ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino,
ਨਾਮੁ ਹਮਾਰੈ; ਬੇਦ ਅਰੁ ਨਾਦ ॥
naam hamaarai; bed ar naad |
Sant Singh KhalsaThe Naam, the Name of the Lord, is for me the Vedas and the Sound-current of the Naad.
Manmohan SinghThe Lord's Name is my Veda and the Divine Word.
Manmohan Singh (Punjabi)ਸਾਈਂ ਦਾ ਨਾਮ ਮੇਰਾ ਵੇਦ ਅਤੇ ਰੱਬੀ ਸ਼ਬਦ ਹੈ।
Fareedkot Teekaਨਾਮ ਹੀ ਹਮਾਰੇ ਬੇਦ ਪਾਠ ਔ (ਨਾਦ) ਸੰਖਾਦਿ ਬਾਜੇ ਰੂਪ ਹੈਂ॥
Prof. Sahib Singh(ਜਦੋਂ ਤੋਂ ਗੁਰੂ ਨੇ ਮੇਰੇ ਅੰਦਰ ਹਰਿ-ਨਾਮ ਦ੍ਰਿੜ੍ਹ ਕੀਤਾ ਹੈ, ਤਦੋਂ ਤੋਂ) ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਵੇਦ (ਸ਼ਾਸਤ੍ਰ ਆਦਿਕਾਂ ਦੀ ਚਰਚਾ ਹੈ) ਅਤੇ (ਜੋਗੀਆਂ ਦਾ ਸਿੰਙੀ ਆਦਿਕ) ਵਜਾਣਾ ਹੋ ਚੁਕਾ ਹੈ।ਪਦ ਅਰਥ ਹਮਾਰੈ = ਸਾਡੇ ਵਾਸਤੇ, ਮੇਰੇ ਵਾਸਤੇ। ਬੇਦ = ਵੇਦ (ਸ਼ਾਸਤ੍ਰ ਆਦਿਕਾਂ ਦੀ ਚਰਚਾ)। ਨਾਦ = (ਜੋਗੀਆਂ ਦੇ ਸਿੰਙੀ ਆਦਿਕ) ਵਜਾਣੇ। ਅਰੁ = ਅਤੇ {ਅਰਿ = ਵੈਰੀ}।
SikhNet (Spanish)El Naam, el Nombre del Señor para mí es los Vedas y la Melodía Celestial que produce la práctica del Naad Yoga,
ਨਾਮੁ ਹਮਾਰੈ; ਪੂਰੇ ਕਾਜ ॥
naam hamaarai; poore kaaj |
Sant Singh KhalsaThrough the Naam, my tasks are perfectly accomplished.
Manmohan SinghThrough the Name my tasks are accomplished.
Manmohan Singh (Punjabi)ਨਾਮ ਦੇ ਰਾਹੀਂ ਮੇਰੇ ਕਾਰਜ ਸੰਪੂਰਨ ਹੋ ਜਾਂਦੇ ਹਨ।
Fareedkot Teekaਨਾਮ ਹੀ ਹਮਾਰੇ ਸਰਬ ਕਾਰਜ ਪੂਰੇ ਕਰਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਮੇਰੇ ਸਾਰੇ ਕੰਮ ਸਿਰੇ ਚਾੜ੍ਹਦਾ ਹੈ,
SikhNet (Spanish)pues a través del Naam, el Nombre del Señor logro la total Satisfacción.
ਨਾਮੁ ਹਮਾਰੈ; ਪੂਜਾ ਦੇਵ ॥
naam hamaarai; poojaa dev |
Sant Singh KhalsaThe Naam is my worship of deities.
Manmohan SinghThe Lord's Name for me is the worship of gods.
Manmohan Singh (Punjabi)ਪ੍ਰਭੂ ਦਾ ਨਾਮ ਮੇਰੇ ਲਈ ਦੇਵਤਿਆਂ ਦੀ ਉਪਾਸ਼ਨਾਂ ਹੈ।
Fareedkot Teekaਨਾਮ ਹੀ ਹਮਾਰੇ ਦੇਵ ਪੂਜਾ ਹੈ॥
Prof. Sahib Singhਇਹ ਹਰਿ-ਨਾਮ ਹੀ ਮੇਰੇ ਵਾਸਤੇ ਦੇਵ-ਪੂਜਾ ਹੈ,ਪਦ ਅਰਥ ਪੂਜਾ ਦੇਵ = ਦੇਵ-ਪੂਜਾ।
SikhNet (Spanish)El Nombre para mí es la alabanza a los dioses.
