ਗੁਰ ਸੇਵਾ ਤੇ ਭਗਤਿ ਕਮਾਈ ॥
gur sevaa te bhagat kamaaee |
Sant Singh KhalsaServing the Guru, devotional worship is practiced.
Manmohan SinghThrough the Guru's service, the Lord's loving adoration is practised.
Manmohan Singh (Punjabi)ਗੁਰਾਂ ਦੀ ਘਾਲ ਰਾਹੀਂ, ਪ੍ਰਭੂ ਦੀ ਪ੍ਰੇਮਮਈ ਉਪਾਸ਼ਨਾ ਕੀਤੀ ਜਾਂਦੀ ਹੈ।
Fareedkot Teekaਹੇ ਭਾਈ! ਗੁਰੋਂ ਕੀ ਸੇਵਾ ਕਰ ਜਬ ਪੁਰਸ਼ ਨੇ ਭਗਤੀ ਕਮਾਈ॥
Prof. Sahib Singhਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕਰੇਂ,ਪਦ ਅਰਥ ਤੇ = ਤੋਂ, ਦੀ ਰਾਹੀਂ।
SikhNet (Spanish)A través del Servicio del Guru, la Devoción a Dios se edifica en el interior de mi ser.
ਤਬ ਇਹ ਮਾਨਸ ਦੇਹੀ ਪਾਈ ॥
tab ih maanas dehee paaee |
Sant Singh KhalsaThen, this human body is obtained.
Manmohan SinghThen alone is obtained the fruit of this human body.
Manmohan Singh (Punjabi)ਕੇਵਲ ਤਦ ਹੀ ਇਸ ਮਨੁਖੀ ਸਰੀਰ ਦਾ ਫਲ ਪਰਾਪਤ ਹੁੰਦਾ ਹੈ।
Fareedkot Teekaਤਬ ਏਹ ਮਾਨੁਖ ਦੇਹੀ ਪਾਈ ਹੋਈ ਸਫਲੀ ਹੈ॥
Prof. Sahib Singhਤਾਂ ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ।ਪਦ ਅਰਥ ਦੇਹੀ = ਸਰੀਰ। ਪਾਈ = ਲੱਭੀ।
SikhNet (Spanish)A través del Amor de Dios, obtuve la forma humana.
ਇਸ ਦੇਹੀ ਕਉ; ਸਿਮਰਹਿ ਦੇਵ ॥
eis dehee kau; simareh dev |
Sant Singh KhalsaEven the gods long for this human body.
Manmohan SinghEven the gods long for this body.
Manmohan Singh (Punjabi)ਦੇਵਤੇ ਭੀ ਇਸ ਸਰੀਰ ਨੂੰ ਲੋਚਦੇ ਹਨ।
Fareedkot Teekaਇਸ ਮਾਨੁਖ ਦੇਹ ਕੋ ਦੇਵਤਾ ਭੀ (ਸਿਮਰਹਿ) ਯਾਦ ਕਰਤੇ ਹੈਂ॥
Prof. Sahib Singhਇਸ ਸਰੀਰ ਦੀ ਖ਼ਾਤਰ ਦੇਵਤੇ ਭੀ ਤਾਂਘਦੇ ਹਨ।ਪਦ ਅਰਥ ਦੇਹੀ ਕਉ = ਸਰੀਰ ਦੀ ਖ਼ਾਤਰ।
SikhNet (Spanish)Aún los dioses estarían infinitamente agradecidos por tener el cuerpo humano que nosotros tenemos,
ਸੋ ਦੇਹੀ; ਭਜੁ ਹਰਿ ਕੀ ਸੇਵ ॥੧॥
so dehee; bhaj har kee sev |1|
Sant Singh KhalsaSo vibrate that human body, and think of serving the Lord. ||1||
Manmohan SinghSo through that body of thine, think thou of rendering service unto thy God.
