ੴ

ਸਿੱਖਬਾਣੀ · SikhBani

ਸਤਿਗੁਰ ਪੂਰੇ ਭਾਣਾ ॥

satigur poore bhaanaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 628 · 13 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸਤਿਗੁਰ ਪੂਰੇ ਭਾਣਾ ॥

satigur poore bhaanaa |

Sant Singh KhalsaWhen it was pleasing to the Perfect True Guru,
Manmohan SinghWhen it so pleased the Perfect True Guru,
Manmohan Singh (Punjabi)ਜਦ ਪੂਰਨ ਸੱਚੇ ਗੁਰਾਂ ਨੂੰ ਇਸ ਤਰ੍ਹਾਂ ਚੰਗਾ ਲੱਗਾ,
Fareedkot Teekaਜਬ ਪੂਰੇ ਸਤਗੁਰੋਂ ਕੋ ਹਮਾਰਾ ਕਰਤਬ ਭਾਇ ਗਿਆ॥
Prof. Sahib Singh(ਪਰ, ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ)

ਪਦ ਅਰਥ ਸਤਿਗੁਰ ਭਾਣਾ = ਗੁਰੂ ਨੂੰ ਚੰਗਾ ਲੱਗਾ।

SikhNet (Spanish)Cuando tal fue la Voluntad del Señor,

ਤਾ ਜਪਿਆ. ਨਾਮੁ ਰਮਾਣਾ ॥

taa japiaa. naam ramaanaa |

Sant Singh Khalsathen I chanted the Naam, the Name of the Pervading Lord.
Manmohan Singhthen repeated I the pervading God's Name.
Manmohan Singh (Punjabi)ਤਦ ਹੀ ਮੈਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ।
Fareedkot Teekaਤਬ ਹਮਨੇ (ਰਮਾਣਾ) ਰਮਣ ਰੂਪ ਵਾਹਗੁਰੂ ਕੇ ਨਾਮ ਕੋ ਜਪਣਾ ਕੀਆ ਹੈ॥
Prof. Sahib Singhਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।

ਪਦ ਅਰਥ ਤਾ = ਤਦੋਂ। ਰਮਾਣਾ = ਰਾਮ ਦਾ।

SikhNet (Spanish)habité en Su Nombre;

ਗੋਬਿੰਦ ਕਿਰਪਾ ਧਾਰੀ ॥

gobind kirapaa dhaaree |

Sant Singh KhalsaThe Lord of the Universe extended His Mercy to me,
Manmohan SinghThe Master, the world-Lord took pity on me,
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਮਾਲਕ ਨੇ ਮੇਰੇ ਉਤੇ ਮਿਹਰ ਕੀਤੀ,
Fareedkot Teekaਗੋਬਿੰਦ ਜੀ ਨੇ ਹਮਾਰੇ ਪਰ ਕ੍ਰਿਪਾ ਦ੍ਰਿਸਟੀ ਧਾਰੀ ਹੈ॥
Prof. Sahib Singhਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ)
SikhNet (Spanish)el Señor tuvo Compasión de mí

ਪ੍ਰਭਿ. ਰਾਖੀ ਪੈਜ ਹਮਾਰੀ ॥੧॥

prabh. raakhee paij hamaaree |1|

Sant Singh Khalsaand God saved my honor. ||1||
Manmohan Singhand God has saved my honour.
Manmohan Singh (Punjabi)ਅਤੇ ਪ੍ਰਭੂ ਨੇ ਮੇਰੀ ਇੱਜ਼ਤ ਆਬਰੂ ਰੱਖ ਲਈ ਹੈ।
Fareedkot Teekaਤਿਸੀ ਪ੍ਰਭੂ ਨੇ ਹਮਾਰੀ (ਪੈਜ) ਪ੍ਰਤੱਗ੍ਯਾ ਰਾਖ ਲਈ ਹੈ॥੧॥
Prof. Sahib Singhਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਪੈਜ = ਲਾਜ ॥੧॥

