ੴ

ਸਿੱਖਬਾਣੀ · SikhBani

Ang 628

Sri Guru Granth Sahib · Raag Sorath · 6 shabads, 53 lines
Translations
Shabad Guru Arjan Dev Ji Raag Sorath continued from Ang 627

ਸੰਤਹੁ; ਸੁਖੁ ਹੋਆ ਸਭ ਥਾਈ ॥

santahu; sukh hoaa sabh thaaee |

Sant Singh KhalsaO Saints, there is peace everywhere.
Manmohan SinghO saints, now there is peace at all the places.
Manmohan Singh (Punjabi)ਹੇ ਸਾਧੂਓ! ਹੁਣ ਸਾਰੀਆਂ ਥਾਵਾਂ ਤੇ ਆਰਾਮ ਹੈ।
Fareedkot Teekaਹੇ ਸੰਤਹੁ! ਤਿਨ ਕੋ ਤੌ ਸਭ ਜਗਾ ਮੇਂ ਸੁਖ ਹੂਆ ਹੈ॥
Prof. Sahib Singhਹੇ ਸੰਤ ਜਨੋ! (ਉਸ ਮਨੁੱਖ ਨੂੰ) ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ,
SikhNet (Spanish)Oh Santos, ahora hay Paz por doquier, pues el Supremo Dios Nuestro Señor,

ਪਾਰਬ੍ਰਹਮੁ ਪੂਰਨ ਪਰਮੇਸਰੁ; ਰਵਿ ਰਹਿਆ ਸਭਨੀ ਜਾਈ ॥ ਰਹਾਉ ॥

paarabraham pooran paramesar; rav rahiaa sabhanee jaaee | rahaau |

Sant Singh KhalsaThe Supreme Lord God, the Perfect Transcendent Lord, is pervading everywhere. ||Pause||
Manmohan SinghMy Transcendent Lord, the Perfect Master, is pervading in all the places. Pause.
Manmohan Singh (Punjabi)ਮੇਰਾ ਪਰਮ ਪ੍ਰਭੂ, ਪੂਰਨ ਮਾਲਕ, ਸਾਰੀਆਂ ਥਾਵਾਂ ਅੰਦਰ ਸਮਾਇਆ ਹੋਇਆ ਹੈ। ਠਹਿਰਾਉ।
Fareedkot Teekaਜਿਨੋਂ ਨੇ ਇਹੁ ਜਾਣਿਆ ਹੈ ਕਿ ਪਾਰਬ੍ਰਹਮ ਪੂਰਨ ਪਰਮੇਸਰ ਜੋ ਹੈ, ਸੋ ਸਭ ਜਗਾ ਮੇਂ ਬਿਆਪ ਰਹਾ ਹੈ॥ ਰਹਾਉ ॥
Prof. Sahib Singh(ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿਚ ਮੌਜੂਦ ਹੈ ਰਹਾਉ॥

ਪਦ ਅਰਥ ਰਵਿ ਰਹਿਆ = ਮੌਜੂਦ ਹੈ। ਸਭਨੀ ਜਾਈ = ਸਭ ਥਾਵਾਂ ਵਿਚ ॥ਰਹਾਉ॥

SikhNet (Spanish)el Dios Trascendente está compenetrándolo todo. (Pausa)

ਧੁਰ ਕੀ ਬਾਣੀ ਆਈ ॥

dhur kee baanee aaee |

Sant Singh KhalsaThe Bani of His Word emanated from the Primal Lord.
Manmohan SinghFrom the primal One, has emanated the Gurbani,
Manmohan Singh (Punjabi)ਆਦਿ ਪੁਰਖ ਤੋਂ ਗੁਰਬਾਣੀ ਉਤਪੰਨ ਹੋਈ ਹੈ,
Fareedkot Teekaਆਦਿ ਰੂਪ ਪਰਮੇਸਰ ਕੀ ਬੇਦ ਰੂਪ ਬਾਣੀ ਜਿਨ ਕੇ ਰਿਦੇ ਮੇਂ ਆਈ ਹੈ, ਭਾਵ ਸੇ ਜਿਨੋਂ ਨੇ ਬੇਦ ਕੇ ਸਿਧਾਂਤ ਕੋ ਪਾਇਆ ਹੈ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ,

ਪਦ ਅਰਥ ਧੁਰ ਕੀ ਬਾਣੀ = ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ। ਆਈ = ਆ ਵੱਸੀ।

SikhNet (Spanish)El Bani de Su Palabra emanó del Dios Primordial

ਤਿਨਿ. ਸਗਲੀ ਚਿੰਤ ਮਿਟਾਈ ॥

tin. sagalee chint mittaaee |

Sant Singh KhalsaIt eradicates all anxiety.
Manmohan Singhand it has effaced all the anxiety.
Manmohan Singh (Punjabi)ਅਤੇ ਇਸ ਨੇ ਸਾਰਾ ਫਿਕਰ ਦੂਰ ਕਰ ਦਿੱਤਾ ਹੈ।
Fareedkot Teekaਤਿਨੋਂ ਨੇ ਸਰਬ ਪ੍ਰਕਾਰ ਕੀ ਚਿੰਤਾ ਮਿਟਾਇ ਦਈ ਹੈ॥
Prof. Sahib Singhਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ।

ਪਦ ਅਰਥ ਤਿਨਿ = ਉਸ (ਮਨੁੱਖ) ਨੇ।

SikhNet (Spanish)y toda ansiedad ha sido erradicada.

ਦਇਆਲ ਪੁਰਖ ਮਿਹਰਵਾਨਾ ॥

deaal purakh miharavaanaa |

Sant Singh KhalsaThe Lord is merciful, kind and compassionate.
Manmohan SinghCompassionate and king is the Lord to me.
Manmohan Singh (Punjabi)ਕ੍ਰਿਪਾਲ ਤੇ ਦਇਆਲੂ ਹੈ ਸਾਹਿਬ ਮੇਰੇ ਉਤੇ।
Fareedkot Teekaਵਹੁ ਪੁਰਖ ਮਿਹਰਵਾਨ ਪਰਮੇਸਰ ਦਇਆਲੂ ਕਾ ਸਰੂਪ ਹੀ ਹੂਆ ਹੈ॥
Prof. Sahib Singhਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮੇਹਰਵਾਨ ਹੋਇਆ ਰਹਿੰਦਾ ਹੈ,
SikhNet (Spanish)El Señor es Compasivo, Bondadoso y Misericordioso,

ਹਰਿ ਨਾਨਕ. ਸਾਚੁ ਵਖਾਨਾ ॥੨॥੧੩॥੭੭॥

har naanak. saach vakhaanaa |2|13|77|

Sant Singh KhalsaNanak chants the Naam, the Name of the True Lord. ||2||13||77||
Manmohan SinghNanak, utters the Name of the True Lord.
Manmohan Singh (Punjabi)ਨਾਨਕ ਸੱਚੇ ਸੁਆਮੀ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਹਰੀ ਸਾਚ ਕੋ ਹੀ ਵਖ੍ਯਾਨ ਕੀਆ ਹੈ। ਭਾਵ ਸੇ ਪਰਮੇਸਰ ਰੂਪ ਹੂਆ ਹੂਆ ਭੀ ਅਚਾਰ੍ਯ ਬ੍ਰਿਤੀ ਧਾਰ ਕੈ ਹਰੀ ਨਾਮ ਕੋ ਸਿਮਰਨ ਕਰਤਾ ਹੈ॥੨॥੧੩॥੧੭॥☬ਉਪਦੇਸ਼:
Prof. Sahib Singhਹੇ ਨਾਨਕ! ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ (ਸਦਾ) ਉਚਾਰਦਾ ਹੈ ॥੨॥੧੩॥੭੭॥

ਪਦ ਅਰਥ ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਵਖਾਨਾ = ਉਚਾਰਿਆ ॥੨॥੧੩॥੭੭॥

SikhNet (Spanish)Nanak canta el Naam, el Nombre del Señor Verdadero. (2‑13‑77)

Open this shabad (11 lines, Angs 627-628) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਐਥੈ ਓਥੈ ਰਖਵਾਲਾ ॥

aithai othai rakhavaalaa |

Sant Singh KhalsaHere and hereafter, He is our Savior.
Manmohan SinghHere and hereafter, the Lord is my saviour.
Manmohan Singh (Punjabi)ਏਥੇ ਅਤੇ ਓਥੇ ਸਾਹਿਬ ਹੀ ਮੇਰਾ ਰੱਖਿਅਕ ਹੈ।
Fareedkot Teekaਹੇ ਭਾਈ! (ਐਥੈ) ਇਸ ਲੋਕ ਮੇਂ ਅਰੁ (ਓਥੈ) ਪ੍ਰਲੋਕ ਮੇਂ ਰਖ੍ਯਾ ਕਰਨੇ ਵਾਲਾ ਹੈ॥
Prof. Sahib Singhਹੇ ਭਾਈ! (ਪ੍ਰਭੂ ਸਰਨ ਪਿਆਂ ਦੀ) ਇਸ ਲੋਕ ਤੇ ਪਰਲੋਕ ਵਿਚ ਰਾਖੀ ਕਰਨ ਵਾਲਾ ਹੈ।

ਪਦ ਅਰਥ ਐਥੈ = ਇਸ ਲੋਕ ਵਿਚ। ਓਥੈ = ਪਰਲੋਕ ਵਿਚ।

SikhNet (Spanish)El Señor es nuestro Refugio aquí y aquí después.

