ਗਉੜੀ ॥
gaurree |
Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri
ਰਾਮ ਜਪਉ ਜੀਅ; ਐਸੇ ਐਸੇ ॥
raam jpau jeea; aise aise |
Sant Singh KhalsaJust as Dhroo and Prahlaad meditated on the Lord,
Manmohan SinghO my soul, remember the Lord like,
Manmohan Singh (Punjabi)ਹੇ ਮੇਰੀ ਜਿੰਦੇ! ਇਸ ਤਰ੍ਹਾਂ ਸਾਹਿਬ ਦਾ ਸਿਮਰਨ ਕਰ,
Fareedkot Teekaਹੇ ਭਾਈ! ਰਾਮ ਕੋ (ਜੀਅ) ਰਿਦੇ ਮੇਂ ਐਸੇ ਐਸੇ ਪ੍ਰਕਾਰ ਜਪੋ॥
Prof. Sahib Singhਹੇ ਜਿੰਦੇ! (ਇਉਂ ਅਰਦਾਸ ਕਰ, ਕਿ) ਹੇ ਪ੍ਰਭੂ! ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਿਮਰਾਂ,ਪਦ ਅਰਥ ਜਪਉ = ਜਪਉਂ, ਮੈਂ ਜਪਾਂ। ਜੀਅ = ਹੇ ਜਿੰਦ!
SikhNet (Spanish)Contempla a tu Señor de igual forma como
ਧ੍ਰੂ ਪ੍ਰਹਿਲਾਦ; ਜਪਿਓ ਹਰਿ ਜੈਸੇ ॥੧॥
dhraoo prahilaad; japio har jaise |1|
Sant Singh KhalsaSo should you meditate on the Lord, O my soul. ||1||
Manmohan SinghDhru and Prahlad meditated on God.
Manmohan Singh (Punjabi)ਜਿਸ ਤਰ੍ਹਾਂ ਧਰੂ ਅਤੇ ਪ੍ਰਹਿਲਾਦ ਨੇ ਵਾਹਿਗੁਰੂ ਨੂੰ ਆਰਾਧਿਆ ਸੀ।
Fareedkot Teekaਜੈਸੇ ਹਰੀ ਕੋ ਧ੍ਰੂ ਅਰ ਪ੍ਰਹਿਲਾਦਿ ਨੇ ਜਪਿਆ ਹੈ, ਭਾਵ ਯੇਹਿ ਕਿ ਪ੍ਰੀਤੀ ਪੂਰਬਕ ਜਪੇ॥ ਐਸੇ ਬੇਨਤੀ ਕਰੇ:
Prof. Sahib Singhਜਿਸ ਪ੍ਰੇਮ ਤੇ ਸ਼ਰਧਾ ਨਾਲ ਧ੍ਰੂ ਤੇ ਪ੍ਰਹਿਲਾਦ ਭਗਤ ਨੇ, ਹੇ ਹਰੀ! ਤੈਨੂੰ ਸਿਮਰਿਆ ਸੀ ॥੧॥ਪਦ ਅਰਥ ਜੈਸੇ = ਜਿਸ ਪ੍ਰੇਮ ਤੇ ਸ਼ਰਧਾ ਨਾਲ ॥੧॥
SikhNet (Spanish)Drub y Prahlad habitaron en su Señor. (1)
ਦੀਨ ਦਇਆਲ; ਭਰੋਸੇ ਤੇਰੇ ॥
deen deaal; bharose tere |
Sant Singh KhalsaO Lord, Merciful to the meek, I have placed my faith in You;
Manmohan SinghO Merciful to the poor, placing reliance on Thee,
Manmohan Singh (Punjabi)ਹੇ ਗਰੀਬਾਂ ਦੇ ਮਿਹਰਬਾਨ! ਤੇਰੇ ਉਤੇ ਧਕੀਨ ਧਾਰ ਕੇ,
Fareedkot Teekaਹੇ ਦੀਨ ਦਇਆਲ! ਤੇਰੇ ਭਰੋਸੇ ਪਰ ਮੈਨੇ॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਤੇਰੀ ਮਿਹਰ ਦੀ ਆਸ ਤੇ-ਪਦ ਅਰਥ ਦੀਨ ਦਇਆਲ = ਹੇ ਦੀਨਾਂ ਉੱਤੇ ਦਇਆ ਕਰਨ ਵਾਲੇ!
