ਮਾਰੂ ਮਹਲਾ ੫ ॥
maaroo mahalaa 5 | Ang 1005
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਪਤਿਤ. ਉਧਾਰਨ ਤਾਰਨ; ਬਲਿ ਬਲਿ. ਬਲੇ ਬਲਿ ਜਾਈਐ ॥
patit. udhaaran taaran; bal bal. bale bal jaaeeai | Ang 1005
Sant Singh KhalsaThe Redeemer of sinners, who carries us across; I am a sacrifice, a sacrifice, a sacrifice, a sacrifice to Him.
Manmohan SinghO Thou the Saviour and Emancipator of sinners, I am ever a sacrifice, sacrifice, sacrifice, sacrifice unto Thee.
Manmohan Singh (Punjabi)ਹੇ ਤੂੰ ਪਾਪੀਆਂ ਨੂੰ ਬਚਾਉਦਹਾਰ ਅਤੇ ਬੰਦਖ਼ਲਾਸ ਕਰਨ ਵਾਲੇ, ਮੈਂ ਤੇਰੇ ਉਤੋਂ ਸਦਾ ਹੀ ਕੁਰਬਾਨ ਕੁਰਬਾਨ, ਕੁਰਬਾਨ, ਕੁਰਬਾਨ ਜਾਂਦਾ ਹਾਂ।
Fareedkot Teekaਪਾਪੀਆਂ ਕੋ ਉਧਾਰਨੇ ਕੋ (ਤਾਰਨ) ਬੇੜਾ ਰੂਪ ਹੋ। ਇਸੀ ਤੇ ਮਨ, ਤਨ, ਬਾਣੀ ਕਰ ਕੇ ਬਲਿਹਾਰ ਜਾਤੇ ਹੈਂ॥
Prof. Sahib Singhਵਿਕਾਰੀਆਂ ਨੂੰ ਬਚਾਣ ਵਾਲੇ ਅਤੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੇ ਪਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ।ਪਦ ਅਰਥ ਪਤਿਤ ਉਧਾਰਨ = ਵਿਕਾਰਾਂ ਵਿਚ ਡਿੱਗਿਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ। ਤਾਰਨ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ। ਬਲਿ ਜਾਇਐ = ਕੁਰਬਾਨ ਜਾਣਾ ਚਾਹੀਦਾ ਹੈ।
SikhNet (Spanish)Oh Emancipador, oh Purificador de los malhechores, ofrezco mi ser para siempre como un sacrificio a Ti.
ਐਸਾ ਕੋਈ ਭੇਟੈ ਸੰਤੁ; ਜਿਤੁ ਹਰਿ ਹਰੇ ਹਰਿ ਧਿਆਈਐ ॥੧॥
aisaa koee bhettai sant; jit har hare har dhiaaeeai |1| Ang 1005
Sant Singh KhalsaIf only I could meet with such a Saint, who would inspire me to meditate on the Lord, Har, Har, Har. ||1||
Manmohan SinghMay I meet with such a saint, In whose association I may contemplated the God's Name.
Manmohan Singh (Punjabi)ਮੈਂ ਕਿਸੇ ਐਹੋ ਜੇਹੇ ਸਾਧੂ ਨੂੰ ਮਿਲ ਪਵਾਂ, ਜਿਸ ਦੀ ਸੰਗਤ ਅੰਦਰ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਾਂ।
Fareedkot Teekaਐਸਾ ਕੋਈ ਸੰਤ ਮਿਲੇ, ਜਿਸ ਕਰ ਕੇ ਮਨ ਤਨ ਬਾਣੀ ਕਰ ਕੇ ਹੇ ਹਰੀ! ਤੇਰੇ ਕੋ ਧਿਆਈਏ॥੧॥
Prof. Sahib Singh(ਹਰ ਵੇਲੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ) ਕੋਈ ਅਜਿਹਾ ਸੰਤ ਮਿਲ ਪਏ ਜਿਸ ਦੀ ਰਾਹੀਂ ਸਦਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ ॥੧॥ਪਦ ਅਰਥ ਭੇਟੈ = ਮਿਲ ਪਏ। ਜਿਤੁ = ਜਿਸ (ਸੰਤ) ਦੀ ਰਾਹੀਂ। ਧਿਆਈਐ = ਧਿਆਇਆ ਜਾ ਸਕੇ ॥੧॥
SikhNet (Spanish)Por favor, guíame hasta los Santos, ellos me vuelven Sabio al Contemplarte.(1)
ਮੋ ਕਉ. ਕੋਇ. ਨ ਜਾਨਤ; ਕਹੀਅਤ ਦਾਸੁ ਤੁਮਾਰਾ ॥
mo kau. koe. na jaanat; kaheeat daas tumaaraa | Ang 1005
Sant Singh KhalsaNo one knows me; I am called Your slave.
