ੴ

ਸਿੱਖਬਾਣੀ · SikhBani

Ang 1145

Sri Guru Granth Sahib · Raag Bhairao · 4 shabads, 60 lines
Translations
Shabad Guru Arjan Dev Ji Raag Bhairao continued from Ang 1144

ਦੁਖੁ ਸੁਖੁ ਹਮਰਾ; ਤਿਸ ਹੀ ਪਾਸਾ ॥

dukh sukh hamaraa; tis hee paasaa |

Sant Singh KhalsaI place my pain and pleasure before Him.
Manmohan SinghMy pain and pleasure, I place before Him alone.
Manmohan Singh (Punjabi)ਆਪਣੀ ਗਮੀ ਤੇ ਖੁਸ਼ੀ ਮੈਂ ਕੇਵਲ ਉਸ ਮੂਹਰੇ ਹੀ ਰੱਖਦਾ ਹਾਂ।
Fareedkot Teekaਹਮਾਰਾ ਦੁਖ ਔਰ ਸੁਖ ਸਭ ਤਿਸੀ ਕੇ ਪਾਸ ਹੈ॥
Prof. Sahib Singhਦੁੱਖ (ਤੋਂ ਬਚਣ ਲਈ, ਤੇ) ਸੁਖ (ਦੀ ਪ੍ਰਾਪਤੀ ਲਈ) ਅਸਾਂ ਜੀਵਾਂ ਦੀ ਉਸ ਦੇ ਪਾਸ ਹੀ (ਸਦਾ ਅਰਦਾਸ) ਹੈ।

ਪਦ ਅਰਥ ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}।

SikhNet (Spanish)mi esperanza esta puesta sólo en Él.

ਰਾਖਿ ਲੀਨੋ; ਸਭੁ ਜਨ ਕਾ ਪੜਦਾ ॥

raakh leeno; sabh jan kaa parradaa |

Sant Singh KhalsaHe covers the faults of His humble servant.
Manmohan SinghHe, who covered up His slave's all shame.
Manmohan Singh (Punjabi)ਜਿਸ ਨੇ ਆਪਣੇ ਗੋਲੇ ਦੇ ਸਾਰੇ ਐਬ ਕੱਜ ਲਏ ਹਨ।
Fareedkot Teekaਸਰਬ ਪ੍ਰਕਾਰ ਦਾਸ ਕਾ ਪੜਦਾ ਪਰਮੇਸ੍ਵਰ ਨੇ ਰਖ ਲੀਆ ਹੈ॥
Prof. Sahib Singhਆਪਣੇ ਸੇਵਕ ਦੀ ਇੱਜ਼ਤ ਪਰਮਾਤਮਾ ਹਰ ਥਾਂ ਰੱਖ ਲੈਂਦਾ ਹੈ,

ਪਦ ਅਰਥ ਸਭੁ = ਸਾਰਾ, ਹਰ ਥਾ।

SikhNet (Spanish)Y es sólo Dios Quien cubre mi vergüenza,

ਨਾਨਕੁ; ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥

naanak; tis kee usatat karadaa |4|19|32|

Sant Singh KhalsaNanak sings His Praises. ||4||19||32||
Manmohan SinghHis praise, Nanak sings ever.
Manmohan Singh (Punjabi)ਉਸ ਦੀ ਮਹਿਮਾਂ, ਨਾਨਕ ਸਦਾ ਹੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਮੈਂ ਤਿਸ ਕੀ ਉਸਤਤੀ ਕਰਤਾ ਹੂੰ॥੪॥੧੯॥੩੨॥☬ਕਿਸੀ ਇਸਤ੍ਰੀ ਕੋ ਸਨਬੰਧੀ ਕੇ ਮਰਨੇ ਕਰ ਰੁਦਨ ਕਰਤੀ ਦੇਖ ਕਰ ਸੰਸਾਰ ਕੋ ਮਿਥ੍ਯਾ ਰੂਪ ਜਨਾਵਤੇ ਹੂਏ ਦ੍ਰਿਸ੍ਟਾਂਤੋਂ ਸਹਿਤ ਉਪਦੇਸ਼ ਕਰਤੇ ਹੈਂ:
Prof. Sahib Singhਨਾਨਕ ਉਸ ਦੀ (ਹੀ ਸਦਾ) ਸਿਫ਼ਤ-ਸਾਲਾਹ ਕਰਦਾ ਹੈ ॥੪॥੧੯॥੩੨॥
SikhNet (Spanish)por eso lo alabo por siempre y para siempre.(4-19-32)

Open this shabad (19 lines, Angs 1144-1145) →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਰੋਵਨਹਾਰੀ; ਰੋਜੁ ਬਨਾਇਆ ॥

rovanahaaree; roj banaaeaa |

Sant Singh KhalsaThe whiner whines every day.
Manmohan SinghThe wailer has made it her daily routine to weep and cry.
Manmohan Singh (Punjabi)ਰੋਣ ਵਾਲੀ ਨੇ ਰੋਣ ਪਿੱਟਣ ਨੂੰ ਆਪਣਾ ਨਿੱਤ ਦਾ ਕ੍ਰਮ ਬਣਾ ਲਿਆ ਹੈ।
Fareedkot Teekaਰੋਵਨ ਵਾਲੀ ਇਸਤ੍ਰੀ ਨੇ (ਰੋਜੁ) ਨਿਤਾਪ੍ਰਤ ਹੀ ਵਾ ਰੋਣਾ ਹੀ ਬਣਾ ਛੋਡਾ ਹੈ॥
Prof. Sahib Singh(ਕਿਸੇ ਸੰਬੰਧੀ ਦੇ ਮਰਨ ਤੇ ਮਾਇਕ ਸੰਬੰਧਾਂ ਦੇ ਕਾਰਨ ਹੀ) ਰੋਣ ਵਾਲੀ ਇਸਤ੍ਰੀ (ਰੋਣ ਨੂੰ) ਹਰ ਰੋਜ਼ ਦਾ ਨੇਮ ਬਣਾਈ ਰੱਖਦੀ ਹੈ,

ਪਦ ਅਰਥ ਰੋਜੁ = ਹਰ ਰੋਜ਼ ਦਾ ਨੇਮ।

SikhNet (Spanish)Se ha vuelto usual que el ser humano implore,

ਬਲਨ ਬਰਤਨ ਕਉ; ਸਨਬੰਧੁ ਚਿਤਿ ਆਇਆ ॥

balan baratan kau; sanabandh chit aaeaa |

Sant Singh KhalsaHis attachment to his household and entanglements cloud his mind.
Manmohan SinghFor the sake of household goods of daily use, she remember her dead relations.
Manmohan Singh (Punjabi)ਹਰ ਰੋਜ ਦੇ ਵਰਤਣ ਵਾਲੇ ਘਰੇਲੂ ਵਸਤ ਵਲੇਵੇ ਦੀ ਖਾਤਰ ਉਹ ਆਪਣੇ ਮਰੇ ਹੋਏ ਸਾਕ ਨੂੰ ਯਾਦ ਕਰਦੀ ਹੈ।
Fareedkot Teekaਪਰੰਤੂ ਹੋਰ ਬਾਤ ਕਛੁ ਨਹੀ (ਬਲਨ) ਵਾਲੇਵਾ ਅਰਥਾਤ ਕੋਈ ਕੀਜ ਲੈਣੀ। ਪੁਨਾ ਔਰ ਬਰਤਨ ਵਿਵਹਾਰਾਂ ਦੇ ਸੁਖ ਯਾਦ ਕਰ ਕਰ ਕੇ ਸਨਬੰਧ ਚਿਤ ਆਯਾ ਹੈ, ਭਾਵ ਸਨਬੰਧੀ ਕੇ ਮਰਨੇ ਕਾ ਤੋ ਦੁਖ ਨਹੀਂ, ਪਰੰਤੂ ਸੁਖਾਂ ਨੂੰ ਯਾਦ ਕਰ ਕੇ ਰੋਵਣਾ ਹੋਤਾ ਹੈ॥
Prof. Sahib Singh(ਕਿਉਂਕਿ ਉਸ ਨੂੰ ਵਿਛੁੜੇ ਸੰਬੰਧੀ ਦੇ ਨਾਲ) ਵਰਤਣ-ਵਿਹਾਰ ਦਾ ਸੰਬੰਧ ਚੇਤੇ ਆਉਂਦਾ ਰਹਿੰਦਾ ਹੈ।

ਪਦ ਅਰਥ ਬਲਨ = ਵਲੇਵਾ। ਬਲਨ ਬਰਤਨ ਕਉ = ਵਰਤਣ-ਵਿਹਾਰ ਦੀ ਖ਼ਾਤਰ। ਚਿਤਿ = ਚਿੱਤ ਵਿਚ।

SikhNet (Spanish)si, su actitud en el mundo lo hace actuar así.

ਬੂਝਿ; ਬੈਰਾਗੁ ਕਰੇ ਜੇ ਕੋਇ ॥

boojh; bairaag kare je koe |

Sant Singh KhalsaIf someone becomes detached through understanding,
Manmohan SinghIf someone knowingly becomes detached,
Manmohan Singh (Punjabi)ਜੇਕਰ ਕੋਈ ਜਣਾ ਜਾਣ ਬੁੱਝ ਕੇ ਉਪਰਾਮ ਹੋ ਜਾਏ,
Fareedkot Teekaਜੇਕਰ ਪਰਮੇਸ੍ਵਰ ਕੋ ਬੁਝ ਕੇ, ਵਾ ਮਰਨਾ ਸਚਾ ਸਮਝ ਕੇ ਕੋਈ (ਬੈਰਾਗੁ) ਰੁਦਨ ਕਰੇ॥
Prof. Sahib Singhਪਰ ਜੇ ਕੋਈ ਪ੍ਰਾਣੀ (ਇਹ) ਸਮਝ ਕੇ (ਕਿ ਇਹ ਮਾਇਕ ਸੰਬੰਧ ਸਦਾ ਕਾਇਮ ਨਹੀਂ ਰਹਿ ਸਕਦੇ ਆਪਣੇ ਅੰਦਰ) ਨਿਰਮੋਹਤਾ ਪੈਦਾ ਕਰ ਲਏ,

