ੴ

ਸਿੱਖਬਾਣੀ · SikhBani

ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ॥

duramat haree sevaa karee bhette saadh kripaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 299 · 3 lines
Translations

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕੁ
SikhNet (Spanish)Slok

ਦੁਰਮਤਿ ਹਰੀ. ਸੇਵਾ ਕਰੀ; ਭੇਟੇ ਸਾਧ ਕ੍ਰਿਪਾਲ ॥

duramat haree. sevaa karee; bhette saadh kripaal |

Sant Singh KhalsaEvil-mindedness is eliminated, by meeting with and serving the compassionate Holy Saints.
Manmohan SinghEvil-intellect is effaced by meeting and serving the compassionate saints.
Manmohan Singh (Punjabi)ਦਿਆਲੂ ਸੰਤਾਂ ਨੂੰ ਮਿਲਣ ਅਤੇ ਉਨ੍ਹਾਂ ਦੀ ਘਾਲ ਕਮਾਉਣ ਦੁਆਰਾ ਮੰਦੀ-ਅਕਲ ਮਿਟ ਜਾਂਦੀ ਹੈ।
Fareedkot Teekaਜਬ ਕ੍ਰਿਪਾਲ ਸੰਤੋਂ ਕੋ ਮਿਲ ਕਰ ਸੇਵਾ ਕਰੀ ਤਬ ਖੋਟੀ ਮਤਿ ਦੂਰ ਹੋ ਗਈ॥
Prof. Sahib Singhਜੇਹੜੇ ਵਡ-ਭਾਗੀ ਮਨੁੱਖ ਦਇਆ-ਦੇ-ਘਰ ਗੁਰੂ ਨੂੰ ਮਿਲ ਪਏ ਤੇ ਜਿਨ੍ਹਾਂ ਨੇ ਗੁਰੂ ਦੀ ਦੱਸੀ ਸੇਵਾ ਕੀਤੀ, ਉਹਨਾਂ ਨੇ (ਆਪਣੇ ਅੰਦਰੋਂ) ਖੋਟੀ ਮਤਿ ਦੂਰ ਕਰ ਲਈ।

ਪਦ ਅਰਥ ਦੁਰਮਤਿ = ਖੋਟੀ ਮਤਿ। ਹਰੀ = ਦੂਰ ਕਰ ਲਈ। ਭੇਟੇ = ਮਿਲੇ। ਸਾਧ = ਗੁਰੂ। ਕ੍ਰਿਪਾਲ = {ਕ੍ਰਿਪਾ-ਆਲਯ} ਦਇਆ ਦਾ ਘਰ।

SikhNet (Spanish)Cuando quité la maldad de mi mente y me encontré con el Santo compasivo a través del Servicio,

ਨਾਨਕ. ਪ੍ਰਭ ਸਿਉ ਮਿਲਿ ਰਹੇ; ਬਿਨਸੇ ਸਗਲ ਜੰਜਾਲ ॥੧੨॥

naanak. prabh siau mil rahe; binase sagal janjaal |12|

Sant Singh KhalsaNanak is merged with God; all his entanglements have come to an end. ||12||
Manmohan SinghNanak is blended with the Lord and all his entanglements are ended.
Manmohan Singh (Punjabi)ਨਾਨਕ, ਸੁਆਮੀ ਨਾਲ ਅਭੈਦ ਹੋ ਗਿਆ ਹੈ, ਅਤੇ ਉਸ ਦੇ ਸਾਰੇ ਅਲੇਸੇਟੇ ਮੁੱਕ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਕੇ ਸਾਥ ਮਿਲ ਕਰ ਜਨਮ ਮਰਨ ਸੇ ਰਹਿਤ ਭਏ ਔਰ ਸੰਪੂਰਨ ਜੰਜਾਲ ਨਿਬ੍ਰਿਤ ਹੋ ਗਏ॥੧੨॥
Prof. Sahib Singhਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ, ਉਹਨਾਂ ਦੇ (ਮਾਇਆ ਦੇ ਮੋਹ ਦੇ) ਸਾਰੇ ਬੰਧਨ ਨਾਸ ਹੋ ਜਾਂਦੇ ਹਨ ॥੧੨॥

ਪਦ ਅਰਥ ਸਿਉ = ਨਾਲ। ਜੰਜਾਲ = ਮਾਇਆ ਦੇ ਮੋਹ ਵਿਚ ਫਸਾਣ ਵਾਲੇ ਬੰਧਨ ॥੧੨॥

SikhNet (Spanish)tomé Conciencia de mi Señor y todas mis terribles preocupaciones fueron cosa del pasado.(12)
Answers quote the Granth verbatim with Ang citations. AI commentary is not Gurbani and not a religious ruling.