵਾ ਮਾਨ ਅਪਮਾਨ ਕੇ ਜੋ ਬੀਚ ਹੈਂ, ਸੋ ਸੇਵਕ ਨਾਹੀ, ਭਾਵ ਪਰਮੇਸ੍ਵਰ ਕਾ ਭਗਤ ਨਹੀਂ ਹੈ॥
Prof. Sahib Singhਜੇਹੜਾ ਬੰਦਾ (ਜਗਤ ਵਲੋਂ ਮਿਲਦੇ) ਆਦਰ ਜਾਂ ਨਿਰਾਦਰੀ (ਦੇ ਅਹਿਸਾਸ) ਵਿਚ ਫਸਿਆ ਰਹਿੰਦਾ ਹੈ, ਉਹ ਪਰਮਾਤਮਾ ਦਾ ਅਸਲ ਸੇਵਕ ਨਹੀਂ (ਅਖਵਾ ਸਕਦਾ)।ਪਦ ਅਰਥ ਮਾਨ = ਆਦਰ। ਅਭਿਮਾਨ = ਅਪਮਾਨ, ਨਿਰਾਦਰੀ।
SikhNet (Spanish)Tu Sirviente Verdadero no está preocupado por el honor o la deshonra.
ਤਤ ਸਮਦਰਸੀ ਸੰਤਹੁ; ਕੋਈ ਕੋਟਿ ਮੰਧਾਹੀ ॥੨॥
tat samadarasee santahu; koee kott mandhaahee |2|
Sant Singh KhalsaOne who sees the essence of reality with impartial vision, O Saints, is very rare-one among millions. ||2||
Manmohan SinghThe impartial seer of reality O Saint! is rare one amongst millions.
Manmohan Singh (Punjabi)ਹੇ ਸਾਧੂ! ਅਸਲੀਅਤ ਨੂੰ ਬੇਲਾਗ ਵੇਖਣ ਵਾਲਾ ਕੋਈ ਵਿਰਲਾ, ਕ੍ਰੋੜਾਂ ਵਿਚੋਂ ਇਕ ਹੈ।
Fareedkot Teekaਜੋ ਭਗਤ ਸਰਬ ਮੇਂ ਸਮਾਨ ਦ੍ਰਿਸਟੀ ਦੇਖਤਾ ਹੈ, (ਤਤ) ਸੋ ਹੇ ਸੰਤਹੁ! ਕੋਈ ਕ੍ਰੋੜਾਂ ਬੀਚ ਹੈ॥੨॥
Prof. Sahib Singhਹੇ ਸੰਤ ਜਨੋ! ਸਭ ਥਾਂ ਜਗਤ ਦੇ ਮੂਲ-ਪ੍ਰਭੂ ਨੂੰ ਵੇਖਣ ਵਾਲਾ ਤੇ ਸਭ ਨੂੰ ਇਕੋ ਜਿਹੀ ਪ੍ਰੇਮ ਦੀ ਨਿਗਾਹ ਨਾਲ ਵੇਖਣ ਵਾਲਾ ਬੰਦਾ ਕ੍ਰੋੜਾਂ ਵਿਚੋਂ ਕੋਈ ਇੱਕ ਹੁੰਦਾ ਹੈ ॥੨॥ਪਦ ਅਰਥ ਤਤ = ਮੂਲ-ਪ੍ਰਭੂ। ਤਤ ਦਰਸੀ = ਹਰ ਥਾਂ ਮੂਲ-ਪ੍ਰਭੂ ਨੂੰ ਵੇਖਣ ਵਾਲਾ। ਸਮ ਦਰਸੀ = ਸਭ ਨੂੰ ਇਕੋ ਜਿਹਾ ਵੇਖਣ ਵਾਲਾ। ਕੋਟਿ = ਕ੍ਰੋੜਾਂ। ਮੰਧਾਹੀ = ਵਿਚ॥੨॥
SikhNet (Spanish)De entre millones, excepcional es aquél, oh Santos, que logra ver la Esencia.(2)
ਕਹਨ ਕਹਾਵਨ; ਇਹੁ ਕੀਰਤਿ ਕਰਲਾ ॥
kehan kahaavan; ihu keerat karalaa |
Sant Singh KhalsaPeople talk on and on about Him; they consider this to be praise of God.
Manmohan SinghPeople utter and cause to utter about Him and make (consider) this the praise of God.
