ਪਉੜੀ ॥
paurree | Ang 521
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਭਗਤਾ ਕਾ ਬੋਲਿਆ ਪਰਵਾਣੁ ਹੈ; ਦਰਗਹ ਪਵੈ ਥਾਇ ॥
bhagataa kaa boliaa paravaan hai; daragah pavai thaae | Ang 521
Sant Singh KhalsaThe speech of the devotees is approved; it is accepted in the Court of the Lord.
Manmohan SinghApproved is the speech of the devotees. It is accepted in the Lord's court.
Manmohan Singh (Punjabi)ਪ੍ਰਮਾਣੀਕ ਹਨ, ਸ਼ਰਧਾਲੂਆ ਦੇ ਬਚਨ-ਬਿਲਾਸ ਸਾਹਿਬ ਦੇ ਦਰਬਾਰ ਅੰਦਰ ਇਹ ਕਬੂਲ ਪੈ ਜਾਂਦੇ ਹਨ।
Fareedkot Teekaਭਗਤੋਂ ਕਾ ਬਚਨ ਉਚਾਰਾ ਅਬ ਭੀ ਪ੍ਰਮਾਣੀਕ ਹੈ ਔਰ ਤੇਰੀ ਸਚੀ (ਦਰਗਹ) ਸਭਾ ਮੇਂ ਭੀ ਪ੍ਰਮਾਣ ਹੋਤਾ ਹੈ॥
Prof. Sahib Singhਬੰਦਗੀ ਕਰਨ ਵਾਲੇ ਮਨੁੱਖਾਂ ਦਾ ਬੋਲਿਆ ਬਚਨ ਮੰਨਣ-ਯੋਗ ਹੁੰਦਾ ਹੈ, ਪ੍ਰਭੂ ਦੀ ਦਰਗਾਹ ਵਿਚ (ਭੀ) ਕਬੂਲ ਹੁੰਦਾ ਹੈ।ਪਦ ਅਰਥ ਪਰਵਾਣੁ = ਮੰਨਣ-ਯੋਗ। ਪਵੈ ਥਾਇ = ਕਬੂਲ ਹੁੰਦਾ ਹੈ।
SikhNet (Spanish)Aprobado es el hablar de los Devotos del Señor porque ellos han sido aceptados en la Corte de Dios.
ਭਗਤਾ ਤੇਰੀ ਟੇਕ; ਰਤੇ ਸਚਿ ਨਾਇ ॥
bhagataa teree ttek; rate sach naae | Ang 521
Sant Singh KhalsaYour devotees take to Your Support; they are imbued with the True Name.
Manmohan SinghThe saints have Thine support, O Lord They are imbued with the True Name.
Manmohan Singh (Punjabi)ਸੰਤਾਂ ਨੂੰ ਤੈਡਾਂ ਹੀ ਆਸਰਾ ਹੈ, ਹੇ ਸੁਆਮੀ! ਉਹ ਸੱਚੇ ਨਾਮ ਨਾਲ ਰੰਗੀਜੇ ਹਨ।
Fareedkot Teekaਜੋ ਸਚੇ ਨਾਮ ਮੇਂ ਭਗਤ ਰਤੇ ਹੈਂ ਤਿਨ ਕੋ ਤੇਰੀ ਹੀ ਟੇਕ ਹੈ॥
Prof. Sahib Singhਹੇ ਪ੍ਰਭੂ! ਭਗਤਾਂ ਨੂੰ ਤੇਰਾ ਆਸਰਾ ਹੁੰਦਾ ਹੈ, ਉਹ ਸੱਚੇ ਨਾਮ ਵਿਚ ਰੰਗੇ ਰਹਿੰਦੇ ਹਨ।ਪਦ ਅਰਥ ਟੇਕ = ਆਸਰਾ। ਸਚਿ = ਸੱਚ ਵਿਚ। ਨਾਇ = ਨਾਮ ਵਿਚ।
SikhNet (Spanish)Los Devotos solamente se apoyan en Ti, oh Señor, y están imbuidos en el Nombre Verdadero.
ਜਿਸ ਨੋ ਹੋਇ ਕ੍ਰਿਪਾਲੁ; ਤਿਸ ਕਾ ਦੂਖੁ ਜਾਇ ॥
jis no hoe kripaal; tis kaa dookh jaae | Ang 521
Sant Singh KhalsaOne unto whom You are Merciful, has his sufferings depart.
Manmohan SinghHe, unto whom Thou becomest compassionate; His woes departs.
