ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਬਾਬੀਹਾ ਜਿਸ ਨੋ ਤੂ ਪੂਕਾਰਦਾ; ਤਿਸ ਨੋ ਲੋਚੈ ਸਭੁ ਕੋਇ ॥
baabeehaa jis no too pookaaradaa; tis no lochai sabh koe |
Sant Singh KhalsaO rainbird, the One unto whom you call - everyone longs for that Lord.
Manmohan SinghO sparrow-hawk, every one longs for Him onto whom thou call.
Manmohan Singh (Punjabi)ਹੇ ਪਪੀਹੇ! ਜਿਸ ਨੂੰ ਤੂੰ ਵਾਜਾਂ ਮਾਰਦਾ ਹੈ ਉਸ ਲਈ ਹਰ ਕੋਈ ਤਾਂਘ ਰਖਦਾ ਹੈ।
Fareedkot Teekaਹੇ ਜਗਿਆਸੂ ਰੂਪ ਪਪੀਹਾ! ਜਿਸ ਨਾਮ ਵਾ ਸੁਖ ਜਲ ਕੋ ਤੂੰ ਪੁਕਾਰਤਾ ਹੈਂ, ਤਿਸ ਕੋ ਸਭ ਕੋਈ (ਲੋਚੈ) ਚਾਹਤਾ ਹੈ॥
Prof. Sahib Singhਹੇ ਬਿਰਹੀ ਜੀਵ! ਜਿਸ ਪ੍ਰਭੂ ਨੂੰ ਮਿਲਣ ਲਈ ਤੂੰ ਤਰਲੇ ਲੈ ਰਿਹਾ ਹੈਂ, ਉਸ ਨੂੰ ਮਿਲਣ ਲਈ ਹਰੇਕ ਜੀਵ ਲੋਚਦਾ ਹੈ,ਪਦ ਅਰਥ ਬਾਬੀਹਾ = ਹੇ ਪਪੀਹੇ! (ਨੋਟ: ਪਪੀਹਾ ਵਰਖਾ-ਬੂੰਦ ਦਾ ਪਿਆਸਾ ਹੁੰਦਾ ਹੈ; ਸੋ, ਇਸ ਨੂੰ ਉਸ ਮਨੁੱਖ ਨਾਲ ਉਪਮਾ ਦਿੱਤੀ ਹੈ ਜੋ ਪ੍ਰਭੂ ਨੂੰ ਮਿਲਣ ਦੀ ਤਾਂਘ ਕਰਦਾ ਹੈ)।
SikhNet (Spanish)Oh, Chatrik, todos añoran al mismo Señor que tú llamas.
ਅਪਣੀ ਕਿਰਪਾ ਕਰਿ ਕੈ ਵਸਸੀ; ਵਣੁ ਤ੍ਰਿਣੁ ਹਰਿਆ ਹੋਇ ॥
apanee kirapaa kar kai vasasee; van trin hariaa hoe |
Sant Singh KhalsaWhen He grants His Grace, it rains, and the forests and fields blossom forth in their greenery.
Manmohan SinghWhen the Lord showers His benediction, then does it rain and the forests and grass-blades shall flower.
Manmohan Singh (Punjabi)ਜਦ ਸੁਆਮੀ ਆਪਣੀ ਮਿਹਰ ਧਾਰਦਾ ਹੈ, ਤਾਂ ਵਰਖਾ ਹੁੰਦੀ ਹੈ ਅਤੇ ਜੰਗਲ ਤੇ ਘਾਹ ਦੀਆਂ ਤਿੜਾਂ ਪ੍ਰਫੁਲਤ ਹੋ ਜਾਂਦੀਆਂ ਹਨ।
Fareedkot Teekaਜੋ ਗੁਰੂ ਰੂਪ ਮੇਘ ਅਪਣੀ ਕ੍ਰਿਪਾ ਕਰ ਕੇ ਵਸੇਗਾ ਤੌ (ਵਣ ਤ੍ਰਿਣੁ) ਸਰੀਰ ਔ ਇੰਦ੍ਰਯੋਂ ਕਾ ਸਮੂਹ ਗੁਣੋਂ ਕਰ ਹਰਿਆ ਹੋਵੇਗਾ॥
Prof. Sahib Singhਜਦੋਂ ਉਹ ਪ੍ਰਭੂ ਆਪ ਮਿਹਰ ਕਰ ਕੇ ('ਨਾਮ' ਦੀ) ਵਰਖਾ ਕਰੇਗਾ ਤਾਂ ਸਾਰੀ ਸ੍ਰਿਸ਼ਟੀ (ਸਾਰੀ ਬਨਸਪਤੀ) ਹਰੀ ਹੋ ਜਾਇਗੀ।ਪਦ ਅਰਥ ਵਸਸੀ = ਵਰਖਾ ਕਰੇਗਾ। ਵਣੁ = ਜੰਗਲ। ਤ੍ਰਿਣੁ = ਘਾਹ। ਵਾਣੁ ਤ੍ਰਿਣੁ = ਸਾਰੀ ਬਨਸਪਤੀ।
SikhNet (Spanish)Cuando Él otorga Su Gracia entonces llueve y los campos y los bosques florecen y reverdecen.
