ੴ

ਸਿੱਖਬਾਣੀ · SikhBani

Ang 1159

Sri Guru Granth Sahib · Raag Bhairao · 5 shabads, 57 lines
Translations
Shabad Bhagat Kabir Ji Raag Bhairao continued from Ang 1158

ਪੰਡਿਤ ਮੁਲਾਂ; ਛਾਡੇ ਦੋਊ ॥੧॥ ਰਹਾਉ ॥

panddit mulaan; chhaadde doaoo |1| rahaau |

Sant Singh KhalsaI have abandoned both the Pandits, the Hindu religious scholars, and the Mullahs, the Muslim priests. ||1||Pause||
Manmohan SinghI have abandoned both the Brahmans and the Maulvis. Pause.
Manmohan Singh (Punjabi)ਮੈਂ ਬ੍ਰਾਹਮਣਾ ਅਤੇ ਮੋਲਵੀਆ ਦੋਨਾ ਨੂੰ ਹੀ ਤਿਆਗ ਦਿੱਤਾ ਹੈ। ਠਹਿਰਾਉ।
Fareedkot Teekaਪੰਡਤ ਅਰ ਮੁਲਾਂ ਦੋਨੋਂ ਹਮਨੇ ਛੋਡ ਦੀਏ ਹੈਂ॥੧॥ ਰਹਾਉ ॥☬ਜਾਹੁ ਰੇ ਜੁਲਾਹੇ ਜਾ ਕੇ ਤਾਣੀਆਂ ਬੁਣ। ਤਿਸ ਪਰ ਕਹਤੇ ਹੈਂ:
Prof. Sahib Singh(ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ) ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ ॥੧॥ ਰਹਾਉ ॥
SikhNet (Spanish)también he dejado al Pundit y al Muláh. (1-Pausa)

ਬੁਨਿ ਬੁਨਿ; ਆਪ ਆਪੁ ਪਹਿਰਾਵਉ ॥

bun bun; aap aap pahiraavau |

Sant Singh KhalsaI weave and weave, and wear what I weave.
Manmohan SinghWeaving, weaving the clothes myself, I myself wear them,
Manmohan Singh (Punjabi)ਖੁਦ ਕੱਪੜਿਆਂ ਨੂੰ ਉਣ ਉਣ ਕੇ, ਮੈਂ ਖੁਦ ਹੀ ਉਨ੍ਹਾਂ ਨੂੰ ਪਹਿਨਦਾ ਹਾਂ।
Fareedkot Teekaਬ੍ਰਿਤੀ ਕੋ ਲਗਾਇ ਲਗਾਇ ਕਰ ਆਪ ਕੋ ਪਹਿਰਾਵਤਾ ਹੂੰ ਅਰਥਾਤ ਅਨੰਦ ਭੋਗਤਾ ਹੂੰ॥
Prof. Sahib Singh(ਪ੍ਰਭੂ-ਚਰਨਾਂ ਵਿਚ ਟਿਕੀ ਸੁਰਤ ਦੀ ਤਾਣੀ) ਉਣ ਉਣ ਕੇ ਮੈਂ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ।

ਪਦ ਅਰਥ ਬੁਨਿ ਬੁਨਿ = ਉਣ ਉਣ ਕੇ, ਪ੍ਰਭੂ-ਚਰਨਾਂ ਵਿਚ ਲਿਵ ਲਾਣ ਦੀ ਤਾਣੀ ਉਣ ਉਣ ਕੇ। ਆਪੁ = ਆਪਣੇ ਆਪ ਨੂੰ।

SikhNet (Spanish)Tejo y tejo y mi ser usa todo lo que voy tejiendo

ਜਹ ਨਹੀ ਆਪੁ; ਤਹਾ ਹੋਇ ਗਾਵਉ ॥੨॥

jeh nahee aap; tahaa hoe gaavau |2|

Sant Singh KhalsaWhere egotism does not exist, there I sing God's Praises. ||2||
Manmohan SinghWhere ego is not, there sing I the Lord's praise.
Manmohan Singh (Punjabi)ਜਿਥੇ ਹੰਗਤਾ ਨਹੀਂ, ਉਥੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਜਹਾਂ ਆਪਾ ਭਾਉ ਨਹੀਂ ਹੈ ਅਰਥਾਤ ਸਤਸੰਗ ਮੇਂ ਨਿਰਅਭਮਾਨ ਹਿਰਦੈ ਮੇਂ ਇਸਥਿਤ ਹੋਇਕੇ ਪਰਮੇਸ੍ਵਰ ਕੇ ਜਸੁ ਕੋ ਗਾਵਤਾ ਹੂੰ॥੨॥
Prof. Sahib Singhਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ਜਿੱਥੇ ਆਪਾ-ਭਾਵ ਨਹੀਂ ਹੈ ॥੨॥

ਪਦ ਅਰਥ ਜਹ ਨਹੀ ਆਪੁ = ਜਿੱਥੇ ਆਪਾ-ਭਾਵ ਨਹੀਂ। ਤਹਾ ਹੋਇ = ਉਸ ਅਵਸਥਾ ਵਿਚ ਟਿਕ ਕੇ ॥੨॥

SikhNet (Spanish)y así le canto a mi Dios en un Estado en donde ya no soy más. (2)

ਪੰਡਿਤ ਮੁਲਾਂ; ਜੋ ਲਿਖਿ ਦੀਆ ॥

panddit mulaan; jo likh deea |

Sant Singh KhalsaWhatever the Pandits and Mullahs have written,
Manmohan SinghWhatever the Pandits and the Mullas have written,
Manmohan Singh (Punjabi)ਜਿਹੜਾ ਕੁਝ ਪੰਡਤਾਂ ਅਤੇ ਮੌਲਵੀਆਂ ਨੇ ਲਿਖਿਆ ਹੈ,
Fareedkot Teekaਪੰਡਿਤੋਂ ਔਰ ਮੁਲਾਣਿਓਂ ਨੇ ਜੋ ਕਰਮ ਕਾਂਡੁ ਔਰ ਸ਼ਰਹ ਕੋ ਲਿਖ ਦੀਆ ਹੈ॥
Prof. Sahib Singh(ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁਝ ਲਿਖਿਆ ਹੈ,

ਪਦ ਅਰਥ ਜੋ ਲਿਖ ਦੀਆ = (ਕਰਮ-ਕਾਂਡ ਤੇ ਸ਼ਰਹ ਦੀਆਂ ਗੱਲਾਂ) ਜੋ ਉਹਨਾਂ ਲਿਖ ਦਿੱਤੀਆਂ ਹਨ।

SikhNet (Spanish)Lo que sea que fue escrito por el Pundit y el Muláh,

ਛਾਡਿ ਚਲੇ ਹਮ; ਕਛੂ. ਨ ਲੀਆ ॥੩॥

chhaadd chale ham; kachhoo. na leea |3|

Sant Singh KhalsaI reject; I do not accept any of it. ||3||
Manmohan Singhthat I have rejected and have accepted but nothing.
Manmohan Singh (Punjabi)ਉਹ ਮੈਂ ਤਿਆਗ ਦਿਤਾ ਹੈ ਅਤੇ ਕੁਝ ਭੀ ਅੰਗੀਕਾਰ ਨਹੀਂ ਕੀਤਾ।
Fareedkot Teekaਇਨ ਦੋਨੋਂ ਕੋ ਛੋਡ ਕੇ ਚਲੇ ਹੈਂ, ਇਨ ਕਾ ਮਤ ਹਮ ਨੇ ਗ੍ਰਹਨ ਨਹੀਂ ਕੀਆ ॥੩॥
Prof. Sahib Singhਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁਝ ਛੱਡ ਦਿੱਤਾ ਹੈ ॥੩॥
SikhNet (Spanish)eso no lo acepto y lo separo de mi Conciencia. (3)

ਰਿਦੈ ਇਖਲਾਸੁ; ਨਿਰਖਿ ਲੇ ਮੀਰਾ ॥

ridai ikhalaas; nirakh le meeraa |

Sant Singh KhalsaMy heart is pure, and so I have seen the Lord within.
Manmohan SinghThere is purity within my mind, so I have seen the4 sovereign Lord.
Manmohan Singh (Punjabi)ਮੇਰੇ ਹਿਰਦੇ ਅੰਦਰ ਪਵਿੱਤ੍ਰਤਾ ਹੈ, ਇਸੇ ਲਈ ਮੈਂ ਪਾਤਿਸ਼ਾਹ ਪ੍ਰਮੇਸ਼ਰ ਨੂੰ ਵੇਖ ਲਿਆ ਹੈ।
Fareedkot Teekaਰਿਦੇ ਕੇ (ਇਖਲਾਸੁ) ਪ੍ਰੇਮ ਕਰ ਕੇ (ਮੀਰਾ) ਪਾਤਸਾਹ ਪਰਮੇਸ੍ਵਰ ਕੋ (ਨਿਰਖਲੇ) ਦੇਖ ਲੀਆ ਹੈ॥
Prof. Sahib Singhਜੇ ਹਿਰਦੇ ਵਿਚ ਪ੍ਰੇਮ ਹੋਵੇ, ਤਾਂ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ (ਕਰਮ-ਕਾਂਡ ਅਤੇ ਸ਼ਰਹ ਸਹਾਇਤਾ ਨਹੀਂ ਕਰਦੇ)।

ਪਦ ਅਰਥ ਇਖਲਾਸੁ = ਪ੍ਰੇਮ, ਪਵਿਤ੍ਰਤਾ। ਨਿਰਖਿ ਲੇ = ਵੇਖ ਲੈ, ਦੀਦਾਰ ਕਰ ਲੈ, ਦੀਦਾਰ ਹੋ ਸਕਦਾ ਹੈ। ਮੀਰਾ = ਮੀਰ, ਪਰਮਾਤਮਾ।

SikhNet (Spanish)Si tienes Pureza de corazón, entonces podrás ver a Dios en tu interior,

ਆਪੁ ਖੋਜਿ ਖੋਜਿ; ਮਿਲੇ ਕਬੀਰਾ ॥੪॥੭॥

aap khoj khoj; mile kabeeraa |4|7|

Sant Singh KhalsaSearching, searching within the self, Kabeer has met the Lord. ||4||7||
Manmohan SinghSearching, searching ownself, Kabir has met with his Lord.
Manmohan Singh (Punjabi)ਆਪਣੇ ਆਪ ਹੀ ਭਾਲ ਭਾਲ ਕਰਕੇ ਕਬੀਰ ਆਪਣੇ ਸੁਆਮੀ ਨਾਲ ਮਿਲ ਗਿਆ ਹੈ।
Fareedkot Teeka(ਆਪੁ) ਆਪਣੈ ਮੇਂ ਹਰੀ ਕੋ (ਖੋਜਿ ਖੋਜਿ) ਢੂੰਢ ਢੂੰਢ ਕਰਕੇ, ਸ੍ਰੀ ਕਬੀਰ ਜੀ ਕਹਤੇ ਹੈਂ: ਹਮ ਮਿਲੇ ਹੈਂ, ਭਾਵ ਅਭੇਦ ਹੂਏ ਹੈਂ॥੪॥੭॥☬ਅਬ ਨਿਰਧਨ ਕੀ ਔਰ ਧਨਾਢ ਕੀ ਸੰਸਾਰ ਮੇਂ ਜੈਸੀ ਦਸਾ ਹੈ, ਸੋ ਕਹਤੇ ਹੈਂ:
Prof. Sahib Singhਹੇ ਕਬੀਰ! ਜੋ ਭੀ ਪ੍ਰਭੂ ਨੂੰ ਮਿਲੇ ਹਨ ਆਪਾ ਖੋਜ ਖੋਜ ਕੇ ਹੀ ਮਿਲੇ ਹਨ (ਕਰਮ-ਕਾਂਡ ਅਤੇ ਸ਼ਰਹ ਦੀ ਮਦਦ ਨਾਲ ਨਹੀਂ ਮਿਲੇ) ॥੪॥੭॥

