ਕਬੀਰ. ਕਾਰਨੁ ਬਪੁਰਾ ਕਿਆ ਕਰੈ; ਜਉ ਰਾਮੁ. ਨ ਕਰੈ ਸਹਾਇ ॥
kabeer. kaaran bapuraa kiaa karai; jau raam. na karai sahaae |
Sant Singh KhalsaKabeer, what can the poor creature do, if the Lord does not give him assistance?
Manmohan SinghKabir, what can the poor creature do, it the Lord assists him not?
Manmohan Singh (Punjabi)ਕਬੀਰ, ਗਰੀਬ ਜੀਵ ਕੀ ਕਰ ਸਕਦਾ ਹੈ, ਜੇਕਰ ਸੁਆਮੀ ਉਸ ਦੀ ਸਹਾਇਤਾ ਨਾਂ ਕਰੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੋ ਰਾਮ ਆਪ ਹੀ ਸਹਾਇਤਾ ਨਾ ਕਰੇ ਤੋ ਏਹ ਕਾਰਨ ਜੀਵ ਵਿਚਾਰਾ ਸਾਧਨ ਰੂਪ ਉਪਾਵ ਕਿਆ ਕਰੈ॥
Prof. Sahib Singhਹੇ ਕਬੀਰ! (ਇਹ ਤਾਂ ਠੀਕ ਹੈ ਕਿ ਮਨ ਦੀ ਸ਼ਾਂਤੀ ਦਾ 'ਠੌਰ' ਸਾਧ ਸੰਗਤ ਹੀ ਹੈ, ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿਣ ਲਈ 'ਸੰਗਤ ਕਰੀਐ ਸਾਧ ਕੀ' ਸਾਧ ਸੰਗਤ ਹੀ ਇਕੋ-ਇਕ ਵਸੀਲਾ ਹੈ; ਪਰ) ਜੇ ਪਰਮਾਤਮਾ ਆਪ ਸਹੈਤਾ ਨਾਹ ਕਰੇ (ਜੇ 'ਸਾਧ' ਦੇ ਅੰਦਰ ਪਰਮਾਤਮਾ ਆਪ ਨ ਆ ਵਸੇ, ਜੇ 'ਸਾਧ' ਖ਼ੁਦਿ ਪ੍ਰਭੂ-ਚਰਨਾਂ ਵਿਚ ਨਾਹ ਜੁੜਿਆ ਹੋਵੇ) ਤਾਂ ਇਹ ਵਸੀਲਾ ਕਮਜ਼ੋਰ ਹੋ ਜਾਣ ਦੇ ਕਾਰਨ ਕੋਈ ਲਾਭ ਨਹੀਂ ਪੁਚਾਂਦਾ।ਪਦ ਅਰਥ ਕਾਰਨੁ = ਵਸੀਲਾ, ਸਬਬ, ਹਰਿ ਮਿਲਨ' ਦਾ ਵਸੀਲਾ। ਬਪੁਰਾ = ਵਿਚਾਰਾ, ਕਮਜ਼ੋਰ। ਸਹਾਇ = ਸਹੈਤਾ।
SikhNet (Spanish)Kabir, ¿qué podrá la pobre criatura hacer, si el Señor no le da asistencia?,
ਜਿਹ ਜਿਹ ਡਾਲੀ ਪਗੁ ਧਰਉ; ਸੋਈ ਮੁਰਿ ਮੁਰਿ ਜਾਇ ॥੯੭॥
jih jih ddaalee pag dhrau; soee mur mur jaae |97|
Sant Singh KhalsaWhatever branch he steps on breaks and collapses. ||97||
Manmohan SinghOn whatever branch he places his foot, that one cracks, and breaks down.
Manmohan Singh (Punjabi)ਜਿਸ ਕਿਸੇ ਟਹਿਣੀ ਤੇ ਭੀ ਉਹ ਆਪਣਾ ਪੈਰ ਧਰਦਾ ਹੈ, ਉਹੀ ਟੁਟ ਫੁਟ ਕੇ ਡਿਗ ਪੈਦੀ ਹੈ।
Fareedkot Teekaਰਾਮ ਕੀ ਸਹਾਇਤਾ ਬਿਨਾਂ ਜਿਸ ਜਿਸ ਸਾਧਨ ਰੂਪੀ ਡਾਲੀ ਪਰ ਚਰਨ ਧਾਰਤਾ ਹੈ, ਸੋਈ ਮਰ ਮੁਰ ਜਾਤੀ ਹੈ, ਭਾਵ ਤਿਸੀ ਮੇਂ ਵਿਘਨ ਹੋ ਜਾਤਾ ਹੈ॥੯੭॥
