ਹਮ ਤੁਮ ਸੰਗਿ; ਝੂਠੇ ਸਭਿ ਬੋਲਾ ॥
ham tum sang; jhootthe sabh bolaa |
Sant Singh KhalsaFalse is all his talk of me and you.
Manmohan SinghFalse is his entire talk, with me and thee.
Manmohan Singh (Punjabi)ਕੂੜੇ ਹਨ, ਉਸ ਦੇ ਸਮੂਹ ਬਚਨ-ਬਿਲਾਸ, ਮੇਰੇ ਅਤੇ ਤੇਰੇ ਨਾਲ।
Fareedkot Teekaਹਮ ਤੁਮ, ਭਾਵ ਸਭ ਕੇ ਸਾਥ ਝੂਠੇ ਬਚਨ ਕਰਤਾ ਹੈ॥
Prof. Sahib Singhਸੰਸਾਰੀ ਸਾਥੀਆਂ ਨਾਲ (ਸਾਥ ਨਿਬਾਹੁਣ ਵਾਲੇ) ਸਾਰੇ ਬੋਲ ਝੂਠ ਹੀ ਹੋ ਜਾਂਦੇ ਹਨ।ਪਦ ਅਰਥ ਹਮ ਤੁਮ ਸੰਗਿ = ਅਸਾਂ ਤੁਸਾਂ ਨਾਲ, ਸਭ ਲੋਕਾਂ ਨਾਲ।
SikhNet (Spanish)Hablar de mí y ti es falso,
ਪਾਇ ਠਗਉਰੀ; ਆਪਿ ਭੁਲਾਇਓ ॥
paae tthgauree; aap bhulaaeo |
Sant Singh KhalsaThe Lord Himself administers the poisonous potion, to mislead and delude.
Manmohan SinghMinistering the intoxicating potion the Lord Himself misleads the mortal.
Manmohan Singh (Punjabi)ਨਸ਼ੀਲੀ ਦੁਆ ਪਿਲਾ ਕੇ, ਪ੍ਰਭੂ ਪ੍ਰਾਣੀ ਨੂੰ ਖ਼ੁਦ ਹੀ ਗੁਮਰਾਹ ਕਰਦਾ ਹੈ।
Fareedkot Teekaਮਾਇਆ ਕੀ ਠਗੀ ਪਾਇਕੇ ਇਹੁ ਜੀਉ ਅਪਨੇ ਆਪ ਸੇ ਭੁਲਾਇਆ ਹੈ॥
Prof. Sahib Singhਪਰ, (ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ (ਮਾਇਆ ਦੇ ਮੋਹ ਦੀ) ਠਗ-ਬੂਟੀ ਖਵਾ ਕੇ ਜੀਵ ਨੂੰ ਕੁਰਾਹੇ ਪਾ ਦੇਂਦਾ ਹੈ।ਪਦ ਅਰਥ ਪਾਇ = ਪਾ ਕੇ। ਠਗਉਰੀ = ਠਗ-ਮੂਰੀ, ਠਗ ਬੂਟੀ, ਧਤੂਰਾ ਆਦਿਕ ਜੋ ਠੱਗ ਲੋਕ ਵਰਤ ਕੇ ਪਰਦੇਸੀਆਂ ਨੂੰ ਠੱਗਦੇ ਹਨ।
SikhNet (Spanish)el Señor Mismo administra el brebaje para desviarnos;
ਨਾਨਕ; ਕਿਰਤੁ. ਨ ਜਾਇ ਮਿਟਾਇਓ ॥੨॥
naanak; kirat. na jaae mittaaeo |2|
Sant Singh KhalsaO Nanak, the the karma of past actions cannot be erased. ||2||
Manmohan SinghNanak, the writ of past deeds can be effaced not.
Manmohan Singh (Punjabi)ਨਾਨਕ, ਪੂਰਬਲੇ ਕਰਮਾਂ ਦੀ ਲਿਖਤਕਾਰ ਮੇਟੀ ਨਹੀਂ ਜਾ ਸਕਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜੀਵ ਕਾ ਕਰਤਤੁ ਹੈ, ਸੋ ਮਿਟਾਇਆ ਨਹੀਂ ਜਾਤਾ ਹੈ॥੨॥
Prof. Sahib Singhਹੇ ਨਾਨਕ! (ਜਨਮਾਂ ਜਨਮਾਂਤਰਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ॥੨॥ਪਦ ਅਰਥ ਨਾਨਕ = ਹੇ ਨਾਨਕ! ਕਿਰਤੁ = ਕੀਤਾ -ਕਮਾਇਆ ਹੋਇਆ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ॥੨॥
SikhNet (Spanish)oh dice Nanak, el Karma de las acciones pasadas no se puede borrar.(2)
ਪਸੁ ਪੰਖੀ ਭੂਤ ਅਰੁ ਪ੍ਰੇਤਾ ॥
pas pankhee bhoot ar pretaa |
Sant Singh KhalsaBeasts, birds, demons and ghosts
Manmohan SinghAnimals, birds, phantoms,
Manmohan Singh (Punjabi)ਡੰਗਰਾਂ, ਪੰਛੀਆਂ ਅਤੇ ਜਿੰਨਾਂ,
Fareedkot Teeka(ਅਨੇਤਾ) ਨੇਤ੍ਰ ਹੀਨ ਅਰਥਾਤ ਅਗ੍ਯਾਨੀ, ਪਸੂ, ਪੰਖੀ, ਭੂਤ ਔ ਪ੍ਰੇਤੋਂ ਕੀ॥
Prof. Sahib Singhਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕਪਦ ਅਰਥ ਅਰੁ = ਅਤੇ।
SikhNet (Spanish)Bestias, pájaros, seres malignos y fantasmas,
ਬਹੁ ਬਿਧਿ ਜੋਨੀ; ਫਿਰਤ ਅਨੇਤਾ ॥
bahu bidh jonee; firat anetaa |
Sant Singh Khalsa- in these many ways, the false wander in reincarnation.
