ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਰਿ ਰਸਨਾ ਹਰਿ ਜਸੁ ਗਾਵੈ; ਖਰੀ ਸੁਹਾਵਣੀ ॥
har rasanaa har jas gaavai; kharee suhaavanee |
Sant Singh KhalsaThe tongue which sings the Lord's Praises, is so very beautiful.
Manmohan SinghVery beauteous is the tongue which sings the Lord God's praise.
Manmohan Singh (Punjabi)ਬਹੁਤੀ ਹੀ ਸੁਹਣੀ ਹੈ ਉਹ ਜੀਭ ਜਿਹੜੀ ਸੁਆਮੀ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੀ ਹੈ।
Fareedkot Teekaਜੋ ਰਸਨਾ ਹਰੀ ਕੇ ਗੁਣੋਂ ਕੋ ਗਾਵਤੀ ਹੈ, ਸੋ ਅਤਿ ਸੋਭਨੀਕ ਹੈ॥
Prof. Sahib Singhਜੋ ਜੀਭ ਹਰੀ ਦਾ ਜਸ ਗਾਉਂਦੀ ਹੈ, ਉਹ ਬੜੀ ਸੁੰਦਰ ਲਗਦੀ ਹੈ;
SikhNet (Spanish)Los labios que recitan la Alabanza del Señor son bellos.
ਜੋ ਮਨਿ ਤਨਿ ਮੁਖਿ ਹਰਿ ਬੋਲੈ; ਸਾ ਹਰਿ ਭਾਵਣੀ ॥
jo man tan mukh har bolai; saa har bhaavanee |
Sant Singh KhalsaOne who speaks the Lord's Name, with mind, body and mouth, is pleasing to the Lord.
Manmohan SinghThe woman, who with her mind, body and mouth utters God's Name, she is pleasing to the Lord.
Manmohan Singh (Punjabi)ਇਸਤਰੀ, ਜੋ ਆਪਦੇ ਚਿੱਤ, ਸਰੀਰ ਤੇ ਮੂੰਹ ਨਾਲ ਰੱਬ ਦੇ ਨਾਮ ਨੂੰ ਉਚਾਰਦੀ ਹੈ, ਉਹ ਸਾਈਂ ਨੂੰ ਚੰਗੀ ਲਗਦੀ ਹੈ।
Fareedkot Teekaਜੋ ਮਨ ਤਨ ਸੇ ਮੁਖ ਕਰ ਕੇ ਹਰੀ ਨਾਮ ਕੌ ਉਚਾਰਨ ਕਰਤੀ ਹੈ, ਸੋਈ ਹਰੀ ਕੋ ਭਾਵਤੀ ਹੈ॥
Prof. Sahib Singhਜੋ ਮਨੋਂ ਤਨੋਂ ਹੋ ਕੇ ਮੂੰਹੋਂ ਹਰੀ-ਨਾਮ ਬੋਲਦੀ ਹੈ ਉਹ ਹਰੀ ਨੂੰ ਪਿਆਰੀ ਲੱਗਦੀ ਹੈ;
SikhNet (Spanish)Aquél que tiene una mente, unos labios y un cuerpo que resuenan con la Palabra del Shabd,
ਜੋ ਗੁਰਮੁਖਿ ਚਖੈ ਸਾਦੁ; ਸਾ ਤ੍ਰਿਪਤਾਵਣੀ ॥
jo guramukh chakhai saad; saa tripataavanee |
Sant Singh KhalsaThat Gurmukh tastes the the sublime taste of the Lord, and is satisfied.
Manmohan SinghShe, who, by Guru's grace, tastes Lord's relish, is satiated.
Manmohan Singh (Punjabi)ਜਿਹੜੀ ਗੁਰਾਂ ਦੀ ਦਇਆ ਦੁਆਰਾ ਸੁਆਮੀ ਦੇ ਸੁਆਦ ਨੂੰ ਮਾਣਦੀ ਹੈ, ਉਹ ਰੱਜ ਜਾਂਦੀ ਹੈ।
Fareedkot Teekaਜੋ ਗੁਰੋਂ ਦ੍ਵਾਰੇ ਹਰੀ ਕੇ ਅਨੰਦ ਕੋ ਲੇਤੀ ਹੈ, ਸੋਈ ਔਰ ਰਸੋਂ ਸੇ ਤ੍ਰਿਪਤ ਹੋਤੀ ਹੈ॥
Prof. Sahib Singhਜੋ ਸਤਿਗੁਰੂ ਦੇ ਸਨਮੁਖ ਹੋ ਕੇ ਸੁਆਦ ਚੱਖਦੀ ਹੈ, ਉਹ ਰੱਜ ਜਾਂਦੀ ਹੈ (ਭਾਵ, ਉਹ ਜੀਭ ਹੋਰ ਰਸਾਂ ਵੱਲ ਨਹੀਂ ਦੌੜਦੀ)।
SikhNet (Spanish)complace al Señor. Aquél que por la Gracia del Guru participa en Dios, es liberado.