ਪ੍ਰਭ ਸਤਿਗੁਰ; ਦੀਨ ਦਇਆਲਾ ॥

prabh satigur; deen deaalaa |

Sant Singh KhalsaGod, the True Guru, is Merciful to the meek.
Manmohan SinghThe Divine True Guru is merciful to the meek.
Manmohan Singh (Punjabi)ਰੱਬ ਰੂਪ ਸੱਚੇ ਗੁਰੂ ਜੀ ਮਸਕੀਨਾਂ ਉਤੇ ਮਿਹਰਬਾਨ ਹਨ।
Fareedkot Teekaਪ੍ਰਭੂ ਸਤਿਗੁਰੂ ਦੀਨੋ ਪਰ ਦ੍ਯਾਲਤਾ ਕਰਨੇ ਵਾਲਾ ਹੈ॥
Prof. Sahib Singhਗੁਰੂ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ।

ਪਦ ਅਰਥ ਦਇਆਲਾ = ਦਇਆ ਕਰਨ ਵਾਲਾ।

SikhNet (Spanish)Sí, nuestro Dios, el Verdadero Guru,

ਦਾਸ ਅਪਨੇ ਆਪਿ ਰਾਖੇ ॥

daas apane aap raakhe |

Sant Singh KhalsaHe Himself protects His slaves.
Manmohan SinghHis slaves, He the Lord, Himself saves.
Manmohan Singh (Punjabi)ਆਪਣੇ ਗੋਲਿਆਂ ਦੀ ਉਹ ਸਾਹਿਬ ਆਪੇ ਹੀ ਰੱਖਿਆ ਕਰਦਾ ਹੈ।
Fareedkot Teekaਤਿਸ ਨੇ ਅਪਨੇ ਦਾਸ ਆਪ ਹੀ ਰਾਖੇ ਹੈਂ॥
Prof. Sahib Singh(ਹੇ ਭਾਈ! ਪ੍ਰਭੂ) ਆਪਣੇ ਸੇਵਕਾਂ ਦੀ ਆਪ ਰਖਿਆ ਕਰਦਾ ਹੈ।
SikhNet (Spanish)es Compasivo con todos, protege a Sus Devotos por todas partes

ਘਟਿ ਘਟਿ ਸਬਦੁ ਸੁਭਾਖੇ ॥੧॥

ghatt ghatt sabad subhaakhe |1|

Sant Singh KhalsaIn each and every heart, the Beautiful Word of His Shabad resounds. ||1||
Manmohan SinghHis beauteous world resounds in every heart.
Manmohan Singh (Punjabi)ਉਸ ਦਾ ਸੁੰਦਰ ਬਚਨ ਹਰ ਦਿਲ ਅੰਦਰ ਗੂੰਜਦਾ ਹੈ।
Fareedkot Teekaਜਿਸ ਕੋ (ਸੁ) ਉਤਮ ਜਨ (ਘਟਿ ਘਟਿ) ਸਰਬ ਸਰੀਰੋਂ ਮੇਂ ਬਯਾਪਕ (ਸਬਦੁ) ਬ੍ਰਹਮ (ਭਾਖੇ) ਕਹਿਤੇ ਹੈਂ; ਵਾ ਜਿਸ ਕੋ ਬੇਦ ਸਰਬ ਘਟੋਂ ਮੇਂ ਬ੍ਯਾਪਕ ਉਚਾਰਨ ਕਰਤਾ ਹੈ॥੧॥
Prof. Sahib Singh(ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਹਰੇਕ ਸਰੀਰ ਵਿਚ (ਆਪ ਹੀ) ਬਚਨ ਬੋਲ ਰਿਹਾ ਹੈ ॥੧॥

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਸਬਦੁ = ਬਚਨ, ਬੋਲ। ਸੁਭਾਖੇ = ਚੰਗੀ ਤਰ੍ਹਾਂ ਬੋਲ ਰਿਹਾ ਹੈ ॥੧॥

SikhNet (Spanish)y Su Palabra Verdadera resuena en todos los corazones. (1)

ਗੁਰ ਕੇ ਚਰਣ ਊਪਰਿ ਬਲਿ ਜਾਈ ॥

gur ke charan aoopar bal jaaee |

Sant Singh KhalsaI am a sacrifice to the Guru's Feet.
Manmohan SinghUnto the Guru's feet, I am a sacrifice.
Manmohan Singh (Punjabi)ਗੁਰਾਂ ਦੇ ਪੈਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਹੇ ਭਾਈ! ਗੁਰੋਂ ਕੇ ਚਰਨੋਂ ਪਰ ਸੇ ਬਲਿਹਾਰਨੇ ਜਾਈਏ॥
Prof. Sahib Singhਹੇ ਭਾਈ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ,

ਪਦ ਅਰਥ ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।

SikhNet (Spanish)Ofrezco mi ser en sacrificio a los Pies del Guru;

ਦਿਨਸੁ ਰੈਨਿ ਸਾਸਿ ਸਾਸਿ ਸਮਾਲੀ; ਪੂਰਨੁ ਸਭਨੀ ਥਾਈ ॥ ਰਹਾਉ ॥

dinas rain saas saas samaalee; pooran sabhanee thaaee | rahaau |

Sant Singh KhalsaDay and night, with each and every breath, I remember Him; He is totally pervading and permeating all places. ||Pause||
Manmohan SinghDay and night, at every breath, I remember Him, who is fully filling all the places. Pause.
Manmohan Singh (Punjabi)ਦਿਹੁੰ ਰਾਤਿ, ਹਰ ਸੁਆਸ ਨਾਲ ਮੈਂ ਉਸ ਦਾ ਸਿਮਰਨ ਕਰਦਾ ਹਾਂ, ਜੋ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ। ਠਹਿਰਾਉ।
Fareedkot Teekaਰਾਤ੍ਰ ਦਿਨ ਔ ਸ੍ਵਾਸ ਸ੍ਵਾਸ ਤਿਸ ਵਾਹਿਗੁਰੂ ਕਾ ਸਮਾਲਣਾ ਕਰੀਏ, ਜੋ ਸਰਬ ਅਸਥਾਨੋਂ ਮੇਂ ਪੂਰਨ ਹੋ ਰਹਾ ਹੈ॥ ਰਹਾਉ ॥
Prof. Sahib Singh(ਗੁਰੂ ਦੀ ਕਿਰਪਾ ਨਾਲ ਹੀ) ਮੈਂ (ਆਪਣੇ) ਹਰੇਕ ਸਾਹ ਦੇ ਨਾਲ ਦਿਨ ਰਾਤ (ਉਸ ਪਰਮਾਤਮਾ ਨੂੰ) ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾਂ ਥਾਵਾਂ ਵਿਚ ਭਰਪੂਰ ਹੈ ਰਹਾਉ॥

ਪਦ ਅਰਥ ਰੈਨਿ = ਰਾਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਲੀ = ਸਮਾਲੀਂ, ਮੈਂ ਯਾਦ ਕਰਦਾ ਹਾਂ। ਸਭਨੀ ਥਾਈ = ਸਭ ਥਾਵਾਂ ਵਿਚ। ਪੂਰਨ = ਵਿਆਪਕ ॥ਰਹਾਉ॥

SikhNet (Spanish)lo alabo siempre, pues Él compenetra todos los corazones. (Pausa)

