ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਕਤ ਕਉ. ਡਹਕਾਵਹੁ ਲੋਗਾ; ਮੋਹਨ ਦੀਨ ਕਿਰਪਾਈ ॥੧॥
kat kau. ddahakaavahu logaa; mohan deen kirapaaee |1|
Sant Singh KhalsaWhy do you try to deceive others, O people of the world? The Fascinating Lord is Merciful to the meek. ||1||
Manmohan SinghWhy beguile ye me, O men? God, the Fascinator is merciful to me, the meek one.
Manmohan Singh (Punjabi)ਤੁਸੀਂ ਮੈਨੂੰ ਕਿਉਂ ਛਲਦੇ ਹੋ, ਹੇ ਲੋਕੋ? ਮੋਹਤ ਕਰ ਲੈਣ ਵਾਲਾ ਵਾਹਿਗੁਰੂ, ਮੈਂ ਮਸਕੀਨ ਉੱਤੇ ਮਿਹਰਬਾਨ ਹੈ।
Fareedkot Teekaਹੇ ਲੋਕੋ! ਮਨ ਨੂੰ ਕਿਸ ਵਾਸਤੇ ਭ੍ਰਮਾਵਤੇ ਹੋ? ਮੋਹਨ ਤੌ ਦੀਨੋਂ ਪਰ ਕ੍ਰਿਪਾਲ ਹੈ॥੨॥
Prof. Sahib Singhਹੇ ਲੋਕੋ! ਤੁਸੀਂ ਕਿਉਂ ਆਪਣੇ ਮਨ ਨੂੰ ਡੁਲਾਂਦੇ ਹੋ? ਸੋਹਣਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ॥੧॥ਪਦ ਅਰਥ ਕਤ ਕਉ = ਕਾਹੇ? ਕਾਸ ਨੂੰ? ਕਾਹਦੇ ਲਈ? ਡਹਕਾਵਹੁ = ਤੁਸੀਂ ਆਪਣੇ ਮਨ ਨੂੰ ਡੁਲਾਂਦੇ ਹੋ। ਲੋਗਾ = ਹੇ ਲੋਕੋ! ਮੋਹਨ = ਸੋਹਣਾ ਪਰਮਾਤਮਾ। ਦੀਨ = ਨਿਮਾਣੇ। ਕਿਰਪਾਈ = ਕਿਰਪਾ ਕਰਦਾ ਹੈ ॥੧॥
SikhNet (Spanish)No nos engañemos más, oh seres humanos,pues el Señor es Compasivo con nosotros.(1)
ਐਸੀ ਜਾਨਿ ਪਾਈ ॥
aisee jaan paaee |
Sant Singh KhalsaThis is what I have come to know.
Manmohan SinghThus have I understood,
Manmohan Singh (Punjabi)ਮੈਂ ਐਸ ਤਰ੍ਹਾਂ ਸਮਝਿਆ ਹੈ,
Fareedkot Teekaਹਮਨੇ ਤੌ ਐਸੀ ਬਾਤ ਜਾਨ ਪਾਈ ਹੈ॥
Prof. Sahib Singhਮੈਂ ਤਾਂ ਇਉਂ ਸਮਝ ਲਿਆ ਹੈਪਦ ਅਰਥ ਐਸੀ = ਇਉਂ। ਜਾਨਿ ਪਾਈ = ਅਸਾਂ ਸਮਝੀ ਹੈ, ਮੈਂ ਸਮਝੀ ਹੈ।
SikhNet (Spanish)Ahora conozco la Verdad,
ਸਰਣਿ ਸੂਰੋ ਗੁਰ ਦਾਤਾ; ਰਾਖੈ ਆਪਿ ਵਡਾਈ ॥੧॥ ਰਹਾਉ ॥
saran sooro gur daataa; raakhai aap vaddaaee |1| rahaau |
Sant Singh KhalsaThe brave and heroic Guru, the Generous Giver, gives Sanctuary and preserves our honor. ||1||Pause||
Manmohan Singhthat the beneficent Guru is chivalrous to afford protection and himself saves my honour. Pause.