* ਨੋਟ: ਕਬੀਰ ਜੀ ਜਾਤ ਦੇ ਜੁਲਾਹੇ ਸਨ। ਆਪਣੇ ਹੀ ਕਿੱਤੇ ਦਾ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਹਨ ਕਿ ਜਿਉਂ ਜਿਉਂ ਮੈਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜਨ ਦੀ ਤਾਣੀ ਉਣ ਰਿਹਾ ਹਾਂ, ਤਿਉਂ ਤਿਉਂ ਮੈਨੂੰ ਹਿੰਦੂਆਂ ਦੇ ਕਰਮ-ਕਾਂਡ ਅਤੇ ਮੁਸਲਮਾਨਾਂ ਦੀ ਸ਼ਰਹ ਦੀ ਲੋੜ ਨਹੀਂ ਰਹੀ। ਰੱਬ ਨੂੰ ਮਿਲਣ ਲਈ, ਬੱਸ, ਇੱਕੋ ਹੀ ਗੁਰ ਹੈ ਕਿ ਮਨੁੱਖ ਆਪਣੇ ਆਪ ਦੀ ਖੋਜ ਕਰੇ ਤੇ ਹਿਰਦੇ ਵਿਚ ਪ੍ਰਭੂ ਦਾ ਪ੍ਰੇਮ ਵਸਾਏ। * ਨੋਟ: ਜਿਹੜਾ ਮਹਾਂ ਪੁਰਖ ਮੁਸਲਮਾਨੀ ਰਾਜ ਸਮੇ ਅਤੇ ਹਿੰਦੂ-ਸੱਭਿਅਤਾ ਦੇ ਗੜ੍ਹ ਕਾਂਸ਼ੀ ਵਿਚ ਰਹਿੰਦਾ ਹੋਇਆ ਇਤਨੀ ਦਲੇਰੀ ਨਾਲ ਸੱਚ ਦਾ ਹੋਕਾ ਦੇ ਸਕਦਾ ਹੈ, ਦੋਹਾਂ ਕੌਮਾਂ ਦੇ ਧਰਮ-ਰਾਖਿਆਂ ਦਾ ਉਸ ਦੇ ਵਿਰੁੱਧ ਹੋ ਜਾਣਾ ਅਚਰਜ ਗੱਲ ਨਹੀਂ ਹੈ। * ਨੋਟ: ਇਸ ਸ਼ਬਦ ਦੀ 'ਰਹਾਉ' ਦੀ ਤੁਕ ਪੜ੍ਹਨ ਵੇਲੇ ਪਾਠਕਾਂ ਨੂੰ ਪਹਿਲਾਂ ਇਹ ਖ਼ਿਆਲ ਪੈਦਾ ਹੁੰਦਾ ਹੈ ਕਿ 'ਪੰਡਿਤ ਮੁਲਾਂ' ਛੱਡਣ ਦਾ ਭਾਵ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ। ਪਰ ਬੰਦ ਨੰ: ੩ ਵਿਚ ਜਾ ਕੇ ਇਹ ਪ੍ਰਸ਼ਨ ਕੁਝ ਕੁਝ ਹੱਲ ਹੋ ਜਾਂਦਾ ਹੈ ਕਿ ਪੰਡਿਤਾਂ ਦੇ ਦੱਸੇ ਕਰਮ-ਕਾਂਡ ਅਤੇ ਮੌਲਵੀਆਂ ਦੀ ਦੱਸੀ ਸ਼ਰਹ ਦਾ ਹੀ ਕਬੀਰ ਜੀ ਜ਼ਿਕਰ ਕਰ ਰਹੇ ਹਨ। ਉਂਞ ਕੋਈ ਐਸੀ ਰਮਜ਼ ਦੀ ਗੱਲ ਇੱਥੇ ਨਹੀਂ, ਜਿਸ ਨੂੰ ਸਮਝਣ ਲੱਗਿਆਂ ਕੋਈ ਭੁਲੇਖਾ ਪੈ ਜਾਏ ਅਤੇ ਕੋਈ ਉਲਟ-ਪੁਲਟ ਗੱਲ ਸਮਝੀ ਜਾਏ। ਸੋ, ਸਤਿਗੁਰੂ ਜੀ ਨੇ ਜਿਵੇਂ ਇਸੇ ਰਾਗ ਦੇ ਸ਼ਬਦ ਨੰ: ੧੧ ਦੇ ਨਾਲ ਆਪਣੇ ਵਲੋਂ ਇਕ ਸ਼ਬਦ ਦਰਜ ਕੀਤਾ ਹੈ, ਇੱਥੇ ਅਜਿਹੀ ਲੋੜ ਨਹੀਂ ਪਈ। ਪਰ, ਇਸ

SikhNet (Spanish)sí, busca en ningún otro lugar más que en tu interior y mira, así te encontrarás con el Mismo Dios. (4-7)

Open this shabad (10 lines, Angs 1158-1159) →

Shabad Bhagat Kabir Ji Raag Bhairao

ਨਿਰਧਨ ਆਦਰੁ; ਕੋਈ. ਨ ਦੇਇ ॥

niradhan aadar; koee. na dee |

Sant Singh KhalsaNo one respects the poor man.
Manmohan SinghNo one shows reverence to the poor man.
Manmohan Singh (Punjabi)ਕੋਈ ਜਣਾ ਗਰੀਬ ਬੰਦੇ ਦਾ ਸਨਮਾਨ ਨਹੀਂ ਕਰਦਾ।
Fareedkot Teekaਨਿਰਧਨ ਕੋ ਆਦਰੁ ਕੋਈ ਨਹੀਂ ਦੇਤਾ॥
Prof. Sahib Singhਕੋਈ (ਧਨੀ) ਮਨੁੱਖ ਕਿਸੇ ਕੰਗਾਲ ਮਨੁੱਖ ਦਾ ਸਤਿਕਾਰ ਨਹੀਂ ਕਰਦਾ।

ਪਦ ਅਰਥ ਨਿਰਧਨ = ਧਨ-ਹੀਣ ਨੂੰ, ਕੰਗਾਲ ਨੂੰ। ਕੋਈ = ਕੋਈ ਧਨ ਵਾਲਾ ਮਨੁੱਖ।

SikhNet (Spanish)Nadie muestra consideración por el pobre, pues por más esfuerzos que haga el pobre,

ਲਾਖ ਜਤਨ ਕਰੈ; ਓਹੁ ਚਿਤਿ. ਨ ਧਰੇਇ ॥੧॥ ਰਹਾਉ ॥

laakh jatan karai; ohu chit. na dharee |1| rahaau |

Sant Singh KhalsaHe may make thousands of efforts, but no one pays any attention to him. ||1||Pause||
Manmohan SinghThough the poor man may make lakhs of efforts, but he, the rich man minds him not. Pause.
Manmohan Singh (Punjabi)ਭਾਵੇਂ ਗਰੀਬ ਜਣਾ ਲੱਖਾਂ ਉਪਰਾਲੇ ਪਿਆ ਕਰੇ, ਪਰ ਉਹ ਧਨੀ ਪੁਰਸ਼ ਉਸ ਦੀ ਪਰਵਾਹ ਨਹੀਂ ਕਰਦਾ। ਠਹਿਰਾਉ।
Fareedkot Teekaਵਹੁ ਧਨੀ ਕੋ ਪ੍ਰਸੰਨ ਕਰਨੇ ਹੇਤ ਲਾਖੋਂ ਉਪਾਇ ਕਰਤਾ ਹੈ, ਪਰੰਤੂ ਵਹੁ ਧਨੀ ਉਸ ਕੋ ਚਿਤ ਮੇਂ ਨਹੀਂ ਲ੍ਯਾਵਤਾ ਹੈ॥੧॥ ਰਹਾਉ ॥
Prof. Sahib Singhਕੰਗਾਲ ਮਨੁੱਖ ਭਾਵੇਂ ਲੱਖਾਂ ਜਤਨ (ਧਨੀ ਨੂੰ ਖ਼ੁਸ਼ ਕਰਨ ਦੇ) ਕਰੇ, ਉਹ ਧਨੀ ਮਨੁੱਖ (ਉਸ ਦੇ ਜਤਨਾਂ ਦੀ) ਪਰਵਾਹ ਨਹੀਂ ਰੱਖਦਾ ॥੧॥ ਰਹਾਉ ॥

ਪਦ ਅਰਥ ਓਹੁ = ਉਹ ਧਨੀ ਮਨੁੱਖ। ਚਿਤਿ ਨ ਧਰੇਇ = ਕੰਗਾਲ ਦੇ ਜਤਨਾਂ ਨੂੰ ਚਿੱਤ ਵਿਚ ਭੀ ਨਹੀਂ ਲਿਆਉਂਦਾ ॥੧॥ ਰਹਾਉ ॥

SikhNet (Spanish)el rico no quiere prestarle atención. (1-Pausa)

ਜਉ ਨਿਰਧਨੁ; ਸਰਧਨ ਕੈ ਜਾਇ ॥

jau niradhan; saradhan kai jaae |

Sant Singh KhalsaWhen the poor man goes to the rich man,
Manmohan SinghWhen a poor man goes to the rich man,
Manmohan Singh (Punjabi)ਜਦ ਗਰੀਬ ਆਦਮੀ ਧਨੀ ਪੁਰਸ਼ ਕੋਲ ਜਾਂਦਾ ਹੈ,
Fareedkot Teekaਜੋ ਨਿਰਧਨ ਧਨੀ ਕੇ ਪਾਸ ਜਾਤਾ ਹੈ॥
Prof. Sahib Singhਜੇ ਕਦੇ ਕੋਈ ਗ਼ਰੀਬ ਬੰਦਾ ਕਿਸੇ ਧਨਵਾਨ ਦੇ ਘਰ ਚਲਾ ਜਾਏ,

ਪਦ ਅਰਥ ਸਰਧਨ = ਧਨੀ। ਸਰਧਨ ਕੈ = ਧਨੀ ਮਨੁੱਖ ਦੇ ਘਰ।

SikhNet (Spanish)Si el pobre va con el rico,

ਆਗੇ ਬੈਠਾ; ਪੀਠਿ ਫਿਰਾਇ ॥੧॥

aage baitthaa; peetth firaae |1|

Sant Singh Khalsaand sits right in front of him, the rich man turns his back on him. ||1||
Manmohan Singhthe wealthy man, though sitting before him turns his back upon him.
Manmohan Singh (Punjabi)ਅਮੀਰ ਆਦਮੀ ਉਸ ਦੇ ਸਾਮ੍ਹਣੇ ਬੈਠਾ ਹੋਇਆ ਉਸ ਵਲ ਕੰਡ ਕਰ ਲੈਂਦਾ ਹੈ।
Fareedkot Teekaਤਬ ਵਹੁ ਬੈਠਾ ਹੂਆ ਆਗੇ ਸੇ ਪੀਠ ਫਿਰਾਇ ਬੈਠਤਾ ਹੈ, ਭਾਵ ਯਹਿ ਕਿ ਮੇਰੇ ਸੇ ਕੁਛ ਮਾਂਗ ਨ ਲੇਵੇ॥੧॥
Prof. Sahib Singhਅੱਗੋਂ ਉਹ ਧਨੀ ਬੈਠਾ (ਉਸ ਗ਼ਰੀਬ ਵਲੋਂ) ਪਿੱਠ ਮੋੜ ਲੈਂਦਾ ਹੈ ॥੧॥
SikhNet (Spanish)éste le da la espalda (1)

ਜਉ ਸਰਧਨੁ; ਨਿਰਧਨ ਕੈ ਜਾਇ ॥

jau saradhan; niradhan kai jaae |

Sant Singh KhalsaBut when the rich man goes to the poor man,
Manmohan SinghWhen a rich man goes to the poor man,
Manmohan Singh (Punjabi)ਜਦ ਧਨਵਾਨ ਕੰਗਾਲ ਕੋਲ ਜਾਂਦਾ ਹੈ,
Fareedkot Teekaਜਬ ਕੋਈ (ਸਰਧਨੁ) ਧਨਾਢ ਧਨ ਹੀਨ ਕੇ ਪਾਸ ਜਾਤਾ ਹੈ॥
Prof. Sahib Singhਪਰ ਜੇ ਧਨੀ ਮਨੁੱਖ ਗ਼ਰੀਬ ਦੇ ਘਰ ਜਾਏ,
SikhNet (Spanish)Pero si el rico va con el pobre,

ਦੀਆ ਆਦਰੁ. ਲੀਆ ਬੁਲਾਇ ॥੨॥

deea aadar. leea bulaae |2|

Sant Singh Khalsathe poor man welcomes him with respect. ||2||
Manmohan Singhthe latter respects and welcomes the rich-man.
Manmohan Singh (Punjabi)ਗਰੀਬ ਧਨੀ ਦੀ ਇਜ਼ਤ ਅਤੇ ਆਉਭਗਤ ਕਰਦਾ ਹੈ।
Fareedkot Teekaਤਬ ਵਹੁ ਆਗੇ ਤੇ ਆਦਰ ਦੇ ਕਰ ਬੁਲਾਇ ਲੀਆ ਕਰਤਾ ਹੈ॥੨॥
Prof. Sahib Singhਉਹ ਆਦਰ ਦੇਂਦਾ ਹੈ, ਜੀ-ਆਇਆਂ ਆਖਦਾ ਹੈ ॥੨॥
SikhNet (Spanish)éste lo honra y le da la bienvenida. (2)

ਨਿਰਧਨੁ ਸਰਧਨੁ; ਦੋਨਉ ਭਾਈ ॥

niradhan saradhan; donau bhaaee |

Sant Singh KhalsaThe poor man and the rich man are both brothers.
Manmohan SinghThe poor and the rich both are brothers.
Manmohan Singh (Punjabi)ਗਰੀਬ ਅਤੇ ਅਮੀਰ ਦੋਨੋ ਭਰਾ ਹਨ।
Fareedkot Teekaਨਿਰਧਨ ਔਰ ਧਨਾਢ ਦੋਨੋ ਭਾਈ ਬਰਾਬਰ ਹੀ ਹੈਂ, ਭਾਵ ਯਹਿ ਕਿ ਬਿਰਾਦਰੀ ਮੇਂ ਸਮ ਹੈਂ॥
Prof. Sahib Singhਉਂਞ ਕੰਗਾਲ ਤੇ ਧਨੀ ਦੋਵੇਂ ਭਰਾ ਹੀ ਹਨ (ਧਨੀ ਨੂੰ ਇਤਨਾ ਮਾਣ ਨਹੀਂ ਕਰਨਾ ਚਾਹੀਦਾ)।
SikhNet (Spanish)La persona que posee riquezas y él, la persona pobre, ambos son en realidad hermanos,

