ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਕਲਮਲਿ ਹੋਈ ਮੇਦਨੀ; ਅਰਦਾਸਿ ਕਰੇ ਲਿਵ ਲਾਇ ॥
kalamal hoee medanee; aradaas kare liv laae |
Sant Singh KhalsaWhen the people of the world are suffering in pain, they call upon the Lord in loving prayer.
Manmohan SinghWhen the world is in distress, it prays to the Lord in love.
Manmohan Singh (Punjabi)ਜਦ ਦੁਨੀਆਂ ਤਕਲੀਫ ਅੰਦਰ ਹੁੰਦੀ ਹੈ, ਤਾਂ ਇਹ ਪਿਆਰ ਅੰਦਰ ਸਾਈਂ ਕੋਲ ਬੇਨਤੀ ਕਰਦੀ ਹੈ।
Fareedkot Teekaਜਿਸ ਜਗਿਆਸੂ ਕੀ ਬੁਧੀ ਰੂਪੀ (ਮੇਦਨੀ) ਸ੍ਰਿਸ਼ਟੀ ਵਾ ਧਰਤੀ (ਕਲਮਲਿ) ਬਿਆਕੁਲ ਹੋਈ ਹੈ, ਸੋ ਵਾਹਿਗੁਰੂ ਕੇ ਆਗੇ ਪ੍ਰੀਤ ਲਗਾਇ ਕਰ ਬੇਨਤੀ ਕਰਤੀ ਹੈ॥
Prof. Sahib Singh(ਜਦੋਂ) ਧਰਤੀ (ਮੀਂਹ ਖੁਣੋਂ) ਵਿਆਕੁਲ ਹੁੰਦੀ ਹੈ ਤੇ ਇਕ-ਮਨ ਹੋ ਕੇ ਅਰਜ਼ੋਈ ਕਰਦੀ ਹੈ ਤਾਂ ਸਦਾ-ਥਿਰ ਸੱਚਾ ਪ੍ਰਭੂ (ਇਸ ਅਰਜ਼ੋਈ ਨੂੰ) ਗਹੁ ਨਾਲ ਸੁਣਦਾ ਹੈ, ਤੇ,ਪਦ ਅਰਥ ਕਲਮਲਿ = ਵਿਆਕੁਲ। ਮੇਦਨੀ = ਧਰਤੀ।
SikhNet (Spanish)Cuando el mundo sufre de dolor ellos llaman al Señor mediante oraciones amorosas,
ਸਚੈ ਸੁਣਿਆ ਕੰਨੁ ਦੇ; ਧੀਰਕ ਦੇਵੈ ਸਹਜਿ ਸੁਭਾਇ ॥
sachai suniaa kan de; dheerak devai sehaj subhaae |
Sant Singh KhalsaThe True Lord naturally listens and hears and gives comfort.
Manmohan SinghGiving His ear, the True Lord listens and comforts it all-too-spontaneously.
Manmohan Singh (Punjabi)ਆਪਣਾ ਕੰਨ ਦੇ ਕੇ ਸੱਚਾ ਸੁਆਮੀ ਸੁਣਦਾ ਹੈ ਅਤੇ ਸੁਤੇਸਿਧ ਹੀ ਇਸ ਨੂੰ ਧੀਰਜ ਦਿੰਦਾ ਹੈ।
Fareedkot Teekaਜਬ ਸਚੇ ਨੇ ਇਸ ਬੇਨਤੀ ਕੋ ਕੰਨ ਦੇ ਕਰ ਸੁਨਾ ਤਬ ਸਹਿਜ ਸੁਭਾਇ (ਧੀਰਕ) ਧੀਰਜ ਦੇਤਾ ਭਿਆ, ਭਾਵ ਕੁਛ ਵਿਚਾਰ ਹੋ ਗ੍ਯਾ॥
Prof. Sahib Singhਸੁਤੇ ਹੀ ਆਪਣੇ ਸਦਾ ਦੇ ਬਣੇ ਸੁਭਾਉ ਅਨੁਸਾਰ (ਧਰਤੀ ਨੂੰ) ਧੀਰਜ ਦੇਂਦਾ ਹੈ;ਪਦ ਅਰਥ ਸਚੈ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ। ਕੰਨੁ ਦੇ = ਕੰਨ ਦੇ ਕੇ, ਧਿਆਨ ਨਾਲ। ਧੀਰਕ = ਧੀਰਜ।
SikhNet (Spanish)y el Señor, de manera natural, escucha y otorga consuelo.