Manmohan SinghNo one knows me. I am said to be a serf of Thine, O Lord.
Manmohan Singh (Punjabi)ਮੈਨੂੰ ਕੋਈ ਨਹੀਂ ਜਾਣਦਾ। ਮੈਂ ਤੇਰਾ ਨਫ਼ਰ ਆਖਿਆ ਜਾਂਦਾ ਹਾਂ, ਹੇ ਪ੍ਰਭੂ!
Fareedkot Teekaਮੇਰੇ ਕੋ ਕੋਈ ਨਹੀਂ ਜਾਨਤਾ। ਮੈਂ ਦਾਸ ਤੁਮਾਰਾ ਕਹੀਤਾ ਹੂੰ॥
Prof. Sahib Singhਹੇ ਪ੍ਰਭੂ! ਮੈਨੂੰ (ਤਾਂ) ਕੋਈ ਨਹੀਂ ਜਾਣਦਾ, ਪਰ ਮੈਂ ਤੇਰਾ ਦਾਸ ਅਖਵਾਂਦਾ ਹਾਂ।ਪਦ ਅਰਥ ਮੋ ਕਉ = ਮੈਨੂੰ। ਕਹੀਅਤ = ਅਖਵਾਂਦਾ ਹਾਂ।
SikhNet (Spanish)Oh Dios, nadie me conoce, pero soy conocido como Tu Sirviente.
ਏਹਾ ਓਟ ਆਧਾਰਾ ॥੧॥ ਰਹਾਉ ॥
ehaa ott aadhaaraa |1| rahaau | Ang 1005
Sant Singh KhalsaThis is my support and sustenance. ||1||Pause||
Manmohan SinghThis alone is my support and sustenance. Pause.
Manmohan Singh (Punjabi)ਕੇਵਲ ਇਹ ਹੀ ਮੇਰਾ ਆਸਰਾ ਅਤੇ ਆਹਾਰ ਹੈ। ਠਹਿਰਾਉ।
Fareedkot Teekaਸਰੀਰ ਕਰ ਕੇ ਏਹੀ ਓਟ ਹੈ ਔ ਮਨ ਕਰ ਕੇ ਏਹਾ (ਆਧਾਰਾ) ਆਸਰਾ ਹੈ॥੧॥ ਰਹਾਉ ॥
Prof. Sahib Singhਮੈਨੂੰ ਇਹੀ ਸਹਾਰਾ ਹੈ, ਮੈਨੂੰ ਇਹੀ ਆਸਰਾ ਹੈ (ਕਿ ਤੂੰ ਆਪਣੇ ਦਾਸ ਦੀ ਲਾਜ ਰੱਖੇਂਗਾ) ॥੧॥ ਰਹਾਉ ॥ਪਦ ਅਰਥ ਓਟ = ਸਹਾਰਾ। ਆਧਾਰ = ਆਸਰਾ ॥੧॥ ਰਹਾਉ ॥
SikhNet (Spanish)Esto es lo que soporta la Fe que tengo en mi ser.(1-Pausa)
ਸਰਬ ਧਾਰਨ ਪ੍ਰਤਿਪਾਰਨ; ਇਕ ਬਿਨਉ ਦੀਨਾ ॥
sarab dhaaran pratipaaran; ik binau deenaa | Ang 1005
Sant Singh KhalsaYou support and cherish all; I am meek and humble - this is my only prayer.
Manmohan SinghO Lord, Thou support and sustain all. I, a meek one, make a supplication.