ਪਦ ਅਰਥ ਬੂਝਿ = (ਜਗਤ ਦੇ ਸੰਬੰਧ ਨੂੰ) ਸਮਝ ਕੇ। ਕੋਇ = ਕੋਈ ਮਨੁੱਖ। ਬੈਰਾਗੁ = ਨਿਰਮੋਹਤਾ।

SikhNet (Spanish)Aquél que al tener el Conocimiento se vuelve desapegado,

ਜਨਮ ਮਰਣ; ਫਿਰਿ ਸੋਗੁ. ਨ ਹੋਇ ॥੧॥

janam maran; fir sog. na hoe |1|

Sant Singh Khalsahe will not have to suffer in birth and death again. ||1||
Manmohan Singhhe then is not subject to birth and death or sorrow.
Manmohan Singh (Punjabi)ਤਦ ਉਹ ਮੁੜ ਕੇ ਜੰਮਣ, ਮਰਨ ਅਤੇ ਸ਼ੋਕ ਦਾ ਸ਼ਿਕਾਰ ਨਹੀਂ ਹੁੰਦਾ।
Fareedkot Teekaਤੌ ਪਹੁਰੋ ਤਿਸ ਪੁਰਸ ਕੋ ਜਨਮ ਮਰਨ ਅਰ ਹਰਖ ਸੋਗ ਨਹੀਂ ਹੋਤਾ॥੧॥
Prof. Sahib Singhਤਾਂ ਉਸ ਨੂੰ (ਕਿਸੇ ਦੇ) ਜਨਮ (ਦੀ ਖ਼ੁਸ਼ੀ, ਤੇ, ਕਿਸੇ ਦੇ) ਮਰਨ ਦਾ ਗ਼ਮ ਨਹੀਂ ਵਿਆਪਦਾ ॥੧॥

ਪਦ ਅਰਥ ਸੋਗੁ = ਗ਼ਮ ॥੧॥

SikhNet (Spanish)ese ser ya no regresa más, no va a ningún lado y ya no está sujeto al dolor. (1)

ਬਿਖਿਆ ਕਾ; ਸਭੁ ਧੰਧੁ ਪਸਾਰੁ ॥

bikhiaa kaa; sabh dhandh pasaar |

Sant Singh KhalsaAll of his conflicts are extensions of his corruption.
Manmohan SinghAll the strifes are but the extension of mammon.
Manmohan Singh (Punjabi)ਸਾਰੇ ਬਖੇੜੇ, ਨਿਰੇ ਪੁਰੇ ਮਾਇਆ ਦਾ ਹੀ ਖਿਲਾਰਾ ਹਨ।
Fareedkot Teekaਸੰਪੂਰਨ ਧੰਧਾ ਬਿਸ੍ਯੋਂ ਕਾ ਪਸਾਰਾ ਹੂਆ ਹੈ॥
Prof. Sahib Singh(ਜਗਤ ਵਿਚ) ਮਾਇਆ ਦਾ ਹੀ ਸਾਰਾ ਧੰਧਾ ਹੈ, ਮਾਇਆ ਦਾ ਹੀ ਸਾਰਾ ਖਿਲਾਰਾ ਹੈ।

ਪਦ ਅਰਥ ਬਿਖਿਆ = ਮਾਇਆ। ਧੰਧੁ = ਖਲਜਗਨ।

SikhNet (Spanish)Todo el problema viene por estar involucrado con Maya, la ilusión,

ਵਿਰਲੈ ਕੀਨੋ; ਨਾਮ ਅਧਾਰੁ ॥੧॥ ਰਹਾਉ ॥

viralai keeno; naam adhaar |1| rahaau |

Sant Singh KhalsaHow rare is that person who takes the Naam as his Support. ||1||Pause||
Manmohan SinghSome rare one makes the Lord's Name the mainstay of his life. Pause.
Manmohan Singh (Punjabi)ਕੋਈ ਇੱਕ ਅੱਧਾ ਜਾਣਾ ਹੀ ਸੁਆਮੀ ਦੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ। ਠਹਿਰਾਓ।
Fareedkot Teekaਨਾਮ ਕਾ (ਅਧਾਰੁ) ਆਸਰਾ ਕਿਸੇ ਵਿਰਲੇ ਪੁਰਸ ਨੇ ਕੀਆ ਹੈ॥੧॥ ਰਹਾਉ ॥
Prof. Sahib Singhਕਿਸੇ ਵਿਰਲੇ ਮਨੁੱਖ ਨੇ (ਮਾਇਆ ਦਾ ਆਸਰਾ ਛੱਡ ਕੇ) ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਹੈ ॥੧॥ ਰਹਾਉ ॥

ਪਦ ਅਰਥ ਅਧਾਰੁ = ਆਸਰਾ ॥੧॥ ਰਹਾਉ ॥

SikhNet (Spanish)en verdad extraordinario es aquél que se apoya en el Naam, el Nombre del Señor. (1-Pausa)

ਤ੍ਰਿਬਿਧਿ ਮਾਇਆ ਰਹੀ ਬਿਆਪਿ ॥

tribidh maaeaa rahee biaap |

Sant Singh KhalsaThe three-phased Maya infects all.
Manmohan SinghThe mammon of three qualities is infecting all.
Manmohan Singh (Punjabi)ਤਿੰਨਾਂ ਗੁਣਾ ਵਾਲੀ ਮੋਹਨੀ ਸਾਰਿਆਂ ਨੂੰ ਭਰਿਸ਼ਟ ਕਰ ਰਹੀ ਹੈ।
Fareedkot Teekaਇਹ ਤ੍ਰਿਗੁਨੀ ਜੋ ਮਾਯਾ ਬਿਆਪਤਿ ਹੋ ਰਹੀ ਹੈ॥
Prof. Sahib Singhਇਹ ਤ੍ਰਿਗੁਣੀ ਮਾਇਆ (ਸਾਰੇ ਜੀਵਾਂ ਉਤੇ ਆਪਣਾ) ਜ਼ੋਰ ਪਾ ਰਹੀ ਹੈ।

ਪਦ ਅਰਥ ਤ੍ਰਿਬਿਧਿ = ਤਿੰਨਾਂ ਗੁਣਾਂ ਵਾਲੀ। ਰਹੀ ਬਿਆਪਿ = (ਆਪਣਾ) ਜ਼ੋਰ ਪਾ ਰਹੀ ਹੈ।

SikhNet (Spanish)La Maya de los tres mundos infecta a todos, sí,

ਜੋ ਲਪਟਾਨੋ; ਤਿਸੁ ਦੂਖ ਸੰਤਾਪ ॥

jo lapattaano; tis dookh santaap |

Sant Singh KhalsaWhoever clings to it suffers pain and sorrow.
Manmohan SinghWhosoever clings to it; him harass pain and sorrow.
Manmohan Singh (Punjabi)ਜੋ ਕੋਈ ਭੀ ਇਸਨੂੰ ਚਿਮੜਦਾ ਹੈ, ਉਸ ਨੂੰ ਪੀੜ ਤੇ ਸ਼ੋਕ ਦੁਖੀ ਕਰਦੇ ਹਨ।
Fareedkot Teekaਇਸ ਵਿਖੇ ਜੋ ਜੀਵ ਲੰਪਟ ਹੂਆ ਹੈ, ਸੋ ਸਦੀਵ ਦੁਖੋਂ ਕਰ ਸੰਤਪਤ ਰਹਿਤਾ ਹੈ॥
Prof. Sahib Singhਜਿਹੜਾ ਮਨੁੱਖ (ਇਸ ਮਾਇਆ ਨੂੰ) ਚੰਬੜਿਆ ਰਹਿੰਦਾ ਹੈ, ਉਸ ਨੂੰ (ਅਨੇਕਾਂ) ਕਲੇਸ਼ ਵਿਆਪਦੇ ਰਹਿੰਦੇ ਹਨ।

ਪਦ ਅਰਥ ਲਪਟਾਨੋ = ਚੰਬੜਦਾ ਹੈ। ਸੰਤਾਪ = (ਅਨੇਕਾਂ) ਕਲੇਸ਼।

SikhNet (Spanish)quien sea que vive involucrado en ella sufre grandemente,

ਸੁਖੁ ਨਾਹੀ; ਬਿਨੁ ਨਾਮ ਧਿਆਏ ॥

sukh naahee; bin naam dhiaae |

Sant Singh KhalsaThere is no peace without meditating on the Naam, the Name of the Lord.
Manmohan SinghThere is no peace without the Name's meditation.
Manmohan Singh (Punjabi)ਨਾਮ ਦੇ ਸਿਮਰਨ ਦੇ ਬਗੈਰਆਰਾਮ ਪ੍ਰਾਪਤ ਨਹੀਂ ਹੁੰਦਾ।
Fareedkot Teekaਪਰਮੇਸ੍ਵਰ ਕੇ ਨਾਮ ਜਪੇ ਸੇ ਬਿਨਾਂ ਸੁਖ ਨਹੀਂ ਹੋਤਾ॥
Prof. Sahib Singhਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਸੁਖ ਨਹੀਂ ਹੋ ਸਕਦਾ।
SikhNet (Spanish)Oh, no hay Paz por ningún lado sin meditar en el Naam, el Nombre del Señor.

ਨਾਮ ਨਿਧਾਨੁ ਬਡਭਾਗੀ ਪਾਏ ॥੨॥

naam nidhaan baddabhaagee paae |2|

Sant Singh KhalsaBy great good fortune, the treasure of the Naam is received. ||2||
Manmohan SinghBy the greatest good fortune, the mortal is blessed with the Name's wealth.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾ, ਪ੍ਰਾਨੀ ਨ੍ਰੂ ਨਾਮ ਦੀ ਦੌਲਤ ਪ੍ਰਦਾਨ ਹੁੰਦੀ ਹੈ।
Fareedkot Teekaਨਾਮ ਖਜਾਨਾ ਵੱਡੇ ਭਾਗੋਂ ਕਰ ਪ੍ਰਾਪਤਿ ਹੋਤਾ ਹੈ॥੨॥☬ਪਰਪੰਚ ਕੇ ਮਿਥ੍ਯਾਪਣੇ ਮੇਂ ਦ੍ਰਿਸ੍ਟਾਂਤ ਕਹਤੇ ਹੈ:
Prof. Sahib Singhਕੋਈ ਵਿਰਲਾ ਕਿਸਮਤ ਵਾਲਾ ਮਨੁੱਖ ਹੀ ਨਾਮ-ਖ਼ਜ਼ਾਨਾ ਹਾਸਲ ਕਰਦਾ ਹੈ ॥੨॥

ਪਦ ਅਰਥ ਨਿਧਾਨੁ = ਖ਼ਜ਼ਾਨਾ ॥੨॥

SikhNet (Spanish)Pero es por un muy buena Fortuna que uno llega a ser bendecido con el Tesoro del Señor. (2)

ਸ੍ਵਾਂਗੀ ਸਿਉ; ਜੋ ਮਨੁ ਰੀਝਾਵੈ ॥

svaangee siau; jo man reejhaavai |

Sant Singh KhalsaOne who loves the actor in his mind,
Manmohan SinghOne who heartily loves the guiser,
Manmohan Singh (Punjabi)ਜੋ ਬਹੂਰੂਪੀਏ ਨਾਲ ਦਿਲੀ ਪਿਆਰ ਕਰਦਾ ਹੈ,
Fareedkot Teekaਸ੍ਵਾਂਮੀ ਕੋ ਸ੍ਵਾਂਗ ਵਿਖੇ ਜੋ ਮਨ ਕੋ ਪ੍ਰਸੰਨ ਕਰਤਾ ਹੈ॥
Prof. Sahib Singhਜਿਹੜਾ ਮਨੁੱਖ ਕਿਸੇ ਸਾਂਗ-ਧਾਰੀ ਨਾਲ ਪਿਆਰ ਪਾ ਲੈਂਦਾ ਹੈ,

ਪਦ ਅਰਥ ਸਿਉ = ਨਾਲ। ਰੀਝਾਵੈ = ਪਰਚਾਂਦਾ ਹੈ।

SikhNet (Spanish)El que se enamora del actor del espectáculo, sufre cuando la obra termina.

