ਸਿਵ ਕੀ ਪੁਰੀ; ਬਸੈ ਬੁਧਿ ਸਾਰੁ ॥
siv kee puree; basai budh saar |
Sant Singh KhalsaIn the City of God, sublime understanding prevails.
Manmohan SinghIn the city of God, abides the sublime understanding.
Manmohan Singh (Punjabi)ਹਰੀ ਦੇ ਸ਼ਹਿਰ ਅੰਦਰ ਸਰੇਸ਼ਟ ਸਮਝ ਵਸਦੀ ਹੈ।
Fareedkot Teekaਸਿਵ ਪਰਮਾਤਮਾ ਕੀ ਪੁਰੀ ਦਸਵੇਂ ਦ੍ਵਾਰ ਮੇਂ (ਬੁਧਿ ਸਾਰੁ) ਸ੍ਰੇਸ੍ਟ ਬੁਧੀ ਵਾਲੇ ਜੋਗੀ (ਬਸੈ) ਬਸਤੇ ਹੈਂ॥
Prof. Sahib Singh(ਇਸ ਨਾਮ ਦੀ ਬਰਕਤਿ ਨਾਲ) ਮੇਰੀ ਮੱਤ ਸ੍ਰੇਸ਼ਟ (ਬਣ ਕੇ) ਕੱਲਿਆਣ-ਸਰੂਪ ਪ੍ਰਭੂ ਦੇ ਦੇਸ ਵਿਚ ਵੱਸਣ ਲੱਗ ਪਈ ਹੈ।ਪਦ ਅਰਥ ਸਿਵ ਕੀ ਪੁਰੀ = ਕੱਲਿਆਣ-ਸਰੂਪ ਪ੍ਰਭੂ ਦੇ ਸ਼ਹਿਰ ਵਿਚ। ਸਾਰੁ ਬੁਧਿ = ਸ੍ਰੇਸ਼ਟ ਹੋਈ ਮੱਤ।
SikhNet (Spanish)En la ciudad de la Conciencia, la Décima Puerta la puede habitar la mente piadosa,
ਤਹ ਤੁਮੑ ਮਿਲਿ ਕੈ; ਕਰਹੁ ਬਿਚਾਰੁ ॥
teh tuma mil kai; karahu bichaar |
Sant Singh KhalsaThere, you shall meet with the Lord, and reflect on Him.
Manmohan SinghThere meet thou with thy Lord, and meditate upon Him.
Manmohan Singh (Punjabi)ਤੂੰ ਉਥੇ ਆਪਣੇ ਸੁਆਮੀ ਨੂੰ ਮਿਲ ਅਤੇ ਉਸ ਦਾ ਸਿਮਰਨ ਕਰ।
Fareedkot Teekaਤਿਨ ਜੋਗੀਓਂ ਕੇ ਸਾਥ ਮਿਲ ਕੇ ਤੁਮ ਜੋਗੀ ਕਾ ਵੀਚਾਰੁ ਕਰਹੁ॥
Prof. Sahib Singh(ਹੇ ਜੋਗੀ!) ਤੁਸੀਂ ਭੀ ਉਸ ਦੇਸ ਵਿਚ ਅੱਪੜ ਕੇ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਕਰੋ,ਪਦ ਅਰਥ ਤਹ = ਉਸ ਸ਼ਿਵ-ਪੁਰੀ ਵਿਚ। ਤੁਮ੍ਹ੍ਹ = (ਹੇ ਜੋਗੀ!) ਤੁਸੀਂ ਭੀ। ਮਿਲਿ = ਮਿਲ ਕੇ, ਅੱਪੜ ਕੇ।
SikhNet (Spanish)habita ahí y reflexiona en tu Señor Absoluto,
ਈਤ ਊਤ ਕੀ ਸੋਝੀ ਪਰੈ ॥
eet aoot kee sojhee parai |
Sant Singh KhalsaThus, you shall understand this world and the next.
Manmohan SinghThus shall thou understand this world, and the next one.