Manmohan Singh (Punjabi)ਲੋਕੀਂ ਉਸ ਬਾਰੇ ਆਖਦੇ ਤੇ ਅਖਾਉਂਦੇ ਹਨ ਅਤੇ ਇਸ ਨੂੰ ਵਾਹਿਗੁਰੂ ਦੀ ਸਿਫ਼ਤ ਬਣਾਉਂਦੇ (ਖਿਆਲ ਕਰਦੇ) ਹਨ।
Fareedkot Teekaਪਰਮੇਸ੍ਵਰ ਕੀ ਕੀਰਤੀ ਕੋ ਆਪ ਕਹਨਾ ਔਰੋਂ ਸੇ ਕਹਾਵਨਾ ਇਹ ਕਾਮ (ਕਰਲਾ) ਕਰੜਾ ਹੈ, ਬ੍ਯਾਕਰਣ ਕੀ ਰੀਤੀ ਸੇ ਲਕਾਰ ਕਾ ੜਕਾਰ ਬਨਤਾ ਹੈ, ਵਾ ਨਿਸ ਪਾਪ ਹੋ ਕਰ ਪਰਮੇਸਰ ਕੀਆਂ ਕਥਾ ਉਚਾਰਨੇ ਸੇ ਮੁਕਤ ਕੋਈ ਵਿਰਲਾ ਗੁਰਮੁਖਿ ਹੀ ਹੂਆ ਹੈ, ਵਾ ਅਪਨੀ ਕੀਰਤਨ ਕਾ ਕਹਨਾ ਔਰ ਕਹਾਵਨਾ ਜੋ ਹੈ ਇਹ ਤੋ ਪੂਜਾਵਨੇ ਕਾ (ਕਰਲਾ) ਰਸਤਾ ਬਨ ਰਹਾ ਹੈ॥
Prof. Sahib Singh(ਗਿਆਨ ਆਦਿਕ ਦੀਆਂ ਗੱਲਾਂ ਨਿਰੀਆਂ) ਆਖਣੀਆਂ ਜਾਂ ਅਖਵਾਣੀਆਂ-ਇਹ ਰਸਤਾ ਹੈ ਦੁਨੀਆ ਤੋਂ ਸੋਭਾ ਖੱਟਣ ਦਾ।ਪਦ ਅਰਥ ਕੀਰਤਿ = ਸੋਭਾ, ਵਡਿਆਈ। ਕਰਲਾ = ਰਸਤਾ।
SikhNet (Spanish)Muchos sólo parlotean acerca de Él y piensan que éste es el sendero para alabar al Señor,
ਕਥਨ ਕਹਨ ਤੇ ਮੁਕਤਾ; ਗੁਰਮੁਖਿ ਕੋਈ ਵਿਰਲਾ ॥੩॥
kathan kehan te mukataa; guramukh koee viralaa |3|
Sant Singh KhalsaBut rare indeed is the Gurmukh, who is above this mere talk. ||3||
Manmohan SinghSome rare Guru-ward is indeed above this prate.
Manmohan Singh (Punjabi)ਕੋਈ ਇਕ ਅਧਾ ਗੁਰਾਂ ਦਾ ਪਰਵਰਦਾ ਹੀ ਨਿਰਸੰਦੇਹ ਇਸ ਬਕਬਕ ਤੋਂ ਉਚੇਰਾ ਹੈ।
Fareedkot Teekaਇਸ ਅਪਨੀ ਉਸਤਤੀ ਕੀ ਕਥਨੀ ਕੇ ਕਹਨੇ ਸੇ ਕੋਈ ਵਿਰਲਾ ਗੁਰਮੁਖਿ ਮੁਕਤ ਹੋਤਾ ਹੈ, ਭਾਵ ਰਹਤ ਹੋਤਾ ਹੈ॥੩॥
Prof. Sahib Singhਗੁਰੂ ਦੀ ਸਰਨ ਪਿਆ ਹੋਇਆ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੋ (ਗਿਆਨ ਦੀਆਂ ਇਹ ਜ਼ਬਾਨੀ ਜ਼ਬਾਨੀ ਗੱਲਾਂ) ਆਖਣ ਤੋਂ ਆਜ਼ਾਦ ਰਹਿੰਦਾ ਹੈ ॥੩॥ਪਦ ਅਰਥ ਤੇ = ਤੋਂ। ਮੁਕਤਾ = ਆਜ਼ਾਦ, ਬਚਿਆ ਹੋਇਆ। ਗੁਰਮੁਖਿ = ਗੁਰੂ ਦੀ ਸਰਨ ਪਿਆ ਹੋਇਆ ਮਨੁੱਖ॥੩॥
SikhNet (Spanish)pero excepcional en verdad es el Hombre con cabeza de Dios que lo busca más allá del discurso. (3)
ਗਤਿ ਅਵਿਗਤਿ; ਕਛੁ. ਨਦਰਿ ਨ ਆਇਆ ॥
gat avigat; kachh. nadar na aaeaa |
Sant Singh KhalsaHe is not concerned with deliverance or bondage.
