ੴ

ਸਿੱਖਬਾਣੀ · SikhBani

ਰਹਤ ਅਵਰ ਕਛੁ ਅਵਰ ਕਮਾਵਤ ॥

rehat avar kachh avar kamaavat
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 269 · 10 lines
Translations

ਰਹਤ ਅਵਰ; ਕਛੁ ਅਵਰ ਕਮਾਵਤ ॥

rehat avar; kachh avar kamaavat |

Sant Singh KhalsaHe says one thing, and does something else.
Manmohan SinghMan professes one thing and practices quite another.
Manmohan Singh (Punjabi)ਆਦਮੀ ਕਹਿੰਦਾ ਕੁਛ ਹੈ ਅਤੇ ਕਰਦਾ ਹੈ ਬਿਲਕੁਲ ਹੀ ਕੁਛ ਹੋਰ।
Fareedkot Teekaਸਾਕਤ ਅੰਤਰ ਸੇ ਔਰ ਪ੍ਰਕਾਰ ਰਹਤੇ ਹੈਂ ਔਰ ਬਾਹਰ ਸੇ ਔਰ ਤ੍ਰਹ ਕਮਾਵਤੇ ਹੈਂ, ਭਾਵ ਦਿਖਲਾਵੇ ਹੇਤ ਪਖੰਡ ਕਰਤੇ ਹੈਂ॥
Prof. Sahib Singhਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ੍ਹ ਹੋਰ ਹਨ ਤੇ ਅਮਲੀ ਜ਼ਿੰਦਗੀ ਕੁਝ ਹੋਰ ਹੈ;

ਪਦ ਅਰਥ ਰਹਤ = ਧਰਮ ਦੇ ਬਾਹਰਲੇ ਚਿੰਨ੍ਹ ਜੋ ਧਾਰੇ ਹੋਏ ਹਨ। ਅਵਰ = ਹੋਰ। ਕਛੁ ਅਵਰ = ਕੁਝ ਹੋਰ। ਕਮਾਵਤ = ਕਮਾਂਦਾ ਹੈ, ਅਮਲੀ ਜ਼ਿੰਦਗੀ ਹੈ।

SikhNet (Spanish)Muchos van por la vida pregonando una cosa y practicando otra;

ਮਨਿ ਨਹੀ ਪ੍ਰੀਤਿ; ਮੁਖਹੁ ਗੰਢ ਲਾਵਤ ॥

man nahee preet; mukhahu gandt laavat |

Sant Singh KhalsaThere is no love in his heart, and yet with his mouth he talks tall.
Manmohan SinghIn his heart there is no love, but with his mouth he talks tall.
Manmohan Singh (Punjabi)ਉਸ ਦੇ ਦਿਲ ਵਿੱਚ ਪ੍ਰੇਮ ਨਹੀਂ, ਪਰ ਮੂੰਹੋਂ ਉਹ ਸ਼ੇਖੀ ਮਾਰਦਾ ਹੈ।
Fareedkot Teekaਮਨ ਬੀਚ ਤੌ ਪ੍ਰੀਤੀ ਨਹੀਂ ਹੈ ਮੁਖ ਸੇ ਗੱਲਾਂ ਕਰ ਕੇ ਗੰਢ ਲਗਾਵਤੇ ਹੈਂ, ਭਾਵ ਅਪਨੇ ਆਪ ਕੌ ਉਤਮ ਬਣ ਕਰ ਦਿਖਲਾਵਤੇ ਹੈਂ॥
Prof. Sahib Singhਮਨ ਵਿਚ (ਤਾਂ) ਪ੍ਰਭੂ ਨਾਲ ਪਿਆਰ ਨਹੀਂ, ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰਦਾ ਹੈ।

ਪਦ ਅਰਥ ਮਨਿ = ਮਨ ਵਿਚ। ਗੰਢ ਲਾਵਤ = ਗਾਂਢੇ ਲਾਂਦਾ ਹੈ, ਜੋੜ-ਤੋੜ ਕਰਦਾ ਹੈ।

SikhNet (Spanish)si no hay Amor en el corazón, lo que se diga carece de fundamento.

