ੴ

ਸਿੱਖਬਾਣੀ · SikhBani

ਬਿਰਥੀ ਸਾਕਤ ਕੀ ਆਰਜਾ ॥

birathee saakat kee aarajaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 269 · 10 lines
Translations

ਬਿਰਥੀ; ਸਾਕਤ ਕੀ ਆਰਜਾ ॥

birathee; saakat kee aarajaa |

Sant Singh KhalsaThe life of the faithless cynic is totally useless.
Manmohan SinghUnfruitful is the life of the mammon worshipper.
Manmohan Singh (Punjabi)ਨਿਸਫਲ ਹੈ ਮਾਇਆ ਦੇ ਉਪਾਸ਼ਕ ਦਾ ਜੀਵਨ।
Fareedkot Teekaਹੇ ਭਾਈ! ਸਾਕਤ ਪੁਰਸ਼ ਕੀ ਆਰਬਲ ਹੀ ਬਿਅਰਥ ਹੈ॥
Prof. Sahib Singh(ਰੱਬ ਨਾਲੋਂ) ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਜਾਂਦੀ ਹੈ,

ਪਦ ਅਰਥ ਬਿਰਥੀ = ਵਿਅਰਥ। ਸਾਕਤ = (ਰੱਬ ਨਾਲੋਂ) ਟੁੱਟਾ ਹੋਇਆ। ਆਰਜਾ = ਉਮਰ।

SikhNet (Spanish)La vida del Cínico sin Fe es totalmente inútil, pues sin la Verdad,

ਸਾਚ ਬਿਨਾ; ਕਹ ਹੋਵਤ ਸੂਚਾ ॥

saach binaa; keh hovat soochaa |

Sant Singh KhalsaWithout the Truth, how can anyone be pure?
Manmohan SinghWithout Truth how can he be pure?
Manmohan Singh (Punjabi)ਸੱਚੇ ਦੇ ਬਗੈਰ ਉਹ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦਾ ਹੈ?
Fareedkot Teekaਕਿਉਂਕਿ ਸਾਚ ਨਾਮ ਸੇ ਬਿਨਾ ਵਹੁ ਕਿਸ ਪ੍ਰਕਾਰ (ਸੂਚਾ) ਪਵਿਤ੍ਰ ਹੋਤਾ ਹੈ॥
Prof. Sahib Singh(ਕਿਉਂਕਿ) ਸੱਚੇ ਪ੍ਰਭੂ (ਦੇ ਨਾਮ) ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ?
SikhNet (Spanish)¿cómo podría alguien ser Puro?

ਬਿਰਥਾ; ਨਾਮ ਬਿਨਾ ਤਨੁ ਅੰਧ ॥

birathaa; naam binaa tan andh |

Sant Singh KhalsaUseless is the body of the spiritually blind, without the Name of the Lord.
Manmohan SinghUnfruitful is the ignorant man's body without the Name.
Manmohan Singh (Punjabi)ਨਾਮ ਦੇ ਬਗੈਰ ਅਗਿਆਨੀ ਇਨਸਾਨ ਦੀ ਦੇਹਿ ਨਿਸਫਲ ਹੈ।
Fareedkot Teekaਅਗਿਆਨ ਕਰ ਅੰਧੇ ਜੀਵ ਕਾ ਨਾਮ ਬਿਨਾਂ ਸਰੀਰ ਹੀ ਵਿਅਰਥ ਹੈ॥
Prof. Sahib Singhਨਾਮ ਤੋਂ ਬਿਨਾ ਅੰਨ੍ਹੇ (ਸਾਕਤ) ਦਾ ਸਰੀਰ (ਹੀ) ਕਿਸੇ ਕੰਮ ਨਹੀਂ,

ਪਦ ਅਰਥ ਤਨੁ ਅੰਧ = ਅੰਨ੍ਹੇ ਦਾ ਸਰੀਰ।

SikhNet (Spanish)Inútil es el cuerpo del ciego espiritual, privado del Nombre del Señor.

ਮੁਖਿ ਆਵਤ; ਤਾ ਕੈ ਦੁਰਗੰਧ ॥

mukh aavat; taa kai duragandh |

Sant Singh KhalsaFrom his mouth, a foul smell issues forth.
Manmohan SinghFrom his mouth, foul smell issues forth.
Manmohan Singh (Punjabi)ਉਸ ਦੇ ਮੂੰਹ ਵਿੱਚੋ ਗੰਦੀ ਮੁਸ਼ਕ ਆਉਂਦੀ ਹੈ।
Fareedkot Teekaਕਿਉਂਕਿ ਤਿਸ ਕੇ ਮੁਖ ਸੇ ਦੁਰਗੰਧ ਹੀ ਆਵਤੀ ਹੈ, ਭਾਵ ਸੇ ਕੌੜੇ ਵਚਨ ਹੀ ਨਿਕਸਤੇ ਹੈਂ॥
Prof. Sahib Singh(ਕਿਉਂਕਿ) ਉਸ ਦੇ ਮੂੰਹ ਵਿਚੋਂ (ਨਿੰਦਾ ਆਦਿਕ) ਬਦ-ਬੂ ਆਉਂਦੀ ਹੈ।

