ੴ

ਸਿੱਖਬਾਣੀ · SikhBani

ਧਨੁ ਧਨੁ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥

dhan dhan suhaavee safal gharree jit har sevaa man bhaanee
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1317 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਧਨੁ ਧਨੁ ਸੁਹਾਵੀ ਸਫਲ ਘੜੀ; ਜਿਤੁ ਹਰਿ ਸੇਵਾ ਮਨਿ ਭਾਣੀ ॥

dhan dhan suhaavee safal gharree; jit har sevaa man bhaanee |

Sant Singh KhalsaBlessed, blessed, beauteous and fruitful is that moment, when service to the Lord becomes pleasing to the mind.
Manmohan SinghAuspicious, blessed, beauteous and fruitful is the moment, when God's service become pleasing to man's mind.
Manmohan Singh (Punjabi)ਸੁਲੱਖਣੀ, ਸੁਲੱਖਣੀ, ਸੁੰਦਰ ਅਤੇ ਫਲਦਾਇਕ ਹੈ ਉਹ ਵੇਲਾ, ਜਦ ਵਾਹਿਗੁਰੂ ਦੀ ਟਹਿਲ ਸੇਵਾ ਬੰਦੇ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
Fareedkot Teekaਵਹੁ ਘੜੀ ਸੋਭਨੀਕ ਔਰ ਸਫਲ ਅਰ ਧੰਨ ਧੰਨ ਕਹਿਣੇ ਯੋਗ ਹੈ ਜਿਸ ਵਿਖੇ ਹਰੀ ਕੀ ਸੇਵਾ ਮਨ ਮੇਂ ਭਾਈ ਹੈ॥
Prof. Sahib Singh(ਮਨੁੱਖ ਵਾਸਤੇ ਉਹ) ਘੜੀ ਭਾਗਾਂ ਵਾਲੀ ਹੁੰਦੀ ਹੈ ਸੋਹਣੀ ਹੁੰਦੀ ਹੈ ਮਨੁੱਖਾ ਜੀਵਨ ਦਾ ਮਨੋਰਥ ਪੂਰਾ ਕਰਨ ਵਾਲੀ ਹੁੰਦੀ ਹੈ। ਜਿਸ ਵਿਚ (ਮਨੁੱਖ ਨੂੰ ਆਪਣੇ) ਮਨ ਵਿਚ ਪਰਮਾਤਮਾ ਦੀ ਸੇਵਾ-ਭਗਤੀ ਚੰਗੀ ਲੱਗਦੀ ਹੈ।

ਪਦ ਅਰਥ ਧਨੁ ਧਨੁ = ਭਾਗਾਂ ਵਾਲੀ। ਸੁਹਾਵੀ = ਸੁਖਾਵੀਂ, ਸੁਲੱਖਣੀ, ਸੋਹਣੀ। ਜਿਤੁ = ਜਿਸ (ਘੜੀ) ਵਿਚ। ਮਨਿ = ਮਨ ਵਿਚ। ਭਾਣੀ = ਪਿਆਰੀ ਲੱਗੀ।

SikhNet (Spanish)Bendito, bendito es el momento, fructífero y bello, ese momento cuando el Servicio al Señor se vuelve placentero en la mente.

ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ; ਮੇਰੇ ਹਰਿ ਪ੍ਰਭ ਅਕਥ ਕਹਾਣੀ ॥

har kathaa sunaavahu mere gurasikhahu; mere har prabh akath kahaanee |

Sant Singh KhalsaSo proclaim the story of the Lord, O my GurSikhs; speak the Unspoken Speech of my Lord God.
Manmohan SinghO the disciples of my Guru, utter ye, the Ineffable Divine discourse and story of my God Lord.
Manmohan Singh (Punjabi)ਹੇ ਮੇਰੇ ਗੁਰੂ ਦੇ ਮੁਰੀਦੋ! ਤੁਸੀਂ ਵਾਹਿਗੁਰੂ ਸੁਆਮੀ ਦੀ ਈਸ਼ਵਰੀ ਅਕਹਿ ਵਾਰਤਾ ਅਤੇ ਸਾਖੀ ਦਾ ਉਚਾਰਨ ਕਰੋ।
Fareedkot Teekaਹੇ ਗੁਰ ਸਿਖੋ! ਮੇਰੇ ਹਰੀ ਕੀ ਕਥਾ ਕੋ ਸੁਣਾਵੋ, ਕ੍ਯੋਂਕਿ ਮੇਰੇ ਹਰੀ ਪ੍ਰਭੂ ਕੀ (ਕਹਾਣੀ) ਕਥਾ ਅਕਥ ਹੈ, ਭਾਵ ਬਿਅੰਤ ਹੈ॥
Prof. Sahib Singhਹੇ ਮੇਰੇ ਗੁਰੂ ਦੇ ਸਿੱਖੋ! ਤੁਸੀਂ ਮੈਨੂੰ ਭੀ ਅਕੱਥ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਵੋ,

ਪਦ ਅਰਥ ਪ੍ਰਭ ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਗੱਲ।

SikhNet (Spanish)Proclamen entonces el Mensaje del Señor. Oh, mis Gursikjs, pronuncien el Inefable Discurso de mi Señor Dios.

ਕਿਉ ਪਾਈਐ. ਕਿਉ ਦੇਖੀਐ; ਮੇਰਾ ਹਰਿ ਪ੍ਰਭੁ. ਸੁਘੜੁ ਸੁਜਾਣੀ ॥

kiau paaeeai. kiau dekheeai; meraa har prabh. sugharr sujaanee |

Sant Singh KhalsaHow can I attain Him? How can I see Him? My Lord God is All-knowing and All-seeing.
Manmohan SinghHow can I attain unto and how can I see my All-wise and Omniscient God Lord?
Manmohan Singh (Punjabi)ਮੈਂ ਆਪਣੇ ਸਰਬ-ਸਿਆਣੇ ਅਤੇ ਸਵਰਗ ਹਰੀ ਸਾਈਂ ਨੂੰ ਕਿਸ ਤਰ੍ਹਾਂ ਪਾ ਸਕਦਾ ਹਾਂ ਤੇ ਕਿਸ ਤਰ੍ਹਾਂ ਵੇਖ ਸਕਦਾ ਹਾਂ?
Fareedkot Teekaਪ੍ਰਸ਼ਨ: ਮੇਰਾ ਹਰੀ ਪ੍ਰਭੂ ਜੋ ਅਤੀ ਚਤਰ ਹੈ ਤਿਸ ਨਿਰਗੁਣ ਕੋ ਕੈਸੇ ਪਾਈਐ ਅਰ ਸਰਗੁਣ ਕੋ ਕੈਸੇ ਦੇਖੀਏ?
Prof. Sahib Singh(ਤੇ ਦੱਸੋ ਕਿ) ਉਹ ਸੋਹਣਾ ਸਿਆਣਾ ਪ੍ਰਭੂ ਕਿਵੇਂ ਮਿਲ ਸਕਦਾ ਹੈ ਕਿਵੇਂ ਉਸ ਦਾ ਦਰਸਨ ਹੋ ਸਕਦਾ ਹੈ।

ਪਦ ਅਰਥ ਪਾਇਐ = ਮਿਲਦਾ ਹੈ। ਕਿਉ = ਕਿਵੇਂ? ਸੁਘੜੁ = ਸੋਹਣੀ ਘਾੜਤ ਵਾਲਾ।

SikhNet (Spanish)¿Cómo obtenerlo, cómo poderlo ver? Dios mi Señor es Omnisapiente y ve todo como es.

