ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਸੰਤ ਕੀ ਨਿੰਦਾ; ਜੋਨੀ ਭਵਨਾ ॥
sant kee nindaa; jonee bhavanaa |
Sant Singh KhalsaSlandering the Saints, the mortal wanders in reincarnation.
Manmohan SinghSlandering the saints, man wanders in species.
Manmohan Singh (Punjabi)ਸਾਧੂਆਂ ਦੀ ਬਦਖੋਈ ਕਰਨ ਨਾਲ ਜੀਵ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਸੰਤ ਕੀ ਨਿੰਦਾ ਕਰਨੇ ਸੇ ਬਾਰ ਬਾਰ ਗਰਭ ਜੋਨੀਓਂ ਮੇਂ ਫਿਰਨਾ ਹੋਤਾ ਹੈ॥
Prof. Sahib Singhਕਿਸੇ ਗੁਰਮੁਖ ਦੇ ਆਚਰਨ ਉਤੇ ਅਣਹੋਏ ਦੂਸ਼ਣ ਲਾਣ ਨਾਲ ਮਨੁੱਖ ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ,ਪਦ ਅਰਥ ਨਿੰਦਾ = ਆਚਰਨ ਉੱਤੇ ਦੂਸ਼ਣ ਲਾਣੇ।
SikhNet (Spanish)Calumniando al Santo uno es puesto a pasar de vientre en vientre.
ਸੰਤ ਕੀ ਨਿੰਦਾ; ਰੋਗੀ ਕਰਨਾ ॥
sant kee nindaa; rogee karanaa |
Sant Singh KhalsaSlandering the Saints, he is diseased.
Manmohan SinghSlandering the saints, one suffers pain.
Manmohan Singh (Punjabi)ਸਾਧੂਆਂ ਦੀ ਬਦਖੋਈ ਕਰਨ ਦੁਆਰਾ ਇਨਸਾਨ ਨੂੰ ਬੀਮਾਰੀ ਲੱਗ ਜਾਂਦੀ ਹੈ।
Fareedkot Teekaਸੰਤਕੀ ਨਿੰਦਾ ਨੇ ਦੇਹੀ ਕੋ ਰੋਗੀ ਹੀ ਕਰਨਾ ਹੈ॥
Prof. Sahib Singhਕਿਉਂਕਿ ਉਹ ਮਨੁੱਖ ਉਹਨਾਂ ਦੂਸ਼ਣਾਂ ਦਾ ਜ਼ਿਕਰ ਕਰਦਾ ਕਰਦਾ ਆਪ ਹੀ ਆਪਣੇ ਆਪ ਨੂੰ ਉਹਨਾਂ ਦੂਸ਼ਣਾਂ ਦਾ ਸ਼ਿਕਾਰ ਬਣਾ ਲੈਂਦਾ ਹੈ,
SikhNet (Spanish)Calumniando al Santo uno es atacado por la enfermedad.
ਸੰਤ ਕੀ ਨਿੰਦਾ; ਦੂਖ ਸਹਾਮ ॥
sant kee nindaa; dookh sahaam |
Sant Singh KhalsaSlandering the Saints, he suffers in pain.
Manmohan SinghThe death's courier awards punishment to the slanderer.
Manmohan Singh (Punjabi)ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਸਜਾ ਦਿੰਦਾ ਹੈ।
Fareedkot Teekaਸੰਤ ਕੀ ਨਿੰਦਾ ਕਰ ਮਨਮੁਖ ਲੋਗ ਦੁਖ ਸਹਾਰਤੇ ਹੈਂ॥
Prof. Sahib Singh(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਥੇ ਜਗਤ ਵਿਚ ਉਹ ਮਨੁੱਖ ਉਸ) ਨਿੰਦਾ ਦੇ ਕਾਰਨ (ਕਈ ਆਤਮਕ) ਦੁੱਖ ਸਹਾਰਦਾ ਰਹਿੰਦਾ ਹੈ.ਪਦ ਅਰਥ ਸਹਾਮ = ਸਹਾਰਨੇ ਪੈਂਦੇ ਹਨ।
SikhNet (Spanish)Calumniando al Santo uno sufre de inmensa tristeza.