ਪਦ ਅਰਥ ਮੁਖਿ = ਮੂੰਹ ਵਿਚੋਂ। ਤਾ ਕੈ ਮੁਖਿ = ਉਸ ਦੇ ਮੂੰਹ ਵਿਚੋਂ। ਦੁਰਗੰਧ = ਬਦ-ਬੂ।

SikhNet (Spanish)De su boca un fétido olor emana,

ਬਿਨੁ ਸਿਮਰਨ; ਦਿਨੁ ਰੈਨਿ ਬ੍ਰਿਥਾ ਬਿਹਾਇ ॥

bin simaran; din rain brithaa bihaae |

Sant Singh KhalsaWithout the remembrance of the Lord, day and night pass in vain,
Manmohan SinghWithout Lord's remembrance day and night pass away in vain,
Manmohan Singh (Punjabi)ਸਾਹਿਬ ਦੇ ਭਜਨ ਦੇ ਬਾਝੋਂ ਦਿਨ ਅਤੇ ਰਾਤ ਵਿਅਰਥ ਗੁਜ਼ਰ ਜਾਂਦੇ ਹਨ,
Fareedkot Teekaਨਾਮ ਕੇ ਸਿਮਰਨ ਸੇ ਬਿਨਾਂ ਤਿਸ ਕਾ ਦਿਨ ਰਾਤ ਵਿਅਰਥ ਹੈ॥
Prof. Sahib Singhਜਿਵੇਂ ਵਰਖਾ ਤੋਂ ਬਿਨਾ ਪੈਲੀ ਨਿਸਫਲ ਜਾਂਦੀ ਹੈ,

ਪਦ ਅਰਥ ਰੈਨਿ = ਰਾਤ। ਬਿਹਾਇ = ਗੁਜ਼ਰ ਜਾਂਦੀ ਹੈ।

SikhNet (Spanish)pues sin recordar al Señor, la noche y el día pasan en vano.

ਮੇਘ ਬਿਨਾ; ਜਿਉ ਖੇਤੀ ਜਾਇ ॥

megh binaa; jiau khetee jaae |

Sant Singh Khalsalike the crop which withers without rain.
Manmohan Singhas the crop is ruined without rain.
Manmohan Singh (Punjabi)ਜਿਸ ਤਰ੍ਹਾਂ ਮੀਂਹ ਦੇ ਬਗੈਰ ਫ਼ਸਲ ਤਬਾਹ ਹੋ ਜਾਂਦੀ ਹੈ।
Fareedkot Teekaਜੇਸੇ ਮੇਘ ਸੇ ਬਿਨਾਂ ਖੇਤੀ ਵਿਅਰਥ ਜਾਤੀ ਹੈ॥
Prof. Sahib Singh(ਤਿਵੇਂ) ਸਿਮਰਨ ਤੋਂ ਬਿਨਾ (ਸਾਕਤ ਦੇ) ਦਿਨ ਰਾਤ ਅੱਫਲ ਚਲੇ ਜਾਂਦੇ ਹਨ,

ਪਦ ਅਰਥ ਮੇਘ = ਬੱਦਲ।

SikhNet (Spanish)Tal como las cosechas se pierden por falta de lluvia.

ਗੋਬਿਦ ਭਜਨ ਬਿਨੁ; ਬ੍ਰਿਥੇ ਸਭ ਕਾਮ ॥

gobid bhajan bin; brithe sabh kaam |

Sant Singh KhalsaWithout meditation on the Lord of the Universe, all works are in vain,
Manmohan SinghSans World-Lord's meditation all the works are vain,
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦੇ ਬਗੈਰ ਸਾਰੇ ਕੰਮ ਬੇਫਾਇਦਾ ਹਨ,
Fareedkot Teekaਗੋਬਿੰਦ ਕੇ ਭਜਨ ਸੇ ਬਿਨਾਂ ਤਿਸ ਸਾਕਤ ਕੇ ਸੰਪੂਰਨ ਕਾਮ ਵਿਅਰਥ ਹੋਤੇ ਹੈਂ॥
Prof. Sahib Singhਪ੍ਰਭੂ ਦੇ ਭਜਨ ਤੋਂ ਸੱਖਣਾ ਰਹਿਣ ਕਰਕੇ (ਮਨੁੱਖ ਦੇ) ਸਾਰੇ ਹੀ ਕੰਮ ਕਿਸੇ ਅਰਥ ਨਹੀਂ,
SikhNet (Spanish)Tal como el dinero del avaro se guarda sin provecho,