Manmohan Singh (Punjabi)ਹੇ ਸਾਈਂ! ਤੂੰ ਸਾਰਿਆਂ ਨੂੰ ਆਸਰਾ ਦਿੰਦਾ ਅਤੇ ਪਾਲਦਾ ਹੈਂ। ਮੈਂ ਮਸਕੀਨ, ਇਕ ਬੇਨਤੀ ਕਰਦਾ ਹਾਂ।
Fareedkot Teekaਹੇ ਸਭ ਕੇ ਆਸਰਾ ਔ ਪ੍ਰਤਿਪਾਲਕ! ਮੈਂ ਦੀਨ ਕੀ ਏਕ ਬੇਨਤੀ ਹੈ:
Prof. Sahib Singhਹੇ ਸਾਰੇ ਜੀਵਾਂ ਨੂੰ ਸਹਾਰਾ ਦੇਣ ਵਾਲੇ! ਹੇ ਸਭਨਾਂ ਨੂੰ ਪਾਲਣ ਵਾਲੇ! ਮੈਂ ਨਿਮਾਣਾ ਇਕ ਬੇਨਤੀ ਕਰਦਾ ਹਾਂ,ਪਦ ਅਰਥ ਸਰਬ ਧਾਰਨ = ਹੇ ਸਾਰਿਆਂ ਨੂੰ ਸਹਾਰਾ ਦੇਣ ਵਾਲੇ! ਸਰਬ ਪ੍ਰਤਿਪਾਰਨ = ਹੇ ਸਭ ਨੂੰ ਪਾਲਣ ਵਾਲੇ! ਬਿਨਉ = ਬੇਨਤੀ। ਦੀਨਾ = ਮੈਂ ਨਿਮਾਣਾ।
SikhNet (Spanish)Oh Tú, Sustento y Soporte de todos, solamente Te puedo rezar con toda humildad,
ਤੁਮਰੀ ਬਿਧਿ ਤੁਮ ਹੀ ਜਾਨਹੁ; ਤੁਮ ਜਲ. ਹਮ ਮੀਨਾ ॥੨॥
tumaree bidh tum hee jaanahu; tum jal. ham meenaa |2| Ang 1005
Sant Singh KhalsaYou alone know Your Way; You are the water, and I am the fish. ||2||
Manmohan SinghThou alone know Thine ways. Thou are the water and I the fish.
Manmohan Singh (Punjabi)ਆਪਣਾ ਰੀਤੀ ਨੂੰ ਕੇਵਲ ਤੂੰ ਆਪ ਹੀ ਜਾਣਦਾ ਹੈਂ। ਤੂੰ ਪਾਣੀ ਹੈ ਅਤੇ ਮੈਂ ਮੱਛੀ।
Fareedkot Teekaਤੁਮਾਰੀ ਜੋ ਬਿਧੀ ਹੈ ਤਿਸ ਕੋ ਤੁਮ ਹੀ ਜਾਨਤੇ ਹੋ। ਪਰੰਤੂ ਤੁਮ ਜਲ ਰੂਪ ਹੋ ਹਮ ਮਛ ਹੈਂ, ਭਾਵ ਤੁਮਾਰੇ ਬਿਨਾਂ ਰਹ ਨਹੀਂ ਸਕਤੇ॥੨॥
Prof. Sahib Singhਕਿ ਤੂੰ ਪਾਣੀ ਹੋਵੇਂ ਤੇ ਮੈਂ ਤੇਰੀ ਮੱਛੀ ਬਣਿਆ ਰਹਾਂ (ਪਰ ਇਹ ਕਿਵੇਂ ਹੋ ਸਕੇ-ਇਹ) ਜੁਗਤਿ ਤੂੰ ਆਪ ਹੀ ਜਾਣਦਾ ਹੈਂ ॥੨॥ਪਦ ਅਰਥ ਬਿਧਿ = ਜੁਗਤਿ, ਢੰਗ। ਹਮ = ਅਸੀਂ ਜੀਵ। ਮੀਨਾ = ਮੱਛੀ ॥੨॥
SikhNet (Spanish)pues eres el agua y yo soy el pez y sólo Tú conoces Tu Expansión. (2)
ਪੂਰਨ ਬਿਸਥੀਰਨ ਸੁਆਮੀ; ਆਹਿ ਆਇਓ ਪਾਛੈ ॥
pooran bisatheeran suaamee; aaeh aaeo paachhai | Ang 1005
Sant Singh KhalsaO Perfect and Expansive Lord and Master, I follow You in love.
Manmohan SinghO Perfect and Extensive Lord, with Love I follow but Thee alone.