ਆਪਿ ਸਹਾਈ ਹੋਆ ॥

aap sahaaee hoaa |

Sant Singh KhalsaHe Himself has become my help and support.
Manmohan SinghThe Lord Himself has become my support.
Manmohan Singh (Punjabi)ਪ੍ਰਭੂ ਖੁਦ ਮੇਰਾ ਸਹਾਇਕ ਥੀ ਗਿਆ ਹੈ।
Fareedkot Teekaਸੋ ਵਾਹਿਗੁਰੂ ਆਪ ਹਮਾਰਾ ਸਹਾਈ ਹੂਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਆਪ ਮਦਦਗਾਰ ਬਣਦਾ ਹੈ।

ਪਦ ਅਰਥ ਸਹਾਈ = ਮਦਦਗਾਰ।

SikhNet (Spanish)Él, por Sí Mismo, nos protege a todos; sí,

ਸਚੇ ਦਾ ਸਚਾ ਢੋਆ ॥

sache daa sachaa dtoaa |

Sant Singh KhalsaTrue is the support of the True Lord.
Manmohan SinghTrue is the support of the True Lord.
Manmohan Singh (Punjabi)ਸੱਚਾ ਹੈ ਆਸਰਾ ਸੱਚੇ ਸੁਆਮੀ ਦਾ।
Fareedkot Teekaਤਿਸ (ਸਚੇ) ਵਾਹਿਗੁਰੂ ਕਾ (ਢੋਆ) ਮਿਲਾਪ ਭੀ ਸਚਾ ਹੈ॥☬ਐਸੇ ਬੇਨਤੀ ਕਰੁ:
Prof. Sahib Singh(ਗੁਰੂ ਦੀ ਮੇਹਰ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ ਸਾਲਾਹ ਦੀ ਦਾਤਿ ਮਿਲਦੀ ਹੈ।

ਪਦ ਅਰਥ ਸਚੇ ਦਾ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ। ਸਚਾ = ਸਦਾ ਕਾਇਮ ਰਹਿਣ ਵਾਲਾ। ਢੋਆ = ਤੋਹਫ਼ਾ, ਬਖ਼ਸ਼ਸ਼।

SikhNet (Spanish)Verdad es el Refugio del Uno Verdadero.

ਤੇਰੀ ਭਗਤਿ ਵਡਿਆਈ ॥

teree bhagat vaddiaaee |

Sant Singh KhalsaGlorious and great is devotional worship to You.
Manmohan SinghGlory is in Thine worship, O Lord,
Manmohan Singh (Punjabi)ਵਡਿਆਈ ਤੈਂਡੀ ਪ੍ਰੇਮ ਮਈ ਸੇਵਾ ਵਿੱਚ ਹੈ, ਹੇ ਸੁਆਮੀ,
Fareedkot Teekaਤੇਰੀ ਭਗਤਿ ਕਰ ਵਡਿਆਈ ਪਾਈਤੀ ਹੈ॥
Prof. Sahib Singhਹੇ ਪ੍ਰਭੂ! ਤੇਰੀ ਭਗਤੀ ਤੇਰੀ ਸਿਫ਼ਤ-ਸਾਲਾਹ-

ਪਦ ਅਰਥ ਵਡਿਆਈ = ਸੋਭਾ, ਸਿਫ਼ਤ-ਸਾਲਾਹ।

SikhNet (Spanish)Tu Alabanza es Gloriosa, oh Señor,

ਪਾਈ ਨਾਨਕ. ਪ੍ਰਭ ਸਰਣਾਈ ॥੨॥੧੪॥੭੮॥

paaee naanak. prabh saranaaee |2|14|78|

Sant Singh KhalsaNanak has found God's Sanctuary. ||2||14||78||
Manmohan Singhand Nanak has obtained it by seeking Thine shelter.
Manmohan Singh (Punjabi)ਅਤੇ ਮਹਾਨਤਾ, ਨਾਨਕ ਨੇ ਤੇਰੀ ਪਨਾਹ ਲੈਣ ਦੁਆਰਾ ਪ੍ਰਾਪਤ ਕਰ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਵਹੁ ਭਗਤਿ ਆਪ ਕੀ ਸਰਨ ਲੈਣੇ ਕਰ ਪ੍ਰਾਪਤਿ ਹੋਤੀ ਹੈ॥੨॥੧੪॥੭੮੪॥☬ਉਪਦੇਸ਼:
Prof. Sahib Singhਹੇ ਨਾਨਕ! (ਆਖ-) (ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ ॥੨॥੧੪॥੭੮॥

ਪਦ ਅਰਥ ਪ੍ਰਭ = ਹੇ ਪ੍ਰਭੂ! ॥੨॥੧੪॥੭੮॥

SikhNet (Spanish)y La obtengo entregando enteramente mi ser a Ti. (2‑14‑78)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸਤਿਗੁਰ ਪੂਰੇ ਭਾਣਾ ॥

satigur poore bhaanaa |

Sant Singh KhalsaWhen it was pleasing to the Perfect True Guru,
Manmohan SinghWhen it so pleased the Perfect True Guru,
Manmohan Singh (Punjabi)ਜਦ ਪੂਰਨ ਸੱਚੇ ਗੁਰਾਂ ਨੂੰ ਇਸ ਤਰ੍ਹਾਂ ਚੰਗਾ ਲੱਗਾ,
Fareedkot Teekaਜਬ ਪੂਰੇ ਸਤਗੁਰੋਂ ਕੋ ਹਮਾਰਾ ਕਰਤਬ ਭਾਇ ਗਿਆ॥
Prof. Sahib Singh(ਪਰ, ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ)

ਪਦ ਅਰਥ ਸਤਿਗੁਰ ਭਾਣਾ = ਗੁਰੂ ਨੂੰ ਚੰਗਾ ਲੱਗਾ।

SikhNet (Spanish)Cuando tal fue la Voluntad del Señor,

ਤਾ ਜਪਿਆ. ਨਾਮੁ ਰਮਾਣਾ ॥

taa japiaa. naam ramaanaa |

Sant Singh Khalsathen I chanted the Naam, the Name of the Pervading Lord.
Manmohan Singhthen repeated I the pervading God's Name.
Manmohan Singh (Punjabi)ਤਦ ਹੀ ਮੈਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ।
Fareedkot Teekaਤਬ ਹਮਨੇ (ਰਮਾਣਾ) ਰਮਣ ਰੂਪ ਵਾਹਗੁਰੂ ਕੇ ਨਾਮ ਕੋ ਜਪਣਾ ਕੀਆ ਹੈ॥
Prof. Sahib Singhਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।

ਪਦ ਅਰਥ ਤਾ = ਤਦੋਂ। ਰਮਾਣਾ = ਰਾਮ ਦਾ।

SikhNet (Spanish)habité en Su Nombre;

ਗੋਬਿੰਦ ਕਿਰਪਾ ਧਾਰੀ ॥

gobind kirapaa dhaaree |

Sant Singh KhalsaThe Lord of the Universe extended His Mercy to me,
Manmohan SinghThe Master, the world-Lord took pity on me,
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਮਾਲਕ ਨੇ ਮੇਰੇ ਉਤੇ ਮਿਹਰ ਕੀਤੀ,
Fareedkot Teekaਗੋਬਿੰਦ ਜੀ ਨੇ ਹਮਾਰੇ ਪਰ ਕ੍ਰਿਪਾ ਦ੍ਰਿਸਟੀ ਧਾਰੀ ਹੈ॥
Prof. Sahib Singhਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ)
SikhNet (Spanish)el Señor tuvo Compasión de mí

ਪ੍ਰਭਿ. ਰਾਖੀ ਪੈਜ ਹਮਾਰੀ ॥੧॥

prabh. raakhee paij hamaaree |1|

Sant Singh Khalsaand God saved my honor. ||1||
Manmohan Singhand God has saved my honour.
Manmohan Singh (Punjabi)ਅਤੇ ਪ੍ਰਭੂ ਨੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
Fareedkot Teekaਤਿਸੀ ਪ੍ਰਭੂ ਨੇ ਹਮਾਰੀ (ਪੈਜ) ਪ੍ਰਤੱਗ੍ਯਾ ਰਾਖ ਲਈ ਹੈ॥੧॥
Prof. Sahib Singhਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਪੈਜ = ਲਾਜ ॥੧॥

SikhNet (Spanish)y salvó mi honor. (1)