ਪ੍ਰਭ ਕੀ ਕਲਾ; ਨ ਮੇਟੀ ਜਾਈ ॥੩॥

prabh kee kalaa; na mettee jaaee |3|

Sant Singh KhalsaGod's pre-ordained plan cannot be erased. ||3||
Manmohan SinghThe Lord's design cannot be set aside.
Manmohan Singh (Punjabi)ਸੁਆਮੀ ਦੀ ਹਿਕਮਤ ਮੇਟੀ ਨਹੀਂ ਜਾ ਸਕਦੀ।
Fareedkot Teekaਪਰੰਤੂ ਪ੍ਰਭੂ ਕੀ ਕਲਾ ਕਿਸੀ ਸੇ (ਨ ਮੇਟੀ ਜਾਈ) ਹਟਾਈ ਨਹੀਂ ਜਾਤੀ ਹੈ, ਭਾਵ ਚਾਹੇ ਧਨੀ ਕਰੇ ਚਾਹੇ ਕਿਸੇ ਕੋ ਨਿਰਧਨੁ ਕਰ ਦੇਵੇ॥੩॥
Prof. Sahib Singhਪ੍ਰਭੂ ਦੀ ਇਹ ਰਜ਼ਾ (ਜਿਸ ਕਰਕੇ ਕੋਈ ਗ਼ਰੀਬ ਰਹਿ ਗਿਆ ਤੇ ਕੋਈ ਧਨੀ ਬਣ ਗਿਆ) ਮਿਟਾਈ ਨਹੀਂ ਜਾ ਸਕਦੀ ॥੩॥

ਪਦ ਅਰਥ ਕਲਾ = ਖੇਡ, ਰਜ਼ਾ ॥੩॥

SikhNet (Spanish)son la Manifestación del Poder de Dios. (3)

ਕਹਿ ਕਬੀਰ; ਨਿਰਧਨੁ ਹੈ ਸੋਈ ॥

keh kabeer; niradhan hai soee |

Sant Singh KhalsaSays Kabeer, he alone is poor,
Manmohan SinghSays Kabir, he alone is poor,
Manmohan Singh (Punjabi)ਕਬੀਰ ਜੀ ਆਖਦੇ ਹਨ, ਕੇਵਲ ਉਹ ਹੀ ਗਰੀਬ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹਮਾਰੇ ਮਤ ਮੇਂ ਸੋਈ ਪੁਰਸ਼ ਨਿਰਧਨੁ ਹੈ॥
Prof. Sahib Singhਕਬੀਰ ਆਖਦਾ ਹੈ ਕਿ (ਅਸਲ ਵਿਚ) ਉਹ ਮਨੁੱਖ ਹੀ ਕੰਗਾਲ ਹੈ,
SikhNet (Spanish)Dice Kabir, el pobre es

ਜਾ ਕੇ ਹਿਰਦੈ; ਨਾਮੁ. ਨ ਹੋਈ ॥੪॥੮॥

jaa ke hiradai; naam. na hoee |4|8|

Sant Singh Khalsawho does not have the Naam, the Name of the Lord, in his heart. ||4||8||
Manmohan Singhwithin whose mind, the Name abides not.
Manmohan Singh (Punjabi)ਜਿਸ ਦੇ ਰੁਨ ਅੰਦਰ ਨਾਮ ਨਹੀਂ ਵਸਦਾ।
Fareedkot Teekaਜਿਸ ਕੇ ਹਿਰਦੇ ਮੇਂ ਨਾਮ ਕੀ ਪ੍ਰੀਤੀ ਨਹੀਂ ਹੋਈ॥੪॥੮॥☬ਸ੍ਰੀ ਕਬੀਰ ਜੀ ਉਪਦੇਸ਼ ਕਰਤੇ ਹੂਏ ਕਹਤੇ ਹੈਂ:
Prof. Sahib Singhਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਨਹੀਂ ਹੈ (ਕਿਉਂਕਿ ਧਨ ਇੱਥੇ ਹੀ ਰਹਿ ਜਾਂਦਾ ਹੈ, ਤੇ ਨਾਮ-ਧਨ ਨੇ ਨਾਲ ਨਿਭਣਾ ਹੈ; ਦੂਜੇ, ਕਿਤਨਾ ਹੀ ਧਨ ਮਨੁੱਖ ਇਕੱਠਾ ਕਰੀ ਜਾਏ, ਕਦੇ ਰੱਜਦਾ ਨਹੀਂ, ਮਨ ਭੁੱਖਾ ਕੰਗਾਲ ਹੀ ਰਹਿੰਦਾ ਹੈ) ॥੪॥੮॥

ਪਦ ਅਰਥ ਜਾ ਕੈ ਹਿਰਦੈ = ਜਿਸ ਦੇ ਹਿਰਦੇ ਵਿਚ ॥੪॥੮॥

SikhNet (Spanish)ese ser en cuyo corazón Dios no está. (4-8)

Open this shabad →

Shabad Bhagat Kabir Ji Raag Bhairao

ਗੁਰ ਸੇਵਾ ਤੇ ਭਗਤਿ ਕਮਾਈ ॥

gur sevaa te bhagat kamaaee |

Sant Singh KhalsaServing the Guru, devotional worship is practiced.
Manmohan SinghThrough the Guru's service, the Lord's loving adoration is practised.
Manmohan Singh (Punjabi)ਗੁਰਾਂ ਦੀ ਘਾਲ ਰਾਹੀਂ, ਪ੍ਰਭੂ ਦੀ ਪ੍ਰੇਮਮਈ ਉਪਾਸ਼ਨਾ ਕੀਤੀ ਜਾਂਦੀ ਹੈ।
Fareedkot Teekaਹੇ ਭਾਈ! ਗੁਰੋਂ ਕੀ ਸੇਵਾ ਕਰ ਜਬ ਪੁਰਸ਼ ਨੇ ਭਗਤੀ ਕਮਾਈ॥
Prof. Sahib Singhਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕਰੇਂ,

ਪਦ ਅਰਥ ਤੇ = ਤੋਂ, ਦੀ ਰਾਹੀਂ।

SikhNet (Spanish)A través del Servicio del Guru, la Devoción a Dios se edifica en el interior de mi ser.

ਤਬ ਇਹ ਮਾਨਸ ਦੇਹੀ ਪਾਈ ॥

tab ih maanas dehee paaee |

Sant Singh KhalsaThen, this human body is obtained.
Manmohan SinghThen alone is obtained the fruit of this human body.
Manmohan Singh (Punjabi)ਕੇਵਲ ਤਦ ਹੀ ਇਸ ਮਨੁਖੀ ਸਰੀਰ ਦਾ ਫਲ ਪਰਾਪਤ ਹੁੰਦਾ ਹੈ।
Fareedkot Teekaਤਬ ਏਹ ਮਾਨੁਖ ਦੇਹੀ ਪਾਈ ਹੋਈ ਸਫਲੀ ਹੈ॥
Prof. Sahib Singhਤਾਂ ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ।

ਪਦ ਅਰਥ ਦੇਹੀ = ਸਰੀਰ। ਪਾਈ = ਲੱਭੀ।

SikhNet (Spanish)A través del Amor de Dios, obtuve la forma humana.

ਇਸ ਦੇਹੀ ਕਉ; ਸਿਮਰਹਿ ਦੇਵ ॥

eis dehee kau; simareh dev |

Sant Singh KhalsaEven the gods long for this human body.
Manmohan SinghEven the gods long for this body.
Manmohan Singh (Punjabi)ਦੇਵਤੇ ਭੀ ਇਸ ਸਰੀਰ ਨੂੰ ਲੋਚਦੇ ਹਨ।
Fareedkot Teekaਇਸ ਮਾਨੁਖ ਦੇਹ ਕੋ ਦੇਵਤਾ ਭੀ (ਸਿਮਰਹਿ) ਯਾਦ ਕਰਤੇ ਹੈਂ॥
Prof. Sahib Singhਇਸ ਸਰੀਰ ਦੀ ਖ਼ਾਤਰ ਦੇਵਤੇ ਭੀ ਤਾਂਘਦੇ ਹਨ।

ਪਦ ਅਰਥ ਦੇਹੀ ਕਉ = ਸਰੀਰ ਦੀ ਖ਼ਾਤਰ।

SikhNet (Spanish)Aún los dioses estarían infinitamente agradecidos por tener el cuerpo humano que nosotros tenemos,

ਸੋ ਦੇਹੀ; ਭਜੁ ਹਰਿ ਕੀ ਸੇਵ ॥੧॥

so dehee; bhaj har kee sev |1|

Sant Singh KhalsaSo vibrate that human body, and think of serving the Lord. ||1||
Manmohan SinghSo through that body of thine, think thou of rendering service unto thy God.
Manmohan Singh (Punjabi)ਇਸ ਲਈ ਆਪਣੀ ਉਸ ਕਾਇਆ ਰਾਹੀਂ, ਤੂੰ ਆਪਣੇ ਵਾਹਿਗੁਰੂ ਦੀ ਘਾਲ ਕਮਾਉਣ ਦਾ ਖਿਆਲ ਕਰ।
Fareedkot Teekaਸੋ ਦੇਹੀ ਪਾਇਕੇ ਹਰੀ ਕੀ ਸੇਵਾ ਕੋ (ਭਜੁ) ਪ੍ਰਾਪਤ ਹੋਹੁ॥
Prof. Sahib Singhਤੈਨੂੰ ਇਹ ਸਰੀਰ (ਮਿਲਿਆ ਹੈ, ਇਸ ਰਾਹੀਂ) ਨਾਮ ਸਿਮਰ, ਹਰੀ ਦਾ ਭਜਨ ਕਰ ॥੧॥
SikhNet (Spanish)entonces ¿por qué, oh, ser humano, no contemplas a Dios estando en este maravilloso cuerpo? (1)

ਭਜਹੁ ਗੋੁਬਿੰਦ; ਭੂਲਿ ਮਤ ਜਾਹੁ ॥

bhajahu guobind; bhool mat jaahu |

Sant Singh KhalsaVibrate, and meditate on the Lord of the Universe, and never forget Him.
Manmohan SinghMeditate thou on the Lord of universe and forget him not.
Manmohan Singh (Punjabi)ਤੂੰ ਆਲਮ ਦੇ ਸੁਆਮੀ ਦਾ ਸਿਮਰਨ ਕਰ ਅਤੇ ਉਸ ਨੂੰ ਨਾਂ ਵਿਸਾਰ।
Fareedkot Teekaਹੇ ਭਾਈ! ਗੋਬਿੰਦ ਕੋ (ਭਜਹੁ) ਜਪੋ ਭੂਲ (ਮਤ) ਨਾ ਜਾਓ॥
Prof. Sahib Singhਗੋਬਿੰਦ ਨੂੰ ਸਿਮਰੋ, ਇਹ ਗੱਲ ਭੁਲਾ ਨਾਹ ਦੇਣੀ।

ਪਦ ਅਰਥ ਗਬਿੰਦ = {ਅਸਲ ਲਫ਼ਜ਼ 'ਗੋਬਿੰਦ' ਹੈ, ਇੱਥੇ 'ਗੁਬਿੰਦ' ਪੜ੍ਹਨਾ ਹੈ}।

SikhNet (Spanish)Sí, habita en Dios y no Lo abandones por nada,

ਮਾਨਸ ਜਨਮ ਕਾ; ਏਹੀ ਲਾਹੁ ॥੧॥ ਰਹਾਉ ॥

maanas janam kaa; ehee laahu |1| rahaau |

Sant Singh KhalsaThis is the blessed opportunity of this human incarnation. ||1||Pause||
Manmohan SinghThis alone is the advantage of human life. Pause.
Manmohan Singh (Punjabi)ਕੇਵਲ ਇਹ ਹੀ ਮਨੁਸ਼ੀ ਜੀਵਨ ਦਾ ਲਾਭ ਹੈ। ਠਹਿਰਾਉ।
Fareedkot Teekaਕਿਉਂਕਿ ਮਾਨੁਖ ਜਨਮ ਕਾ ਏਹੀ ਲਾਭ ਹੈ॥੧॥ ਰਹਾਉ ॥
Prof. Sahib Singhਇਹ ਸਿਮਰਨ ਹੀ ਮਨੁੱਖਾ-ਜਨਮ ਦੀ ਖੱਟੀ ਕਮਾਈ ਹੈ ॥੧॥ ਰਹਾਉ ॥

ਪਦ ਅਰਥ ਲਾਹੁ = ਲਾਭ ॥੧॥ ਰਹਾਉ ॥

SikhNet (Spanish)pues el lograr la Conciencia de Dios es el verdadero objeto de esta vida humana. (1-Pausa)