SikhNet (Spanish)y salvó mi honor. (1)

ਹਰਿ ਕੇ ਚਰਨ. ਸਦਾ ਸੁਖਦਾਈ ॥

har ke charan. sadaa sukhadaaee |

Sant Singh KhalsaThe Lord's feet are forever peace-giving.
Manmohan SinghGod's feet are ever peace-giving.
Manmohan Singh (Punjabi)ਵਾਹਿਗੁਰੂ ਦੇ ਪੈਰ ਹਮੇਸ਼ਾਂ ਆਰਾਮ ਦੇਣ ਵਾਲੇ ਹਨ।
Fareedkot Teekaਹਰਿ ਕੇ ਚਰਨ ਸਦਾ ਸੁਖ ਕੇ ਦੇਨੇ ਵਾਲੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ।

ਪਦ ਅਰਥ ਸੁਖਦਾਈ = ਸੁਖ ਦੇਣ ਵਾਲੇ।

SikhNet (Spanish)Los Pies del Señor son Dadores de Éxtasis, y lo que sea que busco, eso obtengo;

ਜੋ ਇਛਹਿ. ਸੋਈ ਫਲੁ ਪਾਵਹਿ; ਬਿਰਥੀ ਆਸ. ਨ ਜਾਈ ॥੧॥ ਰਹਾਉ ॥

jo ichheh. soee fal paaveh; birathee aas. na jaaee |1| rahaau |

Sant Singh KhalsaWhatever fruit one desires, he receives; his hopes shall not go in vain. ||1||Pause||
Manmohan SinghWhatever fruit the mortal desires, that he attains and his hope goes not in vain. Pause.
Manmohan Singh (Punjabi)ਜਿਹੜਾ ਫਲ ਭੀ ਪ੍ਰਾਣੀ ਚਾਹੁੰਦਾ ਹੈ, ਉਸ ਨੂੰ ਹੀ ਉਹ ਪਾ ਲੈਂਦਾ ਹੈ, ਉਸ ਦੀ ਉਮੈਦ ਨਿਸਫਲ ਨਹੀਂ ਜਾਂਦੀ। ਠਹਿਰਾਉ।
Fareedkot Teekaਜੋ ਪੁਰਸ ਤਿਸ ਕੇ ਚਰਨੋਂ ਕੀ ਇੱਛਾ ਕਰਤੇ ਹੈਂ, ਸੋ ਫਲ ਪਾਇ ਲੇਤੇ ਹੈਂ, ਤਿਨ ਕੀ ਆਸ ਕਰੀ ਹੂਈ ਬ੍ਯਰਥ ਨਹੀਂ ਜਾਤੀ॥੧॥ ਰਹਾਉ ॥
Prof. Sahib Singh(ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥

ਪਦ ਅਰਥ ਇਛਹਿ = ਇੱਛਾ ਕਰਦੇ ਹਨ। ਬਿਰਥੀ = ਖ਼ਾਲੀ ॥੧॥ ਰਹਾਉ ॥

SikhNet (Spanish)ningún deseo queda sin cumplírseme. (1‑Pausa)

ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ; ਸੋਈ ਸੰਤੁ ਗੁਣ ਗਾਵੈ ॥

kripaa kare jis praanapat daataa; soee sant gun gaavai |

Sant Singh KhalsaThat Saint, unto whom the Lord of Life, the Great Giver, extends His Mercy - he alone sings the Glorious Praises of the Lord.
Manmohan SinghThe saint, to whom Beneficent God, the Lord of life, extends His mercy, He alone hymns His praise.
Manmohan Singh (Punjabi)ਉਹ ਸਾਧੂ ਜੀਹਦੇ ਉਤੇ ਜਿੰਦ-ਜਾਨ ਦਾ ਸੁਆਮੀ ਦਾਤਾਰ ਵਾਹਿਗੁਰੂ ਆਪਣੀ ਮਿਹਰ ਧਾਰਦਾ ਹੈ, ਕੇਵਲ ਉਹ ਹੀ ਉਸ ਦੀ ਸਿਫ਼ਤ-ਸਲਾਹ ਗਾਇਨ ਕਰਦਾ ਹੈ।
Fareedkot Teekaਸਰਬ ਕਾ ਦਾਤਾ ਪ੍ਰਾਣੋ ਕਾ ਪਤੀ ਵਾਹਿਗੁਰੂ ਜਿਸ ਪਰ ਕ੍ਰਿਪਾ ਕਰਤਾ ਹੈ, ਸੋਈ ਸੰਤ ਤਿਸ ਕੇ ਗੁਣੋਂ ਕੋ ਗਾਵਤਾ ਹੈ॥
Prof. Sahib Singhਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।

ਪਦ ਅਰਥ ਪ੍ਰਾਨਪਤਿ = ਜਿੰਦ ਦਾ ਮਾਲਕ।

SikhNet (Spanish)El Santo, a quien el Señor de toda la vida bendice, canta la Alabanza del Señor.

ਪ੍ਰੇਮ ਭਗਤਿ. ਤਾ ਕਾ ਮਨੁ ਲੀਣਾ; ਪਾਰਬ੍ਰਹਮ ਮਨਿ ਭਾਵੈ ॥੨॥

prem bhagat. taa kaa man leenaa; paarabraham man bhaavai |2|

Sant Singh KhalsaHis soul is absorbed in loving devotional worship; his mind is pleasing to the Supreme Lord God. ||2||
Manmohan SinghHe, who is pleasing to the mind of the Transcendent Lord, his soul is absorbed in the Lord's loving adoration.
Manmohan Singh (Punjabi)ਜੋ ਪਰਮ ਪ੍ਰਭੂ ਦੇ ਚਿੱਤ ਨੂੰ ਚੰਗਾ ਲੱਗਦਾ ਹੈ। ਉਸ ਦੀ ਆਤਮਾ ਪ੍ਰਭੂ ਦੀ ਪਿਆਰੀ ਉਪਾਸ਼ਨਾ ਅੰਦਰ ਸਮਾ ਜਾਂਦੀ ਹੈ।
Fareedkot Teekaਪ੍ਰੇਮਾ ਭਗਤੀ ਮੇਂ ਤਿਸ ਕਾ ਮਨ ਲੀਨ ਹੋ ਜਾਤਾ ਹੈ ਔ ਪਾਰਬ੍ਰਹਮ ਹੀ ਤਿਸ ਕੇ ਮਨ ਮੇਂ ਭਾਵਤਾ ਹੈ॥੨॥
Prof. Sahib Singhਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥

ਪਦ ਅਰਥ ਤਾ ਕੀ = ਉਸ (ਮਨੁੱਖ) ਦਾ। ਲੀਣਾ = ਮਸਤ। ਪਾਰਬ੍ਰਹਮ ਮਨਿ = ਪਾਰਬ੍ਰਹਮ ਦੇ ਮਨ ਵਿਚ। ਭਾਵੈ = ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥

SikhNet (Spanish)Su mente se embulle en la Adoración Amorosa del Señor y su mente permanece complacida con el Señor. (2)

ਆਠ ਪਹਰ ਹਰਿ ਕਾ ਜਸੁ ਰਵਣਾ; ਬਿਖੈ ਠਗਉਰੀ ਲਾਥੀ ॥

aatth pehar har kaa jas ravanaa; bikhai tthgauree laathee |

Sant Singh KhalsaTwenty-four hours a day, he chants the Praises of the Lord, and the bitter poison does not affect him.
Manmohan SinghUttering the Lord's praise through the eight watches of the day, the poisonous potion of mammon affects not.
Manmohan Singh (Punjabi)ਦਿਨ ਦੇ ਅੱਠੇ ਪਹਿਰ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਮਾਇਆ ਦੀ ਜ਼ਹਿਰੀਲੀ ਠੱਗ-ਬੂਟੀ ਅਸਰ ਨਹੀਂ ਕਰਦੀ।
Fareedkot Teekaਤਾਂ ਤੇ ਹਮਨੇ ਆਠੋ ਪਹਰ ਹਰੀ ਕੇ ਜਸ ਕੋ (ਰਵਣਾ) ਉਚਾਰਨਾ ਕੀਆ ਹੈ ਔਰ ਬਿਖੈ ਰੂਪ ਠਗ ਬੂਟੀ ਮਨ ਸੇ ਉਤਰ ਗਈ ਹੈ॥
Prof. Sahib Singhਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ।