ਹਰਿ ਕੇ ਚਰਨ. ਸਦਾ ਸੁਖਦਾਈ ॥

har ke charan. sadaa sukhadaaee |

Sant Singh KhalsaThe Lord's feet are forever peace-giving.
Manmohan SinghGod's feet are ever peace-giving.
Manmohan Singh (Punjabi)ਵਾਹਿਗੁਰੂ ਦੇ ਪੈਰ ਹਮੇਸ਼ਾਂ ਆਰਾਮ ਦੇਣ ਵਾਲੇ ਹਨ।
Fareedkot Teekaਹਰਿ ਕੇ ਚਰਨ ਸਦਾ ਸੁਖ ਕੇ ਦੇਨੇ ਵਾਲੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ।

ਪਦ ਅਰਥ ਸੁਖਦਾਈ = ਸੁਖ ਦੇਣ ਵਾਲੇ।

SikhNet (Spanish)Los Pies del Señor son Dadores de Éxtasis, y lo que sea que busco, eso obtengo;

ਜੋ ਇਛਹਿ. ਸੋਈ ਫਲੁ ਪਾਵਹਿ; ਬਿਰਥੀ ਆਸ. ਨ ਜਾਈ ॥੧॥ ਰਹਾਉ ॥

jo ichheh. soee fal paaveh; birathee aas. na jaaee |1| rahaau |

Sant Singh KhalsaWhatever fruit one desires, he receives; his hopes shall not go in vain. ||1||Pause||
Manmohan SinghWhatever fruit the mortal desires, that he attains and his hope goes not in vain. Pause.
Manmohan Singh (Punjabi)ਜਿਹੜਾ ਫਲ ਭੀ ਪ੍ਰਾਣੀ ਚਾਹੁੰਦਾ ਹੈ, ਉਸ ਨੂੰ ਹੀ ਉਹ ਪਾ ਲੈਂਦਾ ਹੈ, ਉਸ ਦੀ ਉਮੈਦ ਨਿਸਫਲ ਨਹੀਂ ਜਾਂਦੀ। ਠਹਿਰਾਉ।
Fareedkot Teekaਜੋ ਪੁਰਸ ਤਿਸ ਕੇ ਚਰਨੋਂ ਕੀ ਇੱਛਾ ਕਰਤੇ ਹੈਂ, ਸੋ ਫਲ ਪਾਇ ਲੇਤੇ ਹੈਂ, ਤਿਨ ਕੀ ਆਸ ਕਰੀ ਹੂਈ ਬ੍ਯਰਥ ਨਹੀਂ ਜਾਤੀ॥੧॥ ਰਹਾਉ ॥
Prof. Sahib Singh(ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥

ਪਦ ਅਰਥ ਇਛਹਿ = ਇੱਛਾ ਕਰਦੇ ਹਨ। ਬਿਰਥੀ = ਖ਼ਾਲੀ ॥੧॥ ਰਹਾਉ ॥

SikhNet (Spanish)ningún deseo queda sin cumplírseme. (1‑Pausa)

ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ; ਸੋਈ ਸੰਤੁ ਗੁਣ ਗਾਵੈ ॥

kripaa kare jis praanapat daataa; soee sant gun gaavai |

Sant Singh KhalsaThat Saint, unto whom the Lord of Life, the Great Giver, extends His Mercy - he alone sings the Glorious Praises of the Lord.
Manmohan SinghThe saint, to whom Beneficent God, the Lord of life, extends His mercy, He alone hymns His praise.
Manmohan Singh (Punjabi)ਉਹ ਸਾਧੂ ਜੀਹਦੇ ਉਤੇ ਜਿੰਦ-ਜਾਨ ਦਾ ਸੁਆਮੀ ਦਾਤਾਰ ਵਾਹਿਗੁਰੂ ਆਪਣੀ ਮਿਹਰ ਧਾਰਦਾ ਹੈ, ਕੇਵਲ ਉਹ ਹੀ ਉਸ ਦੀ ਸਿਫ਼ਤ-ਸਲਾਹ ਗਾਇਨ ਕਰਦਾ ਹੈ।
Fareedkot Teekaਸਰਬ ਕਾ ਦਾਤਾ ਪ੍ਰਾਣੋ ਕਾ ਪਤੀ ਵਾਹਿਗੁਰੂ ਜਿਸ ਪਰ ਕ੍ਰਿਪਾ ਕਰਤਾ ਹੈ, ਸੋਈ ਸੰਤ ਤਿਸ ਕੇ ਗੁਣੋਂ ਕੋ ਗਾਵਤਾ ਹੈ॥
Prof. Sahib Singhਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।

ਪਦ ਅਰਥ ਪ੍ਰਾਨਪਤਿ = ਜਿੰਦ ਦਾ ਮਾਲਕ।

SikhNet (Spanish)El Santo, a quien el Señor de toda la vida bendice, canta la Alabanza del Señor.

ਪ੍ਰੇਮ ਭਗਤਿ. ਤਾ ਕਾ ਮਨੁ ਲੀਣਾ; ਪਾਰਬ੍ਰਹਮ ਮਨਿ ਭਾਵੈ ॥੨॥

prem bhagat. taa kaa man leenaa; paarabraham man bhaavai |2|

Sant Singh KhalsaHis soul is absorbed in loving devotional worship; his mind is pleasing to the Supreme Lord God. ||2||
Manmohan SinghHe, who is pleasing to the mind of the Transcendent Lord, his soul is absorbed in the Lord's loving adoration.
Manmohan Singh (Punjabi)ਜੋ ਪਰਮ ਪ੍ਰਭੂ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਉਸ ਦੀ ਆਤਮਾ ਪ੍ਰਭੂ ਦੀ ਪਿਆਰੀ ਉਪਾਸ਼ਨਾ ਅੰਦਰ ਸਮਾ ਜਾਂਦੀ ਹੈ।
Fareedkot Teekaਪ੍ਰੇਮਾ ਭਗਤੀ ਮੇਂ ਤਿਸ ਕਾ ਮਨ ਲੀਨ ਹੋ ਜਾਤਾ ਹੈ ਔ ਪਾਰਬ੍ਰਹਮ ਹੀ ਤਿਸ ਕੇ ਮਨ ਮੇਂ ਭਾਵਤਾ ਹੈ॥੨॥
Prof. Sahib Singhਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥

ਪਦ ਅਰਥ ਤਾ ਕੀ = ਉਸ (ਮਨੁੱਖ) ਦਾ। ਲੀਣਾ = ਮਸਤ। ਪਾਰਬ੍ਰਹਮ ਮਨਿ = ਪਾਰਬ੍ਰਹਮ ਦੇ ਮਨ ਵਿਚ। ਭਾਵੈ = ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥

SikhNet (Spanish)Su mente se embulle en la Adoración Amorosa del Señor y su mente permanece complacida con el Señor. (2)

ਆਠ ਪਹਰ ਹਰਿ ਕਾ ਜਸੁ ਰਵਣਾ; ਬਿਖੈ ਠਗਉਰੀ ਲਾਥੀ ॥

aatth pehar har kaa jas ravanaa; bikhai tthgauree laathee |

Sant Singh KhalsaTwenty-four hours a day, he chants the Praises of the Lord, and the bitter poison does not affect him.
Manmohan SinghUttering the Lord's praise through the eight watches of the day, the poisonous potion of mammon affects not.
Manmohan Singh (Punjabi)ਦਿਨ ਦੇ ਅੱਠੇ ਪਹਿਰ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਮਾਇਆ ਦੀ ਜ਼ਹਿਰੀਲੀ ਠੱਗ-ਬੂਟੀ ਅਸਰ ਨਹੀਂ ਕਰਦੀ।
Fareedkot Teekaਤਾਂ ਤੇ ਹਮਨੇ ਆਠੋ ਪਹਰ ਹਰੀ ਕੇ ਜਸ ਕੋ (ਰਵਣਾ) ਉਚਾਰਨਾ ਕੀਆ ਹੈ ਔਰ ਬਿਖੈ ਰੂਪ ਠਗ ਬੂਟੀ ਮਨ ਸੇ ਉਤਰ ਗਈ ਹੈ॥
Prof. Sahib Singhਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ।

ਪਦ ਅਰਥ ਰਵਣਾ = ਸਿਮਰਨ ਕਰਨਾ। ਜਸੁ ਰਵਣਾ = ਸਿਫ਼ਤ-ਸਾਲਾਹ ਕਰਨੀ। ਬਿਖੈ ਠਗਉਰੀ = ਵਿਸ਼ਿਆਂ ਦੀ ਠਗਮੂਰੀ, ਵਿਸ਼ਿਆਂ ਦੀ ਠਗ-ਬੂਟੀ।

SikhNet (Spanish)Cantando siempre la Alabanza de Dios la ponzoña venenosa de Maya no nos afecta.