Manmohan Singhare one of the many other species of hobgoblins he (a false person) wanders into.
Manmohan Singh (Punjabi)ਅਤੇ ਹੋਰ ਅਨੇਕਾਂ ਤਰੀਕਿਆਂ ਦੀਆਂ ਪਿਸਾਚਾਂ ਦੀਆਂ ਜੂਨਾਂ ਅੰਦਰ ਉਹ (ਕੂੜਾ ਪੁਰਸ਼) ਭਟਕਦਾ ਹੈ।
Fareedkot Teekaਬਹੁਤ ਪ੍ਰਕਾਰ ਕੀਆਂ ਜੂਨੀਓਂ ਮੇਂ ਫਿਰਤਾ ਹੈ॥
Prof. Sahib Singhਅਨੇਕਾਂ ਜੂਨਾਂ ਵਿਚ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਜੀਵ ਭਟਕਦਾ ਫਿਰਦਾ ਹੈ।ਪਦ ਅਰਥ ਬਹੁ ਬਿਧਿ ਜੋਨੀ = ਅਨੇਕਾਂ ਕਿਸਮਾਂ ਦੀਆਂ ਜੂਨਾਂ ਵਿਚ। ਅਨੇਤਾ = ਅਨੇਤ੍ਰਾ, ਅੰਨ੍ਹਾ।
SikhNet (Spanish)los falsos, vagan a través de todas estas encarnaciones,
ਜਹ ਜਾਨੋ; ਤਹ ਰਹਨੁ. ਨ ਪਾਵੈ ॥
jeh jaano; teh rehan. na paavai |
Sant Singh KhalsaWherever they go, they cannot remain there.
Manmohan SinghWherever he goes, there he is not allowed to stay.
Manmohan Singh (Punjabi)ਜਿੱਥੇ ਕਿਤੇ ਭੀ ਉਹ ਜਾਂਦਾ ਹੈ, ਉੱਥੇ ਉਸ ਨੂੰ ਠਹਿਰਨਾ ਨਹੀਂ ਮਿਲਦਾ।
Fareedkot Teekaਜਹਾਂ ਜਾਤਾ ਹੈ ਤਹਾਂ ਰਹਿਨਾਂ ਨਹੀਂ ਪਾਵਤਾ॥
Prof. Sahib Singhਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ,ਪਦ ਅਰਥ ਜਹ ਜਾਨੋ = ਜਿਸ ਅਸਲ ਟਿਕਾਣੇ ਤੇ ਜਾਣਾ ਹੈ। ਤਹ = ਉਥੇ, (ਪ੍ਰਭੂ-ਚਰਨਾਂ ਵਿਚ)। ਰਹਨੁ ਨ ਪਾਵੈ = ਟਿਕਾਣਾ ਨਹੀਂ ਮਿਲਦਾ।
SikhNet (Spanish)donde sea que van, ahí no se quedan, sin lugar de descanso,
ਥਾਨ ਬਿਹੂਨ; ਉਠਿ ਉਠਿ ਫਿਰਿ ਧਾਵੈ ॥
thaan bihoon; utth utth fir dhaavai |
Sant Singh KhalsaThey have no place of rest; they rise up again and again and run around.
Manmohan SinghThis placeless one arises and runs again and again.
Manmohan Singh (Punjabi)ਇਹ ਨਿਥਾਵਾਂ ਮੁੜ ਮੁੜ ਖੜ੍ਹਾ ਹੋ ਭਜਦਾ ਹੈ।
Fareedkot Teekaਸਰੂਪ ਥਾਨ ਸੇ ਰਹਿਤ ਹੂਆ ਉਠ ਉਠ ਕੇ (ਫਿਰਿ) ਬਾਰੰਬਾਰ ਧਾਵਤਾ ਹੈ, ਭਾਵ ਜਨਮਤਾ ਮਰਤਾ ਹੈ॥
Prof. Sahib Singhਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ (ਹੋਰ ਹੋਰ ਜੂਨਾਂ ਵਿਚ) ਭਟਕਦਾ ਹੈ।ਪਦ ਅਰਥ ਥਾਨ ਬਿਹੂਨ = ਨਿਥਾਵਾਂ ਹੋ ਕੇ। ਉਠਿ = ਉੱਠ ਕੇ। ਧਾਵੈ = (ਅਨੇਕਾਂ ਜੂਨਾਂ ਵਿਚ) ਭਟਕਦਾ ਹੈ।
SikhNet (Spanish)aparecen una y otra vez, y así continúan.