ਨਾਮੁ ਹਮਾਰੈ; ਗੁਰ ਕੀ ਸੇਵ ॥੧॥
naam hamaarai; gur kee sev |1|
Sant Singh KhalsaThe Naam is my service to the Guru. ||1||
Manmohan SinghThe Name's meditation for me is the service of the Guru.
Manmohan Singh (Punjabi)ਨਾਮ ਦਾ ਸਿਮਰਨ ਮੇਰੇ ਲਈ ਗੁਰਾਂ ਦੀ ਟਹਿਲ ਸੇਵਾ ਹੈ।
Fareedkot Teekaਪੁਨਹ ਗੁਰੋਂ ਕੀ ਜੋ ਸੇਵਾ ਕਰਨੀ ਹੈ, ਸੋ ਹਮਾਰੈ ਨਾਮ ਹੀ ਹੈ॥੧॥
Prof. Sahib Singhਹਰਿ ਨਾਮ ਸਿਮਰਨਾ ਹੀ ਮੇਰੇ ਵਾਸਤੇ ਗੁਰੂ ਦੀ ਸੇਵਾ-ਭਗਤੀ ਕਰਨੀ ਹੈ ॥੧॥
SikhNet (Spanish)Sí, la meditación en el Nombre, para mí es el Servicio del Guru. (1)
ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥
gur poorai drirrio har naam |
Sant Singh KhalsaThe Perfect Guru has implanted the Naam within me.
Manmohan SinghThe perfect Guru has implanted the Lord's Name within me.
Manmohan Singh (Punjabi)ਪੂਰਨ ਗੁਰਦੇਵ ਜੀ ਨੇ ਪ੍ਰਭੂ ਦਾ ਨਾਮ ਮੇਰੇ ਅੰਦਰ ਪੱਕਾ ਕੀਤਾ ਹੈ।
Fareedkot Teekaਪੂਰੇ ਗੁਰੋਂ ਸੇ ਹਰੀ ਕਾ ਨਾਮ ਦ੍ਰਿੜ ਕੀਯਾ ਹੈ॥
Prof. Sahib Singhਪੂਰੇ ਗੁਰੂ ਨੇ (ਮੇਰੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਟਿਕਾ ਦਿੱਤਾ ਹੈ।ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਿਓ = (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ।
SikhNet (Spanish)El Guru Perfecto ha enaltecido el Nombre en el interior de mi ser.
ਸਭ ਤੇ ਊਤਮੁ; ਹਰਿ ਹਰਿ ਕਾਮੁ ॥੧॥ ਰਹਾਉ ॥
sabh te aootam; har har kaam |1| rahaau |
Sant Singh KhalsaThe highest task of all is the Name of the Lord, Har, Har. ||1||Pause||
Manmohan SinghThe task of the contemplation of the Lord's Name is the sublime of all. Pause.
Manmohan Singh (Punjabi)ਪ੍ਰਭੂ ਦੇ ਨਾਮ ਦੇ ਸਿਮਰਨ ਦਾ ਕੰਮ ਸਾਰਿਆਂ ਨਾਲੋ ਪਰਮ ਸ਼ਰੇਸਟ ਹੈ। ਠਹਿਰਾਓ।
Fareedkot Teekaਹਰਿ ਹਰਿ ਕਾ ਜਪਣਾ ਜੋ ਹੈ ਇਹ ਸਭ ਸੇ (ਊਤਮੁ) ਸ੍ਰੇਸ੍ਟ ਕਾਮ ਹੈ॥੧॥ ਰਹਾਉ ॥
Prof. Sahib Singh(ਹੁਣ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਸਭਨਾਂ ਕੰਮਾਂ ਨਾਲੋਂ ਪਰਮਾਤਮਾ ਦਾ ਨਾਮ ਸਿਮਰਨ ਦਾ ਕੰਮ ਸ੍ਰੇਸ਼ਟ ਹੈ ॥੧॥ ਰਹਾਉ ॥ਪਦ ਅਰਥ ਤੇ = ਤੋਂ ॥੧॥ ਰਹਾਉ ॥
SikhNet (Spanish)Sí, lo más Sublime en la vida es meditar en el Naam, el Nombre del Señor. (1-Pausa)
ਨਾਮੁ ਹਮਾਰੈ; ਮਜਨ ਇਸਨਾਨੁ ॥
naam hamaarai; majan isanaan |
Sant Singh KhalsaThe Naam is my cleansing bath and purification.