ਸ੍ਵਾਗਿ ਉਤਾਰਿਐ; ਫਿਰਿ ਪਛੁਤਾਵੈ ॥

svaag utaariai; fir pachhutaavai |

Sant Singh Khalsalater regrets it when the actor takes off his costume.
Manmohan Singhregrets when the guise is put off,
Manmohan Singh (Punjabi)ਉਹ ਭੇਸ ਉਤਾਰ ਦਿੱਤੇ ਜਾਣ ਦੇ ਮਗਰੋਂ ਅਫਸੋਸ ਕਰਦਾ ਹੈ।
Fareedkot Teekaਸੋ ਸ੍ਵਾਂਗੀ ਕੇ ਸ੍ਵਾਂਗ ਉਤਾਰਿਆ ਹੋਆ ਫਿਰੁ ਪਸਚਾਤਾਪੁ ਕਰਤਾ ਹੈ॥
Prof. Sahib Singhਜਦੋਂ ਉਹ ਸਾਂਗ ਲਾਹ ਦਿੱਤਾ ਜਾਂਦਾ ਹੈ ਤਦੋਂ ਉਹ (ਪਿਆਰ ਪਾਣ ਵਾਲਾ ਅਸਲੀਅਤ ਵੇਖ ਕੇ) ਪਛੁਤਾਂਦਾ ਹੈ।

ਪਦ ਅਰਥ ਸ੍ਵਾਗਿ ਉਤਾਰਿਐ = ਜਦੋਂ ਸਾਂਗ ਲਾਹ ਦਿੱਤਾ ਜਾਂਦਾ ਹੈ।

SikhNet (Spanish)Así como la sombra de la nube se posa y se va,

ਮੇਘ ਕੀ ਛਾਇਆ ਜੈਸੇ ਬਰਤਨਹਾਰ ॥

megh kee chhaaeaa jaise baratanahaar |

Sant Singh KhalsaThe shade from a cloud is transitory,
Manmohan SinghTransient as the shade of the cloud is,
Manmohan Singh (Punjabi)ਜਿਸ ਤਰ੍ਹਾਂ ਆਰਜੀ ਹੈ ਬੱਦਲ ਦੀ ਛਾਂ,
Fareedkot Teeka(ਮੇਘ) ਬਾਦਲ ਕੀ ਛਾਯਾ ਮੇਂ ਬਰਤਨਹਾਰ ਕੋ ਜੈਸੇ ਪਸਚਾਤਾਪ ਹੋਤਾ ਹੈ॥
Prof. Sahib Singhਜਿਵੇਂ ਬੱਦਲਾਂ ਦੀ ਛਾਂ (ਨੂੰ ਟਿਕਵੀਂ ਛਾਂ ਸਮਝ ਕੇ ਉਸ) ਨਾਲ ਵਰਤਣ ਕਰਨਾ ਹੈ,

ਪਦ ਅਰਥ ਮੇਘ = ਬੱਦਲ।

SikhNet (Spanish)así también es la realidad del ser humano cuando vive en el apego y el error.

ਤੈਸੋ ਪਰਪੰਚੁ ਮੋਹ ਬਿਕਾਰ ॥੩॥

taiso parapanch moh bikaar |3|

Sant Singh Khalsalike the worldly paraphernalia of attachment and corruption. ||3||
Manmohan Singhso is the world of attachment and sin.
Manmohan Singh (Punjabi)ਏਸੇ ਤਰ੍ਹਾਂ ਦਾ ਹੀ ਹੈ ਲਗਨ ਤੇ ਪਾਪ ਦਾ ਸੰਸਾਰ।
Fareedkot Teekaਤੈਸੇ ਮੇਘ ਵਤ ਏਹ ਪਰਪੰਚ ਹੈ ਅਰ ਛਾਯਾਵਤ ਮੋਹ ਆਦਿ ਬਿਕਾਰ ਹੈਂ, ਤਿਸ ਮੇਂ ਚਿਤ ਲਗਾਵਣੇ ਵਾਲਾ ਪੁਰਸ ਪਸਚਾਤਾਪ ਕਰਤਾ ਹੈ॥੩॥
Prof. Sahib Singhਤਿਵੇਂ ਹੀ ਇਹ ਜਗਤ-ਪਸਾਰਾ ਮੋਹ ਆਦਿਕ ਵਿਕਾਰਾਂ ਦਾ ਮੂਲ ਹੈ ॥੩॥

ਪਦ ਅਰਥ ਪਰਪੰਚੁ = ਜਗਤ-ਪਸਾਰਾ ॥੩॥

SikhNet (Spanish)Aquél que es bendecido con el único Tesoro, sí, con el Naam, el Nombre del Señor, encuentra total Plenitud. (3)

ਏਕ ਵਸਤੁ. ਜੇ ਪਾਵੈ ਕੋਇ ॥

ek vasat. je paavai koe |

Sant Singh KhalsaIf someone is blessed with the singular substance,
Manmohan SinghIf any one is blessed with the one commodity of the Name;
Manmohan Singh (Punjabi)ਜੇਕਰ ਕਿਸੇ ਨੂੰ ਨਾਮ ਦੀ ਇੱਕ ਵਸਤੂ ਦੀ ਦਾਤ ਮਿਲ ਜਾਵੇ,
Fareedkot Teekaਏਕ ਆਤਮ ਵਸਤੂ ਜੋ ਕੋਈ ਪਾਇ ਲੇਵੇ॥
Prof. Sahib Singhਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲਏ,

ਪਦ ਅਰਥ ਵਸਤੁ = ਨਾਮ-ਪਦਾਰਥ।

SikhNet (Spanish)Aquél, que por la Gracia del Guru

ਪੂਰਨ ਕਾਜੁ; ਤਾਹੀ ਕਾ ਹੋਇ ॥

pooran kaaj; taahee kaa hoe |

Sant Singh Khalsathen all of his tasks are accomplished to perfection.
Manmohan Singhhis tasks are, then accomplished.
Manmohan Singh (Punjabi)ਤਾਂ ਉਸ ਦੇ ਕਾਰਜ ਸੰਪੂਰਨ ਹੋ ਜਾਂਦੇ ਹਨ।
Fareedkot Teekaਤਿਸੀ ਕਾ ਸਫਲੁ ਕਾਰਜ ਹੋਵੈ ਹੈ॥
Prof. Sahib Singhਉਸੇ ਦਾ ਹੀ (ਜੀਵਨ ਦਾ ਅਸਲ) ਕੰਮ ਕਿਸੇ ਸਿਰੇ ਚੜ੍ਹਦਾ ਹੈ।

ਪਦ ਅਰਥ ਤਾਹੀ ਕਾ = ਉਸੇ ਦਾ।

SikhNet (Spanish)es bendecido con el Naam,

ਗੁਰ ਪ੍ਰਸਾਦਿ; ਜਿਨਿ ਪਾਇਆ ਨਾਮੁ ॥

gur prasaad; jin paaeaa naam |

Sant Singh KhalsaOne who obtains the Naam, by Guru's Grace
Manmohan SinghHe, who by the Guru's grace, obtains the Lord's Name;
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਪਾ ਲੈਂਦਾ ਹੈ,
Fareedkot Teekaਗੁਰੋਂ ਕੀ ਪ੍ਰਸੰਨਤਾ ਦ੍ਵਾਰਾ ਜਿਸ ਨੇ ਨਾਮ ਕੋ ਪਾਯਾ ਹੈ॥
Prof. Sahib Singhਜਿਸ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ,

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਜਿਨਿ = ਜਿਸ (ਮਨੁੱਖ) ਨੇ।

SikhNet (Spanish)su advenimiento al mundo

ਨਾਨਕ ਆਇਆ. ਸੋ ਪਰਵਾਨੁ ॥੪॥੨੦॥੩੩॥

naanak aaeaa. so paravaan |4|20|33|

Sant Singh Khalsa- O Nanak, his coming into the world is certified and approved. ||4||20||33||
Manmohan Singhhis coming into the world is approved by the Lord, O Nanak.
Manmohan Singh (Punjabi)ਉਸ ਦੇ ਇਸ ਜਹਾਨ ਵਿੱਚ ਆਉਣ ਨੂੰ ਪ੍ਰਭੂ ਕਬੂਲ ਕਰ ਲੈਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਪੁਰਸ ਕਾ ਸੰਸਾਰ ਮੇਂ ਆਵਨਾ ਸਫਲ ਹੂਆ ਹੈ॥੪॥੨੦॥੩੩॥☬ਸੰਗਤ ਨੇ ਪ੍ਰਸ਼ਨ ਕੀਆ: ਜੋ ਜੋ ਸੰਤੋਂ ਕੀ ਨਿੰਦਾ ਕਰਤੇ ਹੈਂ ਤਿਨ ਕੀ ਕ੍ਯਾ ਗਤੀ ਹੋਤੀ ਹੈ? ਸੋ ਕਹਤੇ ਹੈਂ:
Prof. Sahib Singhਹੇ ਨਾਨਕ! ਜਗਤ ਵਿਚ ਜੰਮਿਆ ਉਹੀ ਮਨੁੱਖ (ਲੋਕ ਪਰਲੋਕ ਵਿਚ) ਕਬੂਲ ਹੁੰਦਾ ਹੈ ॥੪॥੨੦॥੩੩॥

ਪਦ ਅਰਥ ਆਇਆ = ਜਗਤ ਵਿਚ ਜੰਮਿਆ ॥੪॥੨੦॥੩੩॥

SikhNet (Spanish)de las formas es aprobado por Dios. (4-20-33)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਸੰਤ ਕੀ ਨਿੰਦਾ; ਜੋਨੀ ਭਵਨਾ ॥

sant kee nindaa; jonee bhavanaa |

Sant Singh KhalsaSlandering the Saints, the mortal wanders in reincarnation.
Manmohan SinghSlandering the saints, man wanders in species.
Manmohan Singh (Punjabi)ਸਾਧੂਆਂ ਦੀ ਬਦਖੋਈ ਕਰਨ ਨਾਲ ਜੀਵ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਸੰਤ ਕੀ ਨਿੰਦਾ ਕਰਨੇ ਸੇ ਬਾਰ ਬਾਰ ਗਰਭ ਜੋਨੀਓਂ ਮੇਂ ਫਿਰਨਾ ਹੋਤਾ ਹੈ॥
Prof. Sahib Singhਕਿਸੇ ਗੁਰਮੁਖ ਦੇ ਆਚਰਨ ਉਤੇ ਅਣਹੋਏ ਦੂਸ਼ਣ ਲਾਣ ਨਾਲ ਮਨੁੱਖ ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ,

ਪਦ ਅਰਥ ਨਿੰਦਾ = ਆਚਰਨ ਉੱਤੇ ਦੂਸ਼ਣ ਲਾਣੇ।

SikhNet (Spanish)Calumniando al Santo uno es puesto a pasar de vientre en vientre.

