ਸਿਰੀਰਾਗੁ ਮਹਲਾ ੫ ਘਰੁ ੬ ॥
sireeraag mahalaa 5 ghar 6 |
Sant Singh KhalsaSiree Raag, Fifth Mehl, Sixth House:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto canal Divino.
ਕਰਣ ਕਾਰਣ ਏਕੁ ਓਹੀ; ਜਿਨਿ ਕੀਆ ਆਕਾਰੁ ॥
karan kaaran ek ohee; jin keea aakaar |
Sant Singh KhalsaThe One Lord is the Doer, the Cause of causes, who has created the creation.
Manmohan SinghThe Unique Lord, who did create the Universe is the Designer of chances.
Manmohan Singh (Punjabi)ਉਹ ਅਦੁੱਤੀ ਸਾਹਿਬ, ਜਿਸ ਨੇ ਆਲਮ ਸਾਜਿਆ ਹੈ, ਢੋ-ਮੇਲ ਮੇਲਣਹਾਰ ਹੈ।
Fareedkot Teeka(ਕਾਰਣ) ਮਾਯਾ ਮਹਿਤਤ੍ਵ ਆਦਿ ਕੇ ਕਰਨੇ ਵਾਲਾ ਏਕ ਓਹੀ ਹੈ, ਜਿਸ ਨੇ ਤੇਰਾ ਸਰੀਰ ਰਚਿਆ ਹੈ॥
Prof. Sahib Singhਜਿਸ ਪਰਮਾਤਮਾ ਨੇ ਇਹ ਦਿੱਸਦਾ ਜਗਤ ਬਣਾਇਆ ਹੈ, ਸਿਰਫ਼ ਉਹੀ ਸ੍ਰਿਸ਼ਟੀ ਦਾ ਰਚਣ ਵਾਲਾ ਹੈ।ਪਦ ਅਰਥ ਕਰਣ = ਜਗਤ। ਕਾਰਣ = ਮੂਲ। ਜਿਨਿ = ਜਿਸ ਨੇ। ਆਕਾਰੁ = ਦਿੱਸਦਾ ਜਗਤ।
SikhNet (Spanish)El Creador es solamente Aquél que creó todas las formas.
ਤਿਸਹਿ ਧਿਆਵਹੁ ਮਨ ਮੇਰੇ; ਸਰਬ ਕੋ ਆਧਾਰੁ ॥੧॥
tiseh dhiaavahu man mere; sarab ko aadhaar |1|
Sant Singh KhalsaMeditate on the One, O my mind, who is the Support of all. ||1||
Manmohan SinghMeditate on Him, O my soul! who is the support of all.
Manmohan Singh (Punjabi)ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਜੋ ਸਾਰਿਆਂ ਦਾ ਆਸਰਾ ਹੈ।
Fareedkot Teekaਤਾਂ ਤੇ ਹੇ ਮੇਰੇ ਪਿਆਰੇ! ਤਿਸ ਵਾਹਿਗੁਰੂ ਕੋ ਧਿਆਵਹੁ, ਜਿਸ ਨੇ ਸਰਬ ਕੋ ਆਸਰਾ ਦੀਆ ਹੈ॥੧॥
Prof. Sahib Singhਹੇ ਮੇਰੇ ਮਨ! ਜੋ ਜੀਵਾਂ ਦਾ ਆਸਰਾ ਹੈ, ਉਸੇ ਨੂੰ ਸਦਾ ਸਿਮਰਦਾ ਰਹੁ ॥੧॥ਪਦ ਅਰਥ ਕੋ = ਦਾ। ਆਧਾਰੁ = ਆਸਰਾ॥੧॥
SikhNet (Spanish)Medita entonces en Él, Quien es el Soporte de todo. (1)
ਗੁਰ ਕੇ ਚਰਨ; ਮਨ ਮਹਿ ਧਿਆਇ ॥
gur ke charan; man meh dhiaae |
Sant Singh KhalsaMeditate within your mind on the Guru's Feet.