SikhNet (Spanish)Así, he puesto a mi ser
ਸਭੁ ਪਰਵਾਰੁ; ਚੜਾਇਆ ਬੇੜੇ ॥੧॥ ਰਹਾਉ ॥
sabh paravaar; charraaeaa berre |1| rahaau |
Sant Singh Khalsaalong with all my family, I have come aboard Your boat. ||1||Pause||
Manmohan SinghI have embarked all my family on Thine boat. Pause.
Manmohan Singh (Punjabi)ਮੈਂ ਆਪਣਾ ਸਮੂਹ ਟੱਬਰ ਕਬੀਲਾ ਤੇਰੇ ਜਹਾਜ਼ ਤੇ ਚਾੜ੍ਹ ਦਿੱਤਾ ਹੈ। ਠਹਿਰਾਉ।
Fareedkot Teekaਸਭ ਪਰਵਾਰੁ ਭਗਤੀ ਰੂਪ ਬੇੜੇ ਪਰ ਚੜਾ ਲੀਆ ਹੈ॥੧॥ ਰਹਾਉ ॥
Prof. Sahib Singhਮੈਂ ਆਪਣਾ ਸਾਰਾ ਪਰਵਾਰ ਤੇਰੇ (ਨਾਮ ਦੇ) ਜਹਾਜ਼ ਤੇ ਚੜ੍ਹਾ ਦਿੱਤਾ ਹੈ (ਮੈਂ ਜੀਭ, ਅੱਖ, ਕੰਨ ਆਦਿਕ ਸਭ ਗਿਆਨ-ਇੰਦ੍ਰਿਆਂ ਨੂੰ ਤੇਰੀ ਸਿਫ਼ਤਿ-ਸਾਲਾਹ ਵਿਚ ਜੋੜ ਦਿੱਤਾ ਹੈ) ॥੧॥ ਰਹਾਉ ॥ਪਦ ਅਰਥ ਸਭੁ ਪਰਵਾਰੁ = ਸਾਰਾ ਪਰਵਾਰ, ਜਿੰਦ ਦਾ ਸਾਰਾ ਪਰਵਾਰ, ਸਾਰੇ ਇੰਦ੍ਰੇ, ਤਨ ਤੇ ਮਨ ਸਭ ਕੁਝ। ਬੇੜੇ = ਜਹਾਜ਼ ਉੱਤੇ, ਨਾਮ-ਰੂਪ ਜਹਾਜ਼ ਤੇ ॥੧॥ ਰਹਾਉ ॥
SikhNet (Spanish)y a todos mis parientes en Tu Barca para ser conducidos a través. (1-Pausa)
ਜਾ ਤਿਸੁ ਭਾਵੈ; ਤਾ ਹੁਕਮੁ ਮਨਾਵੈ ॥
jaa tis bhaavai; taa hukam manaavai |
Sant Singh KhalsaWhen it is pleasing to Him, then He inspires us to obey the Hukam of His Command.
Manmohan SinghWhen it pleases Him, then He has His order obeyed,
Manmohan Singh (Punjabi)ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਉਹ ਆਪਣੇ ਫੁਰਮਾਨ ਤੇ ਅਮਲ ਕਰਾਉਂਦਾ ਹੈ,
Fareedkot Teekaਜਬ (ਤਿਸੁ) ਹਰੀ ਜੋ ਜੀਵ ਭਾਵਤਾ ਹੈ ਤਬ ਆਪਨਾ ਹੁਕਮ ਮਨਾਵਤਾ ਹੈ॥
Prof. Sahib Singhਜਦੋਂ ਪ੍ਰਭੂ ਨੂੰ ਭਾਉਂਦਾ ਹੈ ਤਾਂ ਉਹ (ਇਸ ਸਾਰੇ ਪਰਵਾਰ ਤੋਂ ਆਪਣਾ) ਹੁਕਮ ਮਨਾਉਂਦਾ ਹੈ (ਭਾਵ, ਇਹਨਾਂ ਇੰਦ੍ਰਿਆਂ ਪਾਸੋਂ ਉਹੀ ਕੰਮ ਕਰਾਉਂਦਾ ਹੈ ਜਿਸ ਕੰਮ ਲਈ ਉਸ ਨੇ ਇਹ ਇੰਦ੍ਰੇ ਬਣਾਏ ਹਨ)
SikhNet (Spanish)Cuando así Te place, haces que uno se someta a Tu Voluntad,
ਇਸ ਬੇੜੇ ਕਉ; ਪਾਰਿ ਲਘਾਵੈ ॥੨॥
eis berre kau; paar laghaavai |2|
Sant Singh KhalsaHe causes this boat to cross over. ||2||
Manmohan Singhand He causes this boat to cross over.