ਹਰਿ ਮੇਲਿ ਦਿਖਾਏ ਆਪਿ ਹਰਿ; ਗੁਰ ਬਚਨੀ ਨਾਮਿ ਸਮਾਣੀ ॥

har mel dikhaae aap har; gur bachanee naam samaanee |

Sant Singh KhalsaThrough the Word of the Guru's Teachings, the Lord reveals Himself; we merge in absorption in the Naam, the Name of the Lord.
Manmohan SinghThrough the Guru's word, God manifests Himself to man, unites him with Himself and merges him in His Name.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਵਾਹਿਗੁਰੂ ਆਪਣੇ ਆਪ ਨੂੰ ਬੰਦੇ ਤੇ ਜ਼ਾਹਿਰ ਕਰ ਦਿੰਦਾ ਹੈ, ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਉਸ ਨੂੰ ਆਪਣੇ ਨਾਮ ਵਿੱਚ ਲੀਨ ਕਰ ਦਿੰਦਾ ਹੈ।
Fareedkot Teekaਉੱਤ੍ਰ: ਜਬ ਗੁਰਾਂ ਕੇ ਵਾਕਾਂ ਕਰ ਕੇ ਨਾਮੀ ਹਰੀ ਮੇਂ ਬਿਰਤੀ ਸਮਾਣੀ ਰਹੇ ਤਬ ਹਰੀ ਅਪਨੇ ਸਰਗੁਣ ਰੂਪ ਕੋ ਭੀ ਦੇਖਾਇ ਦੇਤਾ ਹੈ ਅਰੁ ਹਰੀ ਅਪਨੇ ਨਿਰਗੁਣ ਰੂਪ ਮੇਂ ਭੀ ਮਿਲਾਇ ਲੇਤਾ ਹੈ॥
Prof. Sahib Singhਗੁਰੂ ਦੇ ਬਚਨਾਂ ਉਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੀ ਸੁਰਤ ਪਰਮਾਤਮਾ ਦੇ ਨਾਮ ਵਿਚ ਲੀਨ ਹੁੰਦੀ ਹੈ ਉਹਨਾਂ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਜੋੜ ਕੇ ਆਪਣਾ ਦਰਸਨ ਕਰਾਂਦਾ ਹੈ।

ਪਦ ਅਰਥ ਨਾਮਿ = ਨਾਮ ਵਿਚ।

SikhNet (Spanish)Mediante la Enseñanza de la Palabra del Guru, el Señor se revela a Sí Mismo, y nosotros nos fundimos absortos en el Naam, el Nombre del Señor.

ਤਿਨ ਵਿਟਹੁ ਨਾਨਕੁ ਵਾਰਿਆ; ਜੋ ਜਪਦੇ ਹਰਿ ਨਿਰਬਾਣੀ ॥੧੦॥

tin vittahu naanak vaariaa; jo japade har nirabaanee |10|

Sant Singh KhalsaNanak is a sacrifice unto those who meditate on the Lord of Nirvaanaa. ||10||
Manmohan SinghNanak, is a sacrifice unto those who dwell upon their detached Lord.
Manmohan Singh (Punjabi)ਨਾਨਕ ਉਹਨਾਂ ਉਤੋਂ ਘੋਲੀ ਵੰਞਦਾ ਹੈ, ਜੋ ਆਪਣੇ ਨਿਰਲੇਪ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਕੇ (ਵਿਟਹੁ) ਉਪਰ ਸੇ ਮੈਂ ਬਲਿਹਾਰਨੇ ਜਾਤਾ ਹੂੰ ਜੋ ਨਿਰਬਾਣ ਹਰੀ ਕੋ ਜਪਤੇ ਹੈਂ॥੧੦॥
Prof. Sahib Singhਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਜਿਹੜੇ ਨਿਰਲੇਪ ਪਰਮਾਤਮਾ (ਦਾ ਨਾਮ ਹਰ ਵੇਲੇ) ਜਪਦੇ ਹਨ ॥੧੦॥

ਪਦ ਅਰਥ ਵਿਟਹੁ = ਤੋਂ। ਵਾਰਿਆ = ਕੁਰਬਾਨ। ਨਿਰਬਾਣੀ = ਵਾਸਨਾ-ਰਹਿਤ, ਨਿਰਲੇਪ ॥੧੦॥

SikhNet (Spanish)Nanak ofrece Su Ser en sacrificio a quienes meditan en el Señor de Nirvana. (10)
Answers quote the Granth verbatim with Ang citations. AI commentary is not Gurbani and not a religious ruling.