ਸੰਤ ਕੀ ਨਿੰਦਾ; ਰੋਗੀ ਕਰਨਾ ॥

sant kee nindaa; rogee karanaa |

Sant Singh KhalsaSlandering the Saints, he is diseased.
Manmohan SinghSlandering the saints, one suffers pain.
Manmohan Singh (Punjabi)ਸਾਧੂਆਂ ਦੀ ਬਦਖੋਈ ਕਰਨ ਦੁਆਰਾ ਇਨਸਾਨ ਨੂੰ ਬੀਮਾਰੀ ਲੱਗ ਜਾਂਦੀ ਹੈ।
Fareedkot Teekaਸੰਤਕੀ ਨਿੰਦਾ ਨੇ ਦੇਹੀ ਕੋ ਰੋਗੀ ਹੀ ਕਰਨਾ ਹੈ॥
Prof. Sahib Singhਕਿਉਂਕਿ ਉਹ ਮਨੁੱਖ ਉਹਨਾਂ ਦੂਸ਼ਣਾਂ ਦਾ ਜ਼ਿਕਰ ਕਰਦਾ ਕਰਦਾ ਆਪ ਹੀ ਆਪਣੇ ਆਪ ਨੂੰ ਉਹਨਾਂ ਦੂਸ਼ਣਾਂ ਦਾ ਸ਼ਿਕਾਰ ਬਣਾ ਲੈਂਦਾ ਹੈ,
SikhNet (Spanish)Calumniando al Santo uno es atacado por la enfermedad.

ਸੰਤ ਕੀ ਨਿੰਦਾ; ਦੂਖ ਸਹਾਮ ॥

sant kee nindaa; dookh sahaam |

Sant Singh KhalsaSlandering the Saints, he suffers in pain.
Manmohan SinghThe death's courier awards punishment to the slanderer.
Manmohan Singh (Punjabi)ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਸਜਾ ਦਿੰਦਾ ਹੈ।
Fareedkot Teekaਸੰਤ ਕੀ ਨਿੰਦਾ ਕਰ ਮਨਮੁਖ ਲੋਗ ਦੁਖ ਸਹਾਰਤੇ ਹੈਂ॥
Prof. Sahib Singh(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਥੇ ਜਗਤ ਵਿਚ ਉਹ ਮਨੁੱਖ ਉਸ) ਨਿੰਦਾ ਦੇ ਕਾਰਨ (ਕਈ ਆਤਮਕ) ਦੁੱਖ ਸਹਾਰਦਾ ਰਹਿੰਦਾ ਹੈ.

ਪਦ ਅਰਥ ਸਹਾਮ = ਸਹਾਰਨੇ ਪੈਂਦੇ ਹਨ।

SikhNet (Spanish)Calumniando al Santo uno sufre de inmensa tristeza.

ਡਾਨੁ ਦੈਤ; ਨਿੰਦਕ ਕਉ ਜਾਮ ॥੧॥

ddaan dait; nindak kau jaam |1|

Sant Singh KhalsaThe slanderer is punished by the Messenger of Death. ||1||
Manmohan SinghThe death's courier awards punishment to the slanderer.
Manmohan Singh (Punjabi)ਮੌਤ ਦਾ ਦੂਤ ਬਦਖੋਈ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ।
Fareedkot Teekaਪੁਨਹ ਨਿੰਦਕ ਕਉ (ਜਾਮ) ਜਮ ਡੰਡ ਦੇਤਾ ਹੈ॥੧॥
Prof. Sahib Singh(ਤੇ ਅਗਾਂਹ ਪਰਲੋਕ ਵਿਚ ਭੀ) ਨਿੰਦਕ ਨੂੰ ਜਮਰਾਜ ਸਜ਼ਾ ਦੇਂਦਾ ਹੈ ॥੧॥

ਪਦ ਅਰਥ ਡਾਨੁ = ਡੰਨ, ਸਜ਼ਾ। ਜਾਮ = ਜਮਰਾਜ ॥੧॥

SikhNet (Spanish)Sí, el calumniador del Santo va derecho a las garras de Yama. (1)

ਸੰਤਸੰਗਿ ਕਰਹਿ ਜੋ ਬਾਦੁ ॥

santasang kareh jo baad |

Sant Singh KhalsaThose who argue and fight with the Saints
Manmohan SinghThey, who pick up quarrel with the saints,
Manmohan Singh (Punjabi)ਜੋ ਸਾਧੂਆਂ ਨਾਲ ਲੜਾਈ ਝਗੜਾ ਛੇੜਦੇ ਹਨ,
Fareedkot Teekaਸੰਤੋਂ ਕੇ ਸਾਥ ਜੋ ਪੁਰਸ ਬਾਦ ਕਰਤੇ ਹੈਂ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੇ ਭਗਤ ਨਾਲ ਝਗੜਾ ਖੜਾ ਕਰੀ ਰੱਖਦੇ ਹਨ,

ਪਦ ਅਰਥ ਸੰਗਿ = ਨਾਲ। ਕਰਹਿ = ਕਰਦੇ ਹਨ। {ਬਹੁ-ਵਚਨ}। ਬਾਦੁ = ਝਗੜਾ।

SikhNet (Spanish)El que entra en conflicto con el Santo,

ਤਿਨ ਨਿੰਦਕ; ਨਾਹੀ ਕਿਛੁ ਸਾਦੁ ॥੧॥ ਰਹਾਉ ॥

tin nindak; naahee kichh saad |1| rahaau |

Sant Singh Khalsa- those slanderers find no happiness at all. ||1||Pause||
Manmohan SinghThose slanderers gather no happiness in life. Pause.
Manmohan Singh (Punjabi)ਉਹਨਾਂ ਬਦਖੋਈ ਕਰਨ ਵਾਲਿਆਂ ਨੂੰ ਜੀਵਨ ਵਿੱਚ ਕੋਈ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਠਹਿਰਾਓ।
Fareedkot Teekaਤਿਨ ਨਿੰਦਕੋ ਕੋ ਕੁਛ ਸੰਸਾਰ ਮੇਂ ਜੀਵਣੇ ਕਾ ਸ੍ਵਾਦ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singhਉਹਨਾਂ ਨਿੰਦਕਾਂ ਨੂੰ ਜੀਵਨ ਦਾ ਕੋਈ ਆਤਮਕ ਆਨੰਦ ਨਹੀਂ ਆਉਂਦਾ ॥੧॥ ਰਹਾਉ ॥

ਪਦ ਅਰਥ ਸਾਦੁ = ਸੁਆਦ, ਆਨੰਦ ॥੧॥ ਰਹਾਉ ॥

SikhNet (Spanish)nunca logra Dicha alguna. (1Pausa)

ਭਗਤ ਕੀ ਨਿੰਦਾ; ਕੰਧੁ ਛੇਦਾਵੈ ॥

bhagat kee nindaa; kandh chhedaavai |

Sant Singh KhalsaSlandering the devotees, the wall of the mortal's body is shattered.
Manmohan SinghSlandering the God's devotee, (destroys)or (bores) the body wall.
Manmohan Singh (Punjabi)ਰੱਬ ਦੇ ਸ਼ਰਧਾਲੂ ਦੀ ਬਦਖਈ ਕਰਨੀ ਦੇਹ ਦੀ ਦੀਵਾਰ ਨੂੰ (ਨਾਸ) ਜਾਂ (ਛੇਕ) ਕਰ ਦਿੰਦੀ ਹੈ।
Fareedkot Teekaਭਗਤ ਕੀ ਨਿੰਦਾ ਸਰੀਰ ਕੋ (ਛੇਦਾਵੈ) ਨਾਸ ਕਰ ਦੇਤੀ ਹੈ॥
Prof. Sahib Singhਕਿਸੇ ਗੁਰਮੁਖ ਉੱਤੇ ਚਿੱਕੜ ਸੁੱਟਣ ਨਾਲ ਮਨੁੱਖ ਆਪਣੇ ਹੀ ਸਰੀਰ ਨੂੰ ਉਹਨਾਂ ਦੂਸ਼ਣਾਂ ਨਾਲ ਪ੍ਰੋ ਲੈਂਦਾ ਹੈ,

ਪਦ ਅਰਥ ਕੰਧੁ = ਸਰੀਰ। ਛੇਦਾਵੈ = (ਵਿਕਾਰਾਂ ਨਾਲ) ਪ੍ਰੋ ਦੇਂਦੀ ਹੈ।

SikhNet (Spanish)Calumniando al Santo el cuerpo se desmorona,

ਭਗਤ ਕੀ ਨਿੰਦਾ; ਨਰਕੁ ਭੁੰਚਾਵੈ ॥

bhagat kee nindaa; narak bhunchaavai |

Sant Singh KhalsaSlandering the devotees, he suffers in hell.
Manmohan SinghSlandering the saint, one suffers in hell.
Manmohan Singh (Punjabi)ਸਾਧੂ ਦੀ ਬਦਖੋਈ ਕਰਨ ਦੁਆਰਾ ਜੀਵ ਦੋਜਕ ਭੋਗਦਾ ਹੈ।
Fareedkot Teekaਹਰਨਾਖਸ ਵਤ ਭਗਤ ਕੀ ਨਿੰਦਾ ਨਰਕੋਂ ਕੋ ਭੋਗਾਵਤੀ ਹੈ॥
Prof. Sahib Singh(ਇਸ ਤਰ੍ਹਾਂ) ਗੁਰਮੁਖ ਦੀ ਨਿੰਦਾ (ਨਿੰਦਾ ਕਰਨ ਵਾਲੇ ਨੂੰ) ਨਰਕ (ਦਾ ਦੁੱਖ) ਭੋਗਾਂਦੀ ਹੈ,

ਪਦ ਅਰਥ ਭੁੰਚਾਵੈ = ਭੋਗਾਂਦੀ ਹੈ।

SikhNet (Spanish)calumniando al Santo uno sufre a merced del fuego de sus pasiones.