ਸੰਗਿ ਮਿਲਾਇ ਲੀਆ ਮੇਰੈ ਕਰਤੈ; ਸੰਤ ਸਾਧ ਭਏ ਸਾਥੀ ॥੩॥

sang milaae leea merai karatai; sant saadh bhe saathee |3|

Sant Singh KhalsaMy Creator Lord has united me with Himself, and the Holy Saints have become my companions. ||3||
Manmohan SinghMy creator has united me with Himself and the saints and holy men have become my comrades.
Manmohan Singh (Punjabi)ਮੈਂਡੇ ਕਰਤਾਰ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਜਗਿਆਸੂ ਤੇ ਨੇਕ ਬੰਦੇ ਮੇਰੇ ਸੰਗੀ ਬਣ ਗਏ ਹਨ।
Fareedkot Teekaਮੇਰੇ ਕਰਤੇ ਨੇ ਮੇਰੇ ਕੋ ਅਪਨੇ ਸੰਗ ਮੇਂ ਮਿਲਾਇ ਲੀਆ ਹੈ ਅਰਥਾਤ ਅਭੇਦ ਕਰ ਲੀਆ ਹੈ। ਕਿਉਂਕਿ (ਸਾਧ) ਸ੍ਰੇਸਟ ਸੰਤ ਹਮਾਰੇ ਸਾਥੀ ਅਰਥਾਤ ਸਹਾਈ ਭਏ ਹੈਂ॥੩॥
Prof. Sahib Singh(ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥

ਪਦ ਅਰਥ ਸੰਗਿ = ਨਾਲ। ਕਰਤੈ = ਕਰਤਾਰ ਨੇ। ਸਾਥੀ = ਮਦਦਗਾਰ, ਸੰਗੀ ॥੩॥

SikhNet (Spanish)El Señor Creador nos une con Su Ser y los Santos se vuelven los únicos asociados. (3)

ਕਰੁ ਗਹਿ ਲੀਨੇ. ਸਰਬਸੁ ਦੀਨੇ; ਆਪਹਿ ਆਪੁ ਮਿਲਾਇਆ ॥

kar geh leene. sarabas deene; aapeh aap milaaeaa |

Sant Singh KhalsaTaking me by the hand, He has given me everything, and blended me with Himself.
Manmohan SinghHolding me by the hand, the Lord has given me everything and blender me with His ownself.
Manmohan Singh (Punjabi)ਮੈਨੂੰ ਹੱਥ ਤੋਂ ਪਕੜ ਕੇ, ਪ੍ਰਭੂ ਨੇ ਸਭ ਕੁੱਛ ਦੇ ਦਿੱਤਾ ਹੈ ਤੇ ਮੈਨੂੰ ਆਪਣੇ ਆਪ ਨਾਲ ਅਭੇਦ ਕਰ ਲਿਆ ਹੈ।
Fareedkot Teekaਹਮਾਰੇ ਹਾਥ ਪਕੜ ਲੀਏ ਅਰ ਸਰਬ ਸ੍ਵੈਅਰਥ ਪਦਾਰਥੋਂ ਕੇ ਸਮਦਾਯ ਹਮ ਕੋ ਦੇ ਦੀਏ ਹੈਂ, ਪੁਨਾ ਆਪ ਹੀ ਆਪਣੇ ਸਾਥ ਮੇਰੇ ਕੋ ਮਿਲਾਇ ਲੀਆ ਹੈ॥☬ਜੇ ਕਹੇ ਕਬ ਮਿਲਾਯਾ? ਤਿਸ ਪਰ ਕਹਿਤੇ ਹੈਂ:
Prof. Sahib Singh(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ।

ਪਦ ਅਰਥ ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਸਰਬਸੁ = {सर्वस्व} ਸਭ ਕੁਝ। ਆਪਹਿ = ਆਪ ਹੀ। ਆਪੁ = ਆਪਣਾ-ਆਪ।

SikhNet (Spanish)El Señor me tomó de la mano y llevándome en el Sendero, con todas Sus Bienaventuranzas me bendijo, y me unió con Su Ser.

ਕਹੁ ਨਾਨਕ. ਸਰਬ ਥੋਕ ਪੂਰਨ; ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥

kahu naanak. sarab thok pooran; pooraa satigur paaeaa |4|15|79|

Sant Singh KhalsaSays Nanak, everything has been perfectly resolved; I have found the Perfect True Guru. ||4||15||79||
Manmohan SinghSays, Nanak, I have obtained the Perfect True Guru, through whom all my affairs are fulfilled.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ, ਜਿਨ੍ਹਾਂ ਦੇ ਰਾਹੀਂ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਸਰਬ (ਥੋਕ) ਪਦਾਰਥੋਂ ਕਰ ਪੂਰਨ ਪੂਰੇ ਸਤਿਗੁਰੋਂ ਕੋ ਹਮਨੇ ਪਾਇਆ ਹੈ॥੪॥੧॥੭੯॥☬ਜਬ ਪ੍ਰਿਥੀਚੰਦ ਨੇ ਦਿਲੀ ਮੇਂ ਜਾਕਰ ਗੁਰਿਆਈ ਕੇ ਲੀਏ ਪੁਕਾਰ ਕਰੀ ਤਬ ਵਹਾਂ ਸੇ ਕ੍ਰੋਧ ਕਰ ਕੇ ਸੁਲਹੀ ਨਾਮ ਪਠਾਣ ਚੜ ਕਰ ਆਇਆ। ਤਬ ਸਿਖੋਂ ਨੇ ਗੁਰੂ ਜੀ ਕੋ ਕਹਾ ਕਿ ਦੁਸ਼ਟ ਆਪ ਕੇ ਊਪਰ ਚਢਾਈ ਕਰੀ ਆਵਤਾ ਹੈ, ਆਪ ਭੀ ਆਪਣੇ ਪਾਸ ਸ਼ਸਤ੍ਰ ਅਰ ਧਨ ਰਖੋ। ਤਬ ਸ੍ਰੀ ਗੁਰੂ ਅਰਜਨ ਦੇਵ ਜੀ ਤਿਨ ਸਿਖੋਂ ਪ੍ਰਤਿ ਉਤ੍ਰ ਕਹਿਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥

ਪਦ ਅਰਥ ਥੋਕ = ਪਦਾਰਥ, ਕੰਮ ॥੪॥੧੫॥੭੯॥

SikhNet (Spanish)Dice Nanak, he encontrado a mi Señor Perfecto, al Verdadero Guru, a través del Cual he sido emancipado. (4‑15‑79)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗਰੀਬੀ; ਗਦਾ ਹਮਾਰੀ ॥

gareebee; gadaa hamaaree |

Sant Singh KhalsaHumility is my spiked club.
Manmohan SinghHumility is my spiked mace.
Manmohan Singh (Punjabi)ਨਿਮ੍ਰਤਾ ਮੇਰੀ ਕਿੱਲਦਾਰ ਗੁਰਜ ਹੈ।
Fareedkot Teekaਹੇ ਭਾਈ! ਗਰੀਬੀ ਰੂਪੀ ਹਮਾਰੀ ਗਦਾ ਹੈ॥
Prof. Sahib Singhਹੇ ਭਾਈ! ਨਿਮ੍ਰਤਾ-ਸੁਭਾਉ ਸਾਡੇ ਪਾਸ ਗੁਰਜ ਹੈ,

ਪਦ ਅਰਥ ਗਰੀਬੀ = ਨਿਮ੍ਰਤਾ-ਸੁਭਾਉ। ਗਦਾ = ਗੁਰਜ।

SikhNet (Spanish)La humildad para mí es el mazo,

ਖੰਨਾ. ਸਗਲ ਰੇਨੁ ਛਾਰੀ ॥

khanaa. sagal ren chhaaree |

Sant Singh KhalsaMy dagger is to be the dust of all men's feet.
Manmohan SinghTo be the dust of the dust of all men's feet is my two-edged dagger.
Manmohan Singh (Punjabi)ਸਾਰਿਆਂ ਇਨਸਾਨਾਂ ਦੇ ਪੈਰਾਂ ਦੀ ਧੂੜ ਹੋਣਾ ਮੇਰਾ ਦੋਧਾਰਾ-ਖੰਡਾ ਹੈ।
Fareedkot Teekaਜੋ ਸਰਬ ਕੀ ਰੇਨ ਹੋਣਾ ਇਹ (ਖੰਨਾ) ਖੰਡਾ ਹੈ, ਜਿਸ ਕਰ ਕੇ ਸਰਬ ਸ਼ਤ੍ਰੂ (ਛਾਰੀ) ਭਸਮ ਹੋ ਜਾਵੇਂ॥
Prof. Sahib Singhਸਭ ਦੀ ਚਰਨ-ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ।

ਪਦ ਅਰਥ ਖੰਨਾ = ਖੰਡਾ। ਰੇਨੁ = ਚਰਨ-ਧੂੜ। ਛਾਰੀ = ਛਾਰ, ਮਿੱਟੀ।

SikhNet (Spanish)mi espada de doble filo es ser el Polvo debajo de los Pies de los Santos.