ਮਨਿ ਤਨਿ ਬਾਸਨਾ; ਬਹੁਤੁ ਬਿਸਥਾਰਾ ॥
man tan baasanaa; bahut bisathaaraa |
Sant Singh KhalsaTheir minds and bodies are filled with immense, expansive desires.
Manmohan SinghWithin his mind and body is the expanse of desires.
Manmohan Singh (Punjabi)ਉਸ ਦੇ ਮਨ ਅਤੇ ਦੇਹ ਅੰਦਰ ਖ਼ਾਹਿਸ਼ਾਂ ਦਾ ਭਾਰਾ ਪਸਾਰਾ ਹੈ।
Fareedkot Teekaਮਨ ਤਨ ਮੇਂ ਬਾਸਨਾ ਕਾ ਬਹੁਤ ਹੀ ਬਿਸਥਾਰ ਹੈ॥
Prof. Sahib Singh(ਮਾਇਆ ਦੇ ਮੋਹ ਦੇ ਕਾਰਨ) ਮਨੁੱਖ ਦੇ ਮਨ ਵਿਚ ਤਨ ਵਿਚ ਅਨੇਕਾਂ ਵਾਸਨਾਂ ਦਾ ਖਿਲਾਰਾ ਖਿਲਰਿਆ ਰਹਿੰਦਾ ਹੈ,ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਬਾਸਨਾ = ਮਨੋ-ਕਾਮਨਾ। ਬਿਸਥਾਰਾ = ਖਿਲਾਰਾ।
SikhNet (Spanish)Su cuerpo y mente están saturados de una inmensidad de deseos,
ਅਹੰਮੇਵ. ਮੂਠੋ ਬੇਚਾਰਾ ॥
ahamev. moottho bechaaraa |
Sant Singh KhalsaThe poor wretches are cheated by egotism.
Manmohan SinghThe poor man is cheated by his sense of self-conceit.
Manmohan Singh (Punjabi)ਗ਼ਰੀਬ ਬੰਦੇ ਨੂੰ ਉਸ ਦੇ ਸਵੈ-ਹੰਗਤਾ ਦੇ ਭਾਵ ਨੇ ਠੱਗ ਲਿਆ ਹੈ।
Fareedkot Teeka(ਬੇਚਾਰਾ) ਬੇ ਉਜਰ ਹੰਕਾਰ ਕੇ ਬੀਚ ਮੋਹਿਆ ਗਿਆ ਹੈ ਅਰਥਾਤ ਬਲ ਰਹਿਤ ਹੈ॥
Prof. Sahib Singhਹਉਮੈ ਇਸ ਵਿਚਾਰੇ ਦੇ ਆਤਮਕ ਜੀਵਨ ਨੂੰ ਲੁੱਟ ਲੈਂਦੀ ਹੈ।ਪਦ ਅਰਥ ਅਹੰਮੇਵ = {अहं एव = ਮੈਂ ਹੀ ਮੈਂ ਹੀ} ਹਉਮੈ। ਮੂਠੋ = ਠੱਗਿਆ ਹੋਇਆ। ਬੇਚਾਰਾ = ਨਿਮਾਣਾ।
SikhNet (Spanish)son engañados por el sentido del ego,
ਅਨਿਕ ਦੋਖ; ਅਰੁ ਬਹੁਤੁ ਸਜਾਈ ॥
anik dokh; ar bahut sajaaee |
Sant Singh KhalsaThey are filled with countless sins, and are severely punished.
Manmohan SinghHe has greatly sinned and is greatly punished.
Manmohan Singh (Punjabi)ਉਸ ਨੇ ਘਣੇਰੇ ਪਾਪ ਕੀਤੇ ਹਨ ਅਤੇ ਉਹ ਘਣੇਰੀ ਹੀ ਸਜ਼ਾ ਪਾਉਂਦਾ ਹੈ।
Fareedkot Teekaਅਨੇਕ ਪ੍ਰਕਾਰ ਕੇ ਜੋ ਦੋਖ ਕੀਤੇ ਹੈਂ, ਤਿਨੋਂ ਕਰ ਕੇ ਜਮਦੂਤ ਬਹੁਤ ਸਜਾਈਂ ਦੇਤੇ ਹੈਂ॥
Prof. Sahib Singhਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ, ਅਤੇ ਉਹਨਾਂ ਦੀ ਸਜ਼ਾ ਭੀ ਬਹੁਤ ਮਿਲਦੀ ਹੈ,ਪਦ ਅਰਥ ਦੋਖ = ਐਬ। ਸਜਾਈ = ਸਜ਼ਾ, ਦੰਡ।
SikhNet (Spanish)llenos de errores son llevados a enfrentar el resultado de sus acciones.