Manmohan Singh (Punjabi)ਇਸ ਲਈ ਆਪਣੀ ਉਸ ਕਾਇਆ ਰਾਹੀਂ, ਤੂੰ ਆਪਣੇ ਵਾਹਿਗੁਰੂ ਦੀ ਘਾਲ ਕਮਾਉਣ ਦਾ ਖਿਆਲ ਕਰ।
Fareedkot Teekaਸੋ ਦੇਹੀ ਪਾਇਕੇ ਹਰੀ ਕੀ ਸੇਵਾ ਕੋ (ਭਜੁ) ਪ੍ਰਾਪਤ ਹੋਹੁ॥
Prof. Sahib Singhਤੈਨੂੰ ਇਹ ਸਰੀਰ (ਮਿਲਿਆ ਹੈ, ਇਸ ਰਾਹੀਂ) ਨਾਮ ਸਿਮਰ, ਹਰੀ ਦਾ ਭਜਨ ਕਰ ॥੧॥
SikhNet (Spanish)entonces ¿por qué, oh, ser humano, no contemplas a Dios estando en este maravilloso cuerpo? (1)
ਭਜਹੁ ਗੋੁਬਿੰਦ; ਭੂਲਿ ਮਤ ਜਾਹੁ ॥
bhajahu guobind; bhool mat jaahu |
Sant Singh KhalsaVibrate, and meditate on the Lord of the Universe, and never forget Him.
Manmohan SinghMeditate thou on the Lord of universe and forget him not.
Manmohan Singh (Punjabi)ਤੂੰ ਆਲਮ ਦੇ ਸੁਆਮੀ ਦਾ ਸਿਮਰਨ ਕਰ ਅਤੇ ਉਸ ਨੂੰ ਨਾਂ ਵਿਸਾਰ।
Fareedkot Teekaਹੇ ਭਾਈ! ਗੋਬਿੰਦ ਕੋ (ਭਜਹੁ) ਜਪੋ ਭੂਲ (ਮਤ) ਨਾ ਜਾਓ॥
Prof. Sahib Singhਗੋਬਿੰਦ ਨੂੰ ਸਿਮਰੋ, ਇਹ ਗੱਲ ਭੁਲਾ ਨਾਹ ਦੇਣੀ।ਪਦ ਅਰਥ ਗਬਿੰਦ = {ਅਸਲ ਲਫ਼ਜ਼ 'ਗੋਬਿੰਦ' ਹੈ, ਇੱਥੇ 'ਗੁਬਿੰਦ' ਪੜ੍ਹਨਾ ਹੈ}।
SikhNet (Spanish)Sí, habita en Dios y no Lo abandones por nada,
ਮਾਨਸ ਜਨਮ ਕਾ; ਏਹੀ ਲਾਹੁ ॥੧॥ ਰਹਾਉ ॥
maanas janam kaa; ehee laahu |1| rahaau |
Sant Singh KhalsaThis is the blessed opportunity of this human incarnation. ||1||Pause||
Manmohan SinghThis alone is the advantage of human life. Pause.
Manmohan Singh (Punjabi)ਕੇਵਲ ਇਹ ਹੀ ਮਨੁਸ਼ੀ ਜੀਵਨ ਦਾ ਲਾਭ ਹੈ। ਠਹਿਰਾਉ।
Fareedkot Teekaਕਿਉਂਕਿ ਮਾਨੁਖ ਜਨਮ ਕਾ ਏਹੀ ਲਾਭ ਹੈ॥੧॥ ਰਹਾਉ ॥
Prof. Sahib Singhਇਹ ਸਿਮਰਨ ਹੀ ਮਨੁੱਖਾ-ਜਨਮ ਦੀ ਖੱਟੀ ਕਮਾਈ ਹੈ ॥੧॥ ਰਹਾਉ ॥ਪਦ ਅਰਥ ਲਾਹੁ = ਲਾਭ ॥੧॥ ਰਹਾਉ ॥
SikhNet (Spanish)pues el lograr la Conciencia de Dios es el verdadero objeto de esta vida humana. (1-Pausa)
ਜਬ ਲਗੁ; ਜਰਾ ਰੋਗੁ. ਨਹੀ ਆਇਆ ॥
jab lag; jaraa rog. nahee aaeaa |
Sant Singh KhalsaAs long as the disease of old age has not come to the body,
Manmohan SinghSo long as the disease of old age has not come,
Manmohan Singh (Punjabi)ਜਦ ਤਾਈ ਬੁਢੇਪੇ ਦੀ ਬੀਮਾਰੀ ਨਹੀਂ ਆਈ,
Fareedkot Teekaਜਬ ਤਕ ਬ੍ਰਿਧ ਅਵਸਥਾ ਔਰ ਕੋਈ ਰੋਗੁ ਭੀ ਨਹੀਂ ਆਇਆ ਹੈ॥