Manmohan Singh (Punjabi)ਹੇ ਪੂਰੇ ਅਤੇ ਵੱਡੇ ਫੈਲਾਉ ਵਾਲੇ ਪ੍ਰਭੂ! ਪਿਆਰ ਨਾਲ ਮੈਂ ਕੇਵਲ ਤੇਰੇ ਪਿਛੇ ਪਿਛੇ ਹੀ ਟੁਰਦਾ ਹਾਂ।
Fareedkot Teekaਸਭ ਬਿਸਥਾਰ ਰੂਪ ਸੰਸਾਰ ਮੇਂ ਤੁਮ ਬਿਆਪਕ ਹੋ। ਹੇ ਸ੍ਵਾਮੀ! ਮੈਂ ਚਾਹਿ ਕਰਿ ਤੁਮਾਰੇ ਪੀਛੇ ਅਰਥਾਤ ਸਰਣ ਆਇਆ ਹਾਂ॥
Prof. Sahib Singhਹੇ ਸਰਬ-ਵਿਆਪਕ! ਹੇ ਸਾਰੇ ਪਸਾਰੇ ਦੇ ਮਾਲਕ! ਮੈਂ ਤੇਰੀ ਸਰਨ ਆ ਪਿਆ ਹਾਂ।ਪਦ ਅਰਥ ਪੂਰਨ = ਹੇ ਸਰਬ-ਵਿਆਪਕ! ਬਿਸਥੀਰਨ = ਹੇ ਸਾਰੇ ਪਸਾਰੇ ਵਾਲੇ! ਆਹਿ = ਤਾਂਘ ਨਾਲ। ਪਾਛੈ = ਤੇਰੀ ਸਰਨ।
SikhNet (Spanish)Oh Tú, has colmado a todos perfectamente y llenádolos de Amor. Te sigo sólo a Ti.
ਸਗਲੋ ਭੂ ਮੰਡਲ ਖੰਡਲ; ਪ੍ਰਭ ਤੁਮ ਹੀ ਆਛੈ ॥੩॥
sagalo bhoo manddal khanddal; prabh tum hee aachhai |3| Ang 1005
Sant Singh KhalsaO God, You are pervading all the worlds, solar systems and galaxies. ||3||
Manmohan SinghThou alone, O Lord, are contained in all the worlds, spheres and regions.
Manmohan Singh (Punjabi)ਕੇਵਲ ਤੂੰ ਹੀ ਹੇ ਪ੍ਰਭੂ! ਸਾਰਿਆਂ ਸੰਸਾਰਾਂ, ਗੋਲਾਕਾਰਾਂ ਅਤੇ ਖਿਤਿਆਂ ਅੰਦਰ ਰਮ ਰਿਹਾ ਹੈ।
Fareedkot Teekaਪ੍ਰਿਥਵੀ ਮੰਡਲ ਮੇਂ ਸਭ ਖੰਡ ਹੈਂ। ਹੇ ਪ੍ਰਭੋ! ਤਿਨ ਮੇਂ ਤੁਮ ਹੀ ਬ੍ਯਾਪਕ (ਆਛੈ) ਹੋ॥੩॥
Prof. Sahib Singhਇਹ ਸਾਰਾ ਆਕਾਰ-ਧਰਤੀ, ਧਰਤੀਆਂ ਦੇ ਚੱਕਰ, ਧਰਤੀ ਦੇ ਹਿੱਸੇ-ਇਹ ਸਭ ਕੁਝ ਤੂੰ ਆਪ ਹੀ ਹੈਂ (ਤੂੰ ਆਪਣੇ ਆਪ ਤੋਂ ਪੈਦਾ ਕੀਤੇ ਹਨ) ॥੩॥ਪਦ ਅਰਥ ਭੂ = ਧਰਤੀ। ਭੂ ਮੰਡਲ = ਧਰਤੀਆਂ ਦੇ ਮੰਡਲ। ਭੂ ਖੰਡਲ = ਧਰਤੀ ਦੇ ਹਿੱਸੇ। ਆਛੈ = ਹੈਂ ॥੩॥
SikhNet (Spanish)Oh Dios, sólo Tú prevaleces en la Tierra, las galaxias y sistemas solares(3)
ਅਟਲ ਅਖਇਓ ਦੇਵਾ; ਮੋਹਨ ਅਲਖ ਅਪਾਰਾ ॥
attal akheo devaa; mohan alakh apaaraa | Ang 1006
Sant Singh KhalsaYou are eternal and unchanging, imperishable, invisible and infinite, O divine fascinating Lord.
