ੴ

ਸਿੱਖਬਾਣੀ · SikhBani

ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥

jaa toon tuseh miharavaan achint vaseh man maeh
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 518 · 5 lines
Translations

ਸਲੋਕੁ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਜਾ ਤੂੰ ਤੁਸਹਿ ਮਿਹਰਵਾਨ; ਅਚਿੰਤੁ ਵਸਹਿ ਮਨ ਮਾਹਿ ॥

jaa toon tuseh miharavaan; achint vaseh man maeh |

Sant Singh KhalsaWhen You are pleased, O Merciful Lord, you automatically come to dwell within my mind.
Manmohan SinghWhen Thou art pleased, O Kind Lord, Thou unexpectedly dwellest in my mind.
Manmohan Singh (Punjabi)ਜਦ ਤੂੰ ਪ੍ਰਸੰਨ ਹੋ ਜਾਂਦਾ ਹੈਂ, ਹੇ ਦਇਆਵਾਨ ਸਾਹਿਬ! ਤਾਂ ਤੂੰ ਬੇਖਬਰ ਹੀ ਮੇਰੇ ਰਿਦੇ ਵਿੱਚ ਟਿਕ ਜਾਂਦਾ ਹੈ।
Fareedkot Teekaਹੇ ਮਿਹਰਵਾਨ! ਜੌ ਤੂੰ ਪ੍ਰਸੰਨ ਹੋਹਿ ਤੋ ਅਕਸ ਮਾਤ੍ਰ ਤੇ ਤੂੰ ਮਨ ਮੇਂ ਆਇ ਕਰ ਬਸਤਾ ਹੈਂ॥
Prof. Sahib Singhਹੇ ਪ੍ਰਭੂ! ਜਦ ਤੂੰ ਮਿਹਰਵਾਨ ਹੋ ਜਾਏ, ਤਾਂ ਤੂੰ ਸਹਿਜ ਸੁਭਾਇ ਹੀ (ਜੀਵਾਂ ਦੇ) ਮਨ ਵਿਚ ਆ ਵੱਸਦਾ ਹੈਂ,

ਪਦ ਅਰਥ ਤੁਸਹਿ = ਤੱ੍ਰੁਠਦਾ ਹੈਂ। ਅਚਿੰਤੁ = ਅਚਨਚੇਤ ਹੀ, ਸੋਚ ਤੇ ਜਤਨ ਤੋਂ ਬਿਨਾ ਹੀ। ਵਸਹਿ = ਤੂੰ ਆ ਵੱਸਦਾ ਹੈਂ।

SikhNet (Spanish)Por Tu Misericordia, oh Señor, Vienes espontáneamente a mí;

ਜਾ ਤੂੰ ਤੁਸਹਿ ਮਿਹਰਵਾਨ; ਨਉ ਨਿਧਿ ਘਰ ਮਹਿ ਪਾਹਿ ॥

jaa toon tuseh miharavaan; nau nidh ghar meh paeh |

Sant Singh KhalsaWhen You are pleased, O Merciful Lord, I find the nine treasures within the home of my own self.
Manmohan SinghWhen Thou art pleased, O Kind Lord, I obtain the nine treasures in my own home.
Manmohan Singh (Punjabi)ਜਦ ਤੂੰ ਪ੍ਰਸੰਨ ਥੀਂ ਵੰਞਦਾ ਹੈਂ, ਹੇ ਦਇਆਵਾਨ ਸਾਹਿਬ! ਤਾਂ ਮੈਂ ਆਪਣੇ ਨਿੱਜ ਦੇ ਗ੍ਰਿਹ ਅੰਦਰ ਹੀ ਨੌਂ ਖਜਾਨੇ ਪਾ ਲੈਦਾ ਹਾਂ।
Fareedkot Teekaਹੇ ਮਿਹਰਵਾਨ! ਜੌ ਤੂੰ ਪ੍ਰਸੰਨ ਹੋਹਿ ਤੌ ਜੀਵ ਨਉਨਿਧੀਆਂ ਘਰ ਹੀ ਮੇਂ ਪਾਵਤਾ ਹੈ॥
Prof. Sahib Singhਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਾਨੋ, ਨੌ ਖ਼ਜ਼ਾਨੇ (ਹਿਰਦੇ) ਘਰ ਵਿਚ ਹੀ ਲੱਭ ਲੈਂਦੇ ਹਨ;

ਪਦ ਅਰਥ ਨਿਧਿ = ਖ਼ਜ਼ਾਨੇ।

SikhNet (Spanish)por Tu Misericordia, oh Señor, encuentro los Nueve Tesoros de Tu Nombre en mi hogar.

