ਪਉੜੀ ॥
paurree | Ang 1280
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਸੋ ਹਰਿ ਸਦਾ ਸਰੇਵੀਐ; ਜਿਸੁ ਕਰਤ. ਨ ਲਾਗੈ ਵਾਰ ॥
so har sadaa sareveeai; jis karat. na laagai vaar | Ang 1280
Sant Singh KhalsaServe the Lord forever; He acts in no time at all.
Manmohan SinghEver, serve thou the Lord, who takes no time to create and to destroy.
Manmohan Singh (Punjabi)ਤੂੰ ਹਮੇਸ਼ਾਂ ਉਸ ਸਾਹਿਬ ਦੀ ਸੇਵਾ ਕਰ, ਜਿਸ ਨੂੰ ਸਾਜਣ ਅਤੇ ਢਾਹੁਣ ਲਈ ਕੋਈ ਸਮਾਂ ਨਹੀਂ ਲਗਦਾ।
Fareedkot Teekaਹੇ ਭਾਈ! ਜਿਸ ਕੋ ਉਤਪਤ ਕਰਤੇ ਹੂਏ ਦੇਰੀ ਨਹੀਂ ਲਾਗਤੀ ਹੈ, ਸੋ ਹਰੀ ਸਦੀਵ ਸੇਵਨ ਕਰੀਏ॥
Prof. Sahib Singhਉਸ ਪ੍ਰਭੂ ਨੂੰ ਸਦਾ ਸਿਮਰੀਏ ਜਿਸ ਨੂੰ (ਜਗਤ) ਬਣਾਦਿਆਂ ਚਿਰ ਨਹੀਂ ਲੱਗਦਾ;ਪਦ ਅਰਥ ਵਾਰ = ਦੇਰ (ਵੇਖੋ, ਆਸਾ ਦੀ ਵਾਰ, ੧। ੧।)।
SikhNet (Spanish)Sirve al Señor para siempre, Él actúa de inmediato.
ਆਡਾਣੇ ਆਕਾਸ ਕਰਿ; ਖਿਨ ਮਹਿ ਢਾਹਿ ਉਸਾਰਣਹਾਰ ॥
aaddaane aakaas kar; khin meh dtaeh usaaranahaar | Ang 1280
Sant Singh KhalsaHe stretched the sky across the heavens; in an instant, He creates and destroys.
Manmohan SinghThe Lord alone has stretched the sky overhead, In an instant, He builds and destroys.
Manmohan Singh (Punjabi)ਕੇਵਲ ਸੁਆਮੀ ਨੇ ਹੀ ਸਿਰ ਉਪਰ ਅਸਮਾਨ ਤਣਿਆ ਹੋਇਆ ਹੈ। ਇਕ ਮੁਹਤ ਵਿੱਚ ਉਹ ਉਸਾਰਦਾ ਤੇ ਢਾਅ ਦਿੰਦਾ ਹੈ।
Fareedkot Teekaਥੰਮੋਂ ਸੇ ਬਿਨਾਂ ਅਕਾਸ ਅਰਥਾਤ ਊਪਰ ਕੇ ਲੋਕੋਂ ਕਾ ਬਿਸਥਾਰਨਾ ਕੀਆ ਹੈ। ਔਰ ਛਿਨ ਵਿਖੇ ਸੰਸਾਰ ਰਚਨਾ ਕੋ ਉਤਪਤੀ ਅਰੁ (ਢਾਹਿ) ਲ੍ਯ ਕਰ ਦੇਨੇ ਵਾਲਾ ਹੈ॥
Prof. Sahib Singhਇਹ ਤਣੇ ਹੋਏ ਆਕਾਸ਼ ਬਣਾ ਕੇ ਇਕ ਪਲਕ ਵਿਚ ਨਾਸ ਕਰ ਕੇ (ਮੁੜ) ਬਣਾਣ ਦੇ ਸਮਰੱਥ ਹੈ।ਪਦ ਅਰਥ ਆਡਾਣੇ = ਅੱਡੇ ਹੋਏ, ਤਣੇ ਹੋਏ।
SikhNet (Spanish)Él tendió el Firmamento a través de los Cielos y en un instante Él crea y destruye.