ਭਗਤ ਕੀ ਨਿੰਦਾ; ਗਰਭ ਮਹਿ ਗਲੈ ॥

bhagat kee nindaa; garabh meh galai |

Sant Singh KhalsaSlandering the devotees, he rots in the womb.
Manmohan SinghThe slanderer of the Lord's saint putrefies in the womb.
Manmohan Singh (Punjabi)ਸੁਆਮੀ ਦੇ ਸਾਧੂ ਦੀ ਬਦਖੋਈ ਕਰਨ ਵਾਲਾ ਬੱਚੇਦਾਨੀ ਵਿੱਚ ਹੀ ਗਲ ਸੜ ਜਾਂਦਾ ਹੈ।
Fareedkot Teekaਭਗਤ ਕੀ ਨਿੰਦਾ ਕਰਨੇ ਕਰ ਜੀਵ ਗਰਭ ਵਿਖੇ ਗਲਤਾ ਹੈ॥
Prof. Sahib Singhਉਸ ਨਿੰਦਾ ਦੇ ਕਾਰਨ ਮਨੁੱਖ ਅਨੇਕਾਂ ਜੂਨਾਂ ਵਿਚ ਗਲਦਾ ਫਿਰਦਾ ਹੈ,

ਪਦ ਅਰਥ ਗਰਭ ਮਹਿ = ਅਨੇਕਾਂ ਜੂਨਾਂ ਵਿਚ।

SikhNet (Spanish)Calumniando al Santo uno se pudre en el mismo vientre,

ਭਗਤ ਕੀ ਨਿੰਦਾ; ਰਾਜ ਤੇ ਟਲੈ ॥੨॥

bhagat kee nindaa; raaj te ttalai |2|

Sant Singh KhalsaSlandering the devotees, he loses his realm and power. ||2||
Manmohan SinghThrough the saints' A calumniation, one loses one loses one's empire.
Manmohan Singh (Punjabi)ਸਾਧੂਆਂ ਦੀ ਬਦਖੋਈ ਰਾਹੀਂ ਇਨਸਾਨ ਰਾਜ ਭਾਗ ਗੁਆ ਲੈਂਦਾ ਹੈ।
Fareedkot Teekaਭਗਤ ਕੀ ਨਿੰਦਾ ਕਰਨੇਹਾਰਾ ਰਾਜ ਤੇ ਉਤਰ ਜਾਤਾ ਹੈ॥੨॥
Prof. Sahib Singhਤੇ, ਉੱਚੀ ਆਤਮਕ ਪਦਵੀ ਤੋਂ ਹੇਠਾਂ ਡਿੱਗ ਪੈਂਦਾ ਹੈ ॥੨॥

ਪਦ ਅਰਥ ਰਾਜ ਤੇ = ਉੱਚੀ ਆਤਮਕ ਪਦਵੀ ਤੋਂ। ਟਲੈ = ਹੇਠਾਂ ਡਿੱਗ ਪੈਂਦਾ ਹੈ ॥੨॥

SikhNet (Spanish)calumniando al Santo uno pierde toda Gloria. (2)

ਨਿੰਦਕ ਕੀ ਗਤਿ. ਕਤਹੂ ਨਾਹਿ ॥

nindak kee gat. katahoo naeh |

Sant Singh KhalsaThe slanderer finds no salvation at all.
Manmohan SinghIn no wise, the slanderer obtains salvation.
Manmohan Singh (Punjabi)ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਕਿਸੇ ਤਰ੍ਹਾਂ ਭੀ ਮੁਕਤੀ ਨਹੀਂ ਮਿਲਦੀ।
Fareedkot Teekaਸਿਧਾਂਤ ਇਹ ਹੈ: ਕਿ ਨਿੰਦਕ ਕੀ ਗਤੀ ਕਿਤੇ ਨਹੀਂ ਹੋਤੀ॥
Prof. Sahib Singhਦੂਜਿਆਂ ਉੱਤੇ ਸਦਾ ਚਿੱਕੜ ਸੁੱਟਣ ਵਾਲੇ ਮਨੁੱਖ ਦੀ ਆਪਣੀ ਉੱਚੀ ਆਤਮਕ ਅਵਸਥਾ ਕਦੇ ਭੀ ਨਹੀਂ ਬਣਦੀ,

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ।

SikhNet (Spanish)Al calumniador no lo salva nadie, no, nadie, y finalmente cosecha todo lo que sembró.

ਆਪਿ ਬੀਜਿ; ਆਪੇ ਹੀ ਖਾਹਿ ॥

aap beej; aape hee khaeh |

Sant Singh KhalsaHe eats only that which he himself has planted.
Manmohan SinghHe eats only what he has sown.
Manmohan Singh (Punjabi)ਉਹ ਕੇਵਲ ਉਹ ਹੀ ਖਾਂਦਾ ਹੈ ਜੋ ਉਸ ਨੇ ਬੀਜਿਆ ਹੈ।
Fareedkot Teekaਕਿਉਂਕਿ ਜੀਵ ਅਪਣੇ ਬੀਜੇ ਹੂਏ ਕੋ ਆਪ ਹੀ ਖਾਤਾ ਹੈ, ਭਾਵ ਅਪਨੇ ਕਰਮੋਂ ਕਾ ਫਲੁ ਦੁਖੁ ਵਾ ਸੁਖੁ ਆਪ ਭੀ ਭੋਗਤਾ ਹੈ॥
Prof. Sahib Singh(ਇਸ ਤਰ੍ਹਾਂ ਨਿੰਦਕ ਨਿੰਦਾ ਦਾ ਇਹ ਮਾੜਾ ਬੀਜ) ਬੀਜ ਕੇ ਆਪ ਹੀ ਉਸ ਦਾ ਫਲ ਖਾਂਦਾ ਹੈ।

ਪਦ ਅਰਥ ਖਾਇ = ਖਾਂਦਾ ਹੈ, ਫਲ ਪਾਂਦਾ ਹੈ।

SikhNet (Spanish)El calumniador es peor que el ladrón, peor que el apostador,

ਚੋਰ ਜਾਰ ਜੂਆਰ ਤੇ. ਬੁਰਾ ॥

chor jaar jooaar te. buraa |

Sant Singh KhalsaHe is worse than a thief, a lecher, or a gambler.
Manmohan SinghHe is worse than a thief, an illicit lover and a gambler.
Manmohan Singh (Punjabi)ਉਹ ਤਸਕਾਰ ਵਿਭਚਾਰੀ ਅਤੇ ਜੁਆਰੀਏ ਨਾਲੋ ਭੈੜਾ ਹੈ।
Fareedkot Teekaਚੋਰ ਯਾਰ ਔਰ ਜੁਆਰੀ ਸੇ ਭੀ ਨਿੰਦਕ ਬੁਰਾ ਹੈ॥
Prof. Sahib Singhਨਿੰਦਾ ਕਰਨ ਵਾਲਾ ਮਨੁੱਖ ਚੋਰ ਨਾਲੋਂ ਵਿਭਚਾਰੀ ਨਾਲੋਂ ਜੂਆਰੀਏ ਨਾਲੋਂ ਭੀ ਭੈੜਾ ਸਾਬਤ ਹੁੰਦਾ ਹੈ,

ਪਦ ਅਰਥ ਤੇ = ਤੋਂ। ਜਾਰ = ਵਿਭਚਾਰੀ।

SikhNet (Spanish)el que tiene amores ilícitos, pues carga todo el tiempo

ਅਣਹੋਦਾ ਭਾਰੁ; ਨਿੰਦਕਿ ਸਿਰਿ ਧਰਾ ॥੩॥

anahodaa bhaar; nindak sir dharaa |3|

Sant Singh KhalsaThe slanderer places an unbearable burden upon his head. ||3||
Manmohan SinghThe unbearable burden of slander, the slander places over his head.
Manmohan Singh (Punjabi)ਬਦਖੋਈ ਦਾ ਅਸਿਹ ਬੋਝ ਬਦਖੋਈ ਕਰਨਹਾਰ ਆਪਣੇ ਸਿਰ ਤੇ ਚੁੰਕਦਾ ਹੈ।
Fareedkot Teekaਅਨਹੁੰਦਾ ਬ੍ਯਰਥ ਪਾਪਾਂ ਦਾ ਭਾਰੁ ਨਿੰਦਕ ਨੇ ਸਿਰ ਪਰ ਉਠਾਯਾ ਹੈ॥੩॥
Prof. Sahib Singhਕਿਉਂਕਿ ਨਿੰਦਕ ਨੇ ਆਪਣੇ ਸਿਰ ਉਤੇ ਸਦਾ ਉਹਨਾਂ ਵਿਕਾਰਾਂ ਦਾ ਭਾਰ ਚੁੱਕਿਆ ਹੁੰਦਾ ਹੈ ਜੋ ਪਹਿਲਾਂ ਉਸ ਦੇ ਅੰਦਰ ਨਹੀਂ ਸਨ ॥੩॥

ਪਦ ਅਰਥ ਅਣਹੋਦਾ ਭਾਰੁ = ਉਹਨਾਂ ਵਿਕਾਰਾਂ ਦਾ ਭਾਰ ਜੋ ਪਹਿਲਾਂ ਉਸ ਦੇ ਆਪਣੇ ਅੰਦਰ ਨਹੀਂ ਸਨ। ਨਿੰਦਕਿ = ਨਿੰਦਕ ਨੇ। ਸਿਰਿ = ਸਿਰ ਉਤੇ ॥੩॥

SikhNet (Spanish)el insoportable peso de la calumnia sobre su cabeza. (3)