ਇੰਦ੍ਰੈ ਨੋ ਫੁਰਮਾਇਆ; ਵੁਠਾ ਛਹਬਰ ਲਾਇ ॥
eindrai no furamaaeaa; vutthaa chhahabar laae |
Sant Singh KhalsaHe commands the god of rain, and the rain pours down in torrents.
Manmohan SinghThe Lord orders the cloud-God and the rain falls in torrents.
Manmohan Singh (Punjabi)ਸੁਆਮੀ ਬੱਦਲਾਂ ਦੇ ਦੇਵਤੇ ਨੂੰ ਹੁਕਮ ਦਿੰਦਾ ਹੈ ਅਤੇ ਮੀਹ ਮੁਸਲਾਘਾਰ ਵਰ੍ਹਦਾ ਹੈ।
Fareedkot Teekaਗੁਰੂ ਰੂਪ ਇੰਦ੍ਰ ਕੋ ਫੁਰਮਾਇਆ, ਭਾਵ ਆਗਆ ਹੂਈ। ਵਹੁ ਛਹਿਬਰ ਲਾਇ ਕਰ ਬਰਸਾ, ਭਾਵ ਸ੍ਰੁਤੀ ਸਿੰਮ੍ਰਤੀ ਕੇ ਪ੍ਰਮਾਣੋਂ ਦੁਆਰਾ ਉਪਦੇਸ਼ ਕਰਤਾ ਭਇਆ॥
Prof. Sahib Singhਇੰਦ੍ਰ ਨੂੰ ਹੁਕਮ ਕਰਦਾ ਹੈ, ਉਹ ਝੜੀ ਲਾ ਕੇ ਵਰਖਾ ਕਰਦਾ ਹੈ;ਪਦ ਅਰਥ ਵੁਠਾ = ਵੱਸਿਆ। ਛਹਬਰ = ਝੜੀ।
SikhNet (Spanish)Él comanda al dios de la lluvia y la lluvia cae a torrentes,
ਅਨੁ ਧਨੁ ਉਪਜੈ ਬਹੁ ਘਣਾ; ਕੀਮਤਿ ਕਹਣੁ. ਨ ਜਾਇ ॥
an dhan upajai bahu ghanaa; keemat kehan. na jaae |
Sant Singh KhalsaCorn and wealth are produced in great abundance and prosperity; their value cannot be estimated.
Manmohan SinghCorn and wealth are produced in great abundance and their worth can be told not.
Manmohan Singh (Punjabi)ਅਨਾਜ ਅਤੇ ਦੌਲਤ ਖਰੇ ਹੀ ਜਿਆਦਾ ਪੈਦਾ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Fareedkot Teeka(ਅਨੁ) ਔਰ ਪਰਕਾਰ ਕਾ ਅਰਥਾਤ ਦੈਵੀ ਸੰਪਤੀ ਗੁਣਾਂ ਰੂਪੀ ਧਨ ਬਹੁਤ ਸੇ ਬਹੁਤ ਉਤਪਤਿ ਹੂਆ, ਯਾਂ ਤੇ ਗੁਣੋਂ ਕੀ ਕੀਮਤਿ ਕਹੀ ਨਹੀਂ ਜਾਤੀ ਹੈ॥
Prof. Sahib Singhਬੇਅੰਤ ਅਨਾਜ (-ਰੂਪ) ਧਨ ਪੈਦਾ ਹੁੰਦਾ ਹੈ। (ਪ੍ਰਭੂ ਦੀ ਇਸ ਬਖ਼ਸ਼ਸ਼ ਦਾ) ਮੁੱਲ ਨਹੀਂ ਪਾਇਆ ਜਾ ਸਕਦਾ।ਪਦ ਅਰਥ ਅਨੁ = ਅੰਨ, ਅਨਾਜ।
SikhNet (Spanish)l maíz y la riqueza son producidos en prosperidad e inestimable abundancia.