Manmohan SinghGod's Name alone is my bath and ablution.
Manmohan Singh (Punjabi)ਰੱਬ ਦਾ ਨਾਮ ਹੀ ਮੇਰਾ ਨਾਉਣਾ ਅਤੇ ਗੁਸਲ ਹੈ।
Fareedkot Teekaਪੁਰਬੋਂ ਕਾ ਜੋ ਇਸਨਾਨ ਕਰਨਾ ਹੈ, ਸੋ ਹਮਾਰੇ ਨਾਮ ਹੀ ਹੈ॥
Prof. Sahib Singh(ਗੁਰੂ ਨੇ ਮੇਰੇ ਹਿਰਦੇ ਵਿਚ ਨਾਮ ਦ੍ਰਿੜ੍ਹ ਕਰ ਦਿੱਤਾ ਹੈ, ਹੁਣ) ਹਰਿ-ਨਾਮ ਜਪਣਾ ਹੀ ਮੇਰੇ ਲਈ ਪੁਰਬਾਂ ਸਮੇ ਤੀਰਥ-ਇਸ਼ਨਾਨ ਹੈ,ਪਦ ਅਰਥ ਮਜਨ = ਚੁੱਭੀ, ਇਸ਼ਨਾਨ।
SikhNet (Spanish)El Nombre para mí es la única ablución,
ਨਾਮੁ ਹਮਾਰੈ; ਪੂਰਨ ਦਾਨੁ ॥
naam hamaarai; pooran daan |
Sant Singh KhalsaThe Naam is my perfect donation of charity.
Manmohan SinghGod's Name alone is my perfect donation.
Manmohan Singh (Punjabi)ਰੱਬ ਦਾ ਨਾਮ ਹੀ ਮੇਰਾ ਪੂਰਾ ਦਾਨ ਪੁੰਨ ਹੈ।
Fareedkot Teekaਜੋ ਪੂਰਨ ਦਾਨ ਕਾ ਦੇਣਾ ਹੈ, ਸੋ ਹਮਾਰੇ ਨਾਮ ਹੀ ਹੈ॥
Prof. Sahib Singhਹਰਿ-ਨਾਮ ਜਪਣਾ ਹੀ ਮੇਰੇ ਲਈ (ਤੀਰਥਾਂ ਤੇ ਜਾ ਕੇ) ਸਭ ਕੁਝ (ਬ੍ਰਾਹਮਣਾਂ ਨੂੰ) ਦਾਨ ਕਰ ਦੇਣਾ-ਇਹ ਭੀ ਮੇਰੇ ਵਾਸਤੇ ਨਾਮ-ਸਿਮਰਨ ਹੀ ਹੈ।
SikhNet (Spanish)sí, el Nombre para mí, es la única posible caridad en la vida,
ਨਾਮੁ ਲੈਤ; ਤੇ ਸਗਲ ਪਵੀਤ ॥
naam lait; te sagal paveet |
Sant Singh KhalsaThose who repeat the Naam are totally purified.
Manmohan SinghThey who utter the Name; they are all purified.
Manmohan Singh (Punjabi)ਜੋ ਨਾਮ ਦਾ ਉਚਾਰਨ ਕਰਦੇ ਹਨ, ਉਹ ਸਾਰੇ ਪਵਿੱਤਰ ਹੋ ਜਾਂਦੇ ਹਨ।
Fareedkot Teekaਜੋ ਪੁਰਸ ਨਾਮ ਕੋ ਜਪਤੇ ਹੈਂ, ਸੋ (ਸਗਲ) ਸਮਗ੍ਰ ਵਾ ਸਰਬ ਪ੍ਰਕਾਰ ਪਵਿਤ੍ਰ ਹੈਂ॥
Prof. Sahib Singhਜਿਹੜੇ ਮਨੁੱਖ ਨਾਮ ਜਪਦੇ ਹਨ ਉਹ ਸਾਰੇ ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ,ਪਦ ਅਰਥ ਤੇ = ਉਹ ਬੰਦੇ {ਬਹੁ-ਵਚਨ}। ਸਗਲ = ਸਾਰੇ। ਪਵੀਤ = ਚੰਗੇ ਆਚਰਨ ਵਾਲੇ।
SikhNet (Spanish)pues recitando el Nombre, todos y cada somos purificados.