ਇਸੁ ਆਗੈ; ਕੋ ਨ ਟਿਕੈ. ਵੇਕਾਰੀ ॥

eis aagai; ko na ttikai. vekaaree |

Sant Singh KhalsaNo evil-doer can withstand these weapons.
Manmohan SinghThese weapons no evil-doer can withstand.
Manmohan Singh (Punjabi)ਇਨ੍ਹਾਂ ਸ਼ਾਸਤਰਾਂ ਮੂਹਰੇ ਕੋਈ ਕੁਕਰਮੀ ਠਹਿਰ ਨਹੀਂ ਸਕਦਾ।
Fareedkot Teekaਇਸ ਆਗੇ ਵਿਕਾਰੀ ਪੁਰਸ਼ ਕੋਈ ਠਹਰ ਨਹੀਂ ਸਕਤਾ ਹੈ॥
Prof. Sahib Singhਇਸ (ਗੁਰਜ) ਅੱਗੇ, ਇਸ (ਖੰਡੇ) ਅੱਗੇ ਕੋਈ ਭੀ ਕੁਕਰਮੀ ਟਿਕ ਨਹੀਂ ਸਕਦਾ।

ਪਦ ਅਰਥ ਨ ਟਿਕੈ = ਖਲੋ ਨਹੀਂ ਸਕਦਾ, ਠਹਿਰ ਨਹੀਂ ਸਕਦਾ। ਵੇਕਾਰੀ = ਕੁਕਰਮੀ।

SikhNet (Spanish)El Guru Perfecto me ha bendecido con esta Sabiduría,

ਗੁਰ ਪੂਰੇ; ਏਹ ਗਲ ਸਾਰੀ ॥੧॥

gur poore; eeh gal saaree |1|

Sant Singh KhalsaThe Perfect Guru has given me this understanding. ||1||
Manmohan SinghThe Lord God's has conveyed this thing to me.
Manmohan Singh (Punjabi)ਪੂਰਨ ਗੁਰੂ ਨੇ ਇਹ ਬਾਤ ਮੇਰੇ ਤੱਕ ਪੁਚਾਈ ਹੈ।
Fareedkot Teekaਇਹ ਬਾਤ ਪੂਰੇ ਸਤਿਗੁਰੋਂ ਸੇ (ਸਾਰੀ) ਪ੍ਰਾਪਤ ਭਈ ਹੈ॥੧॥
Prof. Sahib Singh(ਸਾਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ॥੧॥

ਪਦ ਅਰਥ ਸਾਰੀ = ਸਮਝਾਈ ॥੧॥

SikhNet (Spanish)que ningún malhechor puede resistir estas armas. (1)

ਹਰਿ ਹਰਿ ਨਾਮੁ; ਸੰਤਨ ਕੀ ਓਟਾ ॥

har har naam; santan kee ottaa |

Sant Singh KhalsaThe Name of the Lord, Har, Har, is the support and shelter of the Saints.
Manmohan SinghThe Lord God's Name is the saints. Pause.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਸਾਧੂਆਂ ਦੀ ਪਨਾਹ ਹੈ।
Fareedkot Teekaਹੇ ਪ੍ਰੇਮੀ ਜਨੋਂ! ਸੰਤੋਂ ਕੋ ਤੋ ਕੇਵਲ ਹਰਿ ਹਰਿ ਨਾਮ ਕੀ ਹੀ ਓਟ ਹੈ ਅਰਥਾਤ ਆਸਰਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸੰਤ ਜਨਾਂ ਦਾ ਆਸਰਾ ਹੈ।

ਪਦ ਅਰਥ ਓਟਾ = ਆਸਰਾ।

SikhNet (Spanish)El Nombre del Señor es el Refugio de los Santos;

ਜੋ ਸਿਮਰੈ. ਤਿਸ ਕੀ ਗਤਿ ਹੋਵੈ; ਉਧਰਹਿ ਸਗਲੇ ਕੋਟਾ ॥੧॥ ਰਹਾਉ ॥

jo simarai. tis kee gat hovai; udhareh sagale kottaa |1| rahaau |

Sant Singh KhalsaOne who remembers the Lord in meditation, is emancipated; millions have been saved in this way. ||1||Pause||
Manmohan SinghHe, who remember the Lord's Name, is emancipated and through It self hosts of millions of men have been saved. Pause.
Manmohan Singh (Punjabi)ਜੋ ਨਾਮ ਦਾ ਉਚਾਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਸੁਆਮੀ ਦੇ ਸਿਮਰਨ ਰਾਹੀਂ ਇਨਸਾਨਾਂ ਦੇ ਕ੍ਰੋੜਾਂ ਹੀ ਸਮੁਦਾਇ ਪਾਰ ਉੱਤਰ ਗਏ ਹਨ। ਠਹਿਰਾਉ।
Fareedkot Teekaਕਿਉਂਕਿ ਪੁਰਸ਼ ਹਰਿ ਨਾਮ ਕੋ ਸਿਮਰਤਾ ਹੈ, ਤਿਸ ਕੀ (ਗਤਿ) ਮੋਖ ਹੋ ਜਾਤੀ ਹੈ। ਤਿਸ ਕੇ ਸਿਮਰਨੇ ਕਰ ਕਈ (ਕੋਟਾ) ਕ੍ਰੋੜ ਜੀਵ ਉਧਰਤੇ ਹੈਂ॥੧॥ ਰਹਾਉ ॥
Prof. Sahib Singhਜੇਹੜਾ ਭੀ ਮਨੁੱਖ (ਪਰਮਾਤਮਾ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। (ਨਾਮ ਦੀ ਬਰਕਤਿ ਨਾਲ) ਸਾਰੇ ਕ੍ਰੋੜਾਂ ਹੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ। ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਕੋਟਾ = ਕ੍ਰੋੜਾਂ ਹੀ ॥੧॥ ਰਹਾਉ ॥

SikhNet (Spanish)aquél que Lo contempla es emancipado. Sí, millones han sido salvados de esta forma. (1‑Pausa)

ਸੰਤ ਸੰਗਿ ਜਸੁ ਗਾਇਆ ॥

sant sang jas gaaeaa |

Sant Singh KhalsaIn the Society of the Saints, I sing His Praises.
Manmohan SinghIn the saints society, I hymn the Lord's praise.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਸੁਆਮੀ ਦੀ ਕੀਰਤੀ ਗਾਉਂਦਾ ਹਾਂ।
Fareedkot Teekaਸੰਤੋਂ ਕੇ ਸਾਥ ਮਿਲਕਰ ਜੋ ਵਾਹਿਗੁਰੂ ਕਾ ਜਸ ਗਾਇਨ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਸੰਤ ਜਨਾਂ ਦੀ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ ਹੈ,