Prof. Sahib Singhਜਦੋਂ ਤਕ ਬੁਢੇਪਾ-ਰੂਪ ਰੋਗ ਨਹੀਂ ਆ ਗਿਆ,ਪਦ ਅਰਥ ਜਰਾ = ਬੁਢੇਪਾ।
SikhNet (Spanish)Mientras no seas afectado por la edad o la enfermedad,
ਜਬ ਲਗੁ; ਕਾਲਿ ਗ੍ਰਸੀ ਨਹੀ. ਕਾਇਆ ॥
jab lag; kaal grasee nahee. kaaeaa |
Sant Singh Khalsaand as long as death has not come and seized the body,
Manmohan Singhso long as death has not seized thy body,
Manmohan Singh (Punjabi)ਜਦ ਤਾਂਈ ਮੌਤ ਨੇ ਤੇਰੇ ਸਰੀਰ ਨੂੰ ਨਹੀਂ ਪਕੜਿਆ,
Fareedkot Teekaਜਬ ਤਕ ਕਾਲ ਨੇ ਏਹੁ ਕਾਇਆ ਨਹੀਂ ਗ੍ਰਸੀ ਕ੍ਯਾ ਮ੍ਰਿਤੂ ਨਹੀਂ ਪਹੁੰਚੀ॥
Prof. Sahib Singhਜਦ ਤਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ,ਪਦ ਅਰਥ ਕਾਲਿ = ਕਾਲ ਨੇ। ਗ੍ਰਸੀ = ਦਬੋਚ ਲਈ, ਪਕੜ ਲਈ। ਕਾਇਆ = ਸਰੀਰ।
SikhNet (Spanish)Mientras la muerte no haya llegado a tu vida y haya destruido tu cuerpo,
ਜਬ ਲਗੁ; ਬਿਕਲ ਭਈ ਨਹੀ ਬਾਨੀ ॥
jab lag; bikal bhee nahee baanee |
Sant Singh Khalsaand as long as your voice has not lost its power,
Manmohan Singhand so long as thy speech has grown not powerless,
Manmohan Singh (Punjabi)ਅਤੇ ਜਦ ਤਾਂਈ ਤੇਰੀ ਬੋਲ ਬਾਣੀ ਬੇ-ਤਾਕਤ ਨਹੀਂ ਹੋਈ,
Fareedkot Teekaਪੁਨਹ ਜਬ ਤਕ ਬਾਨੀ (ਬਿਕਲ) ਅਸਤ ਬ੍ਯਸਤ ਨਹੀਂ ਹੂਈ ਹੈ॥
Prof. Sahib Singhਜਦ ਤਕ ਤੇਰੀ ਜ਼ਬਾਨ ਥਿੜਕਣ ਨਹੀਂ ਲੱਗ ਪੈਂਦੀ,ਪਦ ਅਰਥ ਬਿਕਲ = ਬੇ-ਥਵ੍ਹੀ।
SikhNet (Spanish)mientras no tiembles al hablar,
ਭਜਿ ਲੇਹਿ ਰੇ ਮਨ; ਸਾਰਿਗਪਾਨੀ ॥੨॥
bhaj lehi re man; saarigapaanee |2|
Sant Singh KhalsaO mortal being, vibrate and meditate on the Lord of the World. ||2||
Manmohan SinghO man, contemplate thou on the world-Lord.
Manmohan Singh (Punjabi)ਹੇ ਬੰਦੇ! ਤੂੰ ਜਗ ਦੇ ਸਾਈਂ ਦਾ ਸਿਮਰਨ ਕਰ।
Fareedkot Teeka(ਮਨ) ਪ੍ਯਾਰੇ ਤਬ ਤਕ (ਸਾਰਿਗਪਾਨੀ) ਭਗਵਾਨ ਕੋ ਸਿਮਰਨ ਕਰ ਲੈ॥੨॥
Prof. Sahib Singh(ਉਸ ਤੋਂ ਪਹਿਲਾਂ ਪਹਿਲਾਂ ਹੀ) ਹੇ ਮੇਰੇ ਮਨ! ਪਰਮਾਤਮਾ ਦਾ ਭਜਨ ਕਰ ਲੈ ॥੨॥
SikhNet (Spanish)habita en tu Dios, oh mente mía. (2)
ਅਬ. ਨ ਭਜਸਿ; ਭਜਸਿ ਕਬ ਭਾਈ ॥
ab. na bhajas; bhajas kab bhaaee |
Sant Singh KhalsaIf you do not vibrate and meditate on Him now, when will you, O Sibing of Destiny?
