ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri (Du-adasi)
ਦੁਆਦਸੀ; ਦਾਨੁ ਨਾਮੁ ਇਸਨਾਨੁ ॥
duaadasee; daan naam isanaan |
Sant Singh KhalsaThe twelfth day of the lunar cycle: Dedicate yourself to giving charity, chanting the Naam and purification.
Manmohan SinghThe twelfth Lunar day: Dedicate thyself to alms-giving, the Name's meditation and mind's cleansing.
Manmohan Singh (Punjabi)ਬਾਰ੍ਹਵੀ ਤਿੱਥ-ਆਪਣੇ ਆਪ ਨੂੰ ਦਾਨ ਪੁੰਨ ਦੇਣ, ਨਾਮ ਸਿਮਰਨ ਅਤੇ ਆਤਮਾ ਨੂੰ ਸੁੱਧ ਕਰਨ ਦੇ ਸਮਰਪਣ ਕਰ ਦੇ।
Fareedkot Teekaਦੁਆਦਸੀ ਦ੍ਵਾਰਾ ਕਹਤੇ ਹੈਂ: ਦੁਆਦਸੀ ਕਾ ਫਲ੍ਹ ਏਹੀ ਹੈ ਕਿ ਦਾਨ ਇਸਨਾਨ ਕਰੋ ਅਰ ਨਾਮ ਜਪੋ॥
Prof. Sahib Singh(ਹੇ ਭਾਈ! ਖ਼ਲਕਤਿ ਦੀ) ਸੇਵਾ ਕਰੋ, ਪਰਮਾਤਮਾ ਦਾ ਨਾਮ ਜਪੋ, ਤੇ, ਜੀਵਨ ਪਵਿਤ੍ਰ ਰੱਖੋ।ਪਦ ਅਰਥ ਦੁਆਦਸੀ = {ਦੋ ਤੇ ਦਸ} ਬਾਰ੍ਹਵੀਂ ਥਿਤਿ। ਦਾਨੁ = ਸੇਵਾ (ਧਨ ਆਦਿਕ ਨਾਲ)। ਇਸਨਾਨੁ = (ਮਨ ਤੇ ਸਰੀਰ ਦੀ) ਪਵਿਤ੍ਰਤਾ।
SikhNet (Spanish)Décimo Segundo Día del Ciclo Lunar. En el día de Du-adasi, dedícate al Nombre del Señor, a la caridad y a la purificación de la mente.
ਹਰਿ ਕੀ ਭਗਤਿ ਕਰਹੁ; ਤਜਿ ਮਾਨੁ ॥
har kee bhagat karahu; taj maan |
Sant Singh KhalsaWorship the Lord with devotion, and get rid of your pride.
Manmohan SinghShed thy ego and embrace God's devotional service.
Manmohan Singh (Punjabi)ਆਪਣੀ ਹੰਗਤਾ ਛੱਡ ਦੇ ਅਤੇ ਹਰੀ ਦੀ ਪ੍ਰੇਮ-ਮਈ ਸੇਵਾ ਕਰ।
Fareedkot Teekaਔਰ ਅਭਿਮਾਨ ਤਿਆਗ ਕਰ ਹਰੀ ਕੀ ਭਗਤੀ ਕਰੋ॥
Prof. Sahib Singh(ਮਨ ਵਿਚੋਂ) ਅਹੰਕਾਰ ਛੱਡ ਕੇ ਪਰਮਾਤਮਾ ਦੀ ਭਗਤੀ ਕਰਦੇ ਰਹੋ।ਪਦ ਅਰਥ ਤਜਿ = ਛੱਡ ਕੇ। ਮਾਨੁ = ਅਹੰਕਾਰ।
SikhNet (Spanish)Deshazte de tu ego y contempla a tu Señor,
ਹਰਿ ਅੰਮ੍ਰਿਤ ਪਾਨ ਕਰਹੁ; ਸਾਧਸੰਗਿ ॥
har amrit paan karahu; saadhasang |
Sant Singh KhalsaDrink in the Ambrosial Nectar of the Lord's Name, in the Saadh Sangat, the Company of the Holy.
Manmohan SinghDrink God's Name Nectar in the guild of saints.
Manmohan Singh (Punjabi)ਸਤਿ ਸੰਗਤ ਅੰਦਰ ਵਾਹਿਗੁਰੂ ਦੇ ਨਾਮ ਦੇ ਸੁਧਾਰਸ ਨੂੰ ਛੱਕ।
Fareedkot Teekaਪੁਨਾ ਸੰਤੋਂ ਕੇ ਸੰਗ ਕਰ ਕੇ ਹਰੀ ਨਾਮ ਅੰਮ੍ਰਿਤ ਕਾ ਪੀਵਨਾ ਕਰੋ॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ-ਰਸ ਪੀਂਦੇ ਰਹੋ।ਪਦ ਅਰਥ ਪਾਨ ਕਰਹੁ = ਪੀਵੋ। ਸੰਗਿ = ਸੰਗਤਿ ਵਿਚ।
SikhNet (Spanish)y en la Saad Sangat, la Sociedad de los Santos bebe el Néctar del Señor.
