ਨਾਨਕ. ਧੰਨੁ ਸੋਹਾਗਣੀ; ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥
naanak. dhan sohaaganee; jin seh naal piaar |4|23|93|
ਪਦ ਅਰਥ ਸਹ ਨਾਲਿ = ਖਸਮ ਦੇ ਨਾਲ {ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}॥੪॥
ਨਾਨਕ. ਧੰਨੁ ਸੋਹਾਗਣੀ; ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥
naanak. dhan sohaaganee; jin seh naal piaar |4|23|93|
ਪਦ ਅਰਥ ਸਹ ਨਾਲਿ = ਖਸਮ ਦੇ ਨਾਲ {ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}॥੪॥
ਸਿਰੀਰਾਗੁ ਮਹਲਾ ੫ ਘਰੁ ੬ ॥
sireeraag mahalaa 5 ghar 6 |
ਕਰਣ ਕਾਰਣ ਏਕੁ ਓਹੀ; ਜਿਨਿ ਕੀਆ ਆਕਾਰੁ ॥
karan kaaran ek ohee; jin keea aakaar |
ਪਦ ਅਰਥ ਕਰਣ = ਜਗਤ। ਕਾਰਣ = ਮੂਲ। ਜਿਨਿ = ਜਿਸ ਨੇ। ਆਕਾਰੁ = ਦਿੱਸਦਾ ਜਗਤ।
ਤਿਸਹਿ ਧਿਆਵਹੁ ਮਨ ਮੇਰੇ; ਸਰਬ ਕੋ ਆਧਾਰੁ ॥੧॥
tiseh dhiaavahu man mere; sarab ko aadhaar |1|
ਪਦ ਅਰਥ ਕੋ = ਦਾ। ਆਧਾਰੁ = ਆਸਰਾ॥੧॥
ਗੁਰ ਕੇ ਚਰਨ; ਮਨ ਮਹਿ ਧਿਆਇ ॥
gur ke charan; man meh dhiaae |
ਛੋਡਿ ਸਗਲ ਸਿਆਣਪਾ; ਸਾਚਿ ਸਬਦਿ ਲਿਵ ਲਾਇ ॥੧॥ ਰਹਾਉ ॥
chhodd sagal siaanapaa; saach sabad liv laae |1| rahaau |
ਪਦ ਅਰਥ ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਸ਼ਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ॥੧॥ਰਹਾਉ॥
ਦੁਖੁ ਕਲੇਸੁ ਨ ਭਉ ਬਿਆਪੈ; ਗੁਰ ਮੰਤ੍ਰੁ ਹਿਰਦੈ ਹੋਇ ॥
dukh kales na bhau biaapai; gur mantru hiradai hoe |
ਪਦ ਅਰਥ ਨ ਬਿਆਪੈ = ਦਬਾਉ ਨਹੀਂ ਪਾਂਦਾ। ਗੁਰ ਮੰਤ੍ਰੁ = ਗੁਰ ਦਾ ਉਪਦੇਸ਼।
ਕੋਟਿ ਜਤਨਾ ਕਰਿ ਰਹੇ; ਗੁਰ ਬਿਨੁ. ਤਰਿਓ ਨ ਕੋਇ ॥੨॥
kott jatanaa kar rahe; gur bin. tario na koe |2|
ਪਦ ਅਰਥ ਕੋਟਿ = ਕ੍ਰੋੜਾਂ॥੨॥
ਦੇਖਿ ਦਰਸਨੁ. ਮਨੁ ਸਾਧਾਰੈ; ਪਾਪ ਸਗਲੇ ਜਾਹਿ ॥
dekh darasan. man saadhaarai; paap sagale jaeh |
ਪਦ ਅਰਥ ਸਾਧਾਰੈ = ਆਧਾਰ ਸਹਿਤ ਹੁੰਦਾ ਹੈ।
ਹਉ ਤਿਨ ਕੈ ਬਲਿਹਾਰਣੈ; ਜਿ ਗੁਰ ਕੀ ਪੈਰੀ ਪਾਹਿ ॥੩॥