ਨਾਨਕ. ਨਾਮੁ ਸਲਾਹਿ ਤੂ; ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥
naanak. naam salaeh too; sabhanaa jeea dedaa rijak sanbaeh |
Sant Singh KhalsaO Nanak, praise the Naam, the Name of the Lord; He reaches out and gives sustenance to all beings.
Manmohan SinghO Nanak, praise thou the Name of God, who reaches and gives sustenance to all the beings.
Manmohan Singh (Punjabi)ਹੇ ਨਾਨਕ! ਤੂੰ ਰੱਬ ਦੇ ਨਾਮ ਦੀ ਸਿਫ਼ਤ ਕਰ, ਜੋ ਸਾਰਿਆਂ ਜੀਵਾਂ ਨੂੰ ਰੋਜੀ ਪੁਚਾਉਂਦਾ ਅਤੇ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਭ ਜੀਵੋਂ ਕੋ ਰਿਜਕ (ਸੰਬਾਹਿ) ਪਹੁੰਚਾ ਦੇਤਾ ਹੈ, ਤੂੰ ਤਿਸ ਕੇ ਨਾਮ ਕੋ ਸਲਾਹੁ॥☬ਵਹੁ ਨਾਮ ਕੈਸਾ ਹੈ?
Prof. Sahib Singhਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ ਉਸ ਦਾ ਨਾਮ ਵਡਿਆਓ;ਪਦ ਅਰਥ ਸੰਬਾਹਿ = ਅਪੜਾ ਕੇ, ਇਕੱਠਾ ਕਰ ਕੇ। (ਨੋਟ: 'ਭੂਤ-ਕਾਲ' ਦਾ ਅਰਥ 'ਵਰਤਮਾਨ' ਵਿਚ ਕਰਨਾ ਹੈ)
SikhNet (Spanish)Oh, dice Nanak, alaba el Naam, el Nombre del Señor, pues Él llega y da Sustento a todos sus seres.
ਜਿਤੁ ਖਾਧੈ. ਸੁਖੁ ਊਪਜੈ; ਫਿਰਿ ਦੂਖੁ. ਨ ਲਾਗੈ ਆਇ ॥੨॥
jit khaadhai. sukh aoopajai; fir dookh. na laagai aae |2|
Sant Singh KhalsaEating this, peace is produced, and the mortal never again suffers in pain. ||2||
Manmohan SinghBy eating which joy wells up and pain clings not to the mortal again.
Manmohan Singh (Punjabi)ਜਿਸ ਨੂੰ ਖਾਣ ਦੁਆਰਾ, ਖੁਸ਼ੀ ਉਤਪੰਨ ਹੋ ਜਾਂਦੀ ਹੈ ਅਤੇ ਪ੍ਰਾਣੀ ਨੂੰ ਮੁੜ ਕੇ ਤਕਲੀਫ ਨਹੀਂ ਚਿਮੜਦੀ।
Fareedkot Teekaਜਿਸ ਕੇ ਖਾਧਿਆਂ ਅਰਥਾਤ ਧਾਰਨੇ ਕਰ ਸੁਖ ਉਤਪਤ ਹੋਤਾ ਹੈ ਔਰ ਫੇਰ ਜਨਮਾਦਿ ਦੁਖ ਆਇਕੇ ਨਹੀਂ ਲਾਗਤਾ ਹੈ॥੨॥
Prof. Sahib Singhਇਸ ਨਾਮ-ਭੋਜਨ ਦੇ ਖਾਧਿਆਂ ਸੁਖ ਪੈਦਾ ਹੁੰਦਾ ਹੈ (ਸੁਖ ਭੀ ਐਸਾ ਕਿ) ਫਿਰ ਕਦੇ ਦੁੱਖ ਆ ਕੇ ਨਹੀਂ ਲੱਗਦਾ ॥੨॥
SikhNet (Spanish)Alimentándose así, la Paz llega y el mortal deja de sufrir. (2)