Manmohan Singh (Punjabi)ਜਿਸ ਉਤੇ ਤੂੰ ਮਿਹਰਵਾਨ ਥੀ ਵੰਞਦਾ ਹੈ, ਉਸ ਦੇ ਦੁੱਖੜੇ ਦੂਰ ਹੋ ਜਾਂਦੇ ਹਨ।
Fareedkot Teekaਜਿਸ ਪਰ ਕ੍ਰਿਪਾਲ ਹੋਤਾ ਹੈ ਤਿਸ ਕਾ ਦੁਖ ਜਾਤਾ ਰਹਿਤਾ ਹੈ॥
Prof. Sahib Singhਪ੍ਰਭੂ ਜਿਸ ਮਨੁੱਖ ਉਤੇ ਮਿਹਰਬਾਨ ਹੁੰਦਾ ਹੈ ਉਸ ਦਾ ਦੁੱਖ ਦੂਰ ਹੋ ਜਾਂਦਾ ਹੈ।
SikhNet (Spanish)A ese al que le muestras Tu Misericordia ningún dolor lo puede afligir..
ਭਗਤ ਤੇਰੇ ਦਇਆਲ; ਓਨੑਾ ਮਿਹਰ ਪਾਇ ॥
bhagat tere deaal; onaa mihar paae | Ang 522
Sant Singh KhalsaO Merciful Lord, You bless Your devotees with Your Grace.
Manmohan SinghO Merciful Master, Thy slaves are Thine and Thou blesseth them with Thy grace.
Manmohan Singh (Punjabi)ਹੇ ਮਿਹਰਬਾਨ ਮਾਲਕ! ਤੇਰੇ ਗੋਲੇ ਤੈਂਡੇ ਹੀ ਹਨੈ। ਤੂੰ ਉਹਨਾਂ ਨੂੰ ਆਪਣੀ ਰਹਿਮਤ ਦੀ ਦਾਤ ਦਿੱਤੀ ਹੈ।
Fareedkot Teekaਹੇ ਦਿਆਲ! ਜੋ ਤੇਰੇ ਭਗਤ ਹੈਂ ਉਨ ਪਰ ਤੂੰ ਮਿਹਰ (ਪਾਇ), ਭਾਵ ਕਰਤਾ ਹੈਂ॥
Prof. Sahib Singhਹੇ ਦਇਆਲ ਪ੍ਰਭੂ! ਬੰਦਗੀ ਕਰਨ ਵਾਲੇ ਬੰਦੇ ਤੇਰੇ ਹੋ ਕੇ ਰਹਿੰਦੇ ਹਨ, ਤੂੰ ਉਹਨਾਂ ਤੇ ਕਿਰਪਾ ਕਰਦਾ ਹੈਂ;
SikhNet (Spanish)Oh Señor Misericordioso, Tú Bendices a Tus Devotos con Tu Gracia.
ਦੂਖੁ ਦਰਦੁ ਵਡ ਰੋਗੁ; ਨ ਪੋਹੇ ਤਿਸੁ ਮਾਇ ॥
dookh darad vadd rog; na pohe tis maae | Ang 522
Sant Singh KhalsaSuffering, pain, terrible disease and Maya do not afflict them.
Manmohan SinghWoe, pain serious disease and mammon afflict them not.
Manmohan Singh (Punjabi)ਗਮ, ਪੀੜ, ਭਾਰੀ ਜਹਿਮਤ ਅਤੇ ਮਾਇਆ ਉਨ੍ਹਾਂ ਨੂੰ ਨਹੀਂ ਸਤਾਉਂਦੀਆਂ।
Fareedkot Teekaਨ ਤਿਨ ਕੋ ਮਾਨਸਕ ਦੁਖ ਹੋਤਾ ਹੈ, ਨ ਤਿਨ ਕੋ ਸੂਖਮ ਸਰੀਰ ਮੇਂ ਈਰਖਾ ਰੂਪ ਦਰਦ, ਨ ਵੱਡਾ ਰੋਗ, ਭਾਵ ਅਹੰਕਾਰ ਵਾ ਤ੍ਰਿਸਨਾ ਰੂਪ ਹੋਤਾ ਹੈ, ਨਾ ਤਿਨ ਕੋ ਮਾਇਆ ਹੀ (ਪੋਹੇ) ਲਗਤੀ ਹੈ॥
Prof. Sahib Singh(ਜਿਸ ਮਨੁੱਖ ਤੇ ਤੂੰ ਮਿਹਰ ਕਰਦਾ ਹੈਂ) ਉਸ ਨੂੰ ਮਾਇਆ ਪੋਹ ਨਹੀਂ ਸਕਦੀ, ਕੋਈ ਦੁਖ ਦਰਦ ਕੋਈ ਵੱਡੇ ਤੋਂ ਵੱਡਾ ਰੋਗ ਉਸ ਨੂੰ ਪੋਹ ਨਹੀਂ ਸਕਦਾ।ਪਦ ਅਰਥ ਮਾਇ = ਮਾਇਆ।
SikhNet (Spanish)Incluso sufriendo dolores y enfermedades terribles, Maya no los aflige,
ਭਗਤਾ ਏਹੁ ਅਧਾਰੁ; ਗੁਣ ਗੋਵਿੰਦ ਗਾਇ ॥
bhagataa ehu adhaar; gun govind gaae | Ang 522
Sant Singh KhalsaThis is the Support of the devotees, that they sing the Glorious Praises of the Lord of the Universe.