ਪਾਰਬ੍ਰਹਮ ਕੇ ਭਗਤ ਨਿਰਵੈਰ ॥

paarabraham ke bhagat niravair |

Sant Singh KhalsaThe devotees of the Supreme Lord God are beyond hate and vengeance.
Manmohan SinghUninimical are the saints of the supreme Lord.
Manmohan Singh (Punjabi)ਦੁਸ਼ਮਨੀ ਰਹਿਤ ਹਨ ਸ਼ਰੋਮਣੀ ਸਾਹਿਬ ਦੇ ਸਾਧੂ।
Fareedkot Teekaਪਾਰਬ੍ਰਹਮ ਕੇ ਭਗਤ ਵੈਰ ਸੇ ਰਹਿਤ ਹੋਤੇ ਹੈਂ॥
Prof. Sahib Singhਪਰਮਾਤਮਾ ਦੇ ਭਗਤ ਕਿਸੇ ਨਾਲ ਭੀ ਵੈਰ ਨਹੀਂ ਰੱਖਦੇ।

ਪਦ ਅਰਥ ਨਿਰਵੈਰ = ਕਿਸੇ ਨਾਲ ਭੀ ਵੈਰ ਨਾਹ ਕਰਨ ਵਾਲੇ।

SikhNet (Spanish)Los Devotos del Señor Trascendente viven por siempre libres de envidia

ਸੋ ਨਿਸਤਰੈ; ਜੋ ਪੂਜੈ ਪੈਰ ॥

so nisatarai; jo poojai pair |

Sant Singh KhalsaWhoever worships their feet is emancipated.
Manmohan SinghWhosoever worships their feet; her is emancipated.
Manmohan Singh (Punjabi)ਜੋ ਕੋਈ ਉਨ੍ਹਾਂ ਦੇ ਪਗਾਂ ਦੀ ਉਪਾਸ਼ਨਾਂ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ।
Fareedkot Teekaਵਹੀ ਪੁਰਸ ਉਧਾਰਤਾ ਹੈ, ਜੋ ਤਿਨ ਕੇ ਚਰਨੋਂ ਕੋ ਪੂਜਤਾ ਹੈ॥
Prof. Sahib Singhਜਿਹੜਾ ਭੀ ਮਨੁੱਖ ਉਹਨਾਂ ਦੀ ਸਰਨ ਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਪਦ ਅਰਥ ਨਿਸਤਰੈ = ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ {ਇਕ-ਵਚਨ}। ਪੈਰ = (ਭਗਤਾਂ ਦੇ) ਪੈਰ।

SikhNet (Spanish)y quien sea que alaba Sus Pies es emancipado. El Mismo Señor Primordial,

ਆਦਿ ਪੁਰਖਿ. ਨਿੰਦਕੁ ਭੋਲਾਇਆ ॥

aad purakh. nindak bholaaeaa |

Sant Singh KhalsaThe Primal Lord God has deluded and confused the slanderer.
Manmohan SinghThe Primal Lord has strayed the slanderer.
Manmohan Singh (Punjabi)ਆਦਿ ਪ੍ਰਭੂ ਨੈ ਕਲੰਕ ਲਾਉਣ ਵਾਲੇ ਨੂੰ ਕੁਰਾਹੇ ਪਾਇਆ ਹੈ।
Fareedkot Teekaਆਦਿ ਪੁਰਖ ਪਰਮੇਸ੍ਵਰ ਨੇ ਨਿੰਦਕ ਕੋ ਭੁਲਾਇ ਦੀਆ ਹੈ; ਵਾ ਨਿੰਦਕ ਪੁਰਖ ਕੋ ਆਦਿ ਸੇ ਹੀ ਕਰਮੋਂ ਨੇ ਭੁਲਾ ਦੀਆ ਹੈ॥
Prof. Sahib Singh(ਪਰ ਨਿੰਦਕ ਦੇ ਭੀ ਕੀਹ ਵੱਸ?) ਪਰਮਾਤਮਾ ਨੇ ਆਪ ਹੀ ਨਿੰਦਕ ਨੂੰ ਗ਼ਲਤ ਰਸਤੇ ਪਾ ਰੱਖਿਆ ਹੈ।

ਪਦ ਅਰਥ ਆਦਿ ਪੁਰਖਿ = ਆਦਿ ਪੁਰਖ ਨੇ। ਭੋਲਾਇਆ = ਕੁਰਾਹੇ ਪਾ ਦਿੱਤਾ ਹੈ।

SikhNet (Spanish)desvía al calumniador del Sendero,

ਨਾਨਕ; ਕਿਰਤੁ. ਨ ਜਾਇ ਮਿਟਾਇਆ ॥੪॥੨੧॥੩੪॥

naanak; kirat. na jaae mittaaeaa |4|21|34|

Sant Singh KhalsaO Nanak, the record of one's past actions cannot be erased. ||4||21||34||
Manmohan SinghNanak, the Past deeds can be erased not.
Manmohan Singh (Punjabi)ਨਾਨਕ ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਦਾ (ਕਿਰਤੁ) ਕਰਮੁ ਕਿਸੀ ਸੇ ਮਿਟਾਯਾ ਨਹੀਂ ਜਾਤਾ ਹੈ॥੪॥੨੧॥੩੪॥☬ਨਾਮ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਪਿਛਲੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਨਿੰਦਾ ਦੇ ਕਰਮਾਂ ਦੇ ਸੰਸਕਾਰਾਂ ਦਾ ਢੇਰ ਉਸ ਪਾਸੋਂ ਆਪਣੇ ਉੱਦਮ ਨਾਲ ਮਿਟਾਇਆ ਨਹੀਂ ਜਾ ਸਕਦਾ ॥੪॥੨੧॥੩੪॥

ਪਦ ਅਰਥ ਕਿਰਤੁ = ਕੀਤਾ ਹੋਇਆ ਕਰਮ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੪॥੨੧॥੩੪॥

SikhNet (Spanish)pues nadie puede borrar el escrito de las pasadas acciones. (4-21-34)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino,

ਨਾਮੁ ਹਮਾਰੈ; ਬੇਦ ਅਰੁ ਨਾਦ ॥

naam hamaarai; bed ar naad |

Sant Singh KhalsaThe Naam, the Name of the Lord, is for me the Vedas and the Sound-current of the Naad.
Manmohan SinghThe Lord's Name is my Veda and the Divine Word.
Manmohan Singh (Punjabi)ਸਾਈਂ ਦਾ ਨਾਮ ਮੇਰਾ ਵੇਦ ਅਤੇ ਰੱਬੀ ਸ਼ਬਦ ਹੈ।
Fareedkot Teekaਨਾਮ ਹੀ ਹਮਾਰੇ ਬੇਦ ਪਾਠ ਔ (ਨਾਦ) ਸੰਖਾਦਿ ਬਾਜੇ ਰੂਪ ਹੈਂ॥
Prof. Sahib Singh(ਜਦੋਂ ਤੋਂ ਗੁਰੂ ਨੇ ਮੇਰੇ ਅੰਦਰ ਹਰਿ-ਨਾਮ ਦ੍ਰਿੜ੍ਹ ਕੀਤਾ ਹੈ, ਤਦੋਂ ਤੋਂ) ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਵੇਦ (ਸ਼ਾਸਤ੍ਰ ਆਦਿਕਾਂ ਦੀ ਚਰਚਾ ਹੈ) ਅਤੇ (ਜੋਗੀਆਂ ਦਾ ਸਿੰਙੀ ਆਦਿਕ) ਵਜਾਣਾ ਹੋ ਚੁਕਾ ਹੈ।

ਪਦ ਅਰਥ ਹਮਾਰੈ = ਸਾਡੇ ਵਾਸਤੇ, ਮੇਰੇ ਵਾਸਤੇ। ਬੇਦ = ਵੇਦ (ਸ਼ਾਸਤ੍ਰ ਆਦਿਕਾਂ ਦੀ ਚਰਚਾ)। ਨਾਦ = (ਜੋਗੀਆਂ ਦੇ ਸਿੰਙੀ ਆਦਿਕ) ਵਜਾਣੇ। ਅਰੁ = ਅਤੇ {ਅਰਿ = ਵੈਰੀ}।

SikhNet (Spanish)El Naam, el Nombre del Señor para mí es los Vedas y la Melodía Celestial que produce la práctica del Naad Yoga,

ਨਾਮੁ ਹਮਾਰੈ; ਪੂਰੇ ਕਾਜ ॥

naam hamaarai; poore kaaj |

Sant Singh KhalsaThrough the Naam, my tasks are perfectly accomplished.
Manmohan SinghThrough the Name my tasks are accomplished.
Manmohan Singh (Punjabi)ਨਾਮ ਦੇ ਰਾਹੀਂ ਮੇਰੇ ਕਾਰਜ ਸੰਪੂਰਨ ਹੋ ਜਾਂਦੇ ਹਨ।
Fareedkot Teekaਨਾਮ ਹੀ ਹਮਾਰੇ ਸਰਬ ਕਾਰਜ ਪੂਰੇ ਕਰਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਮੇਰੇ ਸਾਰੇ ਕੰਮ ਸਿਰੇ ਚਾੜ੍ਹਦਾ ਹੈ,
SikhNet (Spanish)pues a través del Naam, el Nombre del Señor logro la total Satisfacción.

ਨਾਮੁ ਹਮਾਰੈ; ਪੂਜਾ ਦੇਵ ॥

naam hamaarai; poojaa dev |

Sant Singh KhalsaThe Naam is my worship of deities.
Manmohan SinghThe Lord's Name for me is the worship of gods.
Manmohan Singh (Punjabi)ਪ੍ਰਭੂ ਦਾ ਨਾਮ ਮੇਰੇ ਲਈ ਦੇਵਤਿਆਂ ਦੀ ਉਪਾਸ਼ਨਾਂ ਹੈ।
Fareedkot Teekaਨਾਮ ਹੀ ਹਮਾਰੇ ਦੇਵ ਪੂਜਾ ਹੈ॥
Prof. Sahib Singhਇਹ ਹਰਿ-ਨਾਮ ਹੀ ਮੇਰੇ ਵਾਸਤੇ ਦੇਵ-ਪੂਜਾ ਹੈ,

ਪਦ ਅਰਥ ਪੂਜਾ ਦੇਵ = ਦੇਵ-ਪੂਜਾ।

SikhNet (Spanish)El Nombre para mí es la alabanza a los dioses.