ਜਾ ਤੂੰ ਤੁਸਹਿ ਮਿਹਰਵਾਨ; ਤਾ ਗੁਰ ਕਾ ਮੰਤ੍ਰੁ ਕਮਾਹਿ ॥

jaa toon tuseh miharavaan; taa gur kaa mantru kamaeh |

Sant Singh KhalsaWhen You are pleased, O Merciful Lord, I act according to the Guru's Instructions.
Manmohan SinghWhen Thou art pleased, O Kind Lord, then I act according to the Guru's instruction.
Manmohan Singh (Punjabi)ਜਦ ਤੂੰ ਪ੍ਰਸੰਨ ਹੋ ਵੰਞਦਾ ਹੈਂ, ਹੇ ਦਿਆਲੂ ਸੁਆਮੀ! ਤਦ ਮੈਂ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦਾ ਹਾਂ।
Fareedkot Teekaਹੇ ਮਿਹਰਵਾਨ! ਜੌ ਤੂੰ ਜੀਵੋਂ ਪਰ ਪ੍ਰਸੰਨ ਹੋਤਾ ਹੈਂ ਤੌ ਵਹੁ ਗੁਰੋਂ ਕਾ ਮੰਤ੍ਰ ਕਮਾਵਤੇ ਹੈਂ॥
Prof. Sahib Singhਜਦ ਤੂੰ ਮਿਹਰਵਾਨ ਹੋ ਜਾਏ, ਤਾਂ ਮਨੁੱਖ ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦੇ ਹਨ,

ਪਦ ਅਰਥ ਮੰਤ੍ਰੁ = ਉਪਦੇਸ਼।

SikhNet (Spanish)Por Tu Misericordia, oh Señor, practico la Palabra del Guru; por Tu Misericordia,

ਜਾ ਤੂੰ ਤੁਸਹਿ ਮਿਹਰਵਾਨ; ਤਾ ਨਾਨਕ ਸਚਿ ਸਮਾਹਿ ॥੧॥

jaa toon tuseh miharavaan; taa naanak sach samaeh |1|

Sant Singh KhalsaWhen You are pleased, O Merciful Lord, then Nanak is absorbed in the True One. ||1||
Manmohan SinghWhen Thou art pleased, O Merciful Master, then Nanak is observed in the True one.
Manmohan Singh (Punjabi)ਜਦ ਤੂੰ ਪ੍ਰਸੰਨ ਹੋ ਜਾਂਦਾ ਹੈ, ਹੇ ਮਾਇਆਵਾਨ ਮਾਲਕ! ਤਦ ਨਾਨਕ ਸੱਚ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਿਹਰਵਾਨ! ਜੌ ਤੂੰ ਪ੍ਰਸੰਨ ਹੋਤਾ ਹੈਂ ਤੌ ਸਚਾ ਅਨੰਦ ਹੋਤਾ ਹੈ॥੧॥
Prof. Sahib Singhਅਤੇ, ਹੇ ਨਾਨਕ! ਜੀਵ ਸੱਚ ਵਿਚ ਲੀਨ ਹੋ ਜਾਂਦੇ ਹਨ ॥੧॥

ਪਦ ਅਰਥ ਸਚਿ = ਸੱਚ ਵਿਚ ॥੧॥

SikhNet (Spanish)oh Señor, Nanak se inmerge en Tu Verdad. (1)
Answers quote the Granth verbatim with Ang citations. AI commentary is not Gurbani and not a religious ruling.