Manmohan Singh (Punjabi)ਇਸ ਤਰ੍ਹਾਂ ਤੂੰ ਇਸ ਲੋਕ ਅਤੇ ਪ੍ਰਲੋਕ ਨੂੰ ਸਮਝ ਲਵੇਗਾ।
Fareedkot Teekaਕਿਉਂਕਿ ਇੜਾ, ਪਿੰਗਲਾ ਵਾ ਨੀਚੇ, ਉਪਰ ਕੇ ਚਕ੍ਰੋਂ ਕੀ ਤੁਮ ਕੋ ਸੋਝੀ ਪੜ ਜਾਵੇਗੀ॥
Prof. Sahib Singh(ਜੋ ਮਨੁੱਖ ਉਸ ਦੇਸ ਵਿਚ ਅੱਪੜਦਾ ਹੈ, ਭਾਵ, ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ ਉਸ ਨੂੰ) ਇਹ ਸਮਝ ਪੈ ਜਾਂਦੀ ਹੈ ਕਿ ਹੁਣ ਵਾਲਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤੇ ਇਸ ਦਾ ਅਸਰ ਅਗਲੇ ਜੀਵਨ ਉਤੇ ਕੀਹ ਪੈਂਦਾ ਹੈ;ਪਦ ਅਰਥ ਈਤ ਊਤ ਕੀ ਸੋਝੀ = ਇਸ ਲੋਕ ਤੇ ਪਰਲੋਕ ਦੀ ਸਮਝ, ਇਹ ਸਮਝ ਕਿ ਹੁਣ ਦਾ ਜੀਵਨ ਕੈਸਾ ਬਣੇ ਤੇ ਪਰਲੋਕ ਦੇ ਜੀਵਨ ਉੱਤੇ ਇਸ ਦਾ ਕੀਹ ਅਸਰ ਪਏਗਾ।
SikhNet (Spanish)así conocerás el Misterio del aquí y el aquí después.
ਕਉਨੁ ਕਰਮ; ਮੇਰਾ ਕਰਿ ਕਰਿ ਮਰੈ ॥੧॥
kaun karam; meraa kar kar marai |1|
Sant Singh KhalsaWhat is the use of claiming that you own everything, if you only die in the end? ||1||
Manmohan SinghTo die of crying, "mine, it is mine"; of what avail is this deed?
Manmohan Singh (Punjabi)ਮੇਰਾ ਇਹ ਮੇਰਾ ਹੈ ਕਰਦਿਆਂ ਮਰ ਜਾਂਦਾ ਹੈ, ਇਸ ਕੰਮ ਦਾ ਕੀ ਲਾਭ ਹੈ?
Fareedkot Teekaਮੇਰਾ ਤੋ ਏਹੀ ਉਪਦੇਸ ਹੈ ਕਿ ਔਰ ਕੌਨ ਸੇ ਕਰਮੋਂ ਕੋ ਕਰ ਕਰ ਕੇ ਮਰੇ, ਭਾਵ ਯੇਹ ਕਿ ਜੋਗ ਹੀ ਕਰਨਾ ਚਾਹੀਏ॥੧॥
Prof. Sahib Singhਉਸ ਦੇਸ ਵਿਚ ਅੱਪੜਿਆ ਹੋਇਆ ਕੋਈ ਭੀ ਮਨੁੱਖ ਮਮਤਾ ਵਿਚ ਫਸਣ ਵਾਲੇ ਕੰਮ ਨਹੀਂ ਕਰਦਾ ॥੧॥ਪਦ ਅਰਥ ਕਰਮ ਮੇਰਾ = ਮੇਰਾ ਕੰਮ, ਅਪਣੱਤ ਦੇ ਕੰਮ, ਮਮਤਾ ਦੇ ਕੰਮ। ਮਰੈ = ਖ਼ੁਆਰ ਹੁੰਦਾ ਹੈ ॥੧॥
SikhNet (Spanish)Oh, ¿por qué tienes que arrastrar sobre ti la actitud posesiva? (1)
ਨਿਜ ਪਦ ਊਪਰਿ; ਲਾਗੋ ਧਿਆਨੁ ॥
nij pad aoopar; laago dhiaan |
Sant Singh KhalsaI focus my meditation on my inner self, deep within.
Manmohan SinghMy attention is fixed on my own spiritual state.
Manmohan Singh (Punjabi)ਮੇਰੀ ਬਿਰਤੀ ਮੇਰੀ ਨਿਜ ਦੀ ਆਤਮਕ ਅਵਸਥਾ ਉਤੇ ਲਗੀ ਹੋਈ ਹੈ।
Fareedkot Teekaਸਰਬ ਸੇ ਊਪਰ ਜੋ ਦਸਮੈਂ ਦੁਆਰ ਮੇਂ ਨਿਜ ਪਦ ਹੈ, ਉਸ ਮੇਂ ਧਿਆਨ ਲਾਗਾ ਹੈ॥
Prof. Sahib Singh(ਹੇ ਜੋਗੀ!) ਮੇਰੀ ਸੁਰਤ ਉਸ (ਪ੍ਰਭੂ ਦੇ ਚਰਨ-ਰੂਪ) ਘਰ ਵਿਚ ਜੁੜੀ ਹੋਈ ਹੈ ਜੋ ਮੇਰਾ ਆਪਣਾ ਅਸਲੀ ਘਰ ਹੈ,ਪਦ ਅਰਥ ਨਿਜ ਪਦ ਊਪਰਿ = ਉਸ ਘਰ ਵਿਚ ਜਿਹੜਾ ਨਿਰੋਲ ਮੇਰਾ ਆਪਣਾ ਹੈ।
SikhNet (Spanish)Mira, estoy entonado en mi Ser interior y la única Virtud que aprecio viene del mismo Naam,
ਰਾਜਾ ਰਾਮ ਨਾਮੁ; ਮੋਰਾ ਬ੍ਰਹਮ ਗਿਆਨੁ ॥੧॥ ਰਹਾਉ ॥
raajaa raam naam; moraa braham giaan |1| rahaau |
Sant Singh KhalsaThe Name of the Sovereign Lord is my spiritual wisdom. ||1||Pause||
Manmohan SinghThe Name of the Sovereign Lord is my Divine knowledge. Pause.