Manmohan SinghImmovable, Imperishable, Invisible and Infinite Thou are, O my Fascinating Lord.
Manmohan Singh (Punjabi)ਅਹਿੱਲ, ਅਬਿਨਾਸ਼ੀ, ਅਦ੍ਰਿਸ਼ਟ ਅਤੇ ਅਨੰਤ ਹੈਂ ਤੂੰ, ਹੇ ਮੇਰੇ ਮੋਹ ਲੈਣ ਵਾਲੇ ਮਾਲਕ!
Fareedkot Teekaਹੇ ਮੋਹਨ ਅਲਖ ਅਪਾਰ! ਤੁਮ ਅਟਲ ਹੋ ਪੁਨਾ ਅਖੈ ਦੇਵ ਹੋ॥
Prof. Sahib Singhਹੇ ਨਾਨਕ! ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਬਿਨਾਸੀ! ਹੇ ਪ੍ਰਕਾਸ਼-ਰੂਪ! ਹੇ ਸੋਹਣੇ ਸਰੂਪ ਵਾਲੇ! ਹੇ ਅਲੱਖ! ਹੇ ਬੇਅੰਤ!ਪਦ ਅਰਥ ਅਖਇਓ = ਹੇ ਨਾਸ-ਰਹਿਤ! ਦੇਵਾ = ਹੇ ਪ੍ਰਕਾਸ਼-ਰੂਪ!
SikhNet (Spanish)Eterno, Inmutable, Imperecedero, Indescriptible e Invisible, eres Tú, oh mi Fascinante Señor, Insondable e Infinito.
ਦਾਨੁ ਪਾਵਉ ਸੰਤਾ ਸੰਗੁ; ਨਾਨਕ ਰੇਨੁ ਦਾਸਾਰਾ ॥੪॥੬॥੨੨॥
daan paavau santaa sang; naanak ren daasaaraa |4|6|22| Ang 1006
Sant Singh KhalsaPlease bless Nanak with the gift of the Society of the Saints, and the dust of the feet of Your slaves. ||4||6||22||
Manmohan SinghO Lord, bless Thou Nanak with the gift of society of saints and the dust of the feet of Thine slaves.
Manmohan Singh (Punjabi)ਹੇ ਸੁਆਮੀ! ਤੂੰ ਨਾਨਕ ਨੂੰ ਸਤਿ ਸੰਗਤ ਅਤੇ ਆਪਣੇ ਗੋਲਿਆਂ ਦੇ ਪੈਰਾਂ ਦੀ ਧੂੜ ਦੀ ਦਾਤ ਪਰਦਾਨ ਕਰ।
Fareedkot Teekaਆਪ ਸੇ ਸੰਤੋਂ ਕਾ ਸੰਗੁ ਰੂਪ ਦਾਨ ਪਾਵੋਂ। ਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਦਾਸੋਂ ਕੀ ਧੂੜੀ ਭੀ ਦੇਹੁ, ਭਾਵ ਸੇ ਅਤੀ ਨਿੰਮ੍ਰਤ ਹੋਊਂ॥੪॥੬॥੨੨॥
Prof. Sahib Singhਤੇਰੇ ਸੰਤਾਂ ਦੀ ਸੰਗਤ ਅਤੇ ਦਾਸਾਂ ਦੀ ਚਰਨ-ਧੂੜ-(ਮਿਹਰ ਕਰ) ਮੈਂ ਇਹ ਖ਼ੈਰ ਪ੍ਰਾਪਤ ਕਰ ਸਕਾਂ ॥੪॥੬॥੨੨॥ਪਦ ਅਰਥ ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਸੰਗੁ = ਸਾਥ। ਰੇਨੁ = ਚਰਨ-ਧੂੜ। ਰੇਨੁ ਦਾਸਰਾ = ਤੇਰੇ ਦਾਸਾਂ ਦੀ ਚਰਨ-ਧੂੜ ॥੪॥੬॥੨੨॥
SikhNet (Spanish)Bendíce a Nanak, con el Regalo de la Compañía de los Santos y con el Polvo de los Pies por donde pisan Tus Esclavos. (4-6-22)