ੴ

ਸਿੱਖਬਾਣੀ · SikhBani

ਮੇਰਾ ਠਾਕੁਰੁ ਅਤਿ ਭਾਰਾ ॥

meraa tthaakur at bhaaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1005 · 11 lines
Translations

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਮੇਰਾ ਠਾਕੁਰੁ ਅਤਿ ਭਾਰਾ ॥

meraa tthaakur at bhaaraa |

Sant Singh KhalsaMy Lord and Master is utterly powerful.
Manmohan SinghVery great is my Lord Master.
Manmohan Singh (Punjabi)ਨਿਹਾਇਤ ਹੀ ਵੱਡਾ ਹੈ ਮੈਡਾਂ ਸੁਆਮੀ ਮਾਲਕ।
Fareedkot Teekaਮੇਰਾ ਠਾਕੁਰ ਅਤੀ ਭਾਰਾ ਹੈ॥
Prof. Sahib Singhਮੇਰਾ ਮਾਲਕ ਪ੍ਰਭੂ ਬਹੁਤ ਤਾਕਤਾਂ ਦਾ ਮਾਲਕ ਹੈ।

ਪਦ ਅਰਥ ਅਤਿ ਭਾਰਾ = ਬਹੁਤ ਤਾਕਤਾਂ ਦਾ ਮਾਲਕ। ਠਾਕੁਰੁ = ਮਾਲਕ-ਪ੍ਰਭੂ।

SikhNet (Spanish)Glorioso es mi Señor, el Guru,

ਮੋਹਿ ਸੇਵਕੁ ਬੇਚਾਰਾ ॥੧॥

mohi sevak bechaaraa |1|

Sant Singh KhalsaI am just His poor servant. ||1||
Manmohan SinghI am a poor salve of His.
Manmohan Singh (Punjabi)ਮੈਂ ਉਸ ਦਾ ਇਕ ਗਰੀਬੜਾ ਗੋਲਾ ਹਾਂ।
Fareedkot Teekaਮੈਂ ਸੇਵਕ ਗਰੀਬ ਹੂੰ॥੧॥
Prof. Sahib Singhਮੈਂ (ਤਾਂ ਉਸ ਦੇ ਦਰ ਤੇ ਇਕ) ਨਿਮਾਣਾ ਸੇਵਕ ਹਾਂ ॥੧॥

ਪਦ ਅਰਥ ਮੋਹਿ = ਮੈਂ। ਬੇਚਾਰਾ = ਨਿਮਾਣਾ ॥੧॥

SikhNet (Spanish)y yo, Su Sirviente, soy pobre, muy pobre, ante Él. (1)

ਮੋਹਨੁ ਲਾਲੁ ਮੇਰਾ; ਪ੍ਰੀਤਮ ਮਨ ਪ੍ਰਾਨਾ ॥

mohan laal meraa; preetam man praanaa |

Sant Singh KhalsaMy Enticing Beloved is very dear to my mind and my breath of life.
Manmohan SinghMy Bewitching Beloved is dear unto my mind and very life.
Manmohan Singh (Punjabi)ਮੈਡਾਂ ਮੋਹ ਲੈਣ ਵਾਲਾ ਦਿਲਬਰ (ਹਰੀ) ਮੇਰੀ ਆਤਮਾ ਤੇ ਜਿੰਦ ਜਾਨ ਦਾ ਪਿਆਰਾ ਹੈ।
Fareedkot Teekaਮੇਰਾ ਪ੍ਰੀਤਮ ਮੋਹਨ ਲਾਲ ਪ੍ਰਾਨ ਰੂਪ ਹੈ॥
Prof. Sahib Singhਹੇ ਮੇਰੇ ਮਨ ਦੇ ਪਿਆਰੇ! ਹੇ ਮੇਰੀ ਜਿੰਦ ਦੇ ਪਿਆਰੇ! ਤੂੰ ਮੇਰਾ ਸੋਹਣਾ ਪਿਆਰਾ ਪ੍ਰਭੂ ਹੈਂ।

ਪਦ ਅਰਥ ਮੋਹਨੁ ਲਾਲੁ = ਸੋਹਣਾ ਪਿਆਰਾ। ਪ੍ਰੀਤਮ = ਹੇ ਪ੍ਰੀਤਮ! ਪ੍ਰੀਤਮ ਮਨ ਪ੍ਰਾਨਾ = ਹੇ ਮੇਰੇ ਮਨ ਦੇ ਪ੍ਰੀਤਮ! ਹੇ ਮੇਰੀ ਜਿੰਦ ਦੇ ਪ੍ਰੀਤਮ!