ਜਬ ਲਗੁ; ਜਰਾ ਰੋਗੁ. ਨਹੀ ਆਇਆ ॥

jab lag; jaraa rog. nahee aaeaa |

Sant Singh KhalsaAs long as the disease of old age has not come to the body,
Manmohan SinghSo long as the disease of old age has not come,
Manmohan Singh (Punjabi)ਜਦ ਤਾਈ ਬੁਢੇਪੇ ਦੀ ਬੀਮਾਰੀ ਨਹੀਂ ਆਈ,
Fareedkot Teekaਜਬ ਤਕ ਬ੍ਰਿਧ ਅਵਸਥਾ ਔਰ ਕੋਈ ਰੋਗੁ ਭੀ ਨਹੀਂ ਆਇਆ ਹੈ॥
Prof. Sahib Singhਜਦੋਂ ਤਕ ਬੁਢੇਪਾ-ਰੂਪ ਰੋਗ ਨਹੀਂ ਆ ਗਿਆ,

ਪਦ ਅਰਥ ਜਰਾ = ਬੁਢੇਪਾ।

SikhNet (Spanish)Mientras no seas afectado por la edad o la enfermedad,

ਜਬ ਲਗੁ; ਕਾਲਿ ਗ੍ਰਸੀ ਨਹੀ. ਕਾਇਆ ॥

jab lag; kaal grasee nahee. kaaeaa |

Sant Singh Khalsaand as long as death has not come and seized the body,
Manmohan Singhso long as death has not seized thy body,
Manmohan Singh (Punjabi)ਜਦ ਤਾਂਈ ਮੌਤ ਨੇ ਤੇਰੇ ਸਰੀਰ ਨੂੰ ਨਹੀਂ ਪਕੜਿਆ,
Fareedkot Teekaਜਬ ਤਕ ਕਾਲ ਨੇ ਏਹੁ ਕਾਇਆ ਨਹੀਂ ਗ੍ਰਸੀ ਕ੍ਯਾ ਮ੍ਰਿਤੂ ਨਹੀਂ ਪਹੁੰਚੀ॥
Prof. Sahib Singhਜਦ ਤਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ,

ਪਦ ਅਰਥ ਕਾਲਿ = ਕਾਲ ਨੇ। ਗ੍ਰਸੀ = ਦਬੋਚ ਲਈ, ਪਕੜ ਲਈ। ਕਾਇਆ = ਸਰੀਰ।

SikhNet (Spanish)Mientras la muerte no haya llegado a tu vida y haya destruido tu cuerpo,

ਜਬ ਲਗੁ; ਬਿਕਲ ਭਈ ਨਹੀ ਬਾਨੀ ॥

jab lag; bikal bhee nahee baanee |

Sant Singh Khalsaand as long as your voice has not lost its power,
Manmohan Singhand so long as thy speech has grown not powerless,
Manmohan Singh (Punjabi)ਅਤੇ ਜਦ ਤਾਂਈ ਤੇਰੀ ਬੋਲ ਬਾਣੀ ਬੇ-ਤਾਕਤ ਨਹੀਂ ਹੋਈ,
Fareedkot Teekaਪੁਨਹ ਜਬ ਤਕ ਬਾਨੀ (ਬਿਕਲ) ਅਸਤ ਬ੍ਯਸਤ ਨਹੀਂ ਹੂਈ ਹੈ॥
Prof. Sahib Singhਜਦ ਤਕ ਤੇਰੀ ਜ਼ਬਾਨ ਥਿੜਕਣ ਨਹੀਂ ਲੱਗ ਪੈਂਦੀ,

ਪਦ ਅਰਥ ਬਿਕਲ = ਬੇ-ਥਵ੍ਹੀ।

SikhNet (Spanish)mientras no tiembles al hablar,

ਭਜਿ ਲੇਹਿ ਰੇ ਮਨ; ਸਾਰਿਗਪਾਨੀ ॥੨॥

bhaj lehi re man; saarigapaanee |2|

Sant Singh KhalsaO mortal being, vibrate and meditate on the Lord of the World. ||2||
Manmohan SinghO man, contemplate thou on the world-Lord.
Manmohan Singh (Punjabi)ਹੇ ਬੰਦੇ! ਤੂੰ ਜਗ ਦੇ ਸਾਈਂ ਦਾ ਸਿਮਰਨ ਕਰ।
Fareedkot Teeka(ਮਨ) ਪ੍ਯਾਰੇ ਤਬ ਤਕ (ਸਾਰਿਗਪਾਨੀ) ਭਗਵਾਨ ਕੋ ਸਿਮਰਨ ਕਰ ਲੈ॥੨॥
Prof. Sahib Singh(ਉਸ ਤੋਂ ਪਹਿਲਾਂ ਪਹਿਲਾਂ ਹੀ) ਹੇ ਮੇਰੇ ਮਨ! ਪਰਮਾਤਮਾ ਦਾ ਭਜਨ ਕਰ ਲੈ ॥੨॥
SikhNet (Spanish)habita en tu Dios, oh mente mía. (2)

ਅਬ. ਨ ਭਜਸਿ; ਭਜਸਿ ਕਬ ਭਾਈ ॥

ab. na bhajas; bhajas kab bhaaee |

Sant Singh KhalsaIf you do not vibrate and meditate on Him now, when will you, O Sibing of Destiny?
Manmohan SinghIf thou remember not God, now, when shall thou remember Him, O brother?
Manmohan Singh (Punjabi)ਜੇਕਰ ਤੂੰ ਹੁਣ ਹਰੀ ਨੂੰ ਯਾਦ ਨਹੀਂ ਕਰਦਾ, ਤੂੰ ਉਸ ਨੂੰ ਕਦੋਂ ਯਾਦ ਕਰੇਗਾਂ, ਹੇ ਵੀਰ?
Fareedkot Teekaਹੇ ਭਾਈ! ਅਬ ਜੋ ਭਜਨ ਨਹੀਂ ਕਰਤਾ ਤੋ ਫੇਰ ਕਬ (ਭਜਸਿ) ਸਿਮਰਨ ਕਰੇਗਾ॥
Prof. Sahib Singhਹੇ ਭਾਈ! ਜੇ ਤੂੰ ਐਸ ਵੇਲੇ ਭਜਨ ਨਹੀਂ ਕਰਦਾ, ਤਾਂ ਫਿਰ ਕਦੋਂ ਕਰੇਂਗਾ?

ਪਦ ਅਰਥ ਅਬ = ਹੁਣ। ਭਾਈ = ਹੇ ਭਾਈ!

SikhNet (Spanish)Si no contemplas a Dios ahora, entonces, ¿cuando lo harás?,

ਆਵੈ ਅੰਤੁ; ਨ ਭਜਿਆ ਜਾਈ ॥

aavai ant; na bhajiaa jaaee |

Sant Singh KhalsaWhen the end comes, you will not be able to vibrate and meditate on Him.
Manmohan SinghWhen the end comes, He can be remembered not.
Manmohan Singh (Punjabi)ਜਦ ਅਖੀਰ ਆ ਜਾਂਦਾ ਹੈ, ਉਹ ਸਿਮਰਿਆ ਨਹੀਂ ਜਾ ਸਕਦਾ।
Fareedkot Teekaਜਬ ਅੰਤ ਆਵੇਗਾ ਅਰਥਾਤ ਜਬ ਪ੍ਰਾਣੋਂ ਕਾ ਵਿਯੋਗ ਹੋਣੇ ਲਗੇਗਾ ਤੌ ਫੇਰ ਭਜਿਆ ਨਹੀਂ ਜਾਵੇਗਾ॥
Prof. Sahib Singhਜਦੋਂ ਮੌਤ (ਸਿਰ ਤੇ) ਆ ਅੱਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ।

ਪਦ ਅਰਥ ਅੰਤੁ = ਅਖ਼ੀਰਲਾ ਵੇਲਾ।

SikhNet (Spanish)pues cuando el fin está cerca, uno ya no Lo puede contemplar.

ਜੋ ਕਿਛੁ ਕਰਹਿ; ਸੋਈ ਅਬ ਸਾਰੁ ॥

jo kichh kareh; soee ab saar |

Sant Singh KhalsaWhatever you have to do - now is the best time to do it.
Manmohan SinghWhatever thou has to do, now is the time for that.
Manmohan Singh (Punjabi)ਜਿਹੜਾ ਕੁਝ ਤੂੰ ਕਰਨਾ ਹੈ, ਹੁਣ ਉਸ ਲਈ ਸਭ ਤੋਂ ਸਰੇਸ਼ਟ ਵੇਲਾ ਹੈ।
Fareedkot Teekaਜੋ ਕਿਛੁ ਪਰਮੇਸ੍ਵਰ ਸਬੰਧੀ ਕਰਮ ਅਬ ਕਰੇਗਾ ਸੋਈ (ਸਾਰੁ) ਸ੍ਰੇਸ੍ਟ ਹੈ॥
Prof. Sahib Singhਜੋ ਕੁਝ (ਭਜਨ ਸਿਮਰਨ) ਤੂੰ ਕਰਨਾ ਚਾਹੁੰਦਾ ਹੈਂ, ਹੁਣੇ ਹੀ ਕਰ ਲੈ,

ਪਦ ਅਰਥ ਸਾਰੁ = ਸੰਭਾਲ ਕਰ।

SikhNet (Spanish)Lo que tengas que hacer mañana, hazlo ahora.

ਫਿਰਿ ਪਛੁਤਾਹੁ; ਨ ਪਾਵਹੁ ਪਾਰੁ ॥੩॥

fir pachhutaahu; na paavahu paar |3|

Sant Singh KhalsaOtherwise, you shall regret and repent afterwards, and you shall not be carried across to the other side. ||3||
Manmohan SinghOtherwise thou shall not be ferried across, and shall repent afterwards.
Manmohan Singh (Punjabi)ਨਹੀਂ ਤਾਂ ਤੇਰਾ ਪਾਰ ਉਤਾਰਾ ਨਹੀਂ ਹੋਣਾ ਅਤੇ ਤੂੰ ਮਗਰੋ ਪਸਚਾਤਾਪ ਕਰੇਗਾ।
Fareedkot Teekaਜੇਕਰ (ਪਾਰੁ) ਪਰਾ ਰੂਪ ਪਰਮੇਸ੍ਵਰ ਕੋ ਨਹੀਂ ਪਾਵੇਗਾ ਤੌ ਫਿਰ ਪਸਚਾਤਾਪੁ ਕਰੇਗਾ॥੩॥
Prof. Sahib Singh(ਜੇ ਸਮਾ ਲੰਘ ਗਿਆ) ਤਾਂ ਮੁੜ ਅਫ਼ਸੋਸ ਹੀ ਕਰੇਂਗਾ, ਤੇ ਇਸ ਪਛਤਾਵੇ ਵਿਚੋਂ ਖ਼ਲਾਸੀ ਨਹੀਂ ਹੋਵੇਗੀ ॥੩॥
SikhNet (Spanish)Así estarás listo para ir a través del túnel cuando el momento llegue. (3)

ਸੋ ਸੇਵਕੁ; ਜੋ ਲਾਇਆ ਸੇਵ ॥

so sevak; jo laaeaa sev |

Sant Singh KhalsaHe alone is a servant, whom the Lord enjoins to His service.
Manmohan SinghHe alone is the servant, whom the Lord yokes to His service.
Manmohan Singh (Punjabi)ਕੇਵਲ ਉਹ ਹੀ ਟਹਿਲੂਆਂ ਹੈ, ਜਿਸ ਨੂੰ ਸੁਅਮੀ ਆਪਣੀ ਟਹਿਲ ਅੰਦਰ ਜੋੜਦਾ ਹੈ।
Fareedkot Teekaਸੋ ਸੇਵਕੁ ਹੈ, ਜੋ ਪ੍ਰਭੂ ਨੇ ਅਪਨੀ ਸੇਵਾ ਮੇਂ ਲਗਾਯਾ ਹੈ॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬੰਦਗੀ ਵਿਚ ਜੋੜਦਾ ਹੈ, ਉਹੀ ਉਸ ਦਾ ਸੇਵਕ ਬਣਦਾ ਹੈ,
SikhNet (Spanish)Sólo aquél que Dios trae a Su Servicio, ese ser se vuelve Su Sirviente.

ਤਿਨ ਹੀ ਪਾਏ; ਨਿਰੰਜਨ ਦੇਵ ॥

tin hee paae; niranjan dev |

Sant Singh KhalsaHe alone attains the Immaculate Divine Lord.
Manmohan SinghHe alone attains unto the immaculate Lord.
Manmohan Singh (Punjabi)ਕੇਵਲ ਉਹ ਹੀ ਪਵਿੱਤ੍ਰ ਪ੍ਰਭੂ ਨੂੰ ਪਰਾਪਤ ਹੁੰਦਾ ਹੈ।
Fareedkot Teekaਤਿਸ ਸੇਵਕ ਨੇ ਹੀ ਨਿਰੰਜਨ ਦੇਵ ਪਾਇਆ ਹੈ॥
Prof. Sahib Singhਉਸੇ ਨੂੰ ਪ੍ਰਭੂ ਮਿਲਦਾ ਹੈ,
SikhNet (Spanish)Sí, ese ser llega hasta el Dios Inmaculado.