ਡਾਨੁ ਦੈਤ; ਨਿੰਦਕ ਕਉ ਜਾਮ ॥੧॥
ddaan dait; nindak kau jaam |1|
Sant Singh KhalsaThe slanderer is punished by the Messenger of Death. ||1||
Manmohan SinghThe death's courier awards punishment to the slanderer.
Manmohan Singh (Punjabi)ਮੌਤ ਦਾ ਦੂਤ ਬਦਖੋਈ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ।
Fareedkot Teekaਪੁਨਹ ਨਿੰਦਕ ਕਉ (ਜਾਮ) ਜਮ ਡੰਡ ਦੇਤਾ ਹੈ॥੧॥
Prof. Sahib Singh(ਤੇ ਅਗਾਂਹ ਪਰਲੋਕ ਵਿਚ ਭੀ) ਨਿੰਦਕ ਨੂੰ ਜਮਰਾਜ ਸਜ਼ਾ ਦੇਂਦਾ ਹੈ ॥੧॥ਪਦ ਅਰਥ ਡਾਨੁ = ਡੰਨ, ਸਜ਼ਾ। ਜਾਮ = ਜਮਰਾਜ ॥੧॥
SikhNet (Spanish)Sí, el calumniador del Santo va derecho a las garras de Yama. (1)
ਸੰਤਸੰਗਿ ਕਰਹਿ ਜੋ ਬਾਦੁ ॥
santasang kareh jo baad |
Sant Singh KhalsaThose who argue and fight with the Saints
Manmohan SinghThey, who pick up quarrel with the saints,
Manmohan Singh (Punjabi)ਜੋ ਸਾਧੂਆਂ ਨਾਲ ਲੜਾਈ ਝਗੜਾ ਛੇੜਦੇ ਹਨ,
Fareedkot Teekaਸੰਤੋਂ ਕੇ ਸਾਥ ਜੋ ਪੁਰਸ ਬਾਦ ਕਰਤੇ ਹੈਂ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਭਗਤ ਨਾਲ ਝਗੜਾ ਖੜਾ ਕਰੀ ਰੱਖਦੇ ਹਨ,ਪਦ ਅਰਥ ਸੰਗਿ = ਨਾਲ। ਕਰਹਿ = ਕਰਦੇ ਹਨ। {ਬਹੁ-ਵਚਨ}। ਬਾਦੁ = ਝਗੜਾ।
SikhNet (Spanish)El que entra en conflicto con el Santo,
ਤਿਨ ਨਿੰਦਕ; ਨਾਹੀ ਕਿਛੁ ਸਾਦੁ ॥੧॥ ਰਹਾਉ ॥
tin nindak; naahee kichh saad |1| rahaau |
Sant Singh Khalsa- those slanderers find no happiness at all. ||1||Pause||
Manmohan SinghThose slanderers gather no happiness in life. Pause.
Manmohan Singh (Punjabi)ਉਹਨਾਂ ਬਦਖੋਈ ਕਰਨ ਵਾਲਿਆਂ ਨੂੰ ਜੀਵਨ ਵਿੱਚ ਕੋਈ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਠਹਿਰਾਓ।
Fareedkot Teekaਤਿਨ ਨਿੰਦਕੋ ਕੋ ਕੁਛ ਸੰਸਾਰ ਮੇਂ ਜੀਵਣੇ ਕਾ ਸ੍ਵਾਦ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singhਉਹਨਾਂ ਨਿੰਦਕਾਂ ਨੂੰ ਜੀਵਨ ਦਾ ਕੋਈ ਆਤਮਕ ਆਨੰਦ ਨਹੀਂ ਆਉਂਦਾ ॥੧॥ ਰਹਾਉ ॥ਪਦ ਅਰਥ ਸਾਦੁ = ਸੁਆਦ, ਆਨੰਦ ॥੧॥ ਰਹਾਉ ॥
SikhNet (Spanish)nunca logra Dicha alguna. (1Pausa)
ਭਗਤ ਕੀ ਨਿੰਦਾ; ਕੰਧੁ ਛੇਦਾਵੈ ॥
bhagat kee nindaa; kandh chhedaavai |
Sant Singh KhalsaSlandering the devotees, the wall of the mortal's body is shattered.