Manmohan SinghIf thou remember not God, now, when shall thou remember Him, O brother?
Manmohan Singh (Punjabi)ਜੇਕਰ ਤੂੰ ਹੁਣ ਹਰੀ ਨੂੰ ਯਾਦ ਨਹੀਂ ਕਰਦਾ, ਤੂੰ ਉਸ ਨੂੰ ਕਦੋਂ ਯਾਦ ਕਰੇਗਾਂ, ਹੇ ਵੀਰ?
Fareedkot Teekaਹੇ ਭਾਈ! ਅਬ ਜੋ ਭਜਨ ਨਹੀਂ ਕਰਤਾ ਤੋ ਫੇਰ ਕਬ (ਭਜਸਿ) ਸਿਮਰਨ ਕਰੇਗਾ॥
Prof. Sahib Singhਹੇ ਭਾਈ! ਜੇ ਤੂੰ ਐਸ ਵੇਲੇ ਭਜਨ ਨਹੀਂ ਕਰਦਾ, ਤਾਂ ਫਿਰ ਕਦੋਂ ਕਰੇਂਗਾ?ਪਦ ਅਰਥ ਅਬ = ਹੁਣ। ਭਾਈ = ਹੇ ਭਾਈ!
SikhNet (Spanish)Si no contemplas a Dios ahora, entonces, ¿cuando lo harás?,
ਆਵੈ ਅੰਤੁ; ਨ ਭਜਿਆ ਜਾਈ ॥
aavai ant; na bhajiaa jaaee |
Sant Singh KhalsaWhen the end comes, you will not be able to vibrate and meditate on Him.
Manmohan SinghWhen the end comes, He can be remembered not.
Manmohan Singh (Punjabi)ਜਦ ਅਖੀਰ ਆ ਜਾਂਦਾ ਹੈ, ਉਹ ਸਿਮਰਿਆ ਨਹੀਂ ਜਾ ਸਕਦਾ।
Fareedkot Teekaਜਬ ਅੰਤ ਆਵੇਗਾ ਅਰਥਾਤ ਜਬ ਪ੍ਰਾਣੋਂ ਕਾ ਵਿਯੋਗ ਹੋਣੇ ਲਗੇਗਾ ਤੌ ਫੇਰ ਭਜਿਆ ਨਹੀਂ ਜਾਵੇਗਾ॥
Prof. Sahib Singhਜਦੋਂ ਮੌਤ (ਸਿਰ ਤੇ) ਆ ਅੱਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ।ਪਦ ਅਰਥ ਅੰਤੁ = ਅਖ਼ੀਰਲਾ ਵੇਲਾ।
SikhNet (Spanish)pues cuando el fin está cerca, uno ya no Lo puede contemplar.
ਜੋ ਕਿਛੁ ਕਰਹਿ; ਸੋਈ ਅਬ ਸਾਰੁ ॥
jo kichh kareh; soee ab saar |
Sant Singh KhalsaWhatever you have to do - now is the best time to do it.
Manmohan SinghWhatever thou has to do, now is the time for that.
Manmohan Singh (Punjabi)ਜਿਹੜਾ ਕੁਝ ਤੂੰ ਕਰਨਾ ਹੈ, ਹੁਣ ਉਸ ਲਈ ਸਭ ਤੋਂ ਸਰੇਸ਼ਟ ਵੇਲਾ ਹੈ।
Fareedkot Teekaਜੋ ਕਿਛੁ ਪਰਮੇਸ੍ਵਰ ਸਬੰਧੀ ਕਰਮ ਅਬ ਕਰੇਗਾ ਸੋਈ (ਸਾਰੁ) ਸ੍ਰੇਸ੍ਟ ਹੈ॥
Prof. Sahib Singhਜੋ ਕੁਝ (ਭਜਨ ਸਿਮਰਨ) ਤੂੰ ਕਰਨਾ ਚਾਹੁੰਦਾ ਹੈਂ, ਹੁਣੇ ਹੀ ਕਰ ਲੈ,ਪਦ ਅਰਥ ਸਾਰੁ = ਸੰਭਾਲ ਕਰ।
SikhNet (Spanish)Lo que tengas que hacer mañana, hazlo ahora.