ਗੁਰ ਮਿਲਿ; ਤਾ ਕੇ ਖੁਲੑੇ ਕਪਾਟ ॥

gur mil; taa ke khulae kapaatt |

Sant Singh KhalsaMeeting with the Guru, his doors are opened wide,
Manmohan SinghMeeting with the Guru, the doors of his understanding are opened,
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ ਉਸ ਦੀ ਸਮਝ ਦੇ ਬੂਹੇ ਖੁਲ੍ਹ ਜਾਂਦੇ ਹਨ,
Fareedkot Teekaਗੁਰੋਂ ਕੋ ਮਿਲ ਕੇ ਤਿਸ ਕੇ ਪੰਚ ਕੋਸ ਰੂਪੀ ਵਾ ਭ੍ਰਮ ਰੂਪੀ (ਕਪਾਟ) ਤਖਤੇ ਖੁਲ ਗਏ ਹੈਂ॥
Prof. Sahib Singhਸਤਿਗੁਰੂ ਨੂੰ ਮਿਲ ਕੇ ਉਸੇ ਦੇ ਮਨ ਦੇ ਕਵਾੜ ਖੁਲ੍ਹਦੇ ਹਨ,

ਪਦ ਅਰਥ ਕਪਾਟ = ਕਵਾੜ, ਭਿੱਤ।

SikhNet (Spanish)Encontrando al Guru, las puertas de su mente se abren de par en par

ਬਹੁਰਿ. ਨ ਆਵੈ; ਜੋਨੀ ਬਾਟ ॥੪॥

bahur. na aavai; jonee baatt |4|

Sant Singh Khalsaand he does not have to journey again on the path of reincarnation. ||4||
Manmohan Singhand he, again treads not the way of existences.
Manmohan Singh (Punjabi)ਅਤੇ ਉਹ ਮੁੜ ਕੇ ਜੂਨਾਂ ਦੇ ਰਸਤੇ ਨਹੀਂ ਪੈਂਦਾ।
Fareedkot Teekaਫੇਰ ਵਹੁ ਪੁਰਸੁ ਜੋਨੀਓਂ ਕੇ (ਬਾਟ) ਰਸਤੇ ਮੇਂ ਨਹੀਂ ਆਵਤਾ ਹੈ॥੪॥
Prof. Sahib Singhਤੇ ਉਹ ਮੁੜ ਜਨਮ (ਮਰਨ) ਦੇ ਗੇੜ ਵਿਚ ਨਹੀਂ ਆਉਂਦਾ ॥੪॥

ਪਦ ਅਰਥ ਬਾਟ = ਰਸਤਾ ॥੪॥

SikhNet (Spanish)y así ya no irá a otro vientre más. (4)

ਇਹੀ ਤੇਰਾ ਅਉਸਰੁ; ਇਹ ਤੇਰੀ ਬਾਰ ॥

eihee teraa aausar; ih teree baar |

Sant Singh KhalsaThis is your chance, and this is your time.
Manmohan SinghThis is thine opportunity and this thy time.
Manmohan Singh (Punjabi)ਇਹ ਹੀ ਤੇਰਾ ਮੌਕਾ ਹੈ ਅਤੇ ਇਹ ਹੀ ਤੇਰਾ ਵੇਲਾ,
Fareedkot Teekaਇਹੀ ਤੇਰਾ (ਅਉਸਰੁ) ਸਮਾਂ ਹੈ ਪੁਨਹ ਚੌਰਾਸੀ ਲਾਖ ਪੀਛੇ ਏਹੀ ਮਨੁਖ ਜਨਮ ਕੀ (ਵਾਰ) ਬਾਰੀ ਹੈ॥
Prof. Sahib Singh(ਪ੍ਰਭੂ ਨੂੰ ਮਿਲਣ ਦਾ) ਇਹ ਮਨੁੱਖਾ-ਜਨਮ ਹੀ ਮੌਕਾ ਹੈ, ਇਹੀ ਵਾਰੀ ਹੈ (ਇੱਥੋਂ ਖੁੰਝ ਕੇ ਸਮਾ ਨਹੀਂ ਮਿਲਣਾ)।

ਪਦ ਅਰਥ ਅਉਸਰੁ = ਸਮਾ, ਮੌਕਾ। ਬਾਰ = ਵਾਰੀ।

SikhNet (Spanish)Ésta, escucha, es tu única oportunidad, tómala ahora,

ਘਟ ਭੀਤਰਿ; ਤੂ ਦੇਖੁ ਬਿਚਾਰਿ ॥

ghatt bheetar; too dekh bichaar |

Sant Singh KhalsaLook deep into your own heart, and reflect on this.
Manmohan SinghLook thou into thy mind and reflect on this.
Manmohan Singh (Punjabi)ਤੂੰ ਆਪਣੇ ਮਨ ਅੰਦਰ ਝਾਤੀ ਪਾ ਅਤੇ ਇਸ ਗੱਲ ਨੂੰ ਸੋਚ ਸਮਝ।
Fareedkot Teekaਤੂੰ (ਘਟ) ਰਿਦੇ ਕੇ ਅੰਤਰ ਹੀ ਬੀਚਾਰੁ ਕਰ ਕੇ ਦੇਖੁ॥
Prof. Sahib Singhਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ।
SikhNet (Spanish)medita en Dios y observa cómo hace su aparición y se instala en el interior de tu ser.

ਕਹਤ ਕਬੀਰੁ; ਜੀਤਿ ਕੈ ਹਾਰਿ ॥

kehat kabeer; jeet kai haar |

Sant Singh KhalsaSays Kabeer, you can win or lose.
Manmohan SinghSays Kabir, it is up to thee, O man, to win or to lose.
Manmohan Singh (Punjabi)ਕਬੀਰ ਜੀ ਆਖਦੇ ਹਨ, ਹੁਣ ਜਿੱਤਣਾ ਜਾ ਹਾਰਨਾ ਹੇ ਬੰਦੇ! ਤੇਰੀ ਆਪਣੀ ਮਰਜੀ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਪ੍ਰਾਣੀ! ਇਸ ਮੇਂ ਜੀਤ (ਕੈ) ਚਾਹੋ ਹਾਰ॥
Prof. Sahib Singhਕਬੀਰ ਆਖਦਾ ਹੈ ਕਿ (ਤੇਰੀ ਮਰਜ਼ੀ ਹੈ ਇਹ ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ ਜਾਹ ਚਾਹੇ ਹਾਰ ਕੇ ਜਾਹ।

ਪਦ ਅਰਥ ਕੈ = ਭਾਵੇਂ, ਚਾਹੇ, ਜਾਂ।

SikhNet (Spanish)Dice Kabir he proclamado la Verdad, tocando mi tambor,

ਬਹੁ ਬਿਧਿ ਕਹਿਓ; ਪੁਕਾਰਿ ਪੁਕਾਰਿ ॥੫॥੧॥੯॥

bahu bidh kahio; pukaar pukaar |5|1|9|

Sant Singh KhalsaIn so many ways, I have proclaimed this out loud. ||5||1||9||
Manmohan SinghI have, in many ways, proclaimed aloud and aloud this truth unto thee.
Manmohan Singh (Punjabi)ਮੈਂ ਬਹੁਤਿਆਂ ਤਰੀਕਿਆਂ ਨਾਲ ਇਸ ਸਚਾਈ ਦਾ ਤੈਨੂੰ ਉੱਚੀ ਉਚੀ ਹੋਕਾ ਦਿਤਾ ਹੈ।
Fareedkot Teekaਹਮ ਨੇ ਤੋ ਬਹੁਤ ਪ੍ਰਕਾਰ ਕਰ ਪੁਕਾਰ ਪੁਕਾਰ ਕੇ ਕਹਿ ਦੀਆ ਹੈ॥੫॥੧॥੯॥
Prof. Sahib Singhਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਦੱਸ ਰਿਹਾ ਹਾਂ ॥੫॥੧॥੯॥
SikhNet (Spanish)ahora eres tú quien ganará o perderá la batalla de la Vida. (5-1-9)

Open this shabad →

Shabad Bhagat Kabir Ji Raag Bhairao

ਸਿਵ ਕੀ ਪੁਰੀ; ਬਸੈ ਬੁਧਿ ਸਾਰੁ ॥

siv kee puree; basai budh saar |

Sant Singh KhalsaIn the City of God, sublime understanding prevails.
Manmohan SinghIn the city of God, abides the sublime understanding.
Manmohan Singh (Punjabi)ਹਰੀ ਦੇ ਸ਼ਹਿਰ ਅੰਦਰ ਸਰੇਸ਼ਟ ਸਮਝ ਵਸਦੀ ਹੈ।
Fareedkot Teekaਸਿਵ ਪਰਮਾਤਮਾ ਕੀ ਪੁਰੀ ਦਸਵੇਂ ਦ੍ਵਾਰ ਮੇਂ (ਬੁਧਿ ਸਾਰੁ) ਸ੍ਰੇਸ੍ਟ ਬੁਧੀ ਵਾਲੇ ਜੋਗੀ (ਬਸੈ) ਬਸਤੇ ਹੈਂ॥
Prof. Sahib Singh(ਇਸ ਨਾਮ ਦੀ ਬਰਕਤਿ ਨਾਲ) ਮੇਰੀ ਮੱਤ ਸ੍ਰੇਸ਼ਟ (ਬਣ ਕੇ) ਕੱਲਿਆਣ-ਸਰੂਪ ਪ੍ਰਭੂ ਦੇ ਦੇਸ ਵਿਚ ਵੱਸਣ ਲੱਗ ਪਈ ਹੈ।

ਪਦ ਅਰਥ ਸਿਵ ਕੀ ਪੁਰੀ = ਕੱਲਿਆਣ-ਸਰੂਪ ਪ੍ਰਭੂ ਦੇ ਸ਼ਹਿਰ ਵਿਚ। ਸਾਰੁ ਬੁਧਿ = ਸ੍ਰੇਸ਼ਟ ਹੋਈ ਮੱਤ।

SikhNet (Spanish)En la ciudad de la Conciencia, la Décima Puerta la puede habitar la mente piadosa,

ਤਹ ਤੁਮੑ ਮਿਲਿ ਕੈ; ਕਰਹੁ ਬਿਚਾਰੁ ॥

teh tuma mil kai; karahu bichaar |

Sant Singh KhalsaThere, you shall meet with the Lord, and reflect on Him.
Manmohan SinghThere meet thou with thy Lord, and meditate upon Him.
Manmohan Singh (Punjabi)ਤੂੰ ਉਥੇ ਆਪਣੇ ਸੁਆਮੀ ਨੂੰ ਮਿਲ ਅਤੇ ਉਸ ਦਾ ਸਿਮਰਨ ਕਰ।
Fareedkot Teekaਤਿਨ ਜੋਗੀਓਂ ਕੇ ਸਾਥ ਮਿਲ ਕੇ ਤੁਮ ਜੋਗੀ ਕਾ ਵੀਚਾਰੁ ਕਰਹੁ॥
Prof. Sahib Singh(ਹੇ ਜੋਗੀ!) ਤੁਸੀਂ ਭੀ ਉਸ ਦੇਸ ਵਿਚ ਅੱਪੜ ਕੇ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਕਰੋ,

ਪਦ ਅਰਥ ਤਹ = ਉਸ ਸ਼ਿਵ-ਪੁਰੀ ਵਿਚ। ਤੁਮ੍ਹ੍ਹ = (ਹੇ ਜੋਗੀ!) ਤੁਸੀਂ ਭੀ। ਮਿਲਿ = ਮਿਲ ਕੇ, ਅੱਪੜ ਕੇ।

SikhNet (Spanish)habita ahí y reflexiona en tu Señor Absoluto,

ਈਤ ਊਤ ਕੀ ਸੋਝੀ ਪਰੈ ॥

eet aoot kee sojhee parai |

Sant Singh KhalsaThus, you shall understand this world and the next.
Manmohan SinghThus shall thou understand this world, and the next one.
Manmohan Singh (Punjabi)ਇਸ ਤਰ੍ਹਾਂ ਤੂੰ ਇਸ ਲੋਕ ਅਤੇ ਪ੍ਰਲੋਕ ਨੂੰ ਸਮਝ ਲਵੇਗਾ।
Fareedkot Teekaਕਿਉਂਕਿ ਇੜਾ, ਪਿੰਗਲਾ ਵਾ ਨੀਚੇ, ਉਪਰ ਕੇ ਚਕ੍ਰੋਂ ਕੀ ਤੁਮ ਕੋ ਸੋਝੀ ਪੜ ਜਾਵੇਗੀ॥
Prof. Sahib Singh(ਜੋ ਮਨੁੱਖ ਉਸ ਦੇਸ ਵਿਚ ਅੱਪੜਦਾ ਹੈ, ਭਾਵ, ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ ਉਸ ਨੂੰ) ਇਹ ਸਮਝ ਪੈ ਜਾਂਦੀ ਹੈ ਕਿ ਹੁਣ ਵਾਲਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤੇ ਇਸ ਦਾ ਅਸਰ ਅਗਲੇ ਜੀਵਨ ਉਤੇ ਕੀਹ ਪੈਂਦਾ ਹੈ;

ਪਦ ਅਰਥ ਈਤ ਊਤ ਕੀ ਸੋਝੀ = ਇਸ ਲੋਕ ਤੇ ਪਰਲੋਕ ਦੀ ਸਮਝ, ਇਹ ਸਮਝ ਕਿ ਹੁਣ ਦਾ ਜੀਵਨ ਕੈਸਾ ਬਣੇ ਤੇ ਪਰਲੋਕ ਦੇ ਜੀਵਨ ਉੱਤੇ ਇਸ ਦਾ ਕੀਹ ਅਸਰ ਪਏਗਾ।

SikhNet (Spanish)así conocerás el Misterio del aquí y el aquí después.