ਪਦ ਅਰਥ ਸੰਗਿ = ਸੰਗਤਿ ਵਿਚ। ਜਸੁ = ਸਿਫ਼ਤ-ਸਾਲਾਹ ਦਾ ਗੀਤ।

SikhNet (Spanish)He cantado la Alabanza del Señor

ਇਹੁ ਪੂਰਨ ਹਰਿ ਧਨੁ ਪਾਇਆ ॥

eihu pooran har dhan paaeaa |

Sant Singh KhalsaI have found this, the perfect wealth of the Lord.
Manmohan SinghThis perfect wealth of God's Name, I have attained.
Manmohan Singh (Punjabi)ਇਹ ਰੱਬ ਦੇ ਨਾਮ ਦੀ ਮੁਕੰਮਲ ਦੌਲਤ ਮੈਨੂੰ ਪ੍ਰਾਪਤ ਹੋਈ ਹੈ।
Fareedkot Teekaਇਹੀ ਪੂਰਨ ਹਰੀ ਕਾ ਨਾਮ ਰੂਪੀ ਧਨ ਪ੍ਰਾਪਤ ਹੂਆ ਹੈ॥
Prof. Sahib Singhਉਸ ਨੇ ਇਹ ਹਰਿ-ਨਾਮ ਧਨ ਪ੍ਰਾਪਤ ਕਰ ਲਿਆ ਹੈ ਜੋ ਕਦੇ ਭੀ ਨਹੀਂ ਮੁੱਕਦਾ।
SikhNet (Spanish)en la Sociedad de los Santos,

ਕਹੁ ਨਾਨਕ; ਆਪੁ ਮਿਟਾਇਆ ॥

kahu naanak; aap mittaaeaa |

Sant Singh KhalsaSays Nanak, I have eradicated my self-conceit.
Manmohan SinghSays Nanak, I have effaced my self-conceit,
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਨੇ ਆਪਾ ਭਾਉ ਮਿਟਾਇ ਦੀਆ ਹੈ॥
Prof. Sahib Singhਨਾਨਕ ਆਖਦਾ ਹੈ- ਉਸ ਮਨੁੱਖ ਨੇ (ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ,

ਪਦ ਅਰਥ ਆਪੁ = ਆਪਾ-ਭਾਵ।

SikhNet (Spanish)y así fui bendecido con el Tesoro Perfecto del Nombre del Señor.

ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥

sabh paarabraham nadaree aaeaa |2|16|80|

Sant Singh KhalsaI see the Supreme Lord God everywhere. ||2||16||80||
Manmohan Singhand now I see the Transcendent Lord, all over.
Manmohan Singh (Punjabi)ਅਤੇ ਮੈਂ ਹੁਣ ਪਰਮ ਪ੍ਰਭੂ ਨੂੰ ਸਾਰੀਆਂ ਥਾਵਾਂ ਉਤੇ ਵੇਖਦਾ ਹਾਂ।
Fareedkot Teekaਕਿਉਂਕਿ ਹਮ ਕੋ ਸਰਬ ਰੂਪ ਪਾਰਬ੍ਰਹਮ ਹੀ ਦ੍ਰਿਸਟ ਆਇਆ ਹੈ॥੨॥੧੬॥੮੦॥
Prof. Sahib Singhਉਸ ਨੂੰ ਹਰ ਥਾਂ ਪਰਮਾਤਮਾ ਹੀ (ਵੱਸਦਾ) ਦਿੱਸ ਪਿਆ ਹੈ ॥੨॥੧੬॥੮੦॥

ਪਦ ਅਰਥ ਸਭੁ = ਹਰ ਥਾਂ। ਨਦਰੀ ਆਇਆ = ਦਿੱਸਿਆ ॥੨॥੧੬॥੮੦॥

SikhNet (Spanish)Dice Nanak, he calmado el ruido de mi ego y ahora veo a mi Señor Trascendente por todas partes. (2‑16‑80)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗੁਰਿ ਪੂਰੈ. ਪੂਰੀ ਕੀਨੀ ॥

gur poorai. pooree keenee |

Sant Singh KhalsaThe Perfect Guru has done it perfectly.
Manmohan SinghThe Perfect Guru has done the perfect thing.
Manmohan Singh (Punjabi)ਪੂਰਨ ਗੁਰਾਂ ਨੇ ਪੂਰਨ ਗੱਲ ਕੀਤੀ ਹੈ।
Fareedkot Teekaਪੂਰੇ ਗੁਰੋਂ ਨੇ ਹਮਾਰੀ ਭਗਤੀ ਪੂਰੀ ਕਰੀ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਪੂਰੀ ਕਿਰਪਾ ਕੀਤੀ,

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਪੂਰੀ ਕੀਨੀ = ਪੂਰੀ ਕਿਰਪਾ ਕੀਤੀ।

SikhNet (Spanish)El Perfecto Guru nos ha bendecido

ਬਖਸ ਅਪੁਨੀ ਕਰਿ ਦੀਨੀ ॥

bakhas apunee kar deenee |

Sant Singh KhalsaHe blessed me with forgiveness.
Manmohan SinghWith His grace, he has blessed me.
Manmohan Singh (Punjabi)ਉਸ ਨੇ ਆਪਣੀ ਰਹਿਮਤ ਦੀ ਦਾਤ ਮੈਨੂੰ ਦਿੱਤੀ ਹੈ।
Fareedkot Teekaਸੋ ਭਗਤੀ ਅਪਣੀ ਬਖਸ਼ੀਸ ਕਰ ਕੇ ਹਮ ਕੋ ਦਈ ਹੈ॥
Prof. Sahib Singhਉਸ ਨੂੰ ਗੁਰੂ ਨੇ ਆਪਣੇ ਦਰ ਤੋਂ ਪ੍ਰਭੂ ਦੀ ਭਗਤੀ ਦੀ ਦਾਤਿ ਦੇ ਦਿੱਤੀ।

ਪਦ ਅਰਥ ਬਖਸ = ਬਖ਼ਸ਼ਸ਼, ਦਾਤਿ, ਭਗਤੀ ਦੀ ਦਾਤਿ।

SikhNet (Spanish)y estamos llenos de Su Gracia.

ਨਿਤ ਅਨੰਦ ਸੁਖ ਪਾਇਆ ॥

nit anand sukh paaeaa |

Sant Singh KhalsaI have found lasting peace and bliss.
Manmohan SinghI ever attain pleasure and peace.
Manmohan Singh (Punjabi)ਮੈਂ ਸਦਾ ਖੁਸ਼ੀ ਤੇ ਆਰਾਮ ਪਾਉਦਾ ਹਾਂ।
Fareedkot Teekaਨਿਤ ਸੁਖ ਕੇ ਅਨੰਦ ਕੋ ਹਮਨੇ ਪਾਇਆ ਹੈ॥
Prof. Sahib Singhਉਹ ਮਨੁੱਖ ਸਦਾ ਆਤਮਕ ਸੁਖ ਆਤਮਕ ਆਨੰਦ ਮਾਣਨ ਲੱਗ ਪਿਆ।

ਪਦ ਅਰਥ ਨਿਤ = ਸਦਾ।

SikhNet (Spanish)Hemos obtenido Éxtasis,

ਥਾਵ ਸਗਲੇ ਸੁਖੀ ਵਸਾਇਆ ॥੧॥

thaav sagale sukhee vasaaeaa |1|

Sant Singh KhalsaEverywhere, the people dwell in peace. ||1||
Manmohan SinghIn all places the mortals abide in peace.
Manmohan Singh (Punjabi)ਸਾਰੀਆਂ ਥਾਵਾਂ ਅੰਦਰ ਪ੍ਰਾਣੀ ਸੁਖੀ ਵਸਦੇ ਹਨ।
Fareedkot Teekaਸਰਬ ਅਸਥਾਨ ਮੇਂ ਪਰਮੇਸ਼ਰ ਨੇ ਹਮ ਕੋ ਸੁਖ ਪੂਰਬਕ ਬਸਾਇਆ ਹੈ॥੧॥
Prof. Sahib Singhਗੁਰੂ ਨੇ ਉਸ ਦੇ ਸਾਰੇ ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਵਲੋਂ ਬਚਾ ਕੇ) ਸ਼ਾਂਤੀ ਵਿਚ ਟਿਕਾ ਦਿੱਤਾ ॥੧॥

ਪਦ ਅਰਥ ਥਾਵ = {ਲਫ਼ਜ਼ 'ਥਾਉ' ਤੋਂ ਬਹੁ-ਵਚਨ}। ਸਗਲੇ = ਸਾਰੇ। ਥਾਵ ਸਗਲੇ = ਸਾਰੇ ਥਾਂ, ਸਾਰੇ ਇੰਦ੍ਰੇ ॥੧॥

SikhNet (Spanish)Paz y Dicha y en todas partes los hombres habitan en la Bondad. (1)

ਹਰਿ ਕੀ ਭਗਤਿ; ਫਲ ਦਾਤੀ ॥

har kee bhagat; fal daatee |

Sant Singh KhalsaDevotional worship to the Lord is what gives rewards.
Manmohan SinghGod's meditation is the grantor of boons.
Manmohan Singh (Punjabi)ਰੱਬ ਦੀ ਬੰਦਗੀ ਮੁਰਾਦਾਂ ਬਖਸ਼ਣਹਾਰ ਹੈ।
Fareedkot Teekaਹਰਿ ਕੀ ਭਗਤੀ ਸਰਬ ਫਲੋਂ ਕੀ ਦਾਤੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਭਗਤੀ ਸਾਰੇ ਫਲ ਦੇਣ ਵਾਲੀ ਹੈ।

ਪਦ ਅਰਥ ਫਲ ਦਾਤੀ = ਫਲ ਦੇਣ ਵਾਲੀ।

SikhNet (Spanish)Muchas son las recompensas de ser el Devoto del Señor.

