ੴ

ਸਿੱਖਬਾਣੀ · SikhBani

ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥

hasatee sir jiau ankas hai aharan jiau sir dee
Guru Amardas Ji ਗੁਰੂ ਅਮਰਦਾਸ ਜੀ · Raag Sorath · Ang 647, 648 · 5 lines
Translations

ਸਲੋਕੁ ਮਃ ੩ ॥

salok mahalaa 3 | Ang 647

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਹਸਤੀ ਸਿਰਿ ਜਿਉ ਅੰਕਸੁ ਹੈ; ਅਹਰਣਿ ਜਿਉ ਸਿਰੁ ਦੇਇ ॥

hasatee sir jiau ankas hai; aharan jiau sir dee | Ang 647

Sant Singh KhalsaThe elephant offers its head to the reins, and the anvil offers itself to the hammer;
Manmohan SinghAs the elephant offers his head to the goad and as the anvil offers itself to the hammer.
Manmohan Singh (Punjabi)ਜਿਸ ਤਰ੍ਹਾਂ ਹਾਥੀ ਕੁੰਡੇ ਹੇਠ ਸਿਰ ਦਿੰਦਾ ਹੈ। ਜਿਸ ਤਰ੍ਹਾਂ ਅਹਿਰਣ ਹਥੌੜੇ ਮੂਹਰੇ ਆਪਣੇ ਆਪ ਨੂੰ ਭੇਟ ਕਰ ਦਿੰਦੀ ਹੈ।
Fareedkot Teekaਜੈਸੇ ਹਸਤੀ ਕੇ ਸਿਰ ਪਰ (ਅੰਕਸੁ) ਕੁੰਡਾ ਹੋਤਾ ਹੈ ਔਰ ਜੈਸੇ ਅਹਰਣ ਹਥੌੜੇ ਕੇ ਨੀਚੇ ਸਿਰ ਦੇਤੀ ਹੈ॥
Prof. Sahib Singhਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਵਦਾਨ ਹੇਠਾਂ) ਸਿਰ ਦੇਂਦੀ ਹੈ,

ਪਦ ਅਰਥ ਸਿਰਿ = ਸਿਰ ਉਤੇ। ਅੰਕਸੁ = ਮਹਾਵਤ ਦਾ ਕੁੰਡਾ।

SikhNet (Spanish)Así como el elefante entrega su voluntad ante el fuete y el yunque al herrero,

ਮਨੁ ਤਨੁ ਆਗੈ ਰਾਖਿ ਕੈ; ਊਭੀ ਸੇਵ ਕਰੇਇ ॥

man tan aagai raakh kai; aoobhee sev karee | Ang 647

Sant Singh Khalsajust so, we offer our minds and bodies to our Guru; we stand before Him, and serve Him.
Manmohan SinghSo place, thou, thy soul and body, before the Guru and ever stand and serve him.
Manmohan Singh (Punjabi)ਏਸੇ ਤਰ੍ਹਾਂ ਤੂੰ ਆਪਣੀ ਆਤਮਾ ਤੇ ਦੇਹ ਗੁਰਾਂ ਮੂਹਰੇ ਧਰ ਦੇ, ਅਤੇ ਸਦਾ ਖੜਾ ਹੋ ਉਨ੍ਹਾਂ ਦੀ ਚਾਕਰੀ ਕਮਾ।
Fareedkot Teekaਤੈਸੇ ਹੀ ਗੁਰੋਂ ਆਗੇ ਮਨ ਤਨ ਰਖਿ ਕੇ (ਊਭੀ) ਖੜੀ ਅਰਥਾਤ ਸਾਵਧਾਨ ਹੋ ਕਰ ਸੇਵਾ ਕਰੇ, ਭਾਵ ਸੇ ਗੁਰੋਂ ਕੀ ਤਾੜਨਾ ਸਹਾਰੇ॥
Prof. Sahib Singhਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ;

ਪਦ ਅਰਥ ਊਭੀ = ਖਲੋ ਕੇ, ਸੁਚੇਤ ਹੋ ਕੇ।

SikhNet (Spanish)así uno debe entregar su cuerpo y su mente al Guru y estar siempre alerta al Servicio de su Dios.

ਇਉ ਗੁਰਮੁਖਿ. ਆਪੁ ਨਿਵਾਰੀਐ; ਸਭੁ ਰਾਜੁ ਸ੍ਰਿਸਟਿ ਕਾ ਲੇਇ ॥

eiau guramukh. aap nivaareeai; sabh raaj srisatt kaa lee | Ang 648

Sant Singh KhalsaThis is how the Gurmukhs eliminate their self-conceit, and come to rule the whole world.
Manmohan SinghIn this way, having effaced his ego, the Guru-ward assumes the sovereignty of the whole world.
Manmohan Singh (Punjabi)ਇਸ ਤਰੀਕੇ ਨਾਲ ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਗੁਰੂ-ਅਨੁਸਾਰੀ ਸਾਰੇ ਸੰਸਾਰ ਦੀ ਪਾਤਿਸ਼ਾਹੀ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜੋ ਗੁਰਮੁਖਿ ਇਸ ਪ੍ਰਕਾਰ ਆਪਾ ਭਾਵ ਕੋ ਨਿਵਾਰਤਾ ਹੈ, ਸੋ ਸੰਪੂਰਨ ਸ੍ਰਿਸ੍ਟੀ ਕਾ (ਰਾਜੁ) ਪ੍ਰਕਾਸ ਲੇਤਾ ਹੈ, ਭਾਵ ਬ੍ਰਹਮ ਕੋ ਸਤ ਅਰ ਜਗਤ ਕੋ ਮਿਥਿਆ ਜਾਨਤਾ ਹੈ॥
Prof. Sahib Singhਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।

ਪਦ ਅਰਥ ਆਪੁ = ਆਪਾ-ਭਾਵ, ਅਪਣੱਤ। ਨਿਵਾਰੀਐ = ਦੂਰ ਕੀਤੀ ਜਾਂਦੀ ਹੈ।

SikhNet (Spanish)Así es como el Gurmukj elimina su ego negativo y llega a regir al mundo entero.

ਨਾਨਕ ਗੁਰਮੁਖਿ ਬੁਝੀਐ; ਜਾ ਆਪੇ ਨਦਰਿ ਕਰੇਇ ॥੧॥

naanak guramukh bujheeai; jaa aape nadar karee |1| Ang 648

Sant Singh KhalsaO Nanak, the Gurmukh understands, when the Lord casts His Glance of Grace. ||1||
Manmohan SinghNanak, when the Lord casts His gracious glance, then alone, man understands this, through the Guru.
Manmohan Singh (Punjabi)ਨਾਨਕ, ਜਦੋਂ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਕੇਵਲ ਤਦ ਹੀ ਬੰਦਾ ਗੁਰਾਂ ਦੇ ਰਾਹੀਂ ਇਸ (ਭੇਤ) ਨੂੰ ਸਮਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਵਾਹਿਗੁਰੂ ਆਪ ਕ੍ਰਿਪਾ ਦ੍ਰਿਸਟੀ ਕਰਤਾ ਹੈ ਤਬ ਗੁਰੋਂ ਦ੍ਵਾਰੇ ਇਸ ਪ੍ਰਕਾਰ ਸਮਝੀਤਾ ਹੈ॥੧॥
Prof. Sahib Singhਹੇ ਨਾਨਕ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ ॥੧॥
SikhNet (Spanish)Dice Nanak, el Gurmukj entiende cuando el Señor posa Su Mirada de Gracia. (1)
Answers quote the Granth verbatim with Ang citations. AI commentary is not Gurbani and not a religious ruling.