ਕਉਨੁ ਕਰਮ; ਮੇਰਾ ਕਰਿ ਕਰਿ ਮਰੈ ॥੧॥

kaun karam; meraa kar kar marai |1|

Sant Singh KhalsaWhat is the use of claiming that you own everything, if you only die in the end? ||1||
Manmohan SinghTo die of crying, "mine, it is mine"; of what avail is this deed?
Manmohan Singh (Punjabi)ਮੇਰਾ ਇਹ ਮੇਰਾ ਹੈ ਕਰਦਿਆਂ ਮਰ ਜਾਂਦਾ ਹੈ, ਇਸ ਕੰਮ ਦਾ ਕੀ ਲਾਭ ਹੈ?
Fareedkot Teekaਮੇਰਾ ਤੋ ਏਹੀ ਉਪਦੇਸ ਹੈ ਕਿ ਔਰ ਕੌਨ ਸੇ ਕਰਮੋਂ ਕੋ ਕਰ ਕਰ ਕੇ ਮਰੇ, ਭਾਵ ਯੇਹ ਕਿ ਜੋਗ ਹੀ ਕਰਨਾ ਚਾਹੀਏ॥੧॥
Prof. Sahib Singhਉਸ ਦੇਸ ਵਿਚ ਅੱਪੜਿਆ ਹੋਇਆ ਕੋਈ ਭੀ ਮਨੁੱਖ ਮਮਤਾ ਵਿਚ ਫਸਣ ਵਾਲੇ ਕੰਮ ਨਹੀਂ ਕਰਦਾ ॥੧॥

ਪਦ ਅਰਥ ਕਰਮ ਮੇਰਾ = ਮੇਰਾ ਕੰਮ, ਅਪਣੱਤ ਦੇ ਕੰਮ, ਮਮਤਾ ਦੇ ਕੰਮ। ਮਰੈ = ਖ਼ੁਆਰ ਹੁੰਦਾ ਹੈ ॥੧॥

SikhNet (Spanish)Oh, ¿por qué tienes que arrastrar sobre ti la actitud posesiva? (1)

ਨਿਜ ਪਦ ਊਪਰਿ; ਲਾਗੋ ਧਿਆਨੁ ॥

nij pad aoopar; laago dhiaan |

Sant Singh KhalsaI focus my meditation on my inner self, deep within.
Manmohan SinghMy attention is fixed on my own spiritual state.
Manmohan Singh (Punjabi)ਮੇਰੀ ਬਿਰਤੀ ਮੇਰੀ ਨਿਜ ਦੀ ਆਤਮਕ ਅਵਸਥਾ ਉਤੇ ਲਗੀ ਹੋਈ ਹੈ।
Fareedkot Teekaਸਰਬ ਸੇ ਊਪਰ ਜੋ ਦਸਮੈਂ ਦੁਆਰ ਮੇਂ ਨਿਜ ਪਦ ਹੈ, ਉਸ ਮੇਂ ਧਿਆਨ ਲਾਗਾ ਹੈ॥
Prof. Sahib Singh(ਹੇ ਜੋਗੀ!) ਮੇਰੀ ਸੁਰਤ ਉਸ (ਪ੍ਰਭੂ ਦੇ ਚਰਨ-ਰੂਪ) ਘਰ ਵਿਚ ਜੁੜੀ ਹੋਈ ਹੈ ਜੋ ਮੇਰਾ ਆਪਣਾ ਅਸਲੀ ਘਰ ਹੈ,

ਪਦ ਅਰਥ ਨਿਜ ਪਦ ਊਪਰਿ = ਉਸ ਘਰ ਵਿਚ ਜਿਹੜਾ ਨਿਰੋਲ ਮੇਰਾ ਆਪਣਾ ਹੈ।

SikhNet (Spanish)Mira, estoy entonado en mi Ser interior y la única Virtud que aprecio viene del mismo Naam,

ਰਾਜਾ ਰਾਮ ਨਾਮੁ; ਮੋਰਾ ਬ੍ਰਹਮ ਗਿਆਨੁ ॥੧॥ ਰਹਾਉ ॥

raajaa raam naam; moraa braham giaan |1| rahaau |

Sant Singh KhalsaThe Name of the Sovereign Lord is my spiritual wisdom. ||1||Pause||
Manmohan SinghThe Name of the Sovereign Lord is my Divine knowledge. Pause.
Manmohan Singh (Punjabi)ਪਾਤਿਸ਼ਾਹ ਪਰਮੇਸ਼ਰ ਦਾ ਨਾਮ ਮੇਰੀ ਈਸ਼ਵਰੀ ਗਿਆਤ ਹੈ। ਠਹਿਰਾਉ।
Fareedkot Teekaਰਾਜਾ ਰਾਮ ਜਿਸ ਕਾ ਨਾਮ ਹੈ, ਸੋ ਤਹਾਂ ਸਦਾ ਤਿਸ ਬ੍ਰਹਮ ਕੋ ਹੀ (ਗਿਆਨੁ) ਜਾਨਨਾ ਕੀਆ ਹੈ॥੧॥ ਰਹਾਉ ॥
Prof. Sahib Singhਪ੍ਰਕਾਸ਼-ਰੂਪ ਪ੍ਰਭੂ ਦਾ ਨਾਮ (ਹਿਰਦੇ ਵਿਚ ਵੱਸਣਾ) ਹੀ ਮੇਰੇ ਲਈ ਬ੍ਰਹਮ-ਗਿਆਨ ਹੈ ॥੧॥ ਰਹਾਉ ॥

ਪਦ ਅਰਥ ਮੋਰਾ ਬ੍ਰਹਮ ਗਿਆਨੁ = ਮੇਰੇ ਲਈ ਬ੍ਰਹਮ ਗਿਆਨ ਹੈ ॥੧॥ ਰਹਾਉ ॥

SikhNet (Spanish)el Nombre del Señor. (1-Pausa)

ਮੂਲ ਦੁਆਰੈ; ਬੰਧਿਆ ਬੰਧੁ ॥

mool duaarai; bandhiaa bandh |

Sant Singh KhalsaIn the first chakra, the root chakra, I have grasped the reins and tied them.
Manmohan SinghWith a tether, I have tethered my soul at the Door of the Primal Lord.
Manmohan Singh (Punjabi)ਨਿਆਣਾ ਪਾ ਕੇ ਮੈਂ ਆਪਣੀ ਆਤਮਾ ਨੂੰ ਆਦੀ ਪ੍ਰਭੂ ਦੇ ਬੂਹੇ ਤੇ ਬੰਨ੍ਹ ਦਿਤਾ ਹੈ।
Fareedkot Teekaਮੂਲ ਦ੍ਵਾਰੇ ਕੋ ਜੋ ਪੌਨ ਜਾਤੀ ਥੀ ਤਿਸ ਕੋ ਏਡੀ ਕਾ ਬੰਧੁ ਪਾਕੇ ਬੰਧਿਆ ਹੈ॥
Prof. Sahib Singh(ਹੇ ਜੋਗੀ! ਇਸ ਨਾਮ ਦੀ ਬਰਕਤਿ ਨਾਲ) ਮੈਂ ਜਗਤ-ਦੇ-ਮੂਲ-ਪ੍ਰਭੂ ਦੇ ਦਰ ਤੇ ਟਿਕ ਕੇ (ਮਾਇਆ ਦੇ ਹੜ੍ਹ ਅੱਗੇ) ਬੰਨ੍ਹ ਬੰਨ੍ਹ ਲਿਆ ਹੈ।

ਪਦ ਅਰਥ ਮੂਲ = ਜਗਤ ਦਾ ਮੂਲ-ਪ੍ਰਭੂ। ਮੂਲ ਦੁਆਰੈ = ਜਗਤ ਦੇ ਮੂਲ-ਪ੍ਰਭੂ ਦੇ ਦਰ ਤੇ (ਟਿਕ ਕੇ)। ਬੰਧਿਆ = ਮੈਂ ਬੰਨ੍ਹ ਲਿਆ ਹੈ। ਬੰਧੁ = ਬੰਨ੍ਹ, (ਮਾਇਆ ਦੇ ਹੜ੍ਹ ਨੂੰ ਰੋਕਣ ਲਈ) ਬੰਨ੍ਹ।

SikhNet (Spanish)He atado mi ser a la Fuente de toda la Creación

ਰਵਿ ਊਪਰਿ; ਗਹਿ ਰਾਖਿਆ ਚੰਦੁ ॥

rav aoopar; geh raakhiaa chand |

Sant Singh KhalsaI have firmly placed the moon above the sun.
Manmohan SinghAbove the sun, I have firmly placed the moon.
Manmohan Singh (Punjabi)ਸੂਰਜ ਦੇ ਉਤੇ ਮੈਂ ਚੰਦ੍ਰਮਾ ਨੂੰ ਪੱਕੀ ਤਰ੍ਹਾ ਟਿਕਾ ਦਿਤਾ ਹੈ।
Fareedkot Teeka(ਰਵਿ) ਸੂਰਜ ਪ੍ਰਾਣ ਪੌਣ ਪਰ (ਚੰਦੁ) ਅਪਾਨ ਪੌਣ ਪਕੜ ਕੇ ਰਾਖਿਆ ਹੈ; ਵਾ (ਰਵਿ) ਸੂਰਜ ਪਿੰਗਲਾ ਪਰ (ਚੰਦ) ਇੜਾ ਕੋ ਪਕੜ ਕਰ ਰਾਖ੍ਯਾ ਹੈ। ਭਾਵ ਸਜੀ ਸੁਰ ਦੁਆਰਾ ਚੜਾਇ ਕਰ ਖਬੀ ਦੁਆਰਾ ਉਤਾਰੀ, ਖਬੀ ਸੇ ਚੜਾਇ ਕਰ ਸਜੀ ਸੇ ਉਤਾਰੀ ਹੈ॥
Prof. Sahib Singhਮੈਂ ਸ਼ਾਂਤ-ਸੁਭਾਉ ਨੂੰ ਗ੍ਰਹਿਣ ਕਰ ਕੇ ਇਸ ਨੂੰ ਤਮੋਗੁਣੀ ਸੁਭਾਉ ਦੇ ਉੱਤੇ ਟਿਕਾ ਦਿੱਤਾ ਹੈ।

ਪਦ ਅਰਥ ਰਵਿ = ਸੂਰਜ, ਸੂਰਜ ਦੀ ਤਪਸ਼, ਤਪਸ਼, ਤਮੋ-ਗੁਣੀ ਸੁਭਾਉ। ਗਹਿ = ਫੜ ਕੇ, ਹਾਸਲ ਕਰ ਕੇ। ਚੰਦੁ = ਠੰਢ, ਸੀਤਲਤਾ, ਸ਼ਾਂਤੀ। ਰਾਖਿਆ = ਮੈਂ ਰੱਖ ਦਿੱਤੀ ਹੈ, ਮੈਂ ਕਾਇਮ ਕਰ ਦਿੱਤੀ ਹੈ।

SikhNet (Spanish)y unido las cualidades del Sol con los atributos de la Luna,

ਪਛਮ ਦੁਆਰੈ ਸੂਰਜੁ ਤਪੈ ॥

pachham duaarai sooraj tapai |

Sant Singh KhalsaThe sun blazes forth at the western gate.
Manmohan SinghAt the western gate, the sun blazons.
Manmohan Singh (Punjabi)ਛਿਪਦੀ ਦੇ ਦਰਵਾਜੇ ਤੇ ਸੂਰਜ ਚਮਕਦਾ ਹੈ।
Fareedkot Teeka(ਪਛਮ ਦੁਆਰੈ) ਪਿਛਲੇ ਪਾਸੇ ਸੂਰਜ ਸੁਰ ਕੋ (ਤਪੈ) ਪ੍ਰਕਾਸਿਆ ਹੈ॥
Prof. Sahib Singhਜਿੱਥੇ (ਪਹਿਲਾਂ ਅਗਿਆਨਤਾ ਦਾ) ਹਨੇਰਾ ਹੀ ਹਨੇਰਾ ਸੀ, ਉਸ ਦੇ ਬੂਹੇ ਉੱਤੇ ਹੁਣ ਗਿਆਨ ਦਾ ਸੂਰਜ ਚਮਕ ਰਿਹਾ ਹੈ।