Manmohan Singh (Punjabi)ਪਾਤਿਸ਼ਾਹ ਪਰਮੇਸ਼ਰ ਦਾ ਨਾਮ ਮੇਰੀ ਈਸ਼ਵਰੀ ਗਿਆਤ ਹੈ। ਠਹਿਰਾਉ।
Fareedkot Teekaਰਾਜਾ ਰਾਮ ਜਿਸ ਕਾ ਨਾਮ ਹੈ, ਸੋ ਤਹਾਂ ਸਦਾ ਤਿਸ ਬ੍ਰਹਮ ਕੋ ਹੀ (ਗਿਆਨੁ) ਜਾਨਨਾ ਕੀਆ ਹੈ॥੧॥ ਰਹਾਉ ॥
Prof. Sahib Singhਪ੍ਰਕਾਸ਼-ਰੂਪ ਪ੍ਰਭੂ ਦਾ ਨਾਮ (ਹਿਰਦੇ ਵਿਚ ਵੱਸਣਾ) ਹੀ ਮੇਰੇ ਲਈ ਬ੍ਰਹਮ-ਗਿਆਨ ਹੈ ॥੧॥ ਰਹਾਉ ॥ਪਦ ਅਰਥ ਮੋਰਾ ਬ੍ਰਹਮ ਗਿਆਨੁ = ਮੇਰੇ ਲਈ ਬ੍ਰਹਮ ਗਿਆਨ ਹੈ ॥੧॥ ਰਹਾਉ ॥
SikhNet (Spanish)el Nombre del Señor. (1-Pausa)
ਮੂਲ ਦੁਆਰੈ; ਬੰਧਿਆ ਬੰਧੁ ॥
mool duaarai; bandhiaa bandh |
Sant Singh KhalsaIn the first chakra, the root chakra, I have grasped the reins and tied them.
Manmohan SinghWith a tether, I have tethered my soul at the Door of the Primal Lord.
Manmohan Singh (Punjabi)ਨਿਆਣਾ ਪਾ ਕੇ ਮੈਂ ਆਪਣੀ ਆਤਮਾ ਨੂੰ ਆਦੀ ਪ੍ਰਭੂ ਦੇ ਬੂਹੇ ਤੇ ਬੰਨ੍ਹ ਦਿਤਾ ਹੈ।
Fareedkot Teekaਮੂਲ ਦ੍ਵਾਰੇ ਕੋ ਜੋ ਪੌਨ ਜਾਤੀ ਥੀ ਤਿਸ ਕੋ ਏਡੀ ਕਾ ਬੰਧੁ ਪਾਕੇ ਬੰਧਿਆ ਹੈ॥
Prof. Sahib Singh(ਹੇ ਜੋਗੀ! ਇਸ ਨਾਮ ਦੀ ਬਰਕਤਿ ਨਾਲ) ਮੈਂ ਜਗਤ-ਦੇ-ਮੂਲ-ਪ੍ਰਭੂ ਦੇ ਦਰ ਤੇ ਟਿਕ ਕੇ (ਮਾਇਆ ਦੇ ਹੜ੍ਹ ਅੱਗੇ) ਬੰਨ੍ਹ ਬੰਨ੍ਹ ਲਿਆ ਹੈ।ਪਦ ਅਰਥ ਮੂਲ = ਜਗਤ ਦਾ ਮੂਲ-ਪ੍ਰਭੂ। ਮੂਲ ਦੁਆਰੈ = ਜਗਤ ਦੇ ਮੂਲ-ਪ੍ਰਭੂ ਦੇ ਦਰ ਤੇ (ਟਿਕ ਕੇ)। ਬੰਧਿਆ = ਮੈਂ ਬੰਨ੍ਹ ਲਿਆ ਹੈ। ਬੰਧੁ = ਬੰਨ੍ਹ, (ਮਾਇਆ ਦੇ ਹੜ੍ਹ ਨੂੰ ਰੋਕਣ ਲਈ) ਬੰਨ੍ਹ।
SikhNet (Spanish)He atado mi ser a la Fuente de toda la Creación
ਰਵਿ ਊਪਰਿ; ਗਹਿ ਰਾਖਿਆ ਚੰਦੁ ॥
rav aoopar; geh raakhiaa chand |
Sant Singh KhalsaI have firmly placed the moon above the sun.