ਪਦ ਅਰਥ ਰਵਣਾ = ਸਿਮਰਨ ਕਰਨਾ। ਜਸੁ ਰਵਣਾ = ਸਿਫ਼ਤ-ਸਾਲਾਹ ਕਰਨੀ। ਬਿਖੈ ਠਗਉਰੀ = ਵਿਸ਼ਿਆਂ ਦੀ ਠਗਮੂਰੀ, ਵਿਸ਼ਿਆਂ ਦੀ ਠਗ-ਬੂਟੀ।

SikhNet (Spanish)Cantando siempre la Alabanza de Dios la ponzoña venenosa de Maya no nos afecta.

ਸੰਗਿ ਮਿਲਾਇ ਲੀਆ ਮੇਰੈ ਕਰਤੈ; ਸੰਤ ਸਾਧ ਭਏ ਸਾਥੀ ॥੩॥

sang milaae leea merai karatai; sant saadh bhe saathee |3|

Sant Singh KhalsaMy Creator Lord has united me with Himself, and the Holy Saints have become my companions. ||3||
Manmohan SinghMy creator has united me with Himself and the saints and holy men have become my comrades.
Manmohan Singh (Punjabi)ਮੈਂਡੇ ਕਰਤਾਰ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਜਗਿਆਸੂ ਤੇ ਨੇਕ ਬੰਦੇ ਮੇਰੇ ਸੰਗੀ ਬਣ ਗਏ ਹਨ।
Fareedkot Teekaਮੇਰੇ ਕਰਤੇ ਨੇ ਮੇਰੇ ਕੋ ਅਪਨੇ ਸੰਗ ਮੇਂ ਮਿਲਾਇ ਲੀਆ ਹੈ ਅਰਥਾਤ ਅਭੇਦ ਕਰ ਲੀਆ ਹੈ। ਕਿਉਂਕਿ (ਸਾਧ) ਸ੍ਰੇਸਟ ਸੰਤ ਹਮਾਰੇ ਸਾਥੀ ਅਰਥਾਤ ਸਹਾਈ ਭਏ ਹੈਂ॥੩॥
Prof. Sahib Singh(ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥

ਪਦ ਅਰਥ ਸੰਗਿ = ਨਾਲ। ਕਰਤੈ = ਕਰਤਾਰ ਨੇ। ਸਾਥੀ = ਮਦਦਗਾਰ, ਸੰਗੀ ॥੩॥

SikhNet (Spanish)El Señor Creador nos une con Su Ser y los Santos se vuelven los únicos asociados. (3)