ਫਿਰਿ ਪਛੁਤਾਹੁ; ਨ ਪਾਵਹੁ ਪਾਰੁ ॥੩॥
fir pachhutaahu; na paavahu paar |3|
Sant Singh KhalsaOtherwise, you shall regret and repent afterwards, and you shall not be carried across to the other side. ||3||
Manmohan SinghOtherwise thou shall not be ferried across, and shall repent afterwards.
Manmohan Singh (Punjabi)ਨਹੀਂ ਤਾਂ ਤੇਰਾ ਪਾਰ ਉਤਾਰਾ ਨਹੀਂ ਹੋਣਾ ਅਤੇ ਤੂੰ ਮਗਰੋ ਪਸਚਾਤਾਪ ਕਰੇਗਾ।
Fareedkot Teekaਜੇਕਰ (ਪਾਰੁ) ਪਰਾ ਰੂਪ ਪਰਮੇਸ੍ਵਰ ਕੋ ਨਹੀਂ ਪਾਵੇਗਾ ਤੌ ਫਿਰ ਪਸਚਾਤਾਪੁ ਕਰੇਗਾ॥੩॥
Prof. Sahib Singh(ਜੇ ਸਮਾ ਲੰਘ ਗਿਆ) ਤਾਂ ਮੁੜ ਅਫ਼ਸੋਸ ਹੀ ਕਰੇਂਗਾ, ਤੇ ਇਸ ਪਛਤਾਵੇ ਵਿਚੋਂ ਖ਼ਲਾਸੀ ਨਹੀਂ ਹੋਵੇਗੀ ॥੩॥
SikhNet (Spanish)Así estarás listo para ir a través del túnel cuando el momento llegue. (3)
ਸੋ ਸੇਵਕੁ; ਜੋ ਲਾਇਆ ਸੇਵ ॥
so sevak; jo laaeaa sev |
Sant Singh KhalsaHe alone is a servant, whom the Lord enjoins to His service.
Manmohan SinghHe alone is the servant, whom the Lord yokes to His service.
Manmohan Singh (Punjabi)ਕੇਵਲ ਉਹ ਹੀ ਟਹਿਲੂਆਂ ਹੈ, ਜਿਸ ਨੂੰ ਸੁਅਮੀ ਆਪਣੀ ਟਹਿਲ ਅੰਦਰ ਜੋੜਦਾ ਹੈ।
Fareedkot Teekaਸੋ ਸੇਵਕੁ ਹੈ, ਜੋ ਪ੍ਰਭੂ ਨੇ ਅਪਨੀ ਸੇਵਾ ਮੇਂ ਲਗਾਯਾ ਹੈ॥
Prof. Sahib Singh(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬੰਦਗੀ ਵਿਚ ਜੋੜਦਾ ਹੈ, ਉਹੀ ਉਸ ਦਾ ਸੇਵਕ ਬਣਦਾ ਹੈ,
SikhNet (Spanish)Sólo aquél que Dios trae a Su Servicio, ese ser se vuelve Su Sirviente.
ਤਿਨ ਹੀ ਪਾਏ; ਨਿਰੰਜਨ ਦੇਵ ॥
tin hee paae; niranjan dev |
Sant Singh KhalsaHe alone attains the Immaculate Divine Lord.
Manmohan SinghHe alone attains unto the immaculate Lord.
Manmohan Singh (Punjabi)ਕੇਵਲ ਉਹ ਹੀ ਪਵਿੱਤ੍ਰ ਪ੍ਰਭੂ ਨੂੰ ਪਰਾਪਤ ਹੁੰਦਾ ਹੈ।
Fareedkot Teekaਤਿਸ ਸੇਵਕ ਨੇ ਹੀ ਨਿਰੰਜਨ ਦੇਵ ਪਾਇਆ ਹੈ॥
Prof. Sahib Singhਉਸੇ ਨੂੰ ਪ੍ਰਭੂ ਮਿਲਦਾ ਹੈ,
SikhNet (Spanish)Sí, ese ser llega hasta el Dios Inmaculado.