Manmohan SinghAbove the sun, I have firmly placed the moon.
Manmohan Singh (Punjabi)ਸੂਰਜ ਦੇ ਉਤੇ ਮੈਂ ਚੰਦ੍ਰਮਾ ਨੂੰ ਪੱਕੀ ਤਰ੍ਹਾ ਟਿਕਾ ਦਿਤਾ ਹੈ।
Fareedkot Teeka(ਰਵਿ) ਸੂਰਜ ਪ੍ਰਾਣ ਪੌਣ ਪਰ (ਚੰਦੁ) ਅਪਾਨ ਪੌਣ ਪਕੜ ਕੇ ਰਾਖਿਆ ਹੈ; ਵਾ (ਰਵਿ) ਸੂਰਜ ਪਿੰਗਲਾ ਪਰ (ਚੰਦ) ਇੜਾ ਕੋ ਪਕੜ ਕਰ ਰਾਖ੍ਯਾ ਹੈ। ਭਾਵ ਸਜੀ ਸੁਰ ਦੁਆਰਾ ਚੜਾਇ ਕਰ ਖਬੀ ਦੁਆਰਾ ਉਤਾਰੀ, ਖਬੀ ਸੇ ਚੜਾਇ ਕਰ ਸਜੀ ਸੇ ਉਤਾਰੀ ਹੈ॥
Prof. Sahib Singhਮੈਂ ਸ਼ਾਂਤ-ਸੁਭਾਉ ਨੂੰ ਗ੍ਰਹਿਣ ਕਰ ਕੇ ਇਸ ਨੂੰ ਤਮੋਗੁਣੀ ਸੁਭਾਉ ਦੇ ਉੱਤੇ ਟਿਕਾ ਦਿੱਤਾ ਹੈ।ਪਦ ਅਰਥ ਰਵਿ = ਸੂਰਜ, ਸੂਰਜ ਦੀ ਤਪਸ਼, ਤਪਸ਼, ਤਮੋ-ਗੁਣੀ ਸੁਭਾਉ। ਗਹਿ = ਫੜ ਕੇ, ਹਾਸਲ ਕਰ ਕੇ। ਚੰਦੁ = ਠੰਢ, ਸੀਤਲਤਾ, ਸ਼ਾਂਤੀ। ਰਾਖਿਆ = ਮੈਂ ਰੱਖ ਦਿੱਤੀ ਹੈ, ਮੈਂ ਕਾਇਮ ਕਰ ਦਿੱਤੀ ਹੈ।
SikhNet (Spanish)y unido las cualidades del Sol con los atributos de la Luna,
ਪਛਮ ਦੁਆਰੈ ਸੂਰਜੁ ਤਪੈ ॥
pachham duaarai sooraj tapai |
Sant Singh KhalsaThe sun blazes forth at the western gate.
Manmohan SinghAt the western gate, the sun blazons.
Manmohan Singh (Punjabi)ਛਿਪਦੀ ਦੇ ਦਰਵਾਜੇ ਤੇ ਸੂਰਜ ਚਮਕਦਾ ਹੈ।
Fareedkot Teeka(ਪਛਮ ਦੁਆਰੈ) ਪਿਛਲੇ ਪਾਸੇ ਸੂਰਜ ਸੁਰ ਕੋ (ਤਪੈ) ਪ੍ਰਕਾਸਿਆ ਹੈ॥
Prof. Sahib Singhਜਿੱਥੇ (ਪਹਿਲਾਂ ਅਗਿਆਨਤਾ ਦਾ) ਹਨੇਰਾ ਹੀ ਹਨੇਰਾ ਸੀ, ਉਸ ਦੇ ਬੂਹੇ ਉੱਤੇ ਹੁਣ ਗਿਆਨ ਦਾ ਸੂਰਜ ਚਮਕ ਰਿਹਾ ਹੈ।ਪਦ ਅਰਥ ਪਛਮ ਦੁਆਰੈ = ਪੱਛੋਂ ਵਲ ਦੇ ਬੂਹੇ ਤੇ, ਉਸ ਪਾਸੇ ਜਿੱਧਰ ਹਨੇਰਾ ਹੈ (ਨੋਟ: ਸੂਰਜ ਚੜ੍ਹਦੇ ਵਲੋਂ ਚੜ੍ਹਨ ਕਰਕੇ ਪੱਛਮ ਵਲ ਉਸ ਵੇਲੇ ਹਨੇਰਾ ਹੁੰਦਾ ਹੈ), ਅਗਿਆਨਤਾ ਦੇ ਹਨੇਰੇ ਵਿਚ। ਸੂਰਜੁ ਤਪੈ = ਸੂਰਜ ਚਮਕ ਪੈਂਦਾ ਹੈ, ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ।
SikhNet (Spanish)ahora el Sol de la Sabiduría levanta sobre la oscuridad del Oeste
ਮੇਰ ਡੰਡ; ਸਿਰ ਊਪਰਿ ਬਸੈ ॥੨॥
mer ddandd; sir aoopar basai |2|
Sant Singh KhalsaThrough the central channel of the Shushmanaa, it rises up above my head. ||2||
Manmohan SinghDeath's great club hangs over one's head.