ਆਪੇ ਜਗਤੁ ਉਪਾਇ ਕੈ; ਕੁਦਰਤਿ ਕਰੇ ਵੀਚਾਰ ॥
aape jagat upaae kai; kudarat kare veechaar | Ang 1280
Sant Singh KhalsaHe Himself created the world; He contemplates His Creative Omnipotence.
Manmohan SinghHimself creating the world, He, the Lord gives thought to his creation.
Manmohan Singh (Punjabi)ਖੁਦ ਹੀ ਸੰਸਾਰ ਨੂੰ ਸਾਜ, ਉਹ ਸੁਆਮੀ ਆਪਣੀ ਰਚਨਾ ਵਲ ਧਿਆਨ ਦਿੰਦਾ ਹੈ।
Fareedkot Teekaਵਾਹਿਗੁਰੂ ਆਪੇ ਹੀ ਜਗਤ ਕੋ ਉਤਪਤ ਕਰ ਕੇ ਪੁਨਹ ਸਕਤੀ ਕਰ, ਤਿਸ ਕਾ ਵੀਚਾਰ ਕਰਤਾ ਹੈ॥
Prof. Sahib Singhਪ੍ਰਭੂ ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਰਚਨਾ ਦਾ ਖ਼ਿਆਲ ਰੱਖਦਾ ਹੈ।
SikhNet (Spanish)Él Mismo creó el mundo y observa Su Omnipotencia Creativa.
ਮਨਮੁਖ ਅਗੈ ਲੇਖਾ ਮੰਗੀਐ; ਬਹੁਤੀ ਹੋਵੈ ਮਾਰ ॥
manamukh agai lekhaa mangeeai; bahutee hovai maar | Ang 1280
Sant Singh KhalsaThe self-willed manmukh will be called to account hereafter; he will be severely punished.
Manmohan SinghAn apostate is called to account in the yond and he is greatly punished.
Manmohan Singh (Punjabi)ਪਰਲੋਕ ਵਿੱਚ ਅਧਰਮੀ ਪਾਸੋ ਇਸਾਬ-ਕਿਤਾਬ ਪੁਛਿਆ ਜਾਂਦਾ ਹੈ ਅਤੇ ਉਸ ਨੂੰ ਘਣੇਰੀ ਸਜਾ ਮਿਲਦੀ ਹੈ।
Fareedkot Teekaਆਗੇ ਪਰਲੋਕ ਮੇਂ ਮਨਮੁਖ ਸੇ ਲੇਖਾ ਮਾਂਗਾ ਜਾਤਾ ਹੈ ਔਰ ਜਮਦੂਤੋਂ ਦੁਆਰਾ ਤਿਸ ਕੋ ਬਹੁਤੀ ਮਾਰ ਹੋਤੀ ਹੈ॥
Prof. Sahib Singhਪਰ, ਜੋ ਮਨੁੱਖ (ਐਸੇ ਪ੍ਰਭੂ ਨੂੰ ਵਿਸਾਰ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਵਿਕਾਰਾਂ ਵਿਚ ਪ੍ਰਵਿਰਤ ਹੁੰਦਾ ਹੈ) ਉਸ ਪਾਸੋਂ ਅਗਾਂਹ ਉਸ ਦੇ ਕੀਤੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ (ਵਿਕਾਰਾਂ ਦੇ ਕਾਰਨ) ਉਸ ਨੂੰ ਮਾਰ ਪੈਂਦੀ ਹੈ।
SikhNet (Spanish)El Manmukj soberbio será obligado a entregar cuentas y enfrentará la consecuencia de sus acciones.
ਗੁਰਮੁਖਿ ਪਤਿ ਸਿਉ ਲੇਖਾ ਨਿਬੜੈ; ਬਖਸੇ ਸਿਫਤਿ ਭੰਡਾਰ ॥
guramukh pat siau lekhaa nibarrai; bakhase sifat bhanddaar | Ang 1281
Sant Singh KhalsaThe Gurmukh's account is settled with honor; the Lord blesses him with the treasure of His Praise.
Manmohan SinghThe account of the pious person is settled with honour and him the Lord blesses with the treasure of his praise.