ਗੁਰ ਮਿਲਿ; ਤਾ ਕੇ ਖੁਲੑੇ ਕਪਾਟ ॥
gur mil; taa ke khulae kapaatt |
Sant Singh KhalsaMeeting with the Guru, his doors are opened wide,
Manmohan SinghMeeting with the Guru, the doors of his understanding are opened,
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ ਉਸ ਦੀ ਸਮਝ ਦੇ ਬੂਹੇ ਖੁਲ੍ਹ ਜਾਂਦੇ ਹਨ,
Fareedkot Teekaਗੁਰੋਂ ਕੋ ਮਿਲ ਕੇ ਤਿਸ ਕੇ ਪੰਚ ਕੋਸ ਰੂਪੀ ਵਾ ਭ੍ਰਮ ਰੂਪੀ (ਕਪਾਟ) ਤਖਤੇ ਖੁਲ ਗਏ ਹੈਂ॥
Prof. Sahib Singhਸਤਿਗੁਰੂ ਨੂੰ ਮਿਲ ਕੇ ਉਸੇ ਦੇ ਮਨ ਦੇ ਕਵਾੜ ਖੁਲ੍ਹਦੇ ਹਨ,ਪਦ ਅਰਥ ਕਪਾਟ = ਕਵਾੜ, ਭਿੱਤ।
SikhNet (Spanish)Encontrando al Guru, las puertas de su mente se abren de par en par
ਬਹੁਰਿ. ਨ ਆਵੈ; ਜੋਨੀ ਬਾਟ ॥੪॥
bahur. na aavai; jonee baatt |4|
Sant Singh Khalsaand he does not have to journey again on the path of reincarnation. ||4||
Manmohan Singhand he, again treads not the way of existences.
Manmohan Singh (Punjabi)ਅਤੇ ਉਹ ਮੁੜ ਕੇ ਜੂਨਾਂ ਦੇ ਰਸਤੇ ਨਹੀਂ ਪੈਂਦਾ।
Fareedkot Teekaਫੇਰ ਵਹੁ ਪੁਰਸੁ ਜੋਨੀਓਂ ਕੇ (ਬਾਟ) ਰਸਤੇ ਮੇਂ ਨਹੀਂ ਆਵਤਾ ਹੈ॥੪॥
Prof. Sahib Singhਤੇ ਉਹ ਮੁੜ ਜਨਮ (ਮਰਨ) ਦੇ ਗੇੜ ਵਿਚ ਨਹੀਂ ਆਉਂਦਾ ॥੪॥ਪਦ ਅਰਥ ਬਾਟ = ਰਸਤਾ ॥੪॥
SikhNet (Spanish)y así ya no irá a otro vientre más. (4)
ਇਹੀ ਤੇਰਾ ਅਉਸਰੁ; ਇਹ ਤੇਰੀ ਬਾਰ ॥
eihee teraa aausar; ih teree baar |
Sant Singh KhalsaThis is your chance, and this is your time.
Manmohan SinghThis is thine opportunity and this thy time.
Manmohan Singh (Punjabi)ਇਹ ਹੀ ਤੇਰਾ ਮੌਕਾ ਹੈ ਅਤੇ ਇਹ ਹੀ ਤੇਰਾ ਵੇਲਾ,
Fareedkot Teekaਇਹੀ ਤੇਰਾ (ਅਉਸਰੁ) ਸਮਾਂ ਹੈ ਪੁਨਹ ਚੌਰਾਸੀ ਲਾਖ ਪੀਛੇ ਏਹੀ ਮਨੁਖ ਜਨਮ ਕੀ (ਵਾਰ) ਬਾਰੀ ਹੈ॥
Prof. Sahib Singh(ਪ੍ਰਭੂ ਨੂੰ ਮਿਲਣ ਦਾ) ਇਹ ਮਨੁੱਖਾ-ਜਨਮ ਹੀ ਮੌਕਾ ਹੈ, ਇਹੀ ਵਾਰੀ ਹੈ (ਇੱਥੋਂ ਖੁੰਝ ਕੇ ਸਮਾ ਨਹੀਂ ਮਿਲਣਾ)।ਪਦ ਅਰਥ ਅਉਸਰੁ = ਸਮਾ, ਮੌਕਾ। ਬਾਰ = ਵਾਰੀ।
SikhNet (Spanish)Ésta, escucha, es tu única oportunidad, tómala ahora,
ਘਟ ਭੀਤਰਿ; ਤੂ ਦੇਖੁ ਬਿਚਾਰਿ ॥
ghatt bheetar; too dekh bichaar |
Sant Singh KhalsaLook deep into your own heart, and reflect on this.