Manmohan Singh (Punjabi)ਕਿ ਦਾਤਾਰ ਗੁਰੂ ਜੀ ਪਨਾਹ ਦੇਣ ਨੂੰ ਸੂਰਬੀਰ ਹਨ ਅਤੇ ਖ਼ੁਦ ਹੀ ਮੇਰੀ ਪਤਿ ਆਬਰੂ ਰਖਦੇ ਹਨ। ਠਹਿਰਾਉ।
Fareedkot Teekaਗੁਰੂ ਜੋ ਦਾਤਾ ਹੈ ਸਰਣ ਆਇਆਂ ਕੀ ਰਖਿਆ ਕਰਨੇ ਕੋ ਸੂਰਮਾ ਹੈ, ਸੋ ਆਪ ਵਡਾਈ ਦੇਕੈ ਰਖਿਆ ਕਰਤਾ ਹੈ॥੧॥ ਰਹਾਉ ॥
Prof. Sahib Singhਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਸਰਨ ਪਿਆਂ ਦੀ ਮਦਦ ਕਰਨ ਵਾਲਾ ਸੂਰਮਾ ਹੈ, (ਆਪਣੇ ਸੇਵਕ ਦੀ) ਆਪ ਲਾਜ ਰੱਖਦਾ ਹੈ ॥੧॥ ਰਹਾਉ ॥ਪਦ ਅਰਥ ਸੂਰੋ = ਸੂਰਮਾ। ਗੁਰ ਦਾਤਾ = ਸਭ ਤੋਂ ਵੱਡਾ ਦਾਤਾ। ਵਡਾਈ = ਇੱਜ਼ਤ ॥੧॥ ਰਹਾਉ ॥
SikhNet (Spanish)pues el Guru Benévolo, el Ser Caballeroso, nos da Refugio y salva nuestro honor.(1-Pausa)
ਭਗਤਾ ਕਾ ਆਗਿਆਕਾਰੀ; ਸਦਾ ਸਦਾ ਸੁਖਦਾਈ ॥੨॥
bhagataa kaa aagiaakaaree; sadaa sadaa sukhadaaee |2|
Sant Singh KhalsaHe submits to the Will of His devotees; He is forever and ever the Giver of peace. ||2||
Manmohan SinghThe Lord accepts the request of His saints and is ever, ever Peace-giving.
Manmohan Singh (Punjabi)ਸੁਆਮੀ ਆਪਣੇ ਸਾਧੂਆਂ ਦੀ ਬੇਨਤੀ ਮੰਨ ਲੈਂਦਾ ਹੈ ਅਤੇ ਹਮੇਸ਼ਾਂ, ਹਮੇਸ਼ਾਂ ਹੀ ਆਰਾਮ ਬਖ਼ਸ਼ਣਹਾਰ ਹੈ।
Fareedkot Teekaਭਗਤੋਂ ਕਾ ਆਗ੍ਯਾਕਾਰੀ ਹੈ ਪੁਨਾ ਨਿਤ੍ਯੰਪ੍ਰਤੀ ਸੁਖ ਕੇ ਦੇਨੇਹਾਰਾ ਹੈ॥੨॥☬ਐਸੇ ਪ੍ਰਾਰਥਨਾ ਕਰੋ:
Prof. Sahib Singhਹੇ ਲੋਕੋ! ਪਰਮਾਤਮਾ ਆਪਣੇ ਭਗਤਾਂ ਦੀ ਅਰਜ਼ੋਈ ਮੰਨਣ ਵਾਲਾ ਹੈ, ਅਤੇ (ਉਹਨਾਂ ਨੂੰ) ਸਦਾ ਹੀ ਸੁਖ ਦੇਣ ਵਾਲਾ ਹੈ ॥੨॥ਪਦ ਅਰਥ ਆਗਿਆਕਾਰੀ = ਗੱਲ ਮੰਨਣ ਵਾਲਾ ॥੨॥
SikhNet (Spanish)Él acepta lo que viene de Sus Devotos y es siempre el Dador de Éxtasis. (2)
ਅਪਨੇ ਕਉ ਕਿਰਪਾ ਕਰੀਅਹੁ; ਇਕੁ ਨਾਮੁ ਧਿਆਈ ॥੩॥
apane kau kirapaa kareeahu; ik naam dhiaaee |3|
Sant Singh KhalsaPlease bless me with Your Mercy, that I may meditate on Your Name alone. ||3||
Manmohan SinghO Lord, show Thou mercy unto me, Thy slave, that I may contemplate only thy Name.