ਨਾਮੁ ਜਪਤ ਮੇਰੇ ਭਾਈ ਮੀਤ ॥੨॥
naam japat mere bhaaee meet |2|
Sant Singh KhalsaThose who chant the Naam are my friends and Siblings of Destiny. ||2||
Manmohan SinghThey, who utter the Name, are my brothers and friends.
Manmohan Singh (Punjabi)ਜੋ ਨਾਮ ਦਾ ਉਚਾਰਨ ਕਰਦੇ ਹਨ ਉਹ ਮੇਰੇ ਭਰਾ ਤੇ ਮਿੱਤਰ ਹਨ।
Fareedkot Teekaਜੋ ਨਾਮ ਕੋ ਜਪਤੇ ਹੈਂ, ਸੋ ਹਮਾਰੇ ਭਾਈ ਔਰ ਮਿਤ੍ਰ ਹੈਂ॥੨॥
Prof. Sahib Singhਨਾਮ ਜਪਣ ਵਾਲੇ ਹੀ ਮੇਰੇ ਭਰਾ ਹਨ ਮੇਰੇ ਮਿੱਤਰ ਹਨ ॥੨॥
SikhNet (Spanish)El que contempla el Nombre es mi verdadero hermano y amigo. (2)
ਨਾਮੁ ਹਮਾਰੈ; ਸਉਣ ਸੰਜੋਗ ॥
naam hamaarai; saun sanjog |
Sant Singh KhalsaThe Naam is my auspicious omen and good fortune.
Manmohan SinghGod's Name for me is the auspicious omen and good fortune.
Manmohan Singh (Punjabi)ਰੱਬ ਦਾ ਨਾਮ ਮੇਰੇ ਲਈ ਸੁਲੱਖਣਾ ਸ਼ਗਨ ਅਤੇ ਚੰਗੇ ਭਾਗ ਹਨ।
Fareedkot Teekaਹਮਾਰੇ ਸਗਨ ਸਾਸਤ੍ਰੋਂ ਕਾ (ਸੰਜੋਗ) ਮਿਲਾਪੁ ਕਰਨਾ ਨਾਮ ਹੀ ਹੈ॥
Prof. Sahib Singh(ਕਾਰਾਂ-ਵਿਹਾਰਾਂ ਦੀ ਸਫਲਤਾ ਵਾਸਤੇ ਲੋਕ) ਸਗਨ (ਵਿਚਾਰਦੇ ਹਨ) ਮੁਹੂਰਤ (ਕਢਾਂਦੇ ਹਨ) ਪਰ ਮੇਰੇ ਵਾਸਤੇ ਤਾਂ ਹਰਿ-ਨਾਮ ਹੀ ਸਭ ਕੁਝ ਹੈ।ਪਦ ਅਰਥ ਸਉਣ = ਸਗਨ (ਵਿਚਾਰਨੇ)। ਸੰਜੋਗ = ਨਛੱਤ੍ਰਾਂ ਦਾ ਮੇਲ ਵਿਚਾਰਨਾ, ਮੁਹੂਰਤ ਵਿਚਾਰਨੇ।
SikhNet (Spanish)El Nombre para mí, es el momento auspicioso,
ਨਾਮੁ ਹਮਾਰੈ; ਤ੍ਰਿਪਤਿ ਸੁਭੋਗ ॥
naam hamaarai; tripat subhog |
Sant Singh KhalsaThe Naam is the sublime food which satisfies me.
Manmohan SinghGod's Name for me is the sublime diet, which satiates me.
Manmohan Singh (Punjabi)ਰੱਬ ਦਾ ਨਾਮ ਮੇਰੇ ਲਈ ਸਰੇਸ਼ਟ ਭੋਜਨ ਹੈ, ਜਿਸ ਨਾਲ ਮੈਂ ਰੱਜ ਜਾਂਦਾ ਹਾਂ।
Fareedkot Teekaਨਾਮ ਹੀ ਹਮਾਰੇ ਮਨ ਮੇਂ ਸ੍ਰੇਸ਼ਟ ਭੋਗੋਂ ਕੀ ਤ੍ਰਿਪਤੀ ਹੈ॥
Prof. Sahib Singhਦੁਨੀਆ ਦੇ ਸੁਆਦਲੇ ਪਦਾਰਥਾਂ ਨੂੰ ਖਾ ਖਾ ਕੇ ਰੱਜਣਾ-(ਇਹ ਸਾਰਾ ਸੁਆਦ) ਮੇਰੇ ਵਾਸਤੇ ਹਰਿ-ਨਾਮ ਦਾ ਸਿਮਰਨ ਹੈ।ਪਦ ਅਰਥ ਤ੍ਰਿਪਤਿ = ਰੱਜ। ਸੁਭੋਗ = ਸੁਆਦਲੇ ਭੋਗਾਂ ਦੀ।
SikhNet (Spanish)el sagrado día, pues es lo único que sacia mi ser.