Manmohan SinghLook thou into thy mind and reflect on this.
Manmohan Singh (Punjabi)ਤੂੰ ਆਪਣੇ ਮਨ ਅੰਦਰ ਝਾਤੀ ਪਾ ਅਤੇ ਇਸ ਗੱਲ ਨੂੰ ਸੋਚ ਸਮਝ।
Fareedkot Teekaਤੂੰ (ਘਟ) ਰਿਦੇ ਕੇ ਅੰਤਰ ਹੀ ਬੀਚਾਰੁ ਕਰ ਕੇ ਦੇਖੁ॥
Prof. Sahib Singhਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ।
SikhNet (Spanish)medita en Dios y observa cómo hace su aparición y se instala en el interior de tu ser.
ਕਹਤ ਕਬੀਰੁ; ਜੀਤਿ ਕੈ ਹਾਰਿ ॥
kehat kabeer; jeet kai haar |
Sant Singh KhalsaSays Kabeer, you can win or lose.
Manmohan SinghSays Kabir, it is up to thee, O man, to win or to lose.
Manmohan Singh (Punjabi)ਕਬੀਰ ਜੀ ਆਖਦੇ ਹਨ, ਹੁਣ ਜਿੱਤਣਾ ਜਾ ਹਾਰਨਾ ਹੇ ਬੰਦੇ! ਤੇਰੀ ਆਪਣੀ ਮਰਜੀ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਪ੍ਰਾਣੀ! ਇਸ ਮੇਂ ਜੀਤ (ਕੈ) ਚਾਹੋ ਹਾਰ॥
Prof. Sahib Singhਕਬੀਰ ਆਖਦਾ ਹੈ ਕਿ (ਤੇਰੀ ਮਰਜ਼ੀ ਹੈ ਇਹ ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ ਜਾਹ ਚਾਹੇ ਹਾਰ ਕੇ ਜਾਹ।ਪਦ ਅਰਥ ਕੈ = ਭਾਵੇਂ, ਚਾਹੇ, ਜਾਂ।
SikhNet (Spanish)Dice Kabir he proclamado la Verdad, tocando mi tambor,
ਬਹੁ ਬਿਧਿ ਕਹਿਓ; ਪੁਕਾਰਿ ਪੁਕਾਰਿ ॥੫॥੧॥੯॥
bahu bidh kahio; pukaar pukaar |5|1|9|
Sant Singh KhalsaIn so many ways, I have proclaimed this out loud. ||5||1||9||
Manmohan SinghI have, in many ways, proclaimed aloud and aloud this truth unto thee.
Manmohan Singh (Punjabi)ਮੈਂ ਬਹੁਤਿਆਂ ਤਰੀਕਿਆਂ ਨਾਲ ਇਸ ਸਚਾਈ ਦਾ ਤੈਨੂੰ ਉੱਚੀ ਉਚੀ ਹੋਕਾ ਦਿਤਾ ਹੈ।
Fareedkot Teekaਹਮ ਨੇ ਤੋ ਬਹੁਤ ਪ੍ਰਕਾਰ ਕਰ ਪੁਕਾਰ ਪੁਕਾਰ ਕੇ ਕਹਿ ਦੀਆ ਹੈ॥੫॥੧॥੯॥
Prof. Sahib Singhਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਦੱਸ ਰਿਹਾ ਹਾਂ ॥੫॥੧॥੯॥
SikhNet (Spanish)ahora eres tú quien ganará o perderá la batalla de la Vida. (5-1-9)