ੴ

ਸਿੱਖਬਾਣੀ · SikhBani

ਗਰੀਬੀ ਗਦਾ ਹਮਾਰੀ ॥

gareebee gadaa hamaaree
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 628 · 11 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗਰੀਬੀ; ਗਦਾ ਹਮਾਰੀ ॥

gareebee; gadaa hamaaree |

Sant Singh KhalsaHumility is my spiked club.
Manmohan SinghHumility is my spiked mace.
Manmohan Singh (Punjabi)ਨਿਮ੍ਰਤਾ ਮੇਰੀ ਕਿੱਲਦਾਰ ਗੁਰਜ ਹੈ।
Fareedkot Teekaਹੇ ਭਾਈ! ਗਰੀਬੀ ਰੂਪੀ ਹਮਾਰੀ ਗਦਾ ਹੈ॥
Prof. Sahib Singhਹੇ ਭਾਈ! ਨਿਮ੍ਰਤਾ-ਸੁਭਾਉ ਸਾਡੇ ਪਾਸ ਗੁਰਜ ਹੈ,

ਪਦ ਅਰਥ ਗਰੀਬੀ = ਨਿਮ੍ਰਤਾ-ਸੁਭਾਉ। ਗਦਾ = ਗੁਰਜ।

SikhNet (Spanish)La humildad para mí es el mazo,

ਖੰਨਾ. ਸਗਲ ਰੇਨੁ ਛਾਰੀ ॥

khanaa. sagal ren chhaaree |

Sant Singh KhalsaMy dagger is to be the dust of all men's feet.
Manmohan SinghTo be the dust of the dust of all men's feet is my two-edged dagger.
Manmohan Singh (Punjabi)ਸਾਰਿਆਂ ਇਨਸਾਨਾਂ ਦੇ ਪੈਰਾਂ ਦੀ ਧੂੜ ਹੋਣਾ ਮੇਰਾ ਦੋਧਾਰਾ-ਖੰਡਾ ਹੈ।
Fareedkot Teekaਜੋ ਸਰਬ ਕੀ ਰੇਨ ਹੋਣਾ ਇਹ (ਖੰਨਾ) ਖੰਡਾ ਹੈ, ਜਿਸ ਕਰ ਕੇ ਸਰਬ ਸ਼ਤ੍ਰੂ (ਛਾਰੀ) ਭਸਮ ਹੋ ਜਾਵੇਂ॥
Prof. Sahib Singhਸਭ ਦੀ ਚਰਨ-ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ।

ਪਦ ਅਰਥ ਖੰਨਾ = ਖੰਡਾ। ਰੇਨੁ = ਚਰਨ-ਧੂੜ। ਛਾਰੀ = ਛਾਰ, ਮਿੱਟੀ।

SikhNet (Spanish)mi espada de doble filo es ser el Polvo debajo de los Pies de los Santos.

ਇਸੁ ਆਗੈ; ਕੋ ਨ ਟਿਕੈ. ਵੇਕਾਰੀ ॥

eis aagai; ko na ttikai. vekaaree |

Sant Singh KhalsaNo evil-doer can withstand these weapons.
Manmohan SinghThese weapons no evil-doer can withstand.
Manmohan Singh (Punjabi)ਇਨ੍ਹਾਂ ਸ਼ਾਸਤਰਾਂ ਮੂਹਰੇ ਕੋਈ ਕੁਕਰਮੀ ਠਹਿਰ ਨਹੀਂ ਸਕਦਾ।
Fareedkot Teekaਇਸ ਆਗੇ ਵਿਕਾਰੀ ਪੁਰਸ਼ ਕੋਈ ਠਹਰ ਨਹੀਂ ਸਕਤਾ ਹੈ॥
Prof. Sahib Singhਇਸ (ਗੁਰਜ) ਅੱਗੇ, ਇਸ (ਖੰਡੇ) ਅੱਗੇ ਕੋਈ ਭੀ ਕੁਕਰਮੀ ਟਿਕ ਨਹੀਂ ਸਕਦਾ।