ਨਾਮੁ ਹਮਾਰੈ; ਗੁਰ ਕੀ ਸੇਵ ॥੧॥

naam hamaarai; gur kee sev |1|

Sant Singh KhalsaThe Naam is my service to the Guru. ||1||
Manmohan SinghThe Name's meditation for me is the service of the Guru.
Manmohan Singh (Punjabi)ਨਾਮ ਦਾ ਸਿਮਰਨ ਮੇਰੇ ਲਈ ਗੁਰਾਂ ਦੀ ਟਹਿਲ ਸੇਵਾ ਹੈ।
Fareedkot Teekaਪੁਨਹ ਗੁਰੋਂ ਕੀ ਜੋ ਸੇਵਾ ਕਰਨੀ ਹੈ, ਸੋ ਹਮਾਰੈ ਨਾਮ ਹੀ ਹੈ॥੧॥
Prof. Sahib Singhਹਰਿ ਨਾਮ ਸਿਮਰਨਾ ਹੀ ਮੇਰੇ ਵਾਸਤੇ ਗੁਰੂ ਦੀ ਸੇਵਾ-ਭਗਤੀ ਕਰਨੀ ਹੈ ॥੧॥
SikhNet (Spanish)Sí, la meditación en el Nombre, para mí es el Servicio del Guru. (1)

ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥

gur poorai drirrio har naam |

Sant Singh KhalsaThe Perfect Guru has implanted the Naam within me.
Manmohan SinghThe perfect Guru has implanted the Lord's Name within me.
Manmohan Singh (Punjabi)ਪੂਰਨ ਗੁਰਦੇਵ ਜੀ ਨੇ ਪ੍ਰਭੂ ਦਾ ਨਾਮ ਮੇਰੇ ਅੰਦਰ ਪੱਕਾ ਕੀਤਾ ਹੈ।
Fareedkot Teekaਪੂਰੇ ਗੁਰੋਂ ਸੇ ਹਰੀ ਕਾ ਨਾਮ ਦ੍ਰਿੜ ਕੀਯਾ ਹੈ॥
Prof. Sahib Singhਪੂਰੇ ਗੁਰੂ ਨੇ (ਮੇਰੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਟਿਕਾ ਦਿੱਤਾ ਹੈ।

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਿਓ = (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ।

SikhNet (Spanish)El Guru Perfecto ha enaltecido el Nombre en el interior de mi ser.

ਸਭ ਤੇ ਊਤਮੁ; ਹਰਿ ਹਰਿ ਕਾਮੁ ॥੧॥ ਰਹਾਉ ॥

sabh te aootam; har har kaam |1| rahaau |

Sant Singh KhalsaThe highest task of all is the Name of the Lord, Har, Har. ||1||Pause||
Manmohan SinghThe task of the contemplation of the Lord's Name is the sublime of all. Pause.
Manmohan Singh (Punjabi)ਪ੍ਰਭੂ ਦੇ ਨਾਮ ਦੇ ਸਿਮਰਨ ਦਾ ਕੰਮ ਸਾਰਿਆਂ ਨਾਲੋ ਪਰਮ ਸ਼ਰੇਸਟ ਹੈ। ਠਹਿਰਾਓ।
Fareedkot Teekaਹਰਿ ਹਰਿ ਕਾ ਜਪਣਾ ਜੋ ਹੈ ਇਹ ਸਭ ਸੇ (ਊਤਮੁ) ਸ੍ਰੇਸ੍ਟ ਕਾਮ ਹੈ॥੧॥ ਰਹਾਉ ॥
Prof. Sahib Singh(ਹੁਣ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਸਭਨਾਂ ਕੰਮਾਂ ਨਾਲੋਂ ਪਰਮਾਤਮਾ ਦਾ ਨਾਮ ਸਿਮਰਨ ਦਾ ਕੰਮ ਸ੍ਰੇਸ਼ਟ ਹੈ ॥੧॥ ਰਹਾਉ ॥

ਪਦ ਅਰਥ ਤੇ = ਤੋਂ ॥੧॥ ਰਹਾਉ ॥

SikhNet (Spanish)Sí, lo más Sublime en la vida es meditar en el Naam, el Nombre del Señor. (1-Pausa)

ਨਾਮੁ ਹਮਾਰੈ; ਮਜਨ ਇਸਨਾਨੁ ॥

naam hamaarai; majan isanaan |

Sant Singh KhalsaThe Naam is my cleansing bath and purification.
Manmohan SinghGod's Name alone is my bath and ablution.
Manmohan Singh (Punjabi)ਰੱਬ ਦਾ ਨਾਮ ਹੀ ਮੇਰਾ ਨਾਉਣਾ ਅਤੇ ਗੁਸਲ ਹੈ।
Fareedkot Teekaਪੁਰਬੋਂ ਕਾ ਜੋ ਇਸਨਾਨ ਕਰਨਾ ਹੈ, ਸੋ ਹਮਾਰੇ ਨਾਮ ਹੀ ਹੈ॥
Prof. Sahib Singh(ਗੁਰੂ ਨੇ ਮੇਰੇ ਹਿਰਦੇ ਵਿਚ ਨਾਮ ਦ੍ਰਿੜ੍ਹ ਕਰ ਦਿੱਤਾ ਹੈ, ਹੁਣ) ਹਰਿ-ਨਾਮ ਜਪਣਾ ਹੀ ਮੇਰੇ ਲਈ ਪੁਰਬਾਂ ਸਮੇ ਤੀਰਥ-ਇਸ਼ਨਾਨ ਹੈ,

ਪਦ ਅਰਥ ਮਜਨ = ਚੁੱਭੀ, ਇਸ਼ਨਾਨ।

SikhNet (Spanish)El Nombre para mí es la única ablución,

ਨਾਮੁ ਹਮਾਰੈ; ਪੂਰਨ ਦਾਨੁ ॥

naam hamaarai; pooran daan |

Sant Singh KhalsaThe Naam is my perfect donation of charity.
Manmohan SinghGod's Name alone is my perfect donation.
Manmohan Singh (Punjabi)ਰੱਬ ਦਾ ਨਾਮ ਹੀ ਮੇਰਾ ਪੂਰਾ ਦਾਨ ਪੁੰਨ ਹੈ।
Fareedkot Teekaਜੋ ਪੂਰਨ ਦਾਨ ਕਾ ਦੇਣਾ ਹੈ, ਸੋ ਹਮਾਰੇ ਨਾਮ ਹੀ ਹੈ॥
Prof. Sahib Singhਹਰਿ-ਨਾਮ ਜਪਣਾ ਹੀ ਮੇਰੇ ਲਈ (ਤੀਰਥਾਂ ਤੇ ਜਾ ਕੇ) ਸਭ ਕੁਝ (ਬ੍ਰਾਹਮਣਾਂ ਨੂੰ) ਦਾਨ ਕਰ ਦੇਣਾ-ਇਹ ਭੀ ਮੇਰੇ ਵਾਸਤੇ ਨਾਮ-ਸਿਮਰਨ ਹੀ ਹੈ।
SikhNet (Spanish)sí, el Nombre para mí, es la única posible caridad en la vida,

ਨਾਮੁ ਲੈਤ; ਤੇ ਸਗਲ ਪਵੀਤ ॥

naam lait; te sagal paveet |

Sant Singh KhalsaThose who repeat the Naam are totally purified.
Manmohan SinghThey who utter the Name; they are all purified.
Manmohan Singh (Punjabi)ਜੋ ਨਾਮ ਦਾ ਉਚਾਰਨ ਕਰਦੇ ਹਨ, ਉਹ ਸਾਰੇ ਪਵਿੱਤਰ ਹੋ ਜਾਂਦੇ ਹਨ।
Fareedkot Teekaਜੋ ਪੁਰਸ ਨਾਮ ਕੋ ਜਪਤੇ ਹੈਂ, ਸੋ (ਸਗਲ) ਸਮਗ੍ਰ ਵਾ ਸਰਬ ਪ੍ਰਕਾਰ ਪਵਿਤ੍ਰ ਹੈਂ॥
Prof. Sahib Singhਜਿਹੜੇ ਮਨੁੱਖ ਨਾਮ ਜਪਦੇ ਹਨ ਉਹ ਸਾਰੇ ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ,

ਪਦ ਅਰਥ ਤੇ = ਉਹ ਬੰਦੇ {ਬਹੁ-ਵਚਨ}। ਸਗਲ = ਸਾਰੇ। ਪਵੀਤ = ਚੰਗੇ ਆਚਰਨ ਵਾਲੇ।

SikhNet (Spanish)pues recitando el Nombre, todos y cada somos purificados.

ਨਾਮੁ ਜਪਤ ਮੇਰੇ ਭਾਈ ਮੀਤ ॥੨॥

naam japat mere bhaaee meet |2|

Sant Singh KhalsaThose who chant the Naam are my friends and Siblings of Destiny. ||2||
Manmohan SinghThey, who utter the Name, are my brothers and friends.
Manmohan Singh (Punjabi)ਜੋ ਨਾਮ ਦਾ ਉਚਾਰਨ ਕਰਦੇ ਹਨ ਉਹ ਮੇਰੇ ਭਰਾ ਤੇ ਮਿੱਤਰ ਹਨ।
Fareedkot Teekaਜੋ ਨਾਮ ਕੋ ਜਪਤੇ ਹੈਂ, ਸੋ ਹਮਾਰੇ ਭਾਈ ਔਰ ਮਿਤ੍ਰ ਹੈਂ॥੨॥
Prof. Sahib Singhਨਾਮ ਜਪਣ ਵਾਲੇ ਹੀ ਮੇਰੇ ਭਰਾ ਹਨ ਮੇਰੇ ਮਿੱਤਰ ਹਨ ॥੨॥
SikhNet (Spanish)El que contempla el Nombre es mi verdadero hermano y amigo. (2)

ਨਾਮੁ ਹਮਾਰੈ; ਸਉਣ ਸੰਜੋਗ ॥

naam hamaarai; saun sanjog |

Sant Singh KhalsaThe Naam is my auspicious omen and good fortune.
Manmohan SinghGod's Name for me is the auspicious omen and good fortune.
Manmohan Singh (Punjabi)ਰੱਬ ਦਾ ਨਾਮ ਮੇਰੇ ਲਈ ਸੁਲੱਖਣਾ ਸ਼ਗਨ ਅਤੇ ਚੰਗੇ ਭਾਗ ਹਨ।
Fareedkot Teekaਹਮਾਰੇ ਸਗਨ ਸਾਸਤ੍ਰੋਂ ਕਾ (ਸੰਜੋਗ) ਮਿਲਾਪੁ ਕਰਨਾ ਨਾਮ ਹੀ ਹੈ॥
Prof. Sahib Singh(ਕਾਰਾਂ-ਵਿਹਾਰਾਂ ਦੀ ਸਫਲਤਾ ਵਾਸਤੇ ਲੋਕ) ਸਗਨ (ਵਿਚਾਰਦੇ ਹਨ) ਮੁਹੂਰਤ (ਕਢਾਂਦੇ ਹਨ) ਪਰ ਮੇਰੇ ਵਾਸਤੇ ਤਾਂ ਹਰਿ-ਨਾਮ ਹੀ ਸਭ ਕੁਝ ਹੈ।