Prof. Sahib Singh(ਇਨਸਾਨੀ ਉੱਚ ਜੀਵਨ-ਰੂਪ ਰੁੱਖ ਦੀ ਚੋਟੀ ਤੇ ਅਪੜਾਣ ਲਈ 'ਸਾਧ', ਮਾਨੋ, ਡਾਲੀਆਂ ਹਨ, ਪਰ ਭੇਖੀ ਤੇ ਚੇਲੇ-ਚਾਟੜੇ ਹੀ ਬਨਾਣ ਵਾਲੇ 'ਸਾਧ' ਕਮਜ਼ੋਰ ਟਹਿਣੀਆਂ ਹਨ) ਮੈਂ ਤਾਂ (ਅਜੇਹੀ) ਜਿਸ ਜਿਸ ਡਾਲੀ ਉੱਤੇ ਪੈਰ ਧਰਦਾ ਹਾਂ ਉਹ (ਸੁਆਰਥ ਵਿਚ ਕਮਜ਼ੋਰ ਹੋਣ ਕਰਕੇ) ਟੁੱਟਦੀ ਜਾ ਰਹੀ ਹੈ ॥੯੭॥ਪਦ ਅਰਥ ਜਿਹ ਜਿਹ = ਜਿਸ ਜਿਸ। ਧਰਉ = ਮੈਂ ਧਰਦਾ ਹਾਂ। ਪਗੁ = ਪੈਰ। ਪਗੁ ਧਰਉ = ਮੈਂ ਪੈਰ ਧਰਦਾ ਹਾਂ, ਮੈਂ ਸਹਾਰਾ ਲੈਂਦਾ ਹਾਂ। ਮੁਰਿ ਮੁਰਿ ਜਾਇ = ਲਿਫਦੀ ਜਾ ਰਹੀ ਹੈ, ਟੁੱਟਦੀ ਜਾ ਰਹੀ ਹੈ, ਕਿਸੇ ਨ ਕਿਸੇ ਵਿਕਾਰ ਦੇ ਹੇਠ ਖ਼ੁਦਿ ਦੱਬਿਆ ਜਾ ਰਿਹਾ ਹੈ ॥੯੭॥
* ਨੋਟ: ਕਿਸੇ ਉੱਚੇ ਲੰਮੇ ਰੁੱਖ ਦੇ ਧੁਰ ਉੱਪਰ ਚੋਟੀ ਉਤੇ ਚੜ੍ਹਨਾ ਹੋਵੇ, ਤਾਂ ਰੁੱਖ ਦੀਆਂ ਡਾਲੀਆਂ ਦਾ ਆਸਰਾ ਲਈਦਾ ਹੈ; ਕਿਸੇ ਡਾਲੀ ਨੂੰ ਹੱਥ ਪਾਇਆ, ਕਿਸੇ ਡਾਲੀ ਉਤੇ ਪੈਰ ਰੱਖਿਆ। ਬਸ, ਧੀਰੇ ਧੀਰੇ ਜਿਸ ਵਸੀਲੇ ਨਾਲ ਚੋਟੀ ਉਤੇ ਜਾ ਪਹੁੰਚੀਦਾ ਹੈ। ਪਰ ਜੇ ਰੁੱਖ ਦੀਆਂ ਡਾਲੀਆਂ ਕਮਜ਼ੋਰ ਹੋਣ, ਤਾਂ ਚੋਟੀ ਉੱਤੇ ਅਪੜਨ ਦੇ ਥਾਂ ਕਿਸੇ ਡਾਲੀ ਦੇ ਟੁੱਟ ਜਾਣ ਨਾਲ ਸੱਟਾਂ ਖਾਈਦੀਆਂ ਹਨ ਤੇ ਜਿੰਦ ਜਾਣ ਦਾ ਭੀ ਕਈ ਵਾਰੀ ਖ਼ਤਰਾ ਪੈ ਜਾਂਦਾ ਹੈ। ਇਨਸਾਨੀ ਜ਼ਿੰਦਗੀ, ਮਾਨੋ, ਇਕ ਉੱਚਾ ਲੰਮਾ ਰੁੱਖ ਹੈ ਜਿਸ ਦੀ ਚੋਟੀ ਪ੍ਰਭੂ ਦੇ ਚਰਨ ਹਨ। ਮਨੁੱਖ ਨੇ ਆਪਣੇ ਜੀਵਨ-ਸਫ਼ਰ ਵਿਚ ਇਸ ਚੋਟੀ ਤੇ ਅਪੜਨਾ ਹੈ। ਗੁਰਮੁਖਿ, ਸਾਧ ਇਸ ਰੁੱਖ ਦੀਆਂ ਡਾਲੀਆਂ ਹਨ, ਇਹ ਲੋਕ ਸਾਧਾਰਨ ਮਨੁੱਖ ਵਾਸਤੇ ਪ੍ਰਭੂ-ਚਰਨਾਂ ਤਕ ਅਪੜਾਨ ਦਾ ਵਸੀਲਾ ਹਨ। ਪਰ ਜਗਤ ਵਿਚ ਭੇਖ ਭੀ ਬਹੁਤ ਹੈ। ਜੋ ਆਪ ਹੀ ਹਰਿ-ਨਾਮ ਵਲੋਂ ਕੋਰੇ ਹਨ, ਤੇ ਨਿਰੇ ਚੇਲੇ ਹੀ ਬਣਾਈ ਫਿਰਦੇ ਹਨ, ਉਹ ਇਸ ਰੁੱਖ ਦੀਆਂ, ਮਾਨੋ, ਕੱਚੀਆਂ ਡਾਲੀਆਂ ਹਨ, ਇਹਨਾਂ ਦਾ ਆਸਰਾ ਲਿਆਂ ਚੋਟੀ ਤੇ ਨਹੀਂ ਅੱਪੜ ਸਕੀਦਾ, ਸਗੋਂ ਮੂੰਹ-ਭਾਰ ਡਿੱਗ ਕੇ ਜਾਨ ਗਵਾਉਣ ਦਾ ਡਰ ਹੈ, ਆਤਮਕ-ਮੌਤੇ ਮਰਨ ਦਾ ਖ਼ਤਰਾ ਪੈ ਜਾਂਦਾ ਹੈ। 'ਸਾਧ' ਵਸੀਲਾ ਤਾਂ ਜ਼ਰੂਰ ਹਨ, ਪਰ 'ਸਾਧ' ਉਹ ਹੋਣ ਜਿਨ੍ਹਾਂ ਦੇ ਆਪਣੇ ਅੰਦਰ ਭੀ ਸਿਮਰਨ ਦੀ ਸੱਤਿਆ ਹੋਵੇ।
SikhNet (Spanish)cualquier rama en la que se pare se rompe y se colapsa.(97)