ਜਿਉ ਕਿਰਪਨ ਕੇ; ਨਿਰਾਰਥ ਦਾਮ ॥

jiau kirapan ke; niraarath daam |

Sant Singh Khalsalike the wealth of a miser, which lies useless.
Manmohan Singhas the money of the miserly person is useless.
Manmohan Singh (Punjabi)ਜਿਸ ਤਰ੍ਹਾਂ ਕੰਜੂਸ ਪੁਰਸ਼ ਦੀ ਦੌਲਤ ਵਿਅਰਥ ਹੈ।
Fareedkot Teekaਜੈਸੇ (ਕਿਰਪਨ) ਸੂਮ ਕੇ (ਦਾਮ) ਰੁਪਯੇ ਵਿਅਰਥ ਹੀ ਜਾਤੇ ਹੈਂ, ਭਾਵ ਤਿਸ ਕਾ ਧਨ ਕੰਮ ਨਹੀਂ ਆਵਤਾ ਹੈ ਪੜਾ ਹੀ ਰਹਿ ਜਾਤਾ ਹੈ॥
Prof. Sahib Singh(ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁਝ ਨਹੀਂ ਸਵਾਰਦੇ) ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ।

ਪਦ ਅਰਥ ਕਿਰਪਨ = ਕੰਜੂਸ। ਨਿਰਾਰਥ = ਵਿਅਰਥ। ਦਾਮ = ਪੈਸੇ, ਧਨ।

SikhNet (Spanish)así los trabajos que no son realizados como ofrenda al Señor, carecen de buenos frutos.

ਧੰਨਿ ਧੰਨਿ ਤੇ ਜਨ; ਜਿਹ ਘਟਿ. ਬਸਿਓ ਹਰਿ ਨਾਉ ॥

dhan dhan te jan; jih ghatt. basio har naau |

Sant Singh KhalsaBlessed, blessed are those, whose hearts are filled with the Name of the Lord.
Manmohan SinghBlest blest are those persons, within whose heart God's Name abides.
Manmohan Singh (Punjabi)ਮੁਬਾਰਕ, ਮੁਬਾਰਕ ਹਨ ਉਹ ਪੁਰਸ਼, ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦਾ ਨਾਮ ਵਸਦਾ ਹੈ।
Fareedkot Teekaਜੋ ਜਨ ਮਨ ਬਾਣੀ ਸੇ ਧੰਨ੍ਯਵਾਦ ਯੋਗ ਹੈ ਜਿਨ ਕੇ ਰਿਦੇ ਮੇਂ ਹਰੀ ਕਾ ਨਾਮ ਵਸਿਆ ਹੈ, ਭਾਵ ਜੋ ਵਾਹਿਗੁਰੂ ਕਾ ਸਿਮਰਨ ਕਰਤੇ ਹੈਂ॥
Prof. Sahib Singhਉਹ ਮਨੁੱਖ ਮੁਬਾਰਿਕ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,

ਪਦ ਅਰਥ ਧੰਨਿ = ਮੁਬਾਰਕ। ਜਿਹ ਘਟਿ = ਜਿਨ੍ਹਾਂ ਦੇ ਹਿਰਦੇ ਵਿਚ।

SikhNet (Spanish)Bienaventurados los corazones que desbordan de Amor por el Naam, el Nombre del Señor;

ਨਾਨਕ ਤਾ ਕੈ; ਬਲਿ ਬਲਿ ਜਾਉ ॥੬॥

naanak taa kai; bal bal jaau |6|

Sant Singh KhalsaNanak is a sacrifice, a sacrifice to them. ||6||
Manmohan SinghNanak is a sacrifice and devoted unto them.
Manmohan Singh (Punjabi)ਨਾਨਕ ਉਨ੍ਹਾਂ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਕੇ ਉਪਰ ਮਨ ਬਾਣੀ ਸੇ ਬਲਿਹਾਰੇ ਜਾਤੇ ਹੈਂ॥੬॥☬ਅਬ ਸਾਕਤੋਂ ਕੇ ਲਖਨ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ ਕਿ) ਮੈਂ ਉਹਨਾਂ (ਗੁਰਮੁਖਾਂ) ਤੋਂ ਸਦਕੇ ਜਾਂਦਾ ਹਾਂ ॥੬॥

ਪਦ ਅਰਥ ਤਾ ਕੈ = ਉਹਨਾਂ ਤੋਂ। ਬਲਿ ਬਲਿ = ਸਦਕੇ ॥੬॥

SikhNet (Spanish)ofrezco en sacrificio mi vida a ellos. (6)
Answers quote the Granth verbatim with Ang citations. AI commentary is not Gurbani and not a religious ruling.