Manmohan SinghSlandering the God's devotee, (destroys)or (bores) the body wall.
Manmohan Singh (Punjabi)ਰੱਬ ਦੇ ਸ਼ਰਧਾਲੂ ਦੀ ਬਦਖਈ ਕਰਨੀ ਦੇਹ ਦੀ ਦੀਵਾਰ ਨੂੰ (ਨਾਸ) ਜਾਂ (ਛੇਕ) ਕਰ ਦਿੰਦੀ ਹੈ।
Fareedkot Teekaਭਗਤ ਕੀ ਨਿੰਦਾ ਸਰੀਰ ਕੋ (ਛੇਦਾਵੈ) ਨਾਸ ਕਰ ਦੇਤੀ ਹੈ॥
Prof. Sahib Singhਕਿਸੇ ਗੁਰਮੁਖ ਉੱਤੇ ਚਿੱਕੜ ਸੁੱਟਣ ਨਾਲ ਮਨੁੱਖ ਆਪਣੇ ਹੀ ਸਰੀਰ ਨੂੰ ਉਹਨਾਂ ਦੂਸ਼ਣਾਂ ਨਾਲ ਪ੍ਰੋ ਲੈਂਦਾ ਹੈ,ਪਦ ਅਰਥ ਕੰਧੁ = ਸਰੀਰ। ਛੇਦਾਵੈ = (ਵਿਕਾਰਾਂ ਨਾਲ) ਪ੍ਰੋ ਦੇਂਦੀ ਹੈ।
SikhNet (Spanish)Calumniando al Santo el cuerpo se desmorona,
ਭਗਤ ਕੀ ਨਿੰਦਾ; ਨਰਕੁ ਭੁੰਚਾਵੈ ॥
bhagat kee nindaa; narak bhunchaavai |
Sant Singh KhalsaSlandering the devotees, he suffers in hell.
Manmohan SinghSlandering the saint, one suffers in hell.
Manmohan Singh (Punjabi)ਸਾਧੂ ਦੀ ਬਦਖੋਈ ਕਰਨ ਦੁਆਰਾ ਜੀਵ ਦੋਜਕ ਭੋਗਦਾ ਹੈ।
Fareedkot Teekaਹਰਨਾਖਸ ਵਤ ਭਗਤ ਕੀ ਨਿੰਦਾ ਨਰਕੋਂ ਕੋ ਭੋਗਾਵਤੀ ਹੈ॥
Prof. Sahib Singh(ਇਸ ਤਰ੍ਹਾਂ) ਗੁਰਮੁਖ ਦੀ ਨਿੰਦਾ (ਨਿੰਦਾ ਕਰਨ ਵਾਲੇ ਨੂੰ) ਨਰਕ (ਦਾ ਦੁੱਖ) ਭੋਗਾਂਦੀ ਹੈ,ਪਦ ਅਰਥ ਭੁੰਚਾਵੈ = ਭੋਗਾਂਦੀ ਹੈ।
SikhNet (Spanish)calumniando al Santo uno sufre a merced del fuego de sus pasiones.
ਭਗਤ ਕੀ ਨਿੰਦਾ; ਗਰਭ ਮਹਿ ਗਲੈ ॥
bhagat kee nindaa; garabh meh galai |
Sant Singh KhalsaSlandering the devotees, he rots in the womb.