Manmohan SinghOn Guru's feet, do thou contemplate over within thy mind.
Manmohan Singh (Punjabi)ਗੁਰਾਂ ਦੇ ਪੈਰਾਂ ਦਾ, ਤੂੰ ਆਪਣੇ ਚਿੱਤ ਅੰਦਰ ਅਰਾਧਨ ਕਰ!
Fareedkot Teekaਹੇ ਭਾਈ! ਗੁਰੋਂ ਕੇ ਚਰਨੋਂ ਕਾ ਮਨ ਮੇਂ ਧਿਆਵਨਾ ਕਰੁ॥
Prof. Sahib Singh(ਹੇ ਭਾਈ!) ਗੁਰੂ ਦੇ ਚਰਨ ਆਪਣੇ ਮਨ ਵਿਚ ਟਿਕਾਈ ਰੱਖ (ਭਾਵ, ਹਉਮੈ ਛੱਡ ਕੇ ਗੁਰੂ ਵਿਚ ਸਰਧਾ ਬਣਾ)।
SikhNet (Spanish)Pon tu mente a meditar en los Pies del Guru.
ਛੋਡਿ ਸਗਲ ਸਿਆਣਪਾ; ਸਾਚਿ ਸਬਦਿ ਲਿਵ ਲਾਇ ॥੧॥ ਰਹਾਉ ॥
chhodd sagal siaanapaa; saach sabad liv laae |1| rahaau |
Sant Singh KhalsaGive up all your clever mental tricks, and lovingly attune yourself to the True Word of the Shabad. ||1||Pause||
Manmohan SinghLay aside all thy cleverness and enshrine affection for the True Name. Pause.
Manmohan Singh (Punjabi)ਆਪਣੀਆਂ ਸਾਰੀਆਂ ਅਕਲ ਤਿਆਗ ਦੇ ਅਤੇ ਸਚੇ-ਨਾਮ ਨਾਲ ਪਿਰਹੜੀ ਪਾ। ਠਹਿਰਾਉ।
Fareedkot Teekaਔਰ ਸੰਸਾਰ ਕੀ ਚਤਰਾਈਆਂ ਕੋ ਛੋਡ ਕਰ ਕੇ, (ਸਾਚਿ ਸਬਦਿ) ਸਚ ਰੂਪ ਗੁਰੋਂ ਕੇ ਉਪਦੇਸ ਮੇਂ ਬ੍ਰਿਤੀ ਲਗਾਓ॥੧॥ ਰਹਾਉ ॥
Prof. Sahib Singh(ਆਪਣੀਆਂ) ਸਾਰੀਆਂ ਚਤੁਰਾਈਆਂ ਛੱਡ ਦੇ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੋੜ ॥੧॥ ਰਹਾਉ ॥ਪਦ ਅਰਥ ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਸ਼ਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ॥੧॥ਰਹਾਉ॥
SikhNet (Spanish)Haz a un lado tus astucias y entónate en la Palabra Verdadera. (1-Pausa)
ਦੁਖੁ ਕਲੇਸੁ ਨ ਭਉ ਬਿਆਪੈ; ਗੁਰ ਮੰਤ੍ਰੁ ਹਿਰਦੈ ਹੋਇ ॥
dukh kales na bhau biaapai; gur mantru hiradai hoe |
Sant Singh KhalsaSuffering, agony and fear do not cling to one whose heart is filled with the GurMantra.
Manmohan SinghDistress, agony and fright shall not cling to thee if Guru's word be in thy mind.