ਤਾ ਕੀ ਕੀਮਤਿ; ਕਹਣੁ. ਨ ਜਾਈ ॥
taa kee keemat; kehan. na jaaee |
Sant Singh KhalsaThe extent of this cannot be estimated.
Manmohan SinghThe estimate of those punishments can be told not.
Manmohan Singh (Punjabi)ਉਨ੍ਹਾਂ ਸਜਣਾਂ ਦਾ ਅੰਦਾਜ਼ਾ ਦੱਸਿਆ ਨਹੀਂ ਜਾ ਸਕਦਾ।
Fareedkot Teekaਉਨ ਕੀ ਗਿਨਤੀ ਕਹੀ ਨਹੀਂ ਜਾਤੀ॥
Prof. Sahib Singh(ਉਸ ਤੋਂ ਬਚਣ ਲਈ ਦੁਨੀਆਵੀ ਪਦਾਰਥਾਂ ਵਾਲੀ ਕੋਈ) ਕੀਮਤ ਦੱਸੀ ਨਹੀਂ ਜਾ ਸਕਦੀ (ਕਿਸੇ ਭੀ ਕੀਮਤ ਨਾਲ ਇਸ ਸਜ਼ਾ ਤੋਂ ਖ਼ਲਾਸੀ ਨਹੀਂ ਹੋ ਸਕਦੀ)।ਪਦ ਅਰਥ ਕੀਮਤਿ = ਮੁੱਲ (ਦੁਨੀਆਵੀ ਪਦਾਰਥ ਜਿਹਨਾਂ ਦੇ ਵੱਟੇ ਇਹ ਸਜ਼ਾ ਮੁੱਕ ਸਕੇ)।
SikhNet (Spanish)Sí, Inapreciable es Él, nuestro Señor, el Dios,
ਪ੍ਰਭ ਬਿਸਰਤ; ਨਰਕ ਮਹਿ ਪਾਇਆ ॥
prabh bisarat; narak meh paaeaa |
Sant Singh KhalsaForgetting God, they fall into hell.
Manmohan SinghOn account of forgetting the Lord. he is cast into the hell.
Manmohan Singh (Punjabi)ਸਾਹਿਬ ਨੂੰ ਭੁਲਾਉਣ ਦੇ ਸਬੱਬ, ਉਸ ਨੂੰ ਦੋਸ਼ਕ ਵਿੱਚ ਪਾਇਆ ਜਾਂਦਾ ਹੈ।
Fareedkot Teekaਇਹੁ ਜਾਨੋਂ ਪ੍ਰਭੂ ਕੇ ਬਿਸਰਨੇ ਸੇ ਵਹੁ ਜੀਵ ਨਰਕੋਂ ਮੇਂ ਪਾਇਆ ਜਾਤਾ ਹੈ॥☬ਵਹੁ ਕੈਸੇ ਨਰਕ ਹੈਂ?
Prof. Sahib Singhਪਰਮਾਤਮਾ ਦਾ ਨਾਮ ਭੁੱਲਣ ਕਰਕੇ ਜੀਵ ਨਰਕ ਵਿਚ ਸੁੱਟਿਆ ਜਾਂਦਾ ਹੈ,
SikhNet (Spanish)olvidándose de Él uno es conducido hasta la obscuridad de su propia conciencia,
ਤਹ ਮਾਤ ਨ ਬੰਧੁ; ਨ ਮੀਤ. ਨ ਜਾਇਆ ॥
teh maat na bandh; na meet. na jaaeaa |
Sant Singh KhalsaThere are no mothers there, no siblings, no friends and no spouses.
Manmohan SinghIn that place, there is neither mother, nor relation, nor friend nor wife to succour him.
Manmohan Singh (Punjabi)ਉਸ ਥਾਂ ਤੇ ਉਸ ਦੀ ਸਹਾਇਤਾ ਕਰਨ ਲਈ ਨਾਂ ਮਾਂ ਹੈ ਨਾਂ ਸੰਨਬੰਧੀ, ਨਾਂ ਮਿੱਤ੍ਰ ਤੇ ਨਾਂ ਹੀ ਵਹੁਟੀ।
Fareedkot Teekaਨਾ ਤਹਾਂ ਮਾਤਾ, ਨ ਭਾਈ, ਨਾ ਕੋਈ ਮਿਤ੍ਰ ਹੀ ਰਖ੍ਯਕ ਹੈ, ਪੁਨਾਂ ਨ ਕੋਈ ਤਹਾਂ (ਜਾਇਆ) ਇਸਤ੍ਰੀ ਕੀ ਸਹਾਇਤਾ ਹੈ॥
Prof. Sahib Singhਉਥੇ ਨਾਹ ਮਾਂ, ਨਾਹ ਕੋਈ ਸੰਬੰਧੀ, ਨਾਹ ਕੋਈ ਮਿੱਤਰ, ਨਾਹ ਇਸਤ੍ਰੀ-(ਕੋਈ ਭੀ ਸਹਾਇਤਾ ਨਹੀਂ ਕਰ ਸਕਦਾ)।ਪਦ ਅਰਥ ਤਹ = ਉਥੇ ਨਰਕ ਵਿਚ। ਜਾਇਆ = ਇਸਤ੍ਰੀ।
SikhNet (Spanish)en donde no hay madre, ni esposa, ni amigos, ni parientes que lo socorran.
