ਕਬੀਰ. ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ. ਨ ਮੀਤੁ ॥
kabeer. sikh saakhaa bahute kee; keso keeo. na meet |
Sant Singh KhalsaKabeer has made many students and disciples, but he has not made God his friend.
Manmohan SinghKabir has made many disciples and followers, however, he has not made God his friend.
Manmohan Singh (Punjabi)ਕਬੀਰ ਨੇ ਚੇਨੇ ਚਾਟੜੇ ਘਣੇਰੇ ਬਣਾ ਲਏ ਹਨ, ਪ੍ਰੰਤੂ ਵਾਹਿਗੁਰੂ ਨੂੰ ਉਸ ਨੇ ਆਪਦਾ ਮਿਤਰ ਨਹੀਂ ਬਣਾਇਆ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: (ਸਿਖ ਸਾਖਾ) ਚੇਲੇ, ਪੋਤੇ ਚੇਲੇ ਆਦੀ ਅਨੇਕੋਂ ਹੀ ਕੀਏ, ਪਰੰਤੂ ਵਾਹਿਗੁਰੂ ਕੋ ਅਪਨਾ ਮਿਤ੍ਰ ਨਹੀਂ ਕੀਆ॥
Prof. Sahib Singhਹੇ ਕਬੀਰ! ਜਿਨ੍ਹਾਂ ਨੇ ਪਰਮਾਤਮਾ ਨੂੰ ਮਿਤ੍ਰ ਨਾਹ ਬਣਾਇਆ (ਪਰਮਾਤਮਾ ਨਾਲ ਸਾਂਝ ਨਾਹ ਬਣਾਈ, ਤੇ) ਕਈ ਚੇਲੇ-ਚਾਟੜੇ ਬਣਾ ਲਏ,
ਪਦ ਅਰਥ ਸਿਖ = ਚੇਲੇ-ਚਾਟੜੇ, ਚੇਲੇ-ਚਾਲੇ। ਕੇਸੋ = (Skt. केशव। केशाः प्रशास्ताः सन्ति अस्य इति, ਜਿਸ ਦੇ ਲੰਮੇ ਲੰਮੇ ਕੇਸ ਹਨ ਉਹ ਹਰੀ) ਪਰਮਾਤਮਾ।
SikhNet (Spanish)Kabir, ha hecho muchos estudiantes y discípulos, pero no ha hecho de Dios su Amigo,
ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ॥੯੬॥
chaale the har milan kau; beechai attakio cheet |96|
Sant Singh KhalsaHe set out on a journey to meet the Lord, but his consciousness failed him half-way. ||96||
Manmohan SinghHe had set out to meet his God, however, his mind failed him halfway.
Manmohan Singh (Punjabi)ਉਹ ਆਪਣੇ ਵਾਹਿਗੁਰੂ ਨੂੰ ਮਿਲਣ ਲਈ ਤੁਰਿਆ ਸੀ, ਪਰ ਉਸ ਦਾ ਮਨ ਅਧ-ਵਾਹੇ ਹੀ ਅਟਿਕ ਗਿਆ!
Fareedkot Teekaਸੋ ਜਨ ਹਰੀ ਕੇ ਮਿਲਨੇ ਕੋ ਚਲੇ ਥੇ, ਪਰੰਤੂ ਰਸਤੇ ਮੇਂ ਤਿਨ ਕਾ ਚਿਤ ਅਟਕ ਗਿਆ ਹੈ। ਭਾਵ ਯੇਹ ਹਰੀ ਕੇ ਭਜਨ ਹੇਤ ਫਕੀਰੋਂ ਕਾ ਭੇਖ ਧਾਰਾ ਥਾ ਅਰ ਪ੍ਰਵਿਰਤੀ ਮੇਂ ਫਸ ਕੇ ਸਿਮਰਨ ਸੇ ਰਹਿਤ ਭਏ ਹੈਂ॥੯੬॥
Prof. Sahib Singh(ਉਹਨਾਂ ਨੇ ਪਹਿਲਾਂ ਤਾਂ ਭਾਵੇਂ) ਪਰਮਾਤਮਾ ਨੂੰ ਮਿਲਣ ਲਈ ਉੱਦਮ ਕੀਤਾ ਸੀ, ਪਰ ਉਹਨਾਂ ਦਾ ਮਨ ਰਾਹ ਵਿਚ ਹੀ ਅਟਕ ਗਿਆ (ਚੇਲਿਆਂ-ਚਾਟੜਿਆਂ ਤੋਂ ਸੇਵਾ-ਪੂਜਾ ਕਰਾਣ ਵਿਚ ਹੀ ਉਹ ਰੁਝ ਗਏ, ਪ੍ਰਭੂ ਦਾ ਸਿਮਰਨ ਭੁਲਾ ਬੈਠੇ ਤੇ ਮਨ ਦੀ ਸ਼ਾਂਤੀ ਦੀ 'ਠੌਰ' ਨਸੀਬ ਨਾਹ ਹੋਈ) ॥੯੬॥
ਪਦ ਅਰਥ ਚਾਲੇ ਥੇ = ਤੁਰੇ ਸਨ, ਉੱਦਮ ਕੀਤਾ ਸੀ। ਅਟਕਿਓ = ਫਸ ਗਿਆ ॥੯੬॥
* ਨੋਟ: ਜਿਨ੍ਹਾਂ ਦੀ 'ਸੰਗਤਿ' ਕਰਨ ਦਾ ਜ਼ਿਕਰ ਸ਼ਲੋਕ ਨੰ: ੯੩ ਵਿਚ ਹੈ, ਉਹਨਾਂ ਬਾਰੇ ਭੁਲੇਖੇ ਤੋਂ ਬਚਾਣ ਲਈ ਕਬੀਰ ਜੀ ਆਖਦੇ ਹਨ ਕਿ 'ਸਾਧ' ਸਿਰਫ਼ ਉਹੀ ਹਨ ਜੋ ਸਰਬ-ਵਿਆਪਕ ਰਾਮ ਨੂੰ ਸਿਮਰਦੇ ਹਨ। ਜਿਨ੍ਹਾਂ ਨੇ ਚੇਲਿਆਂ-ਚਾਟੜਿਆਂ ਵਾਲਾ ਅਡੰਬਰ ਰਚ ਲਿਆ ਹੈ ਤੇ ਜੋ ਬੰਦਗੀ ਵਲੋਂ ਖੁੰਝ ਕੇ ਆਪਣੀ ਸੇਵਾ-ਪੂਜਾ ਵਿਚ ਹੀ ਮਸਤ ਹੋ ਗਏ ਹਨ ਉਹ 'ਸਾਧ' ਨਹੀਂ ਹਨ, ਭਾਵੇਂ ਉਹ ਹੋਰਨਾਂ ਨੂੰ ਉਪਦੇਸ਼ ਭੀ ਕਰਦੇ ਹਨ।
SikhNet (Spanish)empezó su viaje para conocer a Dios, pero su Conciencia le falló a la mitad del camino. (96)