ੴ

ਸਿੱਖਬਾਣੀ · SikhBani

ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥

kott bighan tis laagate jis no visarai naau
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 522 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਕੋਟਿ ਬਿਘਨ ਤਿਸੁ ਲਾਗਤੇ; ਜਿਸ ਨੋ ਵਿਸਰੈ ਨਾਉ ॥

kott bighan tis laagate; jis no visarai naau |

Sant Singh KhalsaMillions of obstacles stand in the way of one who forgets the Name.
Manmohan SinghMillions of obstacles come in the way of him, who forgets the Name.
Manmohan Singh (Punjabi)ਕ੍ਰੋੜਾਂ ਹੀ ਔਕੜਾਂ ਉਸ ਦੇ ਰਾਹ ਵਿੱਚ ਆਉਂਦੀਆਂ ਹਨ, ਜੋ ਨਾਮ ਨੂੰ ਭੁਲਾਉਂਦਾ ਹੈ।
Fareedkot Teekaਜਿਸ ਕੋ ਤੇਰਾ ਨਾਮ ਬਿਸਰ ਜਾਤਾ ਹੈ ਤਿਸ ਕੋ ਕ੍ਰੋੜੋਂ ਹੀ ਬਿਘਨ ਲਗਤੇ ਹੈਂ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕ੍ਰੋੜਾਂ ਵਿਘਨ ਆ ਘੇਰਦੇ ਹਨ।

ਪਦ ਅਰਥ ਕੋਟਿ = ਕ੍ਰੋੜਾਂ।

SikhNet (Spanish)Aquél que olvida el Nombre del Señor, es acosado por millones de aflicciones.

ਨਾਨਕ. ਅਨਦਿਨੁ ਬਿਲਪਤੇ; ਜਿਉ ਸੁੰਞੈ ਘਰਿ ਕਾਉ ॥੧॥

naanak. anadin bilapate; jiau sunyai ghar kaau |1|

Sant Singh KhalsaO Nanak, night and day, he croaks like a raven in a deserted house. ||1||
Manmohan SinghHe croaks, night and day, O Nanak, like a crow in an empty house.
Manmohan Singh (Punjabi)ਰਾਤ ਦਿਨ, ਹੇ ਨਾਨਕ! ਉਹ ਖਾਲੀ ਮਕਾਨ ਵਿੱਚ ਕਾਂ ਦੀ ਮਾਨਿੰਦ ਕਾਂ ਕਾਂ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਐਸੇ ਬਿਲਾਪ ਕਰਤੇ ਹੈਂ ਜੈਸੇ ਖਾਲੀ ਘਰ ਮੇਂ ਕਊਆ ਬੋਲਤਾ ਹੈ॥੧॥
Prof. Sahib Singhਹੇ ਨਾਨਕ! (ਅਜੇਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰਞੇ ਘਰਾਂ ਵਿਚ ਕਾਂ ਲੌਂਦਾ ਹੈ (ਪਰ ਓਥੋਂ ਉਸ ਨੂੰ ਮਿਲਦਾ ਕੁਝ ਨਹੀਂ) ॥੧॥

ਪਦ ਅਰਥ ਅਨਦਿਨੁ = ਹਰ ਰੋਜ਼। ਘਰਿ = ਘਰ ਵਿਚ ॥੧॥

SikhNet (Spanish)Y chilla como cuervo en una casa desierta. (1)
Answers quote the Granth verbatim with Ang citations. AI commentary is not Gurbani and not a religious ruling.