ਜਿਸ ਕਉ; ਹੋਤ ਕ੍ਰਿਪਾਲ ਸੁਆਮੀ ॥
jis kau; hot kripaal suaamee |
Sant Singh KhalsaThose humble beings, unto whom the Lord and Master becomes Merciful,
Manmohan SinghHe, unto whom the Lord becomes merciful;
Manmohan Singh (Punjabi)ਜਿਸ ਉੱਤੇ ਮਾਲਕ ਮਿਹਰਬਾਨ ਥੀ ਵੰਝਦਾ ਹੈ;
Fareedkot Teekaਜਿਸ ਕਉ (ਸੁਆਮੀ) ਪਰਮੇਸੁਰ ਕਿਰਪਾਲ ਹੋਵੈ ਹੈ॥
Prof. Sahib Singhਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ,ਪਦ ਅਰਥ ਕਉ = ਨੂੰ, ਉੱਤੇ।
SikhNet (Spanish)Pero quien tiene la Misericordia del Señor
ਸੋ ਜਨੁ ਨਾਨਕ; ਪਾਰਗਰਾਮੀ ॥੩॥
so jan naanak; paaragaraamee |3|
Sant Singh KhalsaO Nanak, cross over. ||3||
Manmohan Singhthat man, O Nanak, swims across the world ocean.
Manmohan Singh (Punjabi)ਉਹ ਪੁਰਸ਼ ਹੇ ਨਾਨਕ! ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਦਾਸ ਸੰਸਾਰ ਸੇ ਪਾਰ ਹੋਵੇ ਹੈ॥੩॥
Prof. Sahib Singhਹੇ ਨਾਨਕ! ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ਹੁੰਦਾ ਹੈ ॥੩॥ਪਦ ਅਰਥ ਪਾਰਗਰਾਮੀ = ਪਾਰ ਲੰਘ ਸਕਦਾ ਹੈ ॥੩॥
SikhNet (Spanish)y Maestro logra cruzar. (3)
ਭ੍ਰਮਤ ਭ੍ਰਮਤ; ਪ੍ਰਭ ਸਰਨੀ ਆਇਆ ॥
bhramat bhramat; prabh saranee aaeaa |
Sant Singh KhalsaRambling and roaming, wandering around, I came to seek the Sanctuary of God.
Manmohan SinghRambling and roaming about I have sought the refuge of the Lord,
Manmohan Singh (Punjabi)ਭਟਕਦੇ ਅਤੇ ਭੌਂਦੇ ਹੋਏ ਨੇ ਮੈਂ ਉਸ ਪ੍ਰਭੂ ਦੀ ਪਨਾਹ ਲਈ ਹੈ,
Fareedkot Teekaਜੂਨੀਓਂ ਮੇਂ ਭ੍ਰਮਤਾ ਭ੍ਰਮਤਾ ਮੈਂ ਤਿਸ ਕੀ ਸਰਨ ਆਇਆ ਹੂੰ॥
Prof. Sahib Singhਜੀਵ ਭਟਕ ਭਟਕ ਕੇ (ਆਖ਼ਿਰ ਉਸ ਪਰਮਾਤਮਾ ਦੀ) ਸਰਨ ਆਉਂਦਾ ਹੈ,ਪਦ ਅਰਥ ਭ੍ਰਮਤ = ਭਟਕਦਾ।
SikhNet (Spanish)Ahora mis divagaciones han cesado, me he postrado en el Refugio del Señor,
ਦੀਨਾ ਨਾਥ; ਜਗਤ ਪਿਤ ਮਾਇਆ ॥
deenaa naath; jagat pit maaeaa |
Sant Singh KhalsaHe is the Master of the meek, the father and mother of the world.
Manmohan Singhwho is the Master of the meek and the Father and Mother of the world.
Manmohan Singh (Punjabi)ਜੋ ਮਸਕੀਨਾਂ ਦਾ ਮਾਲਕ ਅਤੇ ਸੰਸਾਰ ਦਾ ਮਾਲਕ ਪਿਓ ਅਤੇ ਮਾਂ ਹੈ।
Fareedkot Teekaਜੋ ਪਰਮੇਸੁਰ ਦੀਨੋਂ ਕਾ ਨਾਥ ਹੈ ਔ ਜਗਤ ਕਾ ਮਾਤਾ ਪਿਤਾ ਹੈ॥
Prof. Sahib Singh(ਜੋ) ਪ੍ਰਭੂ ਦੀਨਾਂ ਦਾ ਨਾਥ ਹੈ, ਜਗਤ ਦਾ ਮਾਂ-ਪਿਉ ਹੈ, ਦਇਆ ਦਾ ਘਰ ਹੈ, (ਜੀਵਾਂ ਦੇ) ਦੁੱਖ ਦਰਦ ਦੂਰ ਕਰਨ ਵਾਲਾ ਹੈ।ਪਦ ਅਰਥ ਦੀਨਾਨਾਥ = ਦੀਨਾਂ ਦਾ ਨਾਥ, ਨਿਮਾਣਿਆਂ ਦਾ ਖਸਮ। ਪਿਤ = ਪਿਤਾ। ਮਾਇਆ = ਮਾਂ।
SikhNet (Spanish)pues mi Señor es el Soporte del pobre,
ਪ੍ਰਭ ਦਇਆਲ; ਦੁਖ ਦਰਦ ਬਿਦਾਰਣ ॥
prabh deaal; dukh darad bidaaran |
Sant Singh KhalsaThe Merciful Lord God is the Destroyer of sorrow and suffering.
