ੴ

ਸਿੱਖਬਾਣੀ · SikhBani

ਮਨਮੁਖ ਹਰਿ ਨਾਮੁ ਨ ਸੇਵਿਆ ਦੁਖੁ ਲਗਾ ਬਹੁਤਾ ਆਇ ॥

manamukh har naam na seviaa dukh lagaa bahutaa aae
Guru Amardas Ji ਗੁਰੂ ਅਮਰਦਾਸ ਜੀ · Raag Sorath · Ang 647 · 6 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਨਮੁਖ. ਹਰਿ ਨਾਮੁ. ਨ ਸੇਵਿਆ; ਦੁਖੁ ਲਗਾ ਬਹੁਤਾ ਆਇ ॥

manamukh. har naam. na seviaa; dukh lagaa bahutaa aae |

Sant Singh KhalsaThe self-willed manmukh does not serve the Lord's Name, and so he suffers in horrible pain.
Manmohan SinghThe way-ward person serves not God's Name, so immense anguish overtakes him.
Manmohan Singh (Punjabi)ਆਪ-ਹੁਦਰਾ ਪੁਰਸ਼ ਰੱਬ ਦੇ ਨਾਮ ਦੀ ਘਾਲ ਨਹੀਂ ਕਾਮਉਂਦਾ, ਇਸ ਲਈ ਉਸ ਨੂੰ ਡਾਢੀ ਪੀੜਾ ਆ ਪਕੜਦੀ ਹੈ।
Fareedkot Teekaਮਨਮੁਖੋਂ ਨੇ ਹਰਿ ਨਾਮ ਨਹੀਂ ਸੇਵਿਆ ਹੈ, ਇਸ ਤੇ ਬਹੁਤ ਦੂਖੁ ਆਇ ਲਗਾ ਹੈ॥
Prof. Sahib Singhਮਨਮੁਖ ਨੇ ਹਰੀ ਦਾ ਨਾਮ ਨਹੀਂ ਸਿਮਰਿਆ, ਇਸ ਕਰਕੇ ਬਹੁਤਾ ਦੁਖੀ ਹੁੰਦਾ ਹੈ।
SikhNet (Spanish)El hombre de ego no habita en el Nombre del Señor y además sufre inmensamente.

ਅੰਤਰਿ ਅਗਿਆਨੁ ਅੰਧੇਰੁ ਹੈ; ਸੁਧਿ. ਨ ਕਾਈ ਪਾਇ ॥

antar agiaan andher hai; sudh. na kaaee paae |

Sant Singh KhalsaHe is filled with the darkness of ignorance, and he does not understand anything.
Manmohan SinghWithin him is the darkness of spiritual ignorance and he acquires not understanding.
Manmohan Singh (Punjabi)ਉਸ ਦੇ ਅੰਦਰ ਆਤਮਕ ਬੇਸਮਝੀ ਦਾ ਅਨ੍ਹੇਰਾ ਹੈ ਅਤੇ ਉਸ ਨੂੰ ਕੋਈ ਸਮਝ ਨਹੀਂ ਪੈਦੀ।
Fareedkot Teekaਤਿਨ ਕੇ ਅੰਤਰ ਅਗਿਆਨ ਰੂਪੀ ਅੰਧੇਰਾ ਹੈ, ਤਿਸੀ ਤੇ ਵਹੁ ਕੋਈ ਸੋਝੀ ਨਹੀਂ ਪਾਵਤੇ ਹੈਂ॥
Prof. Sahib Singhਉਸ ਦੇ ਹਿਰਦੇ ਵਿਚ ਅਗਿਆਨ (-ਰੂਪ) ਹਨੇਰਾ ਹੁੰਦਾ ਹੈ (ਇਸ ਲਈ) ਉਸ ਨੂੰ ਕੋਈ ਸੋਝੀ ਨਹੀਂ ਪੈਂਦੀ।
SikhNet (Spanish)En su interior está la oscuridad de la idiotez, y no despierta para su Dios.