hau tin kai balihaaranai; ji gur kee pairee paeh |3|
ਪਦ ਅਰਥ ਪਾਹਿ = ਪੈਂਦੇ ਹਨ॥੩॥
ਸਾਧਸੰਗਤਿ. ਮਨਿ ਵਸੈ; ਸਾਚੁ ਹਰਿ ਕਾ ਨਾਉ ॥
saadhasangat. man vasai; saach har kaa naau |
ਪਦ ਅਰਥ ਮਨਿ = ਮਨ ਵਿਚ। ਸਾਚੁ = ਸਦਾ-ਥਿਰ ਰਹਿਣ ਵਾਲਾ।
ਸੇ ਵਡਭਾਗੀ ਨਾਨਕਾ; ਜਿਨਾ ਮਨਿ ਇਹੁ ਭਾਉ ॥੪॥੨੪॥੯੪॥
se vaddabhaagee naanakaa; jinaa man ihu bhaau |4|24|94|
ਪਦ ਅਰਥ ਭਾਉ = ਪ੍ਰੇਮ॥੪॥
ਸਿਰੀਰਾਗੁ ਮਹਲਾ ੫ ॥
sireeraag mahalaa 5 |
ਸੰਚਿ ਹਰਿ ਧਨੁ. ਪੂਜਿ ਸਤਿਗੁਰੁ; ਛੋਡਿ ਸਗਲ ਵਿਕਾਰ ॥
sanch har dhan. pooj satigur; chhodd sagal vikaar |
ਪਦ ਅਰਥ ਸੰਚਿ = ਇਕੱਠਾ ਕਰ। ਪੂਜਿ = ਆਦਰ-ਸਤਕਾਰ ਨਾਲ ਹਿਰਦੇ ਵਿਚ ਵਸਾ।
ਜਿਨਿ ਤੂੰ ਸਾਜਿ ਸਵਾਰਿਆ; ਹਰਿ ਸਿਮਰਿ ਹੋਇ ਉਧਾਰੁ ॥੧॥
jin toon saaj savaariaa; har simar hoe udhaar |1|
ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਤੂੰ = ਤੈਨੂੰ। ਸਾਜਿ = ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾਇਆ ਹੈ। ਉਧਾਰੁ = (ਵਿਕਾਰਾਂ ਤੋਂ) ਬਚਾਉ॥੧॥
ਜਪਿ ਮਨ ਨਾਮੁ; ਏਕੁ ਅਪਾਰੁ ॥
jap man naam; ek apaar |
ਪਦ ਅਰਥ ਅਪਾਰੁ = ਬੇਅੰਤ।
ਪ੍ਰਾਨ ਮਨੁ ਤਨੁ ਜਿਨਹਿ ਦੀਆ; ਰਿਦੇ ਕਾ ਆਧਾਰੁ ॥੧॥ ਰਹਾਉ ॥
praan man tan jineh deea; ride kaa aadhaar |1| rahaau |
ਪਦ ਅਰਥ ਜਿਨਹਿ = ਜਿਸ ਨੇ। ਰਿਦੇ ਕਾ = ਹਿਰਦੇ ਦਾ। ਆਧਾਰੁ = ਆਸਰਾ॥੧॥ਰਹਾਉ॥
ਕਾਮਿ ਕ੍ਰੋਧਿ ਅਹੰਕਾਰਿ ਮਾਤੇ; ਵਿਆਪਿਆ ਸੰਸਾਰੁ ॥
kaam krodh ahankaar maate; viaapiaa sansaar |
ਪਦ ਅਰਥ ਕਾਮਿ = ਕਾਮ ਵਿਚ। ਮਾਤੇ = ਮਸਤ। ਵਿਆਪਿਆ = ਜ਼ੋਰ ਪਾਈ ਰੱਖਦਾ ਹੈ। ਸੰਸਾਰੁ = ਜਗਤ (ਦਾ ਮੋਹ)।
ਪਉ ਸੰਤ ਸਰਣੀ. ਲਾਗੁ ਚਰਣੀ; ਮਿਟੈ ਦੂਖੁ ਅੰਧਾਰੁ ॥੨॥
pau sant saranee. laag charanee; mittai dookh andhaar |2|
ਪਦ ਅਰਥ ਅੰਧਾਰੁ = ਘੁੱਪ ਹਨੇਰਾ॥੨॥
ਸਤੁ ਸੰਤੋਖੁ ਦਇਆ ਕਮਾਵੈ; ਏਹ ਕਰਣੀ ਸਾਰ ॥
sat santokh deaa kamaavai; eeh karanee saar |
ਪਦ ਅਰਥ ਸਤੁ = ਦਾਨ, ਸੇਵਾ। ਸਾਰ = ਸ੍ਰੇਸ਼ਟ।