Manmohan SinghThis alone is the mainstay of the saints, that they sing the praise of the World-Lord.
Manmohan Singh (Punjabi)ਸਾਧੂਆਂ ਦਾ ਆਸਰਾ ਕੇਵਲ ਇਹ ਹੀ ਹੈ, ਕਿ ਉਹ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ।
Fareedkot Teekaਗੋਬਿੰਦ ਭਗਤੋਂ ਕੋ ਯਹੀ ਅਧਾਰੁ ਹੈ, ਜੋ ਤੇਰੇ ਗੁਣ ਗਾਉਤੇ ਹੈਂ॥
Prof. Sahib Singhਗੋਵਿੰਦ ਦੇ ਗੁਣ ਗਾ ਗਾ ਕੇ ਇਹ (ਸਿਫ਼ਤ-ਸਾਲਾਹ) ਭਗਤਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦੀ ਹੈ;ਪਦ ਅਰਥ ਅਧਾਰੁ = ਆਸਰਾ।
SikhNet (Spanish)el Soporte de los Devotos es que ellos cantan las Gloriosas Alabanzas del Señor del Universo
ਸਦਾ ਸਦਾ ਦਿਨੁ ਰੈਣਿ; ਇਕੋ ਇਕੁ ਧਿਆਇ ॥
sadaa sadaa din rain; iko ik dhiaae | Ang 522
Sant Singh KhalsaForever and ever, day and night, they meditate on the One and Only Lord.
Manmohan SinghFor ever and aye, they, day and night, reflect upon the Unique Lord alone.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈ, ਉਹ ਦਿਨ ਰਾਤ ਕੇਵਲ ਅਦੁੱਤੀ ਸਾਈਂ ਦਾ ਸਿਮਰਨ ਕਰਦੇ ਹਨ।
Fareedkot Teekaਔਰ ਅਦ੍ਵਤੀ ਏਕ ਤੇਰੇ ਕੋ ਹੀ ਨਿਤ੍ਯੰਪ੍ਰਤਿ ਰਾਤਿ ਦਿਨ ਧ੍ਯਾਉਤੇ ਹੈਂ॥
Prof. Sahib Singhਤੇ ਦਿਨ ਰਾਤ ਸਦਾ ਹੀ ਇਕ ਪ੍ਰਭੂ ਨੂੰ ਸਿਮਰ ਸਿਮਰ ਕੇ,ਪਦ ਅਰਥ ਰੈਣਿ = ਰਾਤ।
SikhNet (Spanish)y por siempre y para siempre meditan en el Único Señor. Bebiendo del Néctar del Amrit Ambrosial del Naam, del Nombre del Señor,
ਪੀਵਤਿ ਅੰਮ੍ਰਿਤ ਨਾਮੁ ਜਨ; ਨਾਮੇ ਰਹੇ ਅਘਾਇ ॥੧੪॥
peevat amrit naam jan; naame rahe aghaae |14| Ang 522
Sant Singh KhalsaDrinking in the Ambrosial Amrit of the Naam, the Name of the Lord, His humble servants remain satisfied with the Naam. ||14||
Manmohan SinghQuaffing the ambrosial Name, His slaves remain sated with the Name.
Manmohan Singh (Punjabi)ਅੰਮ੍ਰਿਤਮਈ ਨਾਮ ਨੂੰ ਪੀਣ ਨਾਲ, ਉਸ ਦੇ ਗੁਮਾਸ਼ਤੇ, ਨਾਮ ਨਾਲ ਰੱਜੇ ਰਹਿੰਦੇ ਹਨ।
Fareedkot Teekaਤੇਰੇ ਦਾਸ ਨਾਮ ਅੰਮ੍ਰਿਤ ਪਾਨ ਕਰਤੇ ਹੂਏ ਨਾਮ ਹੀ ਸੇ ਸੰਤੁਸ੍ਟ ਹੋ ਰਹੇ ਹੈਂ॥੧੪॥
Prof. Sahib Singhਨਾਮ-ਰੂਪ ਅੰਮ੍ਰਿਤ ਪੀ ਪੀ ਕੇ ਸੇਵਕ ਨਾਮ ਵਿਚ ਹੀ ਰੱਜੇ ਰਹਿੰਦੇ ਹਨ ॥੧੪॥ਪਦ ਅਰਥ ਰਹੇ ਅਘਾਇ = ਰੱਜੇ ਰਹਿੰਦੇ ਹਨ ॥੧੪॥
SikhNet (Spanish)sus Humildes Sirvientes permanecen satisfechos con el Naam.. (14)