ਪਦ ਅਰਥ ਸਉਣ = ਸਗਨ (ਵਿਚਾਰਨੇ)। ਸੰਜੋਗ = ਨਛੱਤ੍ਰਾਂ ਦਾ ਮੇਲ ਵਿਚਾਰਨਾ, ਮੁਹੂਰਤ ਵਿਚਾਰਨੇ।

SikhNet (Spanish)El Nombre para mí, es el momento auspicioso,

ਨਾਮੁ ਹਮਾਰੈ; ਤ੍ਰਿਪਤਿ ਸੁਭੋਗ ॥

naam hamaarai; tripat subhog |

Sant Singh KhalsaThe Naam is the sublime food which satisfies me.
Manmohan SinghGod's Name for me is the sublime diet, which satiates me.
Manmohan Singh (Punjabi)ਰੱਬ ਦਾ ਨਾਮ ਮੇਰੇ ਲਈ ਸਰੇਸ਼ਟ ਭੋਜਨ ਹੈ, ਜਿਸ ਨਾਲ ਮੈਂ ਰੱਜ ਜਾਂਦਾ ਹਾਂ।
Fareedkot Teekaਨਾਮ ਹੀ ਹਮਾਰੇ ਮਨ ਮੇਂ ਸ੍ਰੇਸ਼ਟ ਭੋਗੋਂ ਕੀ ਤ੍ਰਿਪਤੀ ਹੈ॥
Prof. Sahib Singhਦੁਨੀਆ ਦੇ ਸੁਆਦਲੇ ਪਦਾਰਥਾਂ ਨੂੰ ਖਾ ਖਾ ਕੇ ਰੱਜਣਾ-(ਇਹ ਸਾਰਾ ਸੁਆਦ) ਮੇਰੇ ਵਾਸਤੇ ਹਰਿ-ਨਾਮ ਦਾ ਸਿਮਰਨ ਹੈ।

ਪਦ ਅਰਥ ਤ੍ਰਿਪਤਿ = ਰੱਜ। ਸੁਭੋਗ = ਸੁਆਦਲੇ ਭੋਗਾਂ ਦੀ।

SikhNet (Spanish)el sagrado día, pues es lo único que sacia mi ser.

ਨਾਮੁ ਹਮਾਰੈ; ਸਗਲ ਆਚਾਰ ॥

naam hamaarai; sagal aachaar |

Sant Singh KhalsaThe Naam is my good conduct.
Manmohan SinghGod's Name for is all the good deeds.
Manmohan Singh (Punjabi)ਰੱਬ ਦਾ ਨਾਮ ਮੇਰੇ ਲਈ ਸਾਰੇ ਚੰਗੇ ਕਰਮ ਹਨ।
Fareedkot Teekaਸੰਪੂਰਨ ਸ੍ਰੇਸ੍ਟ ਅਚਾਰੋਂ ਕਾ ਜੋ ਕਰਨਾ ਹੈ, ਸੋ ਮੇਰੇ ਮਨ ਮੇਂ ਨਾਮ ਹੀ ਹੈ॥
Prof. Sahib Singh(ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਸਾਰੇ ਧਰਮ-ਕਰਮ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਹੈ।

ਪਦ ਅਰਥ ਆਚਾਰ = ਕਰਮ-ਕਾਂਡ, ਤੀਰਥ-ਜਾਤ੍ਰਾ ਆਦਿਕ ਮਿੱਥੇ ਹੋਏ ਧਰਮ = ਕਰਮ।

SikhNet (Spanish)Es para mí, la única cultura que necesito para llevar mi vida.

ਨਾਮੁ ਹਮਾਰੈ; ਨਿਰਮਲ ਬਿਉਹਾਰ ॥੩॥

naam hamaarai; niramal biauhaar |3|

Sant Singh KhalsaThe Naam is my immaculate occupation. ||3||
Manmohan SinghGod's Name is my immaculate business.
Manmohan Singh (Punjabi)ਰੱਬ ਦਾ ਨਾਮ ਹੀ ਮੇਰਾ ਪਵਿੱਤਰ ਵਣਜ ਵਾਪਾਰ ਹੈ।
Fareedkot Teekaਹਮਾਰੇ ਨਾਮ ਹੀ ਨਿਰਮਲ ਬ੍ਯੋਹਾਰ ਹੈ॥੩॥
Prof. Sahib Singhਪਰਮਾਤਮਾ ਦਾ ਨਾਮ ਹੀ ਮੇਰੇ ਲਈ ਪਵਿੱਤਰ ਕਾਰ-ਵਿਹਾਰ ਹੈ ॥੩॥

ਪਦ ਅਰਥ ਬਿਉਹਾਰੁ = ਕਾਰ-ਵਿਹਾਰ ॥੩॥

SikhNet (Spanish)El Nombre para mí, es el único Comercio Inmaculado que existe. (3)

ਜਾ ਕੈ ਮਨਿ. ਵਸਿਆ ਪ੍ਰਭੁ ਏਕੁ ॥

jaa kai man. vasiaa prabh ek |

Sant Singh KhalsaAll those humble beings whose minds are filled with the One God
Manmohan SinghWithin whose mind the One Lord abides,
Manmohan Singh (Punjabi)ਜਿੰਨ੍ਹਾਂ ਦੇ ਅੰਤਰ-ਆਤਮੇ ਇੱਕ ਪ੍ਰਭੂ ਨਿਵਾਸ ਰੱਖਦਾ ਹੈ,
Fareedkot Teekaਜਿਨ ਕੇ ਮਨ ਵਿਖੇ ਏਕ ਸਮਰਥ ਹਰਿ ਹਰਿ ਬਸਾ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਸਿਰਫ਼ ਪਰਮਾਤਮਾ ਆ ਵੱਸਿਆ ਹੈ (ਉਹ ਭਾਗਾਂ ਵਾਲਾ ਹੈ)।

ਪਦ ਅਰਥ ਜਾ ਕੈ ਮਨਿ = ਜਿਸ (ਮਨੁੱਖ) ਦੇ ਮਨ ਵਿਚ।

SikhNet (Spanish)Aquél que tiene enaltecido al Único Señor en su mente, al Dios,

ਸਗਲ ਜਨਾ ਕੀ; ਹਰਿ ਹਰਿ ਟੇਕ ॥

sagal janaa kee; har har ttek |

Sant Singh Khalsahave the Support of the Lord, Har, Har.
Manmohan Singhhave the support of the Lord's Name.
Manmohan Singh (Punjabi)ਉਨ੍ਹਾਂ ਨੂੰ ਸੁਆਮੀ ਦੇ ਨਾਮ ਦਾ ਹੀ ਆਸਰਾ ਹੈ।
Fareedkot Teekaਤਿਨ ਸਗਲ ਜਨਾ ਕੀ ਹਰਿ ਹਰਿ ਨਾਮ ਹੀ ਟੇਕ ਹੈ॥
Prof. Sahib Singhਪਰਮਾਤਮਾ (ਦਾ ਨਾਮ) ਹੀ ਸਾਰੇ ਜੀਵਾਂ ਦਾ ਸਹਾਰਾ ਹੈ।

ਪਦ ਅਰਥ ਟੇਕ = ਆਸਰਾ।

SikhNet (Spanish)el Dios hace que se apoye sólo en Él, en el Verdadero Soporte de los Santos.

ਮਨਿ ਤਨਿ ਨਾਨਕ; ਹਰਿ ਗੁਣ ਗਾਉ ॥

man tan naanak; har gun gaau |

Sant Singh KhalsaO Nanak, sing the Glorious Praises of the Lord with your mind and body.
Manmohan SinghO Nanak; One sings Lord's praise with his soul and body,
Manmohan Singh (Punjabi)ਹੇ ਨਾਨਕ! ਉਹ ਆਪਣੀ ਜਿੰਦੜੀ ਅਤੇ ਦੇਹ ਨਾਲ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ
Fareedkot Teekaਸੰਤੋਂ ਕੇ ਸੰਗਿ ਕਰ ਜਿਸ ਕੋ ਹਰੀ ਅਪਣਾ ਨਾਮ ਦੇਤਾ ਹੈ॥
Prof. Sahib Singhਹੇ ਨਾਨਕ! ਜਿਹੜਾ ਮਨੁੱਖ ਮਨੋਂ ਤਨੋਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ (ਉਹ ਭਾਗਾਂ ਵਾਲਾ ਹੈ)

ਪਦ ਅਰਥ ਮਨਿ = ਮਨ ਵਿਚ। ਤਨਿ = ਸਰੀਰ ਵਿਚ। ਗੁਣ ਗਾਉ = ਸਿਫ਼ਤ-ਸਾਲਾਹ, ਗੁਣਾਂ ਦਾ ਗਾਇਨ।

SikhNet (Spanish)Canta las Alabanzas de Dios, oh dice Nanak, en cuerpo y Alma,.

ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥

saadhasang jis devai naau |4|22|35|

Sant Singh KhalsaIn the Saadh Sangat, the Company of the Holy, the Lord bestows His Name. ||4||22||35||
Manmohan Singhin the society of the saints, whom the Lord blesses with His Name.
Manmohan Singh (Punjabi)ਸਤਿਸੰਗਤ ਅੰਦਰ, ਜਿਸ ਨੂੰ ਸੁਆਮੀ ਆਪਣਾ ਨਾਮ ਬਖਸ਼ਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ ਮਨ, ਤਨ, ਬਾਣੀ ਕਰ ਕੇ ਹਰੀ ਕੇ ਗੁਨੋਂ ਕੋ ਗਾਵਤਾ ਹੈ॥੪॥੨੨॥੩੫॥
Prof. Sahib Singh(ਪਰ ਇਹ ਕੰਮ ਉਹੀ ਮਨੁੱਖ ਕਰਦਾ ਹੈ) ਜਿਸ ਨੂੰ ਪਰਮਾਤਮਾ ਸਾਧ ਸੰਗਤ ਵਿਚ ਰੱਖ ਕੇ ਆਪਣੇ ਨਾਮ ਦੀ ਦਾਤ ਦੇਂਦਾ ਹੈ ॥੪॥੨੨॥੩੫॥

ਪਦ ਅਰਥ ਸਾਧ ਸੰਗਿ = ਸਾਧ ਸੰਗਤ ਵਿਚ ॥੪॥੨੨॥੩੫॥

SikhNet (Spanish)si fuiste bendecido por los Santos del Señor. (4-22-35)

Open this shabad →

Ang 1145 of 1430