Manmohan Singh (Punjabi)ਅਤੇ ਉਹ ਇਸ ਜਹਾਜ ਨੂੰ ਪਾਰ ਕਰ ਦਿੰਦਾ ਹੈ।
Fareedkot Teekaਔਰ ਜੀਵ ਨੇ ਭਗਤੀ ਕਾ ਜੋ ਬੇੜਾ ਭਰਾ ਹੂਆ ਹੈ ਤਿਸ ਕੋ ਅਨੇਕ ਬਿਘਨ ਰੂਪ ਸਮੁੰਦ੍ਰ ਸੇ ਪਾਰ ਲੰਘਾਵਤਾ ਹੈ॥੨॥
Prof. Sahib Singhਤੇ ਇਸ ਤਰ੍ਹਾਂ ਇਸ ਸਾਰੇ ਪੂਰ ਨੂੰ (ਇਹਨਾਂ ਸਭ ਇੰਦ੍ਰਿਆਂ ਨੂੰ) ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦਾ ਹੈ ॥੨॥ਪਦ ਅਰਥ ਜਾ = ਜਦੋਂ। ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਜਦੋਂ ਉਸ ਦੀ ਮਰਜ਼ੀ ਹੁੰਦੀ ਹੈ ॥੨॥
SikhNet (Spanish)y haciéndolo así, esta carga es cruzada hasta la otra orilla. (3)
ਗੁਰ ਪਰਸਾਦਿ; ਐਸੀ ਬੁਧਿ ਸਮਾਨੀ ॥
gur parasaad; aisee budh samaanee |
Sant Singh KhalsaBy Guru's Grace, such understanding is infused into me;
Manmohan SinghBy Guru's grace such understanding is enshrined within me,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰੇ ਅੰਦਰ ਐਸੀ ਸਮਝ ਟਿਕ ਗਈ ਹੈ,
Fareedkot Teekaਗੁਰੋਂ ਕੀ ਕ੍ਰਿਪਾ ਸੇ ਜਿਨ ਕੇ ਰਿਦੇ ਮੇਂ ਐਸੀ ਪੂਰਬ ਉਕਤ ਬੁਧੀ ਸਮਾਈ ਹੈ॥
Prof. Sahib Singhਸਤਿਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰ) ਅਜਿਹੀ ਅਕਲ ਪਰਗਟ ਹੋ ਪੈਂਦੀ ਹੈ (ਭਾਵ, ਜੋ ਮਨੁੱਖ ਸਾਰੇ ਇੰਦ੍ਰਿਆਂ ਨੂੰ ਪ੍ਰਭੂ ਦੇ ਰੰਗ ਵਿਚ ਰੰਗਦਾ ਹੈ),ਪਦ ਅਰਥ ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਸਮਾਨੀ = ਸਮਾ ਜਾਂਦੀ ਹੈ, ਹਿਰਦੇ ਵਿਚ ਪਰਗਟ ਹੁੰਦੀ ਹੈ।
SikhNet (Spanish)Por la Gracia del Guru, esta Sabiduría es exaltada en mi mente:
ਚੂਕਿ ਗਈ; ਫਿਰਿ ਆਵਨ ਜਾਨੀ ॥੩॥
chook gee; fir aavan jaanee |3|
Sant Singh Khalsamy comings and goings in reincarnation have ended. ||3||
Manmohan Singhthat my coming and going, over again, have ceased.
Manmohan Singh (Punjabi)ਕਿ ਮੇਰਾ ਮੁੜ ਕੇ ਆਉਣਾ ਤੇ ਜਾਣਾ ਮੁਕ ਗਿਆ ਹੈ।
Fareedkot Teekaਫਿਰ ਤਿਨ ਕੀ ਆਵਨ ਜਾਨੀ ਚੁਕ ਗਈ ਹੈ; ਅਰਥਾਤ ਵਹੁ ਜਨਮ ਮਰਣ ਸੇ ਰਹਤ ਹੂਏ ਹੈਂ॥੩॥
Prof. Sahib Singhਉਸ ਦਾ ਮੁੜ ਮੁੜ ਜੰਮਣਾ ਮਰਨਾ ਮੁੱਕ ਜਾਂਦਾ ਹੈ ॥੩॥ਪਦ ਅਰਥ ਚੂਕਿ ਗਈ = ਮੁੱਕ ਜਾਂਦੀ ਹੈ ॥੩॥
SikhNet (Spanish)mis nacimientos y mis muertes han cesado para siempre.