ਜਾਨਨਹਾਰ; ਪ੍ਰਭੂ ਪਰਬੀਨ ॥

jaananahaar; prabhoo parabeen |

Sant Singh KhalsaThe Omniscient Lord God is the Knower of all.
Manmohan SinghThe Wise Lord, who is the Inner Knower,
Manmohan Singh (Punjabi)ਸਿਆਣਾ ਸੁਆਮੀ, ਜੋ ਅੰਦਰਲੀਆਂ ਜਾਨਣ ਵਾਲਾ ਹੈ,
Fareedkot Teekaਪਰੰਤੂ ਵਹੁ ਸਰਬ ਕੇ ਰਿਦਿਓਂ ਕੀ ਜਾਨਣਹਾਰਾ ਪ੍ਰਭੂ (ਪਰਬੀਨ) ਚਤੁਰ ਹੈ॥
Prof. Sahib Singh(ਪਰ ਦਿਲ ਦੀਆਂ) ਜਾਣਨ ਵਾਲਾ ਪ੍ਰਭੂ ਸਿਆਣਾ ਹੈ,

ਪਦ ਅਰਥ ਪਰਬੀਨ = ਚਤੁਰ, ਸਿਆਣਾ।

SikhNet (Spanish)Pero el Señor, que conoce la profundidad de cada uno, no Se engaña;

ਬਾਹਰਿ ਭੇਖ; ਨ ਕਾਹੂ ਭੀਨ ॥

baahar bhekh; na kaahoo bheen |

Sant Singh KhalsaHe is not impressed by outward display.
Manmohan Singhis not pleased with the outward garment of any.
Manmohan Singh (Punjabi)ਕਿਸੇ ਦੇ ਬਾਹਰ ਦੇ ਪਹਿਰਾਵੇ ਉਤੇ ਖੁਸ਼ ਨਹੀਂ ਹੁੰਦਾ।
Fareedkot Teekaਕਿਸੀ ਕੇ ਬਾਹਰਲੇ ਭੇਖ ਸੇ ਭਿਜਤਾ ਨਹੀਂ ਅਰਥਾਤ ਪ੍ਰਸਿੰਨ ਨਹੀਂ ਹੋਤਾ ਹੈ॥
Prof. Sahib Singh(ਉਹ ਕਦੇ) ਕਿਸੇ ਦੇ ਬਾਹਰਲੇ ਭੇਖ ਨਾਲ ਪ੍ਰਸੰਨ ਨਹੀਂ ਹੋਇਆ।

ਪਦ ਅਰਥ ਕਾਹੂ = ਕਿਸੇ ਦੇ। ਭੀਨ = ਭਿੱਜਦਾ, ਪ੍ਰਸੰਨ ਹੁੰਦਾ।

SikhNet (Spanish)ninguna demostración externa Lo impresiona.

ਅਵਰ ਉਪਦੇਸੈ; ਆਪਿ ਨ ਕਰੈ ॥

avar upadesai; aap na karai |

Sant Singh KhalsaOne who does not practice what he preaches to others,
Manmohan SinghHe who practises not what he preaches to others,
Manmohan Singh (Punjabi)ਜੋ ਹੋਰਨਾਂ ਨੂੰ ਸਿਖ-ਮਤ ਦਿੰਦਾ ਹੈ ਅਤੇ ਆਪ ਉਸ ਤੇ ਅਮਲ ਨਹੀਂ ਕਰਦਾ,
Fareedkot Teekaਜੋ ਪੁਰਸ ਔਰੋਂ ਕੋ ਉਪਦੇਸ ਕਰਤਾ ਹੈ ਔਰ ਆਪ ਉਨ ਸ਼ੁਭ ਕਰਮੋਂ ਕੋ ਕਰਤਾ ਨਹੀਂ ਹੈ॥
Prof. Sahib Singh(ਜੋ ਮਨੁੱਖ) ਹੋਰਨਾਂ ਨੂੰ ਮੱਤਾਂ ਦੇਂਦਾ ਹੈ (ਪਰ) ਆਪ ਨਹੀਂ ਕਮਾਉਂਦਾ,