Manmohan SinghThe Merciful Master is the Destroyer of sorrow and suffering.
Manmohan Singh (Punjabi)ਮਿਹਰਬਾਨ ਮਾਲਕ ਗ਼ਮ ਅਤੇ ਤਕਲਫ਼ਿ ਨੂੰ ਨਾਸ਼ ਕਰਨ ਵਾਲਾ ਹੈ।
Fareedkot Teekaਦੁਖੀਆਂ ਕੇ ਦਰਦ ਕੋ ਬਿਦਾਰਨੇਹਾਰਾ ਜੋ ਦਇਆਲ ਪ੍ਰਭੂ ਹੈ॥
Prof. Sahib Singhਉਸ ਜੀਵ ਨੂੰ ਉਹ (ਪਰਮਾਤਮਾ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ,ਪਦ ਅਰਥ ਬਿਦਾਰਣ = ਨਾਸ ਕਰਨ ਵਾਲਾ।
SikhNet (Spanish)es el padre y la madre del mundo.
ਜਿਸੁ ਭਾਵੈ; ਤਿਸ ਹੀ ਨਿਸਤਾਰਣ ॥
jis bhaavai; tis hee nisataaran |
Sant Singh KhalsaHe emancipates whoever He pleases.
Manmohan SinghWhomsoever, He wills, him He emancipates.
Manmohan Singh (Punjabi)ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਉਹ ਪਾਰ ਕਰ ਦਿੰਦਾ ਹੈ।
Fareedkot Teekaਵਹੁ ਜਿਸ ਕੋ ਚਾਹੁਤਾ ਹੈ, ਤਿਸੀ ਕੋ ਤਾਰਤਾ ਹੈ॥
Prof. Sahib Singhਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ।ਪਦ ਅਰਥ ਜਿਸੁ ਭਾਵੈ = ਜੋ ਤਿਸੁ ਭਾਵੈ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}।
SikhNet (Spanish)Compasivo es Él, el Destructor de la tristeza
ਅੰਧ ਕੂਪ ਤੇ; ਕਾਢਨਹਾਰਾ ॥
andh koop te; kaadtanahaaraa |
Sant Singh KhalsaHe lifts them up and pulls him out of the deep dark pit.
Manmohan Singhhe pulls out of the blind world-well.
Manmohan Singh (Punjabi)ਉਹ ਸੰਸਾਰ ਦੇ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲੈਂਦਾ ਹੈ।
Fareedkot Teekaਅੰਧਾ ਕੂਆ ਜੋ ਸੰਸਾਰ ਹੈ ਪਰਮੇਸਰ ਤਿਸ ਤੇ ਕਾਢਨੇ ਵਾਲਾ ਹੈ॥
Prof. Sahib Singh(ਸੰਸਾਰ-ਰੂਪ) ਅੰਨ੍ਹੇ ਖੂਹ ਵਿਚੋਂ (ਪ੍ਰਭੂ ਜੀਵ ਨੂੰ) ਕੱਢਣ ਦੇ ਸਮਰੱਥ ਹੈ,ਪਦ ਅਰਥ ਕੂਪ = ਖੂਹ। ਤੇ = ਤੋਂ।
SikhNet (Spanish)y Él emancipa por Su Voluntad a quien sea.
ਪ੍ਰੇਮ ਭਗਤਿ; ਹੋਵਤ ਨਿਸਤਾਰਾ ॥
prem bhagat; hovat nisataaraa |
Sant Singh KhalsaEmancipation comes through loving devotional worship.
Manmohan SinghIt is through love-worship that one is saved.