Manmohan Singh (Punjabi)ਪਵਿੱਤਰ ਪੁਰਸ਼ ਦਾ ਲੇਖਾ-ਪੱਤਾ ਇੱਜ਼ਤ ਨਾਲ ਬੇਬਾਕ ਹੋ ਜਾਂਦਾ ਹੈ ਅਤੇ ਉਸ ਨੂੰ ਪ੍ਰਭੂ ਆਪਣੀ ਸਿਫ਼ਤ ਸ਼ਲਾਘਾ ਦਾ ਖ਼ਜ਼ਾਨਾ ਪਰਦਾਨ ਕਰ ਦਿੰਦਾ ਹੈ।
Fareedkot Teekaਜਿਨ ਕੋ (ਸਿਫਤਿ) ਵਾਹਿਗੁਰੂ ਨੇ ਨਾਮ ਕੇ ਭੰਡਾਰ ਬਖਸ਼ੇ ਹੈਂ, ਤਿਨ ਗੁਰਮੁਖੋਂ ਕਾ ਪਤਿ ਕੇ ਸਹਿਤ ਹਿਸਾਬ ਨਿਬੜ ਜਾਤਾ ਹੈ॥
Prof. Sahib Singhਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ ਦਾ ਲੇਖਾ ਇੱਜ਼ਤ ਨਾਲ ਨਿੱਬੜਦਾ ਹੈ ਕਿਉਂਕਿ ਗੁਰੂ ਉਸ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਖ਼ਜ਼ਾਨੇ ਬਖ਼ਸ਼ਦਾ ਹੈ।ਪਦ ਅਰਥ ਪਤਿ = ਇੱਜ਼ਤ।
SikhNet (Spanish)La cuenta del Gurmukj es pagada con honor, y el Señor lo bendice con el Tesoro de Su Alabanza.
ਓਥੈ ਹਥੁ. ਨ ਅਪੜੈ; ਕੂਕ ਨ ਸੁਣੀਐ ਪੁਕਾਰ ॥
othai hath. na aparrai; kook na suneeai pukaar | Ang 1281
Sant Singh KhalsaNo one's hands can reach there; no one will hear anyone's cries.
Manmohan SinghThere one's hand reaches not and no one hears one's cries and wailings.
Manmohan Singh (Punjabi)ਓਥੇ ਇਨਸਾਨ ਦਾ ਹੱਥ ਆਪੜਦਾ ਨਹੀਂ ਅਤੇ ਕੋਈ ਭੀ ਉਸ ਦੀ ਚੀਕ-ਚਿੰਘਾੜੇ ਤੇ ਰੈਣ-ਪਿੱਟਣ ਨੂੰ ਨਹੀਂ ਸੁਣਦਾ।
Fareedkot Teeka(ਓਥੈ) ਪਰਲੋਕ ਮੇਂ ਤਿਸ ਕਾ ਹਥ ਨਹੀਂ ਅਪੜਤਾ, ਭਾਵ ਸੇ ਕੋਈ ਕਰਤਤ੍ਵ ਵਾ ਜਤਨ ਨਹੀਂ ਹੋ ਸਕਤਾ ਔਰ ਤਿਸ ਕੀ ਫਰਿਆਦ ਕੀ ਕੂਕ ਭੀ ਨਹੀਂ ਸੁਣੀ ਜਾਤੀ ਹੈ॥
Prof. Sahib Singhਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ ਕਿਸੇ ਹੋਰ ਦੀ ਪੇਸ਼ ਨਹੀਂ ਜਾਂਦੀ, ਤੇ ਉਸ ਵੇਲੇ ਕਿਸੇ ਕੂਕ-ਪੁਕਾਰ ਦਾ ਭੀ ਕੋਈ ਫ਼ਾਇਦਾ ਨਹੀਂ ਹੁੰਦਾ।ਪਦ ਅਰਥ ਓਥੈ = ਉਸ ਅਵਸਥਾ ਵਿਚ ਜਦੋਂ ਸਾਰੇ ਕੀਤੇ ਕਰਮ ਸਾਹਮਣੇ ਆਉਂਦੇ ਹਨ।
SikhNet (Spanish)No hay manos que lleguen hasta ahí y nadie escuchará los lamentos.