Manmohan SinghThe slanderer of the Lord's saint putrefies in the womb.
Manmohan Singh (Punjabi)ਸੁਆਮੀ ਦੇ ਸਾਧੂ ਦੀ ਬਦਖੋਈ ਕਰਨ ਵਾਲਾ ਬੱਚੇਦਾਨੀ ਵਿੱਚ ਹੀ ਗਲ ਸੜ ਜਾਂਦਾ ਹੈ।
Fareedkot Teekaਭਗਤ ਕੀ ਨਿੰਦਾ ਕਰਨੇ ਕਰ ਜੀਵ ਗਰਭ ਵਿਖੇ ਗਲਤਾ ਹੈ॥
Prof. Sahib Singhਉਸ ਨਿੰਦਾ ਦੇ ਕਾਰਨ ਮਨੁੱਖ ਅਨੇਕਾਂ ਜੂਨਾਂ ਵਿਚ ਗਲਦਾ ਫਿਰਦਾ ਹੈ,ਪਦ ਅਰਥ ਗਰਭ ਮਹਿ = ਅਨੇਕਾਂ ਜੂਨਾਂ ਵਿਚ।
SikhNet (Spanish)Calumniando al Santo uno se pudre en el mismo vientre,
ਭਗਤ ਕੀ ਨਿੰਦਾ; ਰਾਜ ਤੇ ਟਲੈ ॥੨॥
bhagat kee nindaa; raaj te ttalai |2|
Sant Singh KhalsaSlandering the devotees, he loses his realm and power. ||2||
Manmohan SinghThrough the saints' A calumniation, one loses one loses one's empire.
Manmohan Singh (Punjabi)ਸਾਧੂਆਂ ਦੀ ਬਦਖੋਈ ਰਾਹੀਂ ਇਨਸਾਨ ਰਾਜ ਭਾਗ ਗੁਆ ਲੈਂਦਾ ਹੈ।
Fareedkot Teekaਭਗਤ ਕੀ ਨਿੰਦਾ ਕਰਨੇਹਾਰਾ ਰਾਜ ਤੇ ਉਤਰ ਜਾਤਾ ਹੈ॥੨॥
Prof. Sahib Singhਤੇ, ਉੱਚੀ ਆਤਮਕ ਪਦਵੀ ਤੋਂ ਹੇਠਾਂ ਡਿੱਗ ਪੈਂਦਾ ਹੈ ॥੨॥ਪਦ ਅਰਥ ਰਾਜ ਤੇ = ਉੱਚੀ ਆਤਮਕ ਪਦਵੀ ਤੋਂ। ਟਲੈ = ਹੇਠਾਂ ਡਿੱਗ ਪੈਂਦਾ ਹੈ ॥੨॥
SikhNet (Spanish)calumniando al Santo uno pierde toda Gloria. (2)
ਨਿੰਦਕ ਕੀ ਗਤਿ. ਕਤਹੂ ਨਾਹਿ ॥
nindak kee gat. katahoo naeh |
Sant Singh KhalsaThe slanderer finds no salvation at all.
Manmohan SinghIn no wise, the slanderer obtains salvation.
Manmohan Singh (Punjabi)ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਕਿਸੇ ਤਰ੍ਹਾਂ ਭੀ ਮੁਕਤੀ ਨਹੀਂ ਮਿਲਦੀ।
Fareedkot Teekaਸਿਧਾਂਤ ਇਹ ਹੈ: ਕਿ ਨਿੰਦਕ ਕੀ ਗਤੀ ਕਿਤੇ ਨਹੀਂ ਹੋਤੀ॥
Prof. Sahib Singhਦੂਜਿਆਂ ਉੱਤੇ ਸਦਾ ਚਿੱਕੜ ਸੁੱਟਣ ਵਾਲੇ ਮਨੁੱਖ ਦੀ ਆਪਣੀ ਉੱਚੀ ਆਤਮਕ ਅਵਸਥਾ ਕਦੇ ਭੀ ਨਹੀਂ ਬਣਦੀ,ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ।
SikhNet (Spanish)Al calumniador no lo salva nadie, no, nadie, y finalmente cosecha todo lo que sembró.