SikhNet (Spanish)Él es mi Bienamado, mi Amor,

ਮੋ ਕਉ ਦੇਹੁ ਦਾਨਾ ॥੧॥ ਰਹਾਉ ॥

mo kau dehu daanaa |1| rahaau |

Sant Singh KhalsaHe blesses me with His gift. ||1||Pause||
Manmohan SinghHe blesses me with the bounty of His Name. Pause.
Manmohan Singh (Punjabi)ਉਹ ਮੈਨੂੰ ਆਪਣੇ ਨਾਮ ਦੀ ਦਾਤ ਬਖ਼ਸ਼ਦਾ ਹੈ। ਠਹਿਰਾਉ।
Fareedkot Teekaਮੇਰੇ ਕੋ ਦਾਨ ਦੇਤਾ ਹੈ॥੧॥ ਰਹਾਉ ॥
Prof. Sahib Singhਮੈਨੂੰ (ਆਪਣੇ ਨਾਮ ਦਾ) ਦਾਨ ਬਖ਼ਸ਼ ॥੧॥ ਰਹਾਉ ॥

ਪਦ ਅਰਥ ਮੋ ਕਉ = ਮੈਨੂੰ। ਦਾਨਾ = ਦਾਨ ॥੧॥ ਰਹਾਉ ॥

SikhNet (Spanish)Lo Principal en mi mente y de mi respiración vital.Oh Dios, bendíceme con el Maravilloso Tesoro de Tu Nombre.(1-Pausa)

ਸਗਲੇ; ਮੈ ਦੇਖੇ ਜੋਈ ॥

sagale; mai dekhe joee |

Sant Singh KhalsaI have seen and tested all.
Manmohan SinghI have seen and assayed all.
Manmohan Singh (Punjabi)ਮੈਂ ਸਾਰਿਆਂ ਨੂੰ ਵੇਖ ਅਤੇ ਪੜਤਾਲ ਲਿਆ ਹੈ।
Fareedkot Teekaਹਮਨੇ ਸਭੀ ਦੇਖ ਲੀਏ ਹੈਂ ਜੋਹ ਕੇ ਅਰਥਾਤ ਪਰਖਕੇ॥
Prof. Sahib Singhਹੋਰ ਸਾਰੇ ਆਸਰੇ ਖੋਜ ਕੇ ਵੇਖ ਲਏ ਹਨ,

ਪਦ ਅਰਥ ਸਗਲੇ = ਸਾਰੇ। ਜੋਈ = ਜੋਇ, ਖੋਜ ਕੇ।

SikhNet (Spanish)He visto todo, experimentado todo,

ਬੀਜਉ ਅਵਰੁ. ਨ ਕੋਈ ॥੨॥

beejau avar. na koee |2|

Sant Singh KhalsaThere is none other than Him. ||2||
Manmohan SinghWithout the Lord, there is not any other.
Manmohan Singh (Punjabi)ਪ੍ਰਭੂ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ।
Fareedkot Teekaਦੂਸਰਾ ਕੋਈ ਹੋਰ ਰਖਕ ਨਹੀਂ ਹੈ॥੨॥
Prof. Sahib Singhਕੋਈ ਹੋਰ ਦੂਜਾ (ਉਸ ਪ੍ਰਭੂ ਦੇ ਬਰਾਬਰ ਦਾ) ਨਹੀਂ ਹੈ ॥੨॥

ਪਦ ਅਰਥ ਬੀਜਉ = ਦੂਜਾ। ਅਵਰੁ = ਹੋਰ ॥੨॥

SikhNet (Spanish)pero no hay nadie más de quien uno pueda depender.(2)

ਜੀਅਨ ਪ੍ਰਤਿਪਾਲਿ; ਸਮਾਹੈ ॥

jeean pratipaal; samaahai |

Sant Singh KhalsaHe sustains and nurtures all beings.
Manmohan SinghThe Lord sustains and reaches sustenance to all the sentient beings.
Manmohan Singh (Punjabi)ਸੁਆਮੀ ਸਾਰੇ ਪ੍ਰਾਣਧਾਰੀਆਂ ਨੂੰ ਪਾਲਦਾ-ਪੋਸਦਾ ਤੇ ਰੋਜ਼ੀ ਪਹੁੰਚਾਉਂਦਾ ਹੈ।
Fareedkot Teekaਜੀਆਂ ਕੋ ਉਤਪਤ ਕਰ ਕੇ ਪ੍ਰਭੂ ਪਾਲਤਾ ਹੈ, ਪੁਨਾ ਅਪਨੇ ਮੇਂ ਸਮਾਇ ਲੇਤਾ ਹੈ॥
Prof. Sahib Singhਪਰਮਾਤਮਾ ਸਾਰੇ ਜੀਵਾਂ ਨੂੰ ਪਾਲਦਾ ਹੈ, ਸਭ ਨੂੰ ਰੋਜ਼ੀ ਅਪੜਾਂਦਾ ਹੈ।

