ੴ

ਸਿੱਖਬਾਣੀ · SikhBani

ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ ॥

kabeer jaat julaahaa kiaa karai hiradai base gupaal
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1368 · 2 lines
Translations

ਕਬੀਰ. ਜਾਤਿ ਜੁਲਾਹਾ ਕਿਆ ਕਰੈ; ਹਿਰਦੈ ਬਸੇ ਗੁਪਾਲ ॥

kabeer. jaat julaahaa kiaa karai; hiradai base gupaal |

Sant Singh KhalsaKabeer, what can my lowly status as a weaver do to me? The Lord dwells in my heart.
Manmohan SinghKabir, what harm can my weaver's caste do unto me, when the Lord abides in my mind?
Manmohan Singh (Punjabi)ਕਬੀਰ, ਮੇਰੀ ਜੁਲਾਹੇ ਦੀ ਜਾਤੀ ਮੇਰਾ ਕੀ ਨੁਕਸਾਨ ਕਰ ਸਕਦੀ ਹੈ, ਜਦ ਕਿ ਪ੍ਰਭੂ ਮੇਰੇ ਚਿੱਤ ਵਿੱਚ ਵਸਦਾ ਹੈ?
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਜੁਲਾਹੇ ਕੀ ਜਾਤੀ ਕਿਆ ਨੂਨਤਾ ਕਰੇਗੀ? ਭਾਵ ਯੇਹਿ ਕੁਛ ਨੂਨਤਾ ਨਹੀਂ ਕਰ ਸਕਤੀ ਹੈ, ਕਿਉਂਕਿ ਮੇਰੇ ਹਿਰਦੇ ਮੇਂ ਗੁਪਾਲੁ ਬਸਤਾ ਹੈ॥
Prof. Sahib Singhਹੇ ਕਬੀਰ! (ਪ੍ਰਭੂ ਦੇ ਗੁਣ ਗਾਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੇਰੀ (ਨੀਵੀਂ) ਜੁਲਾਹਾ-ਜਾਤਿ ਮੇਰੇ ਅੰਦਰ ਨਿਤਾਣਾ-ਪਨ ਪੈਦਾ ਨਹੀਂ ਕਰ ਸਕਦੀ ਕਿਉਂਕਿ ਹੁਣ ਮੇਰੇ ਹਿਰਦੇ ਵਿਚ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਵੱਸ ਰਿਹਾ ਹੈ।

ਪਦ ਅਰਥ ਕਿਆ ਕਰੈ = ਕੁਝ ਵਿਗਾੜ ਨਹੀਂ ਸਕਦੀ, ਮੇਰੇ ਅੰਦਰ ਨਿਤਾਣਾ-ਪਨ ਪੈਦਾ ਨਹੀਂ ਕਰ ਸਕਦੀ।

SikhNet (Spanish)Kabir, ¿qué puede mi bajo estatus de tejedor, hacer por mí?, el Señor habita en mi mente y me acoge en Su Abrazo,

ਕਬੀਰ. ਰਮਈਆ ਕੰਠਿ ਮਿਲੁ; ਚੂਕਹਿ ਸਰਬ ਜੰਜਾਲ ॥੮੨॥

kabeer. rameea kantth mil; chookeh sarab janjaal |82|

Sant Singh KhalsaKabeer, the Lord hugs me close in His Embrace; I have forsaken all my entanglements. ||82||
Manmohan SinghKabir, the Pervading God, has taken me into His embrace and I am rid of all my involvement.
Manmohan Singh (Punjabi)ਕਬੀਰ, ਵਿਆਪਕ ਵਾਹਿਗੁਰੂ ਨੇ ਮੈਨੂ ਜੱਫੀ ਪਾ ਲਈ ਹੈ ਅਤੇ ਸਾਰੇ ਪੁਆੜੇ ਮੁਕ ਗਏ ਹਨ।
Fareedkot Teekaਸਰਬ ਤੇ ਬਡਾ ਜੋ ਸਰਬ ਵਿਆਪੀ ਰਾਮ ਹੈ, ਤਿਸ ਕੇ ਕੰਠ ਮੇਂ ਮਿਲ ਕਰ ਕੇ ਅਰਥਾਤ ਅਭੇਦ ਹੋਣੇ ਤੇ ਸਰਬ (ਜੰਜਾਲ) ਬੰਧਨ ਦੂਰ ਹੋ ਗਏ ਹੈਂ॥੮੨॥
Prof. Sahib Singhਹੇ ਕਬੀਰ! ਪ੍ਰਭੂ ਦੀ ਯਾਦ ਵਿਚ ਜੁੜ (ਨਿਰੀ ਨੀਵੀਂ ਜਾਤਿ ਦੀ ਕਮਜ਼ੋਰੀ ਹੀ ਨਹੀਂ) ਮਾਇਆ ਦੇ ਸਾਰੇ ਹੀ ਜੰਜਾਲ ਮੁੱਕ ਜਾਣਗੇ ॥੮੨॥

ਪਦ ਅਰਥ ਰਮਈਆ ਕੰਠ ਮਿਲੁ = ਪ੍ਰਭੂ ਦੇ ਗਲ ਲਗ, ਪ੍ਰਭੂ ਦੀ ਯਾਦ ਵਿਚ ਜੁੜ। ਚੂਕਹਿ = ਮੁਕ ਜਾਣਗੇ ॥੮੨॥

* ਨੋਟ: ਨੀਵੀਂ ਜਾਤਿ ਵਿਚ ਜੰਮਿਆ ਬੰਦਾ ਲੋਕਾਂ ਦੇ ਤਾਹਨੇ-ਮੇਹਣਿਆਂ ਨਾਲ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਨ ਲੱਗ ਪੈਂਦਾ ਹੈ, ਸਹਜੇ ਸਹਜੇ ਮਨੁੱਖਤਾ ਦੀ ਨਿਰਭੈਤਾ ਤੋਂ ਡਿੱਗ ਪੈਂਦਾ ਹੈ, ਢਹਿੰਦੀ ਕਲਾ ਵਿਚ ਰਹਿੰਦਾ ਹੈ ਤੇ ਉੱਚੀ ਜਾਤਿ ਵਾਲਿਆਂ ਤੇ ਧਨਾਢ ਲੋਕਾਂ ਅੱਗੇ ਲਿਲ੍ਹੀਆਂ ਲੈਂਦਾ ਹੈ। ਪਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਇਹ ਨਿਤਾਣਾ-ਪਨ ਦੂਰ ਹੋ ਜਾਂਦਾ ਹੈ।

SikhNet (Spanish)he hecho a un lado ya todos mis enredos.(82)
Answers quote the Granth verbatim with Ang citations. AI commentary is not Gurbani and not a religious ruling.