ਆਪਿ ਬੀਜਿ; ਆਪੇ ਹੀ ਖਾਹਿ ॥
aap beej; aape hee khaeh |
Sant Singh KhalsaHe eats only that which he himself has planted.
Manmohan SinghHe eats only what he has sown.
Manmohan Singh (Punjabi)ਉਹ ਕੇਵਲ ਉਹ ਹੀ ਖਾਂਦਾ ਹੈ ਜੋ ਉਸ ਨੇ ਬੀਜਿਆ ਹੈ।
Fareedkot Teekaਕਿਉਂਕਿ ਜੀਵ ਅਪਣੇ ਬੀਜੇ ਹੂਏ ਕੋ ਆਪ ਹੀ ਖਾਤਾ ਹੈ, ਭਾਵ ਅਪਨੇ ਕਰਮੋਂ ਕਾ ਫਲੁ ਦੁਖੁ ਵਾ ਸੁਖੁ ਆਪ ਭੀ ਭੋਗਤਾ ਹੈ॥
Prof. Sahib Singh(ਇਸ ਤਰ੍ਹਾਂ ਨਿੰਦਕ ਨਿੰਦਾ ਦਾ ਇਹ ਮਾੜਾ ਬੀਜ) ਬੀਜ ਕੇ ਆਪ ਹੀ ਉਸ ਦਾ ਫਲ ਖਾਂਦਾ ਹੈ।ਪਦ ਅਰਥ ਖਾਇ = ਖਾਂਦਾ ਹੈ, ਫਲ ਪਾਂਦਾ ਹੈ।
SikhNet (Spanish)El calumniador es peor que el ladrón, peor que el apostador,
ਚੋਰ ਜਾਰ ਜੂਆਰ ਤੇ. ਬੁਰਾ ॥
chor jaar jooaar te. buraa |
Sant Singh KhalsaHe is worse than a thief, a lecher, or a gambler.
Manmohan SinghHe is worse than a thief, an illicit lover and a gambler.
Manmohan Singh (Punjabi)ਉਹ ਤਸਕਾਰ ਵਿਭਚਾਰੀ ਅਤੇ ਜੁਆਰੀਏ ਨਾਲੋ ਭੈੜਾ ਹੈ।
Fareedkot Teekaਚੋਰ ਯਾਰ ਔਰ ਜੁਆਰੀ ਸੇ ਭੀ ਨਿੰਦਕ ਬੁਰਾ ਹੈ॥
Prof. Sahib Singhਨਿੰਦਾ ਕਰਨ ਵਾਲਾ ਮਨੁੱਖ ਚੋਰ ਨਾਲੋਂ ਵਿਭਚਾਰੀ ਨਾਲੋਂ ਜੂਆਰੀਏ ਨਾਲੋਂ ਭੀ ਭੈੜਾ ਸਾਬਤ ਹੁੰਦਾ ਹੈ,ਪਦ ਅਰਥ ਤੇ = ਤੋਂ। ਜਾਰ = ਵਿਭਚਾਰੀ।
SikhNet (Spanish)el que tiene amores ilícitos, pues carga todo el tiempo
ਅਣਹੋਦਾ ਭਾਰੁ; ਨਿੰਦਕਿ ਸਿਰਿ ਧਰਾ ॥੩॥
anahodaa bhaar; nindak sir dharaa |3|
Sant Singh KhalsaThe slanderer places an unbearable burden upon his head. ||3||
Manmohan SinghThe unbearable burden of slander, the slander places over his head.