Manmohan Singh (Punjabi)ਮੌਤ ਦਾ ਵਡਾ ਡੰਡਾ ਜੀਵ ਦੇ ਸਿਰ ਉਤੇ ਲਟਕਦਾ ਹੈ।
Fareedkot Teekaਮੇਰ ਡੰਡ ਨਾਮ ਨਾੜੀ ਹੈ। ਪਿਛਲੇ ਪਾਸੇ ਜਿਸ ਕੋ ਕੰਗਰੋੜ ਕੇ ਸਾਥ ਲਗੀ ਹੂਈ ਕਹਤੇ ਹੈਂ। ਤਿਸ ਦ੍ਵਾਰੇ ਹੋ ਕਰ (ਸਿਰ ਊਪਰਿ) ਸਿਰ ਮੇਂ ਜੋ ਦਸਵਾਂ ਦ੍ਵਾਰੁ ਹੈ ਸਭ ਤੇ ਊਪਰਿ ਉਸ ਮੇਂ ਬਸਾਇਆ ਹੈ॥੨॥
Prof. Sahib Singhਉਹ ਪ੍ਰਭੂ, ਜਿਸ ਦੇ ਹੁਕਮ ਵਿਚ ਸਾਰਾ ਜਗਤ ਹੈ, ਹੁਣ ਮੇਰੇ ਮਨ ਵਿਚ ਵੱਸ ਰਿਹਾ ਹੈ ॥੨॥ਪਦ ਅਰਥ ਮੇਰ = {Skt. मेरु Name of a fabulous mountain round which all the planets are said to revolve} ਇਕ ਪਹਾੜ ਜਿਸ ਦੇ ਦੁਆਲੇ ਅਕਾਸ਼ ਦੇ ਸਾਰੇ ਗ੍ਰਹਿ ਭੌਂਦੇ ਮਿਥੇ ਗਏ ਹਨ। ਡੰਡ = Skt. दण्ड = The sceptre of a king, The rod as a symbol of authority and punishment} ਸ਼ਾਹੀ ਆਸਾ, ਸ਼ਾਹੀ ਚੋਬ (ਨੋਟ: ਰਾਜ-ਦਰਬਾਰਾਂ ਦੇ ਬੂਹੇ ਉੱਤੇ ਚੋਬਦਾਰ ਖੜਾ ਹੁੰਦਾ ਹੈ)। ਮੇਰ ਡੰਡ = ਉਹ ਜਿਸ ਦਾ 'ਡੰਡ' 'ਮੇਰ' ਵਰਗਾ ਹੈ, ਉਹ ਪ੍ਰਭੂ ਜਿਸ ਦਾ ਸ਼ਾਹੀ ਚੋਬ 'ਮੇਰ' ਵਰਗਾ ਹੈ {Skt. मेरु इव दण्डो यस्य}, ਉਹ ਪ੍ਰਭੂ ਜਿਸ ਦੇ ਸ਼ਾਹੀ ਚੋਬ ਦੇ ਦੁਆਲੇ ਸਾਰਾ ਜਗਤ ਭੌਂਦਾ ਹੈ ਜਿਵੇਂ ਸਾਰੇ ਗ੍ਰਹਿ ਮੇਰੂ ਦੇ ਦੁਆਲੇ। ਸਿਰ ਊਪਰਿ = ਦਸਮ-ਦੁਆਰ ਵਿਚ, ਦਿਮਾਗ਼ ਵਿਚ, ਮਨ ਵਿਚ ॥੨॥
SikhNet (Spanish)y así veo fluir a Dios de forma vertiginosa a través de mis canales sutiles y posarse sobre la Décima Puerta de mi ser. (2)
ਪਸਚਮ ਦੁਆਰੇ ਕੀ ਸਿਲ ਓੜ ॥
pasacham duaare kee sil orr |
Sant Singh KhalsaThere is a stone at that western gate,
Manmohan SinghTowards the side of the western gate is a stone.