Manmohan Singh (Punjabi)ਜੇਕਰ ਗੁਰਾਂ ਦਾ ਸ਼ਬਦ ਤੇਰੇ ਅੰਤਸ਼-ਕਰਨ ਅੰਦਰ ਹੋਵੇ, ਤੈਨੂੰ ਤਕਲੀਫ, ਕਸ਼ਟ ਤੇ ਡਰ ਨਹੀਂ ਚਿੰਬੜਨਗੇ।
Fareedkot Teekaਜਿਨ ਕੇ ਹਿਰਦੇ ਮੇਂ ਗੁਰੋਂ ਕਾ ਮੰਤ੍ਰ ਹੋਤਾ ਹੈ, ਤਿਨ ਕੋ (ਦੁਖੁ) ਜਨਮ ਮਰਣ ਕੀ ਪੀੜਾ ਔਰ ਕਲੇਸੁ ਪੰਚ ਪ੍ਰਕਾਰ ਕਾ, ਅਵਿਦਿਆ ੧, ਅਸਮਿਤਾ ੨, ਰਾਗ ੩, ਦ੍ਵੈਖ ੪, ਅਭੀਨਿਵੇਸੁ ੫, ਕਿਯਾ ਹਠੁ ਔਰ (ਭਉ) ਡਰ ਜਮ ਕਾ ਨਹੀਂ ਲਾਗਤਾ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਉਪਦੇਸ਼ (ਸਦਾ) ਵੱਸਦਾ ਹੈ, ਉਸ ਨੂੰ ਕੋਈ ਦੁੱਖ ਕੋਈ ਕਲੇਸ਼ ਕੋਈ ਡਰ ਪੋਹ ਨਹੀਂ ਸਕਦਾ।ਪਦ ਅਰਥ ਨ ਬਿਆਪੈ = ਦਬਾਉ ਨਹੀਂ ਪਾਂਦਾ। ਗੁਰ ਮੰਤ੍ਰੁ = ਗੁਰ ਦਾ ਉਪਦੇਸ਼।
SikhNet (Spanish)Uno no sufre si la Palabra del Guru habita en el corazón de uno.
ਕੋਟਿ ਜਤਨਾ ਕਰਿ ਰਹੇ; ਗੁਰ ਬਿਨੁ. ਤਰਿਓ ਨ ਕੋਇ ॥੨॥
kott jatanaa kar rahe; gur bin. tario na koe |2|
Sant Singh KhalsaTrying millions of things, people have grown weary, but without the Guru, none have been saved. ||2||
Manmohan SinghBy making millions of efforts, people have grown weary but without the Guru none has been saved.
Manmohan Singh (Punjabi)ਕ੍ਰੋੜਾਂ ਹੀ ਉਪਰਾਲੇ ਕਰਕੇ ਲੋਕ ਹਾਰ ਹੁੱਟ ਗਏ ਹਨ, ਪਰੰਤੂ ਗੁਰਦੇਵ ਜੀ ਦੇ ਬਾਝੋਂ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੋਇਆ।
Fareedkot Teekaਕਿਉਂਕਿ ਕੋਟਾਨ ਕੋਟ ਜਤਨ ਕਰ ਕੇ ਰਹ ਚੁਕੇ ਹੈਂ, ਪਰੰਤੂ ਗੁਰੋਂ ਸੇ ਬਿਨਾ ਸੰਸਾਰ ਸਮੁੰਦ੍ਰ ਸੇ ਕੋਈ ਨਹੀਂ ਤਰਿਆ॥੨॥
Prof. Sahib Singhਲੋਕ ਕ੍ਰੋੜਾਂ (ਹੋਰ ਹੋਰ) ਜਤਨ ਕਰ ਕੇ ਥੱਕ ਜਾਂਦੇ ਹਨ, ਪਰ ਗੁਰੂ (ਦੀ ਸਰਨ) ਤੋਂ ਬਿਨਾ (ਉਹਨਾਂ ਦੁੱਖਾਂ ਕਲੇਸ਼ਾਂ ਤੋਂ) ਕੋਈ ਮਨੁੱਖ ਪਾਰ ਨਹੀਂ ਲੰਘ ਸਕਦਾ ॥੨॥ਪਦ ਅਰਥ ਕੋਟਿ = ਕ੍ਰੋੜਾਂ॥੨॥
SikhNet (Spanish)Millones han tratado, pero sin el Guru, nadie se ha salvado. (2)
ਦੇਖਿ ਦਰਸਨੁ. ਮਨੁ ਸਾਧਾਰੈ; ਪਾਪ ਸਗਲੇ ਜਾਹਿ ॥
dekh darasan. man saadhaarai; paap sagale jaeh |
Sant Singh KhalsaGazing upon the Blessed Vision of the Guru's Darshan, the mind is comforted and all sins depart.