ਮਨ ਤ੍ਰਿਪਤਾਸੈ; ਕੀਰਤਨ ਪ੍ਰਭ ਰੰਗਿ ॥
man tripataasai; keeratan prabh rang |
Sant Singh KhalsaThe mind is satisfied by lovingly singing the Kirtan of God's Praises.
Manmohan SinghThe soul is sated by lovingly singing Lord's praises.
Manmohan Singh (Punjabi)ਪਿਆਰ ਨਾਲ ਸਾਈਂ ਦਾ ਜੱਸ ਗਾਉਣ ਦੁਆਰਾ ਆਤਮਾ ਰੱਜ ਜਾਂਦੀ ਹੈ।
Fareedkot Teekaਕਿਯੋਂਕਿ ਪ੍ਰੇਮ ਸੇ ਪ੍ਰਭੂ ਕਾ ਕੀਰਤਨ ਕਰਨੇ ਕਰ ਮਨ ਤ੍ਰਿਪਤ ਹੋਵੇਗਾ॥
Prof. Sahib Singhਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ ਵਿਕਾਰਾਂ ਵਲੋਂ) ਰੱਜਿਆ ਰਹਿੰਦਾ ਹੈ।ਪਦ ਅਰਥ ਤ੍ਰਿਪਤਾਸੈ = ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ। ਰੰਗਿ = ਪ੍ਰੇਮ-ਰੰਗ ਵਿਚ।
SikhNet (Spanish)Así tu mente estará saciada por la adoración amorosa de tu Señor,
ਕੋਮਲ ਬਾਣੀ; ਸਭ ਕਉ ਸੰਤੋਖੈ ॥
komal baanee; sabh kau santokhai |
Sant Singh KhalsaThe Sweet Words of His Bani soothe everyone.
Manmohan SinghThe sweet speech soothes every one.
Manmohan Singh (Punjabi)ਮਿੱਠੜੇ ਬਚਨ ਹਰ ਕਿਸੇ ਨੂੰ ਮੁਲਾਇਮ ਕਰ ਲੈਂਦੇ ਹਨ।
Fareedkot Teekaਔਰ ਕੋਮਲ ਬਾਣੀ ਕਰ ਸਭ ਕੋ ਸੰਤੋਖ ਦੇਵੇ, ਭਾਵ ਪ੍ਰਸਿੰਨ ਕਰੇ॥
Prof. Sahib Singh(ਸਿਫ਼ਤ-ਸਾਲਾਹ ਦੀ) ਮਿੱਠੀ ਬਾਣੀ ਹਰੇਕ (ਇੰਦ੍ਰੇ) ਨੂੰ ਆਤਮਕ ਆਨੰਦ ਦੇਂਦੀ ਹੈ,ਪਦ ਅਰਥ ਕੋਮਲ = ਕੂਲੀ, ਮਿੱਠੀ। ਸੰਤੋਖੈ = ਆਤਮਕ ਆਨੰਦ ਦੇਂਦੀ ਹੈ।
SikhNet (Spanish)y tu hablar será dulce y dará consuelo a todos.
ਪੰਚ ਭੂ ਆਤਮਾ; ਹਰਿ ਨਾਮ ਰਸਿ ਪੋਖੈ ॥
panch bhoo aatamaa; har naam ras pokhai |
Sant Singh KhalsaThe soul, the subtle essence of the five elements, cherishes the Nectar of the Naam, the Name of the Lord.
Manmohan SinghThe soul, subtle essence of the five elements is cherished with God's Name Nectar.