Manmohan Singh (Punjabi)ਛਿਪਦੇ ਦੇ ਦਰਵਾਜੇ ਦੀ ਤਰਫ ਇਕ ਪੱਥਰ ਹੈ।
Fareedkot Teekaਪੌਣ ਪ੍ਰਵੇਸ ਕਰਨੇ ਕਾ ਪਸਚਮ ਦ੍ਵਾਰ ਜੋ ਗਰਦਨ ਕਾ ਪਿਛਲਾ ਪਾਸਾ ਹੈ ਜਿਸ ਕੋ ਗਿਚੀ ਕਹਤੇ ਹੈਂ, ਤਿਸ ਕੀ (ਓੜ) ਤਰਫ ਸਿਲ ਹੈ ਕ੍ਯਾ ਕਠੋਰ ਮਾਸ ਕੀ ਬੋਟੀ ਹੈ॥
Prof. Sahib Singh(ਨਾਮ ਦੀ ਬਰਕਤਿ ਨਾਲ, ਹੇ ਜੋਗੀ!) ਮੈਨੂੰ ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਅਗਿਆਨਤਾ ਦੇ ਹਨੇਰੇ ਥਾਂ ਦੇ ਬੂਹੇ (ਅੱਗੇ ਜੜੀ ਹੋਈ ਸੀ),ਪਦ ਅਰਥ ਪਸਚਮ ਦੁਆਰੇ ਕੀ = ਉਸ ਅਸਥਾਨ ਦੇ ਬੂਹੇ ਦੀ ਜਿੱਥੇ ਹਨੇਰਾ ਹੈ। ਸਿਲ ਓੜ = ਸਿਲ ਦਾ ਅਖ਼ੀਰਲਾ ਸਿਰਾ। ਪਸਚਮ...ਓੜ = ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਹਨੇਰੇ ਅਸਥਾਨ ਦੇ ਬੂਹੇ ਅੱਗੇ (ਜੜੀ ਹੋਈ ਸੀ)।
SikhNet (Spanish)Pues la puerta trasera de mi mente está atrapada por la piedra
ਤਿਹ ਸਿਲ ਊਪਰਿ; ਖਿੜਕੀ ਅਉਰ ॥
tih sil aoopar; khirrakee aaur |
Sant Singh Khalsaand above that stone, is another window.
Manmohan SinghOver that stone, there is an another window.
Manmohan Singh (Punjabi)ਉਸ ਪੱਥਰ ਦੇ ਉਤੇ ਇਕ ਹੋਰ ਬਾਰੀ ਹੈ।
Fareedkot Teekaਪੁਨਹ ਤਿਸ ਸਿਲ ਕੇ ਊਪਰ ਇਕ ਔਰ (ਖਿੜਕੀ) ਮਾਸ ਮਈ ਪੜਦਾ ਹੈ॥
Prof. Sahib Singhਕਿਉਂਕਿ ਇਸ ਸਿਲ ਦੇ ਉੱਤੇ ਮੈਨੂੰ (ਚਾਨਣ ਦੇਣ ਵਾਲੀ) ਇਕ ਹੋਰ ਤਾਕੀ ਲੱਭ ਪਈ ਹੈ,ਪਦ ਅਰਥ ਖਿੜਕੀ = ਤਾਕੀ, (ਨੋਟ: ਘਰਾਂ ਵਿਚ ਹਵਾ ਤੇ ਚਾਨਣ ਲਈ ਤਾਕੀਆਂ ਰੱਖੀਦੀਆਂ ਹਨ) ਚਾਨਣ ਦਾ ਵਸੀਲਾ।
SikhNet (Spanish)de la ignorancia y arriba de esta piedra se abre la ventana de la Tranquilidad Mental.
ਖਿੜਕੀ ਊਪਰਿ; ਦਸਵਾ ਦੁਆਰੁ ॥
khirrakee aoopar; dasavaa duaar |
Sant Singh KhalsaAbove that window is the Tenth Gate.
Manmohan SinghOver the window is the "Tenth gate".
Manmohan Singh (Punjabi)ਬਾਰੀ ਦੇ ਉਤੇ "ਦਸਵਾ ਦਰਵਾਜਾ " ਹੈ।
Fareedkot Teekaਤਿਸ ਖਿੜਕੀ ਕੇ ਊਪਰ ਦਸ੍ਵਾਂ ਦ੍ਵਾਰਾ ਹੈ॥
Prof. Sahib Singhਇਸ ਤਾਕੀ ਦੇ ਉੱਤੇ ਹੀ ਹੈ ਉਹ ਦਸਵਾਂ ਦੁਆਰ (ਜਿੱਥੇ ਮੇਰਾ ਪ੍ਰਭੂ ਵੱਸਦਾ ਹੈ)।
SikhNet (Spanish)Arriba de esta ventana está la Décima Puerta, sí, la cueva interior de la mente.
ਕਹਿ ਕਬੀਰ; ਤਾ ਕਾ. ਅੰਤੁ ਨ ਪਾਰੁ ॥੩॥੨॥੧੦॥
keh kabeer; taa kaa. ant na paar |3|2|10|
Sant Singh KhalsaSays Kabeer, it has no end or limitation. ||3||2||10||
Manmohan SinghSays Kabir, of that abode there is no end and limit.