ਮਨਹਠਿ. ਸਹਜਿ, ਨ ਬੀਜਿਓ; ਭੁਖਾ ਕਿ ਅਗੈ ਖਾਇ ॥

manahatth. sehaj, na beejio; bhukhaa ki agai khaae |

Sant Singh KhalsaBecause of his stubborn mind, he does not plant the seeds of intuitive peace; what will he eat in the world hereafter, to satisfy his hunger?
Manmohan SinghThrough his mind's obstinacy he sows not the seed of the Lord's Name, When hungry, what shall he eat hereafter.
Manmohan Singh (Punjabi)ਆਪਣੇ ਮਨ ਦੀ ਜ਼ਿਦ ਰਾਹੀਂ ਉਹ ਸੁਆਮੀ ਦੇ ਨਾਮ ਦਾ ਬੀਜ ਨਹੀਂ ਬੀਜਦਾ। ਉਹ ਭੁੱਖ ਲੱਗਣ ਸਮੇਂ ਐਦੂੰ ਮਗਰੋ ਕੀ ਖਾਉਗਾ?
Fareedkot Teekaਜਿਸ ਨੇ ਮਨ ਕੇ ਹਠ ਅਰਥਾਤ ਹੰਕਾਰ ਕਰ ਕੇ (ਸਹਜਿ) ਸਾਂਤੀ ਕਾ ਬੀਜ ਬੀਜਿਆ ਨਹੀਂ ਹੈ ਅਰਥਾਤ ਗੁਰੋਂ ਦ੍ਵਾਰਾ ਨਾਮ ਨਹੀਂ ਜਪਿਆ ਹੈ, ਜਬ ਸੋ ਪ੍ਰਲੋਕ ਮੇਂ ਭੁਖਾ ਹੋਇਗਾ ਤੌ ਕਿਆ ਖਾਵੇਗਾ, ਭਾਵ ਸੇ ਦੁਖੀ ਹੋਵੇਗਾ॥
Prof. Sahib Singhਮਨ ਦੇ ਹਠ ਕਰਕੇ ਉਹ ਅਡੋਲ ਅਵਸਥਾ ਵਿਚ ਕੁਝ ਨਹੀਂ ਬੀਜਦਾ (ਨਾਮ ਨਹੀਂ ਜਪਦਾ), (ਇਸ ਆਤਮਕ ਖ਼ੁਰਾਕ ਤੋਂ ਸੱਖਣਾ) ਭੁੱਖਾ ਅੱਗੇ ਕੀਹ ਖਾਏਗਾ?
SikhNet (Spanish)Él impone su voluntad y no siembra la Semilla de Paz.

ਨਾਮੁ ਨਿਧਾਨੁ ਵਿਸਾਰਿਆ; ਦੂਜੈ ਲਗਾ ਜਾਇ ॥

naam nidhaan visaariaa; doojai lagaa jaae |

Sant Singh KhalsaHe has forgotten the treasure of the Naam; he is caught in the love of duality.
Manmohan SinghHe has forgotten the name treasures, being attached with another.
Manmohan Singh (Punjabi)ਉਸ ਨੇ ਹੋਰਸ ਨਾਲ ਜੁੜਿਆ ਹੋਇਆ ਨਾਮ ਦੇ ਖਜਾਨੇ ਨੂੰ ਭੁਲਾ ਦਿੱਤਾ ਹੈ।
Fareedkot Teekaਨਾਮ ਰੂਪੀ ਖਜਾਨੇ ਕੋ ਤਿਸ ਨੇ ਵਿਸਾਰ ਦੀਆ ਹੈ ਔ ਦ੍ਵੈਤ ਭਾਵ ਮੇਂ ਜਾਇ ਲਗਾ ਹੈ॥
Prof. Sahib Singh(ਮਨਮੁਖ) ਨਾਮ-ਖ਼ਜ਼ਾਨਾ ਵਿਸਾਰ ਕੇ ਮਾਇਆ ਵਿਚ ਜਾ ਲੱਗਾ ਹੈ।
SikhNet (Spanish)¿Cómo podrá calmar su hambre en el más allá, si abandona el Nombre del Señor, el Tesoro de todo lo bueno,

ਨਾਨਕ. ਗੁਰਮੁਖਿ ਮਿਲਹਿ ਵਡਿਆਈਆ; ਜੇ ਆਪੇ ਮੇਲਿ ਮਿਲਾਇ ॥੨॥

naanak. guramukh mileh vaddiaaeea; je aape mel milaae |2|

Sant Singh KhalsaO Nanak, the Gurmukhs are honored with glory, when the Lord Himself unites them in His Union. ||2||
Manmohan SinghNanak, the Guru-wards obtain honour, when the Lord Himself unites them in His union.
Manmohan Singh (Punjabi)ਨਾਨਕ, ਗੁਰੂ ਅਨੁਸਾਰੀ ਨੂੰ ਜਦ ਸੁਆਮੀ ਖੁਦ ਆਪਦੇ ਮਿਲਾਪ ਵਿੱਚ ਮਿਲਾ ਲੈਦਾ ਹੈ, ਤਾਂ ਉਹ ਮਾਨ ਇੱਜ਼ਤ ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਵਾਹਿਗੁਰੂ ਨੇ ਅਪਨੇ ਸਤਸੰਗ ਮੇਲ ਮੇਂ ਆਪੇ ਮਿਲਾਏ ਹੈਂ, ਤਿਨ ਗੁਰਮੁਖੋਂ ਕੋ ਵਡਿਆਈਆਂ ਮਿਲਤੀਆਂ ਹੈਂ॥੨॥
Prof. Sahib Singhਹੇ ਨਾਨਕ! ਸਤਿਗੁਰੂ ਦੇ ਸਨਮੁਖ ਹੋਏ ਮਨੁੱਖਾਂ ਨੂੰ ਵਡਿਆਈ ਮਿਲਦੀ ਹੈ, ਜੇ ਹਰੀ ਆਪ ਹੀ ਸੰਗਤਿ ਵਿਚ ਮਿਲਾ ਲਏ ॥੨॥
SikhNet (Spanish)y se aferra a la idea de lo otro? Dice Nanak, a través del Guru, uno obtiene la Gloria si el Señor, por Sí Mismo, lo une a Su Ser. (2)
Answers quote the Granth verbatim with Ang citations. AI commentary is not Gurbani and not a religious ruling.