Manmohan Singh (Punjabi)ਹੇ ਸਾਈਂ! ਤੂੰ ਮੈਂ, ਆਪਣੇ ਗੋਲੇ, ਉੱਤੇ ਮਿਹਰ ਧਾਰ ਤਾਂ ਜੋ ਮੈਂ ਕੇਵਲ ਤੇਰੇ ਨਾਮ ਦਾ ਹੀ ਸਿਮਰਨ ਕਰਾਂ।
Fareedkot Teekaਹੇ ਹਰੀ! ਅਪਨੇ ਦਾਸ ਪੈ ਇਹੁ ਕ੍ਰਿਪਾ (ਕਰੀਅਹੁ) ਕਰੋ, ਜੋ ਇਕ ਨਾਮ ਕਾ ਧਿਆਈ ਹੋਵੋਂ॥੩॥
Prof. Sahib Singh(ਹੇ ਪ੍ਰਭੂ! ਮੈਂ ਨਾਨਕ ਤੇਰੇ ਦਰ ਦਾ ਸੇਵਕ ਹਾਂ) ਆਪਣੇ (ਇਸ) ਸੇਵਕ ਉਤੇ ਮਿਹਰ ਕਰਨੀ, ਮੈਂ (ਤੇਰਾ ਸੇਵਕ) ਤੇਰਾ ਨਾਮ ਹੀ ਸਿਮਰਦਾ ਰਹਾਂ ॥੩॥ਪਦ ਅਰਥ ਅਪਨੇ ਕਉ = ਆਪਣੇ ਸੇਵਕ ਉਤੇ। ਧਿਆਈ = ਧਿਆਈਂ, ਮੈਂ ਧਿਆਵਾਂ ॥੩॥
SikhNet (Spanish)Oh Dios, Ten Compasión de mí, Tu Propio Sirviente, para que pueda contemplar sólo Tu Nombre.(3)
ਨਾਨਕੁ ਦੀਨੁ. ਨਾਮੁ ਮਾਗੈ; ਦੁਤੀਆ ਭਰਮੁ ਚੁਕਾਈ ॥੪॥੪॥੨੦॥
naanak deen. naam maagai; duteea bharam chukaaee |4|4|20|
Sant Singh KhalsaNanak, the meek and humble, begs for the Naam, the Name of the Lord; it eradicates duality and doubt. ||4||4||20||
Manmohan SinghHumble Nanak begs for Thy Name, that purges him of duality and doubt.
Manmohan Singh (Punjabi)ਆਜ਼ਿਜ਼ ਨਾਨਕ ਤੇਰੇ ਨਾਮ ਦੀ ਯਾਚਨਾ ਕਰਦਾ ਹੈ, ਜੋ ਉਸ ਨੂੰ ਦਵੈਤ-ਭਾਵ ਅਤੇ ਵਹਿਮ ਤੋਂ ਨਿਰਮਲ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਦੀਨ ਹੋ ਕੇ ਇਕ ਨਾਮ ਹੀ ਮਾਂਗਤਾ ਹੈ। ਤਿਸੁ ਨਾਮ ਕਰ ਕੇ ਦੂਸਰੇ ਭਾਵ ਕੋ ਔ ਭਰਮ ਕੌ (ਚੁਕਾਈ) ਨਿਵਿਰਤ ਕਰਨੇ ਵਾਲਾ ਹੋਤਾ ਹੈ॥੪॥੪॥੨੦॥
Prof. Sahib Singhਹੇ ਪ੍ਰਭੂ! ਕਿਸੇ ਹੋਰ ਦੂਜੇ (ਨੂੰ ਤੇਰੇ ਵਰਗਾ ਸਮਝਣ) ਦਾ ਭੁਲੇਖਾ ਦੂਰ ਕਰ ਕੇ ਗਰੀਬ ਨਾਨਕ (ਤੇਰੇ ਦਰ ਤੋਂ) ਤੇਰਾ ਨਾਮ ਮੰਗਦਾ ਹੈ ॥੪॥੪॥੨੦॥ਪਦ ਅਰਥ ਨਾਨਕੁ ਦੀਨੁ ਮਾਗੈ = ਗਰੀਬ ਨਾਨਕ ਮੰਗਦਾ ਹੈ। ਦੁਤੀਆ = ਦੂਜਾ। ਭਰਮੁ = ਭੁਲੇਖਾ। ਚੁਕਾਈ = ਚੁਕਾਇ, ਦੂਰ ਕਰ ਕੇ ॥੪॥੪॥੨੦॥
SikhNet (Spanish)Nanak, el humilde, suplica sólo por Tu Nombre, liberando a su mente de toda ilusión. (4-4-20)