ਪਦ ਅਰਥ ਅਵਰ = ਹੋਰਨਾਂ ਨੂੰ।

SikhNet (Spanish)Si un hombre predica a otros lo que él mismo no practica,

ਆਵਤ ਜਾਵਤ; ਜਨਮੈ ਮਰੈ ॥

aavat jaavat; janamai marai |

Sant Singh Khalsashall come and go in reincarnation, through birth and death.
Manmohan Singhshall come and go and be subject to birth and death.
Manmohan Singh (Punjabi)ਉਹ ਆਉਂਦਾ ਜਾਂਦਾ ਤੇ ਜੰਮਦਾ ਮਰਦਾ ਰਹਿੰਦਾ ਹੈ।
Fareedkot Teekaਸੋ ਸਾਕਤ ਜਨਮ ਮਰਣ ਦ੍ਵਾਰਾ ਜੋਨੀਓਂ ਮੇਂ ਆਵਤਾ ਜਾਤਾ ਰਹਿਤਾ ਹੈ॥
Prof. Sahib Singhਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
SikhNet (Spanish)seguirá atado a la ronda interminable de nacimientos y muertes.

ਜਿਸ ਕੈ ਅੰਤਰਿ; ਬਸੈ ਨਿਰੰਕਾਰੁ ॥

jis kai antar; basai nirankaar |

Sant Singh KhalsaOne whose inner being is filled with the Formless Lord
Manmohan SinghHe, in whose heart abides the Formless Lord,
Manmohan Singh (Punjabi)ਜਿਸ ਦੇ ਦਿਲ ਅੰਦਰ ਰੂਪ ਰੰਗ-ਰਹਿਤ ਸੁਆਮੀ ਵਸਦਾ ਹੈ,
Fareedkot Teekaਜਿਸ ਕੇ ਰਿਦੇ ਅੰਦਰ ਆਪਿ ਕਰਤਾਰ ਨਿਵਾਸ ਕਰਤਾ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਨਿਰੰਕਾਰ ਵੱਸਦਾ ਹੈ,

ਪਦ ਅਰਥ ਜਿਸ ਕੈ ਅੰਤਰਿ = ਜਿਸ ਮਨੁੱਖ ਦੇ ਮਨ ਵਿਚ।

SikhNet (Spanish)Aquél que acepta a Dios en su vida, nunca hablará en vano;

ਤਿਸ ਕੀ ਸੀਖ; ਤਰੈ ਸੰਸਾਰੁ ॥

tis kee seekh; tarai sansaar |

Sant Singh Khalsaby his teachings, the world is saved.
Manmohan Singhwith his instruction the world is saved.
Manmohan Singh (Punjabi)ਉਸ ਦੇ ਉਪਦੇਸ਼ ਨਾਲ ਦੁਨੀਆ ਬਚ ਜਾਂਦੀ ਹੈ।
Fareedkot Teekaਤਿਸ ਕੀ (ਸੀਖ) ਸਿਖ੍ਯਾ ਅਰਥਾਤ ਉਪਦੇਸ ਸਾਥ ਸੰਸਾਰ ਸੇ ਤਰੀਤਾ ਹੈ॥☬ਐਸੇ ਬੇਨਤੀ ਕਰੁ:
Prof. Sahib Singhਉਸ ਦੀ ਸਿੱਖਿਆ ਨਾਲ ਜਗਤ (ਵਿਕਾਰਾਂ ਤੋਂ) ਬਚਦਾ ਹੈ।

ਪਦ ਅਰਥ ਸੀਖ = ਸਿੱਖਿਆ। ਤਿਸ ਕੀ ਸੀਖ = ਉਸ ਦੀ ਸਿੱਖਿਆ ਨਾਲ। ਸੰਸਾਰੁ = ਜਗਤ (ਭਾਵ, ਜਗਤ ਦਾ ਹਰੇਕ ਜੀਵ)।

SikhNet (Spanish)sus enseñanzas salvarán a toda la humanidad.