ਗੁਰਿ ਪੂਰੈ. ਕਿਰਪਾ ਕਰਿ ਦੀਨੀ; ਵਿਰਲੈ ਕਿਨ ਹੀ ਜਾਤੀ ॥ ਰਹਾਉ ॥

gur poorai. kirapaa kar deenee; viralai kin hee jaatee | rahaau |

Sant Singh KhalsaThe Perfect Guru, by His Grace, gave it to me; how rare are those who know this. ||Pause||
Manmohan SinghBy His grace, the Perfect Guru has blessed me, with it. Rare is the one who realises its worth. Pause.
Manmohan Singh (Punjabi)ਆਪਣੀ ਮਿਹਰ ਦੁਆਰਾ ਪੂਰਨ ਗੁਰਾਂ ਨੇ ਮੈਨੂੰ ਇਸ ਦੀ ਦਾਤ ਦਿੱਤੀ ਹੈ। ਕੋਈ ਟਾਂਵਾਂ ਟੱਲਾ ਹੀ ਇਸ ਦੀ ਕਦਰ ਨੂੰ ਅਨੁਭਵ ਕਰਦਾ ਹੈ। ਠਹਿਰਾਉ।
Fareedkot Teekaਸੋ ਪੂਰੇ ਗੁਰੋਂ ਨੇ ਜਿਨ ਕੋ ਕਿਰਪਾ ਕਰ ਕੇ ਦੇਈ ਹੈ, ਤਿਸ ਕਿਸੀ ਵਿਰਲੇ ਪੁਰਸ਼ ਨੇ ਜਾਨੀ ਹੈ॥ ਰਹਾਉ ॥
Prof. Sahib Singhਪੂਰੇ ਗੁਰੂ ਨੇ (ਜਿਸ ਮਨੁੱਖ ਉੱਤੇ) ਮੇਹਰ ਕਰ ਦਿੱਤੀ (ਉਸ ਨੇ ਪ੍ਰਭੂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਪਰ, ਹੇ ਭਾਈ!) ਕਿਸੇ ਵਿਰਲੇ ਮਨੁੱਖ ਨੇ ਹੀ ਪਰਮਾਤਮਾ ਦੀ ਭਗਤੀ ਦੀ ਕਦਰ ਸਮਝੀ ਹੈ ਰਹਾਉ॥

ਪਦ ਅਰਥ ਕਿਨ ਹੀ = ਕਿਨਿ ਹੀ, ਕਿਸੇ ਨੇ ਹੀ {ਲਫ਼ਜ਼ 'ਕਿਨਿ' ਦੀ 'ਿ ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ॥ਰਹਾਉ॥

SikhNet (Spanish)El Guru Perfecto nos bendice con Su Misericordia, pero extraordinario es aquél que conoce su Esencia. (Pausa)

ਗੁਰਬਾਣੀ ਗਾਵਹ ਭਾਈ ॥

gurabaanee gaavah bhaaee |

Sant Singh KhalsaSing the Word of the Guru's Bani, O Siblings of Destiny.
Manmohan SinghSing thou the Guru's word, O brother.
Manmohan Singh (Punjabi)ਤੂੰ ਗੁਰਬਾਣੀ ਨੂੰ ਗਾਇਨ ਕਰ, ਹੇ ਵੀਰ!
Fareedkot Teekaਹੇ ਭਾਈ! ਗੁਰੋਂ ਕੀ ਬਾਣੀ ਕੋ ਗਾਵਤੇ ਹੈਂ॥
Prof. Sahib Singhਹੇ ਭਾਈ! ਆਓ ਅਸੀਂ ਭੀ ਗੁਰੂ ਦੀ ਬਾਣੀ ਗਾਵਿਆ ਕਰੀਏ।

ਪਦ ਅਰਥ ਗਾਵਹ = ਆਓ ਅਸੀਂ ਗਾਵੀਏ।

SikhNet (Spanish)Canten la Palabra del Shabd del Guru,

ਓਹ ਸਫਲ ਸਦਾ ਸੁਖਦਾਈ ॥

oeh safal sadaa sukhadaaee |

Sant Singh KhalsaThat is always rewarding and peace-giving.
Manmohan SinghThat is ever fruitful and peace-giving.
Manmohan Singh (Punjabi)ਉਹ ਸਦੀਵ ਹੀ ਫਲਦਾਇਕ ਤੇ ਆਰਾਮ ਦੇਣ ਵਾਲੀ ਹੈ।
Fareedkot Teekaਵਹੁ ਬਾਣੀ ਸਦਾ ਸਫਲ ਰੂਪ ਅਰ ਸੁਖ ਕੀ ਦਾਤੀ ਹੈ॥
Prof. Sahib Singhਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ।

ਪਦ ਅਰਥ ਓਹ = ਉਹ ਗੁਰਬਾਣੀ।

SikhNet (Spanish)oh mis amigos, pues es Dadora de Paz

ਨਾਨਕ. ਨਾਮੁ ਧਿਆਇਆ ॥

naanak. naam dhiaaeaa |

Sant Singh KhalsaNanak has meditated on the Naam, the Name of the Lord.
Manmohan SinghNanak has meditated on the Name,
Manmohan Singh (Punjabi)ਨਾਨਕ ਨੇ ਨਾਮ ਦਾ ਆਰਾਧਨ ਕੀਤਾ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਵਾਹਿਗੁਰੂ ਕਾ ਨਾਮ ਸਿਮਰਿਆ ਹੈ॥
Prof. Sahib Singhਹੇ ਨਾਨਕ! (ਆਖ-) (ਉਸੇ ਮਨੁੱਖ ਨੇ ਗੁਰਬਾਣੀ ਦੀ ਰਾਹੀਂ ਪਰਮਾਤਮਾ ਦਾ) ਨਾਮ ਸਿਮਰਿਆ ਹੈ,
SikhNet (Spanish)y Éxtasis y da el Fruto de la Compasión.

ਪੂਰਬਿ ਲਿਖਿਆ ਪਾਇਆ ॥੨॥੧੭॥੮੧॥

poorab likhiaa paaeaa |2|17|81|

Sant Singh KhalsaHe has realized his pre-ordained destiny. ||2||17||81||
Manmohan Singhand has obtained what was predestined for him.
Manmohan Singh (Punjabi)ਅਤੇ ਉਸ ਨੇ ਉਹ ਕੁੱਛ ਪਾ ਲਿਆ ਹੈ ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਸੀ।
Fareedkot Teekaਤਿਨੋਂ ਨੇ ਪੂਰਬ ਲਿਖੇ ਅਨੁਸਾਰ ਗੁਰਬਾਣੀ ਗਾਇ ਕਰ ਪ੍ਰਭ ਕੋ ਪਾਇਆ ਹੈ॥੨॥੧੭॥੮੧॥
Prof. Sahib Singhਜਿਸ ਨੇ ਪੂਰਬਲੇ ਜਨਮ ਵਿਚ ਲਿਖਿਆ ਭਗਤੀ ਦਾ ਲੇਖ ਪ੍ਰਾਪਤ ਕੀਤਾ ਹੈ ॥੨॥੧੭॥੮੧॥

ਪਦ ਅਰਥ ਪੂਰਬਿ = ਪੂਰਬਲੇ ਜਨਮ ਵਿਚ ॥੨॥੧੭॥੮੧॥

SikhNet (Spanish)Nanak ha habitado en el Nombre del Señor, pues tal era Su Destino. (2‑17‑81)

Open this shabad →

Shabad Guru Arjan Dev Ji Raag Sorath continues on Ang 629

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino

Open this shabad (11 lines, Angs 628-629) →

Ang 628 of 1430