Manmohan Singh (Punjabi)ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਰੂਹ, ਪੰਜਾਂ ਤੱਤਾਂ ਦੇ ਸੂਖਮ ਅੰਸ਼ ਦੀ ਪਾਲਣਾ-ਪੋਸਣਾ ਹੁੰਦੀ ਹੈ।
Fareedkot Teekaਪੁਨਾ ਜੋ ਮਨ (ਪੰਚ ਭੂ ਆਤਮਾ) ਪੰਚ ਤਤੋਂ ਕੇ ਸਤੋ ਅੰਸ ਸੇ ਉਤਪਤਿ ਹੂਆ ਹੈ, ਤਿਸ ਕੋ ਹਰੀ ਨਾਮ ਕੇ ਰਸ ਸੇ ਸੰਤੁਸਟ ਅਰਥਾਤ ਪ੍ਰਸਿੰਨ ਕਰੇ॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ ਪੰਜ ਤੱਤਾਂ ਦੇ ਸਤੋ ਅੰਸ ਦੀ ਘਾੜਤ ਵਿਚ ਘੜਿਆ ਜਾ ਕੇ ਪਰਮਾਤਮਾ ਦੇ ਨਾਮ-ਰਸ ਵਿਚ ਪ੍ਰਫੁੱਲਤ ਹੁੰਦਾ ਹੈ।ਪਦ ਅਰਥ ਪੰਚ ਭੂ = ਪੰਜ ਤੱਤ। ਪੰਚ ਭੂ ਆਤਮਾ = ਪੰਜਾਂ ਤੱਤਾਂ ਦੇ ਸਤੋ ਅੰਸ ਤੋਂ ਬਣਿਆ ਹੋਇਆ ਮਨ। ਰਸਿ = ਰਸ ਵਿਚ। ਪੋਖੈ = ਪ੍ਰਫੁਲਤ ਹੁੰਦਾ ਹੈ।
SikhNet (Spanish)Toda tu mente, la esencia sutil de los cinco elementos, encuentra sustancia en el Naam, el Nombre del Señor.
ਗੁਰ ਪੂਰੇ ਤੇ; ਏਹ ਨਿਹਚਉ ਪਾਈਐ ॥
gur poore te; eeh nihchau paaeeai |
Sant Singh KhalsaThis faith is obtained from the Perfect Guru.
Manmohan SinghFrom the perfect Guru this faith is obtained.
Manmohan Singh (Punjabi)ਪੂਰਨ ਗੁਰਾਂ ਪਾਸੋਂ ਇਹ ਭਰੋਸਾ ਪਰਾਪਤ ਹੁੰਦਾ ਹੈ।
Fareedkot Teekaਪਰੰਤੂ ਪੂਰੇ ਗੁਰੋਂ ਸੇ ਇਹ ਨਿਹਚਾ ਪ੍ਰਾਪਤਿ ਹੋਤਾ ਹੈਂ॥
Prof. Sahib Singhਪੂਰੇ ਗੁਰੂ ਪਾਸੋਂ ਇਹ ਦਾਤ ਯਕੀਨੀ ਤੌਰ ਤੇ ਮਿਲ ਜਾਂਦੀ ਹੈ।ਪਦ ਅਰਥ ਨਿਹਚਉ = ਯਕੀਨੀ ਤੌਰ ਤੇ।
SikhNet (Spanish)Esta es la Fe que uno recolecta del Perfecto Guru,
ਨਾਨਕ. ਰਾਮ ਰਮਤ; ਫਿਰਿ ਜੋਨਿ. ਨ ਆਈਐ ॥੧੨॥
naanak. raam ramat; fir jon. na aaeeai |12|
Sant Singh KhalsaO Nanak, dwelling upon the Lord, you shall not enter the womb of reincarnation again. ||12||
Manmohan SinghNanak by remembering the pervading Lord the mortal enters not the womb again.
Manmohan Singh (Punjabi)ਨਾਨਕ, ਵਿਆਪਕ ਸੁਆਮੀ ਦਾ ਸਿਮਰਨ ਕਰਨ ਨਾਲ ਪ੍ਰਾਣੀ ਮੁੜ ਕੇ ਗਰਭ ਵਿੱਚ ਨਹੀਂ ਪੈਦਾ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਮ ਕੇ ਰਮਨੇ ਸੇ ਫਿਰ ਜੋਨੀ ਮੇਂ ਨਹੀਂ ਆਈਤਾ॥☬ਜੇ ਕਹੇ ਜੀਵ ਕੀਆਂ ਕਾਮਨਾ ਪੂਰੀਆਂ ਕਿਉਂ ਨਹੀਂ ਹੋਤੀਆਂ ਔਰ ਕਾਮਨਾ ਸੇ ਕੈਸੇ ਛੁਟੇ? ਤਿਸ ਪਰ ਕਹਤੇ ਹੈਂ:
Prof. Sahib Singhਤੇ, ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਿਆਂ ਫਿਰ ਜੂਨਾਂ ਵਿਚ ਨਹੀਂ ਆਵੀਦਾ ॥੧੨॥ਪਦ ਅਰਥ ਰਮਤ = ਸਿਮਰਦਿਆਂ ॥੧੨॥
SikhNet (Spanish)y fundiéndose en su Señor, no vuelve a nacer otra vez en algún cuerpo. (12)