ੴ

ਸਿੱਖਬਾਣੀ · SikhBani

ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥

kabeer aasaa kareeai raam kee avarai aas niraas
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1369 · 2 lines
Translations

ਕਬੀਰ. ਆਸਾ ਕਰੀਐ ਰਾਮ ਕੀ; ਅਵਰੈ ਆਸ ਨਿਰਾਸ ॥

kabeer. aasaa kareeai raam kee; avarai aas niraas |

Sant Singh KhalsaKabeer, place your hopes in the Lord; other hopes lead to despair.
Manmohan SinghKabir lean thou on the Lord's hope alone. All other hopes lead to despair.
Manmohan Singh (Punjabi)ਕਬੀਰ ਤੂੰ ਕੇਵਲ ਪ੍ਰਭੂ ਉਤੇ ਹੀ ਉਮੈਦ ਬੰਨ੍ਹ। ਹੋਰ ਸਾਰੀਆਂ ਉਮੈਦਾਂ ਨਿਰਾਸਤਾ ਵਲ ਲੈ ਜਾਂਦੀਆਂ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਏਕ ਰਾਮ ਕੀ ਹੀ ਆਸਾ ਕਰੀਓ ਔ ਹੋਰ ਆਸਾ ਤੋਂ ਨਿਰਾਸ ਰਹੀਏ॥
Prof. Sahib Singhਹੇ ਕਬੀਰ! (ਜੇ ਮਨ ਵਾਸਤੇ ਸ਼ਾਂਤੀ ਦੀ 'ਠੌਰ' ਚਾਹੀਦੀ ਹੈ ਤਾਂ 'ਸਾਧ ਸੰਗਤ' ਵਿਚ ਜੁੜ ਕੇ) ਇਕ ਪਰਮਾਤਮਾ ਉਤੇ ਡੋਰੀ ਰੱਖਣੀ ਚਾਹੀਦੀ ਹੈ, ਹੋਰ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ।

ਪਦ ਅਰਥ ਆਸਾ...ਕੀ = ਪਰਮਾਤਮਾ ਉਤੇ ਆਸ ਰੱਖੀਏ, ਪਰਮਾਤਮਾ ਦਾ ਆਸਰਾ ਤੱਕੀਏ। ਨਿਰਾਸ = ਨਿਰ-ਆਸ।

SikhNet (Spanish)Kabir, pon tus esperanzas en el Señor, todo lo demás te lleva a la desesperanza,

ਨਰਕਿ ਪਰਹਿ. ਤੇ ਮਾਨਈ; ਜੋ. ਹਰਿ ਨਾਮ ਉਦਾਸ ॥੯੫॥

narak pareh. te maanee; jo. har naam udaas |95|

Sant Singh KhalsaThose who dissociate themselves from the Lord's Name - when they fall into hell, then they will appreciate its value. ||95||
Manmohan SinghThey, who forsake the God's Name, shall realise its worth, when they fall into hell.
Manmohan Singh (Punjabi)ਜੋ ਹਰੀ ਦੇ ਨਾਮ ਨੂੰ ਤਿਆਗਦੇ ਹਨ, ਉਹ ਇਸ ਦੀ ਕਦਰ ਨੂੰ ਉਦੋਂ ਅਨੁਭਵ ਕਰਨਗੇ, ਜਦ ਉਹ ਦੌਜਕ ਵਿੱਚ ਪੈਣਗੇ।
Fareedkot Teekaਜੋ ਹਰੀ ਕੇ ਨਾਮ ਜਪਨੇ ਸੇ ਉਦਾਸ ਰਹਿਤੇ ਹੈਂ ਅਰਥਾਤ ਜੋ ਹਰੀ ਕੇ ਨਾਮ ਕੋ ਨਹੀਂ ਜਪਤੇ, ਤੋ (ਮਾਨਈ) ਪੁਰਸ਼ ਨਰਕੋਂ ਮੇਂ ਜਾਇ ਪੜਤੇ ਹੈਂ॥੯੫॥
Prof. Sahib Singhਜੋ ਮਨੁੱਖ ਪਰਮਾਤਮਾ ਦੀ ਯਾਦ ਵਲੋਂ ਮੂੰਹ ਮੋੜ ਲੈਂਦੇ ਹਨ ਉਹ ਨਰਕ ਵਿਚ ਪਏ ਰਹਿੰਦੇ ਹਨ (ਸਦਾ ਦੁਖੀ ਰਹਿੰਦੇ ਹਨ) ॥੯੫॥

ਪਦ ਅਰਥ ਨਰਕਿ ਪਰਹਿ = ਨਰਕ ਵਿਚ ਪੈਂਦੇ ਹਨ, ਸਦਾ ਦੁਖੀ ਰਹਿੰਦੇ ਹਨ। ਮਾਨਈ = ਮਨੁੱਖ ॥੯੫॥

SikhNet (Spanish)quienes se alejan del Nombre del Señor, cuando enfrenten las consecuencias de sus actos, van a apreciar Su Valor.(95)
Answers quote the Granth verbatim with Ang citations. AI commentary is not Gurbani and not a religious ruling.