ਪਦ ਅਰਥ ਨ ਟਿਕੈ = ਖਲੋ ਨਹੀਂ ਸਕਦਾ, ਠਹਿਰ ਨਹੀਂ ਸਕਦਾ। ਵੇਕਾਰੀ = ਕੁਕਰਮੀ।

SikhNet (Spanish)El Guru Perfecto me ha bendecido con esta Sabiduría,

ਗੁਰ ਪੂਰੇ; ਏਹ ਗਲ ਸਾਰੀ ॥੧॥

gur poore; eeh gal saaree |1|

Sant Singh KhalsaThe Perfect Guru has given me this understanding. ||1||
Manmohan SinghThe Lord God's has conveyed this thing to me.
Manmohan Singh (Punjabi)ਪੂਰਨ ਗੁਰੂ ਨੇ ਇਹ ਬਾਤ ਮੇਰੇ ਤੱਕ ਪੁਚਾਈ ਹੈ।
Fareedkot Teekaਇਹ ਬਾਤ ਪੂਰੇ ਸਤਿਗੁਰੋਂ ਸੇ (ਸਾਰੀ) ਪ੍ਰਾਪਤ ਭਈ ਹੈ॥੧॥
Prof. Sahib Singh(ਸਾਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ॥੧॥

ਪਦ ਅਰਥ ਸਾਰੀ = ਸਮਝਾਈ ॥੧॥

SikhNet (Spanish)que ningún malhechor puede resistir estas armas. (1)

ਹਰਿ ਹਰਿ ਨਾਮੁ; ਸੰਤਨ ਕੀ ਓਟਾ ॥

har har naam; santan kee ottaa |

Sant Singh KhalsaThe Name of the Lord, Har, Har, is the support and shelter of the Saints.
Manmohan SinghThe Lord God's Name is the saints. Pause.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਸਾਧੂਆਂ ਦੀ ਪਨਾਹ ਹੈ।
Fareedkot Teekaਹੇ ਪ੍ਰੇਮੀ ਜਨੋਂ! ਸੰਤੋਂ ਕੋ ਤੋ ਕੇਵਲ ਹਰਿ ਹਰਿ ਨਾਮ ਕੀ ਹੀ ਓਟ ਹੈ ਅਰਥਾਤ ਆਸਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸੰਤ ਜਨਾਂ ਦਾ ਆਸਰਾ ਹੈ।

ਪਦ ਅਰਥ ਓਟਾ = ਆਸਰਾ।

SikhNet (Spanish)El Nombre del Señor es el Refugio de los Santos;

ਜੋ ਸਿਮਰੈ. ਤਿਸ ਕੀ ਗਤਿ ਹੋਵੈ; ਉਧਰਹਿ ਸਗਲੇ ਕੋਟਾ ॥੧॥ ਰਹਾਉ ॥

jo simarai. tis kee gat hovai; udhareh sagale kottaa |1| rahaau |

Sant Singh KhalsaOne who remembers the Lord in meditation, is emancipated; millions have been saved in this way. ||1||Pause||
Manmohan SinghHe, who remember the Lord's Name, is emancipated and through It self hosts of millions of men have been saved. Pause.
Manmohan Singh (Punjabi)ਜੋ ਨਾਮ ਦਾ ਉਚਾਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਸੁਆਮੀ ਦੇ ਸਿਮਰਨ ਰਾਹੀਂ ਇਨਸਾਨਾਂ ਦੇ ਕ੍ਰੋੜਾਂ ਹੀ ਸਮੁਦਾਇ ਪਾਰ ਉੱਤਰ ਗਏ ਹਨ। ਠਹਿਰਾਉ।
Fareedkot Teekaਕਿਉਂਕਿ ਪੁਰਸ਼ ਹਰਿ ਨਾਮ ਕੋ ਸਿਮਰਤਾ ਹੈ, ਤਿਸ ਕੀ (ਗਤਿ) ਮੋਖ ਹੋ ਜਾਤੀ ਹੈ। ਤਿਸ ਕੇ ਸਿਮਰਨੇ ਕਰ ਕਈ (ਕੋਟਾ) ਕ੍ਰੋੜ ਜੀਵ ਉਧਰਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਭੀ ਮਨੁੱਖ (ਪਰਮਾਤਮਾ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। (ਨਾਮ ਦੀ ਬਰਕਤਿ ਨਾਲ) ਸਾਰੇ ਕ੍ਰੋੜਾਂ ਹੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ। ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਕੋਟਾ = ਕ੍ਰੋੜਾਂ ਹੀ ॥੧॥ ਰਹਾਉ ॥

SikhNet (Spanish)aquél que Lo contempla es emancipado. Sí, millones han sido salvados de esta forma. (1‑Pausa)