Manmohan SinghBy beholding (Guru's) sight the soul secures solace and all the sins depart.
Manmohan Singh (Punjabi)(ਗੁਰਾਂ ਦਾ) ਦੀਦਾਰ ਵੇਖਣ ਦੁਆਰਾ ਆਤਮਾ ਨੂੰ ਸਹਾਰਾ ਮਿਲਦਾ ਹੈ ਅਤੇ ਸਾਰੇ ਗੁਨਾਹ ਦੂਰ ਹੋ ਜਾਂਦੇ ਹਨ।
Fareedkot Teekaਗੁਰੋਂ ਕਾ ਦਰਸਨ ਦੇਖ ਕਰ ਮਨ ਸਹਿਤ ਅਧਾਰ ਕੇ ਹੋ ਜਾਤਾ ਹੈ, ਭਾਵ ਯਹਿ ਕਿ ਸੰਸੇ ਨਬ੍ਰਿਤ ਹੋ ਜਾਤੇ ਹੈਂ ਔਰ ਪਾਪ ਸਭ ਚਲੇ ਜਾਤੇ ਹੈਂ॥
Prof. Sahib Singhਗੁਰੂ ਦਾ ਦਰਸ਼ਨ ਕਰ ਕੇ ਜਿਸ ਮਨੁੱਖ ਦਾ ਮਨ (ਗੁਰੂ ਦਾ) ਆਸਰਾ ਫੜ ਲੈਂਦਾ ਹੈ, ਉਸ ਦੇ ਸਾਰੇ (ਪਹਿਲੇ ਕੀਤੇ) ਪਾਪ ਨਾਸ ਹੋ ਜਾਂਦੇ ਹਨ।ਪਦ ਅਰਥ ਸਾਧਾਰੈ = ਆਧਾਰ ਸਹਿਤ ਹੁੰਦਾ ਹੈ।
SikhNet (Spanish)Permaneciendo en Su Visión, la mente obtiene todo el soporte que necesita y todas nuestras faltas son borradas.
ਹਉ ਤਿਨ ਕੈ ਬਲਿਹਾਰਣੈ; ਜਿ ਗੁਰ ਕੀ ਪੈਰੀ ਪਾਹਿ ॥੩॥
hau tin kai balihaaranai; ji gur kee pairee paeh |3|
Sant Singh KhalsaI am a sacrifice to those who fall at the Feet of the Guru. ||3||
Manmohan SinghI am a sacrifice unto those, who fall at Guru's feet.
Manmohan Singh (Punjabi)ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਗੁਰਾਂ ਦੇ ਚਰਨਾਂ ਉਤੇ ਡਿਗਦੇ ਹਨ।
Fareedkot Teekaਤਾਂ ਤੇ ਮੈਂ ਤਿਨ ਪੁਰਸੋਂ ਕੇ ਬਲਿਹਾਰਣੇ ਜਾਤਾ ਹੂੰ, ਜੋ ਗੁਰੋਂ ਕੀ ਚਰਨੀ ਪੜਤੇ ਹੈਂ॥੩॥
Prof. Sahib Singhਮੈਂ ਉਹਨਾਂ (ਭਾਗਾਂ ਵਾਲੇ) ਬੰਦਿਆਂ ਤੋਂ ਕੁਰਬਾਨ ਹਾਂ ਜਿਹੜੇ ਗੁਰੂ ਦੇ ਚਰਨਾਂ ਤੇ ਢਹਿ ਪੈਂਦੇ ਹਨ ॥੩॥ਪਦ ਅਰਥ ਪਾਹਿ = ਪੈਂਦੇ ਹਨ॥੩॥
SikhNet (Spanish)Ofrezco mi vida en sacrificio a aquéllos que viven a los Pies del Guru. (3)
ਸਾਧਸੰਗਤਿ. ਮਨਿ ਵਸੈ; ਸਾਚੁ ਹਰਿ ਕਾ ਨਾਉ ॥
saadhasangat. man vasai; saach har kaa naau |
Sant Singh KhalsaIn the Saadh Sangat, the Company of the Holy, the True Name of the Lord comes to dwell in the mind.