Manmohan Singh (Punjabi)ਪਿਆਰ-ਭਰੀ ਉਪਾਸ਼ਨਾ ਰਾਹੀਂ ਬੰਦਾ ਪਾਰ ਉੱਤਰ ਜਾਂਦਾ ਹੈ।
Fareedkot Teekaਔਰ ਤਿਸ ਕੀ ਪ੍ਰੇਮਾਂ ਭਗਤੀ ਕਰ ਕੇ ਨਿਸਤਾਰਾ ਹੋਤਾ ਹੈ॥
Prof. Sahib Singhਪ੍ਰਭੂ ਦੀ ਪਿਆਰ-ਭਰੀ ਭਗਤੀ ਨਾਲ ਜੀਵ ਦਾ ਪਾਰ-ਉਤਾਰਾ ਹੋ ਜਾਂਦਾ ਹੈ।ਪਦ ਅਰਥ ਪ੍ਰੇਮ ਭਗਤਿ = ਪਿਆਰ-ਭਰੀ ਭਗਤੀ ਨਾਲ। ਨਿਸਤਾਰਾ = ਪਾਰ-ਉਤਾਰਾ।
SikhNet (Spanish)Él nos saca de la oscuridad, del pozo profundo de la ignorancia
ਸਾਧ ਰੂਪ; ਅਪਨਾ ਤਨੁ ਧਾਰਿਆ ॥
saadh roop; apanaa tan dhaariaa |
Sant Singh KhalsaThe Holy Saint is the very embodiment of the Lord's form.
Manmohan SinghOf himself, the Saint-Guru is the embodiment of the Lord's body.
Manmohan Singh (Punjabi)ਸੰਤ-ਗੁਰਦੇਵ ਜੀ ਖ਼ੁਦ ਸੁਆਮੀ ਦੇ ਸਰੀਰ ਦਾ ਸਰੂਪ ਹਨ।
Fareedkot Teekaਭਗਵਤ ਨੇ ਸਾਧੂਆਂ ਕਾ ਰੂਪ ਅਪਨਾਂ ਸਰੀਰ ਧਾਰਿਆ ਹੈ॥
Prof. Sahib Singhਪਰਮਾਤਮਾ ਨੇ ਗੁਰੂ-ਰੂਪ ਆਪਣਾ ਸਰੀਰ (ਆਪ ਹੀ ਸਦਾ) ਧਾਰਨ ਕੀਤਾ ਹੈ,ਪਦ ਅਰਥ ਸਾਧ = ਗੁਰੂ। ਤਨੁ = ਸਰੀਰ।
SikhNet (Spanish)y redime a aquél a quien Lo adora Amorosamente.
ਮਹਾ ਅਗਨਿ ਤੇ; ਆਪਿ ਉਬਾਰਿਆ ॥
mahaa agan te; aap ubaariaa |
Sant Singh KhalsaHe Himself saves us from the great fire.
Manmohan SinghFrom the great fire, the Lord himself saves the man,
Manmohan Singh (Punjabi)ਭਾਰੀ ਅੱਗ ਤੋਂ ਸਾਈਂ ਖ਼ੁਦ ਇਨਸਾਨ ਨੂੰ ਬਚਾਉਂਦਾ ਹੈ।
Fareedkot Teekaਮਹਾਂ ਅਗਨ ਕਾ ਜੋ ਸਮੁੰਦਰ ਸੰਸਾਰ ਹੈ ਤਿਸ ਸੇ ਅਪਨਾ ਦਾਸ ਰਖ੍ਯਾ ਹੈ॥
Prof. Sahib Singhਤੇ ਜੀਵਾਂ ਨੂੰ ਮਾਇਆ ਦੀ ਵੱਡੀ ਅੱਗ ਤੋਂ ਆਪ ਹੀ ਸਦਾ ਬਚਾਇਆ ਹੈ।ਪਦ ਅਰਥ ਉਬਾਰਿਆ = ਬਚਾਇਆ।
SikhNet (Spanish)Los Santos son la mera Encarnación de Él
ਜਪ ਤਪ ਸੰਜਮ; ਇਸ ਤੇ. ਕਿਛੁ ਨਾਹੀ ॥
jap tap sanjam; is te. kichh naahee |
Sant Singh KhalsaBy myself, I cannot practice meditation, austerities, penance and self-discipline.
Manmohan SinghBy himself this mortal can practise not meditation, penance and self control.
Manmohan Singh (Punjabi)ਆਪਣੇ ਆਪ ਇਹ ਪ੍ਰਾਣੀ ਸਿਮਰਨ, ਤਪੱਸਿਆਂ ਤੇ ਸਵੈ-ਜ਼ਬਤ ਦੀ ਕਮਾਈ ਨਹੀਂ ਕਰ ਸਕਦਾ।
Fareedkot Teekaਜਬ ਤਪ ਪੁਨਾ ਇੰਦ੍ਰਿਆਂ ਕਾ ਰੋਕਨਾਂ ਇਸ ਜੀਵ ਸੇ ਕੁਛ ਨਹੀਂ ਹੋ ਸਕਤਾ॥
Prof. Sahib Singhਨਹੀਂ ਤਾਂ ਇਸ ਜੀਵ ਪਾਸੋਂ ਜਪ ਤਪ (ਨਾਮ ਦੀ ਕਮਾਈ) ਤੇ ਸੰਜਮ (ਸੁੱਧ ਆਚਰਨ) ਦੀ ਮਿਹਨਤ ਕੁਝ ਭੀ ਨਹੀਂ ਹੋ ਸਕਦੀ।ਪਦ ਅਰਥ ਇਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਇਸੁ' ਦਾ (ੁ) ਉਡ ਗਿਆ ਹੈ} ਇਸ (ਜੀਵ) ਤੋਂ।
SikhNet (Spanish)y Él, de Sí Mismo, los salva del fuego quemante del deseo.