Manmohan Singh (Punjabi)ਬਦਖੋਈ ਦਾ ਅਸਿਹ ਬੋਝ ਬਦਖੋਈ ਕਰਨਹਾਰ ਆਪਣੇ ਸਿਰ ਤੇ ਚੁੰਕਦਾ ਹੈ।
Fareedkot Teekaਅਨਹੁੰਦਾ ਬ੍ਯਰਥ ਪਾਪਾਂ ਦਾ ਭਾਰੁ ਨਿੰਦਕ ਨੇ ਸਿਰ ਪਰ ਉਠਾਯਾ ਹੈ॥੩॥
Prof. Sahib Singhਕਿਉਂਕਿ ਨਿੰਦਕ ਨੇ ਆਪਣੇ ਸਿਰ ਉਤੇ ਸਦਾ ਉਹਨਾਂ ਵਿਕਾਰਾਂ ਦਾ ਭਾਰ ਚੁੱਕਿਆ ਹੁੰਦਾ ਹੈ ਜੋ ਪਹਿਲਾਂ ਉਸ ਦੇ ਅੰਦਰ ਨਹੀਂ ਸਨ ॥੩॥ਪਦ ਅਰਥ ਅਣਹੋਦਾ ਭਾਰੁ = ਉਹਨਾਂ ਵਿਕਾਰਾਂ ਦਾ ਭਾਰ ਜੋ ਪਹਿਲਾਂ ਉਸ ਦੇ ਆਪਣੇ ਅੰਦਰ ਨਹੀਂ ਸਨ। ਨਿੰਦਕਿ = ਨਿੰਦਕ ਨੇ। ਸਿਰਿ = ਸਿਰ ਉਤੇ ॥੩॥
SikhNet (Spanish)el insoportable peso de la calumnia sobre su cabeza. (3)
ਪਾਰਬ੍ਰਹਮ ਕੇ ਭਗਤ ਨਿਰਵੈਰ ॥
paarabraham ke bhagat niravair |
Sant Singh KhalsaThe devotees of the Supreme Lord God are beyond hate and vengeance.
Manmohan SinghUninimical are the saints of the supreme Lord.
Manmohan Singh (Punjabi)ਦੁਸ਼ਮਨੀ ਰਹਿਤ ਹਨ ਸ਼ਰੋਮਣੀ ਸਾਹਿਬ ਦੇ ਸਾਧੂ।
Fareedkot Teekaਪਾਰਬ੍ਰਹਮ ਕੇ ਭਗਤ ਵੈਰ ਸੇ ਰਹਿਤ ਹੋਤੇ ਹੈਂ॥
Prof. Sahib Singhਪਰਮਾਤਮਾ ਦੇ ਭਗਤ ਕਿਸੇ ਨਾਲ ਭੀ ਵੈਰ ਨਹੀਂ ਰੱਖਦੇ।ਪਦ ਅਰਥ ਨਿਰਵੈਰ = ਕਿਸੇ ਨਾਲ ਭੀ ਵੈਰ ਨਾਹ ਕਰਨ ਵਾਲੇ।
SikhNet (Spanish)Los Devotos del Señor Trascendente viven por siempre libres de envidia
ਸੋ ਨਿਸਤਰੈ; ਜੋ ਪੂਜੈ ਪੈਰ ॥
so nisatarai; jo poojai pair |
Sant Singh KhalsaWhoever worships their feet is emancipated.
Manmohan SinghWhosoever worships their feet; her is emancipated.