Manmohan SinghIn the congregation of Saint (Guru) the True Name of God comes to reside in (mortal) mind.
Manmohan Singh (Punjabi)ਸਾਧ (ਗੁਰੂ) ਦੀ ਸੰਗਤ ਅੰਦਰ ਵਾਹਿਗੁਰੂ ਦਾ ਸੱਚਾ ਨਾਮ (ਪ੍ਰਾਣੀ ਦੇ) ਚਿੱਤ ਅੰਦਰ ਟਿਕ ਜਾਂਦਾ ਹੈ।
Fareedkot Teekaਪਰੰਤੂ ਸਤਸੰਗਤ ਕਰਨੇ ਸੇ ਸਾਚ ਰੂਪੁ ਹਰੀ ਕਾ ਨਾਮੁ ਮਨ ਮੇਂ ਵਸਤਾ ਹੈ॥
Prof. Sahib Singhਸਾਧ ਸੰਗਤਿ ਵਿਚ ਰਿਹਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਨ ਵਿਚ ਵੱਸ ਪੈਂਦਾ ਹੈ।ਪਦ ਅਰਥ ਮਨਿ = ਮਨ ਵਿਚ। ਸਾਚੁ = ਸਦਾ-ਥਿਰ ਰਹਿਣ ਵਾਲਾ।
SikhNet (Spanish)En el Refugio de los Santos, el Nombre Verdadero del Señor se posa en la mente.
ਸੇ ਵਡਭਾਗੀ ਨਾਨਕਾ; ਜਿਨਾ ਮਨਿ ਇਹੁ ਭਾਉ ॥੪॥੨੪॥੯੪॥
se vaddabhaagee naanakaa; jinaa man ihu bhaau |4|24|94|
Sant Singh KhalsaVery fortunate are those, O Nanak, whose minds are filled with this love. ||4||24||94||
Manmohan SinghVery fortunate are they O Nanak! who have this love within their mind.
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ, ਹੇ ਨਾਨਕ! ਉਹ ਜਿਨ੍ਹਾਂ ਦੇ ਚਿੱਤ ਅੰਦਰ ਇਹ ਪ੍ਰੀਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੇ ਪੁਰਸ ਵਡੇ ਭਾਗਾਂ ਵਾਲੇ ਹੈਂ, ਜਿਨ੍ਹੋਂ ਕੇ ਮਨ ਮੇਂ ਇਹ ਸਤਸੰਗ ਕਾ ਪ੍ਰੇਮੁ ਹੈ॥੪॥੨੪॥੯੪॥
Prof. Sahib Singhਹੇ ਨਾਨਕ! ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ (ਸਾਧ ਸੰਗਤਿ ਵਿਚ ਟਿਕਣ ਦਾ) ਇਹ ਪ੍ਰੇਮ ਹੈ ॥੪॥੨੪॥੯੪॥ਪਦ ਅਰਥ ਭਾਉ = ਪ੍ਰੇਮ॥੪॥
SikhNet (Spanish)Afortunados son aquéllos, dice Nanak, que acercan el Amor del Señor a sus corazones. (4-24-34)