ਨਾਮੁ ਹਮਾਰੈ; ਸਗਲ ਆਚਾਰ ॥
naam hamaarai; sagal aachaar |
Sant Singh KhalsaThe Naam is my good conduct.
Manmohan SinghGod's Name for is all the good deeds.
Manmohan Singh (Punjabi)ਰੱਬ ਦਾ ਨਾਮ ਮੇਰੇ ਲਈ ਸਾਰੇ ਚੰਗੇ ਕਰਮ ਹਨ।
Fareedkot Teekaਸੰਪੂਰਨ ਸ੍ਰੇਸ੍ਟ ਅਚਾਰੋਂ ਕਾ ਜੋ ਕਰਨਾ ਹੈ, ਸੋ ਮੇਰੇ ਮਨ ਮੇਂ ਨਾਮ ਹੀ ਹੈ॥
Prof. Sahib Singh(ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਸਾਰੇ ਧਰਮ-ਕਰਮ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਹੈ।ਪਦ ਅਰਥ ਆਚਾਰ = ਕਰਮ-ਕਾਂਡ, ਤੀਰਥ-ਜਾਤ੍ਰਾ ਆਦਿਕ ਮਿੱਥੇ ਹੋਏ ਧਰਮ = ਕਰਮ।
SikhNet (Spanish)Es para mí, la única cultura que necesito para llevar mi vida.
ਨਾਮੁ ਹਮਾਰੈ; ਨਿਰਮਲ ਬਿਉਹਾਰ ॥੩॥
naam hamaarai; niramal biauhaar |3|
Sant Singh KhalsaThe Naam is my immaculate occupation. ||3||
Manmohan SinghGod's Name is my immaculate business.
Manmohan Singh (Punjabi)ਰੱਬ ਦਾ ਨਾਮ ਹੀ ਮੇਰਾ ਪਵਿੱਤਰ ਵਣਜ ਵਾਪਾਰ ਹੈ।
Fareedkot Teekaਹਮਾਰੇ ਨਾਮ ਹੀ ਨਿਰਮਲ ਬ੍ਯੋਹਾਰ ਹੈ॥੩॥
Prof. Sahib Singhਪਰਮਾਤਮਾ ਦਾ ਨਾਮ ਹੀ ਮੇਰੇ ਲਈ ਪਵਿੱਤਰ ਕਾਰ-ਵਿਹਾਰ ਹੈ ॥੩॥ਪਦ ਅਰਥ ਬਿਉਹਾਰੁ = ਕਾਰ-ਵਿਹਾਰ ॥੩॥
SikhNet (Spanish)El Nombre para mí, es el único Comercio Inmaculado que existe. (3)
ਜਾ ਕੈ ਮਨਿ. ਵਸਿਆ ਪ੍ਰਭੁ ਏਕੁ ॥
jaa kai man. vasiaa prabh ek |
Sant Singh KhalsaAll those humble beings whose minds are filled with the One God
Manmohan SinghWithin whose mind the One Lord abides,
Manmohan Singh (Punjabi)ਜਿੰਨ੍ਹਾਂ ਦੇ ਅੰਤਰ-ਆਤਮੇ ਇੱਕ ਪ੍ਰਭੂ ਨਿਵਾਸ ਰੱਖਦਾ ਹੈ,
Fareedkot Teekaਜਿਨ ਕੇ ਮਨ ਵਿਖੇ ਏਕ ਸਮਰਥ ਹਰਿ ਹਰਿ ਬਸਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਸਿਰਫ਼ ਪਰਮਾਤਮਾ ਆ ਵੱਸਿਆ ਹੈ (ਉਹ ਭਾਗਾਂ ਵਾਲਾ ਹੈ)।ਪਦ ਅਰਥ ਜਾ ਕੈ ਮਨਿ = ਜਿਸ (ਮਨੁੱਖ) ਦੇ ਮਨ ਵਿਚ।
SikhNet (Spanish)Aquél que tiene enaltecido al Único Señor en su mente, al Dios,
ਸਗਲ ਜਨਾ ਕੀ; ਹਰਿ ਹਰਿ ਟੇਕ ॥
sagal janaa kee; har har ttek |
Sant Singh Khalsahave the Support of the Lord, Har, Har.