ਸੰਤ ਸੰਗਿ ਜਸੁ ਗਾਇਆ ॥

sant sang jas gaaeaa |

Sant Singh KhalsaIn the Society of the Saints, I sing His Praises.
Manmohan SinghIn the saints society, I hymn the Lord's praise.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਸੁਆਮੀ ਦੀ ਕੀਰਤੀ ਗਾਉਂਦਾ ਹਾਂ।
Fareedkot Teekaਸੰਤੋਂ ਕੇ ਸਾਥ ਮਿਲਕਰ ਜੋ ਵਾਹਿਗੁਰੂ ਕਾ ਜਸ ਗਾਇਨ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਸੰਤ ਜਨਾਂ ਦੀ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ ਹੈ,

ਪਦ ਅਰਥ ਸੰਗਿ = ਸੰਗਤਿ ਵਿਚ। ਜਸੁ = ਸਿਫ਼ਤ-ਸਾਲਾਹ ਦਾ ਗੀਤ।

SikhNet (Spanish)He cantado la Alabanza del Señor

ਇਹੁ ਪੂਰਨ ਹਰਿ ਧਨੁ ਪਾਇਆ ॥

eihu pooran har dhan paaeaa |

Sant Singh KhalsaI have found this, the perfect wealth of the Lord.
Manmohan SinghThis perfect wealth of God's Name, I have attained.
Manmohan Singh (Punjabi)ਇਹ ਰੱਬ ਦੇ ਨਾਮ ਦੀ ਮੁਕੰਮਲ ਦੌਲਤ ਮੈਨੂੰ ਪ੍ਰਾਪਤ ਹੋਈ ਹੈ।
Fareedkot Teekaਇਹੀ ਪੂਰਨ ਹਰੀ ਕਾ ਨਾਮ ਰੂਪੀ ਧਨ ਪ੍ਰਾਪਤ ਹੂਆ ਹੈ॥
Prof. Sahib Singhਉਸ ਨੇ ਇਹ ਹਰਿ-ਨਾਮ ਧਨ ਪ੍ਰਾਪਤ ਕਰ ਲਿਆ ਹੈ ਜੋ ਕਦੇ ਭੀ ਨਹੀਂ ਮੁੱਕਦਾ।
SikhNet (Spanish)en la Sociedad de los Santos,

ਕਹੁ ਨਾਨਕ; ਆਪੁ ਮਿਟਾਇਆ ॥

kahu naanak; aap mittaaeaa |

Sant Singh KhalsaSays Nanak, I have eradicated my self-conceit.
Manmohan SinghSays Nanak, I have effaced my self-conceit,
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਨੇ ਆਪਾ ਭਾਉ ਮਿਟਾਇ ਦੀਆ ਹੈ॥
Prof. Sahib Singhਨਾਨਕ ਆਖਦਾ ਹੈ- ਉਸ ਮਨੁੱਖ ਨੇ (ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ,

ਪਦ ਅਰਥ ਆਪੁ = ਆਪਾ-ਭਾਵ।

SikhNet (Spanish)y así fui bendecido con el Tesoro Perfecto del Nombre del Señor.

ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥

sabh paarabraham nadaree aaeaa |2|16|80|

Sant Singh KhalsaI see the Supreme Lord God everywhere. ||2||16||80||
Manmohan Singhand now I see the Transcendent Lord, all over.
Manmohan Singh (Punjabi)ਅਤੇ ਮੈਂ ਹੁਣ ਪਰਮ ਪ੍ਰਭੂ ਨੂੰ ਸਾਰੀਆਂ ਥਾਵਾਂ ਉਤੇ ਵੇਖਦਾ ਹਾਂ।
Fareedkot Teekaਕਿਉਂਕਿ ਹਮ ਕੋ ਸਰਬ ਰੂਪ ਪਾਰਬ੍ਰਹਮ ਹੀ ਦ੍ਰਿਸਟ ਆਇਆ ਹੈ॥੨॥੧੬॥੮੦॥
Prof. Sahib Singhਉਸ ਨੂੰ ਹਰ ਥਾਂ ਪਰਮਾਤਮਾ ਹੀ (ਵੱਸਦਾ) ਦਿੱਸ ਪਿਆ ਹੈ ॥੨॥੧੬॥੮੦॥

ਪਦ ਅਰਥ ਸਭੁ = ਹਰ ਥਾਂ। ਨਦਰੀ ਆਇਆ = ਦਿੱਸਿਆ ॥੨॥੧੬॥੮੦॥

SikhNet (Spanish)Dice Nanak, he calmado el ruido de mi ego y ahora veo a mi Señor Trascendente por todas partes. (2‑16‑80)
Answers quote the Granth verbatim with Ang citations. AI commentary is not Gurbani and not a religious ruling.