ਕਰੁ ਗਹਿ ਲੀਨੇ. ਸਰਬਸੁ ਦੀਨੇ; ਆਪਹਿ ਆਪੁ ਮਿਲਾਇਆ ॥

kar geh leene. sarabas deene; aapeh aap milaaeaa |

Sant Singh KhalsaTaking me by the hand, He has given me everything, and blended me with Himself.
Manmohan SinghHolding me by the hand, the Lord has given me everything and blender me with His ownself.
Manmohan Singh (Punjabi)ਮੈਨੂੰ ਹੱਥ ਤੋਂ ਪਕੜ ਕੇ, ਪ੍ਰਭੂ ਨੇ ਸਭ ਕੁੱਛ ਦੇ ਦਿੱਤਾ ਹੈ ਤੇ ਮੈਨੂੰ ਆਪਣੇ ਆਪ ਨਾਲ ਅਭੇਦ ਕਰ ਲਿਆ ਹੈ।
Fareedkot Teekaਹਮਾਰੇ ਹਾਥ ਪਕੜ ਲੀਏ ਅਰ ਸਰਬ ਸ੍ਵੈਅਰਥ ਪਦਾਰਥੋਂ ਕੇ ਸਮਦਾਯ ਹਮ ਕੋ ਦੇ ਦੀਏ ਹੈਂ, ਪੁਨਾ ਆਪ ਹੀ ਆਪਣੇ ਸਾਥ ਮੇਰੇ ਕੋ ਮਿਲਾਇ ਲੀਆ ਹੈ॥☬ਜੇ ਕਹੇ ਕਬ ਮਿਲਾਯਾ? ਤਿਸ ਪਰ ਕਹਿਤੇ ਹੈਂ:
Prof. Sahib Singh(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ।

ਪਦ ਅਰਥ ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਸਰਬਸੁ = {सर्वस्व} ਸਭ ਕੁਝ। ਆਪਹਿ = ਆਪ ਹੀ। ਆਪੁ = ਆਪਣਾ-ਆਪ।

SikhNet (Spanish)El Señor me tomó de la mano y llevándome en el Sendero, con todas Sus Bienaventuranzas me bendijo, y me unió con Su Ser.

ਕਹੁ ਨਾਨਕ. ਸਰਬ ਥੋਕ ਪੂਰਨ; ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥

kahu naanak. sarab thok pooran; pooraa satigur paaeaa |4|15|79|

Sant Singh KhalsaSays Nanak, everything has been perfectly resolved; I have found the Perfect True Guru. ||4||15||79||
Manmohan SinghSays, Nanak, I have obtained the Perfect True Guru, through whom all my affairs are fulfilled.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ, ਜਿਨ੍ਹਾਂ ਦੇ ਰਾਹੀਂ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਸਰਬ (ਥੋਕ) ਪਦਾਰਥੋਂ ਕਰ ਪੂਰਨ ਪੂਰੇ ਸਤਿਗੁਰੋਂ ਕੋ ਹਮਨੇ ਪਾਇਆ ਹੈ॥੪॥੧॥੭੯॥☬ਜਬ ਪ੍ਰਿਥੀਚੰਦ ਨੇ ਦਿਲੀ ਮੇਂ ਜਾਕਰ ਗੁਰਿਆਈ ਕੇ ਲੀਏ ਪੁਕਾਰ ਕਰੀ ਤਬ ਵਹਾਂ ਸੇ ਕ੍ਰੋਧ ਕਰ ਕੇ ਸੁਲਹੀ ਨਾਮ ਪਠਾਣ ਚੜ ਕਰ ਆਇਆ। ਤਬ ਸਿਖੋਂ ਨੇ ਗੁਰੂ ਜੀ ਕੋ ਕਹਾ ਕਿ ਦੁਸ਼ਟ ਆਪ ਕੇ ਊਪਰ ਚਢਾਈ ਕਰੀ ਆਵਤਾ ਹੈ, ਆਪ ਭੀ ਆਪਣੇ ਪਾਸ ਸ਼ਸਤ੍ਰ ਅਰ ਧਨ ਰਖੋ। ਤਬ ਸ੍ਰੀ ਗੁਰੂ ਅਰਜਨ ਦੇਵ ਜੀ ਤਿਨ ਸਿਖੋਂ ਪ੍ਰਤਿ ਉਤ੍ਰ ਕਹਿਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥

ਪਦ ਅਰਥ ਥੋਕ = ਪਦਾਰਥ, ਕੰਮ ॥੪॥੧੫॥੭੯॥

SikhNet (Spanish)Dice Nanak, he encontrado a mi Señor Perfecto, al Verdadero Guru, a través del Cual he sido emancipado. (4‑15‑79)
Answers quote the Granth verbatim with Ang citations. AI commentary is not Gurbani and not a religious ruling.