Manmohan Singh (Punjabi)ਕਬੀਰ ਜੀ ਆਖਦੇ ਹਨ, ਉਸ ਟਿਕਾਣੇ ਦਾ ਕੋਈ ਅਖੀਰ ਅਤੇ ਓੜਕ ਨਹੀਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਿਸ ਮੇਂ ਸੋ ਬ੍ਰਹਮੁ ਦੇਖਿਆ, ਜਿਸ ਕੇ ਪਾਰ ਉਰਾਰਕਾ ਅੰਤੁ ਨਹੀਂ। ਵਾ ਵੇਦਾਂਤ ਮੇਂ ਐਸੇ ਅਰਥ ਕਰਨਾ: ਸਿਵ ਕੀ ਪੁਰੀ ਸਤਸੰਗ ਮੇਂ ਸਾਰ ਬੁਧੀ ਵਾਲੇ ਬਸਤੇ ਹੈਂ। ਤਿਸ ਸਤਸੰਗ ਮੇਂ ਤੁਮ ਮਿਲ ਕਰ ਕੇ ਬ੍ਰਹਮ ਕਾ ਬੀਚਾਰ ਕਰੋ॥☬ਜੇ ਕਹੇ ਸਤਸੰਗ ਮੇਂ ਕ੍ਯਾ ਲਾਭ ਹੋਗਾ? ਤਿਸ ਪਰ ਕਹਤੇ ਹੈਂ: (ਈਤ ਊਤ) ਲੋਕ ਪ੍ਰਲੋਕ ਕੀ ਵਾ ਜੀਵ ਈਸ੍ਵਰ ਕੀ ਤੁਮ ਕੋ ਸੋਝੀ ਪੜ ਜਾਵੇਗੀ, ਭਾਵ ਗ੍ਯਾਤ ਹੋ ਜਾਵੇਗੀ। ਫਿਰ ਯੇਹੀ ਕਹੇਗਾ ਸਕਾਮ ਕਰਮੋਂ ਕੋ ਕਰ ਕਰ ਮੇਰਾ ਮਨੁ (ਕੌਨ) ਕਿਸ ਵਾਸਤੇ ਮਰਤਾ ਫਿਰੈ? ਮੇਰਾ ਜੋ ਰਾਜਾ ਹੈ ਔ ਰਾਮ ਹੈ ਨਾਮ ਜਿਸ ਕਾ, ਜਬ ਤਿਸ ਵ੍ਯਾਪਕ ਕਾ ਗ੍ਯਾਨ ਭ੍ਯਾ ਹੈ ਤਬ ਨਿਜ ਪਦ ਊਪਰ ਧ੍ਯਾਨ ਲਗਾ ਹੈ। ਮੂਲ ਦੁਆਰੁ ਅਵਿਦ੍ਯਾ ਕੀ ਤਰਫੋਂ ਮਨ ਕੋ ਬਿਬੇਕ ਰੂਪ ਬੰਧੁ ਪਾਕੇ ਬੰਧਿਆ ਹੈ। (ਰਵਿ) ਤਮੋਂ ਗੁਨ ਊਪਰ (ਚੰਦੁ) ਸਤੋ ਗੁਣ ਕੋ ਪਕੜ ਕੇ ਰਖ੍ਯਾ ਹੈ, ਭਾਵ ਤਮੋਂ ਗੁਣ ਕੋ ਸਤੋ ਗੁਣ ਕਰ ਕੇ ਦਬਾਇ ਦੀਆ ਹੈ। (ਪਸਚਮ ਦੁਆਰ) ਜੋ ਅਵਿਦ੍ਯਾ ਹੈ ਵਹਾਂ ਗ੍ਯਾਨ ਰੂਪ ਸੂਰਜੁ ਪ੍ਰਕਾਸਿਆ ਹੈ; ਵਾ (ਪਛਮ) ਇਨ ਸਾਧਨੋਂ ਸੇ ਪੀਛੇ (ਦੁਆਰੇ) ਅੰਤਹਕਰਨ ਮੇਂ ਗ੍ਯਾਨ ਸੂਰਜ ਤਪਿਆ ਹੈ ਅਰਥਾਤ ਪ੍ਰਕਾਸ ਭ੍ਯਾ ਹੈ। (ਮੇਰ) ਸਿਰੋਮਣੀ ਵਾਹਿਗੁਰੂ ਹੈ, ਸੋ (ਡੰਡ) ਇਕ ਰਸ ਰਿਦੈ ਮੇਂ ਵਸਤਾ ਹੈ। (ਪਸਚਮ ਦੁਆਰੇ) ਅਗ੍ਯਾਨ ਕੀ ਤਰਫ ਜੋ ਸਿਲ ਹੈ ਆਸਾ ਤ੍ਰਿਸਨਾ ਤਿਸ ਸਿਲ ਕੇ ਉਪਰ ਸੂਖਮ ਵਾਸਨਾ ਰੂਪ ਔਰ ਖਿੜਕੀ ਹੈ। ਤਿਸ ਖਿੜਕੀ ਕੇ ਊਪਰ ਦਸਵਾਂ ਸ੍ਰਗ ਵਿਸਰਗ ਆਦਿਕੋਂ ਕਾ