ਓਥੈ ਸਤਿਗੁਰੁ ਬੇਲੀ ਹੋਵੈ; ਕਢਿ ਲਏ ਅੰਤੀ ਵਾਰ ॥
othai satigur belee hovai; kadt le antee vaar | Ang 1281
Sant Singh KhalsaThe True Guru will be your best friend there; at the very last instant, He will save you.
Manmohan SinghThere, the True Guru becomes man's friend and saves him at the last moment.
Manmohan Singh (Punjabi)ਓਥੇ ਸੱਚੇ ਗੁਰੂ ਜੀ ਬੰਦੇ ਦੇ ਯਾਰ ਹੁੰਦੇ ਹਨ ਅਤੇ ਅਖੀਰ ਦੇ ਵੇਲੇ ਉਸ ਨੂੰ ਬਚਾਅ ਲੈਂਦੇ ਹਨ।
Fareedkot Teeka(ਓਥੈ) ਏਕ ਸਤਿਗੁਰੂ ਹੀ ਬੇਲੀ ਹੋਤਾ ਹੈ ਔਰ ਅੰਤ ਵੇਲੇ ਕੇ ਦੁਖ ਸੇ ਉਧਾਰ ਲੇਤਾ ਹੈ॥
Prof. Sahib Singhਉਸ ਵੇਲੇ ਵਾਸਤੇ ਤਾਂ ਸਤਿਗੁਰੂ ਹੀ ਮਦਦਗਾਰ ਹੁੰਦਾ ਹੈ ਕਿਉਂਕਿ ਆਖ਼ਰ ਗੁਰੂ ਹੀ ਵਿਕਾਰਾਂ ਤੋਂ ਬਾਹਰ ਕੱਢਦਾ ਹੈ।
SikhNet (Spanish)El Verdadero Guru será tu Mejor Amigo ahí y en el último instante te salvará.
ਏਨਾ ਜੰਤਾ ਨੋ. ਹੋਰ ਸੇਵਾ ਨਹੀ; ਸਤਿਗੁਰੁ ਸਿਰਿ ਕਰਤਾਰ ॥੬॥
enaa jantaa no. hor sevaa nahee; satigur sir karataar |6| Ang 1281
Sant Singh KhalsaThese beings should serve no other than the True Guru or the Creator Lord above the heads of all. ||6||
Manmohan SinghThese creatures should serve none else but the True Guru, who is the Creator's ambassador over their heads.
Manmohan Singh (Punjabi)ਇਨ੍ਹਾਂ ਜੀਵ ਜੰਤੂਆਂ ਨੂੰ ਸੱਚੇ ਗੁਰਾਂ ਦੇ ਬਗੈਰ, ਹੋਰਸ ਕਿਸੇ ਦੀ ਚਾਕਰੀ ਕਮਾਉਣੀ ਉਚਿਤ ਨਹੀਂ, ਜੋ ਕਿ ਉਹਨਾਂ ਦੇ ਸੀਸ ਉਤੇ ਸਿਰਜਣਹਾਰ ਏਲਚੀ ਹਨ।
Fareedkot Teekaਇਨ ਜੰਤੋਂ ਕੋ ਔਰ ਸੇਵਾ ਸੁਖਦਾਇਕ ਨਹੀਂ ਹੈ, ਸਤਿਗੁਰ ਕਰਤਾਰ ਰੂਪ ਕੀ ਸੇਵਾ (ਸਿਰ) ਸਿਰੋਮਣੀ ਹੈ॥੬॥
Prof. Sahib Singhਕਿਸੇ ਹੋਰ ਕਿਸਮ ਦੀ ਸੇਵਾ ਇਹਨਾਂ ਜੀਵਾਂ ਲਈ ਲਾਭਦਾਇਕ ਨਹੀਂ ਹੈ, ਅਕਾਲ ਪੁਰਖ ਦਾ ਭੇਜਿਆ ਹੋਇਆ ਸਤਿਗੁਰੂ ਹੀ ਜੀਵਾਂ ਦੇ ਸਿਰ ਉਤੇ ਹੱਥ ਰੱਖਦਾ ਹੈ ॥੬॥
SikhNet (Spanish)Estos seres deberían servir tan sólo al Guru, al Señor Creador por encima de las cabezas de todos. (6)