ਪਦ ਅਰਥ ਪਛਮ ਦੁਆਰੈ = ਪੱਛੋਂ ਵਲ ਦੇ ਬੂਹੇ ਤੇ, ਉਸ ਪਾਸੇ ਜਿੱਧਰ ਹਨੇਰਾ ਹੈ (ਨੋਟ: ਸੂਰਜ ਚੜ੍ਹਦੇ ਵਲੋਂ ਚੜ੍ਹਨ ਕਰਕੇ ਪੱਛਮ ਵਲ ਉਸ ਵੇਲੇ ਹਨੇਰਾ ਹੁੰਦਾ ਹੈ), ਅਗਿਆਨਤਾ ਦੇ ਹਨੇਰੇ ਵਿਚ। ਸੂਰਜੁ ਤਪੈ = ਸੂਰਜ ਚਮਕ ਪੈਂਦਾ ਹੈ, ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ।

SikhNet (Spanish)ahora el Sol de la Sabiduría levanta sobre la oscuridad del Oeste

ਮੇਰ ਡੰਡ; ਸਿਰ ਊਪਰਿ ਬਸੈ ॥੨॥

mer ddandd; sir aoopar basai |2|

Sant Singh KhalsaThrough the central channel of the Shushmanaa, it rises up above my head. ||2||
Manmohan SinghDeath's great club hangs over one's head.
Manmohan Singh (Punjabi)ਮੌਤ ਦਾ ਵਡਾ ਡੰਡਾ ਜੀਵ ਦੇ ਸਿਰ ਉਤੇ ਲਟਕਦਾ ਹੈ।
Fareedkot Teekaਮੇਰ ਡੰਡ ਨਾਮ ਨਾੜੀ ਹੈ। ਪਿਛਲੇ ਪਾਸੇ ਜਿਸ ਕੋ ਕੰਗਰੋੜ ਕੇ ਸਾਥ ਲਗੀ ਹੂਈ ਕਹਤੇ ਹੈਂ। ਤਿਸ ਦ੍ਵਾਰੇ ਹੋ ਕਰ (ਸਿਰ ਊਪਰਿ) ਸਿਰ ਮੇਂ ਜੋ ਦਸਵਾਂ ਦ੍ਵਾਰੁ ਹੈ ਸਭ ਤੇ ਊਪਰਿ ਉਸ ਮੇਂ ਬਸਾਇਆ ਹੈ॥੨॥
Prof. Sahib Singhਉਹ ਪ੍ਰਭੂ, ਜਿਸ ਦੇ ਹੁਕਮ ਵਿਚ ਸਾਰਾ ਜਗਤ ਹੈ, ਹੁਣ ਮੇਰੇ ਮਨ ਵਿਚ ਵੱਸ ਰਿਹਾ ਹੈ ॥੨॥

ਪਦ ਅਰਥ ਮੇਰ = {Skt. मेरु Name of a fabulous mountain round which all the planets are said to revolve} ਇਕ ਪਹਾੜ ਜਿਸ ਦੇ ਦੁਆਲੇ ਅਕਾਸ਼ ਦੇ ਸਾਰੇ ਗ੍ਰਹਿ ਭੌਂਦੇ ਮਿਥੇ ਗਏ ਹਨ। ਡੰਡ = Skt. दण्ड = The sceptre of a king, The rod as a symbol of authority and punishment} ਸ਼ਾਹੀ ਆਸਾ, ਸ਼ਾਹੀ ਚੋਬ (ਨੋਟ: ਰਾਜ-ਦਰਬਾਰਾਂ ਦੇ ਬੂਹੇ ਉੱਤੇ ਚੋਬਦਾਰ ਖੜਾ ਹੁੰਦਾ ਹੈ)। ਮੇਰ ਡੰਡ = ਉਹ ਜਿਸ ਦਾ 'ਡੰਡ' 'ਮੇਰ' ਵਰਗਾ ਹੈ, ਉਹ ਪ੍ਰਭੂ ਜਿਸ ਦਾ ਸ਼ਾਹੀ ਚੋਬ 'ਮੇਰ' ਵਰਗਾ ਹੈ {Skt. मेरु इव दण्डो यस्य}, ਉਹ ਪ੍ਰਭੂ ਜਿਸ ਦੇ ਸ਼ਾਹੀ ਚੋਬ ਦੇ ਦੁਆਲੇ ਸਾਰਾ ਜਗਤ ਭੌਂਦਾ ਹੈ ਜਿਵੇਂ ਸਾਰੇ ਗ੍ਰਹਿ ਮੇਰੂ ਦੇ ਦੁਆਲੇ। ਸਿਰ ਊਪਰਿ = ਦਸਮ-ਦੁਆਰ ਵਿਚ, ਦਿਮਾਗ਼ ਵਿਚ, ਮਨ ਵਿਚ ॥੨॥

SikhNet (Spanish)y así veo fluir a Dios de forma vertiginosa a través de mis canales sutiles y posarse sobre la Décima Puerta de mi ser. (2)

ਪਸਚਮ ਦੁਆਰੇ ਕੀ ਸਿਲ ਓੜ ॥

pasacham duaare kee sil orr |

Sant Singh KhalsaThere is a stone at that western gate,
Manmohan SinghTowards the side of the western gate is a stone.
Manmohan Singh (Punjabi)ਛਿਪਦੇ ਦੇ ਦਰਵਾਜੇ ਦੀ ਤਰਫ ਇਕ ਪੱਥਰ ਹੈ।
Fareedkot Teekaਪੌਣ ਪ੍ਰਵੇਸ ਕਰਨੇ ਕਾ ਪਸਚਮ ਦ੍ਵਾਰ ਜੋ ਗਰਦਨ ਕਾ ਪਿਛਲਾ ਪਾਸਾ ਹੈ ਜਿਸ ਕੋ ਗਿਚੀ ਕਹਤੇ ਹੈਂ, ਤਿਸ ਕੀ (ਓੜ) ਤਰਫ ਸਿਲ ਹੈ ਕ੍ਯਾ ਕਠੋਰ ਮਾਸ ਕੀ ਬੋਟੀ ਹੈ॥
Prof. Sahib Singh(ਨਾਮ ਦੀ ਬਰਕਤਿ ਨਾਲ, ਹੇ ਜੋਗੀ!) ਮੈਨੂੰ ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਅਗਿਆਨਤਾ ਦੇ ਹਨੇਰੇ ਥਾਂ ਦੇ ਬੂਹੇ (ਅੱਗੇ ਜੜੀ ਹੋਈ ਸੀ),

ਪਦ ਅਰਥ ਪਸਚਮ ਦੁਆਰੇ ਕੀ = ਉਸ ਅਸਥਾਨ ਦੇ ਬੂਹੇ ਦੀ ਜਿੱਥੇ ਹਨੇਰਾ ਹੈ। ਸਿਲ ਓੜ = ਸਿਲ ਦਾ ਅਖ਼ੀਰਲਾ ਸਿਰਾ। ਪਸਚਮ...ਓੜ = ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਹਨੇਰੇ ਅਸਥਾਨ ਦੇ ਬੂਹੇ ਅੱਗੇ (ਜੜੀ ਹੋਈ ਸੀ)।

SikhNet (Spanish)Pues la puerta trasera de mi mente está atrapada por la piedra

ਤਿਹ ਸਿਲ ਊਪਰਿ; ਖਿੜਕੀ ਅਉਰ ॥

tih sil aoopar; khirrakee aaur |

Sant Singh Khalsaand above that stone, is another window.
Manmohan SinghOver that stone, there is an another window.
Manmohan Singh (Punjabi)ਉਸ ਪੱਥਰ ਦੇ ਉਤੇ ਇਕ ਹੋਰ ਬਾਰੀ ਹੈ।
Fareedkot Teekaਪੁਨਹ ਤਿਸ ਸਿਲ ਕੇ ਊਪਰ ਇਕ ਔਰ (ਖਿੜਕੀ) ਮਾਸ ਮਈ ਪੜਦਾ ਹੈ॥
Prof. Sahib Singhਕਿਉਂਕਿ ਇਸ ਸਿਲ ਦੇ ਉੱਤੇ ਮੈਨੂੰ (ਚਾਨਣ ਦੇਣ ਵਾਲੀ) ਇਕ ਹੋਰ ਤਾਕੀ ਲੱਭ ਪਈ ਹੈ,

ਪਦ ਅਰਥ ਖਿੜਕੀ = ਤਾਕੀ, (ਨੋਟ: ਘਰਾਂ ਵਿਚ ਹਵਾ ਤੇ ਚਾਨਣ ਲਈ ਤਾਕੀਆਂ ਰੱਖੀਦੀਆਂ ਹਨ) ਚਾਨਣ ਦਾ ਵਸੀਲਾ।

SikhNet (Spanish)de la ignorancia y arriba de esta piedra se abre la ventana de la Tranquilidad Mental.

ਖਿੜਕੀ ਊਪਰਿ; ਦਸਵਾ ਦੁਆਰੁ ॥

khirrakee aoopar; dasavaa duaar |

Sant Singh KhalsaAbove that window is the Tenth Gate.
Manmohan SinghOver the window is the "Tenth gate".
Manmohan Singh (Punjabi)ਬਾਰੀ ਦੇ ਉਤੇ "ਦਸਵਾ ਦਰਵਾਜਾ " ਹੈ।
Fareedkot Teekaਤਿਸ ਖਿੜਕੀ ਕੇ ਊਪਰ ਦਸ੍ਵਾਂ ਦ੍ਵਾਰਾ ਹੈ॥
Prof. Sahib Singhਇਸ ਤਾਕੀ ਦੇ ਉੱਤੇ ਹੀ ਹੈ ਉਹ ਦਸਵਾਂ ਦੁਆਰ (ਜਿੱਥੇ ਮੇਰਾ ਪ੍ਰਭੂ ਵੱਸਦਾ ਹੈ)।
SikhNet (Spanish)Arriba de esta ventana está la Décima Puerta, sí, la cueva interior de la mente.