Prof. Sahib Singhਕਬੀਰ ਆਖਦਾ ਹੈ ਕਿ ਹੁਣ ਐਸੀ ਦਸ਼ਾ ਬਣੀ ਪਈ ਹੈ ਜੋ ਮੁੱਕ ਨਹੀਂ ਸਕਦੀ ॥੩॥੨॥੧੦॥* ਨੋਟ: ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ, ਬਾਕੀ ਦੇ 'ਬੰਦ' ਰਹਾਉ ਦੀ ਤੁਕ ਦਾ ਵਿਕਾਸ ਹੁੰਦੇ ਹਨ। 'ਰਹਾਉ' ਵਿਚ ਕਬੀਰ ਜੀ ਆਖਦੇ ਹਨ ਕਿ ਮੇਰੀ ਸੁਰਤ ਉਸ ਘਰ ਵਿਚ ਜੁੜੀ ਪਈ ਹੈ ਜੋ ਘਰ ਨਿਰੋਲ ਮੇਰਾ ਆਪਣਾ ਹੈ, ਪ੍ਰਕਾਸ਼-ਸਰੂਪ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਉਣਾ ਹੀ ਮੇਰੇ ਲਈ 'ਬ੍ਰਹਮ ਗਿਆਨ' ਹੈ। ਇਸ ਅਵਸਥਾ ਦਾ ਕੀਹ ਸਰੂਪ ਹੈ? ਇਸ ਅਵਸਥਾ ਵਿਚ ਅੱਪੜ ਕੇ ਅਮਲੀ ਜੀਵਨ ਕਿਹੋ ਜਿਹਾ ਬਣ ਜਾਂਦਾ ਹੈ?-ਇਸ ਦੀ ਵਿਆਖਿਆ ਸ਼ਬਦ ਦੇ ਤਿੰਨ 'ਬੰਦਾਂ' ਵਿਚ ਹੈ-(੧) ਮੱਤ ਸ੍ਰੇਸ਼ਟ ਹੋ ਕੇ ਪ੍ਰਭੂ ਵਿਚ ਟਿਕਦੀ ਹੈ ਤੇ 'ਮੇਰ-ਤੇਰ' ਮਿਟਾ ਦੇਂਦੀ ਹੈ; (੨) ਮਨ ਵਿਕਾਰਾਂ ਵਲੋਂ ਰੁਕ ਜਾਂਦਾ ਹੈ, ਅੰਦਰ ਠੰਢ ਪੈ ਜਾਂਦੀ ਹੈ, ਅਗਿਆਨਤਾ ਦੂਰ ਹੋ ਜਾਂਦੀ ਹੈ, ਪ੍ਰਭੂ-ਚਰਨਾਂ ਵਲ ਲਗਨ ਬਣ ਜਾਂਦੀ ਹੈ; (੩) ਅਗਿਆਨਤਾ ਦੇ ਹਨੇਰੇ ਵਿਚੋਂ ਨਿਕਲ ਕੇ ਚਾਨਣ ਲੱਭ ਪੈਂਦਾ ਹੈ, ਸੁਰਤ ਅਜਿਹੀ ਉੱਚੀ ਹੋ ਜਾਂਦੀ ਹੈ ਕਿ ਸਦਾ ਇੱਕ-ਰਸ ਬਣੀ ਰਹਿੰਦੀ ਹੈ। ਸ਼ਬਦ ਵਿਚ ਸਾਰੇ ਲਫ਼ਜ਼ ਜੋਗੀਆਂ ਵਾਲੇ ਵਰਤੇ ਹਨ, ਕਿਉਂਕਿ ਕਿਸੇ ਜੋਗੀ ਨਾਲ ਗੱਲ-ਬਾਤ ਕੀਤੀ ਗਈ ਹੈ। ਜੋਗੀ ਨੂੰ ਸਮਝਾਉਂਦੇ ਹਨ ਕਿ ਪ੍ਰਭੂ ਦਾ ਨਾਮ ਹਿਰਦੇ ਵਿਚ ਵੱਸਣਾ ਹੀ ਸਭ ਤੋਂ ਉੱਚਾ ਗਿਆਨ ਹੈ, ਤੇ ਇਹੀ ਨਾਮ ਜੀਵਨ ਵਿਚ ਸੁੰਦਰ ਤਬਦੀਲੀ ਲਿਆਉਂਦਾ ਹੈ।
SikhNet (Spanish)Dice Kabir, Infinito y Sin Fronteras es lo que uno ve ahí. (3-2-10)