Manmohan SinghTowards deliverance and bondage, he casts not a glance even in the least,
Manmohan Singh (Punjabi)ਬੰਦ-ਖਲਾਸੀ ਤੇ ਬੰਦੀ ਵਲ, ਉਹ ਭੋਰਾ ਭਰ ਭੀ ਨਿਗ੍ਹਾ ਨਹੀਂ ਕਰਦਾ,
Fareedkot Teeka(ਗਤਿ ਅਵਗਿਤਿ) ਜਾਣਾ ਆਉਣਾ ਵਾ ਮੋਖ ਬੰਧ ਤਿਸ ਵਿਖੇ ਕੁਛ ਭੀ ਨਹੀਂ ਦੇਖਿਆ॥
Prof. Sahib Singhਉਸ ਨੂੰ ਇਸ ਗੱਲ ਵਲ ਧਿਆਨ ਹੀ ਨਹੀਂ ਹੁੰਦਾ ਕਿ ਮੁਕਤੀ ਕੀਹ ਹੈ ਤੇ ਨਾ-ਮੁਕਤੀ ਕੀਹ ਹੈ।ਪਦ ਅਰਥ ਗਤਿ = ਮੁਕਤੀ। ਅਵਿਗਤਿ = ਮੁਕਤੀ ਦੇ ਉਲਟ ਹਾਲਤ।
SikhNet (Spanish)Nanak ha recibido la Bendición del Polvo de los Pies de los Santos
ਸੰਤਨ ਕੀ ਰੇਣੁ; ਨਾਨਕ. ਦਾਨੁ ਪਾਇਆ ॥੪॥੨੬॥੯੬॥
santan kee ren; naanak. daan paaeaa |4|26|96|
Sant Singh KhalsaNanak has obtained the gift of the dust of the feet of the Saints. ||4||26||96||
Manmohan SinghNanak has obtained the gift of the dust of saints (Guru's) feet.
Manmohan Singh (Punjabi)ਨਾਨਕ ਨੇ ਸੰਤਾਂ (ਗੁਰਾਂ) ਦੇ ਪੈਰਾਂ ਦੀ ਖਾਕ ਦੀ ਦਾਤ ਪਰਾਪਤ ਕੀਤੀ ਹੈ ਅਤੇ ਬੰਦ-ਖਲਾਸੀ ਤੇ ਬੰਦੀ ਵਲ, ਉਹ ਭੋਰਾ ਭਰ ਭੀ ਨਿਗ੍ਹਾ ਨਹੀਂ ਕਰਦਾ।
Fareedkot Teekaਜਦ ਸੰਤਾਂ ਦੀ ਚਰਣ ਧੂਰੀ ਹੋ ਕਰ ਕੇ ਤਿਨ ਕੇ ਦਾਨ ਦੀਏ ਹੂਏ ਨੂੰ ਪਾਇਆ, ਭਾਵ ਪਰਮੇਸਰ ਕੋ ਜਾਣਿਆ ਹੈ॥੪॥੨੬॥੯੬॥☬ਸ੍ਰੀ ਗੁਰੂ ਜੀ ਹਰਿ ਮੰਦਰ ਜੀ ਕੇ ਪ੍ਰਾਰੰਭ ਕਰਨ ਸਮੇਂ ਨਿਰਬਿਘਨ ਸਮਾਪਤੀ ਅਰਥ ਪਰਮੇਸ੍ਵਰ ਪਾਸ ਪ੍ਰਾਰਥਨਾ ਔਰ ਸੰਤੋਂ ਕੋ ਭਗਤਿ ਕਾ ਉਪਦੇਸ਼ ਰੂਪ ਸਬਦ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦਾ) ਦਾਨ ਪ੍ਰਾਪਤ ਕਰ ਲਿਆ ਹੈ (ਉਸ ਨੂੰ ਪ੍ਰਭੂ ਹੀ ਹਰ ਥਾਂ ਦਿੱਸਦਾ ਹੈ, ਪ੍ਰਭੂ ਦੀ ਯਾਦ ਹੀ ਉਸ ਦਾ ਨਿਸ਼ਾਨਾ ਹੈ) ॥੪॥੨੬॥੯੬॥ਪਦ ਅਰਥ ਰੇਣੁ = ਚਰਨ-ਧੂੜ॥੪॥
SikhNet (Spanish)Y para él la distinción del liberado y del que está atado no existe.(4-26-96)