ਕਹਿ ਕਬੀਰ; ਤਾ ਕਾ. ਅੰਤੁ ਨ ਪਾਰੁ ॥੩॥੨॥੧੦॥

keh kabeer; taa kaa. ant na paar |3|2|10|

Sant Singh KhalsaSays Kabeer, it has no end or limitation. ||3||2||10||
Manmohan SinghSays Kabir, of that abode there is no end and limit.
Manmohan Singh (Punjabi)ਕਬੀਰ ਜੀ ਆਖਦੇ ਹਨ, ਉਸ ਟਿਕਾਣੇ ਦਾ ਕੋਈ ਅਖੀਰ ਅਤੇ ਓੜਕ ਨਹੀਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਿਸ ਮੇਂ ਸੋ ਬ੍ਰਹਮੁ ਦੇਖਿਆ, ਜਿਸ ਕੇ ਪਾਰ ਉਰਾਰਕਾ ਅੰਤੁ ਨਹੀਂ। ਵਾ ਵੇਦਾਂਤ ਮੇਂ ਐਸੇ ਅਰਥ ਕਰਨਾ: ਸਿਵ ਕੀ ਪੁਰੀ ਸਤਸੰਗ ਮੇਂ ਸਾਰ ਬੁਧੀ ਵਾਲੇ ਬਸਤੇ ਹੈਂ। ਤਿਸ ਸਤਸੰਗ ਮੇਂ ਤੁਮ ਮਿਲ ਕਰ ਕੇ ਬ੍ਰਹਮ ਕਾ ਬੀਚਾਰ ਕਰੋ॥☬ਜੇ ਕਹੇ ਸਤਸੰਗ ਮੇਂ ਕ੍ਯਾ ਲਾਭ ਹੋਗਾ? ਤਿਸ ਪਰ ਕਹਤੇ ਹੈਂ: (ਈਤ ਊਤ) ਲੋਕ ਪ੍ਰਲੋਕ ਕੀ ਵਾ ਜੀਵ ਈਸ੍ਵਰ ਕੀ ਤੁਮ ਕੋ ਸੋਝੀ ਪੜ ਜਾਵੇਗੀ, ਭਾਵ ਗ੍ਯਾਤ ਹੋ ਜਾਵੇਗੀ। ਫਿਰ ਯੇਹੀ ਕਹੇਗਾ ਸਕਾਮ ਕਰਮੋਂ ਕੋ ਕਰ ਕਰ ਮੇਰਾ ਮਨੁ (ਕੌਨ) ਕਿਸ ਵਾਸਤੇ ਮਰਤਾ ਫਿਰੈ? ਮੇਰਾ ਜੋ ਰਾਜਾ ਹੈ ਔ ਰਾਮ ਹੈ ਨਾਮ ਜਿਸ ਕਾ, ਜਬ ਤਿਸ ਵ੍ਯਾਪਕ ਕਾ ਗ੍ਯਾਨ ਭ੍ਯਾ ਹੈ ਤਬ ਨਿਜ ਪਦ ਊਪਰ ਧ੍ਯਾਨ ਲਗਾ ਹੈ। ਮੂਲ ਦੁਆਰੁ ਅਵਿਦ੍ਯਾ ਕੀ ਤਰਫੋਂ ਮਨ ਕੋ ਬਿਬੇਕ ਰੂਪ ਬੰਧੁ ਪਾਕੇ ਬੰਧਿਆ ਹੈ। (ਰਵਿ) ਤਮੋਂ ਗੁਨ ਊਪਰ (ਚੰਦੁ) ਸਤੋ ਗੁਣ ਕੋ ਪਕੜ ਕੇ ਰਖ੍ਯਾ ਹੈ, ਭਾਵ ਤਮੋਂ ਗੁਣ ਕੋ ਸਤੋ ਗੁਣ ਕਰ ਕੇ ਦਬਾਇ ਦੀਆ ਹੈ। (ਪਸਚਮ ਦੁਆਰ) ਜੋ ਅਵਿਦ੍ਯਾ ਹੈ ਵਹਾਂ ਗ੍ਯਾਨ ਰੂਪ ਸੂਰਜੁ ਪ੍ਰਕਾਸਿਆ ਹੈ; ਵਾ (ਪਛਮ) ਇਨ ਸਾਧਨੋਂ ਸੇ ਪੀਛੇ (ਦੁਆਰੇ) ਅੰਤਹਕਰਨ ਮੇਂ ਗ੍ਯਾਨ ਸੂਰਜ ਤਪਿਆ ਹੈ ਅਰਥਾਤ ਪ੍ਰਕਾਸ ਭ੍ਯਾ ਹੈ। (ਮੇਰ) ਸਿਰੋਮਣੀ ਵਾਹਿਗੁਰੂ ਹੈ, ਸੋ (ਡੰਡ) ਇਕ ਰਸ ਰਿਦੈ ਮੇਂ ਵਸਤਾ ਹੈ। (ਪਸਚਮ ਦੁਆਰੇ) ਅਗ੍ਯਾਨ ਕੀ ਤਰਫ ਜੋ ਸਿਲ ਹੈ ਆਸਾ ਤ੍ਰਿਸਨਾ ਤਿਸ ਸਿਲ ਕੇ ਉਪਰ ਸੂਖਮ ਵਾਸਨਾ ਰੂਪ ਔਰ ਖਿੜਕੀ ਹੈ। ਤਿਸ ਖਿੜਕੀ ਕੇ ਊਪਰ ਦਸਵਾਂ ਸ੍ਰਗ ਵਿਸਰਗ ਆਦਿਕੋਂ ਕਾ
Prof. Sahib Singhਕਬੀਰ ਆਖਦਾ ਹੈ ਕਿ ਹੁਣ ਐਸੀ ਦਸ਼ਾ ਬਣੀ ਪਈ ਹੈ ਜੋ ਮੁੱਕ ਨਹੀਂ ਸਕਦੀ ॥੩॥੨॥੧੦॥

* ਨੋਟ: ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ, ਬਾਕੀ ਦੇ 'ਬੰਦ' ਰਹਾਉ ਦੀ ਤੁਕ ਦਾ ਵਿਕਾਸ ਹੁੰਦੇ ਹਨ। 'ਰਹਾਉ' ਵਿਚ ਕਬੀਰ ਜੀ ਆਖਦੇ ਹਨ ਕਿ ਮੇਰੀ ਸੁਰਤ ਉਸ ਘਰ ਵਿਚ ਜੁੜੀ ਪਈ ਹੈ ਜੋ ਘਰ ਨਿਰੋਲ ਮੇਰਾ ਆਪਣਾ ਹੈ, ਪ੍ਰਕਾਸ਼-ਸਰੂਪ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਉਣਾ ਹੀ ਮੇਰੇ ਲਈ 'ਬ੍ਰਹਮ ਗਿਆਨ' ਹੈ। ਇਸ ਅਵਸਥਾ ਦਾ ਕੀਹ ਸਰੂਪ ਹੈ? ਇਸ ਅਵਸਥਾ ਵਿਚ ਅੱਪੜ ਕੇ ਅਮਲੀ ਜੀਵਨ ਕਿਹੋ ਜਿਹਾ ਬਣ ਜਾਂਦਾ ਹੈ?-ਇਸ ਦੀ ਵਿਆਖਿਆ ਸ਼ਬਦ ਦੇ ਤਿੰਨ 'ਬੰਦਾਂ' ਵਿਚ ਹੈ-(੧) ਮੱਤ ਸ੍ਰੇਸ਼ਟ ਹੋ ਕੇ ਪ੍ਰਭੂ ਵਿਚ ਟਿਕਦੀ ਹੈ ਤੇ 'ਮੇਰ-ਤੇਰ' ਮਿਟਾ ਦੇਂਦੀ ਹੈ; (੨) ਮਨ ਵਿਕਾਰਾਂ ਵਲੋਂ ਰੁਕ ਜਾਂਦਾ ਹੈ, ਅੰਦਰ ਠੰਢ ਪੈ ਜਾਂਦੀ ਹੈ, ਅਗਿਆਨਤਾ ਦੂਰ ਹੋ ਜਾਂਦੀ ਹੈ, ਪ੍ਰਭੂ-ਚਰਨਾਂ ਵਲ ਲਗਨ ਬਣ ਜਾਂਦੀ ਹੈ; (੩) ਅਗਿਆਨਤਾ ਦੇ ਹਨੇਰੇ ਵਿਚੋਂ ਨਿਕਲ ਕੇ ਚਾਨਣ ਲੱਭ ਪੈਂਦਾ ਹੈ, ਸੁਰਤ ਅਜਿਹੀ ਉੱਚੀ ਹੋ ਜਾਂਦੀ ਹੈ ਕਿ ਸਦਾ ਇੱਕ-ਰਸ ਬਣੀ ਰਹਿੰਦੀ ਹੈ। ਸ਼ਬਦ ਵਿਚ ਸਾਰੇ ਲਫ਼ਜ਼ ਜੋਗੀਆਂ ਵਾਲੇ ਵਰਤੇ ਹਨ, ਕਿਉਂਕਿ ਕਿਸੇ ਜੋਗੀ ਨਾਲ ਗੱਲ-ਬਾਤ ਕੀਤੀ ਗਈ ਹੈ। ਜੋਗੀ ਨੂੰ ਸਮਝਾਉਂਦੇ ਹਨ ਕਿ ਪ੍ਰਭੂ ਦਾ ਨਾਮ ਹਿਰਦੇ ਵਿਚ ਵੱਸਣਾ ਹੀ ਸਭ ਤੋਂ ਉੱਚਾ ਗਿਆਨ ਹੈ, ਤੇ ਇਹੀ ਨਾਮ ਜੀਵਨ ਵਿਚ ਸੁੰਦਰ ਤਬਦੀਲੀ ਲਿਆਉਂਦਾ ਹੈ।

SikhNet (Spanish)Dice Kabir, Infinito y Sin Fronteras es lo que uno ve ahí. (3-2-10)

Open this shabad →

Shabad Bhagat Kabir Ji Raag Bhairao continues on Ang 1160

ਸੋ ਮੁਲਾਂ; ਜੋ ਮਨ ਸਿਉ ਲਰੈ ॥

so mulaan; jo man siau larai |

Sant Singh KhalsaHe alone is a Mullah, who struggles with his mind,
Manmohan SinghHe alone is a Maulana, who struggles with his mind,
Manmohan Singh (Punjabi)ਕੇਵਲ ਉਹ ਹੀ ਮੌਲਾਨਾ ਹੈ, ਜੋ ਆਪਣੇ ਮਨੂਏ ਨਾਲ ਜੰਗ ਕਰਦਾ ਹੈ,
Fareedkot Teekaਮੁਲਾਂ ਵਹੁ ਹੈ, ਜੋ ਅਪਨੇ ਮਨ ਕੇ ਸਾਥ ਲਰੈ, ਭਾਵ ਬਾਹਯ ਮੁਖੀ ਨ ਹੋਣ ਦੇਵੇ॥
Prof. Sahib Singhਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨਾਲ ਘੋਲ ਕਰਦਾ ਹੈ (ਭਾਵ, ਮਨ ਨੂੰ ਵੱਸ ਕਰਨ ਦੇ ਜਤਨ ਕਰਦਾ ਹੈ),

ਪਦ ਅਰਥ (ਨੋਟ: ਲਫ਼ਜ਼ 'ਮੁਲਾਂ' ਦੇ ਦੋਵੇਂ ਅੱਖਰ 'ਮ' ਅਤੇ 'ਲ' ਲੈ ਕੇ ਅਰਥ ਕੀਤੇ ਹਨ; 'ਮਨ' ਅਤੇ 'ਲਰੈ')।

SikhNet (Spanish)Muláh sólo es aquél que pelea con su mente

ਗੁਰ ਉਪਦੇਸਿ; ਕਾਲ ਸਿਉ ਜੁਰੈ ॥

gur upades; kaal siau jurai |

Sant Singh Khalsaand through the Guru's Teachings, fights with death.
Manmohan Singhand by the Guru's instruction contends with death.
Manmohan Singh (Punjabi)ਅਤੇ ਗੁਰਾਂ ਦੀ ਸਿਖਮਤ ਦੁਆਰਾ ਮੌਤ ਨਾਲ ਜੂਝਦਾ ਹੈ।
Fareedkot Teekaਗੁਰੋਂ ਕੇ ਉਪਦੇਸ ਦੁਆਰਾ ਕਾਲ ਕੇ ਸਾਥ (ਜੁਰੈ) ਜੁਧ ਕਰੇ॥
Prof. Sahib Singhਗੁਰੂ ਦੇ ਦੱਸੇ ਹੋਏ ਉਪਦੇਸ਼ ਉੱਤੇ ਤੁਰ ਕੇ ਮੌਤ (ਦੇ ਸਹਿਮ) ਨਾਲ ਟਾਕਰਾ ਕਰਦਾ ਹੈ,

ਪਦ ਅਰਥ ਕਾਲ ਸਿਉ = ਮੌਤ (ਦੇ ਸਹਿਮ) ਨਾਲ। ਜੁਰੈ = ਜੁੱਟ ਪਏ, ਲੜੇ, ਟਾਕਰਾ ਕਰੇ।

SikhNet (Spanish)y así como los profetas le han instruido, batalla con la muerte

ਕਾਲ ਪੁਰਖ ਕਾ; ਮਰਦੈ ਮਾਨੁ ॥

kaal purakh kaa; maradai maan |

Sant Singh KhalsaHe crushes the pride of the Messenger of Death.
Manmohan SinghHe, who crushes the pride of the Death's courier,
Manmohan Singh (Punjabi)ਜੌ ਮੌਤ ਦੇ ਦੂਤ ਦੇ ਹੰਕਾਰ ਨੂੰ ਪੀਹ ਸੁਟਦਾ ਹੈ,
Fareedkot Teekaਔਰ ਕਾਲ ਕਰਨੇ ਵਾਲੇ ਪੁਰਖ ਅਰਥਾਤ ਜਮ ਕੇ ਮਾਨ ਕੋ ਜੋ ਮਰਦਨ ਕਰ ਦੇਵੈ॥
Prof. Sahib Singhਜੋ ਜਮ-ਰਾਜ ਦਾ (ਇਹ) ਮਾਣ (ਕਿ ਸਾਰਾ ਜਗਤ ਉਸ ਤੋਂ ਥਰ-ਥਰ ਕੰਬਦਾ ਹੈ) ਨਾਸ ਕਰ ਦੇਂਦਾ ਹੈ।

ਪਦ ਅਰਥ ਕਾਲ = ਮੌਤ, ਜਮ। ਕਾਲ ਪੁਰਖ = ਜਮ-ਰਾਜ। ਮਾਨੁ = ਅਹੰਕਾਰ। ਮਰਦੈ = ਮਲ ਦੇਵੇ।

SikhNet (Spanish)para lograr destruir el ego del Ángel de la Muerte.

ਤਿਸੁ ਮੁਲਾ ਕਉ; ਸਦਾ ਸਲਾਮੁ ॥੧॥

tis mulaa kau; sadaa salaam |1|

Sant Singh KhalsaUnto that Mullah, I ever offer greetings of respect. ||1||
Manmohan SinghUnto that Maulvai, I ever make a salutation.
Manmohan Singh (Punjabi)ਉਸ ਮੌਲਵੀ ਨੂੰ ਮੈਂ ਹਮੇਸ਼ਾਂ ਨਮਸਕਾਰ ਕਰਦਾ ਹਾਂ।
Fareedkot Teekaਤਿਸ ਮੁਲਾਂ ਕੋ ਸਦਾ ਸਲਾਮੁ ਹੈ॥੧॥
Prof. Sahib Singhਮੈਂ ਐਸੇ ਮੁੱਲਾਂ ਅੱਗੇ ਸਦਾ ਸਿਰ ਨਿਵਾਉਂਦਾ ਹਾਂ ॥੧॥
SikhNet (Spanish)Oh, a tal Muláh le hago reverencias para siempre. (1)

Open this shabad (18 lines, Angs 1159-1160) →

Ang 1159 of 1430