ਆਪੁ ਛੋਡਿ. ਸਭ ਹੋਇ ਰੇਣਾ; ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥
aap chhodd. sabh hoe renaa; jis dee prabh nirankaar |3|
ਪਦ ਅਰਥ ਆਪੁ = ਆਪਾ-ਭਾਵ। ਰੇਣਾ = ਚਰਨ-ਧੂੜ। ਦੇਇ = ਦੇਂਦਾ ਹੈ॥੩॥
ਜੋ ਦੀਸੈ. ਸੋ ਸਗਲ ਤੂੰਹੈ; ਪਸਰਿਆ ਪਾਸਾਰੁ ॥
jo deesai. so sagal toonhai; pasariaa paasaar |
ਪਦ ਅਰਥ ਪਸਰਿਆ = ਖਿਲਾਰਿਆ ਹੋਇਆ।
ਕਹੁ ਨਾਨਕ. ਗੁਰਿ, ਭਰਮੁ ਕਾਟਿਆ; ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥
kahu naanak. gur, bharam kaattiaa; sagal braham beechaar |4|25|95|
ਪਦ ਅਰਥ ਗੁਰਿ = ਗੁਰੂ ਨੇ। ਬੀਚਾਰੁ = ਸੋਚ॥੪॥
ਸਿਰੀਰਾਗੁ ਮਹਲਾ ੫ ॥
sireeraag mahalaa 5 |
ਦੁਕ੍ਰਿਤ ਸੁਕ੍ਰਿਤ ਮੰਧੇ; ਸੰਸਾਰੁ ਸਗਲਾਣਾ ॥
dukrit sukrit mandhe; sansaar sagalaanaa |
ਪਦ ਅਰਥ ਦੁਕ੍ਰਿਤ = (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਮਾੜੇ ਕਰਮ। ਸੁਕ੍ਰਿਤ = (ਮਿਥੇ ਹੋਏ) ਚੰਗੇ ਕੰਮ। ਮੰਧੇ = ਵਿਚ। ਸਗਲਾਣਾ = ਸਾਰਾ।
ਦੁਹਹੂੰ ਤੇ ਰਹਤ. ਭਗਤੁ ਹੈ; ਕੋਈ ਵਿਰਲਾ ਜਾਣਾ ॥੧॥
duhahoon te rehat. bhagat hai; koee viralaa jaanaa |1|
ਪਦ ਅਰਥ ਜਾਣਾ = ਜਾਣਿਆ॥੧॥
ਠਾਕੁਰੁ ਸਰਬੇ ਸਮਾਣਾ ॥
tthaakur sarabe samaanaa |
ਪਦ ਅਰਥ ਠਾਕੁਰੁ = ਪਾਲਣਹਾਰ। ਸਰਬੇ = ਸਭ ਜੀਵਾਂ ਵਿਚ।
ਕਿਆ ਕਹਉ ਸੁਣਉ ਸੁਆਮੀ; ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥
kiaa khau sunau suaamee; toon vadd purakh sujaanaa |1| rahaau |
ਪਦ ਅਰਥ ਕਿਆ ਕਹਉ = (ਕਹਉਂ) ਮੈਂ ਕੀਹ ਆਖਾਂ? ਕਿਆ ਸੁਣਉ = (ਸੁਣਉਂ), ਮੈਂ ਕੀਹ ਸੁਣਾ? ਸੁਆਮੀ = ਹੇ ਸੁਆਮੀ! ਸੁਜਾਣਾ = ਸਭ ਦੇ ਦਿਲ ਦੀ ਜਾਣਨ ਵਾਲਾ॥੧॥ਰਹਾਉ॥
ਮਾਨ ਅਭਿਮਾਨ ਮੰਧੇ; ਸੋ ਸੇਵਕੁ ਨਾਹੀ ॥
maan abhimaan mandhe; so sevak naahee |
ਪਦ ਅਰਥ ਮਾਨ = ਆਦਰ। ਅਭਿਮਾਨ = ਅਪਮਾਨ, ਨਿਰਾਦਰੀ।
ਤਤ ਸਮਦਰਸੀ ਸੰਤਹੁ; ਕੋਈ ਕੋਟਿ ਮੰਧਾਹੀ ॥੨॥
tat samadarasee santahu; koee kott mandhaahee |2|
ਪਦ ਅਰਥ ਤਤ = ਮੂਲ-ਪ੍ਰਭੂ। ਤਤ ਦਰਸੀ = ਹਰ ਥਾਂ ਮੂਲ-ਪ੍ਰਭੂ ਨੂੰ ਵੇਖਣ ਵਾਲਾ। ਸਮ ਦਰਸੀ = ਸਭ ਨੂੰ ਇਕੋ ਜਿਹਾ ਵੇਖਣ ਵਾਲਾ। ਕੋਟਿ = ਕ੍ਰੋੜਾਂ। ਮੰਧਾਹੀ = ਵਿਚ॥੨॥