Manmohan Singhhave the support of the Lord's Name.
Manmohan Singh (Punjabi)ਉਨ੍ਹਾਂ ਨੂੰ ਸੁਆਮੀ ਦੇ ਨਾਮ ਦਾ ਹੀ ਆਸਰਾ ਹੈ।
Fareedkot Teekaਤਿਨ ਸਗਲ ਜਨਾ ਕੀ ਹਰਿ ਹਰਿ ਨਾਮ ਹੀ ਟੇਕ ਹੈ॥
Prof. Sahib Singhਪਰਮਾਤਮਾ (ਦਾ ਨਾਮ) ਹੀ ਸਾਰੇ ਜੀਵਾਂ ਦਾ ਸਹਾਰਾ ਹੈ।ਪਦ ਅਰਥ ਟੇਕ = ਆਸਰਾ।
SikhNet (Spanish)el Dios hace que se apoye sólo en Él, en el Verdadero Soporte de los Santos.
ਮਨਿ ਤਨਿ ਨਾਨਕ; ਹਰਿ ਗੁਣ ਗਾਉ ॥
man tan naanak; har gun gaau |
Sant Singh KhalsaO Nanak, sing the Glorious Praises of the Lord with your mind and body.
Manmohan SinghO Nanak; One sings Lord's praise with his soul and body,
Manmohan Singh (Punjabi)ਹੇ ਨਾਨਕ! ਉਹ ਆਪਣੀ ਜਿੰਦੜੀ ਅਤੇ ਦੇਹ ਨਾਲ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ
Fareedkot Teekaਸੰਤੋਂ ਕੇ ਸੰਗਿ ਕਰ ਜਿਸ ਕੋ ਹਰੀ ਅਪਣਾ ਨਾਮ ਦੇਤਾ ਹੈ॥
Prof. Sahib Singhਹੇ ਨਾਨਕ! ਜਿਹੜਾ ਮਨੁੱਖ ਮਨੋਂ ਤਨੋਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ (ਉਹ ਭਾਗਾਂ ਵਾਲਾ ਹੈ)ਪਦ ਅਰਥ ਮਨਿ = ਮਨ ਵਿਚ। ਤਨਿ = ਸਰੀਰ ਵਿਚ। ਗੁਣ ਗਾਉ = ਸਿਫ਼ਤ-ਸਾਲਾਹ, ਗੁਣਾਂ ਦਾ ਗਾਇਨ।
SikhNet (Spanish)Canta las Alabanzas de Dios, oh dice Nanak, en cuerpo y Alma,.
ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥
saadhasang jis devai naau |4|22|35|
Sant Singh KhalsaIn the Saadh Sangat, the Company of the Holy, the Lord bestows His Name. ||4||22||35||
Manmohan Singhin the society of the saints, whom the Lord blesses with His Name.
Manmohan Singh (Punjabi)ਸਤਿਸੰਗਤ ਅੰਦਰ, ਜਿਸ ਨੂੰ ਸੁਆਮੀ ਆਪਣਾ ਨਾਮ ਬਖਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ ਮਨ, ਤਨ, ਬਾਣੀ ਕਰ ਕੇ ਹਰੀ ਕੇ ਗੁਨੋਂ ਕੋ ਗਾਵਤਾ ਹੈ॥੪॥੨੨॥੩੫॥
Prof. Sahib Singh(ਪਰ ਇਹ ਕੰਮ ਉਹੀ ਮਨੁੱਖ ਕਰਦਾ ਹੈ) ਜਿਸ ਨੂੰ ਪਰਮਾਤਮਾ ਸਾਧ ਸੰਗਤ ਵਿਚ ਰੱਖ ਕੇ ਆਪਣੇ ਨਾਮ ਦੀ ਦਾਤ ਦੇਂਦਾ ਹੈ ॥੪॥੨੨॥੩੫॥ਪਦ ਅਰਥ ਸਾਧ ਸੰਗਿ = ਸਾਧ ਸੰਗਤ ਵਿਚ ॥੪॥੨੨॥੩੫॥
SikhNet (Spanish)si fuiste bendecido por los Santos del Señor. (4-22-35)