ਗੁਣ ਗਾਵੈ ਪਿਆਰੇ ਨਿਤ; ਗੁਣ ਗਾਇ. ਗੁਣੀ ਸਮਝਾਵਣੀ ॥
gun gaavai piaare nit; gun gaae. gunee samajhaavanee |
Sant Singh KhalsaShe sings continually the Glorious Praises of her Beloved; singing His Glorious Praises, she is uplifted.
Manmohan SinghReforming herself, she chants the virtues of the virtuous Lord and ever sings the praise of her Beloved.
Manmohan Singh (Punjabi)ਆਪਣੇ ਆਪ ਨੂੰ ਸਧਾਰ ਕੇ ਉਹ ਨੇਕੀ ਨਿਪੁੰਨ ਪ੍ਰਭੂ ਦੀਆਂ ਨੇਕੀਆਂ ਨੂੰ ਅਲਾਪਦੀ ਅਤੇ ਸਦਾ ਹੀ ਆਪਣੇ ਪ੍ਰੀਤਮ ਦਾ ਜੱਸ ਗਾਇਨ ਕਰਦੀ ਹੈ।
Fareedkot Teekaਸੋ ਐਸੇ ਰਸਨਾ ਦ੍ਵਾਰੇ ਸਤਿਗੁਰ ਸੰਤ ਪਿਆਰੇ ਕੇ ਗੁਣ ਨਿਤ੍ਯੰਪ੍ਰਤਿ ਗਾਯਨ ਕਰਤੇ ਹੈਂ, ਸੋ ਆਪ ਗੁਣੋਂ ਕੋ ਗਾਇ ਕਰ ਗੁਣੋਂ ਵਾਲੇ ਪ੍ਰਮੇਸਰ ਕੀ ਔਰੋਂ ਕੋ ਸਮਝਾਵਣੀ ਦੇਤੇ ਹੈਂ॥
Prof. Sahib Singhਪਿਆਰੇ ਹਰੀ ਦੇ ਗੁਣ ਸਦਾ ਗਾਉਂਦੀ ਹੈ ਤੇ ਗੁਣ ਗਾ ਕੇ ਗੁਣੀ (ਹਰੀ) ਦੀ (ਹੋਰਨਾਂ ਨੂੰ) ਸਿੱਖਿਆ ਦੇਂਦੀ ਹੈ।
SikhNet (Spanish)Él canta siempre la Alabanza del Señor y se instruye en las Virtudes de Dios.
ਜਿਸੁ ਹੋਵੈ ਆਪਿ ਦਇਆਲੁ; ਸਾ ਸਤਿਗੁਰੂ ਗੁਰੂ ਬੁਲਾਵਣੀ ॥੧੩॥
jis hovai aap deaal; saa satiguroo guroo bulaavanee |13|
Sant Singh KhalsaShe is blessed with the Lord's Mercy, and she chants the Words of the Guru, the True Guru. ||13||
Manmohan SinghShe, unto whom the Lord Himself becomes merciful, utters the hymns of the great True Guru.
Manmohan Singh (Punjabi)ਜਿਸ ਉਤੇ ਮਾਲਕ ਖੁਦ ਮਿਹਰਬਾਨ ਹੋ ਜਾਂਦਾ ਹੈ, ਉਹ ਵੱਡ ਸੱਚੇ ਗੁਰਾਂ ਦੀ ਬਾਣੀ ਦਾ ਉਚਾਰਨ ਕਰਦੀ ਹੈ।
Fareedkot Teekaਜਿਸ ਪਰ ਵਾਹਿਗੁਰੂ ਆਪ ਦਿਆਲ ਹੋਤਾ ਹੈ, ਤਿਸ ਕੋ ਪੂਜ੍ਯ ਸਤਿਗੁਰੂ ਐਸੀ ਬਾਣੀ ਹਰਿ ਨਾਮ ਜਪਣੇ ਕੀ ਬੁਲਾਵਣੀ ਕਰਤੇ ਹੈਂ॥੧੩॥☬ਦ੍ਰਸ੍ਟਾਂਤੋਂ ਕਰ ਕੇ ਸੇਵਾ ਕਾ ਪ੍ਰਕਾਰ ਕਹਤੇ ਹੈਂ:
Prof. Sahib Singhਜਿਸ (ਜੀਭ) ਤੇ ਹਰੀ ਆਪ ਦਿਆਲ ਹੁੰਦਾ ਹੈ, ਉਹ 'ਗੁਰੂ ਗੁਰੂ' ਜਪਦੀ ਹੈ ॥੧੩॥
SikhNet (Spanish)Pero sólo aquél que tiene la Gracia del Guru, recita Su Palabra. (13)