ਗੁਰ ਪਰਸਾਦੀ ਪਾਈਐ; ਵਿਰਲਾ ਬੂਝੈ ਕੋਇ ॥
gur parasaadee paaeeai; viralaa boojhai koe |
Sant Singh KhalsaBy Guru's Grace, He is found; only a rare few understand this.
Manmohan SinghBy the Guru's grace the Lord is attained to, Few are they, who understand this thing.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ, ਪ੍ਰਭੂ ਪਰਾਪਤ ਹੁੰਦਾ ਹੈ। ਬਹੁਤ ਹੀ ਥੋੜ੍ਹੇ ਇਸ ਗੱਲ ਨੂੰ ਸਮਝਦੇ ਹਨ।
Fareedkot Teekaਵਹੁ ਜਲ ਗੁਰੋਂ ਕੀ ਪ੍ਰਸੰਨਤਾ ਕਰ ਪ੍ਰਾਪਤਿ ਹੋਤਾ ਹੈ, ਇਸ ਬਾਤ ਕੋ ਕੋਈ ਬਿਰਲਾ ਹੀ ਬੂਝਤਾ ਹੈ॥
Prof. Sahib Singhਕੋਈ ਵਿਰਲਾ ਬੰਦਾ ਸਮਝਦਾ ਹੈ ਕਿ ('ਨਾਮ-ਅੰਮ੍ਰਿਤੁ') ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Guru, Él es encontrado. Extraordinarios son los que entienden esto.
ਬਹਦਿਆ ਉਠਦਿਆ ਨਿਤ ਧਿਆਈਐ; ਸਦਾ ਸਦਾ ਸੁਖੁ ਹੋਇ ॥
bahadiaa utthadiaa nit dhiaaeeai; sadaa sadaa sukh hoe |
Sant Singh KhalsaSitting down and standing up, meditate continually on Him, and be at peace forever and ever.
Manmohan SinghSitting and standing, continually remember thou thy God and thou shalt be in peace for ever and aye.
Manmohan Singh (Punjabi)ਬੈਠਿਆਂ ਅਤੇ ਖਲੋਤਿਆਂ ਤੂੰ ਲਗਾਤਾਰ ਆਪਣੇ ਹਰੀ ਨੂੰ ਯਾਦ ਕਰ ਅਤੇ ਤੂੰ ਹਮੇਸ਼ਾਂ ਤੇ ਨਿਤ ਹੀ ਆਰਾਮ ਵਿੱਚ ਰਹੇਗਾ।
Fareedkot Teekaਤਾਂ ਤੇ ਹੇ ਭਾਈ! ਬੈਠਤੇ ਊਠਤੇ ਨਿਤ ਹੀ ਵਾਹਿਗੁਰੂ ਨਾਮ ਕਾ ਧਿਆਵਣਾ ਕਰੀਏ, ਇਸ ਤੇ ਸਦਾ ਸਦਾ ਸੁਖ ਹੋਤਾ ਹੈ॥
Prof. Sahib Singhਜੇ ਬੈਠਦੇ ਉੱਠਦੇ ਹਰ ਵੇਲੇ ਪ੍ਰਭੂ ਨੂੰ ਸਿਮਰੀਏ ਤਾਂ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ।
SikhNet (Spanish)Sentado o parado medita continuamente en Él por siempre y para siempre.
ਨਾਨਕ ਅੰਮ੍ਰਿਤੁ ਸਦ ਹੀ ਵਰਸਦਾ; ਗੁਰਮੁਖਿ ਦੇਵੈ ਹਰਿ ਸੋਇ ॥੧॥
naanak amrit sad hee varasadaa; guramukh devai har soe |1|
Sant Singh KhalsaO Nanak, the Ambrosial Nectar rains down forever; the Lord gives it to the Gurmukh. ||1||
Manmohan SinghNanak, the Lord's nectar, ever continues raining, he, the Lord blesses the mortal with it, through the Guru.
Manmohan Singh (Punjabi)ਨਾਨਕ ਪ੍ਰਭੂ ਦਾ ਸੁਧਾਰਸ ਸਦੀਵ ਹੀ ਵਰ੍ਹਦਾ ਰਹਿੰਦਾ ਹੈ। ਊਹ ਪ੍ਰਭੂ ਗੁਰਾਂ ਦੇ ਰਾਹੀਂ, ਇਸ ਦੀ ਦਾਤ ਬਖਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅੰਮ੍ਰਿਤ ਸਦਾ ਹੀ ਬਰਸਤਾ ਹੈ, ਭਾਵ ਗੁਰੂ ਰੂਪ ਮੇਘ ਸਦੀਵ ਉਪਦੇਸ ਕਰਤੇ ਹੈਂ, ਪਰੰਤੂ ਸੋ ਨਾਮ ਹਰੀ ਗੁਰਮੁਖੋਂ ਕੋ ਦੇਤਾ ਹੈ॥੧॥
Prof. Sahib Singhਹੇ ਨਾਨਕ! ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਤਾਂ ਸਦਾ ਹੀ ਹੋ ਰਹੀ ਹੈ, ਪਰ ਉਹ ਪ੍ਰਭੂ ਇਹ ਦਾਤ ਉਸ ਮਨੁੱਖ ਨੂੰ ਦੇਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰਨ ਵਾਲਾ ਮਨੁੱਖ ॥੧॥
SikhNet (Spanish)Oh, dice Nanak, el Néctar Ambrosial es rociado por siempre y el Señor se lo da al Gurmukj. (1)