ਜੋ ਤੁਮ ਭਾਨੇ; ਤਿਨ ਪ੍ਰਭੁ ਜਾਤਾ ॥

jo tum bhaane; tin prabh jaataa |

Sant Singh KhalsaThose who are pleasing to You, God, know You.
Manmohan SinghOnly they, who are pleasing to Thee, O Lord can know Thee.
Manmohan Singh (Punjabi)ਕੇਵਲ ਉਹੀ ਜੋ ਤੈਨੂੰ ਚੰਗੇ ਲੱਗਦੇ ਹਨ, ਹੇ ਸੁਆਮੀ! ਤੈਨੂੰ ਜਾਣ ਸਕਦੇ ਹਨ।
Fareedkot Teekaਹੇ ਪ੍ਰਭੂ! ਜੋ ਤੁਮ ਕੋ (ਭਾਨੇ) ਭਾਏ ਹੈਂ ਤਿਨੋਂ ਨੇ ਤੇਰੇ ਕੋ ਜਾਣਿਆ ਹੈ॥
Prof. Sahib Singh(ਹੇ ਪ੍ਰਭੂ!) ਜੋ (ਭਗਤ) ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਨੇ ਤੈਨੂੰ ਪਛਾਣਿਆ ਹੈ।

ਪਦ ਅਰਥ ਤੁਮ ਭਾਨੇ = ਤੈਨੂੰ ਭਾਉਂਦੇ ਹਨ, ਤੈਨੂੰ ਚੰਗੇ ਲੱਗਦੇ ਹਨ। ਤਿਨ = ਉਹਨਾਂ ਨੇ।

SikhNet (Spanish)Sólo aquéllos a quienes Tú, Señor, has bendecido con Tu Amor,

ਨਾਨਕ ਉਨ ਜਨ; ਚਰਨ ਪਰਾਤਾ ॥੭॥

naanak un jan; charan paraataa |7|

Sant Singh KhalsaNanak falls at their feet. ||7||
Manmohan SinghNanak is prostrate at the feet of those persons
Manmohan Singh (Punjabi)ਨਾਨਕ ਉਨ੍ਹਾਂ ਪੁਰਸ਼ਾਂ ਦੇ ਪੈਰਾਂ ਉਤੇ ਡਿੱਗਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸੰਤ ਜਨੋਂ ਕੀ ਚਰਨੀ ਮੈਂ (ਪਰਾਤਾ) ਪੜਤਾ ਹੂੰ॥੭॥
Prof. Sahib Singhਹੇ ਨਾਨਕ! (ਆਖ)-ਮੈਂ ਉਹਨਾਂ (ਭਗਤਾਂ) ਦੇ ਚਰਨਾਂ ਤੇ ਪੈਂਦਾ ਹਾਂ ॥੭॥

ਪਦ ਅਰਥ ਉਨ ਜਨ ਚਰਨ = ਉਹਨਾਂ ਮਨੁੱਖਾਂ ਦੇ ਪੈਰਾਂ ਤੇ। ਪਰਾਤਾ = ਪੈਂਦਾ ਹੈ। ਮੁਖਹੁ = ਮੂੰਹੋਂ, ਮੂੰਹ ਦੀਆਂ ਗੱਲਾਂ ਨਾਲ ॥੭॥

SikhNet (Spanish)Te conocen; dice Nanak, ¡cómo añoro estar a los Pies de esos Santos! (7)
Answers quote the Granth verbatim with Ang citations. AI commentary is not Gurbani and not a religious ruling.