Manmohan Singh (Punjabi)ਜੋ ਕੋਈ ਉਨ੍ਹਾਂ ਦੇ ਪਗਾਂ ਦੀ ਉਪਾਸ਼ਨਾਂ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ।
Fareedkot Teekaਵਹੀ ਪੁਰਸ ਉਧਾਰਤਾ ਹੈ, ਜੋ ਤਿਨ ਕੇ ਚਰਨੋਂ ਕੋ ਪੂਜਤਾ ਹੈ॥
Prof. Sahib Singhਜਿਹੜਾ ਭੀ ਮਨੁੱਖ ਉਹਨਾਂ ਦੀ ਸਰਨ ਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।ਪਦ ਅਰਥ ਨਿਸਤਰੈ = ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ {ਇਕ-ਵਚਨ}। ਪੈਰ = (ਭਗਤਾਂ ਦੇ) ਪੈਰ।
SikhNet (Spanish)y quien sea que alaba Sus Pies es emancipado. El Mismo Señor Primordial,
ਆਦਿ ਪੁਰਖਿ. ਨਿੰਦਕੁ ਭੋਲਾਇਆ ॥
aad purakh. nindak bholaaeaa |
Sant Singh KhalsaThe Primal Lord God has deluded and confused the slanderer.
Manmohan SinghThe Primal Lord has strayed the slanderer.
Manmohan Singh (Punjabi)ਆਦਿ ਪ੍ਰਭੂ ਨੈ ਕਲੰਕ ਲਾਉਣ ਵਾਲੇ ਨੂੰ ਕੁਰਾਹੇ ਪਾਇਆ ਹੈ।
Fareedkot Teekaਆਦਿ ਪੁਰਖ ਪਰਮੇਸ੍ਵਰ ਨੇ ਨਿੰਦਕ ਕੋ ਭੁਲਾਇ ਦੀਆ ਹੈ; ਵਾ ਨਿੰਦਕ ਪੁਰਖ ਕੋ ਆਦਿ ਸੇ ਹੀ ਕਰਮੋਂ ਨੇ ਭੁਲਾ ਦੀਆ ਹੈ॥
Prof. Sahib Singh(ਪਰ ਨਿੰਦਕ ਦੇ ਭੀ ਕੀਹ ਵੱਸ?) ਪਰਮਾਤਮਾ ਨੇ ਆਪ ਹੀ ਨਿੰਦਕ ਨੂੰ ਗ਼ਲਤ ਰਸਤੇ ਪਾ ਰੱਖਿਆ ਹੈ।ਪਦ ਅਰਥ ਆਦਿ ਪੁਰਖਿ = ਆਦਿ ਪੁਰਖ ਨੇ। ਭੋਲਾਇਆ = ਕੁਰਾਹੇ ਪਾ ਦਿੱਤਾ ਹੈ।
SikhNet (Spanish)desvía al calumniador del Sendero,
ਨਾਨਕ; ਕਿਰਤੁ. ਨ ਜਾਇ ਮਿਟਾਇਆ ॥੪॥੨੧॥੩੪॥
naanak; kirat. na jaae mittaaeaa |4|21|34|
Sant Singh KhalsaO Nanak, the record of one's past actions cannot be erased. ||4||21||34||
Manmohan SinghNanak, the Past deeds can be erased not.
Manmohan Singh (Punjabi)ਨਾਨਕ ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਦਾ (ਕਿਰਤੁ) ਕਰਮੁ ਕਿਸੀ ਸੇ ਮਿਟਾਯਾ ਨਹੀਂ ਜਾਤਾ ਹੈ॥੪॥੨੧॥੩੪॥☬ਨਾਮ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਪਿਛਲੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਨਿੰਦਾ ਦੇ ਕਰਮਾਂ ਦੇ ਸੰਸਕਾਰਾਂ ਦਾ ਢੇਰ ਉਸ ਪਾਸੋਂ ਆਪਣੇ ਉੱਦਮ ਨਾਲ ਮਿਟਾਇਆ ਨਹੀਂ ਜਾ ਸਕਦਾ ॥੪॥੨੧॥੩੪॥ਪਦ ਅਰਥ ਕਿਰਤੁ = ਕੀਤਾ ਹੋਇਆ ਕਰਮ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੪॥੨੧॥੩੪॥
SikhNet (Spanish)pues nadie puede borrar el escrito de las pasadas acciones. (4-21-34)