ਕਹਨ ਕਹਾਵਨ; ਇਹੁ ਕੀਰਤਿ ਕਰਲਾ ॥
kehan kahaavan; ihu keerat karalaa |
ਪਦ ਅਰਥ ਕੀਰਤਿ = ਸੋਭਾ, ਵਡਿਆਈ। ਕਰਲਾ = ਰਸਤਾ।
ਕਥਨ ਕਹਨ ਤੇ ਮੁਕਤਾ; ਗੁਰਮੁਖਿ ਕੋਈ ਵਿਰਲਾ ॥੩॥
kathan kehan te mukataa; guramukh koee viralaa |3|
ਪਦ ਅਰਥ ਤੇ = ਤੋਂ। ਮੁਕਤਾ = ਆਜ਼ਾਦ, ਬਚਿਆ ਹੋਇਆ। ਗੁਰਮੁਖਿ = ਗੁਰੂ ਦੀ ਸਰਨ ਪਿਆ ਹੋਇਆ ਮਨੁੱਖ॥੩॥
ਗਤਿ ਅਵਿਗਤਿ; ਕਛੁ. ਨਦਰਿ ਨ ਆਇਆ ॥
gat avigat; kachh. nadar na aaeaa |
ਪਦ ਅਰਥ ਗਤਿ = ਮੁਕਤੀ। ਅਵਿਗਤਿ = ਮੁਕਤੀ ਦੇ ਉਲਟ ਹਾਲਤ।
ਸੰਤਨ ਕੀ ਰੇਣੁ; ਨਾਨਕ. ਦਾਨੁ ਪਾਇਆ ॥੪॥੨੬॥੯੬॥
santan kee ren; naanak. daan paaeaa |4|26|96|
ਪਦ ਅਰਥ ਰੇਣੁ = ਚਰਨ-ਧੂੜ॥੪॥
ਸਿਰੀਰਾਗੁ ਮਹਲਾ ੫ ਘਰੁ ੭ ॥
sireeraag mahalaa 5 ghar 7 |
ਤੇਰੈ ਭਰੋਸੈ ਪਿਆਰੇ; ਮੈ ਲਾਡ ਲਡਾਇਆ ॥
terai bharosai piaare; mai laadd laddaaeaa |
ਪਦ ਅਰਥ ਲਾਡ ਲਡਾਇਆ = ਲਾਡ ਕਰਦਾ ਰਿਹਾ, ਲਾਡਾਂ ਵਿਚ ਦਿਨ ਕੱਟਦਾ ਰਿਹਾ।
ਭੂਲਹਿ ਚੂਕਹਿ ਬਾਰਿਕ; ਤੂੰ ਹਰਿ ਪਿਤਾ ਮਾਇਆ ॥੧॥
bhooleh chookeh baarik; toon har pitaa maaeaa |1|
ਪਦ ਅਰਥ ਚੂਕਹਿ = ਉਕਾਈ ਕਰਦੇ ਹਨ। ਮਾਇਆ = ਮਾਂ॥੧॥
ਸੁਹੇਲਾ; ਕਹਨੁ ਕਹਾਵਨੁ ॥
suhelaa; kehan kahaavan |
ਪਦ ਅਰਥ ਸੁਹੇਲਾ = ਸੌਖਾ।
ਤੇਰਾ; ਬਿਖਮੁ ਭਾਵਨੁ ॥੧॥ ਰਹਾਉ ॥
teraa; bikham bhaavan |1| rahaau |
ਪਦ ਅਰਥ ਬਿਖਮੁ = ਔਖਾ। ਭਾਵੁਨ = ਭਾਣਾ ਮੰਨਣਾ॥੧॥ਰਹਾਉ॥
ਹਉ ਮਾਣੁ ਤਾਣੁ ਕਰਉ ਤੇਰਾ; ਹਉ ਜਾਨਉ ਆਪਾ ॥
hau maan taan krau teraa; hau jaanau aapaa |
ਪਦ ਅਰਥ ਹਉ ਕਰਉ = ਮੈਂ ਕਰਦਾ ਹਾਂ। ਜਾਨਉ ਆਪਾ = ਤੈਨੂੰ ਆਪਣਾ ਜਾਣਦਾ ਹਾਂ।
ਸਭ ਹੀ ਮਧਿ. ਸਭਹਿ ਤੇ ਬਾਹਰਿ; ਬੇਮੁਹਤਾਜ ਬਾਪਾ ॥੨॥
sabh hee madh. sabheh te baahar; bemuhataaj baapaa |2|
ਪਦ ਅਰਥ ਮਧਿ = ਵਿਚ॥੨॥
ਪਿਤਾ. ਹਉ ਜਾਨਉ ਨਾਹੀ; ਤੇਰੀ ਕਵਨ ਜੁਗਤਾ ॥
pitaa. hau jaanau naahee; teree kavan jugataa |
ਪਦ ਅਰਥ ਜੁਗਤਾ = ਤਰੀਕਾ। ਤੇਰੀ ਕਵਨ ਜੁਗਤਾ = ਤੈਨੂੰ ਪ੍ਰਸੰਨ ਕਰਨ ਦਾ ਕੇਹੜਾ ਤਰੀਕਾ ਹੈ?