ਪਦ ਅਰਥ ਜੀਅਨ = ਸਾਰੇ ਜੀਵਾਂ ਨੂੰ। ਪ੍ਰਤਿਪਾਲਿ = ਪ੍ਰਤਿ ਪਾਲੈ, ਪਾਲਦਾ ਹੈ। ਸਮਾਹੈ = ਸੰਬਾਹੈ, ਰਿਜ਼ਕ ਪੁਚਾਉਂਦਾ ਹੈ।

SikhNet (Spanish)Él, nuestro Dios, sostiene toda vida, sí, el Soporte de todo;

ਹੈ ਹੋਸੀ ਆਹੇ ॥੩॥

hai hosee aahe |3|

Sant Singh KhalsaHe was, and shall always be. ||3||
Manmohan SinghHe was, is and shall also be.
Manmohan Singh (Punjabi)ਉਹ ਸੀ, ਹੈ ਅਤੇ ਹੋਵੇਗਾ ਭੀ।
Fareedkot Teekaਅਬ ਭੀ ਹੈ ਆਗੇ ਹੋਸੀ ਪੀਛੇ ਥਾ॥੩॥
Prof. Sahib Singhਉਹ ਹੁਣ ਭੀ ਹੈ, ਅਗਾਂਹ ਨੂੰ ਭੀ ਕਾਇਮ ਰਹੇਗਾ, ਪਹਿਲਾਂ ਭੀ ਸੀ ॥੩॥

ਪਦ ਅਰਥ ਹੈ = ਇਸ ਵੇਲੇ ਮੌਜੂਦ ਹੈ। ਹੋਸੀ = ਅਗਾਂਹ ਨੂੰ ਭੀ ਮੌਜੂਦ ਰਹੇਗਾ। ਆਹੇ = ਪਹਿਲਾਂ ਭੀ ਮੌਜੂਦ ਸੀ ॥੩॥

SikhNet (Spanish)Él era, es y será.(3)

ਦਇਆ ਮੋਹਿ ਕੀਜੈ; ਦੇਵਾ ॥

deaa mohi keejai; devaa |

Sant Singh KhalsaPlease bless me with Your Mercy, O Divine Lord,
Manmohan SinghMy Lord, bless me Thou with Thine mercy,
Manmohan Singh (Punjabi)ਮੇਰੇ ਸੁਆਮੀ! ਤੂੰ ਮੇਰੇ ਉਤੇ ਮਿਹਰ ਧਾਰ,
Fareedkot Teekaਇਸ ਸੇ ਐਸੀ ਪ੍ਰਾਰਥਨਾ ਕਰਿ: ਹੇ ਦੇਵ! ਹਮਾਰੇ ਪਰ ਐਸੀ ਕ੍ਰਿਪਾ ਕਰਿ॥
Prof. Sahib Singhਹੇ ਦੇਵ! ਮੇਰੇ ਉੱਤੇ ਦਇਆ ਕਰ,

ਪਦ ਅਰਥ ਮੋਹਿ = ਮੇਰੇ ਉੱਤੇ। ਦੇਵਾ = ਹੇ ਦੇਵ!

SikhNet (Spanish)Oh Dios, bendíceme con Tu Misericordia,

ਨਾਨਕ. ਲਾਗੋ ਸੇਵਾ ॥੪॥੫॥੨੧॥

naanak. laago sevaa |4|5|21|

Sant Singh Khalsaand link Nanak to Your service. ||4||5||21||
Manmohan Singhthat Nanak may remain yoked to Thy service.
Manmohan Singh (Punjabi)ਤਾਂ ਜੋ ਨਾਨਕ ਤੇਰੀ ਟਹਿਲ ਸੇਵਾ ਅੰਦਰ ਜੁੜਿਆ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੁਮਾਰੀ ਸੇਵਾ ਮੇਂ ਲਾਗ ਰਹੂੰ॥੪॥੫॥੨੧॥
Prof. Sahib Singhਨਾਨਕ ਤੇਰੀ ਸੇਵਾ ਭਗਤੀ ਵਿਚ ਲੱਗਾ ਰਹੇ ॥੪॥੫॥੨੧॥

ਪਦ ਅਰਥ ਲਾਗੋ = ਲੱਗਾ ਰਹੇ ॥੪॥੫॥੨੧॥

SikhNet (Spanish)para que pueda servirte por siempre y para siempre.(4-5-21)
Answers quote the Granth verbatim with Ang citations. AI commentary is not Gurbani and not a religious ruling.