ਆਦਿ ਅੰਤਿ; ਪ੍ਰਭ ਅਗਮ ਅਗਾਹੀ ॥
aad ant; prabh agam agaahee |
Sant Singh KhalsaIn the beginning and in the end, God is inaccessible and unfathomable.
Manmohan SinghIn the beginning and the end, the Unapproachable and Unfathomable Lord alone is the Doer of everything.
Manmohan Singh (Punjabi)ਆਰੰਭ ਅਤੇ ਅਖ਼ੀਰ ਵਿੱਚ ਕੇਵਲ ਅਪਹੁੰਚ ਅਤੇ ਅਥਾਹ ਸੁਆਮੀ ਹੀ ਸਾਰਾ ਕੁਛ ਕਰਨ ਵਾਲਾ ਹੈ।
Fareedkot Teekaਸਦਾ ਸਦਾ ਪ੍ਰਭੂ ਅਗਮ ਔ ਅਥਾਹੁ ਹੈ॥☬ਤਿਸ ਪੈ ਐਸੇ ਬੇਨਤੀ ਕਰਿ:
Prof. Sahib Singhਹੇ ਪ੍ਰਭੂ! ਜਗਤ ਦੇ ਸ਼ੁਰੂ ਤੋਂ ਅੰਤ ਤਕ ਤੂੰ ਹੀ ਕਾਇਮ ਰਹਿਣ ਵਾਲਾ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ।ਪਦ ਅਰਥ ਅਗਮ = ਅਪਹੁੰਚ। ਅਗਾਮੀ = ਅਗਾਧ।
SikhNet (Spanish)Por sí mismo, uno no puede practicar la Contemplación, la Austeridad o el Autocontrol, pues tanto en el principio como al final,
ਨਾਮੁ ਦੇਹਿ; ਮਾਗੈ ਦਾਸੁ ਤੇਰਾ ॥
naam dehi; maagai daas teraa |
Sant Singh KhalsaPlease bless me with Your Name, Lord; Your slave begs only for this.
Manmohan SinghBless Thou me with Thine Name. O Lord, This gift, alone, Thy slave begs of Thee.
Manmohan Singh (Punjabi)ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ, ਹੇ ਪ੍ਰਭੂ! ਤੇਰਾ ਗੋਲਾ ਕੇਵਲ ਇਹ ਦਾਤ ਹੀ ਤੇਰੇ ਕੋਲੋਂ ਮੰਗਦਾ ਹੈ।
Fareedkot Teekaਮੈਂ ਤੇਰਾ ਦਾਸ ਏਹੀ ਮਾਂਗਤਾ ਹੂੰ, ਮੁਝੇ ਨਾਮ ਦੇਹੁ॥
Prof. Sahib Singhਤੇਰਾ ਦਾਸ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ।ਪਦ ਅਰਥ ਮਾਗੈ = ਮੰਗਦਾ ਹੈ {ਇਕ-ਵਚਨ}।
SikhNet (Spanish)sólo el Señor Infinito e Insondable es la Fuente de toda actividad.
ਹਰਿ ਜੀਵਨ ਪਦੁ; ਨਾਨਕ. ਪ੍ਰਭੁ ਮੇਰਾ ॥੪॥੩॥੧੯॥
har jeevan pad; naanak. prabh meraa |4|3|19|
Sant Singh KhalsaO Nanak, my Lord God is the Giver of the true state of life. ||4||3||19||
Manmohan SinghO Nanak my God-Lord is the Giver of the Eternal life,
Manmohan Singh (Punjabi)ਹੇ ਨਾਨਕ! ਮੈਡਾਂ ਵਾਹਿਗੁਰੂ ਸੁਆਮੀ ਅਮਰ ਜਿੰਦਗੀ ਦੇਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਿਉਂਕਿ ਹੇ ਹਰਿ ਪ੍ਰਭੂ! ਮੇਰਾ ਏਹੀ ਜੀਵਾਵਨੇ ਕਾ ਅਸਥਾਨ ਹੈ॥੪॥੩॥੧੯॥
Prof. Sahib Singhਹੇ ਨਾਨਕ! ਮੇਰਾ ਹਰੀ-ਪ੍ਰਭੂ ਆਤਮਕ ਜੀਵਨ ਦਾ ਦਰਜਾ (ਦੇਣ ਵਾਲਾ) ਹੈ ॥੪॥੩॥੧੯॥ਪਦ ਅਰਥ ਜੀਵਨ ਪਦੁ = ਆਤਮਕ ਜੀਵਨ ਦਾ ਦਰਜਾ ॥੪॥੩॥੧੯॥
SikhNet (Spanish)Oh Dios, bendíceme con Tu Nombre, Tu Sirviente Te pide sólo esto, pues sólo Tú eres el Supremo Objeto de vida de Nanak.(4-3-19)