ਕਹੁ ਕਬੀਰ; ਭਜੁ ਸਾਰਿਗਪਾਨੀ ॥
kahu kabeer; bhaj saarigapaanee |
Sant Singh KhalsaSays Kabeer, meditate, vibrate upon the Lord, the Sustainer of the earth.
Manmohan SinghSays Kabir meditate Thou on God, the earth sustainer.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਧਰਤੀ ਦੇ ਥੰਮ੍ਹਣਹਾਰ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਸਾਰੰਗ ਨਾਮੇ ਧਨਖ ਕੇ ਹਾਥ ਮੇਂ ਧਾਰਨੇ ਵਾਲੇ ਪਰਮੇਸ੍ਵਰ ਕੋ ਭਜ! ॥
Prof. Sahib Singhਕਬੀਰ ਆਖਦਾ ਹੈ- (ਆਪਣੇ ਆਪ ਨੂੰ ਸਮਝਾ ਕਿ ਹੇ ਮਨ!)-ਸਾਰਿੰਗਪਾਨੀ ਪ੍ਰਭੂ ਨੂੰ ਸਿਮਰ!ਪਦ ਅਰਥ ਭਜੁ = ਸਿਮਰ। ਸਾਰਿਗਪਾਨੀ = ਧਨਖ ਜਿਸ ਦੇ ਹੱਥ ਵਿਚ ਹੈ {ਸਾਰਿਗ = ਵਿਸ਼ਨੂੰ ਦੇ ਧਨਖ ਦਾ ਨਾਮ ਹੈ। ਪਾਨੀ = ਹੱਥ}।
SikhNet (Spanish)Dice Kabir, contempla a tu Señor, el Soporte de la Tierra,
ਉਰਵਾਰਿ ਪਾਰਿ; ਸਭ ਏਕੋ ਦਾਨੀ ॥੪॥੨॥੧੦॥੬੧॥
auravaar paar; sabh eko daanee |4|2|10|61|
Sant Singh KhalsaIn this world, in the world beyond and everywhere, He alone is the Giver. ||4||2||10||61||
Manmohan SinghIn this world the world beyond and everywhere He alone is the Donor.
Manmohan Singh (Punjabi)ਇਸ ਲੋਕ, ਪਰਲੋਕ ਅਤੇ ਹਰ ਥਾਂ ਕੇਵਲ ਓਹੀ ਦਾਤਾਰ ਹੈ।
Fareedkot Teeka(ਉਰਵਾਰਿ ਪਾਰਿ) ਲੋਕ ਪਰਲੋਕ ਮੇਂ ਸਰਬ ਮੇਂ ਏਕ ਚੇਤਨ ਸਤਾ ਤੂੰ ਜਾਨ॥੪॥੨॥੧੦॥੬੧॥☬ਪਰਮੇਸ੍ਵਰ ਕੇ ਭਜਨ ਕਾ ਪਰਤਾਪ ਦੇਖਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਅਤੇ ਲੋਕ-ਪਰਲੋਕ ਵਿਚ ਹਰ ਥਾਂ ਉਸ ਇੱਕ ਪ੍ਰਭੂ ਨੂੰ ਹੀ ਜਾਣ ॥੪॥੨॥੧੦॥੬੧॥ਪਦ ਅਰਥ ਉਰਵਾਰਿ = ਉਰਲੇ ਪਾਸੇ, ਇਸ ਸੰਸਾਰ ਵਿਚ। ਪਾਰਿ = ਪਰਲੋਕ ਵਿਚ। ਦਾਨੀ = ਜਾਣ, ਸਮਝ ॥੪॥੨॥੧੦॥੬੧॥
* ਸ਼ਬਦ ਦਾ ਭਾਵ: ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਮਨ ਨੂੰ ਤੇ ਗਿਆਨ-ਇੰਦ੍ਰਿਆਂ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹੈ, ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ ਬਚ ਜਾਂਦਾ ਹੈ, ਤੇ ਇਸ ਤਰ੍ਹਾਂ ਉਸ ਦੀ ਭਟਕਣਾ ਮੁੱਕ ਜਾਂਦੀ ਹੈ।੬੧।
SikhNet (Spanish)porque en el aquí y en el aquí después, tu Único Señor Benévolo es Él, sólo el Uno.(4-2-10-61)